Teach Children

ਬੱਚੇ ਉਹੀ ਸਿੱਖਦੇ ਹਨ ਜੋ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਉਂਜ ਤਾਂ ਹਰ ਮਾਤਾ-ਪਿਤਾ ਬੱਚਿਆਂ ਨੂੰ ਹਰ ਤਰ੍ਹਾਂ ਦੇ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਸਿਖਾਉਂਦੇ ਹਨ ਪਰ ਅਕਸਰ ਕੁਝ ਬੇਸਿਕ ਚੀਜ਼ਾਂ ਹਨ ਜਿਨ੍ਹਾਂ ਨੂੰ ਸਿਖਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਉਨ੍ਹਾਂ ’ਚੋਂ ਇੱਕ ਹੈ ‘ਟੇਬਲ ਮੈਨਰ’ ਖਾਣੇ ਦੌਰਾਨ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦੈ, ਉਨ੍ਹਾਂ ਨੂੰ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਕਈ ਵਾਰ ਬਾਹਰ ਜਾਣ ’ਤੇ ਉਹ ਅਜਿਹਾ ਵਿਹਾਰ ਕਰ ਦਿੰਦੇ ਹਨ ਜਿਸ ਨਾਲ ਤੁਹਾਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ।

ਪਲੇਅ ਸਕੂਲ ’ਚ ਦਾਖਲਾ: ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਅਤੇ ਤੁਸੀਂ ਦੋਵੇਂ ਵਰਕਿੰਗ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਕਿਸੇ ਪਲੇਅ ਸਕੂਲ ’ਚ ਦਾਖਲ ਕਰਵਾ ਸਕਦੇ ਹੋ ਅਜਿਹੇ ਬਹੁਤ ਸਾਰੇ ਪਲੇਅ ਸਕੂਲ ਹਨ ਜਿੱਥੇ ਪੜ੍ਹਾਈ ਦੌਰਾਨ ਬੱਚਿਆਂ ਨੂੰ ਬੇਸਿਕ ਮੈਨਰ ਵੀ ਸਿਖਾਏ ਜਾਂਦੇ ਹਨ ਇਸ ਨਾਲ ਬੱਚਿਆਂ ਨੂੰ ਵੀ ਫਾਇਦਾ ਹੁੰਦਾ ਹੈ ਇਸ ਲਈ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੂੰ ਪਲੇਅ ਸਕੂਲ ’ਚ ਪਾਓ।

ਉਨ੍ਹਾਂ ਨੂੰ ਸਿਖਾਓ: ਬੱਚੇ ਜਦੋਂ ਵੀ ਟੇਬਲ ’ਤੇ ਬੈਠ ਕੇ ਖਾਣ ਅਤੇ ਉਸ ਦੌਰਾਨ ਉਹ ਜੇਕਰ ਕੁਝ ਗਲਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਹੀ ਤਰੀਕਾ ਦੱਸੋ ਇਸ ਲਈ ਤੁਹਾਨੂੰ ਉਨ੍ਹਾਂ ਨਾਲ ਬੈਠ ਕੇ ਖੁਦ ਖਾਣਾ ਹੋਵੇਗਾ ਅਤੇ ਉਨ੍ਹਾਂ ’ਤੇ ਧਿਆਨ ਦੇਣਾ ਹੋਵੇਗਾ ਜੋ ਅਕਸਰ ਮਾਤਾ-ਪਿਤਾ ਨਹੀਂ ਕਰਦੇ।

ਇੱਕ-ਇੱਕ ਕਰਕੇ: ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਚੀਜ਼ ਨੂੰ ਕਿਵੇਂ ਖਾਣਾ ਹੈ ਅਜਿਹੇ ’ਚ ਜੇਕਰ ਤੁਸੀਂ ਉਨ੍ਹਾਂ ਦੀ ਪਲੇਟ ’ਚ ਇੱਕ ਤੋਂ ਜ਼ਿਆਦਾ ਆਈਟਮ ਰੱਖ ਦਿੰਦੇ ਹੋ ਤਾਂ ਫਿਰ ਉਹ ਜ਼ਮੀਨ ’ਤੇ ਜਾਂ ਟੇਬਲ ’ਤੇ ਸੁੱਟਣ ਲੱਗਦੇ ਹਨ, ਇਸ ਲਈ ਇੱਕ ਵਾਰ ’ਚ ਥੋੜ੍ਹੀ ਸਬਜ਼ੀ ਆਦਿ ਦਿਓ ਇਸ ਨਾਲ ਉਹ ਸਹੀ ਤਰੀਕੇ ਨਾਲ ਖਾਣਾ ਸਿੱਖ ਜਾਣਗੇ।

ਗਲਤੀ ’ਤੇ ਟੋਕੋ: ਕੋਈ ਵੀ ਚੀਜ਼ ਤੁਰੰਤ ਤਾਂ ਆ ਨਹੀਂ ਜਾਂਦੀ ਉਸ ਲਈ ਪ੍ਰੈਕਟਿਸ ਕਰਨੀ ਹੁੰਦੀ ਹੈ ਠੀਕ ਇਸੇ ਤਰ੍ਹਾਂ ਬੱਚਿਆਂ ਦੇ ਅੰਦਰ ਸਹੀ ਟੇਬਲ ਮੈਨਰ ਆਉਣ ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਇਸ ਦੀ ਪ੍ਰੈਕਟਿਸ ਕਰਵਾਓ ਜਦੋਂ ਵੀ ਉਨ੍ਹਾਂ ਨੂੰ ਕੋਈ ਚੀਜ਼ ਖਾਣ ਨੂੰ ਦਿਓ ਤਾਂ ਆਪਣੇ ਸਾਹਮਣੇ ਬਿਠਾ ਕੇ ਖਾਣ ਨੂੰ ਕਹੋ ਜੇਕਰ ਉਹ ਕੁਝ ਗਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਦੱਸੋ ਵੀ।

ਖਾਣੇ ਦੇ ਨਾਲ ਗੱਲਬਾਤ: ਬੱਚੇ ਤਾਂ ਆਖ਼ਰ ਬੱਚੇ ਹੁੰਦੇ ਹਨ ਪੂਰੇ ਦਿਨ ਭਰ ਤੋਂ ਬਾਅਦ ਖਾਣੇ ਦੇ ਸਮੇਂ ਹੀ ਤਾਂ ਉਨ੍ਹਾਂ ਨੂੰ ਆਪਣੇ ਪੇਰੈਂਟਸ ਮਿਲਦੇ ਹਨ ਅਜਿਹੇ ’ਚ ਉਹ ਪੂਰੇ ਦਿਨ ਦੀ ਆਪਣੀ ਗੱਲ ਖਾਣੇ ਦੇ ਟੇਬਲ ’ਤੇ ਹੀ ਕਹਿਣਾ ਚਾਹੁੰਦੇ ਹਨ ਪਰ ਇਹ ਗਲਤ ਮੈਨਰ ਹੁੰਦਾ ਹੈ ਤੁਹਾਨੂੰ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਹੋਵੇਗਾ ਕਿ ਬੇਟਾ ਤੁਹਾਡੀ ਅਸੀਂ ਸਾਰੀ ਗੱਲ ਸੁਣਾਂਗੇ ਪਰ ਖਾਂਦੇੇ ਹੋਏ ਨਾ ਗੱਲ ਕਰੋ ਕਿਉਂਕਿ ਇਹ ਗਲਤ ਮੈਨਰ ਹੁੰਦਾ ਹੈ ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਓਗੇ ਤਾਂ ਤੁਹਾਡੀ ਗੱਲ ਵੀ ਸਮਝਣਗੇ ਅਤੇ ਉਸ ਨੂੰ ਮੰਨਣਗੇ ਵੀ।

ਬੇਸਿਕ ਗੱਲਾਂ

  • ਟੇਬਲ ਮੈਨਰ ਸਿਖਾਉਣ ਦੌਰਾਨ ਬੱਚਿਆਂ ਨੂੰ ਕੁਝ ਬੇਸਿਕ ਗੱਲਾਂ ਵੀ ਦੱਸਣੀਆਂ ਜ਼ਰੂਰੀ ਹਨ ਤਾਂ ਕਿ ਉਹ ਉਨ੍ਹਾਂ ਨੂੰ ਸਹੀ ਤਰ੍ਹਾਂ ਫਾਲੋ ਕਰ ਸਕਣ।
  • ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਓ
  • ਖਾਣਾ ਖਾਂਦੇ ਸਮੇਂ ਮੂੰਹ ’ਚੋਂ ਆਵਾਜ਼ ਬਿਲਕੁਲ ਵੀ ਨਾ ਕੱਢੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!