Winter To The Fullest

ਸਰਦੀ ਦਾ ਮੌਸਮ ਭਾਵ ਜੀ ਭਰ ਕੇ ਸ਼ਿੰਗਾਰ ਕਰਨ ਦਾ ਮੌਸਮ, ਚੈਟਿੰਗ, ਗੱਪ-ਸ਼ੱਪ ਕਰਨ ਦਾ ਮੌਸਮ ਅਤੇ ਕੱਪੜੇ ਪਹਿਨਣ ਦਾ ਮੌਸਮ ਮੌਸਮ ਤਾਂ ਸਰਦੀ ਦਾ ਹੁੰਦਾ ਹੈ ਪਰ ਫਿਜ਼ਾ ’ਚ ਗਰਮੀ ਦਾ ਆਲਮ ਅਤੇ ਨਿੱਘ ਦਾ ਅਹਿਸਾਸ ਹੁੰਦਾ ਹੈ ਖ਼ੁਸ਼ੀਆਂ ਭਰਿਆ ਸੁਹਾਣਾ ਮੌਸਮ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਚਾਰੇ ਪਾਸੇ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਧਰਤੀ ਖਿੜ ਉੱਠਦੀ ਹੈ ਜਿਵੇਂ ਮੌਸਮ ਖੁਦ ਹੀ ਉਸ ਦਾ ਸ਼ਿੰਗਾਰ ਕਰਨਾ ਚਾਹ ਰਿਹਾ ਹੋਵੇ। (Winter To The Fullest)

ਬਜ਼ੁਰਗ ਕਹਿ ਗਏ ਹਨ ਕਿ ਠੰਢ ਦਾ ਖਾਧਾ-ਪੀਤਾ ਸਾਰਾ ਸਾਲ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਫਿਰ ਸੂਰਜ ਇਸ਼ਨਾਨ ਕਰਨਾ ਜਾਂ ਧੁੱਪ ’ਚ ਬੈਠ ਕੇ ਕੁਦਰਤ ਦਾ ਅਨੰਦ ਲੈਣਾ, ਇਹ ਸਰਦ ਰੁੱਤ ’ਚ ਹੀ ਸੰਭਵ ਹੈ। ਸਰਦੀ ਦਾ ਮੌਸਮ ਜਿੰਨਾ ਅਨੰਦਮਈ ਹੁੰਦਾ ਹੈ, ਓਨਾ ਹੀ ਖਾਸ ਦੇਖਭਾਲ ਦੀ ਮੰਗ ਕਰਦਾ ਹੈ ਸਰਦ ਰੁੱਤ ਵਿਚ ਮਾਲਿਸ਼ ਦਾ ਆਪਣਾ ਹੀ ਮਜ਼ਾ ਹੈ ਤੇਲ ਦੀ ਮਾਲਿਸ਼ ਕਰੋ ਅਤੇ ਕੁਝ ਦੇਰ ਸਵੇਰ ਦੀ ਧੁੱਪ ਸੇਕਣ ਦਾ ਮਜ਼ਾ ਲਓ ਫਿਰ ਠੰਢੇ-ਠੰਢੇ ਪਾਣੀ ਨਾਲ ਸਰੀਰ ਨੂੰ ਸਕਰੱਬਰ ਨਾਲ ਰਗੜ-ਰਗੜ ਕੇ ਨਹਾਓ ਹੋ ਸਕੇ ਤਾਂ ਕਿਸੇ ਸੁਗੰਧਿਤ ਚੀਜ਼ ਜਿਵੇਂ ਗੁਲਾਬ, ਚਮੇਲੀ, ਕੇਵੜਾ, ਮੋਗਰਾ ਪਾ ਕੇ ਨਹਾਓ ਨਹਾਉਣ ਦਾ ਮਜ਼ਾ ਦੁੱਗਣਾ ਹੋ ਜਾਵੇਗਾ ਯੂਡੀਕੋਲੋਨ ਦੀਆਂ ਕੁਝ ਬੂੰੰਦਾਂ ਨਹਾਉਣ ਵਾਲੇ ਪਾਣੀ ’ਚ ਮਿਲਾ ਕੇ ਨਹਾਓ ਸਾਰਾ ਦਿਨ ਸਰੀਰ ਸਪੈਸ਼ਲ ਖੁਸ਼ਬੂ ਦੇ ਮਿੱਠੇ-ਮਿੱਠੇ ਅਹਿਸਾਸ ਦੇ ਨਾਲ ਫੁਰਤੀਲਾ ਰਹੇਗਾ। (Winter To The Fullest)

ਉਂਝ ਤਾਂ ਤੁਸੀਂ ਪੂਰਾ ਸਾਲ ਹਰ ਮੌਸਮ ’ਚ ਆਪਣੀ ਚਮੜੀ ਅਤੇ ਦੇਹ ਦਾ ਖਿਆਲ ਰੱਖਦੇ ਹੋ ਪਰ ਸਰਦ ਰੁੱਤ ’ਚ ਜਿੰਨਾ ਵੀ ਹੋ ਸਕੇ ਤੁਸੀਂ ਆਪਣੇ ਸਰੀਰ ਨੂੰ ਢੱਕਣ ਵਾਲੇ ਡਿਜ਼ਾਇਨ ਦੇ ਕੱਪੜੇ ਪਹਿਨੋ ਫੈਸ਼ਨ ਦਾ ਫੈਸ਼ਨ ਤੇ ਸਰੀਰ ਦੀ ਬਾਹਰੀ ਠੰਢੀ ਹਵਾ ਤੋਂ ਸੁਰੱਖਿਆ ਵੀ ਨਾਲ ਹੀ ਸਰਦੀ ਦੇ ਮੌਸਮ ’ਚ ਸਕਾਰਫ ਹੋਵੇ ਜਾਂ ਕੈਪ, ਚੁੰਨੀ ਹੋਵੇ ਜਾਂ ਸਾੜ੍ਹੀ ਦਾ ਪੱਲਾ, ਸਿਰ, ਕੰਨ੍ਹ ਜ਼ਰੂਰ ਢੱਕ ਕੇ ਰੱਖੋ ਇਸੇ ਤਰ੍ਹਾਂ ਜ਼ੁਰਾਬਾਂ ਅਤੇ ਹੈਂਡ ਗਲਾਊਜ਼ ਵੀ ਜ਼ਰੂਰ ਹੀ ਪਹਿਨੋ ਠੰਢ ’ਚ ਮਾਸ਼ਚਰਾਈਜ਼ਰ ਜਾਂ ਵਿੰਟਰ ਕੇਅਰ ਲੋਸ਼ਨ ਲਾਉਣਾ ਨਾ ਭੁੱਲੋ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਸੁੰਦਰਤਾ ਦੇ ਹਰਬਲ ਪ੍ਰੋਡਕਟਾਂ ਨੂੰ ਅਪਣਾਓ ਫਿਰ ਦੇਖੋ ਤੁਹਾਡੀ ਤਵੱਚਾ ਖਿੜ ਉੱਠੇਗੀ। (Winter To The Fullest)

ਠੰਢ ’ਚ ਆਪਣੀ ਬਾਲਕਨੀ ਜਾਂ ਗਲਿਆਰੇ ’ਚ ਬੈਠ ਕੇ ਸਾਹਿਤ ਦਾ ਅਨੰਦ ਲਓ ਜਾਂ ਫਿਰ ਵਾਕਮੈਨ ਕੰਨਾਂ ’ਚ ਲਾ ਕੇ ਮਨਪਸੰਦ ਗਾਣਾ ਕੁਝ ਦੇਰ ਲਈ ਜ਼ਰੂਰ ਸੁਣੋ ਮਨ ਚੰਦਨ ਵਾਂਗ ਮਹਿਕ ਉੱਠੇਗਾ ਇਹ ਠੀਕ ਹੈ ਕਿ ਅੱਜ ਕੰਪਿਊਟਰ ਅਤੇ ਇੰਟਰਨੈੱਟ ਦਾ ਜ਼ਮਾਨਾ ਹੈ ਪਰ ਹਰ ਸਮੇਂ ਕੰਪਿਊਟਰ ਦੇ ਅੱਗੇ ਅੱਖਾਂ ਲਾ ਕੇ ਬੈਠਿਆ ਤਾਂ ਨਹੀਂ ਜਾ ਸਕਦਾ ਨਾ? ਅਤੇ ਮਨ ਵੀ ਹੈ ਕਿ ਤਬਦੀਲੀ ਚਾਹੁੰਦਾ ਹੈ ਇਸ ਲਈ ਕਦੇ ਅਖਬਾਰ ਪੜ੍ਹੋ, ਕਦੇ ਕਵੀ ਸੰਮੇਲਨਾਂ ਜਾਂ ਸੈਮੀਨਾਰਾਂ ’ਚ ਜਾਓ, ਦੂਜਿਆਂ ਨੂੰ ਸ਼ਾਬਾਸ਼ੀ ਦਿਓ ਅਤੇ ਖੁਦ ਵੀ ਵਾਹੋਵਾਹੀ ਪਾਓ। ਸਰਦੀਆਂ ’ਚ ਫੈਮਿਲੀ ਪਾਰਟੀ, ਗਾਸਿਪ ਪਾਰਟੀ ਕਰੋ ਰੰਗਾਰੰਗ ਪ੍ਰੋਗਰਾਮ ਵੀ ਕਰਵਾਓ 20ਵੀਂ ਸਦੀ ਤੋਂ 21ਵੀਂ ਸਦੀ ਦੇ ਸਫਰ ਦਾ ਲੇਖਾਜੋਖਾ ਕਰੋ ਮਨ ਨੂੰ ਤਿੱਤਲੀਆਂ ਵਾਂਗ ਉੱਡਣ ਅਤੇ ਭੌਰਿਆਂ ਵਾਂਗ ਗੂੰਜਣ ਲਈ ਪ੍ਰੇਰਿਤ ਅਤੇ ਮਜ਼ਬੂਰ ਕਰੋ ਵਿੰਟਰ ਫੈਸ਼ਨ ਦੇ ਨਵੇਂ ਅੰਦਾਜ ਨੂੰ ਮਨ ਤੋਂ ਪਰਖੋ ਅਤੇ ਖੁਸ਼ ਹੋਵੋ। (Winter To The Fullest)

ਬੱਚਿਆਂ ਦੀ ਖੁਸ਼ੀ ਲਈ ਵੀ ਕਦੇ-ਕਦੇ ਕਟਲੇਟ ਤਾਂ ਕਦੇ-ਕਦੇ ਕੇਕ ਬਣਾਓ ਆਲੂ ਦੇ ਪਰੌਂਠੇ ਅਤੇ ਵੱਖ-ਵੱਖ ਤਰ੍ਹਾਂ ਦੇ ਆਚਾਰ, ਹੋਰ ਨਹੀਂ ਤਾਂ ਆਂਵਲੇ ਦਾ ਮੁਰੱਬਾ ਬੱਚੇ ਉਨ੍ਹਾਂ ਦੇ ਮਨਪਸੰਦ ਭੋਜਨ ਪਦਾਰਥ ਪਾ ਕੇ ਤੁਹਾਨੂੰ ਪਿਆਰ ਕਰਦੇ ਨਹੀਂ ਥੱਕਣਗੇ ਉੱਪਰੋਂ ਜੇਕਰ ਤੁਸੀਂ ਨਵੀਂ ਸਦੀ ਦੇ ਸਵਾਗਤ ਲਈ ਕੁਝ ਖਾਸ ਅਤੇ ਬੰਪਰ ਸੋਚ ਲਿਆ ਹੈ ਤਾਂ ਬੱਚੇ ਆਪਣੀ ਮੌਮ ਦੇ ਦੀਵਾਨੇ ਹੋ ਹੀ ਜਾਣਗੇ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਘਰ ਦਾ ਕੋਨਾ-ਕੋਨਾ ਭਰ ਦਿਓ 21ਵੀਂ ਸਦੀ ਨਿਸ਼ਚਿਤ ਹੀ ਤੁਹਾਡੇ ਲਈ ਮੰਗਲਕਾਰੀ ਹੋਵੇਗੀ। ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਸਮੁੰਦਰ ਨੂੰ ਭਰ ਦਿੰਦੀਆਂ ਹਨ ਠੀਕ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਆਪਣੀ ਯਾਦਾਂ ਦੀ ਪਿਟਾਰੀ ‘ਚ ਸੰਜੋਅ ਕੇ ਰੱਖੋ ਕਿਵੇਂ ਬੀਤਿਆ ਤੁਹਾਡਾ ਸਾਲ, ਸੋਚ ਕੇ ਤੁਸੀਂ ਖੁਦ ਹੀ ਅਨੰਦਿਤ ਹੋ ਜਾਓਗੋ ਅਤੇ ਖੁਸ਼ਹਾਲੀ ਦਾ ਪੂਰਾ ਨਵਾਂ ਸਾਲ ਹੈ ਤੁਹਾਡੇ ਸਵਾਗਤ ਲਈ। (Winter To The Fullest)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!