ਬੀਤਿਆ ਸਮਾਂ ਪਰਤ ਕੇ ਨਹੀਂ ਆਉਂਦਾ, ਸਮਾਂ ਰਹਿੰਦੇ ਜੇਕਰ ਤੁਸੀਂ ਮੌਕੇ ਦਾ ਸਹੀ ਫਾਇਦਾ ਨਹੀਂ ਲੈਂਦੇ, ਸਹੀ ਫੈਸਲਾ ਨਹੀਂ ਲੈਂਦੇ ਤਾਂ ਬਾਅਦ ’ਚ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਅਜਿਹਾ ਘਰ, ਬਾਹਰ ਦੋਵੇਂ ਹੀ ਫਰੰਟ ’ਤੇ ਹੋ ਸਕਦਾ ਹੈ ਇੱਥੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਹ ਪਤੀ-ਪਤਨੀ ’ਚ ਦਰਾੜ ਪਾ ਸਕਦਾ ਹੈ ਇਸੇ ਤਰ੍ਹਾਂ ਵਧਦੇ ਬੱਚਿਆਂ ਨੂੰ ਉਨ੍ਹਾਂ ਦੇ ਬਾਹਰੀ ਵਾਤਾਵਰਨ ਉਨ੍ਹਾਂ ਦੀ ਕੰਪਨੀ ਨੂੰ ਨਾ ਸਮਝਦੇ ਹੋਏ ਆਪਣੇ ਹੀ ਫਿਕਸਡ ਪੁਰਾਣੇ ਵਿਚਾਰਾਂ ’ਤੇ ਅੜੇ ਰਹਿਣਾ ਘਰ ਦੀ ਸੁਖ-ਸ਼ਾਂਤੀ ਵਿਗਾੜ ਸਕਦਾ ਹੈ ਇਸ ਲਈ ਸਮੇਂ ’ਤੇ ਸੁਚੇਤ ਰਹਿੰਦੇ ਹੋਏ ਆਪਣੇ ’ਚ ਲੋੜੀਂਦਾ ਬਦਲਾਅ ਲਿਆ ਕੇ ਤਾਲਮੇਲ ਬਿਠਾਉਂਦੇ ਹੋਏ ਜ਼ਿੰਦਗੀ ’ਚ ਅੱਗੇ ਵਧੋ। (Change Time)

ਸਮਾਂ ਰਹਿੰਦੇ ਸੰਭਲ ਜਾਓ | Change Time

ਅਜਿਹਾ ਅਕਸਰ ਹੁੰਦਾ ਹੈ ਕਿ ਤੁਸੀਂ ਸਮੇਂ ਦੀ ਨਜ਼ਾਕਤ ਨੂੰ ਪਹਿਚਾਣ ਨਹੀਂ ਪਾਉਂਦੇ ਅਤੇ ਗੱਲ ਵਿਗੜਦੀ ਚਲੀ ਜਾਂਦੀ ਹੈ ਵਧੀਆ ਨੌਕਰੀ ਦਾ ਸੁਨਹਿਰੀ ਮੌਕਾ ਦੁਚਿੱਤੀ ’ਚ ਗੁਆ ਦਿੰਦੇ ਹੋ ਬਾਅਦ ’ਚ ਤੁਹਾਡੀ ਕਿਸਮਤ ਕਿਸੇ ਹੋਰ ਦੀ ਕਿਸਮਤ ਬਣ ਜਾਂਦੀ ਹੈ।

ਵਿਹਾਰ ’ਚ ਲਚੀਲਾਪਣ ਲਿਆਓ | Change Time

ਮੰਨਿਆ ਕਿ ਖੁਦ ਨੂੰ ਬਦਲ ਸਕਣਾ ਸੌਖਾ ਨਹੀਂ ਹੈ ਜੀਵਨ ’ਚ ਸਭ ਕੁਝ ਸਾਡੇ ਮਨ-ਮਾਫ਼ਿਕ ਨਹੀਂ ਹੁੰਦਾ, ਇਹ ਸਾਨੂੰ ਮੰਨ ਕੇ ਚੱਲਣਾ ਹੋਵੇਗਾ ਕਈ ਵਾਰ ਸਾਨੂੰ ਅਜਿਹੇ ਲੋਕਾਂ ਤੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਨੂੰ ਬੁਰੀ ਤਰ੍ਹਾਂ ਇਰੀਟੇਟ ਕਰਦੇ ਹਨ, ਗੁੱਸਾ ਦਿਵਾਉਂਦੇ ਹਨ ਅਤੇ ਜਿਨ੍ਹਾਂ ਨੂੰ ਹੈਂਡਲ ਕਰ ਸਕਣ ’ਚ ਅਸੀਂ ਖੁਦ ਨੂੰ ਅਸਮਰੱਥ ਪਾਉਂਦੇ ਹਾਂ, ਅਜਿਹੇ ’ਚ ਕੀ ਕੀਤਾ ਜਾਵੇ ਜੇਕਰ ਅਸੀਂ ਇੱਕ ਅੜੀਅਲ ਰਵੱਈਆ ਅਪਣਾਉਂਦੇ ਰਹਾਂਗੇ ਤਾਂ ਸਥਿਤੀ ਨਹੀਂ ਸੁਧਰੇਗੀ ਦਰਅਸਲ ਇਹ ਸਾਡੇ ਲਈ ਪ੍ਰੀਖਿਆ ਦੀ ਘੜੀ ਹੈ ਪਾਸ ਜਾਂ ਫੇਲ੍ਹ ਹੋਣਾ ਸਾਡੇ ਟੈਕਟ ’ਤੇ ਨਿਰਭਰ ਹੈ ਹਾਲਾਤ ਜੇਕਰ ਅਸੀਂ ਠੀਕ ਤਰ੍ਹਾਂ ਹੈਂਡਲ ਕਰ ਲੈਂਦੇ ਹਾਂ। (Change Time)

ਤਾਂ ਸਮਝੋ ਸਾਨੂੰ ਕਾਫੀ ਹੱਦ ਆਰਟ ਆਫ ਲਿਵਿੰਗ ਆ ਗਈ ਹੈ। ਅੱਜ ਦੀ ਪੇਰੈਂਟਿੰਗ ’ਚ ਬਦਲਾਅ ਆਉਣਾ ਜ਼ਰੂਰੀ ਸੀ ਕਿਉਂਕਿ ਮਾਹੌਲ ’ਚ ਜ਼ਬਰਦਸਤ ਬਦਲਾਅ ਆ ਗਿਆ ਹੈ ਅੱਜ ਦੇ ਬੱਚੇ ਕੰਪਿਊਟਰ ਏਜ਼ ਦੇ ਬੱਚੇ ਹਨ ਪੇਰੈਂਟਸ ਤੋਂ ਜ਼ਿਆਦਾ ਉਹ ਗੂਗਲ ਗੁਰੂ ਤੋਂ ਸਿੱਖਦੇ ਹਨ ਉਨ੍ਹਾਂ ਨੂੰ ਜ਼ਿਆਦਾ ਰੋਕ-ਟੋਕ ਪਸੰਦ ਨਹੀਂ ਸਮੇਂ ਨੂੰ ਦੇਖਦੇ ਹੋਏ ਇਸ ਲਈ ਪੇਰੈਂਟਸ ਨੂੰ ਵਧਦੇ ਬੱਚਿਆਂ ਪ੍ਰਤੀ ਖਾਸ ਕਰਕੇ ਆਪਣਾ ਰਵੱਈਆ ਬਦਲ ਕੇ ਉਨ੍ਹਾਂ ਨੂੰ ਥੋੜ੍ਹੀ ਆਜ਼ਾਦੀ ਦੇਣੀ ਚਾਹੀਦੀ ਹੈ ਥੋੜ੍ਹਾ ਤੁਸੀਂ ਬਦਲੋਗੇ ਤਾਂ ਬੱਚਿਆਂ ਤੋਂ ਵੀ ਥੋੜ੍ਹਾ ਬਦਲਣ ਦੀ ਉਮੀਦ ਕਰ ਸਕੋਗੇ।

ਦਮਦਾਰ ਬਣਾਓ ਵਿਅਕਤੀਤਵ | Change Time

ਹਰ ਵਿਅਕਤੀ ’ਚ ਪਲੱਸ ਮਾਈਨਸ ਪੁਆਇੰਟ ਹੁੰਦੇ ਹਨ ਜ਼ਰੂਰਤ ਹੈ ਆਪਣੀਆਂ ਕਮੀਆਂ ਨੂੰ ਸਮਝ ਕੇ ਉਨ੍ਹਾਂ ਨਾਲ ਨਜਿੱਠਣ ਦੀ ਸੁਸਤ ਵਿਅਕਤੀਤਵ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਦਾ ਵਿਅਕਤੀਤਵ ਵਿਕਾਸ ’ਚ ਸਭ ਤੋਂ ਵੱਡੀ ਰੁਕਾਵਟ ਹੈ ਸੁਸਤ ਸੁਭਾਅ ਫੈਸਲਾ ਨਾ ਲੈ ਸਕਣ ਦੀ ਕਮਜ਼ੋਰੀ ਇਸੇ ਤਰ੍ਹਾਂ ਜ਼ਰਾ-ਜ਼ਰਾ ਜਿੰਨੀਆਂ ਮੁਸ਼ਕਿਲਾਂ ਤੋਂ ਘਬਰਾਉਣਾ ਇਹ ਵੀ ਵਿਅਕਤੀਤਵ ਦੀ ਕਮਜ਼ੋਰੀ ਦਾ ਸੂਚਕ ਹੈ ਕਦੇ ਨਾਂਅ ਨਾ ਕਹਿ ਸਕਣ ਦੀ ਆਦਤ ਵੀ ਵਿਅਕਤੀਤਵ ਕਮਜ਼ੋਰ ਬਣਾਉਂਦੀ ਹੈ ਚੰਗੇ ਬਣੋ ਪਰ ਇੱਕ ਹੱਦ ਤੱਕ ਕਿਉਂਕਿ ਅੱਜ-ਕੱਲ੍ਹ ਲੋਕ ਇੱਕ-ਦੂਜੇ ਦਾ ਇਸਤੇਮਾਲ ਕਰਨ ’ਚ ਮਾਹਿਰ ਹੋ ਗਏ ਹਨ ਤਾਂ ਉਸੇ ਹਿਸਾਬ ਨਾਲ ਤੁਸੀਂ ਉਨ੍ਹਾਂ ਨੂੰ ਹੈਂਡਲ ਕਰੋ ਚੈਨ ਨਾਲ ਜਿਉਣ ਲਈ ਇਹ ਬਦਲਾਅ ਵੀ ਜ਼ਰੂਰੀ ਹੈ। (Change Time)

ਡਰਨ ਅਤੇ ਸਾਵਧਾਨ ਰਹਿਣ ’ਚ ਫ਼ਰਕ ਹੈ

ਬਦਲਾਅ ਲਿਆਉਣ ’ਚ ਡਰ ਸਭ ਤੋਂ ਅਹਿਮ ਰੁਕਾਵਟੀ ਤੱਤ ਹੈ ਜ਼ਿਆਦਾਤਰ ਲੋਕ ਅੰਦਰ ਸਮਾਏ ਡਰ ਕਾਰਨ ਖੁਦ ਨੂੰ ਬਦਲ ਨਹੀਂ ਪਾਉਂਦੇ ਕੋਈ ਵੀ ਨਵਾਂ ਕਦਮ ਚੁੱਕਦੇ ਹੋਏ ਘਬਰਾਉਂਦੇ ਹਨ ਭਾਵੇਂ ਉਹ ਦੂਜੀ ਜੌਬ ਜਾਂ ਸ਼ਹਿਰ ਬਦਲਣਾ ਹੋਵੇ ਕੋਈ ਵਾਹਨ ਸਿੱਖਣਾ ਹੋਵੇ ਜਾਂ ਹਵਾਈ ਯਾਤਰਾ ਕਰਨੀ ਹੋਵੇ ਮਨ ’ਚੋਂ ਡਰ ਨਿੱਕਲੇਗਾ ਤਾਂ ਹੀ ਜ਼ਿੰਦਗੀ ’ਚ ਕੁਝ ਕਰ ਸਕੋਗੇ ਜ਼ਮਾਨਾ ਬਹੁਤ ਅੱਗੇ ਵਧ ਗਿਆ ਹੈ ਅਤੇ ਤੁਹਾਡਾ ਭਲਾ ਇਸੇ ’ਚ ਹੈ ਕਿ ਤੁਸੀਂ ਵੀ ਕਦਮ ਨਾਲ ਕਦਮ ਮਿਲਾਉਣਾ ਸਿੱਖ ਲਓ ਤਾਂ ਹੀ ਨਵੀਂ ਜਨਰੇਸ਼ਨ ਨਾਲ ਤੁਸੀਂ ਐਡਜਸਟ ਕਰ ਸਕੋਗੇ ਜ਼ਿੰਦਗੀ ਦੀ ਦੌੜ ’ਚ ਤੁਸੀਂ ਹੀ ਪਿੱਛੇ ਕਿਉਂ ਰਹੋ ਜਦੋਂਕਿ ਜ਼ਮਾਨਾ ਦੌੜ ਰਿਹਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!