ਸਾਨੂੰ ਇਨਸਾਨਾਂ ਨੂੰ ਸਦਾ ਹੀ ਹਰ ਦੂਜੇ ਵਿਅਕਤੀ ਨਾਲ ਸ਼ਿਕਾਇਤ ਰਹਿੰਦੀ ਹੈ ਹਰ ਮਨੁੱਖ ਨੂੰ ਲੱਗਦਾ ਹੈ ਕਿ ਉਸ ਦੇ ਬਰਾਬਰ ਇਸ ਸੰਸਾਰ ਵਿਚ ਕੋਈ ਹੋਰ ਅਕਲਮੰਦ ਨਹੀਂ ਹੈ ਉਹ ਆਪਣੇ ਸਾਹਮਣੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਇਸ ਲਈ ਹਰ ਕਿਸੇ ’ਚ ਕਮੀਆਂ ਲੱਭ ਕੇ, ਉਨ੍ਹਾਂ ਦਾ ਮਜ਼ਾਕ ਉਡਾ ਕੇ ਆਤਮ-ਸੰਤੋਖ ਮਹਿਸੂਸ ਕਰਦਾ ਹੈ ਜੇਕਰ ਉਸ ’ਚ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਆਦਤ ਨਾ ਹੁੰਦੀ ਤਾਂ ਬਹੁਤ ਚੰਗਾ ਹੁੰਦਾ ਦੂਜਿਆਂ ਦੀ ਥਾਂ ਆਪਣੀਆਂ ਕਮੀਆਂ ਲੱਭ ਕੇ ਜੇਕਰ ਉਹ ਉਨ੍ਹਾਂ ਨੂੰ ਸੁਧਾਰਦਾ ਤਾਂ ਇਸ ਸੰਸਾਰ ਦਾ ਭਲਾ ਹੋ ਜਾਂਦਾ। (Man Complaints)

ਉੁਸ ਨੂੰ ਆਪਣੇ ਸਾਕ-ਸਬੰਧੀਆਂ, ਸੰਗੀ-ਸਾਥੀਆਂ ਦੇ ਨਾਲ-ਨਾਲ, ਪ੍ਰਕਿਰਤੀ, ਮੌਸਮ ਅਤੇ ਈਸ਼ਵਰ ਨਾਲ ਵੀ ਸ਼ਿਕਾਇਤ ਰਹਿੰਦੀ ਹੈ ਪਤੀ-ਪਤਨੀ ਨੂੰ ਇੱਕ-ਦੂਜੇ ਨਾਲ, ਬੱਚਿਆਂ ਤੇ ਮਾਤਾ-ਪਿਤਾ, ਘਰ-ਪਰਿਵਾਰ ਦੇ ਸਾਰੇ ਮੈਂਬਰਾਂ, ਦੋਸਤਾਂ, ਦੁਸ਼ਮਣਾਂ, ਗੁਆਂਢੀਆਂ, ਕੰਮ ਕਰਨ ਵਾਲੇ ਸਾਥੀਆਂ ਆਦਿ ਸਾਰਿਆਂ ਨਾਲ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਉਸ ਨੂੰ ਲੱਗਦਾ ਹੈ ਕਿ ਹਰ ਕੋਈ ਉਸ ਦਾ ਮਾੜਾ ਕਰਨਾ ਚਾਹੁੰਦਾ ਹੈ ਸਭ ਉਸ ਤੋਂ ਅਤੇ ਉਸਦੀ ਤਰੱਕੀ ਤੋਂ ਸੜਦੇ ਹਨ ਤਰੱਕੀ ਕਰਦੇ ਹੋਏ ਉਸ ਨੂੰ ਦੇਖ ਕੇ ਉਸਦੀਆਂ ਲੱਤਾਂ ਖਿੱਚ ਕੇ ਜ਼ਮੀਨ ’ਤੇ ਸੁੱਟ ਦੇਣਾ ਚਾਹੁੰਦੇ ਹਨ ਉਸ ਨੂੰ ਸਦਾ ਇਹੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਸਭ ਨੂੰ ਨੀਵਾਂ ਦਿਖਾ ਕੇ ਉਹ ਪਤੰਗ ਵਾਂਗ ਉੱਚਾ ਉੱਡਦਾ ਰਹੇ।

ਇਸੇ ਤਰ੍ਹਾਂ ਦੂਜਿਆਂ ਨੂੰ ਕੋਸਦੇ ਹੋਏ ਅਸੀਂ ਸਾਰੇ ਆਪਣੇ ਜੀਵਨ ’ਚ ਅਸ਼ਾਂਤੀ ਖਰੀਦ ਲੈਂਦੇ ਹਾਂ ਸਭ ਕੁਝ ਹੁੰਦੇ ਹੋਏ ਵੀ ਪ੍ਰੇਸ਼ਾਨ ਰਹਿੰਦੇ ਹਾਂ ਇਹੀ ਇੱਕ ਸ਼ੰਕਾ ਮਨ ’ਚ ਘੁਣ ਵਾਂਗ ਲਾ ਲੈਂਦੇ ਹਾਂ ਕਿ ਸਾਡੇ ਤੋਂ ਕੋਈ ਅੱਗੇ ਨਾ ਨਿੱਕਲ ਜਾਵੇ ਜੇਕਰ ਕੋਈ ਆਪਣੀ ਮਿਹਨਤ ਨਾਲ ਅੱਗੇ ਨਿੱਕਲਣ ’ਚ ਸਫ਼ਲ ਹੋ ਜਾਂਦਾ ਹੈ ਤਾਂ ਬੱਸ ਫਿਰ ਉਸ ਦੀਆਂ ਬੁਰਾਈਆਂ ਕਰਨ ਦੀ ਕਵਾਇਦ ਸ਼ੁਰੂ ਹੋਣ ਲੱਗਦੀ ਹੈ। ਪ੍ਰਕਿਰਤੀ ਜਿਸ ਤੋਂ ਉਹ ਸਭ ਕੁਝ ਲੈਂਦਾ ਹੈ, ਉਸ ਨਾਲ ਉਸ ਨੂੰ ਖਾਸ ਤੌਰ ’ਤੇ ਸ਼ਿਕਾਇਤ ਰਹਿੰਦੀ ਹੈ ਖੁਦ ਕੁਦਰਤੀ ਵਸੀਲਿਆਂ ਨੂੰ ਵਰਤਣ ਤੋਂ ਉਪਰੰਤ ਵੀ ਉਸ ਦਾ ਮਨ ਨਹੀਂ ਭਰਦਾ ਅਤੇ ਉਸ ਨੂੰ ਦੂਸ਼ਿਤ ਕਰਨ ਤੋਂ ਬਾਜ ਨਹੀਂ ਆਉਂਦਾ ਜਦੋਂ ਉਸ ਦੀ ਮੂਰਖਤਾ ਨਾਲ ਹੜ੍ਹ ਜਾਂ ਸੋਕਾ ਆਉਂਦਾ ਹੈ ਜਾਂ ਭੂਚਾਲ ਆਉਂਦੇ ਹਨ ਤਾਂ ਉਨ੍ਹਾਂ ਕਾਰਨ ਖੇਤੀ ਅਤੇ ਹੋਰ ਜਾਨ-ਮਾਲ ਦੀ ਬਰਬਾਦੀ ਹੋਣ ਦੀ ਸ਼ਿਕਾਇਤ ਕਰਦਾ ਹੈ। (Man Complaints)

ਨਦੀਆਂ ’ਤੇ ਵੱਡੇ-ਵੱਡੇ ਬੰਨ੍ਹ ਅਤੇ ਪੁਲ਼ ਬਣਾ ਕੇ ਸੁਵਿਧਾਵਾਂ ਭੋਗਣਾ ਚਾਹੁੰਦਾ ਹੈ, ਉਨ੍ਹਾਂ ਨੂੰ ਆਪਣੀ ਆਵਾਜਾਈ ਲਈ ਵਰਤਣਾ ਚਾਹੁੰਦਾ ਹੈ ਪਰ ਉਨ੍ਹਾਂ ਦੀ ਸਫਾਈ ’ਤੇ ਧਿਆਨ ਨਹੀਂ ਦੇਣਾ ਚਾਹੁੰਦਾ ਇਸ ਲਈ ਉਨ੍ਹਾਂ ਵੱਲੋਂ ਹੋਣ ਵਾਲੀ ਤਬਾਹੀ ’ਤੇ ਸ਼ਿਕਾਇਤ ਕਰਨ ਲੱਗਦਾ ਹੈ ਸਮੁੰਦਰ ਤੋਂ ਉਸ ਨੂੰ ਪ੍ਰੇਸ਼ਾਨੀ ਹੈ ਕਿ ਉਸ ਦਾ ਪਾਣੀ ਖਾਰਾ ਨਾ ਹੋ ਕੇ ਮਿੱਠਾ ਹੁੰਦਾ ਤਾਂ ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਖੁਦ ਤਾਂ ਉਹ ਹਰ ਸਮੇਂ ਪਾਣੀ ਨੂੰ ਬਰਬਾਦ ਕਰਦਾ ਹੈ ਕੁਝ ਵਿਦਵਾਨ ਕਹਿੰਦੇ ਹਨ ਕਿ ਅਗਲੀ ਸੰਸਾਰ ਜੰਗ ਪਾਣੀ ਲਈ ਹੋਵੇਗੀ। (Man Complaints)

ਪੰਛੀਆਂ ਨਾਲ ਖਾਸ ਕਰਕੇ ਕੋਇਲ ਨਾਲ ਉਸ ਨੂੰ ਇਹ ਸ਼ਿਕਾਇਤ ਹੈ ਕਿ ਉਸ ਦਾ ਰੰਗ ਕਾਲਾ ਹੈ ਉਸ ਦੀ ਮਿੱਠੀ ਆਵਾਜ਼ ਨਾਲ ਜੇਕਰ ਰੰਗ ਵੀ ਗੋਰਾ ਹੁੰਦਾ ਤਾਂ ਵਧੀਆ ਹੁੰਦਾ ਫੁੱਲਾਂ ਅਰਥਾਤ ਗੁਲਾਬ ਨਾਲ ਸ਼ਿਕਾਇਤ ਰਹਿੰਦੀ ਹੈ ਕਿ ਉਸ ’ਚ ਕੰਡੇ ਹੁੰਦੇ ਹਨ ਜੇਕਰ ਉਹ ਨਾ ਹੁੰਦੇ ਤਾਂ ਬਹੁਤ ਵਧੀਆ ਹੁੰਦਾ ਜਦੋਂ ਉਹ ਉਸ ਨੂੰ ਤੋੜਨਾ ਚਾਹੁੰਦਾ ਹੈ, ਉਹ ਉਸ ਨੂੰ ਚੁਭ ਜਾਂਦੇ ਹਨ। ਰੁੱਖਾਂ-ਬੂਟਿਆਂ ਤੋਂ ਸ਼ੁੱਧ ਹਵਾ ਅਤੇ ਹਰ ਤਰ੍ਹਾਂ ਦੇ ਖੁਰਾਕੀ ਪਦਾਰਥ ਪਾ ਕੇ ਤਾਕਤ ਲੈਂਦਾ ਹੈ, ਫਿਰ ਵੀ ਉਨ੍ਹਾਂ ਨੂੰ ਵੱਢ ਕੇ ਆਪਣੇ ਘਰ ਨੂੰ ਸਜਾਉਣ ਅਤੇ ਈਂਧਣ ਦੇ ਰੂਪ ’ਚ ਵਰਤਣ ’ਚ ਜ਼ਰਾ ਵੀ ਪਰਹੇਜ਼ ਨਹੀਂ ਕਰਦਾ ਉਸਨੂੰ ਹਰ ਮੌਸਮ ਨਾਲ ਵੀ ਸ਼ਿਕਾਇਤ ਰਹਿੰਦੀ ਹੈ ਭਾਵੇਂ ਉਹ ਸਰਦੀ ਹੋਵੇ, ਗਰਮੀ ਹੋਵੇ, ਮੀਂਹ ਹੋਵੇ ਜਾਂ ਪੱਤਝੜ ਹੋਵੇ। (Man Complaints)

ਇਸੇ ਤਰ੍ਹਾਂ ਪਸ਼ੂਆਂ ਨੂੰ ਆਪਣੇ ਆਰਾਮ ਅਤੇ ਮਨੋਰੰਜਨ ਲਈ ਪਾਲਤੂ ਬਣਾਉਂਦਾ ਹੈ ਅਤੇ ਆਪਣੇ ਜੀਭ ਦੇ ਸਵਾਦ ਲਈ ਮਾਰ ਕੇ ਖਾ ਜਾਂਦਾ ਹੈ ਜਦੋਂ ਉਹ ਇਸ ਦੇ ਉਲਟ ਕੰਮ ਕਰਨ ਲੱਗਦੇ ਹਨ ਤਾਂ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਈਸ਼ਵਰ ਜਿਸ ਨੇ ਉਸਨੂੰ ਇਸ ਸੰਸਾਰ ਵਿਚ ਭੇਜਿਆ ਅਤੇ ਝੋਲੀਆਂ ਭਰ-ਭਰ ਕੇ ਨਿਆਮਤਾਂ ਦਿੱਤੀਆਂ ਹਨ, ਚੌਵੀ ਘੰਟੇ ਕਿਸੇ ਨਾ ਕਿਸੇ ਗੱਲੋਂ ਉਸ ਨੂੰ ਸ਼ਿਕਾਇਤ ਕਰਦਾ ਰਹਿੰਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਦੁਨੀਆਂ ਨੂੰ ਮਾਲਕ ਸੁਖ ਦਿੰਦਾ ਹੈ ਪਰ ਦੁੱਖ, ਕਸ਼ਟ ਅਤੇ ਪੇ੍ਰਸ਼ਾਨੀਆਂ ਉਸ ਦੀ ਝੋਲੀ ’ਚ ਪਾ ਦਿੰਦਾ ਹੈ ਇਸ ਸ਼ਿਕਾਇਤ ਪੁਰਾਣ ਨੂੰ ਤਿਲਾਂਜਲੀ ਦੇ ਕੇ ਜੇਕਰ ਮਨੁੱਖ ਸਕਾਰਾਤਮਕ ਸੋਚ ਅਪਣਾ ਲਵੇ ਤਾਂ ਉਸ ਦੀਆਂ ਬਹੁਤ ਸਾਰੇ ਹਾਲਾਤ ਖੁਦ ਹੀ ਬਦਲ ਜਾਣਗੇ। (Man Complaints)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!