ਟ੍ਰੈਡਮਿੱਲ ’ਤੇ ਦੌੜਨ ਦਾ ਪੂਰਾ ਲਾਹਾ ਲੈਣਾ ਹੋਵੇ ਤਾਂ

ਆਧੁਨਿਕ ਯੁੱਗ ਨੇ ਜੋ ਲਾਈਫ ਸਟਾਈਲ ਅਤੇ ਖਾਣ-ਪੀਣ ਲੋਕਾਂ ਨੂੰ ਦਿੱਤਾ ਹੈ, ਉਸ ਨਾਲ ਲੋਕ ਸਰੀਰਕ ਰੂਪ ਨਾਲ ਜ਼ਿਆਦਾ ਸੁਸਤ ਹੋ ਗਏ ਹਨ ਨਤੀਜੇ ਵਜੋਂ ਮੋਟਾਪਾ ਉਨ੍ਹਾਂ ਨੂੰ ਛੇਤੀ ਘੇਰ ਲੈਂਦਾ ਹੈ ਫਿਰ ਸ਼ੁਰੂਆਤ ਹੁੰਦੀ ਹੈ

ਉਸ ਮੋਟਾਪੇ ਤੋਂ ਨਿਜ਼ਾਤ ਪਾਉਣ ਦੀ ਜਿੰਮ, ਡਾਈਟਿੰਗ, ਐਰੋਬਿਕਸ, ਸਵੀਮਿੰਗ ਅਤੇ ਹੋਰ ਕਈ ਤਰੀਕਿਆਂ ਨੂੰ ਅਪਣਾ ਕੇ ਜ਼ਲਦ ਤੋਂ ਜ਼ਲਦ ਮੋਟਾਪਾ ਘੱਟ ਕਰਨ ਦੀ ਦੌੜ ਸ਼ੁਰੂ ਹੋ ਜਾਂਦੀ ਹੈ ਇਸ ਦੌੜ ’ਚ ਜੋਸ਼ ਐਨਾ ਹੁੰਦਾ ਹੈ ਕਿ ਹੋਸ਼ ਭੁੱਲ ਜਾਂਦੇ ਹਨ, ਜਿਵੇਂ ਵਜ਼ਨ ਘਟਾਉਣ ਲਈ ਟੈ੍ਰਡਮਿੱਲ ’ਤੇ ਤਾਂ ਲੋਕ ਖੂਬ ਦੌੜਦੇ ਹਨ ਪਰ ਉਨ੍ਹਾਂ ਦਾ ਤਰੀਕਾ ਸਹੀ ਹੈ ਜਾਂ ਨਹੀਂ, ਇਸ ਦਾ ਗਿਆਨ ਉਨ੍ਹਾਂ ਨੂੰ ਨਹੀਂ ਹੁੰਦਾ ਟ੍ਰੈਡਮਿੱਲ ’ਤੇ ਲਗਾਤਾਰ ਦੌੜ ਕੇ ਵੀ ਉਨ੍ਹਾਂ ਦੇ ਸਰੀਰ ਨੂੰ ਓਨਾ ਲਾਭ ਨਹੀਂ ਮਿਲਂਦਾ ਜਿੰਨਾ ਮਿਲਣਾ ਚਾਹੀਦਾ ਹੈ

ਆਓ! ਦੇਖੀਏ ਕਿ ਤੁਸੀਂ ਵੀ ਪੂਰਾ ਲਾਭ ਲੈ ਰਹੇ ਹੋ ਜਾਂ ਨਹੀਂ:-

ਬੂਟ ਸਹੀ ਪਹਿਨੋ:-

ਜਦੋਂ ਵੀ ਟ੍ਰੈਡਮਿੱਲ ’ਤੇ ਦੌੜੋ, ਸਹੀ ਬੂਟ ਪਹਿਨੋ ਅਕਸਰ ਲੋਕ ਬੂਟਾਂ ਦੀ ਲੁੱਕ ’ਤੇ ਜ਼ਿਆਦਾ ਧਿਆਨ ਦਿੰਦੇ ਹਨ ਜਦਕਿ ਆਰਾਮਦਾਇਕ ਅਤੇ ਸੋਲ ’ਚ ਐਕਸਟ੍ਰਾ ਪੈਡਿੰਗ ਵਾਲੇ ਬੂਟ ਪਹਿਨਣੇ ਚਾਹੀਦੇ ਹਨ ਤਾਂ ਕਿ ਦੌੜਦੇ ਸਮੇਂ ਪੈਰਾਂ ’ਤੇ ਜ਼ਿਆਦਾ ਜ਼ੋਰ ਨਾ ਪਵੇ ਅੱਗੇ ਲਈ ਧਿਆਨ ਦੇ ਕੇ ਹੀ ਬੂਟਾਂ ਨੂੰ ਪਹਿਨੋ

ਦੌੜਦੇ ਸਮੇਂ ਹੇਠਾਂ ਨਾ ਦੇਖੋ:-

ਟ੍ਰੈਡਮਿੱਲ ’ਤੇ ਚੜ੍ਹਨ ਤੋਂ ਪਹਿਲਾਂ 3 ਜਾਂ 4 ਵਾਰ ਲੰਮੇ ਸਾਹ ਲਓ ਅਤੇ ਮੋਢਿਆਂ ਨੂੰ ਖਿੱਚ ਕੇ ਸਾਹਮਣੇ ਦੇਖੋ ਅਤੇ ਤੁਰਨਾ ਸ਼ੁਰੂ ਕਰੋ ਫਿਰ ਹੌਲੀ-ਹੌਲੀ ਸਪੀਡ ਵਧਾਉਂਦੇ ਹੋਏ ਦੌੜਨਾ ਸ਼ੁਰੂ ਕਰੋ ਟ੍ਰੈਡਮਿੱਲ ’ਤੇ ਜਦੋਂ ਵੀ ਤੁਸੀਂ ਚੱਲੋ ਜਾਂ ਦੌੜੋ, ਹੇਠਾਂ ਵੱਲ ਨਾ ਦੇਖੋ, ਨਾ ਹੀ ਪੈਰਾਂ ਦੀ ਮੂਵਮੈਂਟ ’ਤੇ ਧਿਆਨ ਦਿਓ ਇਸ ਨਾਲ ਤੁਸੀਂ ਭੱਜਣ ’ਤੇ ਫੋਕਸ ਨਹੀਂ ਕਰ ਸਕੋਗੇ ਫੋਕਸ ਹਟਣ ਨਾਲ ਹਾਦਸਾ ਹੋ ਸਕਦਾ ਹੈ ਤੁਸੀਂ ਤਿਲ੍ਹਕ ਸਕਦੇ ਹੋ ਇਸ ਤੋਂ ਇਲਾਵਾ ਧੌਣ ਅਤੇ ਲੱਕ ਦੀਆਂ ਨਾੜਾਂ ’ਚ ਖਿਚਾਅ ਆ ਸਕਦਾ ਹੈ

ਦੌੜਦੇ ਸਮੇਂ ਹੈਂਡਲ ਦਾ ਸਹਾਰਾ ਨਾ ਲਓ:-

ਦੌੜਦੇ ਸਮੇਂ ਟ੍ਰੈਡਮਿੱਲ ਦੇ ਹੈਂਡਲ ਦੀ ਸਪੋਰਟ ਨਾ ਲਓ ਬਹੁਤ ਸਾਰੇ ਲੋਕ ਹੈਂਡਲ ਦਾ ਸਹਾਰਾ ਲੈਂਦੇ ਹਨ ਜਦਕਿ ਸਹਾਰਾ ਲੈਣ ਨਾਲ ਕੈਲੋਰੀ ਘਟ ਬਰਨ ਹੁੰਦੀ ਹੈ ਫਿਟਨੈੱਸ ਮਾਹਿਰਾਂ ਦਾ ਵੀ ਇਹੀ ਕਹਿਣਾ ਹੈ ਕਿ ਹੈਂਡਲ ਦਾ ਸਹਾਰਾ ਨਾ ਲਓ ਜਦੋਂ ਤੁਸੀਂ ਇੰਕਲਾਈਨ ਮੋਡ ’ਤੇ ਵੀ ਕਿਉਂ ਨਾ ਹੋਵੋ, ਨਾ ਤਾਂ ਹੈਂਡਲ ਫੜੋ, ਨਾ ਹੀ ਅੱਗੇ ਝੁਕ ਕੇ ਤੁਰੋ

ਇੰਕਲਾਈਨ ’ਤੇ ਜ਼ਿਆਦਾ ਨਾ ਦੌੜੋ:-

ਜਦੋਂ ਵੀ ਇੰਕਲਾਈਨ ਮੋਡ ’ਤੇ ਤੁਸੀਂ ਦੌੜਦੇ ਹੋ ਤਾਂ ਸਪੀਡ ਜ਼ਿਆਦਾ ਨਾ ਕਰੋ ਜੇਕਰ ਤੁਸੀਂ ਸੰਤੁਲਿਤ ਦੌੜ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਤੇਜ਼ ਦੌੜ ਰਹੇ ਹੋ ਤਾਂ ਲੱਕ ਅਤੇ ਰੀੜ੍ਹ ਦੀ ਹੱਡੀ ’ਤੇ ਅਸਰ ਸਿੱਧਾ ਪੈਂਦਾ ਹੈ 1.5 ਦੇ ਇੰਕਲਾਈਨ ਮੋਡ ’ਤੇ ਰੱਖੋ ਅਤੇ ਹੌਲੀ ਸਪੀਡ ’ਚ ਦੌੜੋ

ਮੂੰਹ ਨਾਲ ਸਾਹ ਨਾ ਲਓ:-

ਜੇਕਰ ਤੁਸੀਂ ਸਾਹ ਠੀਕ ਤਰ੍ਹਾਂ ਨਹੀਂ ਲੈਂਦੇ ਤਾਂ ਤੁਹਾਨੂੰ ਸਾਹ ਵੀ ਚੜ੍ਹੇਗਾ ਤੇ ਲੱਤਾਂ ’ਚ ਖਿਚਾਅ ਦੀ ਸਮੱਸਿਆ ਵੀ ਹੋਵੇਗੀ ਸਵੇਰੇ ਡੀਪ ਬ੍ਰੀਦਿੰਗ ਦਾ ਅਭਿਆਸ ਕਰੋ ਤਾਂ ਕਿ ਸਾਹ ਨੱਕ ’ਚੋਂ ਡੂੰਘਾਈ ਨਾਲ ਲਓ ਇਸ ਨਾਲ ਤੁਹਾਡੇ ਸਰੀਰ ਨੂੰ ਆਕਸੀਜ਼ਨ ਵੀ ਸਹੀ ਮਾਤਰਾ ਨਾਲ ਮਿਲ ਸਕੇਗੀ ਜੇਕਰ ਤੁਸੀਂ ਮੂੰਹ ’ਚੋਂ ਸਾਹ ਲੈਂਦੇ ਹੋ ਤਾਂ ਤੁਹਾਡਾ ਸਾਹ ਲੈਣ ਦਾ ਸਿਸਟਮ ਠੀਕ ਨਹੀਂ ਹੈ ਇਸ ਨਾਲ ਨਾ ਤਾਂ ਤੁਹਾਡਾ ਸਟੈਮਿਨਾ ਵਧੇਗਾ, ਥਕਾਵਟ ਵੀ ਜ਼ਲਦੀ ਹੋਵੇਗੀ ਤੇ ਮਾਸਪੇਸ਼ੀਆਂ ਤੱਕ ਆਕਸੀਜ਼ਨ ਪੂਰੀ ਨਹੀਂ ਪਹੁੰਚ ਸਕੇਗੀ

ਸਟ੍ਰੈਚਿੰਗ ਜ਼ਰੂਰ ਕਰੋ:-

ਟ੍ਰੈਡਮਿੱਲ ’ਤੇ ਚੜ੍ਹਨ ਤੋਂ ਪਹਿਲਾਂ ਕੁਝ ਵਾਰਮਅੱਪ ਐਕਸਰਸਾਈਜ਼ ਜ਼ਰੂਰ ਕਰ ਲਓ ਉਸ ’ਚ ਸਟ੍ਰੈਚਿੰਗ ’ਤੇ ਖਾਸ ਧਿਆਨ ਦਿਓ ਸਿੱਧਾ ਟ੍ਰੈਡਮਿੱਲ ’ਤੇ ਜਾਓਗੇ ਤਾਂ ਜਲਦੀ ਥੱਕੋਗੇ ਅਤੇ ਮਸਲਾਂ ’ਚ ਖਿਚਾਅ ਹੋਣ ਦਾ ਖਤਰਾ ਵੀ ਰਹੇਗਾ ਜਿਸ ਨਾਲ ਟ੍ਰੈਡਮਿੱਲ ’ਤੇ ਸਹੀ ਦੌੜ ਨਹੀਂ ਸਕੋਗੇ
ਜੇਕਰ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਟ੍ਰੈਡਮਿੱਲ ’ਤੇ ਚੜ੍ਹਦੇ ਹੋ ਤਾਂ ਤੁਸੀਂ ਇਸ ਦਾ ਪੂਰਾ ਲਾਭ ਲੈ ਸਕਦੇ ਹੋ
ਸਿਹਤ ਦਰਪਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!