dussehra fair - sachi shiksha punjabi

ਦੁਸਹਿਰੇ ਦਾ ਮੇਲਾ

ਸ਼ਾਮ ਅਤੇ ਉਸਦੇ ਸਾਥੀ ਬੜੇ ਖੁਸ਼ ਸਨ ਕਿਉਂਕਿ ਉਨ੍ਹਾਂ ਦਾ ਪਸੰਦੀਦਾ ਤਿਉਹਾਰ ਦੁਸਹਿਰਾ ਆਉਣ ਵਾਲਾ ਸੀ ਸਭ ਮੇਲੇ ’ਚ ਜਾਣ ਦੀਆਂ ਗੱਲਾਂ ਕਰ ਰਹੇ ਸਨ ਕਿ ਗੁਰਮੀਤ ਕਿਤੋਂ ਭੱਜਦੀ ਹੋਈ ਆਈ ਉਸਨੇ ਉਦਾਸੀ ’ਚ ਕਿਹਾ ਕਿ ਦੋਸਤੋ ਮੈਂ ਮੰਮੀ-ਪਾਪਾ ਨੂੰ ਗੱਲਾਂ ਕਰਦੇ ਹੋਏ ਸੁਣਿਆ ਸੀ ਪਾਪਾ ਕਹਿ ਰਹੇ ਸਨ ਕਿ ਇਸ ਵਾਰ ਪਿੰਡ ’ਚ ਦੁਸਹਿਰੇ ਦਾ ਮੇਲਾ ਨਹੀਂ ਲੱਗੇਗਾ

‘ਕਿਉਂ ਨਹੀਂ ਲੱਗੇਗਾ ਮੇਲਾ?’ ਸਭ ਬੱਚੇ ਹੈਰਾਨੀ ਨਾਲ ਬੋਲੇ
‘ਕਿਉਂਕਿ ਰਾਮਲੀਲਾ ਦੇ ਸੰਚਾਲਕ ਰਾਮਲਾਲ ਜੀ ਨੂੰ ਪਿੰਡ ਦੇ ਲੋਕਾਂ ਨੇ ਮਹਿੰਗਾਈ ਕਾਰਨ ਪੈਸਾ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਗੁਰਮੀਤ ਨੇ ਕਿਹਾ ਸਭ ਬੱਚੇ ਦੁੱਖੀ ਹੋ ਕੇ ਬੈਠ ਗਏ ਫਿਰ ਸ਼ਿਆਮ ਨੇ ਕਿਹਾ ਕਿ ਚੱਲੋ, ਰਾਮਲਾਲ ਜੀ ਕੋਲ ਚਲਦੇ ਹਾਂ ਸਭ ਬੱਚੇ ਆਪਣੀਆਂ ਸਾਈਕਲਾਂ ’ਤੇ ਰਾਮਲਾਲ ਜੀ ਦੇ ਘਰ ਵੱਲ ਚੱਲ ਪਏ ਸਭ ਨੇ ਉਨ੍ਹਾਂ ਨੂੰ ਇੱਕ ਸੁਰ ’ਚ ਕਿਹਾ, ‘ਅੰਕਲ, ਇਸ ਵਾਰ ਤੁਸੀਂ ਦੁਸਹਿਰੇ ਦਾ ਮੇਲਾ ਕਿਉਂ ਨਹੀਂ ਲਗਵਾ ਰਹੇ ਹੋ?’

Also Read :-

ਰਾਮਲਾਲ ਜੀ ਨੇ ਬੱਚਿਆਂ ਦੇ ਸਿਰ ’ਤੇ ਹੱਥ ਫੇਰਕੇ ਕਿਹਾ, ‘ਬੱਚਿਓਂ ਮੈਂ ਤਾਂ ਹੁਣ ਬੁੱਢਾ ਹੋ ਚੁੱਕਾ ਹਾਂ ਲੋਕਾਂ ਤੋਂ ਚੰਦਾ ਇਕੱਠਾ ਕਰਨਾ ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ ਇਸ ਲਈ ਮੈਂ ਮਨ੍ਹਾ ਕਰ ਦਿੱਤਾ ਹੈ’ ‘ਅੰਕਲ, ਤੁਹਾਨੂੰ ਕਿੰਨੇ ਪੈਸੇ ਇਕੱਠੇ ਕਰ ਦੇਈਏ ਤਾਂ ਤੁਸੀਂ ਮੇਲੇ ਦਾ ਪ੍ਰੋਗਰਾਮ ਕਰਵਾ ਸਕਦੇ ਹੋ?’ ਗੁਰਮੀਤ ਨੇ ਪੁੱਛਿਆ

‘ਘੱਟ ਤੋਂ ਘੱਟ ਦਸ ਹਜ਼ਾਰ ਰੁਪਏ ਇਕੱਠੇ ਹੋ ਜਾਣ ਤਾਂ ਬਾਕੀ ਦਾ ਇੰਤਜ਼ਾਮ ਮੈਂ ਕਰ ਲਵਾਂਗਾ ਕਿਉਂਕਿ ਸਰਪੰਚ ਜੀ ਨੇ ਕਿਹਾ ਹੈ ਕਿ ਜਿੰਨਾ ਚੰਦਾ ਪਿੰਡ ਵਾਲਿਆਂ ਤੋਂ ਇਕੱਠਾ ਹੋਵੇਗਾ, ਓਨਾ ਹੀ ਚੰਦਾ ਉਹ ਖੁਦ ਦੇਣਗੇ’ ਰਾਮਲਾਲ ਜੀ ਨੇ ਕਿਹਾ ਬਹੁਤ ਦਿਨਾਂ ਤੋਂ ਸਭ ਬੱਚਿਆਂ ਨੇ ਦੁਸਹਿਰਾ ਅਤੇ ਦੀਵਾਲੀ ਲਈ ਗੁੱਲਕ ’ਚ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸਨ ਸਭ ਨੇ ਆਪਣੀ ਗੁੱਲਕ ਤੋੜਕੇ ਦੇਖੀ ਪਰ ਕੁੱਲ ਮਿਲਾਕੇ ਸਿਰਫ਼ ਤਿੰਨ ਹਜ਼ਾਰ ਰੁਪਏ ਹੀ ਇਕੱਠੇ ਹੋ ਸਕੇ ਸਨ ਇਹ ਪੈਸੇ ਲੈ ਕੇ ਉਹ ਰਾਮਲਾਲ ਜੀ ਕੋਲ ਪਹੁੰਚੇ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਆ ਗਏ

ਉਨ੍ਹਾਂ ਕਿਹਾ, ‘ਬੱਚਿਓ, ਤੁਹਾਡਾ ਤਿਆਗ ਦੇਖਕੇ ਮੇਰਾ ਦਿਲ ਖੁਸ਼ੀ ਨਾਲ ਝੂਮ ਰਿਹਾ ਹੈ ਹੁਣ ਦੁਸਹਿਰਾ ਜ਼ਰੂਰ ਮਨਾਇਆ ਜਾਵੇਗਾ ਚਾਹੇ ਮੈਨੂੰ ਕਿੰਨੇ ਹੀ ਪੈਸੇ ਕਿਉਂ ਨਾ ਖਰਚ ਕਰਨੇ ਪੈਣ’ ਦੁਸਹਿਰੇ ਦਾ ਦਿਨ ਵੀ ਆ ਗਿਆ ਰਾਮਪੁਰ ਪਿੰਡ ’ਚ ਅੱਜ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਸ਼ਿਆਮ ਸਵੇਰ ਤੋਂ ਹੀ ਮੇਲੇ ’ਚ ਜਾਣ ਦੀ ਤਿਆਰੀ ’ਚ ਲੱਗਿਆ ਹੋਇਆ ਸੀ ਉਹ ਸੋਚ ਰਿਹਾ ਸੀ ਕਿ ਮੇਲੇ ’ਚ ਜਾ ਕੇ ਸਭ ਤੋਂ ਪਹਿਲਾਂ ਝੂਲਾ ਝੂਲਾਂਗਾ, ਮਠਿਆਈ ਖਾਵਾਂਗਾ ਅਤੇ ਤੀਰ-ਕਮਾਨ ਖਰੀਦਾਂਗਾ ਆਦਿ-ਆਦਿ

ਆਖਿਰ ਇੰਤਜ਼ਾਰ ਦੀ ਘੜੀ ਵੀ ਖ਼ਤਮ ਹੋਈ ਅਤੇ ਸ਼ਿਆਮ ਨੂੰ ਉਸਦੇ ਮੰਮੀ-ਪਾਪਾ ਦੁਸਹਿਰੇ ਦਾ ਮੇਲਾ ਦਿਖਾਉਣ ਲਈ ਲੈ ਗਏ ਸ਼ਿਆਮ ਨੇ ਬੜੀ ਲੰਬੀ-ਚੌੜੀ ਲਿਸਟ ਬਣਾ ਰੱਖੀ ਸੀ ਕਿ ਉਸਨੇ ਮੇਲੇ ’ਚ ਜਾ ਕੇ ਕੀ-ਕੀ ਕਰਨਾ ਹੈ ਅਤੇ ਕੀ-ਕੀ ਲੈਣਾ ਹੈ ਸਭ ਤੋਂ ਪਹਿਲਾਂ ਉਸਨੇ ਮੰਮੀ-ਪਾਪਾ ਨੂੰ ਪੀਂਘ ਝੂਟਣ ਦੀ ਫਰਮਾਇਸ਼ ਕੀਤੀ ਆਪਣੇ ਪਿਤਾ ਤੋਂ ਉਹ ਪੈਸੇ ਲੈ ਕੇ ਪੀਂਘ ਝੂਟਣ ਲਈ ਚਲਾ ਗਿਆ ਉਹ ਪੀਂਘ ਝੂਟਕੇ ਵਾਪਸ ਆਪਣੇ ਮੰਮੀ-ਪਾਪਾ ਕੋਲ ਜਾ ਹੀ ਰਿਹਾ ਸੀ ਕਿ ਮੇਲੇ ’ਚ ਭਾਜੜ ਮੱਚ ਗਈ ਸਭ ਲੋਕ ਇੱਧਰ-ਉੱਧਰ ਭੱਜ ਰਹੇ ਸਨ ਇੱਕ ਸੁਰੱਖਿਅਤ ਥਾਂ ’ਤੇ ਪਹੁੰਚ ਕੇ ਉਸਨੇ ਮੰਮੀ-ਪਾਪਾ ਨੂੰ ਲੱਭਿਆ ਪਰ ਉਸਨੂੰ ਕੋਈ ਨਜ਼ਰ ਨਹੀਂ ਆਇਆ ਸ਼ਿਆਮ ਉਦਾਸ ਹੋ ਗਿਆ

ਮੇਲੇ ’ਚ ਮੱਚੀ ਇਸ ਭਾਜੜ ਨਾਲ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ ਸਨ ਤਦ ਉਸਨੇ ਇੱਕ ਛੋਟੇ ਬੱਚੇ ਨੂੰ ਭੀੜ ’ਚ ਦੇਖਿਆ ਸ਼ਿਆਮ ਬਿਨਾਂ ਕੁਝ ਸੋਚੇ ਸਮਝੇ ਉਸ ਬੱਚੇ ਨੂੰ ਚੁੱਕਣ ’ਚ ਲੱਗ ਗਿਆ ਬੜੀ ਮੁਸ਼ਕਲ ਨਾਲ ਉਸਨੇ ਬੱਚੇ ਨੂੰ ਭੀੜ ਤੋਂ ਬਚਾਇਆ ਉਹ ਮਿੱਧੇ ਜਾਣ ਕਾਰਨ ਬਹੁਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕਿਆ ਸੀ

ਸ਼ਿਆਮ ਬੜੀ ਮੁਸ਼ਕਲ ਨਾਲ ਬੱਚੇ ਨੂੰ ਲੈ ਕੇ ਮੇਲੇ ਤੋਂ ਬਾਹਰ ਆਇਆ ਬਾਹਰ ਵੀ ਭਾਜੜ ਮੱਚੀ ਹੋਈ ਸੀ ਸਭ ਨੂੰ ਸਿਰਫ਼ ਆਪਣੀ ਪਈ ਸੀ ਕਿਸੇ ਤਰ੍ਹਾਂ ਸ਼ਿਆਮ ਬੱਚੇ ਨੂੰ ਲੈ ਕੇ ਪੁਲਿਸ ਬੂਥ ਤੱਕ ਪਹੁੰਚ ਗਿਆ ਪੁਲਿਸ ਨੇ ਬੱਚੇ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਤੁਰੰਤ ਮੱਦਦ ਮਿਲਣ ਕਾਰਨ ਬੱਚੇ ਦੀ ਜਾਨ ਬਚ ਗਈ

ਉੱਧਰ ਸ਼ਿਆਮ ਦੇ ਮੰਮੀ-ਪਾਪਾ ਉਸਨੂੰ ਮੇਲੇ ’ਚ ਲੱਭ ਰਹੇ ਸਨ ਜਦੋਂ ਪੁਲਿਸ ਇੰਸਪੈਕਟਰ ਨੇ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਬੇਟੇ ਦੀ ਬਹਾਦਰੀ ਦੀ ਦਾਸਤਾਨ ਸੁਣਾਈ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਆ ਗਏ ਸ਼ਿਆਮ ਨੂੰ ਵੀ ਦੁਸਹਿਰੇ ਦਾ ਮਜ਼ਾ ਖਰਾਬ ਹੋਣ ਦਾ ਅਫਸੋਸ ਨਹੀਂ ਸੀ ਉਸਨੂੰ ਖੁਸ਼ੀ ਹੋ ਰਹੀ ਸੀ ਕਿ ਉਸਨੇ ਅੱਜ ਕਿਸੇ ਦੀ ਜਾਨ ਬਚਾਕੇ ਜੋ ਖੁਸ਼ੀ ਪਾਈ, ਉਹ ਮੇਲੇ ’ਚ ਮਿਲਣ ਵਾਲੀ ਖੁਸ਼ੀ ਤੋਂ ਕਿਤੇ ਵੱਡੀ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!