ਪੈਰਾਂ ਦੀ ਚਮਕ ਰੱਖੋ ਬਰਕਰਾਰ
ਉਂਜ ਤਾਂ ਸਭ ਤੋਂ ਪਹਿਲਾਂ ਨਿਗ੍ਹਾ ਸੁੰਦਰ ਸਿਹਤਮੰਦ ਚਿਹਰੇ ’ਤੇ ਜਾਂਦੀ ਹੈ ਪਰ ਇਹ ਵੀ ਸੱਚ ਹੈ ਕਿ ਸਰੀਰ ਦੇ ਹੋਰ ਹਿੱਸਿਆਂ ਹੱਥ, ਪੈਰ, ਗਰਦਨ ਆਦਿ ਇਹ ਸਭ ਸੁੰਦਰ, ਸਿਹਤਮੰਦ ਹੋਣ ਤਾਂ ਆਪਣੇ-ਆਪ ਹੀ ਮੂੰਹ ’ਚੋਂ ਨਿਕਲ ਉੱਠਦਾ ਹੈ ਕਿ ਕਿੰਨਾ ਮੈਨਟੇਨ ਕਰਕੇ ਰੱਖਿਆ ਆਪਣੇ ਸਰੀਰ ਨੂੰ ਚਿਹਰੇ ਦੀ ਸੁੰਦਰਤਾ ਦੇ ਨਾਲ-ਨਾਲ ਹੱਥ, ਪੈਰ ਤੇ ਗਰਦਨ ਵੀ ਤੁਹਾਡੀ ਸੁੰਦਰਤਾ ’ਚ ਵਾਧਾ ਕਰਦੇ ਹਨ

Also Read :-

ਤੁਹਾਡੇ ਪੈਰ ਸਿਹਤਮੰਦ ਤੇ ਆਕਰਸ਼ਕ ਲੱਗਣ, ਇਸ ਦੇ ਲਈ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ

ਫਟੀਆਂ ਅੱਡੀਆਂ ਲਈ:-

ਫਟੀਆਂ ਅੱਡੀਆਂ ਤੁਹਾਡੇ ਲਾਈਫ ਸਟਾਈਲ ਦੀ ਪੋਲ ਖੋਲ੍ਹ ਦਿੰਦੀਆਂ ਹਨ ਕਿ ਤੁਸੀਂ ਆਪਣੇ ਪੈਰਾਂ ਦੀ ਚਮੜੀ ਲਈ ਕਿੰਨੇ ਲਾਪ੍ਰਵਾਹ ਹੋ ਅਣਦੇਖਿਆ ਕਰਨਾ ਹੀ ਫਟੀਆਂ ਅੱਡੀਆਂ ਦਾ ਇੱਕੋ-ਇੱਕ ਕਾਰਨ ਨਹੀਂ ਹੈ ਲੰਮੇ ਸਮੇਂ ਤੱਕ ਖੜ੍ਹੇ ਰਹਿਣਾ, ਖੁੱਲ੍ਹੀਆਂ ਚੱਪਲਾਂ ਦੀ ਵਰਤੋਂ ਕਰਨਾ, ਚਮੜੀ ਦਾ ਖੁਸ਼ਕ ਹੋਣਾ ਤੇ ਆਪਣੇ ਸਰੀਰ ਦੇ ਅੰਗਾਂ ਦੀ ਸਹੀ ਸਫਾਈ ਨਾ ਕਰਨਾ ਆਦਿ ਕਾਰਨਾਂ ਨਾਲ ਵੀ ਅੱਡੀਆਂ ਫਟਣ ਲੱਗਦੀਆਂ ਹਨ

 • ਆਪਣੇ ਪੈਰਾਂ ਨੂੰ ਹਰ ਰੋਜ਼ ਸਾਫ਼ ਕਰੋ ਤੇ ਉਨ੍ਹਾਂ ’ਤੇ ਮੌਸਚੁਰਾਈਜਰ ਲਗਾਓ
 • ਪੈਰਾਂ ਦੇ ਜ਼ਿਆਦਾ ਲਾਭ ਲਈ ਰਾਤ ਨੂੰ ਆਪਣੇ ਪੈਰਾਂ ਨੂੰ ਗਰਮ ਪਾਣੀ ਨਾਲ ਧੋਵੋ ਤੇ ਸੁਕਾ ਕੇ ਉਨ੍ਹਾਂ ’ਤੇ ਮੌਸਚੁਰਾਈਜਰ ਕਰੀਮ ਲਗਾਓ
 • ਫਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਘਰ ’ਚ ਤੁਸੀਂ ਉਨ੍ਹਾਂ ’ਤੇ ਵੈਸਲੀਨ ਤੇ ਨਿੰਬੂ ਦਾ ਰਸ ਲਗਾਓ ਚਾਹੋਂ ਤਾਂ ਗਲੈਸਰੀਨ ਜਾਂ ਨਾਰੀਅਲ ਦਾ ਤੇਲ ਵੀ ਕੁਝ ਦਿਨ ਲਗਾ ਕੇ ਲਾਭ ਲੈ ਸਕਦੇ ਹੋ
 • ਜੇਕਰ ਤੁਸੀਂ ਘਰੇਲੂ ਇਲਾਜ ਨਹੀਂ ਕਰ ਸਕਦੇ ਤਾਂ ਵਧੀਆ ਕੰਪਨੀ ਦਾ ਇੰਟੈਂਸਿਵ ਮੌਸਚੁਰਾਈਜਰ ਜਾਂ ਫੁੱਟ ਲੋਸ਼ਨ ਲਗਾਓ ਆਪਣੇ ਪੈਰਾਂ ਨੂੰ ਖੁੱਲ੍ਹੀ ਚੱਪਲ ’ਚ ਜ਼ਿਆਦਾ ਸਮੇਂ ਤੱਕ ਨਾ ਰੱਖੋ ਕਿਉਂਕਿ ਮਿੱਟੀ ਪੈਣ ਨਾਲ ਉਨ੍ਹਾਂ ’ਚ ਐਲਰਜ਼ੀ ਹੋ ਸਕਦੀ ਹੈ
 • ਘਰ ’ਚ ਹੀ ਕਰੋ ਪੈਡੀਕਿਓਰ:- ਰੈਗੂਲਰ ਤੌਰ ’ਤੇ ਘਰ ’ਚ ਪੈਡੀਕਿਓਰ ਕੀਤਾ ਜਾਏ ਤਾਂ ਪੈਰ ਸਿਹਤਮੰਦ ਤੇ ਸੁੰਦਰ ਬਣੇ ਰਹਿਣਗੇ ਜੇਕਰ ਘਰ ’ਚ ਤੁਸੀਂ ਰੈਗੂਲਰ ਤੌਰ ’ਤੇ ਨਾ ਕਰ ਸਕੋ ਤਾਂ ਨਜ਼ਦੀਕ ਦੇ ਬਿਊਟੀ ਪਾਰਲਰ ’ਚ ਜਾ ਕੇ ਪੈਡੀਕਿਓਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਇਸ ਨਾਲ ਥੱਕਾਣ ਵੀ ਦੂਰ ਰਹੇਗੀ ਅਤੇ ਪੈਰ ਸਿਹਤਮੰਦ ਵੀ ਰਹਿਣਗੇ
 • ਜਦੋਂ ਵੀ ਸਪਾ ਕਰਵਾਉਣ ਜਾਓ ਤਾਂ ਪੈਡੀਕਿਓਰ ਅਤੇ ਮਸਾਜ ਕਰਵਾਉਣਾ ਨਾ ਭੁੱਲੋ ਉਂਜ ਘਰ ’ਚ ਸਮਾਂ ਕੱਢ ਕੇ ਪੈਡੀਕਿਓਰ ਕਰਨਾ ਸਭ ਤੋਂ ਉੱਤਮ ਹੁੰਦਾ ਹੈ ਕਿਉਂਕਿ ਬਾਹਰ ਕਰਵਾਉਣ ’ਚ ਜ਼ਿਆਦਾ ਖਰਚ ਆਉਂਦਾ ਹੈ, ਜਿਸ ਨੂੰ ਰੋਜ਼ਾਨਾ ਖਰਚ ਕਰਨਾ ਆਮ ਔਰਤ ਦੇ ਬਜ਼ਟ ਨੂੰ ਡਗਮਗਾ ਦਿੰਦਾ ਹੈ ਆਓ ਦੇਖੀਏ ਘਰ ’ਚ ਕਿਵੇਂ ਪੈਡੀਕਿਓਰ ਕਰੋ
 • ਘਰ ’ਚ ਪੈਰਾਂ ਨੂੰ ਗਰਮ ਪਾਣੀ ’ਚ ਡੁਬਾਉਣ ਲਈ ਥੋੜ੍ਹਾ ਜਿਹਾ ਸ਼ੈਂਪੂ, ਨਿੰਬੂ ਦਾ ਰਸ, ਸ਼ਹਿਦ, ਖੁਸ਼ਬੂਦਾਰ ਤੇਲ ਦੀਆਂ ਕੁਝ ਬੂੰਦਾਂ ਪਾਓ ਇਨ੍ਹਾਂ ’ਚ ਪੈਰਾਂ ਨੂੰ ਡੁਬਾਉਣਾ ਸੱਚਮੁੱਚ ਬਹੁਤ ਰਿਲੈਕਸਿੰਗ ਲੱਗੇਗਾ ਅਤੇ ਪੈਰਾਂ ਦੀ ਚਮੜੀ ਜ਼ਿਆਦਾ ਨਰਮ ਵੀ ਹੋਵੇਗੀ
 • ਪੈਰਾਂ ਦੀਆਂ ਉਂਗਲਾਂ ’ਤੇ ਲੱਗੀ ਨੇਲ ਪਾਲਿਸ਼ ਨੂੰ ਹਟਾਓ ਨੇਲ ਪੇਂਟ ਹਮੇਸ਼ਾ ਨੇਲ ਪਾਲਿਸ਼ ਰਿਮੂਵਰ ਨਾਲ ਸਾਫ਼ ਕਰੋ, ਐਸੀਟੋਨ ਨਾਲ ਨਹੀਂ ਐਸੀਟੋਨ ਨੌਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ
 • ਆਪਣੇ ਨੌਹਾਂ ਨੂੰ ਮਨਚਾਹਾ ਆਕਾਰ ਦੇ ਕੇ ਫਾਈਲ ਕਰੋ ਇਹ ਧਿਆਨ ਰੱਖੋ ਕਿ ਨੌਹਾਂ ਨੂੰ ਕਦੇ ਵੀ ਚਮੜੀ ਦੇ ਇਕਦਮ ਕੋਲੋਂ ਨਾ ਕੱਟੋ
 • ਫਿਰ ਕਿਊਟਿਕਲ ਪੁਸ਼ਰ ਨਾਲ ਕਿਊਟੀਕਲਸ ਨੂੰ ਪਿੱਛੇ ਵੱਲ ਦਬਾਓ ਕਿਊਟਿਕਲ ਪੁਸ਼ਰ ਨਾਲ ਨਹੁੰ ਦੇ ਹੇਠਾਂ ਕੋਈ ਵੀ ਗੰਦ ਜਾਂ ਅਵਸ਼ੇਸ਼ ਹੋਣ ਤਾਂ ਉਸ ਦੀ ਸਫਾਈ ਚੰਗੀ ਤਰ੍ਹਾਂ ਕਰੋ
 • ਸਕਰੱਬਰ ਨਾਲ ਅੱਡੀਆਂ ਦੇ ਆਸ-ਪਾਸ, ਪੈਰਾਂ ਦੇ ਹੇਠਾਂ ਤੇ ਅੰਗੂਠੇ ਦੇ ਆਸ-ਪਾਸ ਚੰਗੀ ਤਰ੍ਹਾਂ ਰਗੜੋ ਤਾਂ ਕਿ ਮ੍ਰਿਤ ਚਮੜੀ ਹਟ ਜਾਏ ਤੇ ਅੱਡੀਆਂ ਨਰਮ ਹੋ ਜਾਣ
 • ਪੈਡੀਕਿਓਰ ਨਾਲ ਪੈਰ ਰਿਲੈਕਸ ਤਾਂ ਹੁੰਦੇ ਹੀ ਹਨ, ਚਮੜੀ ਵੀ ਨਰਮ ਤੇ ਮੁਲਾਇਮ ਬਣਦੀ ਹੈ ਤੇ ਪੈਰ ਨਿਰੋਗ ਵੀ ਬਣ ਜਾਂਦੇ ਹਨ, ਜਿਸ ਨਾਲ ਤੁਸੀਂ ਭਵਿੱਖ ’ਚ ਮਹਿੰਗੇ ਇਲਾਜਾਂ ਤੋਂ ਬਚ ਜਾਂਦੇ ਹੋ

ਕੁਝ ਗੱਲਾਂ ਦਾ ਰੱਖੋ ਧਿਆਨ:-

 • ਨੰਗੇ ਪੈਰ ਨਾ ਚੱਲੋ ਉਂਜ ਘਾਹ, ਰੇਤ, ਮਾਰਬਲਸ ਤੇ ਟਾਈਲ ਫਲੋਰਿੰਗ ’ਤੇ ਥੋੜ੍ਹਾ ਸਮਾਂ ਨੰਗੇ ਪੈਰ ਚੱਲਣ ਨਾਲ ਪੈਰਾਂ ਦੇ ਹੇਠਾਂ ਦਾ ਖੂਨ ਦਾ ਸੰਚਾਰ ਵਧਦਾ ਹੈ ਪਰ ਜ਼ਿਆਦਾ ਸਮਾਂ ਨੰਗੇ ਪੈਰ ਨਾ ਰਹੋ
 • ਪੈਰਾਂ ’ਚ ਆਰਾਮਦਾਇਕ ਚੱਪਲ ਤੇ ਬੂਟ ਅੱਡੀ ਦੇ ਹਿੱਸੇ ’ਤੇ ਪਹਿਨੋ ਅੱਜ-ਕੱਲ੍ਹ ਬੂਟਾਂ, ਸੈਂਡਲਾਂ ਤੇ ਚੱਪਲਾਂ ’ਚ ਕੁਸ਼ਨ ਲੱਗੇ ਹੁੰਦੇ ਹਨ ਉਹੀ ਬੂਟ ਚੱਪਲ ਇਸਤੇਮਾਲ ਕਰੋ
 • ਚੱਪਲ, ਸੈਂਡਲ, ਬੂਟ ਉਹੀ ਪਹਿਨੋ ਜਿਨ੍ਹਾਂ ਦੇ ਪੰਜਿਆਂ ’ਤੇ ਗਰਿੱਪ ਠੀਕ ਹੋਣ
 • ਲੰਮੇ ਸਮੇਂ ਤੱਕ ਖੜ੍ਹੇ ਹੋ ਕੇ ਕੰਮ ਨਾ ਕਰੋ
 • ਜੇਕਰ ਲੰਮੇ ਸਮੇਂ ਤੱਕ ਬੂਟ, ਚੱਪਲ ਪਹਿਨਣੇ ਪੈਣ ਤਾਂ ਸੀਟ ਕੋਲ ਕੁਝ ਸਮੇਂ ਲਈ ਉਨ੍ਹਾਂ ਨੂੰ ਉਤਾਰ ਦਿਓ ਤੇ ਟੇਬਲ ਦੇ ਫੁੱਟ ਸਟੈੱਪ ’ਤੇ ਆਪਣੇ ਪੈਰ ਟਿਕਾ ਦਿਓ
 • ਪੈਰਾਂ ’ਤੇ ਮੌਸਚਰਾਈਜਰ ਦੀ ਵਰਤੋਂ ਰਾਤ ਨੂੰ ਸੌਂਦੇ ਸਮੇਂ ਪੈਰ ਧੋਣ ਤੋਂ ਬਾਅਦ ਜ਼ਰੂਰ ਕਰੋ
 • ਆਪਣੇ ਪੈਰਾਂ ’ਤੇ ਥੋੜ੍ਹਾ ਜਿਹਾ ਧਿਆਨ ਦੇਣ ਤੇ ਮਿਹਨਤ ਕਰਨ ਨਾਲ ਤੁਸੀਂ ਵੀ ਸੁੰਦਰ ਪੈਰਾਂ ਦੀ ਮਲਿਕਾ ਬਣ ਸਕਦੇ ਹੋ
  ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!