pain in legs and back do you have driver foot

ਪੈਰਾਂ ਅਤੇ ਕਮਰ ’ਚ ਦਰਦ.. ਕਿਤੇ ਤੁਹਾਨੂੰ ‘ਡਰਾਈਵਰਸ ਫੁਟ’ ਤਾਂ ਨਹੀਂ

ਆਫ਼ਿਸ ਤੋਂ ਵਾਪਸ ਆਉਣ ਤੋਂ ਬਾਅਦ ਕਮਜ਼ੋਰੀ, ਪੈਰਾਂ ਅਤੇ ਕਮਰ ’ਚ ਦਰਦ ਸ਼ਹਿਰੀ ਨੌਜਵਾਨਾਂ ’ਚ ਆਮ ਗੱਲ ਹੋ ਗਈ ਹੈ ਚੰਗਾ ਅਤੇ ਸੰਤੁਲਿਤ ਭੋਜਨ, ਵਰਕਆਊਟ ਹੋਣ ਤੋਂ ਬਾਅਦ ਵੀ ਆਖਰ ਅਜਿਹਾ ਕਿਉਂ ਹੁੰਦਾ ਹੈ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਸਰੀਰ ’ਚ ਵਿਟਾਮਿਨ ਡੀ ਬੀ-12 ਦੀ ਕਮੀ ਹੋ ਗਈ ਅਜਿਹੇ ’ਚ ਬਿਨ੍ਹਾਂ ਡਾਕਟਰੀ ਸਲਾਹ ਦੇ ਲੋਕ ਸਪਲੀਮੈਂਟ ਲੈਣ ਲੱਗ ਜਾਂਦੇ ਹਨ, ਇਸ ਗੱਲ ਤੋਂ ਅਨਜਾਣ ਦੀ ਅਸਲ ਸਮੱਸਿਆ ਕੁਝ ਹੋਰ ਹੀ ਹੈ ਅਜਿਹੇ ’ਚ ਜਦੋਂ ਡਾਕਟਰ ਨੂੰ ਦਿਖਾਉਣ ਜਾਂਦੇ ਹਾਂ ਤਾਂ ਪਤਾ ਚਲਦਾ ਹੈ ਕਿ ਉਸ ਨੂੰ ‘ਡਰਾਈਵਰਸ ਫੁਟ’ ਹੈ ਹੁਣ ਤੁਸੀਂ ਵੀ ਇਹ ਸੋਚ ਰਹੇ ਹੋਵੋਗੇ ਕਿ ਇਹ ਤਾਂ ਪਹਿਲੀ ਵਾਰ ਸੁਣਿਆ ਹੈ ਜੀ ਹਾਂ, ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਜ਼ਿਆਦਾ ਡਰਾਈਵਿੰਗ ਕਰਦੇ ਹਨ

ਕੀ ਹੈ ਡਰਾਈਵਰਸ ਫੁਟ:

ਇਹ ਪੈਰਾਂ ਦੇ ਦਰਦ ਦੀ ਇੱਕ ਆਮ ਸਮੱਸਿਆ ਹੈ, ਜੋ ਜ਼ਿਆਦਾਤਰ ਡਰਾਈਵਰਾਂ ਨੂੰ ਹੋ ਜਾਂਦੀ ਹੈ ਆਮ ਤੌਰ ’ਤੇ ਦਰਦ ਪੈਰ ਦੀਆਂ ਅੱਡੀਆਂ ’ਚ ਮਹਿਸੂਸ ਹੁੰਦਾ ਹੈ ਪੈਰ ਦੇ ਅੰਗੂਠੇ ’ਚ ਵੀ ਤੇਜ਼ ਦਰਦ ਹੁੰਦਾ ਹੈ, ਪੈਰ ਦੀ ਆਰਚ ’ਚ ਵੀ ਸੋਜ ਆ ਜਾਂਦੀ ਹੈ ਅਤੇ ਪੈਰ ਦੇ ਅੰਗੂਠੇ ’ਚ ਵੀ ਤੇਜ਼ ਦਰਦ ਹੁੰਦਾ ਹੈ, ਪੈਰ ਦੀ ਆਰਚ ’ਚ ਵੀ ਸੋਜ਼ ਆ ਜਾਂਦੀ ਹੈ ਅਤੇ ਪੈਰ ਦੇ ਅੰਗੂਠੇ ਦੀ ਵਾਲ ’ਚ ਵੀ ਲਗਾਤਾਰ ਦਰਦ ਹੁੰਦਾ ਹੈ, ਕਿਉਂਕਿ ਇਹ ਹਿੱਸਾ ਲਗਾਤਾਰ ਐਕਸੀਲੇਟਰ ’ਤੇ ਰਹਿੰਦਾ ਹੈ ਟ੍ਰੈਫਿਕ ਜਾਮ ਇਸ ਦਰਦ ਨੂੰ ਜ਼ਿਆਦਾ ਵਧਾ ਦਿੰਦਾ ਹੈ, ਕਿਉਂਕਿ ਇਸ ਦੌਰਾਨ ਲੰਬੇ ਸਮੇਂ ਤੱਕ ਪੈਰ ਇੱਕ ਹੀ ਹਾਲਤ ’ਚ ਰਹਿੰਦਾ ਹੈ

ਇਹ ਹਨ ਲੱਛਣ:

ਪੈਰ ਦੀ ਵਾਲ ’ਚ ਦਰਦ ਹੋਣਾ:

ਪੈਰ ਦਾ ਉਹ ਹਿੱਸਾ, ਜੋ ਪੈਡਲ ਨਾਲ ਟੱਚ ਹੁੰਦਾ ਹੈ, ਉਸ ’ਚ ਸਭ ਤੋਂ ਜ਼ਿਆਦਾ ਦਰਦ ਹੁੰਦਾ ਹੈ ਲਗਾਤਾਰ ਪੈਡਲ ਨੂੰ ਦਬਾਉਣ ਨਾਲ ਦਰਦ ਹੋਰ ਵਧ ਜਾਂਦਾ ਹੈ, ਜਿਸ ਦੇ ਚੱਲਦਿਆਂ ਪੈਰਾਂ ਦੀਆਂ ਉਂਗਲਾਂ ’ਤੇ ਖਰੋਚਾਂ ਆ ਜਾਂਦੀਆਂ ਹਨ ਅਤੇ ਹੱਡੀਆਂ ’ਚ ਤੇਜ਼ ਦਰਦ ਹੁੰਦਾ ਹੈ

ਅੱਡੀਆਂ ’ਚ ਦਰਦ ਹੋਣਾ:

ਡਰਾਈਵਿੰਗ ਕਰਦੇ ਸਮੇਂ ਹਮੇਸ਼ਾ ਅੱਡੀਆਂ ਗੱਡੀ ਦੇ ਫਰਸ਼ ’ਤੇ ਹੁੰਦੀਆਂ ਹਨ, ਇਸ ਨਾਲ ਉਨ੍ਹਾਂ ’ਚ ਖਰੋਚ ਆ ਸਕਦੀ ਹੈ ਅਤੇ ਦਰਦ ਹੋ ਸਕਦਾ ਹੈ ਬਰੇਕ ਲਾਉਣ, ਐਕਸੀਲੇਟਰ ਦਬਾਉਣ ਵਗੈਰਾ ਨਾਲ ਇਹ ਦਰਦ ਹੋਰ ਵਧ ਸਕਦਾ ਹੈ

ਪੈਰਾਂ ਦੇ ਅਗਲੇ ਹਿੱਸੇ ’ਚ ਦਰਦ ਹੋਣਾ:

ਜ਼ਿਆਦਾ ਟ੍ਰੈਫਿਕ ’ਚ ਲੰਬੇ ਸਮੇਂ ਤੱਕ ਪੈਡਲ ਨੂੰ ਦਬਾਉਣ ਨਾਲ ਪੈਰਾਂ ’ਚ ਤਨਾਅ ਹੋ ਸਕਦਾ ਹੈ ਇਸ ਨਾਲ ਪੰਜਿਆਂ ਦੇ ਅੱਗੇ ਦੇ ਹਿੱਸੇ ’ਚ ਦਰਦ ਹੋ ਸਕਦਾ ਹੈ ਹਾਲਾਂਕਿ, ਇਹ ਦਰਦ ਤੁਰੰਤ ਗਾਇਬ ਹੋ ਸਕਦਾ ਹੈ, ਪਰ ਜੋ ਲੋਕ ਰੋਜ਼ਾਨਾ ਲੰਬੀ ਦੂਰੀ ਤੱਕ ਡਰਾਈਵਿੰਗ ਕਰਦੇ ਹਨ ਜਾਂ ਪੇਸ਼ੇਵਰ ਡਰਾਈਵਰ ਹਨ, ਉਨ੍ਹਾਂ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇਕਰ ਸਮਾਂ ਰਹਿੰਦੇ ਇਲਾਜ ਨਾ ਕਰਾਇਆ ਜਾਵੇ, ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ

ਪੈਰ ਦੀ ਆਰਚ ’ਚ ਸੋਜ਼ ਹੋ ਜਾਣਾ:

ਆਮ ਤੌਰ ’ਤੇ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਅੱਡੀ ਅਤੇ ਫੁੱਟ ਦੀ ਆਰਚ ’ਚ ਤੇਜ਼ ਦਰਦ ਹੁੰਦਾ ਹੈ, ਲੰਬੇ ਸਮੇਂ ਤੱਕ ਡਰਾਈਵ ਕਰਨ ਤੋਂ ਬਾਅਦ ਜਦੋਂ ਗੱਡੀ ਤੋਂ ਉਤਰਦੇ ਹਾਂ, ਉਦੋਂ ਇਹ ਦਰਦ ਹੋਰ ਜ਼ਿਆਦਾ ਵਧ ਜਾਂਦਾ ਹੈ

ਇਲਾਜ:

ਇਸ ਦਰਦ ਤੋਂ ਅਰਾਮ ਪਾਉਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਅਤੇ ਆਸਾਨ ਉਪਾਅ ਹਨ ਕਿ ਸਟ੍ਰੈਰਚਿੰਗ ਅਤੇ ਐਕਸਰਸਾਈਜ਼ ਕਰੋ

 • ਲੰਬੀ ਡਰਾਈਵ ਤੋਂ ਬਚੋ
 • ਜ਼ਿਆਦਾ ਭਾਰੀ ਸਮਾਨ ਚੁੱਕਣ ਨਾਲ ਆਰਾਮ ਮਿਲ ਜਾਂਦਾ ਹੈ
 • ਸਰੀਰ ਦੇ ਪ੍ਰਭਾਵਿਤ ਖੇਤਰ ’ਚ ਇੱਕ ਦਿਨ ’ਚ ਕਈ ਵਾਰ 20-30 ਮਿੰਟਾਂ ਤੱਕ ਬਰਫ ਲਾਓ
 • ਨਾਲ ਹੀ ਪਲਾਂਟਰ ਫੈਸ਼ੀਆ ਅਤੇ ਐਚੀਲਿਸ ਟੈਂਡਨ ਨੂੰ ਸਟਰੈਚ ਕਰਨ ਲਈ ਐਕਸਰਸਾਈਜ਼ ਕਰੋ ਇਸ ਨਾਲ ਨਾ ਸਿਰਫ਼ ਤੁਹਾਨੂੰ ਆਰਾਮ ਮਿਲੇਗਾ, ਸਗੋਂ ਦੁਬਾਰਾ ਇਹ ਸਮੱਸਿਆ ਹੋਣ ਦਾ ਡਰ ਵੀ ਘੱਟ ਹੋ ਜਾਏਗਾ
 • ਸ਼ੁਰੂਆਤੀ ਦੌਰ ’ਚ ਹੀਲ ਪੈਡਲਾਂ ਦੇ ਨਾਲ ਸੋਜ਼ ਘੱਟ ਕਰਨ ਵਾਲੀਆਂ ਦਵਾਈਆਂ ਹੀ ਕਾਫੀ ਰਹਿੰਦੀਆਂ ਹਨ
  ਬਹੁਤ ਹੀ ਘੱਟ ਮਾਮਲਿਆਂ ’ਚ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਜੇਕਰ ਸਮੇਂ ਦੇ ਨਾਲ ਹਾਲਾਤ ਗੰਭੀਰ ਹੋ ਜਾਂਦੇ ਹਨ ਅਤੇ ਦਵਾਈਆਂ ਨਾਲ ਵੀ ਇਲਾਜ ਨਾ ਹੋ ਸਕੇ, ਤਾਂ ਡਾਕਟਰ ਸਰਜਰੀ ਕਰਨ ਦੀ ਸਲਾਹ ਵੀ ਦੇ ਸਕਦੇ ਹਨ

ਇੰਜ ਕਰੋ ਰੋਕਥਾਮ:

 • ਜੇਕਰ ਤੁਸੀਂ ਲੰਬੇ ਸਮੇਂ ਤੋਂ ਡਰਾਈਵਿੰਗ ਕਰ ਰਹੇ ਹੋ, ਤਾਂ ਆਕੜਨ ਤੋਂ ਬਚਣ ਲਈ ਤੁਰੰਤ ਡਰਾਈਵਿੰਗ ਬੰਦ ਕਰ ਦਿਓ
 • ਆਪਣੇ ਪੈਰਾਂ ਦੇ ਖੂਨ ਦੇ ਬਹਾਅ ਨੂੰ ਠੀਕ ਕਰਨ ਲਈ ਮਸਾਜ ਕਰੋ ਅਤੇ ਹਲਕੇ ਹੱਥ ਨਾਲ ਰਗੜੋ ਇਸ ਨਾਲ ਮਾਸਪੇਸ਼ੀਆਂ ਰਿਲੈਕਸ ਹੋਣਗੀਆਂ ਅਤੇ ਦਰਦ ਘੱਟ ਹੋ ਜਾਏਗਾ
 • ਹਮੇਸ਼ਾ ਅਰਾਮਦਾਇਕ ਬੂਟ ਪਹਿਨੋ, ਜੋ ਤੁਹਾਡੇ ਪੈਰਾਂ ’ਚ ਚੰਗੀ ਤਰ੍ਹਾਂ ਫਿੱਟ ਹੋਣ
 • ਮਾਸਪੇਸ਼ੀਆਂ ’ਚ ਲਗਾਤਾਰ ਦਰਦ, ਸਰੀਰ ’ਚ ਵਿਟਾਮਿਨ ਅਤੇ ਇਲੈਕਟ੍ਰੋਲਾਈਟ ਦੀ ਕਮੀ ਨਾਲ ਹੀ ਇਹ ਸਮੱਸਿਆ ਹੋ ਸਕਦੀ ਹੈ ਸਹੀ ਮਾਤਰਾ ’ਚ ਅਜਿਹੀਆਂ ਤਰਲ ਚੀਜ਼ਾਂ ਦਾ ਸੇਵਨ ਕਰੋ, ਜਿਨ੍ਹਾਂ ’ਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਜ਼ਿਆਦਾ ਮਾਤਰਾ ’ਚ ਹੋਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!