15 Lines on Dussehra in Punjabi

25 ਅਕਤੂਬਰ ਬੁਰਾਈ ‘ਤੇ ਅੱਛਾਈ ਦਾ ਪ੍ਰਤੀਕ ਦੁਸਹਿਰਾ 15 Lines on Dussehra in Punjabi
ਭਾਰਤ ‘ਚ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਨਵਰਾਤਰਿਆਂ ਨਾਲ ਹੀ ਦੁਸਹਿਰੇ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਰਾਵਣ-ਵਧ ਅਤੇ ਦੁਰਗਾ-ਪੂਜਨ ਦੇ ਨਾਲ ਵਿਜੈਦਸ਼ਮੀ ਦੀ ਚਮਕ ਹਰ ਜਗ੍ਹਾ ਹੋਵੇਗੀ ਦੁਸਹਿਰੇ ਦਾ ਤਿਉਹਾਰ ਜਿੱਥੇ ਬੱਚਿਆਂ ਦੇ ਮਨ ‘ਚ ਮੇਲੇ ਦੇ ਰੂਪ ‘ਚ ਆਉਂਦਾ ਹੈ ਤਾਂ ਵੱਡਿਆਂ ਨੂੰ ਰਾਮਲੀਲਾ ਦੀ ਯਾਦ ਅਤੇ ਔਰਤਾਂ ਲਈ ਪਾਵਨ ਨਵਰਾਤਰਿਆਂ ਦੇ ਰੂਪ ‘ਚ ਯਾਦਾਂ ਨੂੰ ਜਗਾਉਂਦਾ ਹੈ

ਇਹ ਤਿਉਹਾਰ ਪ੍ਰਤੀਕ ਹੈ ਕਿ ਝੂਠ ਅਤੇ ਪਾਪ ਚਾਹੇ ਕਿੰਨਾ ਵੀ ਵੱਡਾ ਹੋਵੇ, ਪਰ ਅੰਤ ‘ਚ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਇਸ ਸੰਸਾਰ ‘ਚ ਕਿਤੇ ਵੀ ਝੂਠ ਅਤੇ ਪਾਪ ਦਾ ਸਮਰਾਜ ਜ਼ਿਆਦਾ ਦੇਰ ਨਹੀਂ ਟਿਕਦਾ ਇਹੀ ਹੈ ਦੁਸਹਿਰੇ ਦੀ ਸਿੱਖਿਆ! ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਮਿਤੀ ਨੂੰ ਦੁਸਹਿਰੇ ਆਉਂਦਾ ਹੈ ਭਗਵਾਨ ਰਾਮ ਨੇ ਇਸੇ ਦਿਨ ਰਾਵਣ ਨੂੰ ਖਤਮ ਕੀਤਾ ਸੀ ਇਸ ਨੂੰ ਝੂਠ ਤੇ ਸੱਚ ਦੀ ਜਿੱਤ ਦੇ ਰੂਪ ‘ਚ ਮਨਾਇਆ ਜਾਂਦਾ ਹੈ ਇਸ ਲਈ ਇਸ ਦਸ਼ਮੀ ਨੂੰ ‘ਵਿਜੈਦਸ਼ਮੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ ਦਿਨ ਥਾਂ-ਥਾਂ ਮੇਲੇ ਲੱਗਦੇ ਹਨ ਦੁਸਹਿਰਾ ਦਸ ਤਰ੍ਹਾਂ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ, ਮਦ, ਮਤਸਰ, ਹੰਕਾਰ, ਆਲਸ, ਹਿੰਸਾ ਅਤੇ ਚੋਰੀ ਦੇ ਤਿਆਗ ਦੀ ਪ੍ਰੇਰਨਾ ਦਿੰਦਾ ਹੈ

ਦੁਸਹਿਰੇ ਦਾ ਸੰਸਕ੍ਰਿਤਕ ਪਹਿਲੂ ਵੀ ਹੈ ਇਹ ਇੱਕ ਤਿਉਹਾਰ ਇੱਕ ਹੀ ਦਿਨ ਵੱਖ-ਵੱਖ ਥਾਵਾਂ ‘ਤੇ ਭਿੰਨ-ਭਿੰਨ ਰੂਪ ‘ਚ ਮਨਾਇਆ ਜਾਂਦਾ ਹੈ ਪਰ ਫਿਰ ਵੀ ਏਕਤਾ ਦੇਖਣ ਯੋਗ ਹੁੰਦੀ ਹੈ ਇਸ ਸਾਲ ਵੀ ਸਾਨੂੰ ਉਮੀਦ ਹੈ ਕਿ ਦੁਸਹਿਰੇ ਦਾ ਤਿਉਹਾਰ ਤੁਹਾਡੇ ਜੀਵਨ ‘ਚ ਬੁਰਾਈਆਂ ਦਾ ਅੰਤ ਕਰੇਗਾ ਅਤੇ ਸਮਾਜ ‘ਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇਗਾ ਦੁਸਹਿਰੇ ਦੇ ਦਿਨ ਅਸੀਂ ਤਿੰਨ ਪੁਤਲਿਆਂ ਨੂੰ ਜਲਾ ਕੇ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤਾਂ ਨਿਭਾਅ ਦਿੰਦੇ ਹਾਂ ਪਰ ਅਸੀਂ ਆਪਣੇ ਮਨ ‘ਚ ਝੂਠ, ਕਪਟ ਅਤੇ ਛਲ ਨੂੰ ਨਹੀਂ ਕੱਢ ਪਾਉਂਦੇ ਸਾਨੂੰ ਦੁਸਹਿਰੇ ਦੇ ਅਸਲੀ ਸੰਦੇਸ਼ ਨੂੰ ਆਪਣੇ ਜੀਵਨ ‘ਚ ਵੀ ਅਮਲ ‘ਚ ਲਿਆਉਣਾ ਹੋਵੇਗਾ, ਉਦੋਂ ਇਹ ਤਿਉਹਾਰ ਸਾਰਥਿਕ ਬਣ ਸਕੇਗਾ
ਆਦਰਸ਼-ਪੁਰਸ਼ ਸ਼੍ਰੀਰਾਮ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦਾ ਚਰਿੱਤਰ ਇੱਕ ਆਦਰਸ਼ ਪੁਰਸ਼ ਦਾ ਚਰਿੱਤਰ ਹੈ

ਇਸ ਲਈ ਸਾਰੇ ਇਸ ਚਰਿੱਤਰ ਅਤੇ ਰਮਾਇਣ ਦੇ ਹੋਰ ਪਾਤਰਾਂ ਤੋਂ ਸਿੱਖਿਆ ਲੈਣ, ਇਸ ਲਈ ਨਵਰਾਤਰਿਆਂ ‘ਚ ਥਾਂ-ਥਾਂ ਰਾਮਲੀਲਾਵਾਂ ਦਾ ਮੰਚਨ ਕੀਤਾ ਜਾਂਦਾ ਹੈ ਰਾਜਾ ਦਸ਼ਰਥ ਨੂੰ ਇੱਕ ਆਦਰਸ਼ ਪਿਤਾ ਦੇ ਰੂਪ ‘ਚ, ਭਗਵਾਨ ਰਾਮ ਨੂੰ ਮਰਿਆਦਾ-ਪੁਰਸ਼ੋਤਮ ਤੇ ਰਘੂਕੁਲ ਰੀਤ ਰੂਪੀ ਵਚਨਾਂ ਦਾ ਪਾਲਣ ਕਰਨ ਦੇ ਰੂਪ ‘ਚ ਭਾਈ ਲਕਸ਼ਮਣ ਨੂੰ ਵੱਡੇ ਭਾਈ ਦੀ ਭਗਤੀ ਦੇ ਰੂਪ ‘ਚ, ਭਾਈ ਭਰਤ ਨੂੰ ਵੱਡੇ ਭਾਈ ਪ੍ਰਤੀ ਸਮਰਪਣ ਦੇ ਰੂਪ ‘ਚ, ਕੌਸ਼ਲਿਆ ਨੂੰ ਆਦਰਸ਼ ਮਾਂ ਦੇ ਰੂਪ ‘ਚ, ਹਮੇਸ਼ਾ ਯਾਦ ਕੀਤਾ ਜਾਂਦਾ ਹੈ ਹਨੂੰਮਾਨ ਜੀ ਦੀ ਰਾਮ ਭਗਤੀ, ਵਿਭੀਸ਼ਣ ਦੀ ਸਨਮਾਰਗ ਸ਼ਕਤੀ, ਜਟਾਯੂ ਦੀ ਪਰਾਕ੍ਰਮ ਸੇਵਾ ਅਤੇ ਸੁਗਰੀਵ ਦੀ ਰਾਮ ਮੱਦਦ ਹਮੇਸ਼ਾ ਅਮਰ ਰਹੇਗੀ ਚਾਰਾਂ ਵੇਦਾਂ ਅਤੇ ਸਾਰੇ 6 ਸ਼ਾਸਤਰਾਂ ਨੂੰ ਕੰਠਸਥ ਕਰ ਲੈਣ ਵਾਲੇ ਲੰਕਾਪਤੀ ਰਾਜਾ ਰਾਵਣ ਨੂੰ ਉਸ ਦੇ ਪੁਤਲੇ ਦੇ ਪ੍ਰਤੀਕ ‘ਚ ਇਸ ਵਾਰ ਫਿਰ ਜਲਾਇਆ ਜਾਵੇਗਾ ‘ਇਹ ਰਾਵਣ ਸਦੀਆਂ ਤੋਂ ਜਲਦਾ ਆ ਰਿਹਾ ਹੈ ਪਰ ਫਿਰ ਵੀ ਰਾਵਣ ਹਰ ਸਾਲ ਜਲਣ ਲਈ ਫਿਰ ਸਾਹਮਣੇ ਆ ਜਾਂਦਾ ਹੈ! ਦਰਅਸਲ, ਜਿੰਨੇ ਰਾਵਣ ਅਸੀਂ ਜਲਾਉਂਦੇ ਹਾਂ, ਉਸ ਤੋਂ ਜ਼ਿਆਦਾ ਪੈਦਾ ਹੋ ਜਾਂਦੇ ਹਨ’

ਪੂਜਾ ਸਾਰਥਿਕ ਹੋ ਜਾਵੇਗੀ

ਰਾਮ ਲੀਲਾ ਮੰਚਨ ਤੋਂ ਬਾਅਦ ਦੁਸਹਿਰੇ ‘ਤੇ ਭਲੇ ਹੀ ਅਸੀਂ ਹਰ ਸਾਲ ਰਾਵਣ ਜਲਾ ਕੇ ਬੁਰਾਈ ਦਾ ਅੰਤ ਕਰਨ ਦੀ ਪਹਿਲ ਕਰਦੇ ਹਾਂ, ਪਰ ਰਾਵਣ ਦਾ ਅੰਤ ਪੁਤਲਿਆਂ ਨੂੰ ਜਲਾਉਣ ਨਾਲ ਨਹੀਂ ਹੁੰਦਾ ਅਸਲੀ ਰਾਵਣ ਤਾਂ ਸਾਡੇ ਸਭ ਦੇ ਅੰਦਰ ਵਿਕਾਰਾਂ ਦੇ ਰੂਪ ‘ਚ ਵਿਰਾਜਮਾਨ ਹੈ ਕਾਮ, ਕ੍ਰੋਧ, ਲੋਭ, ਹੰਕਾਰ ਰੂਪੀ ਵਿਕਾਰਾਂ ਨੂੰ ਜਲਾ ਕੇ ਅਸੀਂ ਪਵਿੱਤਰ ਬਣ ਜਾਈਏ ਤਾਂ ਭਗਵਾਨ ਰਾਮ ਦੀ ਪੂਜਾ ਸਾਰਥਿਕ ਹੋ ਜਾਵੇਗੀ ਏਨਾ ਹੀ ਨਹੀਂ, ਰਾਵਣ ਰੂਪ ‘ਚ ਜੋ ਦੇਸ਼ ਦੇ ਗੱਦਾਰ ਹਨ, ਜੋ ਦੇਸ਼ ਦੀ ਸ਼ਾਂਤੀ ਅਤੇ ਇਨਸਾਨੀਅਤ ਨੂੰ ਮਿਟਾਉਣ ਵਾਲੇ ਰਾਵਣ ਰੂਪ ‘ਚ ਜੋ ਭ੍ਰਿਸ਼ਟਾਚਾਰੀ ਹੈ, ਰਾਵਣ ਰੂਪ ‘ਚ ਜੋ ਹਿੰਸਾਵਾਦੀ ਹੈ, ਰਾਵਣ ਰੂਪ ‘ਚ ਜੋ ਘੋਟਾਲੇਬਾਜ਼ ਹਨ, ਰਾਵਣ ਰੂਪ ‘ਚ ਜੋ ਸੰਪ੍ਰਦਾਇਕਤਾ ਦਾ ਜ਼ਹਿਰ ਸਮਾਜ ‘ਚ ਘੋਲ ਰਹੇ ਹਨ, ਰਾਵਣ ਰੂਪ ‘ਚ ਜੋ ਵਿਕਾਸ ਦੇ ਦੁਸ਼ਮਣ ਹਨ, ਰਾਵਣ ਰੂਪ ‘ਚ ਜੋ ਅਮਾਨਵਤਾਵਾਦੀ ਹਨ, ਉਨ੍ਹਾਂ ਦਾ ਅੰਤ ਕਰਨ ਨਾਲ ਹੀ ਰਾਮਰਾਜ ਦੀ ਕਲਪਨਾ ਸਾਕਾਰ ਹੋ ਸਕਦੀ ਹੈ

ਫਿਰ ਚਾਹੇ ਕਿੰਨੇ ਵੀ ਰਾਵਣ ਕਿਉਂ ਨਾ ਜਲਾ ਲਓ ਜਦੋਂ ਤੱਕ ਘਰ-ਘਰ, ਗਲੀ-ਗਲੀ, ਸ਼ਹਿਰ-ਸ਼ਹਿਰ ਬੈਠੇ ਰਾਵਣਾਂ ਦਾ ਅੰਤ ਨਹੀਂ ਹੋਵੇਗਾ, ਉਦੋਂ ਤੱਕ ਵਿਜੈਦਸ਼ਮੀ ਦੇ ਤਿਉਹਾਰ ਨੂੰ ਸਾਰਥਿਕ ਨਹੀਂ ਮੰਨਿਆ ਜਾ ਸਕਦਾ ਤਾਂ ਆਓ ਅੱਜ ਹੀ ਵਿਜੈਦਸ਼ਮੀ ਤਿਉਹਾਰ ‘ਤੇ ਭਾਵ ਦੁਸਹਿਰੇ ‘ਤੇ ਭਗਵਾਨ ਰਾਮ ਦੀ ਸਹੁੰ ਲਈਏ ਕਿ ਅਸੀਂ ਭਗਵਾਨ ਰਾਮ ਨੂੰ ਪ੍ਰਤੱਖ ਮੰਨਾਂਗੇ ਤੇ ਭਗਵਾਨ ਰਾਮ ਦੇ ਆਦੇਸ਼ਾਂ ‘ਤੇ ਚੱਲ ਕੇ ਸਾਰੇ ਵਿਕਾਰਾਂ ਨੂੰ ਤਿਆਗ ਕੇ ਉਸ ਰਾਵਣ ਦਾ ਥਾਂ-ਥਾਂ ‘ਤੇ ਅੰਤ ਕਰਾਂਗੇ ਜੋ ਸਾਨੂੰ ਰਾਮ ਤੋਂ ਦੂਰ ਕਰ ਰਿਹਾ ਹੈ ਰਾਮਲੀਲਾ ਅਤੇ ਰਮਾਇਣ ਦੀ ਪਵਿੱਤਰਤਾ ਅਤੇ ਉਨ੍ਹਾਂ ਪ੍ਰਤੀ ਸ਼ਰਧਾ ਕਾਇਮ ਰਹਿ ਸਕਦੀ ਹੈ

ਇਹ ਤਿਉਹਾਰ ਸਾਨੂੰ ਇਸ ਗੱਲ ਤੋਂ ਵੀ ਜਾਣੂੰ ਕਰਾਉਂਦਾ ਹੈ ਕਿ ਪਾਪ ਤੇ ਅਨਿਆਂ ਚਾਹੇ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ ਸੱਚ ਦਾ ਪੱਲੜਾ ਹਮੇਸ਼ਾ ਹੀ ਭਾਰੀ ਰਿਹਾ ਹੈ ਸੱਚ ‘ਚ ਅਜਿਹੀ ਸ਼ਕਤੀ ਹੈ, ਜੋ ਰਾਵਣ ਵਰਗੇ ਅੱਤਿਆਚਾਰੀ ਤੇ ਹੰਕਾਰੀ ਮਨੁੱਖਾਂ ਨੂੰ ਜਲਾ ਕੇ ਰਾਖ ਕਰ ਦਿੰਦਾ ਹੈ, ਇਸ ਲਈ ਸਾਨੂੰ ਪਾਪ ਤੇ ਅਨਿਆਂ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ ਸਾਨੂੰ ਇਸ ਤਿਉਹਾਰ ਦੇ ਅਸਲ ਅਰਥ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ

ਇਸ ਤਿਉਹਾਰ ਦੀ ਸਾਰਥਿਕਤਾ ਰਾਵਣ ਨੂੰ ਜਲਾਉਣ ‘ਚ ਨਹੀਂ, ਸਗੋਂ ਆਪਣੇ ਅੰਦਰ ਦੀ ਰਾਖ਼ਸ਼ੀ ਪ੍ਰਵਿਰਤੀ ਨੂੰ ਜਲਾਉਣ ‘ਚ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!