Icon of organic farming and marketing Kailash Choudhary

ਜੈਵਿਕ ਖੇਤੀ ਤੇ ਮਾਰਕੀਟਿੰਗ ਦੇ ਆਈਕਾੱਨ ਕੈਲਾਸ਼ ਚੌਧਰੀ ਆਂਵਲੇ ਦੀ ਖੇਤੀ ਨੇ ਬਦਲੀ5 ਹਜ਼ਾਰ ਕਿਸਾਨਾਂ ਦੀ ਕਿਸਮਤ

” ਖੇਤੀ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਹੈ ਇਸ ’ਚ ਅਪਾਰ ਸੰਭਾਵਨਾਵਾਂ ਹਨ ਖੇਤੀ ’ਚ ਹਜ਼ਾਰਾਂ ਬਦਲ ਹਨ ਬਾਗਵਾਨੀ, ਸਬਜੀ ਦੀ ਖੇੇਤੀ, ਨਰਸਰੀ, ਪਸ਼ੂ-ਪਾਲਣ, ਡੇਅਰੀ ਉਤਪਾਦ, ਕਿਸੇ ਵੀ ਖੇਤਰ ਨੂੰ ਅਪਣਾ ਕੇ ਉਸ ’ਚ ਸਖ਼ਤ ਮਿਹਨਤ ਨਾਲ ਲੱਗ ਜਾਓ, ਫਿਰ ਉਸ ’ਚ ਸਫਲ ਹੋ ਕੇ ਕਿਸੇ ਹੋਰ ਖੇਤੀ ਦੇ ਬਦਲ ਨੂੰ ਵੀ ਚੁਣ ਸਕਦੇ ਹੋ ਇਸ ਨਾਲ ਆਮਦਨੀ ਦੇ ਕਈ ਮੌਕੇ ਖੁੱਲ੍ਹਣਗੇ ਕਿਸਾਨ ਪਰੰਪਾਰਿਕ ਖੇਤੀ ਨੂੰ ਤਿਆਗੋ ਅਤੇ ਨਵੇਂ ਪ੍ਰਕਾਰ ਦੀ ਖੇਤੀ ਉਪਜਾਂ ਦਾ ਉਤਪਾਦਨ ਕਰੋ -ਕੈਲਾਸ਼ ਚੌਧਰੀ

ਕਹਿੰਦੇ ਹਨ ਕਿ ਸਮਾਜ ਨੂੰ ਬਦਲਣ ਲਈ ਇੱਕ ਵਿਅਕਤੀ ਦੀ ਕੋਸ਼ਿਸ਼ ਹੀ ਕਾਫੀ ਹੁੰਦੀ ਹੈ ਅਜਿਹੀ ਹੀ ਸਕਾਰਾਤਮਕ ਸੋਚ ਦੇ ਬਲਬੂਤੇ ਕੈਲਾਸ਼ ਚੌਧਰੀ ਨੇ ਰਾਜਸਥਾਨ ਦੇ ਕੋਟਪੂਤਲੀ ਜ਼ਿਲ੍ਹੇ ਨੂੰ ਜੈਵਿਕ ਖੇਤੀ ਅਤੇ ਫੂਡ ਪ੍ਰੋਸੈਸਿੰਗ ਪਲਾਂਟਸ ਦਾ ਹੱਬ ਬਣਾ ਦਿੱਤਾ ਹੈ ਕੋਈ ਸਮਾਂ ਸੀ, ਜਦੋਂ ਊਠ ਅਤੇ ਬੈਲ ਨਾਲ ਖੇਤੀ ਹੁੰਦੀ ਸੀ, ਕੈਲਾਸ਼ ਚੌਧਰੀ ਨੇ ਖੇਤੀ ’ਚ ਆਏ ਆਧੁਨਿਕ ਬਦਲਾਅ ਨੂੰ ਬਖੂਬੀ ਦੇਖਿਆ ਹੈ ਹੁਣ ਟ੍ਰੈਕਟਰ ਅਤੇ ਮਸ਼ੀਨਾਂ ਨਾਲ ਜ਼ਿਆਦਾਤਰ ਕੰਮ ਹੋਣ ਲੱਗਿਆ ਹੈ ਕੈਲਾਸ਼ ਚੌਧਰੀ ਨੇ ਇਸ ਆਧੁਨਿਕ ਦੌਰ ਨੂੰ ਜੈਵਿਕ ਤੌਰ ’ਤੇ ਅਪਣਾਇਆ ਅਤੇ ਸਮਾਜ ਲਈ ਨਵੀਂ ਮਿਸਾਲ ਪੇਸ਼ ਕੀਤੀ ਇਹੀ ਵਜ੍ਹਾ ਹੈ ਕਿ ਅੱਜ ਉਨ੍ਹਾਂ ਨੂੰ ਰਾਜਸਥਾਨ ਸੂਬੇ ’ਚ ਜੈਵਿਕ ਖੇਤੀ ਅਤੇ ਰੂਰਲ ਮਾਰਕੀਟਿੰਗ ਦਾ ਆਈਕਾੱਨ ਮੰਨਿਆ ਜਾਂਦਾ ਹੈ

Also Read :-

‘ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ’ ਕੈਲਾਸ਼ ਚੌਧਰੀ ਦਾ ਜੀਵਨ ਇਨ੍ਹਾਂ ਲਾਈਨਾਂ ਦੇ ਸਾਰ ਦਾ ਜਿਉਂਦਾ ਉਦਾਹਰਨ ਹੈ ਕੈਲਾਸ਼ ਚੌਧਰੀ ਦੇ ਪਿਤਾ ਕੋਲ 60 ਬੀਘਾ ਜ਼ਮੀਨ ਸੀ, ਪਰ ਪਿੰਡ ’ਚ ਜ਼ਿਆਦਾ ਜ਼ਮੀਨ ਸਿੰਚਾਈ ਵਾਲੀ ਨਹੀਂ ਸੀ, ਇਸ ਲਈ ਮੁਸ਼ਕਲ ਨਾਲ 7-8 ਬੀਘਾ ’ਤੇ ਖੇਤੀ ਹੁੰਦੀ ਸੀ ਫਿਰ 70 ਦੇ ਦਹਾਕੇ ’ਚ ਉਨ੍ਹਾਂ ਨੇ ਸਿੰਚਾਈ ਦੇ ਨਵੇਂ-ਨਵੇਂ ਪ੍ਰਯੋਗ ਕਰਨੇ ਸ਼ੁਰੂ ਕੀਤੇ ਜਿਵੇਂ ਕਿ ਰੇਹਟ (ਵਾਟਰ ਵਹੀਲ) ਲਗਾਇਆ ਅਤੇ ਉਸ ’ਚ ਸਿੰਚਾਈ ਸ਼ੁਰੂ ਕੀਤੀ ਫਿਰ ਰੇਹਟ ਦੀ ਜਗ੍ਹਾ ਦੋ-ਤਿੰਨ ਸਾਲਾਂ ਬਾਅਦ ਡੀਜਲ ਪੰਪ ਨੇ ਲੈ ਲਈ ਜਿਸ ਨਾਲ ਜ਼ਮੀਨ ਦੀ ਪੈਦਾਵਾਰ ਵਧੀ ਕਿਉਂਕਿ ਪਾਣੀ ਹੋਣ ਨਾਲ ਸਿੰਚਾਈਯੋਗ ਜ਼ਮੀਨ ਦਾ ਦਾਇਰਾ ਵਧਣ ਲੱਗਿਆ ਸੀ

ਸੰਨ 1995-96 ’ਚ ਤਹਿਸੀਲ ’ਚ ਖੇਤੀ ਵਿਗਿਆਨ ਕੇਂਦਰ ਖੁੱਲ੍ਹਿਆ ਉਸ ਸਮੇਂ ਵਿਦੇਸ਼ਾਂ ’ਚ ਜੈਵਿਕ ਖੇਤੀ ਦੀ ਚਰਚਾ ਸ਼ੁਰੂ ਹੋ ਗਈ ਸੀ ਕੈਲਾਸ਼ ਕਹਿੰਦੇ ਹਨ ਕਿ ਉਸ ਸਮੇਂ ਭਾਰਤ ’ਚ ਜ਼ਿਆਦਾ ਪੈਦਾਵਾਰ ਲਈ ਹਰੀ ਕ੍ਰਾਂਤੀ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ, ਪਰ ਕੈਮੀਕਲ ਯੁਕਤ ਖੇਤੀ ਹੋਣ ਦੇ ਨਕਾਰਾਤਮਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਸਨ ਇਸ ਸੰਕਟ ਨਾਲ ਕਿਵੇਂ ਨਿਪਟਿਆ ਜਾਵੇ, ਇਸ ਦੇ ਲਈ ਉਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨਕਾਂ ਨਾਲ ਸੰਪਰਕ ਕੀਤਾ ਵਿਗਿਆਨਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਖੇਤੀ ਕਚਰੇ ਦੇ ਇਸਤੇਮਾਲ ਨਾਲ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਫਸਲ ਕਟਾਈ ਤੋਂ ਬਾਅਦ ਜੋ ਕਚਰਾ ਬਚਦਾ ਹੈ, ਉਸ ਨਾਲ ਕੰਪੋਸਟ ਤਿਆਰ ਕੀਤਾ ਜਾ ਸਕਦਾ ਹੈ ਇਸ ਨਾਲ ਫਸਲ ਫਿਰ ਤੋਂ ਵਧੀਆ ਹੋਣੀ ਸ਼ੁਰੂ ਹੋ ਗਈ ਉਦੋਂ ਤੋਂ ਲੈ ਕੇ ਕੈਲਾਸ਼ ਚੌਧਰੀ ਪੂਰੀ ਤਰ੍ਹਾਂ ਜੈਵਿਕ ਖੇਤੀ ਕਰਨ ਲੱਗੇ

ਆਂਵਲੇ ਦੀ ਖੇਤੀ ਤੋਂ ਕੀਤੀ ਸ਼ੁਰੂਆਤ

ਕੈਲਾਸ਼ ਚੌਧਰੀ ਦੱਸਦੇ ਹਨ ਕਿ ਵਿਗਿਆਨ ਕੇਂਦਰ ਕਿਸਾਨਾਂ ਨੂੰ ਆਂਵਲੇ ਦੇ ਪੌਦਿਆਂ ਦੀ ਦੋ ਯੂਨਿਟ ਦੇ ਰਿਹਾ ਸੀ ਇੱਕ ਯੂਨਿਟ ’ਚ 40 ਪੌਦੇ ਸਨ ਤਾਂ ਕੁੱਲ 80 ਪੌਦੇ ਆਪਣੇ ਖੇਤ ’ਚ ਲਗਵਾਏ ਉਨ੍ਹਾਂ ’ਚੋਂ 60 ਪੌਦੇ ਪੇੜ ਬਣੇ ਲਗਭਗ 2-3 ਸਾਲਾਂ ਬਾਅਦ ਉਨ੍ਹਾਂ ’ਚ ਫਲ ਆਇਆ, ਪਰ ਜਦੋਂ ਉਨ੍ਹਾਂ ਦਾ ਛੋਟਾ ਭਰਾ ਉਨ੍ਹਾਂ ਨੂੰ ਮੰਡੀ ’ਚ ਵੇਚਣ ਗਿਆ ਤਾਂ ਕੋਈ ਖਰੀਦਦਾਰ ਹੀ ਨਹੀਂ ਮਿਲਿਆ ਅਤੇ ਉਸ ਨੂੰ ਮਾਯੂਸ ਹੋ ਕੇ ਵਾਪਸ ਆਉਣਾ ਪਿਆ ਲਗਭਗ ਤਿੰਨ ਦਿਨਾਂ ਤੱਕ ਉਨ੍ਹਾਂ ਦੇ ਆਂਵਲੇ ਉੁਵੇਂ ਹੀ ਮੰਡੀ ’ਚ ਪਏ ਰਹੇ ਅਤੇ ਉਨ੍ਹਾਂ ’ਚ ਫੰਗਸ ਲੱਗ ਗਈ ਆਪਣੇ ਤਿੰਨ-ਚਾਰ ਸਾਲਾਂ ਦੀ ਮਿਹਨਤ ਦਾ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ

ਇਸ ਤੋਂ ਬਾਅਦ ਕੈਲਾਸ ਚੌਧਰੀ ਨੇ ਹਮੇਸ਼ਾ ਵਾਂਗ ਹਾਲਾਤਾਂ ਨਾਲ ਲੜਨ ਦੀ ਠਾਣੀ ਕੇਵੀਕੇ ਦੇ ਵਿਗਿਆਨਕਾਂ ਤੋਂ ਸਲਾਹ ਲੈਣ ਤੋਂ ਬਾਅਦ ਚੌਧਰੀ ਨੂੰ ਰਸਤਾ ਮਿਲਿਆ, ਜਿਸ ਨੇ ਨਾ ਸਿਰਫ਼ ਉਨ੍ਹਾਂ ਦੀ ਕਿਸਮਤ ਸਗੋਂ ਉਨ੍ਹਾਂ ਨਾਲ ਜੁੜਨ ਵਾਲੇ ਲਗਭਗ 5000 ਕਿਸਾਨਾਂ ਦੀ ਕਿਸਮਤ ਨੂੰ ਬਦਲਿਆ ਹੈ ਕੇਵੀਕੇ ’ਚ ਇੱਕ ਵਿਗਿਆਨਕ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਸੀ ਅਤੇ ਉਨ੍ਹਾ ਨੇ ਕੈਲਾਸ਼ ਨੂੰ ਦੱਸਿਆ ਕਿ ਆਂਵਲੇ ਨੂੰ ਪ੍ਰੋਸੈੱਸ ਕੀਤੇ ਬਗੈਰ ਵੇਚਣਾ ਥੋੜ੍ਹਾ ਮੁਸ਼ਕਲ ਹੈ, ਪਰ ਪ੍ਰੋਸੈਸਿੰਗ ਕਰਕੇ ਪ੍ਰੋੋਡਕਟ ਬਣਾ ਕੇ ਵੇਚੋ ਤਾਂ ਮੁਨਾਫਾ ਬਹੁਤ ਹੈ ਕੈਲਾਸ਼ ਨੇ ਪ੍ਰਤਾਪਗੜ੍ਹ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਪਿੰਡ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਔਰਤਾਂ ਖੁਦ ਹੀ ਆਂਵਲੇ ਦੇ ਕਈ ਉਤਪਾਦ ਤਿਆਰ ਕਰ ਰਹੀਆਂ ਹਨ ਹੱਥ ਨਾਲ ਹੀ ਉਹ ਇਨ੍ਹਾਂ ਉਤਪਾਦਾਂ ਨੂੰ ਤਿਆਰ ਕਰਦੀਆਂ ਸਨ ਅਤੇ ਫਿਰ ਸੜਕ ਕਿਨਾਰੇ ਰੇਹੜੀ ਲਾ ਕੇ ਉਨ੍ਹਾਂ ਨੂੰ ਵੇਚਿਆ ਜਾਂਦਾ ਸੀ

ਉੱਥ ਪਹੁੰਚ ਕੇ ਆਂਵਲੇ ਦੀ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਸਿੱਖੀ ਕੈਲਾਸ਼ ਚੌਧਰੀ ਪ੍ਰਤਾਪਗੜ੍ਹ ਤੋਂ ਆਂਵਲੇ ਦੀ ਉਤਪਾਦ ਦੇ ਕਈ ਸੈਂਪਲ ਲੈ ਕੇ ਆਏ ਉਨ੍ਹਾਂ ਨੇ ਘਰਵਾਲਿਆਂ ਨੂੰ ਖੁਵਾਇਆ ਸਭ ਨੂੰ ਪਸੰਦ ਆਇਆ ਇਸ ਤੋਂ ਬਾਅਦ 2002 ਤੋਂ ਉਨ੍ਹਾਂ ਨੇ ਆਂਵਲੇ ਤੋਂ ਕਈ ਪ੍ਰੋਡਕਟ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਇਨ੍ਹਾਂ ਨੂੰ ਵੇਚਣ ਲਈ ਕੋਟਪੂਤਲੀ ’ਚ ਆਂਵਲੇ ਦੇ ਉਤਪਾਦਾਂ ਨੂੰ ਵੱਡਾ ਬਾਜ਼ਾਰ ਨਹੀਂ ਮਿਲਿਆ ਉਨ੍ਹਾਂ ਨੇ ਆਪਣੇ ਪ੍ਰੋਸੈਸਿੰਗ ਪਲਾਂਟ ਜ਼ਰੀਏ ਇੱਕ ਜੈਵਿਕ ਖੇਤੀ ਮਹਿਲਾ ਸਹਿਕਾਰੀ ਸੰਮਤੀ ਦਾ ਗਠਨ ਵੀ ਕੀਤਾ ਇਸ ਤੋਂ ਲਗਭਗ 45 ਮਹਿਲਾਵਾਂ ਨੂੰ ਉਨ੍ਹਾਂ ਦੇ ਪ੍ਰੋਸੈਸਿੰਗ ਪਲਾਂਟ ’ਚ ਰੁਜ਼ਗਾਰ ਮਿਲਿਆ ਇਨ੍ਹਾਂ ਮਹਿਲਾਵਾਂ ’ਚ ਕੁਝ ਅਜਿਹੀਆਂ ਮਹਿਲਾ ਕਿਸਾਨ ਵੀ ਹਨ ਜਿਨ੍ਹਾਂ ਦੀ ਆਪਣੀ ਕੁਝ ਜ਼ਮੀਨ ਹੈ ਅਤੇ ਉਹ ਉਸ ’ਤੇ ਆਰਗੈਨਿਕ ਉੱਪਜ ਲੈ ਰਹੀਆਂ ਹਨ ਉਹ ਆਪਣੀ ਉਪਜ ਨੂੰ ਵੀ ਕੈਲਾਸ਼ ਦੇ ਪ੍ਰੋਸੈਸਿੰਗ ਪਲਾਂਟ ’ਚ ਹੀ ਪ੍ਰੋਸੈੱਸ ਕਰਕੇ ਵੇਚਦੀਆਂ ਹਨ

ਆਂਵਲੇ ਦੇ ਲੱਡੂ, ਕੈਂਡੀ, ਜੂਸ ਅਤੇ ਮੁਰੱਬਾ ਬਣੇ ਰਹੇ

ਵਲਾ ਪ੍ਰੋਸੈਸਿੰਗ ਯੂਨਿਟ ’ਚ ਉਨ੍ਹਾਂ ਨੇ ਆਂਵਲੇ ਦੇ ਲੱਡੂ, ਕੈਂਡੀ, ਮੁਰੱਬਾ, ਜੂਸ ਆਦਿ ਬਣਾਉਣਾ ਸ਼ੁਰੂ ਕੀਤਾ ਉਨ੍ਹਾਂ ਨੂੰ ਜੈਪੁਰ ਦੇ ਪੰਤ ਖੇਤੀ ਭਵਨ ’ਚ ਆਪਣੇ ਪ੍ਰੋਡਕਟ ਵੇਚਣ ਦੀ ਇਜਾਜ਼ਤ ਮਿਲ ਗਈ ਇੱਥੇ ਉਨ੍ਹਾਂ ਦੇ ਆਰਗੈਨਿਕ ਸਰਟੀਫਾਈਡ ਪ੍ਰੋਡਕਟ ਹੱਥੋਂ-ਹੱਥ ਵਿਕੇ ਕੈਲਾਸ਼ ਚੌਧਰੀ ਦੀ ਸਫਲਤਾ ਦੀ ਕਹਾਣੀ ਇੱਥੇ ਖ਼ਤਮ ਨਹੀਂ ਹੋਈ ਹੈ ਆਪਣੇ ਪਰਿਵਾਰ ਲਈ ਇੱਕ ਸਸਟੇਨੇਬਲ ਖੇਤੀ ਮਾਡਲ ਤਿਆਰ ਕਰਨ ਤੋਂ ਬਾਅਦ, ਉਨ੍ਹਾਂ ਨੇ ਹੋਰ ਕਿਸਾਨਾਂ ਲਈ ਖੁਦ ਨੂੰ ਸਮਰਪਿਤ ਕੀਤਾ ਨੈਸ਼ਨਲ ਹਾਰਟੀਕਲਚਰ ਮਿਸ਼ਨ ਨੇ ਉਨ੍ਹਾਂ ਨੂੰ ਰਾਜਸਥਾਨ ਦੀ ਰਾਜ ਸੰਮਤੀ ਦਾ ਪ੍ਰਤੀਨਿਧੀ ਬਣਾਇਆ ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀ, ਹਾਰਟੀਕਲਚਰ ਅਤੇ ਫੂਡ ਪ੍ਰੋਸੈਸਿੰਗ ਵਰਗੀ ਪਹਿਲ ਨਾਲ ਜੋੋੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੁਣ ਕੈਲਾਸ਼ ਚੌਧਰੀ ਮੋਰਿੰਗਾ ਦਾ ਪਾਊਡਰ, ਵੀਟ ਗ੍ਰਾਸ ਦਾ ਪਾਊਡਰ, ਤ੍ਰਿਫਲਾ ਪਾਊਡਰ, ਜਾਮੁਣ ਪਾਊਡਰ, ਨਿੰਮ ਪਾਊਡਰ, ਐਲੋਵੀਰਾ ਜੂਸ ਅਤੇ ਐਲੋਵੀਰਾ ਪਾਊਡਰ ਦਾ ਉਤਪਾਦਨ ਅਤੇ ਮਾਰਕੀਟਿੰਗ ਕਰ ਰਹੇ ਹਨ

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਖੇਤ ’ਚ ਹੀ ਬੇਲ-ਪੱਥਰ ਲਗਾਇਆ ਹੋਇਆ ਹੈ, ਜਿਸ ਦੀ ਕੈਂਡੀ, ਮੁਰੱਬਾ, ਪਾਊਡਰ ਤਿਆਰ ਕਰਦੇ ਹਨ ਅੱਜ ਉਨ੍ਹਾਂ ਦੇ ਖੇਤ ’ਚ ਆਂਵਲੇ ਦੇ ਇੱਕ ਹਜ਼ਾਰ ਪੌਦੇ ਲੱਗੇ ਹੋਏ ਹਨ, ਜਿੱਥੋਂ ਉਹ ਇੱਕ ਹਜ਼ਾਰ ਟਨ ਆਂਵਲੇ ਦਾ ਉਤਪਾਦਨ ਲੈ ਰਹੇ ਹਨ ਉਹ ਆਂਵਲੇ ਸਮੇਤ ਹੋਰ 40-45 ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰ ਰਹੇ ਹਨ ਨਾਲ ਹੀ 20 ਤੋਂ 25 ਮਹਿਲਾਵਾਂ ਸਮੇਤ ਕਈ ਬੇਰੁਜ਼ਗਾਰ ਲੜਕਿਆਂ ਨੂੰ ਵੀ ਰੁਜ਼ਗਾਰ ਦੇ ਰਹੇ ਹਨ ਕੈਲਾਸ਼ ਚੌਧਰੀ ਨੇ ਪਿੰਡ ’ਚ ਹੀ 50 ਕਿਸਾਨਾਂ ਦਾ ਗਰੁੱਪ ਬਣਾਇਆ ਹੋਇਆ ਹੈ ਉਹ ਸਾਰੇ ਕਿਸਾਨ ਇਕੱਠੇ ਹੋ ਕੇ ਚਾਰ ਤੋਂ ਪੰਜ ਹਜ਼ਾਰ ਲੀਟਰ ਕੱਚੀ ਘਾਣੀ ਦਾ ਸਰ੍ਹੋਂ ਦਾ ਤੇਲ ਹਰ ਮਹੀਨੇ ਦੁਬਈ ਭੇਜਦੇ ਹਨ ਕਹਿੰਦੇ ਹਨ ਕਿ ਕਿਸੇ ਵੀ ਕਾਮਯਾਬੀ ਦੇ ਪਿੱਛੇ ਪਰਿਵਾਰ ਦਾ ਹੱਥ ਹੁੰਦਾ ਹੈ

ਕੈਲਾਸ਼ ਚੌਧਰੀ ਦੀ ਸਫਲਤਾ ’ਚ ਵੀ ਉਨ੍ਹਾਂ ਦੇ ਪਰਿਵਾਰ ’ਚ ਪਤਨੀ ਸਰਤੀ ਦੇਵੀ, ਉਨ੍ਹਾਂ ਦੇ ਬੇਟੇ ਮਨੀਸ਼ ਅਤੇ ਮੁਕੇਸ਼, ਨੂੰਹ ਮੀਨਾ ਅਤੇ ਸ਼ੁੱਭਹਿਤਾ ਦਾ ਮਹੱਤਵਪੂਰਨ ਯੋਗਦਾਨ ਹੈ ਉਨ੍ਹਾਂ ਦੇ ਬੇਟੇ ਅਤੇ ਨੂੰਹ ਅਧਿਆਪਕ ਹਨ, ਜੋ ਮਾਰਕੀਟਿੰਗ ਅਤੇ ਪ੍ਰੋਡਕਟ ਨੂੰ ਆੱਨ-ਲਾਈਨ ਵੇਚਣ ਦਾ ਜਿੰਮਾ ਸੰਭਾਲ ਰਹੇ ਹਨ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਪ੍ਰਯੋਗ ਅਤੇ ਨਵੀਂ ਸ਼ੁਰੂਆਤ ਕਰਨੀ ਹੋਵੇ ਤਾਂ ਪੂਰਾ ਪਰਿਵਾਰ ਸਹਿਮਤੀ ਨਾਲ ਅੰਜ਼ਾਮ ਦਿੰਦਾ ਹੈ ਅੱਜ ਕੈਲਾਸ਼ ਚੌਧਰੀ ਏਨੇ ਵੱਡੇ ਪੈਮਾਨੇ ’ਤੇ ਪ੍ਰੋਜੈਕਟ ਸਥਾਪਿਤ ਹੋਣ ਦਾ ਸਿਹਰਾ ਪੂਰੇ ਪਰਿਵਾਰ ਨੂੰ ਦਿੰਦੇ ਹਨ

ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ

ਕੈਲਾਸ਼ ਚੌਧਰੀ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ’ਤੇ ਹੁਣ ਤੱਕ 104 ਪੁਰਸਕਾਰਾਂ ਨਾਲ ਨਵਾਜ਼ਿਆ ਜਾ ਚੁੱਕਿਆ ਹੈ ਉਨ੍ਹਾਂ ਨੂੰ ਦੋ ਅੰਤਰਾਸ਼ਟਰੀ ਪੁਰਸਕਾਰ ਵੀ ਮਿਲੇ ਹਨ ਸੰਨ 2004-05 ’ਚ ਇੰਟਰਨੈਸ਼ਨਲ ਟਰੇਡ ਫੇਅਰ ਚੰਡੀਗੜ੍ਹ ’ਚ ਬੈਸਟ ਫਾਰਮਰ ਐਵਾਰਡ ਅਤੇ ਦੂਜਾ 2017 ’ਚ ਗੇ੍ਰਟਰ ਨੋਇਡਾ ਐਗਜੀਬਿਸ਼ਨ ਸੈਂਟਰ ’ਚ ਵਰਲਡ ਆਰਗੈਨਿਕ ਕਾਂਗਰਸ ਆਰਗੈਨਿਕ ਫਾਰਮਿੰਗ ਦਾ ਪੁਰਸਕਾਰ ਮਿਲ ਚੁੱਕਿਆ ਹੈ ਇਸ ਤੋਂ ਇਲਾਵਾ ਜੈਪੁਰ ਰਾਜਸਥਾਨ ’ਚ 2016 ਬੈਸਟ ਜੈਵਿਕ ਖੇਤੀ ਅਤੇ ਮੁੱਲ ਸਮਰੱਥਨ ’ਚ ਪਹਿਲਾ ਪੁਰਸਕਾਰ ਮਿਲ ਚੁੱਕਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!