gangaram became an example for youth in rajasthan with strawberry cultivation

ਸਟ੍ਰਾਬੇਰੀ ਦੀ ਖੇਤੀ ਨਾਲ ਰਾਜਸਥਾਨ ’ਚ ਮਿਸਾਲ ਬਣੇ ਗੰਗਾਰਾਮ ਸੇਪਟ

ਜੈਵਿਕ ਖੇਤੀ ਅਤੇ ਨਵਾਚਾਰ ਲਈ ਰਾਜਸਥਾਨ ਦੇ ਸਾਂਭਰ ਸਬ-ਡਿਵੀਜ਼ਨ ਦੇ ਪਿੰਡ ਕਾਲਖ ਦੇ ਰਹਿਣ ਵਾਲੇ ਗੰਗਾਰਾਮ ਸੇਪਟ ਖੁਦ ਤਾਂ 5 ਵਿੱਘਾ ਤੋਂ ਘੱਟ ਜ਼ਮੀਨ ਦੇ ਮਾਲਕ ਹਨ, ਪਰ ਤਿੰਨਾਂ ਭਰਾਵਾਂ ਦੀ ਇਕੱਠੀ 14 ਵਿੱਘਾ ਜ਼ਮੀਨ ’ਤੇ ਜੈਵਿਕ ਖਾਦ ਤੇ ਕੀਟਨਾਸ਼ਕ ਦੀ ਵਰਤੋਂ ਕਰਕੇ ਤਕਨੀਕੀ ਖੇਤੀ ਜ਼ਰੀਏ ਬੰਪਰ ਪੈਦਾਵਾਰ ਲੈ ਕੇ ਵੱਡੇ ਕਾਰਨਾਮੇ ਕਰ ਚੁੱਕੇ ਹਨ

ਬਾਗਬਾਨੀ ਵਿਭਾਗ ਤੋਂ ਸਲਾਹ ਲੈ ਕੇ ਇਸ ਕਿਸਾਨ ਨੇ ਸਭ ਤੋਂ ਪਹਿਲਾਂ ਆਪਣੀ ਡੇਢ ਵਿੱਘਾ ਜ਼ਮੀਨ ’ਚ ਪਾੱਲੀਹਾਊਸ ਲਾ ਕੇ ਤਕਨੀਕੀ ਖੇਤੀ ਦੀ ਸ਼ੁਰੂਆਤ ਕੀਤੀ ਅੱਜ ਇਨ੍ਹਾਂ ਦੀ ਹਰੀ, ਤਾਜ਼ੀ ਤੇ ਨਿਰੋਗੀ ਸਬਜ਼ੀਆਂ ਲੋਕਾਂ ਲਈ ਸਿਹਤਮੰਦ ਜੜੀ-ਬੂਟੀਆਂ ਸਾਬਤ ਹੋ ਰਹੀਆਂ ਹਨ ਕਿਸਾਨ ਨੇ ਜੈਵਿਕ ਖਾਦ ਤੇ ਜੈਵਿਕ ਕੀਟਨਾਸ਼ਕ ਦੀ ਵਰਤੋਂ ਨਾਲ ਪਿਛਲੇ ਸਾਲ ਟਮਾਟਰ ਤੇ ਹੋਰ ਸਬਜ਼ੀਆਂ ਤੋਂ ਲੱਖਾਂ ਦੀ ਕਮਾਈ ਕੀਤੀ ਹੈ ਕੇਂਚੂਆ ਖਾਦ ਅਤੇ ਜੈਵਿਕ ਕੀਟਨਾਸ਼ਕ ਦੀ ਵਰਤੋਂ ਨਾਲ ਵਰਤਮਾਨ ’ਚ ਬੈਂਗਣ, ਚੁਕੰਦਰ, ਬ੍ਰੋਕਲੀ, ਸਟ੍ਰਾਬੇਰੀ ਦੇ ਨਾਲ ਹੋਰ ਪੌਦੇ ਬਹਾਰ ’ਤੇ ਹਨ

Also Read :-

ਸਕੂਲ ਛੱਡ ਕੇ ਖੇਤੀ ’ਚ ਉਤਰੇ

ਗੰਗਾਰਾਮ ਸੇਪਟ ਪੁੱਤਰ ਹਨੂੰਮਾਨ ਪ੍ਰਸ਼ਾਦ ਨਿਵਾਸੀ ਕਾਲਖ, ਤਹਿਸੀਲ ਫੁਲੇਰਾ ਜ਼ਿਲ੍ਹਾ ਜੈਪੁਰ ਨੇ ਐੱਮਏ, ਬੀਐੱਡ ਤੋਂ ਬਾਅਦ ਭਾਈ ਦੁਰਗਾ ਲਾਲ ਦੇ ਨਾਲ ਪ੍ਰਾਈਵੇਟ ਸਕੂਲ ਖੋਲ੍ਹਿਆ ਪਿੰਡ ਵਾਲੇ ਇਲਾਕੇ ’ਚ ਬਿਹਤਰੀਨ ਸਿੱਖਿਆ ਵਿਵਸਥਾ ਦੇ ਚੱਲਦਿਆਂ ਇਨ੍ਹਾਂ ਭਾਈਆਂ ਦੇ ਸਕੂਲ ’ਚ ਸਟੂਡੈਂਟ ਸਟਰੈਂਥ ਉਮੀਦ ਅਨੁਸਾਰ ਹੋ ਗਈ

ਇੱਕ ਖੇਤੀ ਪਰਿਵਾਰ ’ਚ 25 ਨਵੰਬਰ 1975 ਨੂੰ ਜਨਮੇ ਗੰਗਾਰਾਮ ਸੇਪਟ ਨੇ ਇੱਕ ਅਖਬਾਰ ’ਚ ਜਦੋਂ ਪੰਜਾਬ ਸੂਬੇ ’ਚ ਰਸਾਇਣਕ ਖੇਤੀ ਤੋਂ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਹਰ ਸਾਲ ਵਧਦੀਆਂ ਮੌਤਾਂ ਬਾਰੇ ਪੜਿ੍ਹਆ ਤਾਂ ਉਨ੍ਹਾਂ ਨੇ ਇਨ੍ਹਾਂ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਆਪਣੇ ਇਲਾਕੇ ’ਚ ਜੈਵਿਕ ਖੇਤੀ ਜ਼ਰੀਏ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰਨ ਦੇ ਉਦੇਸ਼ ਨਾਲ ਖੇਤੀ ਵੱਲ ਰੁਖ ਕੀਤਾ ਸਾਲ 2012 ’ਚ ਗੰਗਾਰਾਮ ਸੇਪਟ ਨੇ ਸਕੂਲ ਚਲਾਉਣ ਦਾ ਪੂਰਾ ਜ਼ਿੰਮਾ ਵੱਡੇ ਭਰਾ ਦੁਰਗਾ ਲਾਲ ਨੂੰ ਸੌਂਪ ਕੇ ਤਿੰਨਾਂ ਭਰਾਵਾਂ ਦੀ ਕੁੱਲ 14 ਵਿੱਘਾ ਜ਼ਮੀਨ ’ਤੇ ਆਧੁਨਿਕ ਤਰੀਕੇ ਨਾਲ ਖੇਤੀ ਸ਼ੁਰੂ ਕਰ ਦਿੱਤੀ

ਅੱਠ ਸਾਲ ’ਚ ਰਚਿਆ ਇਤਿਹਾਸ

ਖੇਤੀ ਨੂੰ ਘਾਟੇ ਦਾ ਸੌਦਾ ਮੰਨਣ ਵਾਲੇ ਉਨ੍ਹਾਂ ਕਿਸਾਨਾਂ ਲਈ ਗੰਗਾਰਾਮ ਸੇਪਟ ਮਿਸਾਲ ਬਣ ਗਏ ਹਨ ਉਨ੍ਹਾਂ ਨੇ ਸਿਰਫ਼ ਅੱਠ ਸਾਲਾਂ ’ਚ ਆਪਣੀ 14 ਵਿੱਘਾ ਜ਼ਮੀਨ ’ਤੇ ਅਜਿਹੀਆਂ ਫਸਲਾਂ ਦਾ ਉਤਪਾਦਨ ਲੈ ਲਿਆ ਜੋ ਕਿ ਰਾਜਸਥਾਨ ਦੀ ਜਲਵਾਯੂ ਦੇ ਅਨੁਕੂਲ ਨਹੀਂ ਸੀ ਉਨ੍ਹਾਂ ਨੇ ਸਟ੍ਰਾਬੇਰੀ ਦੀ ਫਸਲ ਲੈ ਕੇ ਸੂਬੇ ’ਚ ਇਤਿਹਾਸ ਰਚ ਦਿੱਤਾ

ਇਨ੍ਹਾਂ ਦੇ ਇਸ ਇਨੋਵੇਸ਼ ਨੂੰ ਸੂਬੇ ਦੇ ਖੇਤੀ ਮੰਤਰੀ ਲਾਲਚੰਦ ਕਟਾਰੀਆ ਨੇ ਉਤਸ਼ਾਹਿਤ ਕੀਤਾ ਖੁਦ ਖੇਤੀ ਮੰਤਰੀ ਨੇ ਇਨ੍ਹਾਂ ਦੇ ਸੇਪਟ ਆਰਗੈਨਿਕ ਫਾਰਮ ਦਾ ਦੌਰਾ ਕੀਤਾ ਇਹੀ ਨਹੀਂ, ਗੰਗਾਰਾਮ ਸੇਪਟ ਨੂੰ ਆਤਆਧੁਨਿਕ ਤਰੀਕੇ ਨਾਲ ਆਰਗੈਨਿਕ ਖੇਤੀ ਕਰਨ ’ਤੇ ਸਾਲ-2020 ’ਚ ਉਤਕ੍ਰਸ਼ਟ ਕਿਸਾਨ ਦੇ ਸੂਬਾ ਪੱਧਰੀ ਪੁਰਸਕਾਰ ਦੇ ਰੂਪ ’ਚ ਇੱਕ ਲੱਖ ਰੁਪਏ ਨਗਦ ਤੇ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਿਆ ਹੈ

ਸਟ੍ਰਾਬੇਰੀ ਦੀ ਖੇਤੀ ਕਰਕੇ ਬਣੇ ਸਫਲ ਕਿਸਾਨ

ਗੰਗਾਰਾਮ ਸੇਪਟ ਨੇ ਸਟ੍ਰਾਬੇਰੀ ਦੀ ਖੇਤੀ ਦੇ ਦਮ ’ਤੇ ਨਾ ਸਿਰਫ਼ ਰਾਜਸਥਾਨ ’ਚ ਆਪਣੀ ਅਗਲੀ ਪਹਿਚਾਣ ਬਣਾਈ ਹੈ ਸਗੋਂ ਉਸ ਤੋਂ ਲੱਖਾਂ ਦੀ ਕਮਾਈ ਵੀ ਕਰ ਰਹੇ ਹਨ ਉਨ੍ਹਾਂ ਦਾ ਸੇਪਟ ਆਰਗੈਨਿਕ ਖੇਤੀ ਫਾਰਮ ਦੇ ਨਾਂਅ ਤੋਂ ਫਾਰਮ ਵੀ ਹੈ ਗੰਗਾਰਾਮ ਸੇਪਟ ਨੂੰ ਸਭ ਤੋਂ ਪਹਿਲਾਂ ਸਟ੍ਰਾਬੇਰੀ ਦੀ ਖੇਤੀ ਕਰਨ ਦੀ ਪ੍ਰੇਰਨਾ ਇੱਕ ਦੋਸਤ ਰਵਿੰਦਰ ਸਵਾਮੀ ਦੇ ਸਵਾਮੀ ਖੇਤੀ ਫਾਰਮ ਗੋਲਾਨਾ ਝਾਲਾਵਾੜ ਤੋਂ ਮਿਲੀ ਜੋ ਆਪਣੇ ਖੁਦ ਸਟ੍ਰਾਬੇਰੀ ਦੀ ਖੇਤੀ ਕਰਦੇ ਹਨ

ਉਨ੍ਹਾਂ ਨੇ ਜੈਪੁਰ ਵਰਗੇ ਮੈਟਰੋ ਸ਼ਹਿਰ ’ਚ ਸਟ੍ਰਾਬੇਰੀ ਦੀ ਵਧੀਆ ਖਪਤ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਟ੍ਰਾਬੇਰੀ ਦੀ ਖੇਤੀ ਦਾ ਟਰਾਇਲ ਕਰਨ ਲਈ ਇਸ ਦੀ ਜਾਣਕਾਰੀ ਇੰਟਰਨੈੱਟ ਤੋਂ ਲਈ ਅਤੇ ਪੂਨੇ ਮਹਾਂਰਾਸ਼ਟਰ ਤੋਂ ਉਤਕ ਸੰਵਰਧਨ ਤਕਨੀਕੀ ਨਾਲ ਤਿਆਰ 5000 ਪੌਦੇ ਸਟ੍ਰਾਬੇਰੀ ਦੇ ਲਗਭਗ ਇੱਕ ਵਿੱਘਾ ਜ਼ਮੀਨ ’ਚ ਲਾਏ ਇਨ੍ਹਾਂ ’ਚੋਂ 450 ਪੌਦੇ ਤੇਜ਼ ਤਾਪਮਾਨ ਦੀ ਵਜ੍ਹਾ ਨਾਲ ਮਰ ਗਏ ਅਤੇ ਫਿਰ ਜੋ ਬਾਕੀ ਬਚੇ ਉਨ੍ਹਾਂ ਦੀ ਤੇਜ਼ ਧੁੱਪ ਤੋਂ ਬਚਾਉਣ ਲਈ ਲੋਅ ਟਨਲ ਦੀ ਵਰਤੋਂ ਕੀਤੀ, ਪੂਰੇ ਖੇਤ ’ਚ ਫੁਹਾਰੇ ਚਲਾਓ ਤੇਜ਼ ਧੁੱਪ ਦੇ ਨਾਲ-ਨਾਲ ਰੋਗਾਂ ਅਤੇ ਕੀਟਾਂ ਦੇ ਕੰਟਰੋਲ ਲਈ ਬਾਇਓ ਰੋਗ ਨਾਸ਼ਕ ਅਤੇ ਬਾਇਓ ਕੀਟਨਾਸ਼ਕ ਪਦਾਰਥ ਦੀ ਵਰਤੋਂ ਕੀਤੀ

ਕਿਸਾਨ ਸੰਮੇਲਨ ’ਚ ਰਹੀ ਚਰਚਾ ’ਚ


ਗੰਗਾਰਾਮ ਸੇਪਟ ਨੂੰ 17 ਨਵੰਬਰ 2020 ਨੂੰ ਕਿਸਾਨ ਸੰਮੇਲਨ ’ਚ ਆਪਣੀ ਸਟ੍ਰਾਬੇਰੀ ਦੀ ਪ੍ਰਦਰਸ਼ਨੀ ਲਾਉਣ ਦਾ ਮੌਕਾ ਮਿਲਿਆ ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੀ ਮਿਹਨਤ ਨੂੰ ਖੂਬ ਸ਼ਲਾਘਿਆ ਹੁਣ ਤੱਕ ਲਗਭਗ 10 ਕੁਇੰਟਲ ਸਟ੍ਰਾਬੇਰੀ ਦਾ ਉਤਪਾਦਨ ਕਰ ਚੁੱਕੇ ਹਨ ਇਸ ’ਚ ਉਨ੍ਹਾਂ ਨੂੰ ਲਗਭਗ 80,000 ਦਾ ਸ਼ੁੱਧ ਲਾਭ ਮਿਲ ਚੁੱਕਿਆ ਹੈ

ਆਰਗੈਨਿਕ ਨੂੰ ਦੇ ਰਹੇ ਵਾਧਾ

ਗੰਗਾਰਾਮ ਸੇਪਟ ਨੇ ਆਪਣੇ ਫਾਰਮ ’ਚ ਹੁਣ ਤੱਕ 15 ਤਰ੍ਹਾਂ ਦੀ ਆਰਗੈਨਿਕ ਫਸਲਾਂ ਵੀ ਉੱਗਾਈਆਂ ਹੋਈਆਂ ਹਨ ਇਨ੍ਹਾਂ ’ਚੋਂ ਇੱਕ ਵਿੱਘਾ ’ਚ ਸਟ੍ਰਾਬੇਰੀ ਦੀ ਖੇਤੀ ਦੇ ਨਾਲ-ਨਾਲ ਇੱਕ ਵਿੱਘਾ ’ਚ ਬਰੋਕਲੀ, ਇੱਕ ਵਿੱਘਾ ’ਚ ਚੁਕੰਦਰ, ਸਾਢੇ ਚਾਰ ਵਿੱਘਾ ’ਚ ਖੀਰਾ, ਤਿੰਨ ਵਿੱਘਾ ’ਚ ਕਾਲੀ ਤੇ ਆਮ ਕਣਕ, ਤਿੰਨ ਤਰ੍ਹਾਂ ਦੇ ਲੇਟਯੂਸ, ਖੀਰਾ ਤਿੰਨ ਛੇ ਪ੍ਰਕਾਰ ਦੀ ਬਹੁਸਾਲੀ ਘਾਹ ਦੀ ਖੇਤੀ ਕੀਤੀ ਹੋਈ ਹੈ ਇਸ ਤੋਂ ਪਹਿਲਾਂ ਇਹ ਖਰਬੂਜਾ, ਕਾਚਰੀ, ਮਿਰਚੀ, ਸਵੀਟ-ਕਾੱਰਨ ਅਤੇ ਟਿੰਡੇ ਦੀ ਖੇਤੀ ਵੀ ਕਰ ਚੁੱਕੇ ਹਨ

ਸਿੰਚਾਈ ਦੇ ਆਧੁਨਿਕ ਤਰੀਕੇ ਨਾਲ ਮਿਲਿਆ ਲਾਭ

ਜ਼ਮੀਨੀ ਜਲ ਦਾ ਪੱਧਰ 450 ਫੁੱਟ ਤੋਂ ਵੀ ਜ਼ਿਆਦਾ ਗਹਿਰਾ ਹੋਣ ਦੀ ਵਜ੍ਹਾ ਨਾਲ ਗੰਗਾਰਾਮ ਨੇ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਆਪਣੀ ਪੂਰੀ ਜ਼ਮੀਨ ਨੂੰ ਖੇਤੀਯੋਗ ਬਣਾ ਲਿਆ ਹੈ ਉਨ੍ਹਾਂ ਨੇ ਵਰਖਾਪੂਰਨ ਖੇਤੀ ਲਈ 75 ਲੱਖ ਲੀਟਰ ਸਮਰੱਥਾ ਦਾ ਫਾਰਮ ਪੌਂਡ ਬਣਾਇਆ ਫਾਰਮ ਪੌਂਡ ’ਚ ਪਾਣੀ ਇਕੱਠਾ ਕਰਨ ਲਈ ਤਿੰਨ ਪਾੱਲੀ ਹਾਊਸ ਸਥਾਪਿਤ ਕੀਤਾ

ਇਸ ਪਾੱਲੀ ਹਾਊਸ ਤੋਂ ਪਾਈਪਾਂ ਜ਼ਰੀਏ ਪੂਰਾ ਬਰਸਾਤੀ ਪਾਣੀ ਇਕੱਠਾ ਕਰਕੇ ਪੂਰੇ ਸਾਲ ਖੇਤੀ ’ਚ ਸਿੰਚਾਈ ਕਾਰਜ ਲਈ ਵਰਤੋਂ ਕਰ ਰਹੇ ਹਨ ਇਸ ਫਾਰਮ ਪੌਂਡ ’ਚ ਗੰਗਾਰਾਮ ਮੱਛੀ ਪਾਲਣ ਵੀ ਸਫਲਤਾਪੂਰਵਕ ਕਰ ਰਹੇ ਹਨ ਡਰਿੱਪ ਸਿਸਟਮ ਚਲਾਉਣ ਲਈ ਗੰਗਾਰਾਮ ਨੇ ਤਿੰਨ ਸੋਲਰ ਪੈਨਲ ਵੀ ਲਾਏ ਹੋਏ ਹਨ ਇਨ੍ਹਾਂ ਸਾਰੇ ਯੰਤਰਾਂ ’ਤੇ ਉਨ੍ਹਾਂ ਨੇ 50 ਲੱਖ ਰੁਪਏ ਦਾ ਲੋਨ ਲੈ ਕੇ ਖਰਚ ਕੀਤੇ ਹਨ

ਖੁਦ ਬਣਾਉਂਦੇ ਹਨ ਜੈਵਿਕ ਕੀਟਨਾਸ਼ਕ

ਕਿਸਾਨ ਗੰਗਾਰਾਮ ਪੂਰੀ ਤਰ੍ਹਾਂ ਜੈਵਿਕ ਕਰਦੇ ਹਨ, ਇਸ ਲਈ ਉਹ ਜੈਵਿਕ ਖਾਦ ਤੇ ਕੀਟਨਾਸ਼ਕ ਤਿਆਰ ਕਰਦੇ ਹਨ ਉਹ 5 ਲੀਟਰ ਕੀਟਨਾਸ਼ਕ ਤਿਆਰ ਕਰਨ ਲਈ 20 ਲੀਟਰ ਗਊਮੂਤਰ, 5 ਕਿੱਲੋ ਦੇਸੀ ਨਿੰਮ ਦੇ ਪੱਤੇ ਤੇ 5 ਕਿੱਲੋ ਧਤੂਰਾ ਪੱਤਾ ਆਦਿ ਹੋਰ ਸਮੱਗਰੀ ਮਿਲਾ ਕੇ ਕੜਾਹੀ ’ਚ ਉਬਾਲਦੇ ਹਨ ਇਸ ਮਿਸ਼ਰਤ ਘੋਲ ਨੂੰ ਉਦੋਂ ਤੱਕ ਉਬਾਲਿਆ ਜਾਂਦਾ ਹੈ ਜਦੋਂ ਤੱਕ ਕਿ ਉਸ ’ਚ 5 ਲੀਟਰ ਦਾ ਘੋਲ ਬਾਕੀ ਨਾ ਰਹਿ ਜਾਵੇ ਗੋਹੇ ਤੇ ਗਊਮੂਤਰ ਲਈ ਉਨ੍ਹਾਂ ਨੇ ਆਪਣੇ ਫਾਰਮ ’ਤੇ ਪਸ਼ੂਪਾਲਣ ਕਾਰਜ ਵੀ ਸ਼ੁਰੂ ਕੀਤਾ ਹੋਇਆ ਹੈ

ਉਤਸ਼ਾਹਿਤ ਕਰਨ ਵਾਲਿਆਂ ਨੇ ਅਪਣਾਈ ਜੈਵਿਕ ਖੇਤੀ

ਗੰਗਾਰਾਮ ਸੇਪਟ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਸਾਲ 2012 ’ਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਤਾਂ ਇਸ ਨੂੰ ਘਾਟੇ ਦਾ ਸੌਦਾ ਦੱਸਦੇ ਹੋਏ ਕਈ ਲੋਕਾਂ ਨੇ ਨਿਰਾਸ਼ ਕੀਤਾ, ਪਰ ਆਪਣੀ ਜਿਦ ਤੇ ਜਨੂੰਨ ਦੇ ਚੱਲਦਿਆਂ ਆਖਰਕਾਰ ਇਸ ’ਚ ਉਹ ਸਫ਼ਲ ਹੋਏ ਹੁਣ ਉਹ ਵੀ ਜੈਵਿਕ ਖੇਤੀ ਨੂੰ ਅਪਣਾ ਚੁੱਕੇ ਹਨ ਇਹੀ ਨਹੀਂ, ਜੈਵਿਕ ਖੇਤੀ ’ਚ ਮਿਸਾਲ ਬਣ ਚੁੱਕੇ ਗੰਗਾਰਾਮ ਦੇ ਇਨ੍ਹਾਂ ਕੰਮਾਂ ਨੂੰ ਦੇਖਣ ਤੇ ਸਮਝਣ ਲਈ ਖੇਤੀ ਬੈਚੁਲਰ ਦੇ ਸਟੂਡੈਂਟ ਤੇ ਕਿਸਾਨ ਆਏ ਦਿਨ ਸੇਪਟ ਫਾਰਮ ਦੀ ਵਿਜ਼ਿਟ ਕਰਦੇ ਹਨ ਇੱਥੋਂ ਤੱਕ ਕਿ ਖੇਤੀ ਵਿਗਿਆਨਕ ਅਤੇ ਕਾਲਜ ਦੇ ਪ੍ਰੋਫੈਸਰ ਵੀ ਸਮੇਂ-ਸਮੇਂ ’ਤੇ ਆਉਂਦੇ ਰਹਿੰਦੇ ਹਨ

ਸਾਲਾਨਾ ਕਮਾਈ 25 ਲੱਖ ਰੁਪਏ

ਗੰਗਾਰਾਮ 14 ਵਿੱਘਾ ਜ਼ਮੀਨ ’ਚ ਦੋ ਫਸਲਾਂ ਦੀ ਪੈਦਾਵਾਰ ਲੈਂਦੇ ਹਨ ਇਨ੍ਹਾਂ ’ਚ ਤਮਾਮ ਤਰ੍ਹਾਂ ਦੇ ਖਰਚਿਆਂ ਤੋਂ ਇਲਾਵਾ ਉਹ ਹਰ ਸਾਲ ਔਸਤਨ 25 ਲੱਖ ਰੁਪਏ ਦਾ ਲਾਭ ਲੈ ਰਹੇ ਹਨ ਗੰਗਾਰਾਮ ਜੇਕਰ ਅਤਿਆਧੁਨਿਕ ਢੰਗ ਨਾਲ ਖੇਤੀ ਕਰਨ ਤਾਂ ਕਦੇ ਵੀ ਘਾਟੇ ਦਾ ਸੌਦਾ ਨਹੀਂ ਸਾਬਤ ਹੋਵੇਗੀ ਸਿਰਫ਼ ਬਾਰਸ਼ ਦੇ ਪਾਣੀ ਨਾਲ ਲੱਖਾਂ ਰੁਪਏ ਦਾ ਮੁਨਾਫ਼ਾ ਦੇਣ ਵਾਲੀਆਂ ਫਸਲਾਂ ਦਾ ਉਤਪਾਦਨ ਕਰਨ ਵਾਲੇ ਗੰਗਾਰਾਮ ਨੂੰ ਕਈ ਸਨਮਾਨ ਮਿਲ ਚੁੱਕੇ ਹਨ ਹੁਣ ਉਹ ਆਏ ਦਿਨ ਨੌਜਵਾਨ ਕਿਸਾਨਾਂ ਨੂੰ ਖੇਤੀ ਦੇ ਨਵਾਚਾਰਾਂ ਦੀ ਟ੍ਰੇਨਿੰਗ ਦੇ ਕੇ ਜੈਵਿਕ ਖੇਤੀ ਨੂੰ ਵਾਧਾ ਦੇ ਰਹੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!