moths specialize in color change for self defense

ਆਤਮਰੱਖਿਆ ਲਈ ਰੰਗ ਬਦਲਣ ’ਚ ਮਾਹਿਰ ਹਨ ਕੀਟ-ਪਤੰਗੇ moths specialize in color change for self defense
ਕਿਸੇ ਵੀ ਖ਼ਤਰੇ ਨੂੰ ਭਾਂਪ ਕੇ ਜਿਸ ਤਰ੍ਹਾਂ ਇਨਸਾਨ ਸੁਰੱਖਿਅਤ ਥਾਂ ਤਲਾਸ਼ ਕਰਦਾ ਹੈ, ਆਪਣੇ ਬਚਾਅ ਲਈ ਹਰ ਸੰਭਵ ਯਤਨ ਕਰਦਾ ਹੈ, ਠੀਕ ਉਸੇ ਤਰ੍ਹਾਂ ਕੀਟ-ਪਤੰਗੇ ਵੀ ਖੁਦ ਨੂੰ ਸੁਰੱਖਿਅਤ ਬਣਾਉਣ ਲਈ ਯਤਨ ਕਰਦੇ ਹਨ ਹਾਂ, ਉਨ੍ਹਾਂ ਦੇ ਯਤਨ ਇਨਸਾਨ ਤੋਂ ਕੁਝ ਵੱਖਰੇ ਹੁੰਦੇ ਹਨ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਕੀਟ-ਪਤੰਗੇ ਅਜਿਹੇ ਹਨ, ਜੋ ਕਿ ਆਤਮਰੱਖਿਆ ਲਈ ਰੰਗ ਬਦਲਣ ’ਚ ਮਾਹਿਰ ਹੁੰਦੇ ਹਨ ਕੁਦਰਤ ਨੇ ਇਹ ਹੁਨਰ ਉਨ੍ਹਾਂ ਨੂੰ ਨਵਾਜ਼ਿਆ ਹੈ

ਕੀਟਾਂ ਕੋਲ ਪ੍ਰਤੀਕੂਲ (ਉਲਟ) ਹਾਲਾਤਾਂ ’ਚ ਸੁਰੱਖਿਅਤ ਜਿਉਣ ਲਈ ਅਨੁਕੂਲਨ ਦਾ ਲੰਬਾ ਇਤਿਹਾਸ ਹੈ ਕੀਟ ਜਾਂ ਤਾਂ ਅਨੁਕੂਲ ਖੇਤਰਾਂ ’ਚ ਪ੍ਰਵਾਸ ਕਰਨਗੇ ਜਾਂ ਪ੍ਰਤੀਕੂਲ ਵਾਤਾਵਰਨ ਹਾਲਾਤਾਂ ’ਚ ਸਥਾਨਕ ਅਨੁਕੂਲਨ ਰਣਨੀਤੀ ਦਾ ਉਪਯੋਗ ਕਰਨਗੇ ਜਿਉਂਦੇ ਰਹਿਣ ਅਤੇ ਜਿਉਣ ਲਈ ਕੀੜਿਆਂ ਦੀਆਂ ਅਜਿਹੀਆਂ ਰਣਨੀਤੀਆਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਦੇ ਹੋਏ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਦੇ ਸਾਬਕਾ ਡਾਇਰੈਕਟਰ ਐੱਚਆਰਐੱਮ ਅਤੇ ਪ੍ਰਮੁੱਖ ਕੀਟ ਵਿਗਿਆਨ ਵਿਭਾਗ, ਪ੍ਰੋਫੈਸਰ ਰਾਮ ਸਿੰਘ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਵੱਖ-ਵੱਖ ਰਿਹਾਇਸ਼ੀ ਕੋਂਡੋਮੀਨੀਅਮ ਅਤੇ ਪਾਰਕਾਂ ’ਚ ਕੀੜਿਆਂ ਦੀ ਮੌਜ਼ੂਦਗੀ ’ਤੇ ਧਿਆਨ ਦਿੱਤਾ

ਇਸ ਦੌਰਾਨ ਦੇਖਿਆ ਗਿਆ ਕਿ ਸਾਰੇ ਮਨੁੱਖੀ ਅਵਾਸੀ ਸਮੂਹ ਕੀਟਾਂ ਨੂੰ ਮਾਰਨ ਲਈ ਕੀਟਨਾਸ਼ਕ ਅਤੇ ਸਪ੍ਰੇਅ ਉਪਕਰਣਾਂ ਦੀ ਖਰੀਦ ਪਹਿਲਾਂ ਤੋਂ ਹੀ ਲਗਾਤਾਰ ਕਰ ਰਹੇ ਹਨ ਜ਼ਿਆਦਾਤਰ ਕੀਟਨਾਸ਼ਕ ਗੈਰ ਟੀਚੇ/ਲਾਭਕਾਰੀ ਕੀਟਾਂ ਲਈ ਸੁਰੱਖਿਅਤ ਨਹੀਂ ਹਨ ਫਿਰ ਵੀ ਅਸੀਂ ਇਸ ਪਹਿਲੂ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਅਸਾਮਯਿਕ ਸਥਿਤੀਆਂ ’ਚ ਜਿਉਂਦੇ ਰਹਿਣ ਲਈ ਕੀੜੇ ਕਿਵੇਂ ਅਜੀਬ ਤਰੀਕੇ ਅਪਣਾ ਰਹੇ ਹਨ ਕਿਵੇਂ ਮਨੁੱਖ ਵੱਲੋਂ ਉਨ੍ਹਾਂ ਨੂੰ ਮਾਰਨ ਦੇ ਉਪਾਅ ਨੂੰ ਉਹ ਕੁਦਰਤ ਤੋਂ ਮਿਲੇ ਹੁਨਰ ਨਾਲ ਉਹ ਮਾਤ ਦਿੰਦੇ ਹਨ ਪ੍ਰਤੀਕੂਲ ਹਾਲਾਤਾਂ ’ਚ ਆਤਮਰੱਖਿਆ ਲਈ ਕੀਟਾਂ ਦੇ ਇਸ ਦਿਲਚਸਪ ਮੁੱਦੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪ੍ਰੋਫੈਸਰ ਸਿੰਘ ਦਾ ਮੰਨਣਾ ਹੈ

ਕਿ ਉਨ੍ਹਾਂ ਵੱਲੋਂ ਕੀਤਾ ਗਿਆ ਉਹ ਮੁਲਾਂਕਣ ਆਮ ਜਨਤਾ, ਵਿਦਿਆਰਥੀਆਂ ਅਤੇ ਬਾਗਬਾਨੀ ਪ੍ਰਤੀ ਉਤਸ਼ਾਹੀ ਉਨ੍ਹਾਂ ਲੋਕਾਂ ਲਈ ਮੁੱਲਵਾਨ ਸਾਬਤ ਹੋਵੇਗਾ, ਜੋ ਸ਼ਹਿਰੀ ਸਮਾਜ ’ਚ ਕੀਟਾਂ ਦੇ ਸਹਿ-ਹੋਂਦ ਬਾਰੇ ਸਾਵਧਾਨੀ ਨਾਲ ਕੰਮ ਕਰਨਗੇ
ਕੁਦਰਤ ਨੇ ਬਣਾਇਆ ਹੁਨਰਮੰਦ
ਜਿਸ ਜਗ੍ਹਾ ’ਤੇ ਬੈਠਦੇ ਹਾਂ, ਉਸੇ ਜਗ੍ਹਾ ’ਤੇ ਮਿਲਦਾ-ਜੁਲਦਾ ਲਾਭਕਾਰੀ ਰੰਗ ਜਾਂ ਆਕਾਰ ਵਿਕਸਤ ਕਰ ਲੈਂਦੇ ਹਨ ਇਹ ਕੀਟ

ਖੁਦ ਨੂੰ ਪੱਤਿਆਂ ’ਚ ਛੁਪਾ ਲੈਂਦਾ ਹੈ ਮੈਨਟਿਸ ਰੇਲੀਜਿਯੋਸਾ

ਇੱਕ ਮਿੱਤਰ ਕੀਟ ਮੈਨਟਿਸ ਰੇਲੀਜਿਯੋਸਾ ਆਪਣੇ ਅਗਲੇ ਪੈਰਾਂ ਦੀ ਜੋੜੀ ਨੂੰ ਪ੍ਰਾਰਥਨਾ ਦੀ ਅਵਸਥਾ ’ਚ ਜੋੜੇ ਰਹਿੰਦਾ ਹੈ ਇਹ ਕੀਟ ਹੋਰ ਹਾਨੀਕਾਰਕ ਕੀਟਾਂ ਦਾ ਪਰਭਕਸ਼ੀ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ

ਕਿ ਇਹ ਆਪਣੇ ਆਪ ਨੂੰ ਪੱਤਿਆਂ ਦੀ ਸਤ੍ਹਾ ’ਚ ਛੁਪਾਉਣ ਦੀ ਜ਼ਿਆਦਾਤਰ ਸਮਰੱਥਾ ਰਖਦਾ ਹੈ ਇਸ ਕੀਟ ਨੂੰ ਅਨੁਕੂਲਿਤ ਮੇਜ਼ਬਾਨ ਪੌਦੇ ਫਾਇਕਸ ਅਤੇ ਚੈਨੋਪੋਡੀਅਮ ’ਤੇ ਬੈਠਿਆ ਦੇਖਿਆ ਗਿਆ

ਵੱਡੇ ਬੀਟਲ ਫਰਸ਼ ਦੀ ਸਤ੍ਹਾ ਨਾਲ ਮੇਲ ਖਾਂਦੇ ਪਾਏ ਗਏ

ਮਾਨਸੂਨ ਦੀ ਬਾਰਸ਼ ਤੋਂ ਬਾਅਦ ਬੀਟਲ ਦੀ ਮੌਜ਼ੂਦਗੀ ਕਾਫ਼ੀ ਆਮ ਹੈ

ਵੱਡੇ ਬੀਟਲ ਫਰਸ਼ ਦੀ ਸਤ੍ਹਾ ਨਾਲ ਮੇਲ ਖਾਂਦੇ ਪਾਏ ਗਏ ਅਤੇ ਸ਼ਿਕਾਰੀਆਂ ਤੋਂ ਸੁਰੱਖਿਆ ਲਈ ਇੱਕ ਰਣਨੀਤੀ ਦਿਖਾਈ ਦਿੱਤੀ

ਤਿਲ ਹਾੱਕ ਪਤੰਗਾ ਜਾਂ ਡੈੱਥ-ਹੈੱਡ ਹਾਕ ਮਾੱਥ

ਤਿਲ ਹਾੱਕ ਪਤੰਗਾ ਜਾਂ ਡੈੱਥ-ਹੈੱਡ ਮਾੱਥ ਦੇ ਸਿਰ ਦੇ ਪਿੱਛੇ ਇੱਕ ਮਨੁੱਖੀ ਖੋਪੜੀ ਦੇ ਆਕਾਰ ਦੀ ਬਨਾਵਟ ਕਾਰਨ ਡੈੱਥ ਹੈੱਡ ਹਾਕ ਮਾੱਥ ਨੂੰ ਪਤੰਗੇ ਦੀ ਦੁਨੀਆਂ ਦਾ ਸਭ ਤੋਂ ਬੁਰਾ ਕੀਟ ਮੰਨਿਆ ਗਿਆ ਹੈ

ਭਾਰਤ ’ਚ ਖਾਸ ਤੌਰ ’ਤੇ ਇਸ ਨੂੰ ਸਿਫੰਕਸ ਮੋਥ ਜਾਂ ਤੇਜ਼ ਮੰਡਰਾਉਣ ਵਾਲੇ ਪੰਛੀ ਪਤੰਗਾ ਕਿਹਾ ਜਾਂਦਾ ਹੈ ਜੋ ਉਨ੍ਹਾਂ ਦੇ ਉਡਾਨ ਪੈਟਰਨ ਤੋਂ ਸਾਬਤ ਹੁੰਦਾ ਹੈ

ਪ੍ਰੋਫੈਸਰ ਰਾਮ ਸਿੰਘ ਨੇ ਗੰਭੀਰ ਰੂਪ ਨਾਲ ਇਸ ਪਤੰਗੇ ਦੀ ਜਾਂਚ ਕੀਤੀ ਛਾਤੀ ’ਤੇ ਮਨੁੱਖੀ ਖੋਪੜੀ ਵਰਗੇ ਆਕਾਰ ਦੀ ਬਨਾਵਟ ਨਹੀਂ ਦਿਖਾਈ ਦਿੱਤੀ ਇਸ ਬਨਾਵਟ ਦੀ ਤੁਲਨਾ ਖੋਪੜੀ ਦੀ ਬਜਾਇ ਉੱਲੂ, ਕੁੱਤੇ, ਭੇੜ, ਬਾਂਦਰ ਇੱਥੋਂ ਤੱਕ ਕਿ ਬੱਕਰੀ ਦੇ ਚਿਹਰੇ ਨਾਲ ਵੀ ਕੀਤੀ ਜਾ ਸਕਦੀ ਹੈ

ਜਾਮਣ ਦੇ ਦਰਖੱਤ ’ਤੇ ਦਿਸਿਆ ਨਾੱਲਿਡ ਮੋਥ ਕੈਟਰਪਿੱਲਰ ਕੀਟ

ਇਸ ਕੈਟਰਪਿੱਲਰ ਦਾ ਸੁੱਜੀ ਹੋਈ ਛਾਤੀ ਬਹੁਤ ਅਜੀਬ ਹੈ ਮੰਨਿਆ ਜਾਂਦਾ ਹੈ ਕਿ ਇਹ ਭੁੱਖੇ ਪੰਛੀਆਂ (ਸ਼ਿਕਾਰੀ ਪੰਛੀ) ਖਿਲਾਫ਼ ਹੱਲ ਦੇ ਰੂਪ ’ਚ ਹਰੇ ਜਾਮਣ ਫਲ ਦੀ ਨਕਲ ਕਰ ਰਿਹਾ ਹੈ

ਅਜਿਹੇ ਫਲਾਂ ਨੂੰ ਪੰਛੀਆਂ ਵੱਲੋਂ ਨਾਪਸੰਦ ਕੀਤਾ ਜਾਂਦਾ ਹੈ ਕੀਟ ਦੁਨੀਆਂ ’ਚ ਅਜਿਹੇ ਅਨੋਖੇੇ ਬਦਲਾਅ ਬਹੁਤ ਜ਼ਿਕਰਯੋਗ ਹਨ

ਟਾਈਲਾਂ ਦੇ ਰੰਗ ’ਚ ਵਲੀਨ ਹੋਇਆ ਕਾੱਕਰੋਚ

ਲਾਲ ਰੰਗ ਦੀ ਪਗਡੰਡੀ ਟਾਈਲ ’ਤੇ ਇੱਕ ਕਾਕਰੋਚ ਨੂੰ ਖੁੱਲ੍ਹੇ ’ਚ ਆਰਾਮ ਕਰਦੇ ਹੋਏ ਦੇਖਣਾ ਵੀ ਹੈਰਾਨੀਜਨਕ ਸੀ ਟਾਈਲਾਂ ਦੇ ਨਾਲ ਕਾੱਕਰੋਚ ਦਾ ਰੰਗ ਵਲੀਨ ਹੋ

ਗਿਆ ਇਸ ਤਰ੍ਹਾਂ ਦੇ ਇੱਕ ਸਰਵਵਿਆਪੀ ਅਤੇ ਸਰਵਭਕਸ਼ੀ ਕੀਟ ਦੀ ਰਣਨੀਤੀ ਦੀ ਵਿਆਖਿਆ ਕਰਨਾ ਬਹੁਤ ਮੁਸ਼ਕਲ ਹੈ

ਫਰਸ਼ ਦੇ ਰੰਗ ’ਚ ਵਲੀਨ ਹੋਇਆ ਐਰੋਬਿਡ ਪਤੰਗਾ

ਕੁਝ ਪਤੰਗੇ ਆਪਣੇ ਆਸ-ਪਾਸ ਦੇ ਵਾਤਾਵਰਨ ’ਚ ਘੁਲ-ਮਿਲ ਸਕਦੇ ਹਨ

ਛਲਾਵਰਣ (ਰੰਗ ਬਦਲਣ ਦੇ ਹੁਨਰ) ਜ਼ਰੀਏ ਉਹ ਦੁਸ਼ਮਣਾਂ ਤੋਂ ਖੁਦ ਨੂੰ ਸੁਰੱਖਿਅਤ ਬਣਾ ਲੈਂਦੇ ਹਨ ਇਮਾਰਤ ਦੀ ਫਰਸ਼ ਦੀਆਂ ਟਾਈਲਾਂ ’ਤੇ ਇੱਕ ਐਰੋਬਿਡ ਪਤੰਗਾ ਦੇਖਿਆ ਗਿਆ ਫਰਸ਼ ਟਾਈਲਾਂ ਦੇ ਨਾਲ ਪਤੰਗੇ ਦਾ ਰੰਗ ਵਲੀਨ ਹੋ ਗਿਆ

ਜਦੋਂ ਫਰਸ਼ ਦੇ ਰੰਗ ’ਚ ਬਦਲ ਗਿਆ ਵੀਵਿਲ ਕੀਟ

ਗੁਰੂਗ੍ਰਾਮ ’ਚ ਰਿਹਾਇਸ਼ੀ ਸੈਕਟਰ ਦੇ ਖੁੱਲ੍ਹੇ ਘਰ ਦੇ ਫਰਸ਼ ’ਤੇ ਗ੍ਰੇਇਸ਼ ਸਫੈਦ ਰੰਗ ਦਾ ਵੱਡਾ ਵੀਵਿਲ ਕੀਟ ਦੇਖਿਆ ਗਿਆ ਜੋ ਬੈਕ ਗਰਾਊਂਡ ਭਾਵ ਫਰਸ਼ ’ਚ ਏਨਾ ਮੇਲ ਖਾ ਰਿਹਾ ਸੀ

ਕਿ ਇਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਸੀ ਖਾਸ ਤੌਰ ’ਤੇ ਸ਼ਿਕਾਰੀਆਂ ਅਤੇ ਪੰਛੀਆਂ ਤੋਂ ਬਚਣ ਲਈ ਵੀਵਿਲ ’ਚ ਛਲਾਕਰਣ ਕਾਫ਼ੀ ਆਮ ਹੈ ਇਹ ਪ੍ਰਤੀਕੂਲ ਵਾਤਾਵਰਨ ’ਚ ਸੁਰੱਖਿਆ ਲਈ ਇੱਕ ਵਿਕਾਸਵਾਦੀ ਯਤਨ ਪ੍ਰਤੀਤ ਹੁੰਦਾ ਹੈ

ਤੰਬਾਕੂ ਕੈਟਰਪਿੱਲਰ ਪਤੰਗਾ

ਇਮਾਰਤ ’ਚ ਚਾਰੇ ਪਾਸੇ ਸ਼ਿਕਾਰੀਆਂ ਵੱਲੋਂ ਆਪਣੀ ਪਹਿਚਾਣ ਤੋਂ ਬਚਣ ਲਈ ਤੰਬਾਕੂ ਕੈਟਰਪਿੱਲਰ (ਸਪੋਡੋਪਟੇਰਾ ਲਿਟੁਰਾ) ਦੇ ਪਤੰਗੇ ਨੂੰ ਫਰਸ਼ ਦੀ ਸਤ੍ਹਾ ’ਚ ਆਪਣੇ ਸਵਰੂਪ ਨੂੰ ਬਦਲਣਾ ਹੈਰਾਨੀਜਨਕ ਵਿਕਾਸਵਾਦੀ ਯਤਨ ਪ੍ਰਤੀਤ ਹੁੰਦਾ ਹੈ ਫਰਸ਼ ’ਤੇ ਪਤੰਗਾ ਏਨਾ ਮੇਲ ਖਾ ਰਿਹਾ ਸੀ ਕਿ ਇਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!