Daughters household -sachi shiksha punjabi

ਧੀ ਦੀ ਗ੍ਰਹਿਸਥੀ ’ਚ ਨਾ ਕਰੋ ਦਖਲਅੰਦਾਜ਼ੀ

ਮਾਂ-ਧੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੈ ਅਤੇ ਹਰ ਮਾਂ ਦੀ ਤਮੰਨਾ ਹੁੰਦੀ ਹੈ ਕਿ ਉਸ ਦੀ ਧੀ ਸਹੁਰੇ ਪਰਿਵਾਰ ’ਚ ਖੁਸ਼ ਰਹੇ, ਇਸ ਲਈ ਮਾਂ ਧੀ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦਿੰਦੀ ਹੈ ਪਰ ਸਮੇਂ ਦੇ ਨਾਲ-ਨਾਲ ਮਾਵਾਂ ਦੀ ਇਸ ਸਿੱਖਿਆ ’ਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅੱਜ ਜ਼ਿਆਦਾਤਰ ਘਰਾਂ ਦੇ ਟੁੱਟਣ ਦੀ ਵਜ੍ਹਾ ਲੜਕੀ ਦੇ ਮਾਪਿਆਂ ਦੀ ਉਸਦੇ ਘਰੇਲੂ  ਜੀਵਨ ’ਚ ਦਖ਼ਲਅੰਦਾਜ਼ੀ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਗਲਤ ਸਿੱਖਿਆ ਹੈ ਅਜਿਹੇ ਕਈ ਉਦਾਹਰਨ ਤੁਸੀਂ ਆਪਣੇ ਆਸ-ਪਾਸ ਦੇਖੋਗੇ

ਸੀਮਾ ਸਾਡੇ ਗੁਆਂਢ ’ਚ ਰਹਿੰਦੀ ਹੈ ਉਸ ਦੇ ਵਿਆਹ ਨੂੰ ਦੋ ਸਾਲ ਹੋ ਗਏ ਹਨ ਸੀਮਾ ਦੇ ਪਤੀ ਰੋਹਿਤ ਬੈਂਕ ’ਚ ਚੰਗੇ ਅਹੁਦੇ ’ਤੇ ਕੰਮ ਕਰ ਰਹੇ ਹਨ ਉਸਦੇ ਸਹੁਰੇ ਨੂੰ ਵੀ ਪੈਨਸ਼ਨ ਮਿਲਦੀ ਹੈ ਰੋਹਿਤ ਦੀ ਇੱਕ ਕੁਆਰੀ ਭੈਣ ਹੈ ਅਤੇ ਇੱਕ ਵੱਡਾ ਭਰਾ, ਜੋ ਪਟਨਾ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ

ਧੀ ਲਈ ਚਿੰਤਾ ਕਰਨਾ ਤਾਂ ਹਰ ਮਾਂ ਦਾ ਫਰਜ਼ ਹੈ ਧੀ ਚਾਹੇ ਵਿਆਹੀ ਹੋਵੇ ਜਾਂ ਨਾ, ਉਸਦੇ ਸੁੱਖ-ਦੁੱਖ ’ਚ ਉਸ ਦਾ ਸਾਥ ਦੇਣਾ ਹਰ ਮਾਤਾ-ਪਿਤਾ ਦਾ ਫਰਜ਼ ਹੁੰਦਾ ਹੈ, ਜੇਕਰ ਸਹੁਰੇ ਉਨ੍ਹਾਂ ਦੀ ਧੀ ਨਾਲ ਗਲਤ ਵਿਹਾਰ ਕਰਨ ਜੇਕਰ ਉਨ੍ਹਾਂ ਦੀ ਧੀ ਘਰ ’ਚ ਖੁਸ਼ ਹੈ, ਉਸ ਨੂੰ ਆਪਣੇ ਪਤੀ-ਸਹੁਰੇ ਪਰਿਵਾਰ ਵਾਲਿਆਂ ਨਾਲ ਕੋਈ ਸ਼ਿਕਾਇਤ ਨਹੀਂ ਤਾਂ ਮਾਂ ਦਾ ਫਰਜ਼ ਇਹੀ ਹੈ ਕਿ ਉਹ ਧੀ ਅਤੇ ਉਸਦੇ ਸਹੁਰੇ ਪਰਿਵਾਰ ਵਾਲਿਆਂ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਵੇ ਉਸ ਨੂੰ ਚੰਗੀ ਸਿੱਖਿਆ ਦੇਵੇ ਉਸ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਸਕਾਰਾਤਮਕ ਭੂਮਿਕਾ ਨਿਭਾਵੇ ਆਪਣੀ ਧੀ ਅਤੇ ਸਹੁਰਾ ਪਰਿਵਾਰ ਵਾਲਿਆਂ ਦੇ ਰਿਸ਼ਤੇ ਨੂੰ ਸੁਧਾਰਨ ਲਈ ਕੁਝ ਗੱਲਾਂ ਦਾ ਧਿਆਨ ਰੱਖੋ

ਵਿਆਹ ਤੋਂ ਬਾਅਦ ਧੀ ਦੀ ਜ਼ਰੂਰਤ ਤੋਂ ਜ਼ਿਆਦਾ ਦੇਖਭਾਲ ਨਾ ਕਰੋ ਉਸ ਦੀ ਮੱਦਦ ਕਰੋ ਪਰ ਉਨ੍ਹਾਂ ਹਾਲਾਤਾਂ ’ਚ, ਜਦੋਂ ਉਸ ਨੂੰ ਆਪਣੇ ਪਰਿਵਾਰ ਤੋਂ ਮੱਦਦ ਨਾ ਮਿਲ ਰਹੀ ਹੋਵੇ ਡਿਲੀਵਰੀ ਦੌਰਾਨ ਜ਼ਿਆਦਾਤਰ ਮਾਵਾਂ ਸੋਚਦੀਆਂ ਹਨ ਕਿ ਉਨ੍ਹਾਂ ਦੀ ਧੀ ਦੀ ਦੇਖਭਾਲ ਸਹੁਰੇ ਪਰਿਵਾਰ ’ਚ ਸਹੀ ਤਰ੍ਹਾਂ ਨਹੀਂ ਹੋ ਸਕੇਗੀ, ਇਸ ਲਈ ਉਹ ਧੀ ਨੂੰ ਪੇਕੇ ਪਰਿਵਾਰ ’ਚ ਡਿਲੀਵਰੀ ਕਰਵਾਉਣ ਲਈ ਉਕਸਾਉਂਦੀਆਂ ਹਨ

ਅਤੇ ਧੀ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਪੇਕੇ ਪਹੁੰਚ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਜੋ ਦੇਖਭਾਲ ਉਸ ਦੀ ਮਾਂ ਕਰੇਗੀ, ਉਹ ਸੱਸ ਕਿੱਥੇ ਕਰ ਸਕੇਗੀ ਅਜਿਹਾ ਕਦੇ ਨਾ ਕਰੋ ਜਿਵੇਂ ਸਹੁਰਾ ਪਰਿਵਾਰ ਵਾਲੇ ਚਾਹੁਣ, ਧੀ ਨੂੰ ਉਵੇਂ ਹੀ ਕਰਨ ਨੂੰ ਕਹੋ ਇਸ ਨਾਲ ਤੁਹਾਡੀ ਧੀ ਅਤੇ ਸਹੁਰਾ ਪਰਿਵਾਰ ਵਾਲਿਆਂ ਵਿਚਾਲੇ ਪਿਆਰ ਅਤੇ ਦੇਖਭਾਲ ਦੀ ਭਾਵਨਾ ਵਧੇਗੀ, ਰਿਸ਼ਤੇ ਮਜ਼ਬੂਤ ਹੋਣਗੇ

  • ਵਿਆਹ ਤੋਂ ਬਾਅਦ ਤੁਹਾਡੀ ਧੀ ਨੂੰ ਸਹੁਰੇ ਪਰਿਵਾਰ ’ਚ ਆਪਣੀ ਜਗ੍ਹਾ ਬਣਾਉਣ ’ਚ ਕੁਝ ਸਮਾਂ ਲੱਗਦਾ ਹੈ ਉਸ ਨੂੰ ਉਹ ਸਮਾਂ ਦਿਓ ਉਸ ਨੂੰ ਵਾਰ-ਵਾਰ ਪੇਕੇ ਆਉਣ ਲਈ ਜ਼ੋਰ ਨਾ ਪਾਓ ਵਿਆਹ ਤੋਂ ਬਾਅਦ ਉਸ ਦਾ ਅਸਲੀ ਘਰ ਸਹੁਰਿਆਂ ਦਾ ਘਰ ਹੀ ਹੈ ਅਤੇ ਵਾਰ-ਵਾਰ ਪੇਕੇ ਜਾਣ ਨਾਲ ਉਹ ਆਪਣੇ ਘਰ, ਪਰਿਵਾਰ ਨੂੰ ਨਜ਼ਰਅੰਦਾਜ਼ ਕਰਦੀ ਹੈ ਇਸ ਨਾਲ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ
  • ਤੋਹਫੇ ਹਰ ਕਿਸੇ ਨੂੰ ਚੰਗੇ ਲੱਗਦੇ ਹਨ ਪਰ ਬਹੁਤ ਜ਼ਿਆਦਾ ਤੋਹਫੇ ਦੇ ਕੇ ਤੁਸੀਂ ਆਪਣੀ ਧੀ ਦੀਆਂ ਆਦਤਾਂ ਨੂੰ ਵਿਗਾੜ ਰਹੇ ਹੋ ਜੇਕਰ ਸਹੁਰਾ ਪਰਿਵਾਰ ਵਾਲੇ ਤੁਹਾਡੀ ਧੀ ਦੇ ਸ਼ੌਂਕਾਂ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਤੁਸੀਂ ਆਰਥਿਕ ਮੱਦਦ ਦੇਣ ਦਾ ਕਸ਼ਟ ਬਿਲਕੁਲ ਨਾ ਕਰੋ ਇਸ ਨਾਲ ਤੁਸੀਂ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਨੀਵਾਂ ਦਿਖਾ ਰਹੇ ਹੋ
  • ਧੀ ਦੇ ਗ੍ਰਹਿਸਥ ਜੀਵਨ ’ਚ ਤੁਸੀਂ ਦਖਲਅੰਦਾਜ਼ੀ ਨਾ ਕਰੋ ਜੇਕਰ ਤੁਸੀਂ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਅਤੇ ਆਪਣੇ ਜਵਾਈ ਨੂੰ ਕੁਝ ਕਹਿਣਾ ਵੀ ਚਾਹੁੰਦੇ ਹੋ ਤਾਂ ਤੁਹਾਡਾ ਢੰਗ ਅਜਿਹਾ ਹੋਵੇ ਕਿ ਉਨ੍ਹਾਂ ਨੂੰ ਬੁਰਾ ਨਾ ਲੱਗੇ ਇਸ ਨਾਲ ਤੁਹਾਡੇ ਅਤੇ ਉਨ੍ਹਾਂ ਦੇ ਰਿਸ਼ਤੇ ’ਚ ਕੁੜੱਤਣ ਆ ਸਕਦੀ ਹੈ
  • ਧੀ ਨੂੰ ਮਿਲਣ ਉਸਦੇ ਘਰ ਜਾਓ ਤਾਂ ਧੀ ਦੇ ਕਮਰੇ ’ਚ ਹੀ, ਉਸ ਨਾਲ ਹੀ ਗੱਲ ਕਰਨ ਦੀ ਬਜਾਇ ਉਸਦੇ ਸਹੁਰਾ ਪਰਿਵਾਰ ਵਾਲਿਆਂ ਨਾਲ ਅਜਿਹਾ ਵਿਹਾਰ ਕਰੋ ਕਿ ਉਨ੍ਹਾਂ ਨੂੰ ਅਜਿਹਾ ਲੱਗੇ ਕਿ ਤੁਸੀਂ ਸਿਰਫ ਆਪਣੀ ਧੀ ਨੂੰ ਨਹੀਂ, ਉਨ੍ਹਾਂ ਨੂੰ ਵੀ ਮਿਲਣ ਆਏ ਹੋ
  • ਧੀ ਨੂੰ ਉਸ ਦੀ ਨਨਾਣ ਖਿਲਾਫ ਵੀ ਨਾ ਭੜਕਾਓ ਉਸ ਨੂੰ ਹਮੇਸ਼ਾ ਸਿੱਖਿਆ ਦਿਓ ਕਿ ਉਸ ਦਾ ਵਿਹਾਰ ਆਪਣੀ ਨਨਾਣ ਨਾਲ ਭੈਣ ਵਰਗਾ ਹੀ ਹੋਣਾ ਚਾਹੀਦੈ
  • ਜੇਕਰ ਤੁਹਾਡਾ ਜਵਾਈ ਆਪਣੇ ਪਰਿਵਾਰ ਵਾਲਿਆਂ ’ਤੇ ਕੋਈ ਖਰਚਾ ਕਰਦਾ ਹੈ ਤਾਂ ਆਪਣੀ ਧੀ ਨੂੰ ਜਵਾਈ ਦੇ ਇਸ ਖਰਚੇ ’ਚ ਕਟੌਤੀ ਕਰਨ ਲਈ ਨਾ ਉਕਸਾਓ ਜਦੋਂ ਤੁਹਾਡੀ ਧੀ ਆਪਣੇ ਭੈਣ-ਭਰਾਵਾਂ ’ਤੇ ਖਰਚ ਕਰ ਸਕਦੀ ਹੈ ਤਾਂ ਤੁਹਾਡਾ ਜਵਾਈ ਆਪਣੇ ਪਰਿਵਾਰ ’ਤੇ ਕਿਉਂ ਖਰਚ ਨਹੀਂ ਕਰ ਸਕਦਾ

ਧਿਆਨ ਰਹੇ, ਤੁਸੀਂ ਆਪਣੀ ਸਿੱਖਿਆ ਨਾਲ ਆਪਣੀ ਧੀ ਦੀ ਗ੍ਰਹਿਸਥੀ ਨੂੰ ਸੁਖਮਈ ਵੀ ਬਣਾ ਸਕਦੇ ਹੋ ਅਤੇ ਉਜਾੜ ਵੀ ਸਕਦੇ ਹੋ, ਇਸ ਲਈ ਆਪਣੀ ਧੀ ਦੀ ਸੋਚ ਨੂੰ ਵੱਡਾ ਅਤੇ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਸਦੇ ਸਹੁਰਾ ਪਰਿਵਾਰ ਵਾਲੇ ਉਸ ’ਤੇ ਮਾਣ ਕਰਨ
-ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!