parmarthi-diwas-2020-tribute-paid-to-bapu-ji-by-donating-3710-units-of-blood

3710 ਯੂਨਿਟ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ-ਪਰਮਾਰਥੀ ਦਿਵਸ 5 ਅਕਤੂਬਰ
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਦੇਸ਼-ਦੁਨੀਆ ‘ਚ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਖੂਨਦਾਨ ਕਰਦੇ ਹੋਏ ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰ

ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ) ਦੀ 16ਵੀਂ ਪਾਵਨ ਸਮਰਿਤੀ (5 ਅਕਤੂਬਰ ਨੂੰ) ਦੇਸ਼ ਅਤੇ ਦੁਨੀਆਂ ‘ਚ ਪਰਮਾਰਥੀ ਦਿਵਸ ਦੇ ਰੂਪ ‘ਚ ਮਨਾਈ ਗਈ ਕੋਰੋਨਾ ਕਾਲ ‘ਚ ਜ਼ਰੂਰਤਮੰਦਾਂ ਨੂੰ ਸਮੇਂ ‘ਤੇ ਖੂਨ ਮਿਲੇ, ਇਸ ਦੇ ਲਈ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ 5 ਅਕਤੂਬਰ 2020 ਨੂੰ ਖੂਨਦਾਨ ਕੈਂਪ ਲਾਏ ਗਏ ਇਸ ਮੌਕੇ ‘ਤੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੀ ਧਰਮਪਤਨੀ),

ਪੂਜਨੀਕ ਗੁਰੂ ਜੀ ਦੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਅਤੇ ਆਦਰਯੋਗ ਰੂਹ-ਏ-ਮੀਤ ਜੀ ਇੰਸਾਂ ਤੇ ਡਾ. ਸ਼ਾਨ-ਏ-ਮੀਤ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਦਾਮਾਦ) ਵੱਲੋਂ ਵੀ ਖੂਨਦਾਨ ਕੀਤਾ ਗਿਆ ਖੂਨਦਾਨ ਦੌਰਾਨ ਅਤੀ ਆਦਰਯੋਗ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਆਦਰਯੋਗ ਮਾਤਾ ਜੀ) ਵੀ ਮੌਜ਼ੂਦ ਸਨ ਪਰਮਾਰਥੀ ਦਿਵਸ ‘ਤੇ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਸਮੇਤ ਵਿਦੇਸ਼ਾਂ ‘ਚ ਵੀ ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਖੂਨਦਾਨ ਕੈਂਪਾਂ ‘ਚ ਥਰਮਲ ਸਕੈਨਿੰਗ, ਸੈਨੇਟਾਈਜੇਸ਼ਨ, ਮਾਸਕ ਲਾ ਕੇ, ਸੋਸ਼ਲ ਡਿਸਟੈਂਸਿੰਗ ਆਦਿ ਨਿਯਮਾਂ ਦਾ ਪਾਲਣ ਕਰਦੇ ਹੋਏ ਸਾਧ-ਸੰਗਤ ਨੇ ਹਿੱਸਾ ਲਿਆ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਵੀ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂਆਂ ਨੇ ਪਹੁੰਚ ਕੇ ਖੂਨਦਾਨ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਤੋਂ ਬਲਾਕ ਪੱਧਰ ‘ਤੇ ਸਾਧ-ਸੰਗਤ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਦੇ ਕੇ ਅਤੇ ਲੋੜਵੰਦਾਂ ਦੇ ਮਕਾਨ ਬਣਾ ਕੇ ਵੀ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਪਾਵਨ ਯਾਦ ‘ਚ ਖੂਨਦਾਨ

ਸੂਬਾ ਖੂਨਦਾਨ (ਯੂਨਿਟ ‘ਚ)
ਹਰਿਆਣਾ 675
ਪੰਜਾਬ 986
ਰਾਜਸਥਾਨ 726
ਯੂਪੀ 1143
ਦਿੱਲੀ 148
ਐੱਮਪੀ 32
ਕੁੱਲ 3710

ਖੂਨਦਾਨ ਪ੍ਰਤੀ ਪੰਜਾਬ ਦੀ ਸੰਗਤ ‘ਚ ਦਿਖਿਆ ਗਜ਼ਬ ਦਾ ਉਤਸ਼ਾਹ

ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਪਰਮਾਰਥੀ ਦਿਵਸ (5 ਅਕਤੂਬਰ 2020) ਮੌਕੇ ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਨੇ ਖੂਨਦਾਨ ਕੈਂਪ ਲਾ ਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਕੈਂਪਾਂ ‘ਚ 206 ਯੂਨਿਟ ਖੂਨਦਾਨ ਕੀਤਾ ਗਿਆ ਬਠਿੰਡਾ ਸਾਧ-ਸੰਗਤ ਨੇ ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਲੱਡ ਬੈਂਕ, ਬਲਾਕ ਰਾਮਾਂ-ਨਸੀਬਪੁਰਾ ਦੀ ਸਾਧ-ਸੰਗਤ ਨੇ ਸਿਵਲ ਹਸਪਤਾਲ ਬਲੱਡ ਬੈਂਕ, ਬਲਾਕ ਮਹਿਮਾ-ਗੋਨਿਆਣਾ ਦੀ ਸਾਧ-ਸੰਗਤ ਨੇ ਵਾਦੀ ਹਸਪਤਾਲ ਬਲੱਡ ਬੈਂਕ, ਬਲਾਕ ਭੁੱਚੋ ਮੰਡੀ ਦੀ ਸਾਧ-ਸੰਗਤ ਨੇ ਗੁਰੂ ਨਾਨਕ ਦੇਵ ਚੈਰਿਟੀਏਬਲ ਬਲੱਡ ਬੈਂਕ ਅਤੇ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਨੇ ਪਿੰਡ ਤਿਓਣਾ ਦੇ ਨਾਮ-ਚਰਚਾ ਘਰ ‘ਚ ਖੂਨਦਾਨ ਕੈਂਪ ਲਾਇਆ

45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਤਿਓਣਾ ਨਾਮ-ਚਰਚਾ ਘਰ ‘ਚ ਲਾਏ ਕੈਂਪ ‘ਚ ਬਲਾਕ ਚੁੱਘੇ ਕਲਾਂ ਨੇ 93 ਯੂਨਿਟ, ਮਹਿਮਾ ਗੋਨਿਆਣਾ ਨੇ 31 ਯੂਨਿਟ, ਬਲਾਕ ਭੁੱਚੋ ਮੰਡੀ ਨੇ 30 ਯੂਨਿਟ, ਬਲਾਕ ਬਠਿੰਡਾ ਨੇ 27 ਯੂਨਿਟ, ਬਲਾਕ ਰਾਮਾਂ-ਨਸੀਬਪੁਰਾ ਨੇ 25 ਯੂਨਿਟ ਖੂਨਦਾਨ ਕੀਤਾ ਬਲਰਾਜ ਇੰਸਾਂ ਨੇ ਦੱਸਿਆ ਕਿ ਖੂਨਦਾਨ ਕੈਂਪ ‘ਚ ਸਾਧ-ਸੰਗਤ ਵੱਲੋਂ ਕੋਵਿਡ-19 ਨੂੰ ਲੈ ਕੇ ਜਾਰੀ ਸਰਕਾਰੀ ਹਦਾਇਤਾਂ ਦਾ ਪਾਲਣ ਕੀਤਾ ਗਿਆ

ਜ਼ਿਲ੍ਹਾ ਫਰੀਦਕੋਟ ਦੀ ਸਾਧ-ਸੰਗਤ ਵੱਲੋਂ 101 ਯੂਨਿਟ ਬਲੱਡ ਡੋਨੇਟ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬਲੱਡ ਬੈਂਕ ਦੇ ਇੰਚਾਰਜ ਡਾ. ਰਾਜਨ ਨੇ ਖੂਨਦਾਨ ਕਰਨ ਲਈ ਸਾਧ-ਸੰਗਤ ਦਾ ਤਹਿ-ਦਿਲੋਂ ਧੰਨਵਾਦ ਕੀਤਾ ਇਸ ਮੌਕੇ ਫਰੀਦਕੋਟ ਦੇ ਬਲਾਕ ਭੰਗੀਦਾਸ ਨਛੱਤਰ ਸਿੰਘ ਇੰਸਾਂ, 45 ਮੈਂਬਰ ਕਰਮ ਸਿੰਘ ਇੰਸਾਂ, 45 ਮੈਂਬਰ ਕਰਮ ਸਿੰਘ ਇੰਸਾਂ ਠੇਕੇਦਾਰ ਤੇ ਸਮੂਹ ਪੰਦਰ੍ਹਾਂ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸਨ ਦੂਜੇ ਪਾਸੇ ਗਿੱਦੜਬਾਹਾ ਦੇ ਨਾਮ-ਚਰਚਾ ਘਰ ‘ਚ ਖੂਨਦਾਨ ਕੈਂਪ ਲਗਵਾਇਆ ਗਿਆ, ਜਿਸ ‘ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੀ ਸਾਧ-ਸੰਗਤ ਨੇ ਮਾਨਵਤਾ ਲਈ 242 ਯੂਨਿਟ ਖੂਨਦਾਨ ਕੀਤਾ ਇਸ ਕੈਂਪ ਦੀ ਸ਼ੁਰੂਆਤ ਸੰਸਾਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ, ਐੱਸਐੱਚਓ ਗਿੱਦੜਬਾਹਾ ਪਰਮਜੀਤ ਸਿੰਘ, ਐੱਮਸੀ ਬਿੱਟੂ ਗਾਂਧੀ ਗਿੱਦੜਬਾਹਾ ਨੇ ਕੀਤੀ

ਗਰੀਬਾਂ ਦਾ ਸਹਾਰਾ ਬਣੀ ਮਲੋਟ ਦੀ ਸੰਗਤ

ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ‘ਪਰਮਾਰਥੀ ਦਿਵਸ’ ਮੌਕੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ 31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਮਲੋਟ ਦੇ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਨੇ ਦੱਸਿਆ ਕਿ 4 ਅਕਤੂਬਰ ਨੂੰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਖੂਨਦਾਨ ਕੀਤਾ ਗਿਆ ਅਤੇ ਅੱਜ ਪਰਮਾਰਥੀ ਦਿਵਸ ਮੌਕੇ 31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ 30 ਤੋਂ ਜ਼ਿਆਦਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਕੋਰੋਨਾ ਲਾੱਕਡਾਊਨ ਦੌਰਾਨ ਵੀ ਸਾਧ-ਸੰਗਤ ਦੇ ਸਹਿਯੋਗ ਨਾਲ 770 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਨਵਰੀ ਮਹੀਨੇ ਤੋਂ ਅਕਤੂਬਰ ਮਹੀਨੇ ਤੱਕ ਲਗਭਗ 1090 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਦੂਜੇ ਪਾਸੇ ਕੋਰੋਨਾ ਲਾੱਕਡਾਊਨ ਦੌਰਾਨ ਲਗਭਗ 900 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਸਬਜ਼ੀਆਂ ਤੇ ਘਰੇਲੂ ਸਮਾਨ ਵੀ ਵੰਡਿਆ ਗਿਆ

ਗੁਦਾਮ ‘ਚ ਲੱਗੀ ਭਿਆਨਕ ਅੱਗ, ਸੇਵਾਦਾਰਾਂ ਦੀ ਮੱਦਦ ਨਾਲ ਚਾਰ ਘੰਟਿਆਂ ‘ਚ ਪਾਇਆ ਕਾਬੂ

ਮੋਗਾ (ਪੰਜਾਬ) ਦੇ ਕੋਟਕਪੂਰਾ ਰੋਡ ‘ਤੇ ਸਥਿਤ ਬਿਜਲੀ ਘਰ ਦੇ ਸਾਹਮਣੇ ਇੱਕ ਕਬਾੜ ਦੇ ਗੁਦਾਮ ‘ਚ 18 ਅਕਤੂਬਰ ਦੀ ਰਾਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਗੁਦਾਮ ‘ਚੋਂ ਧੂੰਆਂ ਹੀ ਧੂੰਆਂ ਉੱਠਣ ਲੱਗਿਆ ਪ੍ਰਸ਼ਾਸਨ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਬਲਾਕ ਮੋਗਾ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਵੀ ਮੌਕੇ ‘ਤੇ ਪਹੁੰਚੇ ਸ਼ਾਮ 7 ਵਜੇ ਲੱਗੀ ਭਿਆਨਕ ਅੱਗ ‘ਤੇ ਫਾਇਰ ਬ੍ਰਿਗੇਡ ਨੇ ਸੇਵਾਦਾਰਾਂ ਦੀ ਮੱਦਦ ਨਾਲ ਕਰੀਬ ਚਾਰ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਕਾਬੂ ਪਾਇਆ ਸੇਵਾਦਾਰਾਂ ਦੇ ਇਸ ਜਜ਼ਬੇ ਨੂੰ ਵੇਖ ਕੇ ਅਧਿਕਾਰੀਆਂ ਨੇ ਉਨ੍ਹਾਂ ਦੀ ਭਰਪੂਰ ਤਾਰੀਫ ਕੀਤੀ ਦੱਸ ਦਈਏ ਕਿ ਇਸ ਗੁਦਾਮ ਦੇ ਨਜ਼ਦੀਕ ਰਿਹਾਇਸ਼ੀ ਇਲਾਕੇ ਤੇ ਹੋਰ ਗੁਦਾਮ ਵੀ ਹਨ

ਜੇਕਰ ਸਮੇਂ ਰਹਿੰਦੇ ਸੇਵਾਦਾਰ ਅੱਗ ਨੂੰ ਕਾਬੂ ਨਾ ਕਰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਇਸ ਮੌਕੇ ਮਾਸਟਰ ਭਗਵਾਨ ਦਾਸ, ਚਰਨਜੀਤ ਸਿੰਘ ਪੱਤਰਕਾਰ, ਆਸਮਾਨ ਇੰਸਾਂ, ਸੈਫੀ ਇੰਸਾਂ, ਮਾਸਟਰ ਸੰਨੀ ਇੰਸਾਂ, ਲਛਮਣ ਸਿੰਘ, ਪ੍ਰੇਮ ਇੰਸਾਂ, ਰਾਜਿੰਦਰ ਮਿਸਤਰੀ, ਬੱਬੂ ਇੰਸਾਂ, ਗੁਰਸ਼ਰਨ ਬੱਬੂ, ਕੁਲਦੀਪ ਇੰਸਾਂ, ਭਗਵੰਤ ਸਿੰਘ, ਪ੍ਰੀਤ ਇੰਸਾਂ, ਵਿਪਨ ਇੰਸਾਂ, ਰਾਮ ਲਾਲ, ਮੁਕੁਲ ਇੰਸਾਂ, ਕਾਲੀ ਇੰਸਾਂ, ਬੰਟੀ ਇੰਸਾਂ, ਅਜੈ ਇੰਸਾਂ ਤੋਂ ਇਲਾਵਾ ਕਈ ਹੋਰ ਵੀ ਸੇਵਾਦਾਰ ਹਾਜ਼ਰ ਸਨ ਇਨ੍ਹਾਂ ਸੇਵਾਦਾਰਾਂ ਨੇ ਕਿਹਾ ਕਿ ਇਹ ਸਾਰਾ ਕੁਝ ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਖਾਇਆ ਹੈ

ਸਵੱਛਤਾ ਦੂਤ ਬਣ ਫਿਰ ਸੜਕਾਂ ‘ਤੇ ਉਤਰੇ ਗ੍ਰੀਨ ਐੱਸ ਸੇਵਾਦਾਰ

ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਰਸਾ ਇਕਾਈ ਵੱਲੋਂ ਬੀਤੀ 17 ਅਕਤੂਬਰ ਨੂੰ ਸੈਂਕੜੇ ਸੇਵਾਦਾਰ ਇੱਕ ਵਾਰ ਫਿਰ ਸਵੱਛਤਾ ਦੂਤ ਬਣ ਕੇ ਸ਼ਹਿਰ ‘ਚ ਉਤਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਸਰਸਾ ਬਲਾਕ ਦੇ ਸੈਂਕੜਿਆਂ ਦੀ ਗਿਣਤੀ ‘ਚ ਸੇਵਾਦਾਰ ਭੈਣਾਂ-ਵੀਰਾਂ ਨੇ ਜਿੱਥੇ ਸ਼ਹਿਰ ‘ਚ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਅਭਿਆਨ ਚਲਾ ਕੇ ਸ਼ਹਿਰ ਦੀਆਂ ਸੜਕਾਂ ਨੂੰ ਸਾਫ-ਸੁਥਰਾ ਕੀਤਾ ਦੂਜੇ ਪਾਸੇ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਸਵੱਛਤਾ ਅਭਿਆਨ ਦੀ ਸ਼ੁਰੂਆਤ ਸ਼ਨਿੱਚਰਵਾਰ ਨੂੰ ਸਵੇਰੇ ਕਰੀਬ ਸਾਢੇ 8 ਵਜੇ ਟਾਊਨ ਪਾਰਕ, ਨਜ਼ਦੀਕ ਲਾਲਬੱਤੀ ਚੌਂਕ ਤੋਂ ਨਗਰ ਪ੍ਰੀਸ਼ਦ ਸਵੱਛਤਾ ਅਭਿਆਨ ਟੀਮ ਲੀਡਰ ਵਿਜੈ ਕੁਮਾਰ ਤੇ ਹਾਜ਼ਰ ਸਾਧ-ਸੰਗਤ ਵੱਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਕੀਤੀ

ਗਿਅੀ ਡੱਬਵਾਲੀ ਰੋਡ ‘ਤੇ ਲਾਲਬੱਤੀ ਚੌਂਕ ਤੋਂ ਕਪਾਹ ਮੰਡੀ ਤੇ ਸਰਕੂਲਰ ਰੋਡ ‘ਤੇ ਸਾਂਗਵਾਨ ਚੌਂਕ ਤੋਂ ਰਾਣੀਆਂ ਚੁੰਗੀ ਤੱਕ ਸਫਾਈ ਅਭਿਆਨ ਚਲਾਇਆ ਸੇਵਾਦਾਰ ਸਫਾਈ ਕਰਨ ਦੇ ਸਾਰੇ ਔਜ਼ਾਰ ਜਿਵੇਂ ਝਾੜੂ, ਕਹੀ, ਬੱਠਲ, ਦਾਤੀ ਆਦਿ ਆਪਣੇ ਨਾਲ ਲੈ ਕੇ ਆਏ ਹਰਿਆਣਾ ਯੂਥ 45 ਮੈਂਬਰ ਰਾਕੇਸ਼ ਬਜਾਜ ਇੰਸਾਂ ਤੇ ਸਰਸਾ ਬਲਾਕ ਭੰਗੀਦਾਸ ਕਸਤੂਰ ਸੋਨੀ ਇੰਸਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਅਪੀਲ ‘ਤੇ ਸ਼ਹਿਰ ‘ਚ ਸੇਵਾਦਾਰਾਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ

ਨਗਰ ਪ੍ਰੀਸ਼ਦ ਦੇ ਸਵੱਛਤਾ ਅਭਿਆਨ ਟੀਮ ਲੀਡਰ ਵਿਜੈ ਕੁਮਾਰ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੇਵਾਦਾਰ ਹਰ ਸਮੇਂ ਸਮਾਜਿਕ ਭਲਾਈ ਕਾਰਜਾਂ ‘ਚ ਅੱਗੇ ਰਹਿੰਦੇ ਹਨ ਸ਼ਹਿਰ ਨੂੰ ਸਵੱਛ ਬਣਾਉਣ ਲਈ ਪਹਿਲਾਂ ਵੀ ਸੇਵਾਦਾਰਾਂ ਵੱਲੋਂ ਅਭਿਆਨ ਚਲਾਇਆ ਗਿਆ ਜਿਸ ਨਾਲ ਲੋਕਾਂ ‘ਚ ਵੀ ਸਫਾਈ ਪ੍ਰਤੀ ਜਾਗਰੂਕਤਾ ਆਈ ਹੈ ਅਤੇ ਹੁਣ ਇੱਕ ਵਾਰ ਫਿਰ ਸ਼ਹਿਰਵਾਸੀਆਂ ‘ਚ ਸਫਾਈ ਪ੍ਰਤੀ ਜਾਗਰੂਕਤਾ ਲਿਆਉਣ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ

ਸ਼ਹਿਰਵਾਸੀਆਂ ਨੂੰ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ‘ਚ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਦਿਨ ਸ਼ਹਿਰ ਨੂੰ ਸਾਫ ਕਰਨ ਨਾਲ ਸਵੱਛਤਾ ਨਹੀਂ ਆਵੇਗੀ ਸਗੋਂ ਇਸ ਨਾਲ ਲੋਕਾਂ ‘ਚ ਜਾਗਰੂਕਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਸ਼ਹਿਰਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣਾ ਚਾਹੀਦਾ ਹੈ ਅਤੇ ਡੋਰ-ਟੂ-ਡੋਰ ਆਉਣ ਵਾਲੇ ਵਾਹਨਾਂ ‘ਚ ਕੂੜਾ ਪਾਉਣਾ ਚਾਹੀਦਾ ਹੈ
-ਸੰਗੀਤਾ ਤੇਤਰਵਾਲ, ਕਮਿਸ਼ਨਰ ਨਗਰ ਕੌਂਸਲ

ਸ੍ਰੀ ਗੰਗਾਨਗਰ ‘ਚ 244 ਤੇ ਹਨੂੰਮਾਨਗੜ੍ਹ ‘ਚ ਹੋਇਆ 155 ਯੂਨਿਟ ਖੂਨਦਾਨ

ਰਾਜਸਥਾਨ ਦੀ ਸੰਗਤ ਨੇ ਪਰਮਾਰਥੀ ਦਿਵਸ 5 ਅਕਤੂਬਰ 2020 ਨੂੰ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਸ੍ਰੀ ਗੰਗਾਨਗਰ ‘ਚ ਸੇਵਾਦਾਰਾਂ ਨੇ ਸ਼ਹਿਰ ਦੇ ਵੱਖ-ਵੱਖ ਬਲੱਡ ਬੈਂਕਾਂ ‘ਚ 244 ਯੂਨਿਟ ਖੂਨਦਾਨ ਕੀਤਾ ਸੇਵਾਦਾਰ ਚਾਨਣ ਸਿੰਘ ਇੰਸਾਂ ਨੇ ਦੱਸਿਆ ਕਿ ਤਪੋਵਨ ਬਲੱਡ ਬੈਂਕ ‘ਚ 48, ਸਵਾਸਤਿਕ ਬਲੱਡ ਬੈਂਕ ‘ਚ 100, ਪੁਰੋਹਿੱਤ ਬਲੱਡ ਬੈਂਕ ‘ਚ 30 ਤੇ ਜ਼ਿਲ੍ਹਾ ਹਸਪਤਾਲ ‘ਚ ਸਥਾਪਿਤ ਬਲੱਡ ਬੈਂਕ ‘ਚ 66 ਸੇਵਾਦਾਰਾਂ ਨੇ ਖੂਨਦਾਨ ਕੀਤਾ ਖੂਨਦਾਨ ਕਰਨ ਵਾਲਿਆਂ ‘ਚ ਸ੍ਰੀ ਗੰਗਾਨਗਰ ਸ਼ਹਿਰ ਦੇ ਨਾਲ-ਨਾਲ ਲਾਲਗੜ੍ਹ, ਕੇਸਰੀਸਿੰਘਪੁਰ, ਸਾਦੁਲ ਸ਼ਹਿਰ, ਪਦਮਪੁਰ ਅਤੇ ਪਿੰਡਾਂ ਦੇ ਸੇਵਾਦਾਰ ਸ਼ਾਮਲ ਹੋਏ

ਇਸ ਮੌਕੇ ‘ਤੇ ਹਨੂੰਮਾਨਗੜ੍ਹ ਟਾਊਨ ਸਥਿਤ ਬਿਸ਼ਨੋਈ ਧਰਮਸ਼ਾਲਾ ‘ਚ ਖੂਨਦਾਨ ਕੈਂਪ ਲਗਵਾਇਆ ਗਿਆ ਸਵੇਰੇ ਨੌਂ ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਲਾਏ ਇਸ ਕੈਂਪ ‘ਚ 155 ਯੂਨਿਟ ਖੂਨ ਇਕੱਠਾ ਹੋਇਆ ਬਲਾਕ ਭੰਗੀਦਾਸ ਗਿਰਧਾਰੀਲਾਲ ਇੰਸਾਂ ਨੇ ਦੱਸਿਆ ਕਿ ਕੈਂਪ ‘ਚ ਲਾਈਫ਼ ਲਾਇਨ ਬਲੱਡ ਬੈਂਕ, ਸਹਾਰਣ ਬਲੱਡ ਬੈਂਕ ਤੇ ਮਹਾਤਮਾ ਗਾਂਧੀ ਸਮਰਿਤੀ ਸਰਕਾਰੀ ਜ਼ਿਲ੍ਹਾ ਹਸਪਤਾਲ ਸਥਿਤ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਠਾ ਕੀਤਾ ਕੈਂਪ ‘ਚ 45 ਮੈਂਬਰ, ਬਲਾਕ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਮੌਜ਼ੂਦ ਸੀ ਉੱਥੇ ਹੀ ਬੀਕਾਨੇਰ ‘ਚ ਨਾਪਾਸਰ ‘ਚ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਖੂਨਦਾਨ ਕੈਂਪ ਲਾਇਆ ਗਿਆ ਕੈਂਪ ‘ਚ 90 ਸੇਵਾਦਾਰਾਂ ਨੇ ਖੂਨਦਾਨ ਕੀਤਾ ਸੇਵਾਦਾਰ ਸੋਹਨ ਲਾਲ ਗਰਗ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਤਿਆਗ ਦੀ ਮਿਸਾਲ ਪੂਜਨੀਕ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਚਿਲਾਣਾ ਬਲੱਡ ਬੈਂਕ ‘ਚ 50, ਕੋਠਰੀ ਹਸਪਤਾਲ ਬਲੱਡ ਬੈਂਕ ‘ਚ 35 ਤੇ ਪੀਬੀਐੱਮ ਹਸਪਤਾਲ ਬਲੱਡ ਬੈਂਕ ‘ਚ 5 ਸੇਵਾਦਾਰਾਂ ਨੇ ਖੂਨਦਾਨ ਕੀਤਾ ਸਾਦੁਲਸ਼ਹਿਰ ‘ਚ ਵੀ ਲਾਏ ਖੂਨਦਾਨ ਕੈਂਪ ‘ਚ ਬਲਾਕ ਦੇ ਸੇਵਾਦਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ

ਕੋਟਾ ‘ਚ ਵੀ ਤਲਵੰਡੀ ਸਥਿਤ ਸ਼ੀਲਾ ਚੌਧਰੀ ਰੋਡ ‘ਤੇ ਸ਼੍ਰੀਰਾਮ ਬਲੱਡ ਬੈਂਕ ‘ਚ ਖੂਨਦਾਨ ਕੈਂਪ ਲਾ ਕੇ 34 ਯੂਨਿਟ ਖੂਨਦਾਨ ਕੀਤਾ ਗਿਆ ਕੈਂਪ ‘ਚ ਮਹਿਲਾਵਾਂ ਨੇ ਵੀ ਹਿੱਸਾ ਲਿਆ, ਦੂਜੇ ਪਾਸੇ ਏਅਰ ਹੋਸਟੈਸ ਕਵਿਤਾ ਬੈਨੀਵਾਲ ਵੀ ਖੂਨਦਾਨ ਕਰਨ ਪਹੁੰਚੀ

256 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਸਮਾਜ ਭਲਾਈ ਦੇ ਕੰਮ ਕਰਕੇ ਪਾਵਨ ਮਹਾਂ ਪਰਉਪਕਾਰ ਦਿਵਸ (ਗੁਰਗੱਦੀਨਸ਼ੀਨੀ ਦਿਵਸ) ਮਨਾਇਆ ਗਿਆ ਇਸ ਦੌਰਾਨ 256 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਤੋਂ ਇਲਾਵਾ ਬਲਾਕ ਸਮਾਣਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਚ ਸਹਿਯੋਗ ਵੀ ਦਿੱਤਾ ਨਾਲ ਹੀ ਬਲਾਕ ਮਦਨਪੁਰ ਚਲਹੇੜੀ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ 45 ਮੈਂਬਰ ਹਰਮਿੰਦਰ ਨੋਨਾ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਇਹ ਦਿਨ ਜ਼ਰੂਰਤਮੰਦਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਗਿਆ

ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ 33 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜਦਕਿ ਬਲਾਕ ਪਾਤੜਾਂ ਦੀ ਸਾਧ-ਸੰਗਤ ਵੱਲੋਂ 25 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ, ਬਲਾਕ ਨਾਭਾ ਵੱਲੋਂ 23, ਬਲਾਕ ਭਾਦਸੋਂ ਦੀ ਸਾਧ-ਸੰਗਤ ਵੱਲੋਂ 23, ਬਲਾਕ ਬਠੋਈ ਡਕਾਲਾ 10, ਬਹਾਦਰਗੜ੍ਹ 8, ਸਮਾਣਾ 10, ਸਨੌਰ 5, ਭੁਨਰਹੇੜੀ 5, ਬਲਬੇੜਾ 5, ਧਬਲਾਣ 5, ਵਜੀਦਪੁਰ 5, ਅਜਰੌਰ 4, ਬਾਦਸ਼ਾਹਪੁਰ 4, ਦੇਵੀਗੜ੍ਹ 10, ਨਵਾਗਾਓਂ 2, ਮੱਲੇਵਾਲ 7, ਘਨੌਰ 15, ਲੋਚਮਾ 6, ਹਰਦਾਸਪੁਰ 3, ਸਾਧੋਹੇੜੀ 6, ਘੱਗਾ 6, ਬੰਮਣਾ 20, ਰਾਜਪੁਰਾ 10 ਅਤੇ ਮਵੀ ਕਲਾਂ ਬਲਾਕ ਵੱਲੋਂ 5 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ

ਪਟਿਆਲਾ ਦੀ ਸਾਧ-ਸੰਗਤ ਨੇ ਕੀਤਾ 277 ਯੂਨਿਟ ਖੂਨਦਾਨ

ਪਟਿਆਲਾ ਦੀ ਸਾਧ-ਸੰਗਤ ਵੱਲੋਂ ਨਾਮ-ਚਰਚਾ ਘਰ ‘ਚ ਖੂਨਦਾਨ ਕੈਂਪ ਲਾਇਆ ਗਿਆ ਇਸ ਮੌਕੇ ਰਾਜਿੰਦਰਾ ਬਲੱਡ ਬੈਂਕ ਨੇ 42 ਯੂਨਿਟ ਖੂਨ ਇਕੱਠਾ ਕੀਤਾ ਇਸ ਮੌਕੇ ‘ਤੇ ਥੈਲੇਸੀਮੀਆ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਪਾਹਵਾ ਨੇ ਸਾਧ-ਸੰਗਤ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ 240 ਥੈਲੇਸੀਮੀਆ ਪੀੜਤ ਬੱਚੇ ਹਨ, ਜਿਨ੍ਹਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ‘ਲਾਈਫ ਲਾਇਨ’ ਬਣੇ ਹਨ ਇਸ ਮੌਕੇ 45 ਮੈਂਬਰ ਕੁਲਵੰਤ ਰਾਇ ਇੰਸਾਂ, ਕਰਨਪਾਲ ਇੰਸਾਂ ਪਟਿਆਲਾ, ਹਰਮੇਲ ਇੰਸਾਂ ਘੱਗਾ, ਧੰਨ ਸਿੰਘ ਇੰਸਾਂ, ਯੂਥ 45 ਮੈਂਬਰ ਜਗਦੀਸ਼ ਸਿੰਘ ਇੰਸਾਂ, 45 ਮੈਂਬਰ ਭੈਣਾਂ ਸੁਰਿੰਦਰ ਕੌਰ ਇੰਸਾਂ ਸਮਾਣਾ, ਪ੍ਰੇਮ ਲੱਤਾ ਇੰਸਾਂ 45 ਮੈਂਬਰ ਯੂਥ, ਬਲਾਕ ਭੰਗੀਦਾਸ ਮਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜ਼ਿੰਮੇਵਾਰ, ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਖੂਨਦਾਨ ਕੈਂਪ ‘ਚ ਸ਼ਿਰਕਤ ਕੀਤੀ

ਕੈਂਪ ‘ਚ ਸਾਧ-ਸੰਗਤ ਦੇ ਉਤਸ਼ਾਹ ਨੂੰ ਦੇਖ ਕੇ ਹੈਰਾਨ ਹਾਂ ਮਹਿਲਾਵਾਂ ਵੱਲੋਂ ਕੀਤੇ ਜਾ ਰਹੇ ਖੂਨਦਾਨ ਦੀ ਮੁਹਿੰਮ ਉਨ੍ਹਾਂ ਨੇ ਪਹਿਲੀ ਵਾਰ ਦੇਖੀ ਹੈ, ਜਿਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਡੇਰਾ ਸੱਚਾ ਸੌਦਾ ਵੱਲੋਂ ਸਮਾਜ ਭਲਾਈ ਦੇ ਜੋ ਕੰਮ ਕੀਤੇ ਜਾ ਰਹੇ ਹਨ, ਉਹ ਸਮਾਜ ਲਈ ਪ੍ਰੇਰਨਾ-ਸ੍ਰੋਤ ਸਾਬਤ ਹੋ ਰਹੇ ਹਨ
-ਬੰਨੀ ਚਹਿਲ,
ਚੇਅਰਮੈਨ ਕਾਂਗਰਸ ਸਪੋਰਟਸ ਸੈੱਲ, ਪੰਜਾਬ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!