ਬੱਚਿਆਂ ਨਾਲ ਰੱਖੋ ਸਿਹਤਮੰਦ ਸੰਬੰਧ

ਮਾਤਾ-ਪਿਤਾ ਤਾਂ ਸਦਾ ਤੋਂ ਹੀ ਬੱਚਿਆਂ ਦੇ ਨੇੜੇ ਇੱਕ ਪਰਛਾਵੇਂ ਵਾਂਗ ਰਹਿਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਬੱਚਿਆਂ ਨੂੰ ਇਹ ਪਸੰਦ ਨਹੀਂ ਕਿ ਉਨ੍ਹਾਂ ਦੇ ਸਿਰ ’ਤੇ ਕੋਈ ਪਰਛਾਵੇਂ ਵਾਂਗ ਉਨ੍ਹਾਂ ਦੇ ਨਾਲ ਰਹੇ ਆਧੁਨਿਕ ਸਮੇਂ ’ਚ ਮਾਪਿਆਂ ਦੀ ਸੋਚ ’ਚ ਬਦਲਾਅ ਆਇਆ ਹੈ ਕਿਉਂਕਿ ਮੈਟਰੋ ਸਿਟੀਜ਼ ’ਚ ਮਾਤਾ-ਪਿਤਾ ਦੋਵੇਂ ਕੰਮ ’ਤੇ ਜਾਂਦੇ ਹਨ ਜ਼ਿਆਦਾ ਸਮਾਂ ਘਰੋਂ ਬਾਹਰ ਰਹਿਣ ਕਾਰਨ ਉਹ ਹੁਣ ਹਰ ਸਮੇਂ ਉਨ੍ਹਾਂ ਨਾਲ ਪਰਛਾਵਾਂ ਬਣ ਕੇ ਨਹੀਂ ਰਹਿ ਸਕਦੇ ਫਿਰ ਵੀ ਉਨ੍ਹਾਂ ਦੀ ਇੱਛਾ ਇਹੀ ਹੁੰਦੀ ਹੈ

ਕਿ ਬੱਚੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜੇ ਰਹਿਣ ਕਈ ਮਾਤਾ-ਪਿਤਾ ਆਪਣੇ ਬੱਚਿਆਂ ਦੇ ਐਨੇ ਨੇੜੇ ਹੁੰਦੇ ਹਨ ਕਿ ਬੱਚੇ ਉਨ੍ਹਾਂ ਨਾਲ ਹਰ ਗੱਲ ਸ਼ੇਅਰ ਕਰਦੇ ਹਨ ਪਰ ਕਈ ਮਾਤਾ-ਪਿਤਾ ਦੇ ਬੱਚੇ ਐਨੇ ਨੇੜੇ ਨਹੀਂ ਹੁੰਦੇ ਕਿ ਉਹ ਉਨ੍ਹਾਂ ਨਾਲ ਕੁਝ ਵੀ ਸ਼ੇਅਰ ਕਰਨ ਇਹ ਗਲਤ ਹੈ ਮਾਤਾ-ਪਿਤਾ ਨੂੰ ਘਰ ਦਾ ਮਾਹੌਲ ਅਜਿਹਾ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਬੱਚੇ ਉਨ੍ਹਾਂ ਨੂੰ ਆਪਣਾ ਸਭ ਤੋਂ ਕਰੀਬੀ ਮੰਨਣ ਅਤੇ ਖੁੱਲ੍ਹੇ ਮਾਹੌਲ ’ਚ ਹਰ ਗੱਲ ਸ਼ੇਅਰ ਕਰਨ ਕਿਉਂਕਿ ਪੇਰੈਂਟਸ ਹੀ ਬੱਚਿਆਂ ਦੇ ਚੰਗੇ ਮਾਰਗ-ਦਰਸ਼ਕ ਅਤੇ ਸ਼ੁਭਚਿੰਤਕ ਹੁੰਦੇ ਹਨ

ਮਾਤਾ-ਪਿਤਾ ਨੂੰ ਚਾਹੀਦੈ ਕਿ ਰਾਤ ਦਾ ਭੋਜਨ ਅਤੇ ਛੁੱਟੀ ਵਾਲੇ ਦਿਨ ਭੋਜਨ ਬੱਚਿਆਂ ਦੇ ਨਾਲ ਖਾਣ ਅਤੇ ਸਿਹਤਮੰਦ ਗੱਲਬਾਤ ਬੱਚਿਆਂ ਦੀ ਉਮਰ ਦੇ ਅਨੁਸਾਰ ਕਰਨ ਸਕੂਲ, ਕਾਲਜ, ਨੌਕਰੀ ’ਚ ਜਾਂ ਸੰਘਰਸ਼ ਵਾਲੇ ਸਮੇਂ ’ਚ ਬੱਚੇ ਕੀ ਕਰ ਰਹੇ ਹਨ, ਪੜ੍ਹਾਈ ਕਿਵੇਂ ਚੱਲ ਰਹੀ ਹੈ ਬੱਚਿਆਂ ਦੇ ਸ਼ੌਂਕ ਬਾਰੇ ਜਾਣੋ ਅਤੇ ਉਨ੍ਹਾਂ ਨੂੰ ਅੱਗੇ ਵਧਣ ’ਚ ਮੱਦਦ ਕਰੋ ਇਨ੍ਹਾਂ ਸਭ ਨਾਲ ਉਹ ਬੱਚਿਆਂ ਦੇ ਨੇੜੇ ਆਉਣਗੇ ਅਤੇ ਉਨ੍ਹਾਂ ਨੂੰ ਸਮਝਣ ’ਚ ਅਸਾਨੀ ਵੀ ਹੋਵੇਗੀ

ਖਾਣਾ ਇਕੱਠੇ ਖਾਓ

ਬੱਚਿਆਂ ਦੇ ਨਾਲ ਸਿਹਤਮੰਦ ਸਬੰਧ ਬਣਾਈ ਰੱਖਣ ਲਈ ਜਦੋਂ ਵੀ ਸਮਾਂ ਸੂਟੇਬਲ ਹੋਵੇ, ਮਿਲ ਕੇ ਭੋਜਨ ਕਰੋ ਤਾਂ ਕਿ ਆਪਸੀ ਜੁੜਾਅ ਬਣਿਆ ਰਹੇ ਇਸ ਦੌਰਾਨ ਬੱਚਿਆਂ ਨਾਲ ਗੱਲਾਂ ਸ਼ੇਅਰ ਕਰੋ ਕੁਝ ਉਨ੍ਹਾਂ ਦੀਆਂ ਸੁਣੋ, ਕੁਝ ਆਪਣੀਆਂ ਸੁਣਾਓ ਅਜਿਹੇ ’ਚ ਬੱਚਾ ਫ੍ਰੀ ਫੀਲ ਕਰਦਾ ਹੈ ਅਤੇ ਆਪਣੀ ਪ੍ਰੇਸ਼ਾਨੀ ਜਾਂ ਖੁਸ਼ੀ ਸ਼ੇਅਰ ਕਰਨ ਤੋਂ ਝਿਜਕਦਾ ਨਹੀਂ ਹੈ

ਕਦੇ-ਕਦੇ ਬੱਚੇ ਆਪਣੀ ਪਸੰਦ ਦੇ ਟੀ.ਵੀ. ਪ੍ਰੋਗਰਾਮ ਦੇਖਦੇ ਹੋਏ ਖਾਣਾ ਖਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਮਝਾਓ ਕਿ ਟੀ.ਵੀ. ਅਤੇ ਭੋਜਨ ਨਾਲ-ਨਾਲ ਕਰਨਾ ਸਿਹਤ ਲਈ ਨੁਕਸਾਨਦੇਹ ਹੈ ਅਤੇ ਇਹ ਸਮਾਂ ਫੈਮਿਲੀ ਸਮਾਂ ਵੀ ਹੈ ਜੇਕਰ ਨਾ ਮੰਨਣ ਤਾਂ ਖੁਦ ਵੀ ਆਪਣਾ ਖਾਣਾ ਲੈ ਕੇ ਉਨ੍ਹਾਂ ਨਾਲ ਬੈਠ ਕੇ ਖਾਓ ਸ਼ਾਇਦ ਅਜਿਹਾ ਦੇਖ ਕੇ ਬੱਚੇ ਮਹਿਸੂਸ ਕਰਨ ਅਤੇ ਉਹ ਤੁਹਾਡੇ ਨਾਲ ਹੀ ਖਾਣ ਇਕੱਠੇ ਭੋਜਨ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਆਪਣੇ ਨੇੜੇ ਪਾਓਗੇ

ਬੱਚਿਆਂ ਤੋਂ ਲਓ ਮੱਦਦ

ਬੱਚਿਆਂ ਦੀ ਸ਼ਮੂਲੀਅਤ ਵਧਾਉਣ ਲਈ ਉਨ੍ਹਾਂ ਤੋਂ ਕੰਮ ’ਚ ਮੱਦਦ ਲਓ ਤਾਂ ਕਿ ਉਨ੍ਹਾਂ ਦਾ ਜੁੜਾਅ ਤੁਹਾਡੇ ਨਾਲ ਹੋਰ ਪੱਕਾ ਹੋਵੇ ਕਈ ਘਰ ਦੇ ਜਾਂ ਬਾਹਰ ਦੇ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਬਿਜ਼ੀ ਸੈਡਿਊਲ ਦੇ ਚੱਲਦਿਆਂ ਨਹੀਂ ਕਰ ਸਕਦੇ ਜਾਂ ਦੇਰੀ ਨਾਲ ਕਰਦੇ ਹੋ ਉਨ੍ਹਾਂ ਤੋਂ ਮੱਦਦ ਲੈ ਕੇ ਤਾਂ ਦੇਖੋ ਬੱਚੇ ਉਤਸ਼ਾਹਿਤ ਹੋ ਕੇ ਤੁਹਾਡਾ ਸਾਥ ਦੇਣਗੇ ਕੁਝ ਸਿੱਖਣਗੇ ਮੱਦਦ ਕਰਨਾ ਵੀ ਉਨ੍ਹਾਂ ਦੇ ਰੂਟੀਨ ’ਚ ਸ਼ਾਮਲ ਹੋ ਜਾਵੇਗਾ, ਜਿੰੰਮੇਵਾਰੀ ਦਾ ਅਹਿਸਾਸ ਵੀ ਹੋਵੇਗਾ ਤੁਹਾਨੂੰ ਉਨ੍ਹਾਂ ਦਾ, ਉਨ੍ਹਾਂ ਨੂੰ ਤੁਹਾਡਾ ਸਾਥ ਮਿਲੇਗਾ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ

ਬੱਚਿਆਂ ਦੀ ਕਰੋ ਮੱਦਦ

ਨੇੜੇ ਹੋਣ ਲਈ ਜਿਵੇਂ ਅਸੀਂ ਬੱਚਿਆਂ ਤੋਂ ਮੱਦਦ ਲੈਣਾ ਪਸੰਦ ਕਰਦੇ ਹਾਂ ਉਸੇ ਤਰ੍ਹਾਂ ਉਨ੍ਹਾਂ ਦੀ ਮੱਦਦ ਕਰਨ ਨਾਲ ਵੀ ਅਸੀਂ ਉਨ੍ਹਾਂ ਦੇ ਨੇੜੇ ਹੁੰਦੇ ਹਨ ਕੋਈ ਕੰਮ ਜੋ ਉਨ੍ਹਾਂ ਨੂੰ ਮੁਸ਼ਕਿਲ ਲੱਗੇ ਜਾਂ ਦਿਲ ਨਾ ਕਰੇ, ਉਸ ਕੰਮ ਨੂੰ ਕਰਨ ’ਚ ਖੁਦ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਸਮੱਸਿਆ ਸੁਲਝਾਓ ਅਤੇ ਜਿੱਥੇ ਮੱਦਦ ਦੀ ਲੋੜ ਹੋਵੇ ਉਨ੍ਹਾਂ ਦੀ ਮੱਦਦ ਕਰਨ ਤੋਂ ਪਾਸਾ ਨਾ ਵੱਟੋ

ਬੱਚਿਆਂ ਨੂੰ ਹੋਮਵਰਕ, ਕੰਮ ਦੀ ਮਹੱਤਤਾ ਦੱਸਦੇ ਹੋਏ ਕੁਝ ਸਮਾਂ ਉਨ੍ਹਾਂ ਨਾਲ ਲੱਗ ਕੇ ਕੰਮ ਕਰੋ ਤਾਂ ਕਿ ਉਨ੍ਹਾਂ ਨੂੰ ਲੱਗੇ ਕਿ ਮੇਰੇ ਪੇਰੈਂਟਸ ਮੇਰੇ ਨਾਲ ਹਨ ਉਨ੍ਹਾਂ ਨੂੰ ਆਪਣੇ ’ਤੇ ਨਿਰਭਰ ਨਾ ਬਣਾਓ ਸਹਿਯੋਗ ਦਿਓ ਬੱਚਿਆਂ ਨੂੰ ਹੋਮਵਰਕ ਪੂਰਾ ਕਰਵਾਉਣ ’ਚ ਅਜਿਹੇ ਮਜ਼ੇਦਾਰ ਤਰੀਕੇ ਅਪਣਾਓ ਕਿ ਬੱਚਾ ਖੁਸ਼ੀ ਨਾਲ ਕੰਮ ਕਰ ਸਕੇ

ਜ਼ਿਆਦਾ ਡਾਂਟ-ਫਟਕਾਰ ਨਾ ਲਾਓ

  • ਬੱਚਿਆਂ ਦਾ ਮਨ ਕੋਮਲ ਹੁੰਦਾ ਹੈ ਉਨ੍ਹਾਂ ਨੂੰ ਪਿਆਰ ਤਾਂ ਚੰਗਾ ਲੱਗਦਾ ਹੈ ਪਰ ਗਲਤ ਗੱਲ ’ਤੇ ਡਾਂਟਣਾ ਬੁਰਾ ਲੱਗਦਾ ਹੈ ਖਾਸ ਕਰਕੇ ਜਦੋਂ ਉਨ੍ਹਾਂ ਨੂੰ ਗਲਤੀ ਦੀ ਡਾਂਟ ਉਨ੍ਹਾਂ ਦੇ ਦੋਸਤਾਂ, ਸਬੰਧੀਆਂ ਵਿਚਕਾਰ ਪਵੇ ਬੱਚਿਆਂ ਦੀਆਂ ਗਲਤ ਆਦਤਾਂ ਨੂੰ ਸੁਧਾਰਨ ਦਾ ਇਹ ਤਰੀਕਾ ਠੀਕ ਨਹੀਂ
  • ਕਦੇ-ਕਦੇ ਬੱਚਿਆਂ ’ਤੇ ਧਿਆਨ ਘੱਟ ਹੁੰਦਾ ਹੈ ਪੇਰੈਂਟਸ ਦਾ ਤਾਂ ਉਹ ਗਲਤ ਹਰਕਤਾਂ ਕਰਦੇ ਹਨ ਜਾਂ ਊਟਪਟਾਂਗ ਹਰਕਤਾਂ ਕਰਦੇ ਹਨ
  • ਅਜਿਹੇ ’ਚ ਜੇਕਰ ਤੁਹਾਨੂੰ ਲੱਗੇ ਕਿ ਉਸ ’ਤੇ ਧਿਆਨ ਦੇਣ ਦੀ ਲੋੜ ਹੈ ਤਾਂ ਆਪਣੇ ਫਰੈਂਡ ਸਰਕਲ ਤੋਂ ਮੁਆਫੀ ਮੰਗ ਕੇ ਉਨ੍ਹਾਂ ਨੂੰ ਅਟੈਂਸ਼ਨ ਦਿਓ ਜੇਕਰ ਤੁਸੀਂ ਕੰਮ ’ਚ ਬਿਜ਼ੀ ਹੋ ਤਾਂ ਕੁਝ ਸਮਾਂ ਉਨ੍ਹਾਂ ਨਾਲ ਬਿਤਾ ਕੇ ਉਨ੍ਹਾਂ ਨੂੰ ਸਮਝਾਓ ਕਿ ਕੰਮ ਵੀ ਜ਼ਰੂਰੀ ਹੈ ਜੋ ਮੈਂ ਕਰਨਾ ਹੈ ਕੰਮ ਖ਼ਤਮ ਹੁੰਦੇ ਹੀ ਫਿਰ ਤੋਂ ਅਸੀਂ ਤੁਹਾਡੇ ਨਾਲ ਮਸਤੀ ਕਰਾਂਗੇ ਜ਼ਿਆਦਾਤਰ ਬੱਚੇ ਮੰਨ ਜਾਂਦੇ ਹਨ ਪਰ ਕਦੇ-ਕਦੇ ਉਹ ਜਿੱਦ ਫੜ ਲੈਂਦੇ ਹਨ ਅਜਿਹੇ ’ਚ ਉਨ੍ਹਾਂ ਨੂੰ ਕਿਸੇ ਖੇਡ ’ਚ ਜਾਂ ਗੱਲਾਂ ’ਚ ਲਾਓ

ਸਜ਼ਾ ਨਾ ਦਿਓ

ਅਕਸਰ ਪੇਰੈਂਟਸ ਬੱਚਿਆਂ ਦੀ ਗਲਤੀ ਹੋਣ ’ਤੇ ਉਨ੍ਹਾਂ ਨੂੰ ਜਾਂ ਤਾਂ ਮਾਰਦੇ ਹਨ ਜਾਂ ਸਜ਼ਾ ਦਿੰਦੇ ਹਨ ਮਾਰਨਾ ਜਾਂ ਸਜ਼ਾ ਦੇਣਾ ਬੱਚਿਆਂ ਨੂੰ ਹੋਰ ਸ਼ਰਾਰਤੀ ਬਣਾ ਦਿੰਦਾ ਹੈ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਉਣ ਲਈ ਉਹ ਨਵੇਂ-ਨਵੇਂ ਢੰਗ ਲੱਭਦੇ ਹਨ ਬੱਚਿਆਂ ਨੂੰ ਉਨ੍ਹਾਂ ਦੇ ਗਲਤ ਕੰਮ ਲਈ ਜ਼ਰੂਰ ਦੱਸੋ ਪਰ ਪਿਆਰ ਨਾਲ ਕਦੇ-ਕਦੇ ਹਲਕੀ-ਫੁਲਕੀ ਸਜ਼ਾ ਦੇ ਸਕਦੇ ਹੋ ਪਰ ਧਿਆਨ ਦਿਓ ਕਿ ਉਹ ਸਰੀਰਕ ਜਾਂ ਮਾਨਸਿਕ ਨਾ ਹੋਵੇ ਗਲਤ ਗੱਲ ਲਈ ਆਪਣੀ ਨਾਰਾਜ਼ਗੀ ਜ਼ਾਹਿਰ ਜ਼ਰੂਰ ਕਰੋ

ਦੋਸਤੀ ਦੀ ਅਹਿਮੀਅਤ

ਬੱਚਿਆਂ ਨੂੰ ਦੋਸਤੀ ਦੀ ਮਹੱਤਤਾ ਦੱਸੋ ਤਾਂ ਕਿ ਉਹ ਹਮਉਮਰ ਦੋਸਤਾਂ ਨਾਲ ਘੁਲ-ਮਿਲ ਸਕਣ, ਉਨ੍ਹਾਂ ਨਾਲ ਖੇਡ ਸਕਣ, ਸ਼ੇਅਰ ਕਰ ਸਕਣ, ਗਰੁੱਪ ’ਚ ਰਹਿਣ ਅਤੇ ਆਪਣੀ ਉਮਰ ਦੇ ਬੱਚਿਆਂ ਨਾਲ ਕਿਵੇਂ ਮਿੱਤਰਤਾ ਕਾਇਮ ਕਰਨੀ ਹੈ, ਜਾਣ ਸਕਣ ਇਨ੍ਹਾਂ ਸਭ ਨਾਲ ਬੱਚਿਆਂ ਦਾ ਸੁਚੱਜਾ ਵਿਕਾਸ ਹੁੰਦਾ ਹੈ ਬੱਚਿਆਂ ਨੂੰ ਦੋਸਤ ਬਣਾਉਣ ਲਈ ਉਤਸ਼ਾਹਿਤ ਕਰੋ ਅਤੇ ਸਮਝਾਓ ਕਿ ਚੰਗੇ ਦੋਸਤ ਦਾ ਹੋਣਾ ਜੀਵਨ ’ਚ ਬਹੁਤ ਜ਼ਰੂਰੀ ਹੈ

ਘੁਮਾਉਣ ਲੈ ਜਾਓ

ਛੁੱਟੀ ਵਾਲੇ ਦਿਨ ਕਦੇ ਉਨ੍ਹਾਂ ਨੂੰ ਪਿਕਨਿਕ, ਫਿਲਮ ਦਿਖਾਉਣ, ਮਾਲ ਘਮਾਉਣ, ਸ਼ਾਪਿੰਗ ਕਰਵਾਉਣ ਲੈ ਜਾਓ ਕਦੇ-ਕਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਪਰਿਵਾਰ ਦਾ ਵੀ ਗੈੱਟ ਟੂ ਗੈਦਰ ਕਰਕੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੀ ਮਹੱਤਤਾ ਦੱਸੋ ਜਦੋਂ ਕਦੇ ਘੱਟ ਥੱਕੇ ਹੋਣ ਉਸ ਦਿਨ ਉਨ੍ਹਾਂ ਨੂੰ ਆਈਸਕ੍ਰੀਮ ਖੁਆਉਣ ਲੈ ਜਾਓ ਜਾਂ ਇੰਡੋਰ ਗੇਮ ਉਨ੍ਹਾਂ ਨਾਲ ਖੇਡੋ ਉਨ੍ਹਾਂ ਲਈ ਇਹ ਸਰਪ੍ਰਾਈਜ਼ ਹੋਵੇਗਾ ਕਦੇ-ਕਦੇ ਉਨ੍ਹਾਂ ਦੀ ਪਸੰਦ ਦਾ ਖਾਣਾ ਘਰੇ ਮੰਗਵਾ ਕੇ ਮਿਲ ਕੇ ਖਾਓ ਜਾਂ ਬਾਹਰ ਡਿਨਰ ’ਤੇ ਲੈ ਜਾਓ ਅਜਿਹਾ ਕਰਨ ਨਾਲ ਨੇੜਤਾ ਵਧਦੀ ਹੈ ਅਤੇ ਪਰਿਵਾਰ ’ਚ ਤਣਾਅ ਵੀ ਨਹੀਂ ਰਹਿੰਦਾ ਬੱਚੇ ਆਪਣੇ-ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ
-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!