improve-the-personality-of-the-conversation

improve-the-personality-of-the-conversationਗੱਲਬਾਤ ਦੀ ਕਲਾ ਨਿਖਾਰੇ ਸ਼ਖਸੀਅਤ improve-the-personality-of-the-conversation

ਚੰਗੀ ਗੱਲਬਾਤ ਕਰਨਾ ਵੀ ਇੱਕ ਕਲਾ ਹੈ ਜੋ ਸਾਰਿਆਂ ਨੂੰ ਨਹੀਂ ਆਉਂਦੀ ਗੱਡੀਆਂ, ਬੱਸਾਂ ‘ਚ ਰੋਜ਼ਾਨਾ ਆਉਣ-ਜਾਣ ਵਾਲੀਆਂ ਲੜਕੀਆਂ ਜੋਰ-ਜ਼ੋਰ ਨਾਲ ਰੌਲਾ ਪਾ ਕੇ ਆਪਣੀ ਗੱਲਬਾਤ ‘ਚ ਮਸਤ ਰਹਿੰਦੀਆਂ ਹਨ

ਉਨ੍ਹਾਂ ਨੂੰ ਸਿਰਫ਼ ਆਪਣੀ ਗੱਲਬਾਤ ਦਾ ਹੀ ਮਤਲਬ ਰਹਿੰਦਾ ਹੈ ਆਸ-ਪਾਸ ਦੇ ਲੋਕ ਵੀ ਸੁਣ ਰਹੇ ਹਨ, ਉਹ ਕੀ ਕਹਿਣਗੇ, ਕੀ ਸੋਚਣਗੇ, ਇਸ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ

ਕਦੇ ਤੁਸੀਂ ਸੋਚਿਆ ਜਾਂ ਮਹਿਸੂਸ ਕੀਤਾ ਹੈ ਕਿ ਕਿਸੇ ਦੂਜੇ ਦਾ ਮਨ ਤੁਹਾਡੇ ਵਾਰ-ਵਾਰ ਗੱਲ ਕਰਨ ਨੂੰ ਜਾਂ ਤੁਹਾਡਾ ਮਨ ਕਿਸੇ ਨਾਲ ਵਾਰ-ਵਾਰ ਗੱਲ ਕਰਨ ਨੂੰ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਉਹ ਵਿਅਕਤੀ ਸਲੀਕੇ ਨਾਲ ਪੇਸ਼ ਆਉਂਦਾ ਹੈ ਉਹ ਧੀਰਜਪੂਰਵਕ ਗੱਲਬਾਤ ਕਰਦਾ ਹੈ ਸੱਚ ਵੀ ਹੈ, ਅੱਜ ਉਹੀ ਵਿਅਕਤੀ ਹਰ ਖੇਤਰ ‘ਚ ਸਫਲਤਾ ਦੇ ਸ਼ਿਖ਼ਰ ਨੂੰ ਛੂਹ ਸਕਦਾ ਹੈ

ਜੋ ਸਹੀ ਸਲੀਕੇ ਨਾਲ ਗੱਲਬਾਤ ਕਰਨ ਦਾ ਅਨੁਭਵ ਰੱਖਦਾ ਹੈ ਗੱਲਬਾਤ ਜਾਂ ਬੋਲਚਾਲ ਦਾ ਤਰੀਕਾ ਜ਼ਾਹਿਰ ਕਰਨ ਦਾ ਜ਼ਰੀਆ ਹੋਣ ਦੇ ਨਾਲ ਹੀ ਸਾਡੀ ਸ਼ਖਸੀਅਤ ਦਾ ਹਿੱਸਾ ਵੀ ਹੈ ਗੱਲਬਾਤ ਰਾਹੀਂ ਹੀ ਅਸੀਂ ਸੁਭਾਵਿਕ ਰੂਪ ਨਾਲ ਕਿਸੇ ਵਿਅਕਤੀ ਬਾਰੇ ਹੀ ਪਤਾ ਨਹੀਂ ਲੱਗਦਾ, ਸਗੋਂ ਉੱਚਿਤ ਢੰਗ ਨਾਲ ਆਪਣੇ ਵਿਚਾਰ ਜ਼ਾਹਿਰ ਕਰਕੇ ਅਤੇ ਦੂਜਿਆਂ ਦੀਆਂ ਗੱਲਾਂ ਸਮਝ ਕੇ

ਅਸੀਂ ਆਪਣੇ ਸ਼ਖਸੀਅਤ ਨੂੰ ਵੀ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ

 • ਬੱਸ ‘ਚ ਸਫਰ ਕਰਦੇ ਸਮੇਂ ਭੁੱਲ ਕੇ ਵੀ ਬੇਫਾਲਤੂ ਗੱਲਾਂ ਨਾ ਕਰੋ
 • ਇੱਕ ਹੀ ਗੱਲ ਨੂੰ ਵਾਰ-ਵਾਰ ਨਾ ਦੁਹਰਾਓ, ਕਿ ਸੁਣਨ ਵਾਲਿਆਂ ‘ਚ ਬੋਰੀਅਤ ਪੈਦਾ ਹੋਵੇ
 • ਸਵਾਗਤ ਕਰਨਾ ਗੱਲਬਾਤ ਲਈ ਪਹਿਲੀ ਜ਼ਰੂਰਤ ਹੈ ਕੋਈ ਵਿਅਕਤੀ ਚਾਹੇ ਵੱਡਾ ਹੋਵੇ ਜਾਂ ਛੋਟਾ ਜਾਂ ਬਰਾਬਰ ਦਾ ਹੋਵੇ, ਹਮੇਸ਼ਾ ਤੁਸੀਂ ਸੰਬੋਧਨ ਕਰੋ
 • ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਥਾਨ ਵਿਸ਼ੇਸ਼ ‘ਤੇ ਸਮੇਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਹੋ ਸਕੇ ਤਾਂ ਬਿਨਾਂ ਵਜ੍ਹਾ ਹੱਸੋ ਨਾ
 • ਹਮੇਸ਼ਾ ਗੱਲਬਾਤ ਖੁਸ਼ ਮਨ ਨਾਲ ਕਰੋ ਆਤਮਵਿਸ਼ਵਾਸ ਨਾਲ ਭਰੀ ਹੋਈ ਗੱਲ ਕਰੋ, ਨਾ ਕਿ ਹੀਨਭਾਵਨਾ ਨਾਲ ਗ੍ਰਸਤ ਹੋ ਕੇ
 • ਗੱਲਬਾਤ ‘ਚ ਕਿਸੇ ਦੀ ਬੁਰਾਈ ਸ਼ਾਮਲ ਕਰਨਾ ਵਿਅਕਤੀ ਦੀ ਅਯੋਗਤਾ ਦਾ ਸਬੂਤ ਹੈ ਜੋ ਬਿਨਾ ਸ਼ੱਕ ਗੱਲਬਾਤ ‘ਚ ਰੋੜਾ ਹੈ
 • ਗੱਲਬਾਤ ਕਰਦੇ ਸਮੇਂ ਨੱਕ ‘ਚ ਉਂਗਲੀ ਦੇਣਾ, ਨਾਖੂਨ ਕੁਤਰਨਾ, ਨਸਾਂ ਚਟਕਾਉਣਾ ਆਦਿ ਕਿਰਿਆਕਲਾਪ ਨਾ ਕਰੋ
 • ਹਾਲ-ਚਾਲ ਮੁਸਕਾਨ ਨਾਲ ਹੀ ਪੁੱਛਣਾ ਚਾਹੀਦਾ ਹੈ ਨਾ ਕਿ ਵਿਅੰਗ ਨਾਲ
 • ਗੱਲਬਾਤ ‘ਚ ਭੁੱਲ ਕੇ ਵੀ ਸ਼ਿਸ਼ਟਾਚਾਰ ਦਾ ਉਲੰਘਣ ਨਹੀਂ ਹੋਣਾ ਚਾਹੀਦਾ ਹੈ ਸਫਲਤਾ ਲਈ ਉੱਚ ਵਿਚਾਰ ਤੇ ਗੱਲਬਾਤ ਦੀ ਕਲਾ ਨੂੰ ਦਿਖਾਉਂਦੇ ਹੋਏ ਗੱਲਬਾਤ ‘ਚ ਮਾਹਿਰ ਹੋਣਾ ਚਾਹੀਦਾ ਹੈ
 • ਗੱਲਬਾਤ ਸਮੇਂ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਹੋ ਸਕੇ ਤਾਂ ਫੇਸ-ਰੀਡਿੰਗ ਕਰੋ
 • ਲਗਾਤਾਰਤਾ ਨਾਲ ਸਪੱਸ਼ਟ ਗੱਲ ਕਰਨ ਦਾ ਮਤਲਬ ਅਪਮਾਨ ਕਰਨਾ ਨਹੀਂ, ਸਗੋਂ ਸੰਕੋਚੀ ਸੁਭਾਅ ਛੱਡ ਕੇ ਵਿਸ਼ਵਾਸ ਨਾਲ ਗੱਲਾਂ ਕਰਨਾ, ਰੋਚਕਤਾ, ਕੁਸ਼ਲਤਾ, ਦੁਰਦਰਸ਼ਿਤਾ ਦਾ ਸਬੂਤ ਹੈ
 • ‘ਆਪਣੇ ਮੂੰਹ ਮੀਆਂ ਮਿੱਠੂ’ ਨਾ ਬਣੋ ਸਗੋਂ ਤੁਸੀਂ ਅਜਿਹਾ ਕੰਮ ਕਰੋ ਜਿਸ ਨਾਲ ਖੁਦ ਹੀ ਸਭ ਤੁਹਾਡੀ ਤਾਰੀਫ ਕਰਨ
 • ਗੱਲਬਾਤ ਕਰਦੇ ਸਮੇਂ ਨਾ ਕਿਸੇ ਤੋਂ ਗਲਤ ਸਲਾਹ ਲਓ ਅਤੇ ਨਾ ਹੀ ਕਿਸੇ ਨੂੰ ਗਲਤ ਸਲਾਹ ਦਿਓ
 • ਜੇਕਰ ਠੀਕ ਸਮਝੋ ਤਾਂ ਕਿਸੇ ਗੱਲ ਦਾ ਜਵਾਬ ਦਿਓ, ਨਹੀਂ ਤਾਂ ਮੁਸਕਰਾ ਕੇ ਚੁੱਪ ਰਹਿ ਜਾਓ
 • ਆਪਣੀ ਮਾਣ-ਮਰਿਆਦਾ ‘ਚ ਰਹਿ ਕੇ ਇੱਕ ਹੱਦ ਅੰਦਰ ਗੱਲ ਕਰੋ

ਇਸ ਤੋਂ ਇਲਾਵਾ ਗੱਲਬਾਤ ਦੀ ਸਫਲਤਾ ਤੁਹਾਡੇ ਬੋਲਣ ਅਤੇ ਭਾਸ਼ਾ ‘ਤੇ ਨਿਰਭਰ ਕਰਦੀ ਹੈ ਜੇਕਰ ਤੁਸੀਂ ਘੱਟ ਤੇ ਮਹੱਤਵਪੂਰਨ ਬੋਲਦੇ ਹੋ ਅਤੇ ਆਪਣੀ ਭਾਸ਼ਾ ‘ਚ ਸਾਹਿਤਕ ਸ਼ਬਦਾਂ ਨਾਲ ਉਰਦੂ, ਅੰਗਰੇਜ਼ੀ ਦੇ ਸ਼ਬਦਾਂ ਨੂੰ ਪ੍ਰਮੁੱਖਤਾ ਦਿੰਦੇ ਹੋ

ਤਾਂ ਸਮਝੋ ਕਿ ਤੁਸੀਂ ਪ੍ਰਤਿਭਾਸ਼ਾਲੀ ਤੇ ਬਹੁਮੁਖੀ ਅਤੇ ਗੱਲਬਾਤ ਦੀ ਕਲਾ ‘ਚ ਮਾਹਿਰ ਹੋ ਅਤੇ ਜੇਕਰ ਤੁਹਾਡੇ ਅੰਦਰ ਗੱਲਬਾਤ ਦੀ ਕਲਾ ਦੀ ਕਮੀ ਹੈ ਤਾਂ ਤੁਹਾਨੂੰ ਆਪਣੀ ਗੱਲਬਾਤ ਨੂੰ ਪ੍ਰਭਾਵਸ਼ਾਲ ਬਣਾਉਣ ਲਈ ਜ਼ਿਆਦਾ ਕੋਸ਼ਿਸ਼ ਕਰਨੀ ਹੋਵੇਗੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!