international-cycle-day

international-cycle-day3 ਜੂਨ: ਕੌਮਾਂਤਰੀ ਸਾਇਕਲ ਦਿਵਸ international-cycle-day ਲਾਓ ਤੰਦਰੁਸਤੀ ਦੇ 2 ਪੈਡਲ
ਫਿਟ ਰਹਿਣ ਦੀ ਖੁਆਇਸ਼ ਤਾਂ ਹਰ ਕਿਸੇ ਦੀ ਰਹਿੰਦੀ ਹੈ, ਬਸ਼ਰਤੇ ਸਰੀਰ ਨੂੰ ਕੋਈ ਤਕਲੀਫ ਨਾ ਹੋਵੇ ਵੈਸੇ ਰਿਸ਼ਟ-ਪੁਸ਼ਟ ਰਹਿਣ ਲਈ ਕਸਰਤ ਇੱਕ ਕਾਰਗਰ ਉਪਾਅ ਹੈ, ਪਰ ਹਰ ਇਨਸਾਨ ਕੋਲ ਇੱਕ ਰਟਿਆ-ਰਟਾਇਆ ਤਰਕ ਹੁੰਦਾ ਹੈ

ਕਿ ਸਮੇਂ ਦੀ ਕਮੀ ਹੈ ਆਪਣੀ ਜੀਵਨਸ਼ੈਲੀ ਨੂੰ ਹੋਰ ਸੁਗਮ ਬਣਾਉਣ ਲਈ ਹਰ ਵਿਅਕਤੀ ਸਹੂਲਤਾਂ ਦੀ ਭਰਮਾਰ ‘ਚ ਜੁਟਿਆ ਹੈ ਪਰ ਇਸ ਭੱਜ-ਦੌੜ ‘ਚ ਫਿਟਨੈੱਸ ਦੀ ਗੱਲ ਬੇਮਾਨੀ ਜਿਹੀ ਨਜ਼ਰ ਆਉਂਦੀ ਹੈ

ਵਿਗੜਦੀ ਜੀਵਨਸ਼ੈਲੀ ਦੇ ਚੱਲਦਿਆਂ ਦੇਸ਼ਭਰ ‘ਚ ਮੋਟਾਪਾ ਵਰਗੀਆਂ ਬਿਮਾਰੀਆਂ ਪੈਰ ਪਸਾਰਨ ਲੱਗੀਆਂ ਹਨ ਵਰਲਡ ਓਬੀਸਿਟੀ ਫੈਡਰੇਸ਼ਨ ਦੇ ਵੈਸ਼ਵਿਕ ਸਰਵੇ ਅਨੁਸਾਰ, ਦੁਨੀਆਂ ‘ਚ ਕਰੀਬ 15 ਕਰੋੜ ਬੱਚੇ ਅਤੇ ਕਿਸ਼ੋਰ ਮੋਟਾਪੇ ਨਾਲ ਪੀੜਤ ਹਨ ਅਗਲੇ ਦਸ ਸਾਲ ‘ਚ ਇਹ ਗਿਣਤੀ 25 ਕਰੋੜ ਪਹੁੰਚ ਜਾਵੇਗੀ ਸੰਗਠਨ ਦੀ ਚਾਇਲਡਹੁੱਡ ਓਬੀਸੀਟੀ ਰਿਪੋਰਟ ਮੁਤਾਬਕ ਪੰਜ ਤੋਂ 19 ਸਾਲ ਦੇ ਉਮਰ ਵਰਗ ‘ਚ ਚੀਨ ਦੇ 6.19 ਕਰੋੜ ਅਤੇ ਭਾਰਤ ਦੇ 2.75 ਕਰੋੜ ਬੱਚੇ ਇਸ ਦੀ ਚਪੇਟ ‘ਚ ਹਨ

ਅਧਿਐਨ ‘ਚ ਪਾਇਆ ਗਿਆ ਹੈ ਕਿ ਅਗਲੇ ਇੱਕ ਦਹਾਕੇ ‘ਚ ਬੱਚਿਆਂ ਦਾ ਮੋਟਾਪਾ ਵੱਡੀ ਮਹਾਂਮਾਰੀ ਦਾ ਰੂਪ ਲੈ ਲਵੇਗਾ ਅਜਿਹੇ ਹਾਲਾਤਾਂ ਤੋਂ ਬਚਣ ਲਈ ਜ਼ਰੂਰੀ ਹੈ ਖੁਦ ਨੂੰ ਰਿਸ਼ਟ-ਪੁਸ਼ਟ ਰੱਖਣ ਦੀ ਹਰ ਵਿਅਕਤੀ ਨੂੰ ਖੁਦ ਦੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਮਾਹਿਰਾਂ ਦੀ ਮੰਨੋ ਤਾਂ ਸਰੀਰ ਨੂੰ ਚੁਸਤ-ਦਰੁਸਤ ਰੱਖਣ ਦਾ ਇੱਕੋ-ਇੱਕ ਸਰਲ ਤੇ ਸੁਗਮ ਉਪਾਅ ਹੈ ਕਸਰਤ ਇਸ ਕਸਰਤ ਨਾਲ ਅਹਿਮ ਕੜੀ ਸਾਬਤ ਹੋ ਸਕਦੀ ਹੈ ਸਾਈਕਲਿੰਗ ਕਰਨਾ ਸਾਈਕਲਿੰਗ ਕਰਨ ਨਾਲ ਫਿਟਨੈੱਸ ਦੇ ਨਾਲ-ਨਾਲ ਹੋਰ ਕਈ ਆਮ ਬਿਮਾਰੀਆਂ ਜਿਵੇਂ ਗੋਡਿਆਂ ‘ਚ ਦਰਦ, ਕਮਰ ਦਰਦ, ਪੈਰਾਂ ‘ਚ ਸੁੰਨਾਪਣ ਆਦਿ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ

ਵਜ਼ਨ ਘਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਕੇ ਹਾਰ ਚੁੱਕੇ ਵਿਅਕਤੀ ਨੂੰ ਜ਼ਰੂਰ ਕੁਝ ਦਿਨ ਸਾਈਕਲ ਚਲਾਉਣੀ ਚਾਹੀਦੀ ਹੈ ਖਾਸ ਗੱਲ ਇਹ ਵੀ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਇਕਲ ਚਲਾਉਣ ਲਈ ਵੱਖ ਤੋਂ ਸਮਾਂ ਨਿਰਧਾਰਿਤ ਕਰੋ, ਜਾਂ ਸਮਾਂ ਕੱਢੋ ਚਾਹੇ ਤਾਂ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਪੂਰਾ ਕਰਨ ਲਈ ਸਾਇਲਕ ਚਲਾ ਸਕਦੇ ਹੋ ਅਤੇ ਇਸ ਦਾ ਭਰਪੂਰ ਲਾਭ ਪ੍ਰਾਪਤ ਕਰ ਸਕਦੇ ਹੋ

ਵੈਸੇ ਸਾਇਕਲ ਦਾ ਇਤਿਹਾਸ ਬੜਾ ਦਿਲਚਸਪ ਹੈ ਮੰਨਿਆ ਜਾਂਦਾ ਹੈ ਕਿ ਦੋ ਪਹੀਏ ਵਾਲੀ ਪਹਿਲੀ ਸਾਇਕਲ ਜਰਮਨੀ ‘ਚ ਬਣੀ ਸੀ, ਜਿਸ ਦੇ ਖੋਜਕਰਤਾ ਸਨ ਬੇਰੋਨ ਕਾਰਲ ਵਾੱਨ ਡਰੇਸ ਡੀ ਸਾਓਬਰੂਨ ਸਾਲ 1817 ‘ਚ ਉਨ੍ਹਾਂ ਨੇ 14 ਕਿਮੀ. ਤੱਕ ਇਸ ਦੀ ਸਵਾਰੀ ਕੀਤੀ ਸੀ 1818 ‘ਚ ਇਸ ਅਨੋਖੀ ਮਸ਼ੀਨ ਨੂੰ ਲੋਕਾਂ ਨੇ ਪਹਿਲੀ ਵਾਰ ਪੈਰਿਸ ‘ਚ ਲਾਈ ਗਈ ਇੱਕ ਪ੍ਰਦਰਸ਼ਨੀ ‘ਚ ਦੇਖਿਆ ਵਾੱਨ ਆਪਣੀ ਸਵਾਰੀ ਨੂੰ ‘ਰਨਿੰਗ ਮਸ਼ੀਨ’ ਕਹਿੰਦੇ ਸਨ ਦਰਅਸਲ, ਇਹ ਜ਼ਮੀਨੇ ‘ਤੇ ਦੌੜ ਲਾਉਣ ਵਾਲੀ ਸਵਾਰੀ ਸੀ, ਜੋ ਲੱਕੜੀ ਦੀ ਬਣੀ ਸੀ ਇਸ ‘ਚ ਪੈਡਲ ਨਹੀਂ ਸਨ ਇਸ ਨੂੰ ਚਲਾਉਣ ਲਈ ਸਾਇਕਲ ਦੀ ਸੀਟ ‘ਤੇ ਬੈਠ ਕੇ ਚਾਲਕ ਨੂੰ ਜ਼ਮੀਨ ‘ਤੇ ਦੌੜ ਲਾਉਣੀ ਪੈਂਦੀ ਸੀ

ਭਾਰਤ ‘ਚ ਵੀ ਸਾਇਕਲ ਦੇ ਪਹੀਏ ‘ਚ ਆਰਥਿਕ ਤਰੱਕੀ ‘ਚ ਅਹਿਮ ਭੂਮਿਕਾ ਮਿਲੀ 1947 ‘ਚ ਅਜ਼ਾਦੀ ਤੋਂ ਬਾਅਦ ਅਗਲੇ ਕਈ ਦਹਾਕਿਆਂ ਤੱਕ ਦੇਸ਼ ‘ਚ ਸਾਇਕਲ ਆਵਾਜ਼ਾਈ ਵਿਵਸਥਾ ਦਾ ਜ਼ਰੂਰੀ ਹਿੱਸਾ ਰਹੀ ਖਾਸ ਤੌਰ ‘ਤੇ 1960 ਤੋਂ ਲੈ ਕੇ 1990 ਤੱਕ ਭਾਰਤ ‘ਚ ਜ਼ਿਆਦਾਤਰ ਪਰਿਵਾਰਾਂ ਕੋਲ ਸਾਇਕਲ ਸੀ ਇਹ ਨਿੱਜੀ ਆਵਾਜ਼ਾਈ ਦਾ ਸਭ ਤੋਂ ਤਾਕਤਵਾਰ ਅਤੇ ਕਿਫਾਇਤੀ ਸਾਧਨ ਸੀ ਪਿੰਡਾਂ ‘ਚ ਕਿਸਾਨ ਮੰਡੀਆਂ ਤੱਕ ਸਬਜ਼ੀ ਅਤੇ ਦੂਜੀਆਂ ਫਸਲਾਂ ਨੂੰ ਸਾਇਕਲ ਰਾਹੀਂ ਹੀ ਲੈ ਜਾਂਦੇ ਸਨ

ਪਿੰਡਾਂ ਦੇ ਕੋਲ ਕਸਬਾਈ ਬਜ਼ਾਰਾਂ ਤੱਕ ਦੁੱਧ ਦੀ ਸਪਲਾਈ ਸਾਇਕਲ ਜ਼ਰੀਏ ਹੀ ਹੁੰਦੀ ਡਾਕ ਵਿਭਾਗ ਦਾ ਤਾਂ ਪੂਰਾ ਤੰਤਰ ਹੀ ਸਾਇਕਲ ਬੂਤੇ ਚੱਲਦਾ ਸੀ ਅੱਜ ਵੀ ਪੋਸਟਮੈਨ ਸਾਇਕਲ ‘ਤੇ ਹੀ ਚਿੱਠੀਆਂ ਵੰਡਦੇ ਹਨ ਸਮਾਜ ‘ਚ ਬਦਲਾਅ ਦੇ ਨਾਲ-ਨਾਲ ਬੇਸ਼ੱਕ ਦੋਵਾਂ ਪਹੀਆਂ ਦੀ ਰਫ਼ਤਾਰ ਵੀ ਵਧ ਗਈ ਹੈ, ਪਰ ਬਾਵਜ਼ੂਦ ਇਸ ਦੇ ਭਾਰਤ ‘ਚ ਸਾਇਕਲ ਦੀ ਅਹਿਮੀਅਤ ਹਾਲੇ ਵੀ ਖਤਮ ਨਹੀਂ ਹੋਈ ਸੀ ਸ਼ਾਇਦ ਇਹੀ ਵਜ੍ਹਾ ਹੈ ਕਿ ਚੀਨ ਤੋਂ ਬਾਅਦ ਦੁਨੀਆਂ ‘ਚ ਅੱਜ ਵੀ ਸਭ ਤੋਂ ਜ਼ਿਆਦਾ ਸਾਇਕਲ ਭਾਰਤ ‘ਚ ਬਣਦੀ ਹੈ

ਕੁਝ ਗੱਲਾਂ ਦਾ ਰੱਖੋ ਧਿਆਨ:

ਸਾਇਕਲ ਚਲਾਉਣ ਤੋਂ ਪਹਿਲਾਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਅਤੇ ਸਾਇਕਲ ਚਲਾਉਣ ਦੇ ਤੁਰੰਤ ਬਾਅਦ ਵੀ ਖਾਣਾ ਖਾਣ ਤੋਂ ਬਚੋ ਭਰਪੂਰ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਸਾਇਕਲਿੰਗ ਸਮੇਂ ਪਸੀਨੇ ਦੇ ਰੂਪ ‘ਚ ਨਿਕਲੇ ਪਾਣੀ ਦੀ ਪੂਰਤੀ ਕੀਤੀ ਜਾ ਸਕੇ

  • ਸਾਇਕਲ ਚਲਾਉਂਦੇ ਹੋਏ ਜ਼ਿਆਦਾ ਢਿੱਲੇ ਕੱਪੜੇ ਪਹਿਨਣ ਤੋਂ ਬਚੋ, ਕਿਉਂਕਿ ਇਸ ਨਾਲ ਸਾਇਕਲ ਚਲਾਉਣ ਦੌਰਾਨ ਕੱਪੜੇ ਦੇ ਸਾਇਕਲ ‘ਚ ਫਸਣ ਦਾ ਖ਼ਤਰਾ ਬਣਿਆ ਰਹਿੰਦਾ ਹੈ
  • ਸਾਇਕਲ ਚਲਾਉਂਦੇ ਸਮੇਂ ਆਪਣੇ ਨਾਲ ਪਾਣੀ ਜ਼ਰੂਰ ਰੱਖੋ, ਕਿਉਂਕਿ ਜ਼ਿਆਦਾ ਸਰੀਰਕ ਗਤੀਵਿਧੀ ਕਾਰਨ ਸਰੀਰ ‘ਚ ਪਾਣੀ ਦੀ ਮਾਤਰਾ ਘੱਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ
  • ਇਸ ਦੌਰਾਨ ਹੈਲਮੇਟ ਪਹਿਨਣਾ ਨਾ ਭੁੱਲੋ, ਕਿਉਂਕਿ ਇਹ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਜ਼ਰੂਰੀ ਹੈ

ਪਾਲ਼ੋ ਸਾਇਕਲਿੰਗ ਦਾ ਸ਼ੌਂਕ:

  • ਸਾਇਕਲਿੰਗ ਦਾ ਸ਼ੌਂਕ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਹਰ ਰੋਜ਼ ਕੁਝ ਦੇਰ ਲਈ ਵੀ ਸਾਇਕਲ ਚਲਾ ਰਹੇ ਹੋ ਤਾਂ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਆਪਣੇ ਆਪ ਹੀ ਘੱਟ ਹੋ ਜਾਂਦਾ ਹੈ ਸਾਇਕਲ ਚਲਾਉਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਅਤੇ ਖੂਨ ਦਾ ਸੰਚਾਰ ਬਿਹਤਰ ਹੋਣ ਲੱਗਦਾ ਹੈ
  • ਸਾਇਕਲ ਚਲਾਉਣ ਨਾਲ ਪੈਰਾਂ ਦੀ ਚੰਗੀ ਕਸਰਤ ਹੋ ਜਾਂਦੀ ਹੈ, ਜਿਸ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਸਾਡੇ ਸਰੀਰ ਦੇ ਸਾਰੇ ਅੰਗ ਐਕਟਿਵ ਰੂਪ ਨਾਲ ਕੰਮ ਕਰਨ ਲੱਗਦੇ ਹਨ
  • ਰੈਗੂਲਰ ਤੌਰ ‘ਤੇ ਸਾਇਕਲ ਚਲਾ ਕੇ ਤੁਸੀਂ ਕੁਝ ਹੀ ਦਿਨਾਂ ‘ਚ ਵਜ਼ਨ ਘੱਟ ਕਰ ਸਕਦੇ ਹੋ ਇਹ ਸਰੀਰ ‘ਚ ਮੌਜ਼ੂਦ ਜ਼ਿਆਦਾ ਚਰਬੀ ਨੂੰ ਘਟਾਉਣ ‘ਚ ਮੱਦਦਗਾਰ ਹੈ ਰੋਜ਼ਾਨਾ ਸਾਇਕਲ ਚਲਾ ਕੇ ਤੁਸੀਂ ਚੁਸਤ ਅਤੇ ਦਰੁਸਤ ਸਰੀਰ ਪਾ ਸਕਦੇ ਹੋ
  • ਰੋਜ਼ਾਨਾ ਸਾਇਕਲ ਚਲਾਉਣ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਧ ਜਾਂਦੀ ਹੈ ਦਰਅਸਲ ਸਾਇਕਲ ਚਲਾਉਣ ਨਾਲ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ, ਜਿਸ ਨਾਲ ਚਮੜੀ ਅਤੇ ਕੋਸ਼ਿਕਾਵਾਂ ਭਾਵ ਸੈਲਾਂ ਨੂੰ ਜ਼ਿਆਦਾ ਮਾਤਰਾ ‘ਚ ਆਕਸੀਜ਼ਨ ਅਤੇ ਪੋਸ਼ਕ ਤੱਤ ਮਿਲਦੇ ਹਨ
  • ਸਾਇਕਲ ਦੀ ਸਵਾਰੀ ਤਨਾਅ ਨੂੰ ਘੱਟ ਕਰਨ ‘ਚ ਕਾਫ਼ੀ ਹੱਦ ਤੱਕ ਲਾਭਕਾਰੀ ਹੈ ਮਾਹਿਰਾਂ ਦੀ ਮੰਨੋ ਤਾਂ ਕਿਸੇ ਵੀ ਖੇਡ ਨਾਲ ਤਨਾਅ ਦੂਰ ਹੁੰਦਾ ਹੈ ਅਤੇ ਨਾਲ ਹੀ ਸਰੀਰਕ ਤੰਦਰੁਸਤੀ ਵੀ ਬਣੀ ਰਹਿੰਦੀ ਹੈ ਇਸ ਕਾਰਨ ਰੈਗੂਲਰ ਤੌਰ ‘ਤੇ ਸਾਇਕਲ ਚਲਾਉਣ ਵਾਲਿਆਂ ਨੂੰ ਅਵਸਾਦ ਅਤੇ ਤਨਾਅ ਦੀ ਸ਼ਿਕਾਇਤ ਹੋਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ
  • ਕੈਂਸਰ ਵਰਗੇ ਰੋਗਾਂ ਤੋਂ ਬਚਣ ਲਈ ਸਾਇਕਲ ਚਲਾਉਣਾ ਇੱਕ ਕਾਰਗਰ ਉਪਾਅ ਸਿੱਧ ਹੋ ਚੁੱਕਿਆ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸਾਇਕਲਿੰਗ ਅੰਤੜੀਆਂ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ ਇਸ ਨਾਲ ਦਿਲ ਦੀ ਧੜਕਣ ਵਧਦੀ ਹੈ ਅਤੇ ਸਾਹ ਤੇਜ਼ ਚੱਲਦੇ ਹਨ, ਜਿਸ ਨਾਲ ਅੰਤੜੀਆਂ ਨੂੰ ਲਾਭ ਹੁੰਦਾ ਹੈ
  • ਅੰਕੜਿਆਂ ਦੀ ਮੰਨੋ ਤਾਂ ਰੈਗੂਲਰ ਸਾਇਕਲ ਚਲਾਉਣ ਵਾਲੇ ਲੋਕਾਂ ਦਾ ਦਿਮਾਗੀ ਪੱਧਰ ਆਮ ਲੋਕਾਂ ਦੀ ਤੁਲਨਾ ‘ਚ 15 ਫੀਸਦੀ ਜ਼ਿਆਦਾ ਬਿਹਤਰ ਹੁੰਦਾ ਹੈ ਇਸ ਤੋਂ ਇਲਾਵਾ ਤੁਹਾਡੇ ਸਰੀਰ ‘ਚ ਨਵੇਂ ਬਰੇਨ ਸੈੱਲ ਵੀ ਬਣਦੇ ਹਨ ਅਤੇ ਲਗਾਤਾਰ ਸਾਇਕਲਿੰਗ ਕਰਨ ਨਾਲ ਤੁਹਾਡਾ ਦਿਲ ਵੀ ਸੁਰੱਖਿਅਤ ਰਹਿੰਦਾ ਹੈ
  • ਡਾਈਬਿਟੀਜ਼ ਵਿੰਭਿੰਨ ਰੋਗਾਂ ਜਿਵੇਂ ਦਿਲ ਦੇ ਰੋਗ, ਚਮੜੀ ਰੋਗ, ਅੱਖਾਂ ਦੇ ਰੋਗ, ਕਿਡਨੀ ਰੋਗ ਅਤੇ ਕਈ ਹੋਰ ਰੋਗਾਂ ਲਈ ਵੀ ਖ਼ਤਰਾ ਹੁੰਦਾ ਹੈ ਡਾਈਬਿਟੀਜ਼ ਨੂੰ ਕੰਟਰੋਲ ਕਰਨ ‘ਚ ਸਾਈਕਲਿੰਗ ਬਹੁਤ ਫਾਇਦੇਮੰਦ ਹੋ ਸਕਦੀ ਹੈ, ਕਿਉਂਕਿ ਸਾਇਕਲ ਚਲਾਉਣ ਨਾਲ ਕੋਸ਼ਿਕਾਵਾਂ ‘ਚ ਹਾਜ਼ਰੀਨ ਗੁਲੂਕੋਜ਼ ਘੱਟ ਜਾਂ ਫਿਰ ਖ਼ਤਮ ਹੋ ਜਾਂਦਾ ਹੈ ਫਿਰ ਖੂਨ ‘ਚ ਹਾਜ਼ਰੀਨ ਗੁਲੂਕੋਜ਼ ਨੂੰ ਕੋਸ਼ਿਕਾਵਾਂ ਬੱਚਤ ਕਰਕੇ ਉਪਯੋਗੀ ਊਰਜਾ ‘ਚ ਤਬਦੀਲ ਕਰ ਦਿੰਦੀਆਂ ਹਨ -ਸ਼ਹਿਰਾਂ ‘ਚ ਨੀਂਦ ਘੱਟ ਆਉਣਾ ਇੱਕ ਆਮ ਸਮੱਸਿਆ ਹੈ, ਪਰ ਸਾਇਕਲ ਚਲਾਉਣ ਨਾਲ ਤਨਾਅ ਘੱਟ ਹੁੰਦਾ ਹੈ, ਜਿਸ ਨਾਲ ਨੀਂਦ ਖੁਦ-ਬ-ਖੁਦ ਵਧ ਜਾਂਦੀ ਹੈ ਸਵੇਰੇ ਜਲਦੀ ਉੱਠ ਕੇ ਸਾਇਕਲ ਚਲਾਉਣਾ ਥੋੜ੍ਹਾ ਥਕਾਨ ਭਰਿਆ ਜ਼ਰੂਰ ਹੋ ਸਕਦਾ ਹੈ, ਪਰ ਸਰੀਰ ਲਈ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ

ਕੀ ਹੋਇਆ ਜੇਕਰ ਸਾਇਕਲ ਨਹੀਂ ਤਾਂ…

ਜੇਕਰ ਤੁਸੀਂ ਸਾਇਕਲ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ ਤਾਂ ਨਿਰਾਸ਼ ਨਾ ਹੋਵੋ ਤੁਸੀਂ ਸਾਇਕਲਿੰਗ ਕਸਰਤ ਰਾਹੀਂ ਵੀ ਖੁਦ ਨੂੰ ਫਿੱਟ ਰੱਖ ਸਕਦੇ ਹੋ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕਮਰ ਸਹਾਰੇ ਲੇਟੋ ਨਾਰਮਲ ਸਾਹ ਲੈਂਦੇ ਹੋਏ ਸੱਜੀ ਲੱਤ ਚੁੱਕੋ ਅਤੇ ਸਾਇਕਲ ਵਾਂਗ ਚਲਾਓ, ਗੋਡਿਆਂ ਨੂੰ ਲਚੀਲਾ ਰੱਖਦੇ ਹੋਏ ਹੌਲੀ-ਹੌਲੀ ਲੱਤ ਦੇ ਨਾਲ ਜਿੰਨੇ ਸੰਭਵ ਹੋ ਸਕਣ

ਵੱਡੇ ਚੱਕਰ ਬਣਾਓ ਅੱਗੇ 10 ਵਾਰ ਅਤੇ ਪਿੱਛੇ 10 ਵਾਰ ਚੱਕਰ ਚਲਾਓ, ਦੂਜੀ ਲੱਤ ਨਾਲ ਵੀ ਇਸ ਅਭਿਆਸ ਨੂੰ ਦੁਹਰਾਓ ਫਿਰ ਸ਼ੁਰੂਆਤੀ ਸਥਿਤੀ ‘ਚ ਵਾਪਸ ਆਓ ਇਹ ਕਸਰਤ ਪੇਟ ਵੱਲ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਪਿੱਠ ਅਤੇ ਗੋਡਿਆਂ ਨੂੰ ਲਚੀਲਾ ਰੱਖਦਾ ਹੈ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ, ਖਾਸ ਤੌਰ ‘ਤੇ ਲੱਤਾਂ ‘ਚ ਆਕੜਨ ਨੂੰ ਦੂਰ ਕਰਨ ‘ਚ ਸਹਾਇਕ ਹੁੰਦਾ ਹੈ ਪਿੱਠ, ਗੋਡੇ ਅਤੇ ਟਕਣਿਆਂ ਦੇ ਜੋੜਾਂ ‘ਚ ਖੂਨ ਦੀ ਪੂਰਤੀ ਸੁਧਾਰਦਾ ਹੈ ਇਹ ਕਸਰਤ ਧਿਆਨ ਅਵਸਥਾ ਲਈ ਚੰਗੀ ਤਿਆਰੀ ਹੈ

ਭਾਰਤ ‘ਚ ਸਾਇਕਲ ਦੀ ਸ਼ੁਰੂਆਤ:

ਸਾਲ 1956 ‘ਚ ਹੀਰੋ ਗਰੁੱਪ ਕੰਪਨੀ ਦਾ ਗਠਨ ਹੋਇਆ, ਜੋ ਭਾਰਤ ਦੀ ਪਹਿਲੀ ਸਾਇਕਲ ਦਾ ਨਿਰਮਾਣ ਕਰਨ ਵਾਲੀ ਇਕਾਈ ਸੀ ਓਮ ਪ੍ਰਕਾਸ਼ ਮੁੰਜਾਲ (26 ਅਗਸਤ 1928 ਤੋਂ 13 ਅਗਸਤ 2015), ਹੀਰੋ ਸਾਇਕਲ ਦੀ ਸ ੇਵਾਮੁਕਤ ਪ੍ਰਧਾਨ ਅਤੇ ਹੀਰੋ ਗਰੁੱਪ ਦੇ ਸਹਿ-ਸੰਸਥਾਪਕ ਸਨ ਹੀਰੋ ਸਾਇਕਲ ਸਾਲ 1980 ਦੇ ਦੌਰ ‘ਚ ਦੁਨੀਆਂ ‘ਚ ਸਭ ਤੋਂ ਜ਼ਿਆਦਾ ਸਾਇਕਲ ਦੀ ਨਿਰਮਾਤਾ ਕੰਪਨੀ ਬਣ ਗਈ ਵਿਸ਼ਵ ਦੇ ਸਭ ਤੋਂ ਵੱਡੇ ਸਾਇਕਲ ਨਿਰਮਾਤਾ ਦੇ ਤੌਰ ‘ਤੇ ਸਾਲ 1986 ‘ਚ ਹੀਰੋ ਸਾਇਕਲ ਦਾ ਨਾਂਅ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਵੀ ਦਰਜ ਹੋਇਆ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!