avoid-dehydration-in-summer-drink-plenty-of-fluids

ਗਰਮੀ ‘ਚ ਡਿਹਾਈਡ੍ਰੇਸ਼ਨ ਤੋਂ ਬਚੋ, ਤਰਲ ਪਦਾਰਥਾਂ ਦਾ ਕਰੋ ਭਰਪੂਰ ਸੇਵਨ avoid-dehydration-in-summer-drink-plenty-of-fluids

ਗਰਮੀ ਦੇ ਮੌਸਮ ‘ਚ ਸਰੀਰ ‘ਚ ਪਾਣੀ ਦੀ ਕਮੀ ਨਾਲ ਡਿਹਾਈਡ੍ਰੇਸ਼ਨ ਹੋਣਾ ਆਮ ਗੱਲ ਹੈ ਅਜਿਹੇ ‘ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੂਰਾ ਦਿਨ ਪਾਣੀ ਅਤੇ ਹੋਰ ਤਰਲ ਪਦਾਰਥ ਦਾ ਸੇਵਨ ਕਰਦੇ ਰਹੋ ਪਰ ਤਰਲ ਪਦਾਰਥ ਤੋਂ ਇਲਾਵਾ ਕੁਝ ਅਜਿਹੇ ਫਲ ਵੀ ਹਨ ਜੋ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਅਜਿਹੇ ‘ਚ ਗਰਮੀਆਂ ‘ਚ ਹਰ ਕਿਸੇ ਨੂੰ ਇਹ ਫਲ ਜ਼ਰੂਰ ਖਾਣੇ ਚਾਹੀਦੇ ਹਨ

ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਫਲਾਂ ਦੇ ਜੂਸ ਦੇ ਨਾਲ ਹੀ ਗਰਮੀਆਂ ‘ਚ ਹਿਡਾਈਡ੍ਰੇਸ਼ਨ ਤੋਂ ਬਚਣ ਲਈ ਕੁਝ ਖਾਸ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਪੋਸ਼ਕ ਤੱਤਾਂ ਨਾਲ ਭਰਪੂਰ ਇਹ ਫਲ ਤੁਹਾਨੂੰ ਤਰੋਤਾਜ਼ਾ, ਸਿਹਤਮੰਦ ਰੱਖਣ ਦੇ ਨਾਲ ਹੀ ਸਰੀਰ ‘ਚ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦੇ ਹਨ

ਪਾਇਨ ਐੱਪਲ:

ਪਾਇਨ ਐੱਪਲ ‘ਚ ਕਰੀਬ 87 ਪ੍ਰਤੀਸ਼ਤ ਪਾਣੀ ਹੁੰਦਾ ਹੈ, ਇਸ ਲਈ ਗਰਮੀਆਂ ‘ਚ ਪਾਇਨ ਐੱਪਲ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ‘ਚ ਬ੍ਰੋਮੇਲਨ ਨਾਮਕ ਇੱਕ ਤੱਤ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਡਿਹਾਈਡ੍ਰੇਸ਼ਨ ਤੋਂ ਬਚਾਉਣ ਦੇ ਨਾਲ ਹੀ ਰੈਗੂਲਰ ਤੌਰ ‘ਤੇ ਪਾਇਨ ਐੱਪਲ ਖਾਣ ਨਾਲ ਇਮਿਊਨ ਸਿਸਟਮ ਵੀ ਠੀਕ ਰਹਿੰਦਾ ਹੈ ਨਾਲ ਹੀ ਤੁਹਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ਤੁਸੀਂ ਰੋਜ਼ਾਨਾ ਸਵੇਰ ਦੇ ਨਾਸ਼ਤੇ ਦੇ ਥੋੜ੍ਹੀ ਦੇਰ ਬਾਅਦ ਪਾਇਨ ਐੱਪਲ ਖਾ ਸਕਦੇ ਹੋ

ਤਰਬੂਜ:

ਤਰਬੂਜ ਨੂੰ ‘ਸਮਰ ਫਰੂਟ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ‘ਚ 90 ਪ੍ਰਤੀਸ਼ਤ ਤੱਕ ਪਾਣੀ ਹੁੰਦਾ ਹੈ ਗਰਮੀਆਂ ਦੇ ਮੌਸਮ ‘ਚ ਰੋਜ਼ਾਨਾ ਤਰਬੂਜ਼ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਪਾਣੀ ਤੋਂ ਇਲਾਵਾ ਇਸ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟੇਸ਼ੀਅਮ ਅਤੇ ਸੋਡੀਅਮ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਤੁਹਾਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਣ ‘ਚ ਮੱਦਦ ਕਰਦਾ ਹੈ ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ-ਏ ਅਤੇ ਸੀ, ਬੀਟਾ ਕੇਰੋਟੀਨ ਅਤੇ ਲਾਈਕੋਪੀਨ ਨਾਮਕ ਤੱਤ ਵੀ ਹੁੰਦਾ ਹੈ ਜੋ ਤੁਹਾਨੂੰ ਹੈਲਦੀ ਬਣਾਈ ਰੱਖਦਾ ਹੈ ਤਾਂ ਹਰ ਦਿਨ ਤਰਬੂਜ਼ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰੋ

ਖਰਬੂਜਾ:

ਤਰਬੂਜ ਦੇ ਨਾਲ ਹੀ ਗਰਮੀਆਂ ‘ਚ ਖਰਬੂਜਾ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਡੀਹਾਈਡ੍ਰੇਸ਼ਨ ਦੇ ਨਾਲ ਹੀ ਤੁਹਾਨੂੰ ਹੀਟ ਸਟਰੋਕ ਤੋਂ ਵੀ ਬਚਾਉਣ ਦਾ ਕੰਮ ਕਰਦਾ ਹੈ ਖਰਬੂਜੇ ‘ਚ ਪੋਟਾਸ਼ੀਅਮ, ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਜੋ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਖਰਬੂਜਾ ਬਹੁਤ ਫਾਇਦੇਮੰਦ ਹੁੰਦਾ ਹੈ, ਨਾਲ ਹੀ ਇਹ ਡਾਈਬਟੀਜ਼ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ ਇਸ ਲਈ ਗਰਮੀ ਦੇ ਮੌਸਮ ‘ਚ ਹਰ ਕਿਸੇ ਨੂੰ ਖਰਬੂਜੇ ਦਾ ਸੇਵਨ ਕਰਨਾ ਚਾਹੀਦਾ ਹੈ ਗਰਮੀਆਂ ‘ਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਤੁਹਾਨੂੰ ਡਾਈਟ ਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਜ਼ਿਆਦਾ ਤੇਲ, ਮਸਾਲੇ ਅਤੇ ਤਲੇ-ਭੁੰਨੇ ਭੋਜਨ ਤੋਂ ਪਰਹੇਜ਼ ਕਰੋ ਗਰਮੀਆਂ ‘ਚ ਹਲਕਾ ਅਤੇ ਸਾਦਾ ਭੋਜਨ ਕਰੋ ਦੁਪਹਿਰ ਨੂੰ ਭੋਜਨ ਤੋਂ ਬਾਅਦ ਲੱਸੀ ਜ਼ਰੂਰ ਪੀਓ

ਭੋਜਨ ਕਰਨ ਦਾ ਟਾਈਮ-ਟੇਬਲ ਜ਼ਰੂਰੀ

  • ਚਾਹ-ਕਾੱਫ਼ੀ ਤੋਂ ਬਣਾਓ ਦੂਰੀ: ਸਵੇਰੇ ਜਲਦੀ ਉੱਠੋ ਅਤੇ ਖਾਲੀ ਪੇਟ ਦੋ ਗਿਲਾਸ ਗੁਣਗੁਣਾ ਪਾਣੀ ਪੀਓ ਇਸ ਨਾਲ ਪੇਟ ਸਾਫ਼ ਰਹੇਗਾ ਜਿਸ ਨਾਲ ਦਿਨਭਰ ਪ੍ਰੇਸ਼ਾਨੀ ਨਹੀਂ ਹੋਵੇਗੀ ਇਸ ਤੋਂ ਬਾਅਦ ਘੱਟ ਤੋਂ ਘੱਟ 40-45 ਮਿੰਟ ਵਾੱਕ ਕਰੋ ਤਾਂ ਕਿ ਪੂਰਾ ਦਿਨ ਐਕਟਿਵ ਰਹੋਗੇ
  • ਨਾਸ਼ਤਾ 9-10 ਵਜੇ: ਠੰਡਾ ਦੁੱਧ, ਠੰਡਾਈ, ਫਲਾਂ ਦਾ ਜੂਸ, ਸੱਤੂ ਜਾਂ ਜ਼ੀਰੇ ਤੇ ਪੁਦੀਨੇ ਵਾਲੀ ਲੱਸੀ ਪੀ ਸਕਦੇ ਹੋ ਨਾਲ ਹੀ ਵੈਜੀਟੇਬਲ ਦਲੀਆ ਲੈ ਸਕਦੇ ਹੋ ਸੁੱਕੇ ਮੇਵੇ ਜਾਂ ਇੱਕ ਮੌਸਮੀ ਫਲ ਖਾ ਸਕਦੇ ਹੋ
  • ਲੰਚ 12 ਤੋਂ ਦੋ ਵਜੇ ਦੇ ਵਿੱਚ: ਅਜਿਹੀਆਂ ਸਬਜ਼ੀਆਂ ਜਿਨ੍ਹਾਂ ‘ਚ ਪਾਣੀ ਜ਼ਿਆਦਾ ਹੁੰਦਾ ਹੈ ਜਿਵੇਂ ਲੌਕੀ, ਟਿੰਡਾ, ਕੱਦੂ, ਤੋਰੀ ਆਦਿ ਖਾਓ ਨਾਲ ਹੀ ਸਲਾਦ ‘ਚ ਟਮਾਟਰ, ਖੀਰਾ, ਖੱਖੜੀ, ਪਿਆਜ਼ ਆਦਿ ਲਓ ਜ਼ੀਰੇ ਤੇ ਪੁਦੀਨੇ ਦੀ ਲੱਸੀ, ਆਮਪੰਨਾ, ਦਹੀ ਜਾਂ ਰਾਇਤਾ ਖਾਓ

ਦਾਲ ਵੀ ਊਰਜਾ ਦਾ ਬਿਹਤਰੀਨ ਸਰੋਤ ਹੈ

ਸ਼ਾਮ 4 ਤੋਂ 5 ਵਜੇ ਦੇ ਵਿੱਚ: ਅਕਸਰ ਸ਼ਾਮ ਦੀ ਚਾਹ ਜਾਂ ਕਾੱਫੀ ਦੇ ਨਾਲ ਲੋਕ ਚਿਪਸ, ਬਿਸਕੁਟ, ਸਨੈਕਸ, ਟੋਸਟ ਆਦਿ ਖਾਂਦੇ ਹਨ ਪਰ ਗਰਮੀ ‘ਚ ਸ਼ਾਮ ਦੇ ਸਮੇਂ ਨਾਰੀਅਲ ਪਾਣੀ, ਠੰਡਿਆਈ, ਖਸਖਸ ਦਾ ਸ਼ਰਬਤ ਜਾਂ ਫਰੂਟ ਜੂਸ ਲੈ ਸਕਦੇ ਹੋ ਇਸ ਨਾਲ ਸਰੀਰ ‘ਚ ਤਾਜ਼ਗੀ ਬਣੀ ਰਹੇਗੀ ਇਨ੍ਹਾਂ ਦੇ ਨਾਲ ਸਪ੍ਰਾਓਟਸ ‘ਚ ਖੀਰਾ, ਖੱਖੜੀ ਤੇ ਅਨਾਰ ਮਿਲਾ ਕੇ ਖਾਓ ਚਾਹੇ ਤਾਂ ਇੱਕ ਮੌਸਮੀ ਫਲ ਵੀ ਖਾ ਸਕਦੇ

ਹੋ ਆਫਿਸ ਗੋਇੰਗ ਹੋਵੇ ਤਾਂ ਭੁੰਨੋ ਛੋਲੇ ਅਤੇ ਫਰੂਟ ਸਲਾਦ ਲਓ

ਡਿਨਰ 8 ਤੋਂ 9 ਵਜੇ ਦੇ ਵਿੱਚ: ਇਸ ਸਮੇਂ ਭਾਰੀ ਭੋਜਨ ਖਾਣ ਤੋਂ ਬਚੋ, ਇਸ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ ਖਿੱਚੜੀ, ਉਪਮਾ, ਦਲੀਆ ਵਰਗੀਆਂ ਹਲਕੀਆਂ ਚੀਜ਼ਾਂ ਖਾਓ

ਜੰਮ ਕੇ ਪੀਓ ਤਰਲ ਪਦਾਰਥ:

  • ਪਾਣੀ: ਰੋਜ਼ਾਨਾ 10-15 ਗਿਲਾਸ ਪਾਣੀ ਤੁਹਾਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕੋਸ਼ਿਸ਼ ਕਰੋ ਕਿ ਜ਼ਿਆਦਾ ਠੰਡਾ ਪਾਣੀ ਨਾ ਪੀਓ
  • ਨਿੰਬੂ ਪਾਣੀ: ਚਾਹੇ ਤਾਂ ਖੰਡ ਪਾਓ ਜਾਂ ਲੂਣ ਜਾਂ ਫਿਰ ਦੋਵੇਂ ਹਰ ਤਰ੍ਹਾਂ ਨਾਲ ਫਾਇਦੇਮੰਦ
  • ਨਾਰੀਅਲ ਪਾਣੀ: ਮਾਂ ਦੇ ਦੁੱਧ ਤੋਂ ਬਾਅਦ ਸਭ ਤੋਂ ਬਿਹਤਰੀਨ ਪੀਣ ਵਾਲਾ ਪਦਾਰਥ ਪ੍ਰੋਟੀਨ ਅਤੇ ਪੋਟਾਸ਼ੀਅਮ ਦਾ ਚੰਗਾ ਸੋਰਸ ਹੈ

ਐਸਡਿਟੀ, ਅਲਸਰ ‘ਚ ਕਾਰਗਰ

  • ਲੱਸੀ: ਕਾਲਾ ਲੂਣ ਅਤੇ ਪੀਸੀਆ-ਭੁੰਨਿਆ ਹੋਇਆ ਜ਼ੀਰਾ ਵਾਲੀ ਲੱਸੀ ਤੋਂ ਪ੍ਰੋਟੀਨ ਖੂਬ ਮਿਲੇਗਾ
  • ਆਮਪੰਨਾ: ਗਰਮੀਆਂ ਦਾ ਖਾਸ ਡਰਿੰਕ ਵਿਟਾਮਿਨ-ਸੀ ਦਾ ਵਧੀਆ ਸੋਰਸ
  • ਚੁਕੰਦਰ: ਇਹ ਬਲੱਡ ਨੂੰ ਪਿਓਰੀਫਾਈ ਕਰਦਾ ਹੈ ਇਸ ਦੇ ਜੂਸ ਨਾਲ ਸਰੀਰ ਤੋਂ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ
  • ਪਾਲਕ: ਰੋਜ਼ ਦੋ ਵਾਰ ਪਾਲਕ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਲੇਵਲ ਕੰਟਰੋਲ ‘ਚ ਰਹਿੰਦਾ ਹੈ
  • ਟਮਾਟਰ: ਟਮਾਟਰ ਦਾ ਜੂਸ ਇਹ ਦਿਲ ਦੇ ਰੋਗਾਂ ਦੀ ਰੋਕਥਾਮ ‘ਚ ਮੱਦਦ ਕਰਦਾ ਹੈ
  • ਵੈਜ਼ੀਟੇਬਲ ਜੂਸ: ਕੱਦੂ, ਖੀਰਾ, ਆਂਵਲਾ, ਟਮਾਟਰ ਆਦਿ ਦਾ ਜੂਸ ਮਿਲਾ ਕੇ ਪੀ ਸਕਦੇ ਹੋ
  • ਫਰੂਟ ਜੂਸ: ਮੌਸਮੀ, ਸੰਤਰਾ, ਮਾਲਟਾ ਆਦਿ ਮੌਸਮੀ ਫਲਾਂ ਦੇ ਜੂਸ ਲਓ
  • ਬੇਲ ਸ਼ਰਬਤ: ਸਰੀਰ ਨੂੰ ਠੰਡਕ ਦੇ ਨਾਲ ਐਸਡਿਟੀ, ਕਬਜ਼ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ
  • ਚੰਦਨ/ਖਸ ਦਾ ਸ਼ਰਬਤ: ਸਰੀਰ ਨੂੰ ਠੰਡਾ ਰੱਖਣ ‘ਚ ਸਹਾਇਕ
  • ਸੱਤੂ ਦਾ ਸ਼ਰਬਤ: ਮਿੱਠਾ ਸ਼ਰਬਤ ਹੈਲਦੀ ਹੋਣ ਦੇ ਨਾਲ-ਨਾਲ ਟੇਸਟੀ ਵੀ ਹੁੰਦਾ ਹੈ
  • ਅੰਗੂਰ: ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ, ਪਰ ਸ਼ੂਗਰ ਵਾਲੇ ਲੋਕ ਥੋੜ੍ਹਾ ਘੱਟ ਹੀ ਸੇਵਨ ਕਰਨ
  • ਸੇਬ: ਇੱਕ ਸੇਬ ਰੋਜ਼ ਖਾਓ ਅਤੇ ਡਾਕਟਰ ਨੂੰ ਦੂਰ ਭਜਾਓ
  • ਮੌਸਮੀ, ਸੰਤਰਾ, ਮਾਲਟਾ: ਵਿਟਾਮਿਨ-ਸੀ ਨਾਲ ਭਰਪੂਰ ਅਤੇ ਗਰਮੀਆਂ ਲਈ ਸਰਵੋਤਮ ਸਰੀਰ ਨੂੰ ਠੰਡਕ ਤਾਂ ਪਹੁੰਚਾਉਂਦਾ ਹੀ ਹੈ, ਨਾਲ ਹੀ ਪਾਚਣ ਤੰਤਰ ਨੂੰ ਸਿਹਤਮੰਦ ਬਣਾਉਂਦਾ ਹੈ

ਇਨ੍ਹਾਂ ਨੂੰ ਕਰੋ ਦੂਰ ਤੋਂ ਸਲਾਮ

  • ਘਿਓ ਅਤੇ ਤੇਲ: ਤੇਜ ਤੇ ਤਿੱਖੜ ਦੁਪਹਿਰ ‘ਚ ਗਰਮੀ ‘ਚ ਜਿੰਨਾ ਘੱਟ ਤੇਲ ਦਾ ਇਸਤੇਮਾਲ ਕਰੋਂਗੇ, ਓਨਾ ਹੀ ਚੰਗਾ ਹੈ ਦੇਸੀ ਘਿਓ, ਬਨਸਪਤੀ ਘਿਓ, ਰਿਫਾਇੰਡ, ਆਇਲ, ਸਰ੍ਹੋਂ ਦਾ ਤੇਲ, ਆਲੀਵ-ਆਇਲ ਗਰਮ ਹੁੰਦੇ ਹਨ ਹਾਂ ਨਾਰੀਅਲ, ਸੋਇਆਬੀਨ ਅਤੇ ਕਨੋਲਾ ਆਦਿ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
  • ਜੰਕ ਫੂਡ: ਬਰਗਰ, ਪੀਜ਼ਾ ਵਰਗੇ ਜੰਕ ਫੂਡਜ਼ ਨੂੰ ਗਰਮੀਆਂ ‘ਚ ਬਾਏ ਕਹਿਣਾ ਹੀ ਚੰਗਾ ਹੈ ਆਇਸਕ੍ਰੀਮ ਦਾ ਸੇਵਨ ਵੀ ਸੀਮਤ ਮਾਤਰਾ ‘ਚ ਹੀ ਕਰੋ
  • ਫਰੂਟ ਚਾਟ: ਇਹ ਸਵਾਦ ਦੇ ਲਿਹਾਜ ਨਾਲ ਤਾਂ ਚੰਗਾ ਹੈ, ਪਰ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਨਹੀਂ ਵਜ੍ਹਾ ਸਾਫ਼ ਹੈ ਕਿ ਸਾਰੇ ਫਲਾਂ ਨੂੰ ਪਚਣ ‘ਚ ਅਲੱਗ-ਅਲੱਗ ਸਮਾਂ ਲੱਗਦਾ ਹੈ ਇਸ ਲਈ ਇਨ੍ਹਾਂ ਨੂੰ ਇਕੱਠਿਆਂ ਖਾਣਾ ਠੀਕ ਨਹੀਂ ਹੈ
  • ਚਾਹ-ਕਾੱਫੀ: ਚਾਹ-ਕਾਫ਼ੀ ਘੱਟ ਪੀਓ ਇਨ੍ਹਾਂ ਨਾਲ ਬਾਡੀ ਡੀ-ਹਾਈਡ੍ਰੇਟਿਡ ਹੁੰਦੀ ਹੈ ਗਰੀਨ-ਟੀ ਪੀਣਾ ਬਿਹਤਰ ਹੈ
  • ਡਰਾਈਫਰੂਟ: ਗਰਮੀਆਂ ‘ਚ 5-10 ਬਾਦਾਮ ਰੋਜ਼ਾਨਾ ਖਾ ਸਕਦੇ ਹੋ ਨਾਲ ਹੀ ਰਾਤਭਰ ਦੇ ਭਿੱਜੇ ਹੋਏ
  • ਸ਼ਹਿਦ: ਸ਼ਹਿਦ ਗਰਮ ਹੁੰਦਾ ਹੈ, ਇਸ ਲਈ ਸੰਭਲ ਕੇ ਖਾਓ
  • ਬਾਸੀ ਖਾਣਾ: ਬਾਸੀ ਖਾਣਾ ਖਾਣ ਤੋਂ ਬਚੋ ਇਸ ‘ਚ ਬੈਕਟੀਰੀਆ ਪੈਦਾ ਹੋਣ ਦੀ ਆਸ਼ੰਕਾ ਕਾਫੀ ਜ਼ਿਆਦਾ ਹੁੰਦੀ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!