ਘੱਟ ‘ਚ ਕਰੋ ਗੁਜ਼ਾਰਾ, ਬਦਲੇਗਾ ਜੀਵਨ ਦਾ ਨਜ਼ਾਰਾ will-save-less-change-the-outlook-of-life
ਜੇਕਰ ਤੁਸੀਂ ਮਿਨੀਮਮ ਲਿਸਟ ਬਣ ਜਾਵੋ ਭਾਵ ਆਪਣੀਆਂ ਚਾਹਤਾਂ ਅਤੇ ਜ਼ਰੂਰਤਾਂ ਘੱਟ ਕਰ ਲਓ, ਦੂਜਿਆਂ ਨਾਲ ਹੋੜ ਕਰਨਾ ਛੱਡ ਦਿਓ ਅਤੇ ਆਪਣੇ ਐਸ਼ੋ-ਅਰਾਮ ਦਾ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਇੰਪ੍ਰੈੱਸ ਕਰਨ ਦਾ ਲੋਭ ਛੱਡ ਦਿਓ ਤਾਂ ਤੁਸੀਂ ਕਾਫ਼ੀ ਹੱਦ ਤੱਕ ਪ੍ਰਸ਼ੰਸਾਯੁਕਤ ਅਤੇ ਖੁਸ਼ਹਾਲ ਰਹਿ ਸਕਦੇ ਹੋ
ਜੇਕਰ ਤੁਸੀਂ ਮਿਨੀਮਮ ਲਿਸਟ ਬਣ ਜਾਵੋ ਭਾਵ ਆਪਣੀਆਂ ਚਾਹਤਾਂ ਅਤੇ ਜ਼ਰੂਰਤਾਂ ਘੱਟ ਕਰ ਲਓ, ਆਪਣੇ ਐਸ਼ੋ-ਅਰਾਮ ਦਾ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਇੰਮਪ੍ਰੈੱਸ ਕਰਨ ਦਾ ਲੋਭ ਛੱਡ ਦਿਓ ਤਾਂ ਤੁਸੀਂ ਕਾਫੀ ਹੱਦ ਤੱਕ ਖੁਸ਼ਹਾਲ ਰਹਿ ਸਕਦੇ ਹੋ ਤੁਸੀਂ ਇਨ੍ਹਾਂ ਦਿਨਾਂ ‘ਚ ਕੁਝ ਅਦਭੁੱਤ ਨਜ਼ਾਰੇ ਦੇਖੇ ਹੋਣਗੇ ਲੋਕਾਂ ਨੂੰ ਬਾਹਰ ਨਿਕਲਣ ਲਈ ਜਿੰਨਾ ਵੀ ਮਨ੍ਹਾ ਕੀਤਾ ਜਾਵੇ, ਉਹ ਮੰਨਦੇ ਨਹੀਂ ਉਹ ਲੋਕ ਸਮਾਨ ਲੈਣ ਲਈ ਸਾਗ ਸਬਜ਼ੀ ਦੇ ਠੇਲੇ ‘ਤੇ, ਰਾਸ਼ਨ ਦੀਆਂ ਦੁਕਾਨਾਂ ‘ਤੇ, ਮੈਡੀਕਲ ਸ਼ਾੱਪਸ ‘ਤੇ ਇਸ ਤਰ੍ਹਾਂ ਲਾਇਨਾਂ ਲਾ ਕੇ ਖੜ੍ਹੇ ਹੋ ਜਾਂਦੇ ਹਨ ਮੰਨੋ ਸਭ ਕੁਝ ਹੁਣ ਖ਼ਤਮ ਹੋ ਜਾਏਗਾ
ਇੱਕ ਮਾਨਸਿਕਤਾ ਹੈ ਸਮਾਨ ਇਕੱਠਾ ਕਰਨ ਦੀ
ਅਕਸਰ ਲੋਕਾਂ ‘ਤੇ ਅਜਿਹੀ ਤੋਹਮਤ ਲਗਾਈ ਜਾਂਦੀ ਹੈ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਸਮਾਨ ਇਕੱਠਾ ਕਰ ਰਹੇ ਹਨ ਅਤੇ ਜ਼ਰੂਰੀ ਚੀਜ਼ਾਂ ਤੋਂ ਵਾਂਝੇ ਰਹਿ ਰਹੇ ਹਨ ਪਰ ਹਕੀਕਤ ਇਹ ਹੈ ਕਿ ਬਹੁਤ ਸਾਰੇ ਗਰੀਬ ਤਬਕਿਆਂ ਦੇ ਲੋਕਾਂ ਨੂੰ ਵੀ ਅਜਿਹਾ ਹੀ ਕਰਦੇ ਦੇਖਿਆ ਗਿਆ ਹੈ ਜਿੱਥੋਂ ਮੱਦਦ ਮਿਲੀ ਉੱਥੋਂ ਲੈ-ਲੈ ਕੇ ਉਹ ਇਕੱਠਾ ਕਰ ਲੈਂਦੇ ਹਨ ਕਿ ਦੋ-ਤਿੰਨ ਮਹੀਨਿਆਂ ‘ਚ ਵੀ ਉਸ ਨੂੰ ਖ਼ਤਮ ਨਾ ਕਰ ਸਕਣ ਜ਼ਾਹਿਰ ਹੈ, ਇਹ ਮਾਮਲਾ ਅਮੀਰ-ਗਰੀਬ ਦਾ ਨਹੀਂ ਸਗੋਂ ਬੁਰੀ ਆਦਤ ਦਾ ਹੈ ਅਜਿਹੇ ਲੋਕ ਚਾਹੇ ਜਿੰਨਾ ਸਮਾਨ ਇਕੱਠਾ ਕਰ ਲੈਣ ਪਰ ਉਨ੍ਹਾਂ ਦੇ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ ਪਰ ਦੂਜੇ ਪਾਸੇ ਕਈ ਲੋਕ ਅਜਿਹੇ ਹੁੰਦੇ ਹਨ, ਜੋ ਜ਼ਰੂਰਤ ਭਰ ਦੀਆਂ ਚੀਜ਼ਾਂ ਲਿਆਉਂਦੇ ਹਨ ਜਾਂ ਫਿਰ ਮੁਸ਼ਕਲ ਹਾਲਾਤਾਂ ‘ਚ ਥੋੜ੍ਹੀ ਜਿਹੀ ਜ਼ਿਆਦਾ ਤਾਂ ਕਿ ਵਾਰ-ਵਾਰ ਬਾਹਰ ਨਾ ਨਿਕਲਣਾ ਪਵੇ
ਆਪਣੀ ਜ਼ਰੂਰਤ ਜਿੰਨਾ ਹੀ ਕਾਫੀ
ਅੱਜ ਦੁਨੀਆਂ ‘ਚ ਲੋਕਾਂ ਦੀ ਪ੍ਰੇਸ਼ਾਨੀ ਅਤੇ ਦੁੱਖ ਦੀ ਸਭ ਤੋਂ ਵੱਡੀ ਵਜ੍ਹਾ ਘੱਟ ਮਿਹਨਤ ਨਾਲ ਜ਼ਿਆਦਾ ਹਾਸਲ ਕਰਨਾ, ਦੂਜਿਆਂ ਨੂੰ ਇੰਮਪ੍ਰੈੱਸ ਕਰਨ ‘ਚ ਆਪਣੀ ਪੂਰੀ ਊਰਜਾ ਲਾ ਦੇਣਾ ਅਤੇ ਦੂਜਿਆਂ ਨਾਲ ਤੁਲਨਾ ਕਰਦੇ ਹੋਏ ਈਰਖਾ ਦੀ ਪ੍ਰਵਿਰਤੀ ਹੀ ਹੈ ਕੁਝ ਲੋਕ ਆਪਣੇ ਖਰਚ ਦੇ ਲਾਇਕ ਅਰਾਮ ਨਾਲ ਕਮਾ ਲੈਂਦੇ ਹਨ ਪਰ ਉਹ ਆਪਣੇ ਉਹ ਰਿਸ਼ਤੇਦਾਰ, ਮਿੱਤਰ ਜਾਂ ਗੁਆਂਢੀ ਜਿੰਨਾ ਕਮਾਉਣਾ ਚਾਹੁੰਦੇ ਹਨ ਜੋ ਉਨ੍ਹਾਂ ਤੋਂ ਅਮੀਰ ਹੋਣ ਅਜਿਹੇ ‘ਚ ਜੇਕਰ ਤੁਸੀਂ ਮਿਨੀਮਮ ਲਿਸਟ ਬਣ ਜਾਵੋ ਭਾਵ ਆਪਣੀਆਂ ਚਾਹਤਾਂ ਅਤੇ ਜ਼ਰੂਰਤਾਂ ਘੱਟ ਕਰ ਲਓ, ਦੂਜਿਆਂ ਨਾਲ ਹੋੜ ਕਰਨਾ ਛੱਡ ਦਿਓ ਅਤੇ ਆਪਣੇ ਐਸ਼ੋ-ਅਰਾਮ ਦਾ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਇੰਪ੍ਰੈੱਸ ਕਰਨ ਦਾ ਲੋਭ ਛੱਡ ਦਿਓ ਤਾਂ ਤੁਸੀਂ ਕਾਫ਼ੀ ਹੱਦ ਤੱਕ ਪ੍ਰਸ਼ੰਸਾਯੁਕਤ ਅਤੇ ਖੁਸ਼ਹਾਲ ਰਹਿ ਸਕਦੇ ਹੋ
ਸੰਤੋਸ਼ੀ ਸਦਾ ਸੁਖੀ
ਸਮਾਜ ਸ਼ਾਸਤਰੀ ਕਹਿੰਦੇ ਹਨ ਕਿ ਘੱਟ ‘ਚ ਗੁਜ਼ਾਰਾ ਕਰਨ ਵਾਲੇ ਜਾਂ ਸੰਤੁਸ਼ਟ ਹੋਣ ਵਾਲੇ ਭਾਵ ਮਿਨੀਮਮ ਲਿਸਟ ਲੋਕ ਘੱਟ ਗੈਜੇਟਸ, ਘੱਟ ਸੰਪੱਤੀ ਅਤੇ ਘੱਟ ਲਗਜ਼ਰੀ ਆਇਟਮਾਂ ਨਾਲ ਹੀ ਖੁਸ਼ ਰਹਿੰਦੇ ਹਨ ਸਾਡੇ ਰਿਸ਼ੀ-ਮੁੰਨੀ, ਮਹਾਤਮਾ ਗਾਂਧੀ ਵਰਗੇ ਮਹਾਂਪੁਰਸ਼, ਜੈਨ ਧਰਮ ਦੇ ਤੀਰਥਕਰ, ਗੌਤਮ ਬੁੱਧ, ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹੰਸ ਵਰਗੀਆਂ ਹਸਤੀਆਂ ਘੱਟ ਭੌਤਿਕ ਸੁੱਖ ‘ਚ ਹੀ ਸੰਤੋਖ ਕਰਨ ਵਾਲੀਆਂ ਸਨ, ਪਰ ਇਸ ਦੇ ਬਾਵਜ਼ੂਦ ਉਨ੍ਹਾਂ ਨੇ ਸਾਡੇ ਦੇਸ਼ ਅਤੇ ਇਸ ਦੁਨੀਆਂ ਨੂੰ ਬਹੁਤ ਕੁਝ ਦਿੱਤਾ ਅਤੇ ਆਪਣੇ ਕਾਲਖੰਡ ਦੇ ਦੂਜੇ ਲੋਕਾਂ ਤੋਂ ਕਿਤੇ ਜ਼ਿਆਦਾ ਆਦਰ ਪਾਇਆ
ਸਾਡੀ ਭਾਰਤੀ ਸੰਸਕ੍ਰਿਤੀ ‘ਚ ਘੱਟ ‘ਚ ਗੁਜ਼ਾਰਾ ਕਰਨਾ, ਸਮੇਂ-ਸਮੇਂ ‘ਤੇ ਵ੍ਰਤ ਅਤੇ ਵਿਸ਼ੇਸ਼ ਸਮੇਂ ਮੌਕਿਆਂ ‘ਤੇ ਅੰਨ ਦਾ ਤਿਆਗ, ਜੈਨ ਧਰਮ ‘ਚ ਤਿਆਗ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਹ ਨਾ ਸਿਰਫ਼ ਪਾਲਣ ਕਰਨ ਵਾਲੇ ਵਿਅਕਤੀ ਲਈ ਸਗੋਂ ਸੰਪੂਰਨ ਮਾਨਵ ਸਮਾਜ ਲਈ ਲਾਭਦਾਇਕ ਪ੍ਰਵ੍ਰਿਤੀ ਹੈ ਘੱਟ ‘ਚ ਕੰਮ ਚਲਾਉਣ ਦੀ ਪ੍ਰਵਿਰਤੀ ਆਤਮ-ਸੰਤੁਸ਼ਟੀ ਅਤੇ ਖੁਸ਼ਹਾਲੀ ਦਾ ਸਬੱਬ ਬਣਦੀ ਹੈ ਇਸ ਨਾਲ ਅੰਨ, ਕੱਪੜੇ ਅਤੇ ਹੋਰ ਸੰਸਾਧਨਾਂ ਦੀ ਬਰਬਾਦੀ ਤੋਂ ਵੀ ਬਚਾਅ ਹੁੰਦਾ ਹੈ
ਸੁਕੂਨ ਨਾਲ ਜੀਓ ਅਤੇ ਜਿਉਣ ਦਿਓ
ਸੰਤੋਖ ਨਾ ਰੱਖਣ ਤੇ ਦੂਜਿਆਂ ਨਾਲ ਹੋੜ ਕਰਨ ਵਾਲੇ ਪੇਅਰੈਂਟਸ ਅਕਸਰ ਆਪਣੇ ਬੱਚਿਆਂ ਨੂੰ ਵੀ ਦੁਖੀ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ ਮੰਨਿਆ ਕਿ ਬੱਚਿਆਂ ਨੂੰ ਇਸ ਯੁੱਗ ‘ਚ ਚਤੁਰ, ਚਲਾਕ ਅਤੇ ਬੁੱਧੀਮਾਨ ਹੋਣਾ ਚਾਹੀਦਾ ਹੈ ਪੜ੍ਹਾਈ, ਲਿਖਾਈ ਜਾਂ ਪ੍ਰੋਫੈਸ਼ਨਲ ਫਰੰੰਟ ‘ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਪਰ ਪੇਅਰੈਂਟਸ ਵੱਲੋਂ ਸਰਵੋਤਮ ਹੋਣ ਦਾ ਦਬਾਅ ਉਨ੍ਹਾਂ ਨੂੰ ਸਿਰਫ਼ ਤਨਾਅ, ਅਵਸਾਦ ਹੀ ਦਿੰਦਾ ਹੈ ਪੇਅਰੈਂਟਸ ਨੂੰ ਸਮਝਣਾ ਚਾਹੀਦਾ ਹੈ ਕਿ ਹਰ ਕੋਈ ਸਰਵੋਤਮ ਕਦੇ ਨਹੀਂ ਹੋ ਸਕਦਾ,
ਇਸ ਲਈ ਬੱਚਿਆਂ ਨੂੰ ਗੈਰ-ਜ਼ਰੂਰਤਮੰਦ ਤਨਾਅ ਨਾ ਦੇਣ ਅਤੇ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ, ਮਸਤੀ ਅਤੇ ਸੁਕੂਨ ਨਾਲ ਜਿਉਣ ਦੇਣ ਅਤੇ ਤੁਸੀ ਖੁਦ ਵੀ ਮਸਤੀ ਨਾਲ ਜਿਉ ਵੈਸੇ ਵੀ ਆਪਣੇ ਵਰਤਮਾਨ ਨੂੰ ਬੇਵਜ੍ਹਾ ਕਸ਼ਟਦਾਇਕ ਬਣਾ ਕੇ ਭਵਿੱਖ ਨੂੰ ਆਨੰਦਦਾਇਕ ਬਣਾਉਣਾ ਉਵੇਂ ਹੀ ਮੰਨਿਆ ਜਾਂਦਾ ਹੈ ਜਿਵੇਂ ਗੋਦ ਦੇ ਬੱਚੇ ਨੂੰ ਛੱਡ ਕੇ ਪੇਟ ਦੇ ਬੱਚੇ ਨੂੰ ਲਾਡ ਲਡਾਉਣਾ
-ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.