make-yoga-an-important-part-of-life

ਯੋਗ ਨੂੰ ਬਣਾਓ ਜੀਵਨ ਦਾ ਅਹਿਮ ਅੰਗ make-yoga-an-important-part-of-life

ਕੌਮਾਂਤਰੀ ਯੋਗ ਦਿਵਸ (21 ਜੂਨ) ਅਕਸਰ ਬੱਚੇ ਖੇਡਾਂ ਅਤੇ ਹੋਰ ਗਤੀਵਿਧੀਆਂ ‘ਚ ਜ਼ਿਆਦਾ ਬਿਜ਼ੀ ਰਹਿੰਦੇ ਹਨ, ਜੋ ਕਿ ਉਨ੍ਹਾਂ ਦੇ ਸਿਹਤਮੰਦ ਰਹਿਣ ਦੇ ਲਈ ਮਹੱਤਵਪੂਰਨ ਵੀ ਹੈ ਬੱਚਿਆਂ ਦੀ ਸਰੀਰਕ ਵਿਕਾਸ ਦੀ ਗੱਲ ਹੋਵੇ ਜਾਂ ਮਾਨਸਿਕ ਸਮਰੱਥਾ ਨੂੰ ਵਿਕਸਤ ਕਰਨ ਦਾ ਉਦੇਸ਼ ਦੋਵਾਂ ਅਵਸਥਾਵਾਂ ‘ਚ ਬੱਚਿਆਂ ਲਈ ਯੋਗ ਬੇਹੱਦ ਮਹੱਤਵਪੂਰਨ ਹੁੰਦਾ ਹੈ

ਜੋ ਮਾਪੇ ਆਪਣੇ ਬੱਚਿਆਂ ਦਾ ਲੜੀਵਾਰ ਵਿਕਾਸ ਚਾਹੁੰਦੇ ਹਨ ਉਨ੍ਹਾਂ ਨੂੰ ਯੋਗ ਨੂੰ ਆਪਣੇ ਬੱਚਿਆਂ ਲਈ ਜ਼ਰੂਰੀ ਕਰ ਦੇਣਾ ਚਾਹੀਦਾ ਹੈ ਬੱਚੇ ਆਪਣੇ ਸਰੀਰ ‘ਚ ਰੈਗੂਲਰ ਅਭਿਆਸ ਨਾਲ ਆਪਣੇ ਸਰੀਰ ‘ਚ ਲਚਕ ਪੈਦਾ ਕਰਕੇ ਉੱਚਿਤ ਅਭਿਆਸ ਨੂੰ ਵੀ ਅਸਾਨੀ ਨਾਲ ਕਰ ਸਕਦੇ ਹਨ ਬੱਚਿਆਂ ਲਈ ਯੋਗ ਦੀ ਗੱਲ ਹੋ ਰਹੀ ਹੋਵੇ ਜਾਂ ਨੌਜਵਾਨਾਂ ਲਈ ਸੱਚਾਈ ਤਾਂ ਇਹ ਹੈ ਕਿ ਹਰ ਰੋਜ਼ ਯੋਗ ਦਾ ਅਭਿਆਸ ਕਰਨ ਨਾਲ ਸਰੀਰ ਦੇ ਸਾਰੇ ਅੰਗ ਸੁਚਾਰੂ ਰੂਪ ਨਾਲ ਕੰਮ ਕਰਨ ਲੱਗਦੇ ਹਨ

ਯਾਦਦਾਸ਼ਤ ਸ਼ਕਤੀ ਵਧਾਉਣ, ਲੰਬਾਈ ਵਧਾਉਣ, ਦ੍ਰਿਸ਼ਟੀ ਦੋਸ਼ ਦੂਰ ਕਰਨ ਵਰਗੇ ਸਰੀਰਕ ਅਤੇ ਮਾਨਸਿਕ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸਭ ਤੋਂ ਚੰਗਾ ਜ਼ਰੀਆ ਸੰਪੂਰਨ ਯੋਗ ਦੀ ਸਿੱਖਿਆ ਹੀ ਹੈ

ਬੱਚਿਆਂ ਲਈ ਯੋਗ:

ਬੱਚਿਆਂ ਦੇ ਲਈ ਯੋਗ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਯੋਗਿਕ ਸੂਖਮ ਕਸਰਤ, ਯੋਗਿਕ ਸਕੂਲ ਕਸਰਤ, ਪਵਨਮੁਕਤਾ ਆਸਨ ਸਮੂਹ ਦੀ ਕਿਰਿਆਵਾਂ ਨੂੰ ਅਤੇ ਊਰਜਾ ਪਦਾਇਕ ਵਿਸ਼ੇਸ਼ ਆਸਨ ਤੇ ਕਿਰਿਆਵਾਂ ਨੂੰ ਲਗਭਗ 2 ਤੋਂ 6 ਮਹੀਨੇ ਤੱਕ ਸਿੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਸਰੀਰ ‘ਚ ਫੁਰਤੀ, ਇੱਕ ਨਵੀਂ ਤਾਜ਼ਗੀ ਤੇ ਦ੍ਰਿੜਤਾ ਆਏਗੀ ਅਤੇ ਬੱਚਿਆਂ ਦੀ ਯੋਗ ‘ਚ ਰੁਚੀ ਵੀ ਵਧੇਗੀ ਇਸ ਤੋਂ ਇਲਾਵਾ ਕ੍ਰਮਵਾਰ ਹਲਕੇ-ਫੁਲਕੇ ਯੋਗ, ਅਨੁਲੋਮ-ਵਿਲੋਮ ਪ੍ਰਾਣਾਯਾਮ, ਉਜਾਈ ਭਰਾਮਰੀ, ਉਦਰੀਥ ਪ੍ਰਾਣਾਯਾਮ ਅਤੇ ਯੋਗ ਨਿੰਦਰਾ ਦੇ ਅਭਿਆਸ ਨਾਲ ਬੱਚੇ ਆਪਣੇ ਅੰਦਰ ਇੱਕ ਨਵਾਂ ਆਤਮ-ਵਿਸ਼ਵਾਸ ਪੈਦਾ ਕਰ ਸਕਦੇ ਹਨ,

ਜੋ ਬੱਚਿਆਂ ਦੇ ਭਵਿੱਖ ਲਈ ਇੱਕ ਉਪਲੱਬਧੀ ਤੋਂ ਘੱਟ ਨਹੀਂ ਹੋਵੇਗਾ ਬੱਚਿਆਂ ਨੂੰ ਯੋਗ ਲਈ ਚਾਹੀਦਾ ਹੈ ਕਿ ਖੁਦ ਬੱਚੇ ਜਾਂ ਉਨ੍ਹਾਂ ਦੇ ਮਾਪੇ ਆਪਣੀ ਅਨੁਕੂਲਤਾ ਅਨੁਸਾਰ ਆਪਣੇ ਲਈ ਯੋਗ ਅਭਿਆਸ ਲਈ ਸਾਰਨੀ ਤਿਆਰ ਕਰਵਾ ਲੈਣ ਅਤੇ ਰੈਗੂਲਰ ਅਭਿਆਸ ਕਰਕੇ ਇਸ ਕਲਾ ਨੂੰ ਪਰਿਪੂਰਨ ਕਰਨ ਦੀ ਕੋਸ਼ਿਸ਼ ਕਰਨ

ਔਰਤਾਂ ਲਈ ਯੋਗ

ਔਰਤਾਂ ਲਈ ਯੋਗ ਦੀ ਗੱਲ ਕਰੀਏ ਤਾਂ ਅਸੀਂ ਜਾਣਾਂਗੇ ਕਿ ਔਰਤਾਂ ਆਪਣੀ ਸਿਹਤ ਲਈ ਸਭ ਤੋਂ ਜ਼ਿਆਦਾ ਚਿੰਤਤ ਰਹਿੰਦੀਆਂ ਹਨ ਜ਼ਿਆਦਾਤਰ ਔਰਤਾਂ ਮੰਨਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਹੈ ਬਹੁਤ ਹੀ ਘੱਟ ਔਰਤਾਂ ਆਪਣੇ-ਆਪ ਨੂੰ ਪੂਰਾ ਸਿਹਤਮੰਦ ਮੰੰਨਦੀਆਂ ਹਨ ਅੱਜ ਔਰਤਾਂ ਦਾ ਜੀਵਨ ਪਹਿਲਾਂ ਦੀ ਤੁਲਨਾ ਨਾਲੋਂ ਕਾਫੀ ਬਦਲ ਗਿਆ ਹੈ

ਕਿਉਂਕਿ ਪਹਿਲਾਂ ਦੀਆਂ ਔਰਤਾਂ ਸਵੇਰੇ ਤੇ ਸ਼ਾਮ ਤੱਕ ਘਰਾਂ ਦੇ ਕੰਮ ‘ਚ ਲੱਗੀਆਂ ਰਹਿੰਦੀਆਂ ਸਨ ਇਸ ਕਾਰਨ ਅਨਜਾਣੇ ‘ਚ ਹੀ ਯੋਗ ਦੀਆਂ ਕਿਰਿਆਵਾਂ ਹੋ ਜਾਇਆ ਕਰਦੀਆਂ ਸਨ ਜਿਵੇਂ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ, ਝਾੜੂ ਲਾਉਣਾ, ਸਾਫ਼-ਸਫਾਈ ਕਰਨਾ, ਪਾਣੀ ਭਰਨਾ, ਅਨਾਜਾਂ ਨੂੰ ਸਾਫ਼ ਕਰਨਾ, ਭੋਜਨ ਤਿਆਰ ਕਰਨਾ, ਚੱਕੀ ਚਲਾਉਣਾ, ਦਹੀ ਰਿੜਕਨਾ, ਮੱਖਣ ਕੱਢ ਕੇ ਘਿਓ ਬਣਾਉਣਾ ਆਦਿ ਉਨ੍ਹਾਂ ਨੂੰ ਅਜਿਹੇ ਕਈ ਕੰਮਾਂ ‘ਚ ਬਿਜ਼ੀ ਰਹਿਣਾ ਹੁੰਦਾ ਸੀ ਅਤੇ ਇਸੇ ਕਾਰਨ ਦਿਨਭਰ ਦੀ ਥਕਾਨ ਦੀ ਵਜ੍ਹਾ ਨਾਲ ਰਾਤ ਨੂੰ ਨੀਂਦ ਵੀ ਚੰਗੀ ਆਇਆ ਕਰਦੀ ਸੀ,

ਪਰ ਅੱਜ ਦਾ ਵਾਤਾਵਰਨ, ਆਲਾ-ਦੁਆਲਾ ਜਾਂ ਹਾਲਾਤ ਬਦਲ ਗਏ ਹਨ ਅੱਜ ਦੀਆਂ ਔਰਤਾਂ ਨੌਕਰੀ ਅਤੇ ਵਪਾਰ ਨੂੰ ਸੰਭਾਲਣ ਲੱਗੀਆਂ ਹਨ ਇਸ ਲਈ ਘਰਾਂ ‘ਚ ਉਨ੍ਹਾਂ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਨੌਕਰ-ਚਾਕਰਾਂ ਅਤੇ ਇਲੈਕਟ੍ਰਾਨਿਕ ਮਸ਼ੀਨਾਂ ਨੇ ਲੈ ਲਈ ਹੈ ਨਾਲ ਹੀ ਹੋਰ ਵੀ ਕਈ ਕਾਰਨ ਅੱਜ ਪ੍ਰਗਟ ਹੋ ਗਏ ਹਨ ਇਸ ਲਈ ਅੱਜ-ਕੱਲ੍ਹ ਔਰਤਾਂ ਨੂੰ ਕਈ ਬਿਮਾਰੀਆਂ ਬਹੁਤ ਛੇਤੀ ਘੇਰ ਲੈਂਦੀਆਂ ਹਨ ਜਿਵੇਂ ਮੋਟਾਪਾ, ਕਮਰ ਦਰਦ, ਪ੍ਰਦਰ, ਹਿਸਟੀਰੀਆ, ਮਾਨਸਿਕ ਤਨਾਅ ਆਦਿ ਇਸ ਲਈ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਬੱਚਿਆਂ ਲਈ ਯੋਗ ਦੇ ਸਮਾਨ ਹੀ ਔਰਤਾਂ ਲਈ ਵੀ ਯੋਗ ਬੇਹੱਦ ਜ਼ਰੂਰੀ ਹੇ ਜਾਂਦਾ ਹੈ

ਯੋਗ ਅਭਿਆਸ ਹੀ ਇੱਕ ਅਜਿਹਾ ਜ਼ਰੀਆ ਹੈ, ਜੋ ਔਰਤਾਂ ਨੂੰ ਸੰਪੂਰਨ ਸਿਹਤ ਨਾਲ ਸੁੰਦਰਤਾ ਦੇ ਸਕਦਾ ਹੈ ਅਖੀਰ ਰੈਗੂਲਰ ਤੌਰ ‘ਤੇ ਹਰ ਰੋਜ਼ 1 ਘੰਟਾ ਯੋਗ ਆਸਨ ਤੇ ਪ੍ਰਾਣਾਯਾਮ ਲਈ ਕੱਢਣਾ ਬਹੁਤ ਜ਼ਰੂਰੀ ਹੋ ਗਿਆ ਹੈ

ਆਫ਼ਿਸ ‘ਚ ਕੰਮ ਕਰਨ ਵਾਲਿਆਂ ਲਈ ਯੋਗ:

ਆਫ਼ਿਸ ‘ਚ ਕੰਮ ਕਰਨ ਵਾਲੇ ਵਿਅਕਤੀ ਖੁਦ ਥੋੜ੍ਹਾ ਜਿਹਾ ਬਦਲਾ ਲਿਆ ਕੇ ਸਿਹਤਮੰਦ ਰਹਿ ਸਕਦੇ ਹਨ ਇਸ ਦੇ ਲਈ ਉਨ੍ਹਾਂ ਨੂੰ ਹੇਠ ਲਿਖੇ ਟਿਪਸ ਅਪਣਾਉਣ ਦੀ ਜ਼ਰੂਰਤ ਹੋ ਸਕਦੀ ਹੈ ਦਫ਼ਤਰ ‘ਚ ਪਹੁੰਚਦੇ ਹੀ ਮਾਨਸਿਕ ਰੂਪ ਨਾਲ ਤਰੋਤਾਜ਼ਾ ਮਹਿਸੂਸ ਕਰੋ ਅਤੇ ਮੁਸਕਰਾਉਂਦੇ ਹੋਏ ਕੁਰਸੀ ‘ਤੇ ਬੈਠੋ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਬੈਠੋ ਅਤੇ ਅੱਖਾਂ ਬੰਦ ਕਰਕੇ ਧਿਆਨ ਲਾਓ ਪੰਜ ਵਾਰ ਲੰਮੇ ਡੂੰਘੇ ਸਾਹ ਲਓ ਅਤੇ ਛੱਡੋ ਇਸ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਕੰਮ ਕਰਨ ਲਈ ਤਿਆਰ ਹੋ ਜਾਓ

ਕਿਉਂਕਿ ਟੇਬਲ-ਕੁਰਸੀ ‘ਤੇ ਕੰਮ ਕਰਦੇ ਰਹਿਣ ਨਾਲ ਰੀੜ੍ਹ ਦੀ ਹੱਡੀ, ਗਰਦਨ, ਅੱਖਾਂ ਅਤੇ ਦਿਮਾਗ ‘ਤੇ ਜ਼ਿਆਦਾ ਜ਼ੋਰ ਪੈਂਦਾ ਹੈ ਕੁਰਸੀ ‘ਤੇ ਬੈਠਣ ਦੇ ਤਰੀਕੇ ‘ਚ ਬਦਲਾ ਲਿਆਓ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ ਗਰਦਨ ਝੁਕਾ ਕੇ ਕੰਮ ਕਰਨ ਨਾਲ ਗਰਦਨ ‘ਚ ਵਿਕਾਰ ਪੈਦਾ ਹੋ ਜਾਂਦੇ ਹਨ, ਇਸ ਲਈ ਕੁਰਸੀ ‘ਤੇ ਬੈਠੇ-ਬੈਠੇ ਹੀ ਗਰੀਵਾ ਸ਼ਕਤੀ ਵਿਕਾਸਕ ਕਿਰਿਆ ਨੂੰ 2 ਤੋਂ 5 ਮਿੰਟ ਕਰੋ ਅੱਖਾਂ ਲਈ ਦ੍ਰਿਸ਼ਟੀ ਵਰਧਕ ਕਿਰਿਆਵਾਂ ਨੂੰ ਜ਼ਰੂਰ ਕਰੋ ਅਤੇ ਮਾਨਸਿਕ ਵਿਕਾਸ ਲਈ ਯੋਗ ਨਿੰਦਰਾ, ਧਿਆਨ ਯੋਗ ਤੇ ਪ੍ਰਾਣਾਯਾਮਾਂ ਨੂੰ ਰੈਗੂਲਰ ਤੌਰ ‘ਤੇ ਸਵੇਰੇ ਜਲਦੀ ਕਰੋ ਸਵੇਰੇ 1 ਘੰਟੇ ਦਾ ਸਮਾਂ ਕੱਢੋ ਸਭ ਤੋਂ ਪਹਿਲਾਂ ਸਰਲ ਅਭਿਆਸ ਤੋਂ ਸ਼ੁਰੂ ਕਰੋ ਅਤੇ ਬਾਅਦ ‘ਚ ਹੇਠ ਲਿਖੇ ਅਨੁਸਾਰ ਯੋਗ ਆਸਨ ਕੀਤੇ ਜਾ ਸਕਦੇ ਹਨ

‘ਕੌਮਾਂਤਰੀ ਯੋਗ ਦਿਵਸ’ ਨੂੰ ਮਨਾਏ ਜਾਣ ਦੀ ਪਹਿਲ ਭਾਰਤ ਦੇ ਮੌਜ਼ੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 27 ਸਤੰਬਰ, 2014 ਨੂੰ ‘ਸੰਯੁਕਤ ਰਾਸ਼ਟਰ ਸੰਮੇਲਨ’ ‘ਚ ਆਪਣੇ ਭਾਸ਼ਣ ‘ਚ ਰੱਖ ਕੇ ਕੀਤੀ ਸੀ, ਜਿਸ ਤੋਂ ਬਾਅਦ ’21 ਜੂਨ’ ਨੂੰ ‘ਕੌਮਾਂਤਰੀ ਯੋਗ ਦਿਵਸ’ ਐਲਾਨ ਕੀਤਾ ਗਿਆ 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ‘ਚ 193 ਮੈਂਬਰ ਦੇਸ਼ਾਂ ਵੱਲੋਂ 21 ਜੂਨ ਨੂੰ ਹੀ ‘ਕੌਮਾਂਤਰੀ ਯੋਗ ਦਿਵਸ’ ਨੂੰ ਮਨਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਮਿਲੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਇਸ ਮਤੇ ਨੂੰ 90 ਦਿਨਾਂ ਅੰਦਰ ਹੀ ਪੂਰਨ ਬਹੁਮਤ ਨਾਲ ਪੇਸ਼ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਸੰਘ ‘ਚ ਕਿਸੇ ਦਿਵਸ ਨੂੰ ਪ੍ਰਸਤਾਵ ਲਈ ਸਭ ਤੋਂ ਘੱਟ ਸਮਾਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਮਤੇ ਦਾ 177 ਦੇਸ਼ਾਂ ਨੇ ਸਮਰਥਨ ਕੀਤਾ ਸੀ

ਡੇਰਾ ਸੱਚਾ ਸੌਦਾ ਦਾ ਜ਼ਿਕਰਯੋਗ ਯੋਗਦਾਨ ਤੇ ਐਵਾਰਡ

ਕੋਈ ਵੀ ਚੰਗਾ-ਨੇਕ ਕੰਮ ਹੋਵੇ ਉਸ ‘ਚ ਡੇਰਾ ਸੱਚਾ ਸੌਦਾ ਹਮੇਸ਼ਾ ਅੱਗੇ ਰਹਿੰਦਾ ਹੈ ਯੋਗ ਦੇ ਖੇਤਰ ‘ਚ ਵੀ ਡੇਰਾ ਸੱਚਾ ਸੌਦਾ ਨੇ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਕ-ਪਵਿੱਤਰ ਪ੍ਰੇਰਨਾਵਾਂ ਅਨੁਸਾਰ ਇੱਥੋਂ ਦੇ ਸ਼ਾਹ ਸਤਿਨਾਮ ਜੀ ਸਕੂਲਾਂ ‘ਚ ਉਨ੍ਹਾਂ ਦੀ ਸਥਾਪਨਾ (1994 ਤੇ 1996) ਤੋਂ ਹੀ ਯੋਗਾ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕੋਚਿੰਗ (ਦੱਸੇ ਗਏ ਟਿਪਸ) ਦੀ ਬਦੌਲਤ ਸਾਲ 2001 ‘ਚ ਸ਼ਾਹ ਸਤਿਨਾਮ ਜੀ ਸਕੂਲ ਦੇ ਬੱਚਿਆਂ ਵੱਲੋਂ ਪਹਿਲੀ ਵਾਰ ਯੋਗਾ ਇੰਟਰਨੈਸ਼ਨਲ ਲੈਵਲ ‘ਤੇ ਖੇਡੀ ਗਈ ਅਤੇ ਸ਼ਾਹ ਸਤਿਨਾਮ ਜੀ ਸਕੂਲ ਹੁਣ ਤੱਕ ਯੋਗਾ ਦੇ 11 ਇੰਟਰਨੈਸ਼ਨਲ ਖਿਡਾਰੀ ਪੂਰੇ ਦੇਸ਼ ਨੂੰ ਦੇ ਚੁੱਕਿਆ ਹੈ

ਇਨ੍ਹਾਂ 11 ਖਿਡਾਰੀਆਂ ਨੇ 5 ਵਾਰ ਏਸ਼ੀਅਨ ਯੋਗਾ ਚੈਂਪੀਅਨਸ਼ਿਪ, 8 ਵਾਰ ਵਰਲਡ ਯੋਗਾ ਚੈਂਪੀਅਨਸ਼ਿਪ ਭਾਵ ਕੁੱਲ 13 ਵਾਰ ਇੰਟਰਨੈਸ਼ਨਲ ਲੈਵਲ ‘ਤੇ ਭਾਰਤ ਦਾ ਰਿਪ੍ਰਜੈਨਟੇਸ਼ਨ ਕੀਤਾ ਹੈ ਇਨ੍ਹਾਂ ‘ਚ ਏਸ਼ੀਅਨ ਚੈਂਪੀਅਨਸ਼ਿਪ ‘ਚ 46 ਅਤੇ ਵਰਲਡ ਚੈਂਪੀਅਨਸ਼ਿਪ ‘ਚ 61 ਮੈਡਲ ਹਾਸਲ ਕੀਤੇ ਹਨ, ਭਾਵ ਕੁੱਲ ਮਿਲਾ ਕੇ ਸ਼ਾਹ ਸਤਿਨਾਮ ਜੀ ਸਕੂਲਾਂ ਨੇ ਸਿਰਫ਼ ਯੋਗਾ ‘ਚ ਭਾਰਤ ਨੂੰ ਹੁਣ ਤੱਕ 107 ਮੈਡਲ ਦਿਲਵਾਏ ਹਨ ਅਤੇ ਉਹ ਵੀ ਆਪਣੇ ਸਿਰਫ਼ ਸਰਸਾ ਦੇ ਸਕੂਲਾਂ ਰਾਹੀਂ ਇਹ ਸਭ ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਅਤੇ ਉਨ੍ਹਾਂ ਦੀ ਕੋਚਿੰਗ ਤੇ ਉਨ੍ਹਾਂ ਦੇ ਪਾਵਨ ਅਸ਼ੀਰਵਾਦ ਦਾ ਕਮਾਲ ਹੈ

ਇਸ ਦੇ ਨਾਲ ਹੀ ਸਾਲ 2016 ‘ਚ 29 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਕਰਵਾਏ ਪਾਵਨ ਭੰਡਾਰੇ ਦੇ ਸ਼ੁੱਭ ਮੌਕੇ ‘ਤੇ ਇਸ ਉਪਲੱਬਧੀ ਲਈ ‘ਯੋਗਾ ਫੈਡਰੇਸ਼ਨ ਆਫ਼ ਇੰਡੀਆ’, ‘ਏਸ਼ੀਆ ਯੋਗਾ ਫੈੱਡਰੇਸ਼ਨ’, ‘ਇੰਟਰਨੈਸ਼ਨਲ ਯੋਗਾ ਫੈੱਡਰੇਸ਼ਨ’ ਅਤੇ ‘ਇੰਟਰਨੈਸ਼ਨਲ ਯੋਗਾ ਸਪੋਰਟਸ ਫੱੈਡਰੇਸ਼ਨ’ ਵੱਲੋਂ ਪੂਜਨੀਕ ਗੁਰੂ ਜੀ ਨੂੰ ‘ਐਵਾਰਡ ਆਫ਼ ਆੱਨਰ’ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਹੈ

ਕਿਹੜੀ ਬਿਮਾਰੀ ਲਈ ਕਿਹੜਾ ਯੋਗ ਆਸਨ

  • ਦਮਾ (ਅਸਥਮਾ), ਸਾਹ ਸਬੰਧੀਆਂ ਬਿਮਾਰੀਆਂ ‘ਚ ਯੋਗ ਆਸਨ:
    ਸੀਰਸ਼ ਆਸਨ ਸਮੂਹ, ਸਵਾਰਗ ਆਸਨ, ਭੁਜੰਗ ਆਸਨ, ਸ਼ਲਭ ਆਸਨ, ਧਨੁਰ ਆਸਨ, ਵੀਰ ਆਸਨ, ਊਸ਼ਟਰ ਆਸਨ, ਪਯੰਕਰ ਆਸਨ, ਪੱਛਮੋਤਾਨਾ ਆਸਨ, ਸੁਪਤ ਵੀਰ ਆਸਨ, ਨਾੜੀ-ਸ਼ੋਧਨ ਪ੍ਰਾਣਾਯਾਮ, ਸੂਰਯਭੇਦਨ ਪ੍ਰਾਣਾਯਾਮ, ਉਡੀਆਨ ਬੰਧ, ਯੋਗ ਨਿੱਦਰਾ
  • ਹਾਈ ਬਲੱਡ ਪ੍ਰੈਸ਼ਰ (ਜ਼ਿਆਦਾ ਖੂਨ ਦਾ ਸੰਚਾਰ) ਹਾਈ ਬਲੱਡ ਪ੍ਰੈਸ਼ਰ ਜਾਂ ਜ਼ਿਆਦਾ ਖੂਨ ਦਾ ਸੰਚਾਰ ਵਰਗੀਆਂ ਬਿਮਾਰੀਆਂ ‘ਚ ਯੋਗ ਆਸਨ ਦੀ ਗੱਲ ਕਰੀਏ ਤਾਂ ਇਨ੍ਹਾਂ ‘ਚ ਪਦਮ ਆਸਨ, ਪੱਛਮੋਤਾਨ ਆਸਨ, ਸਿੱਧਾ ਆਸਨ, ਪਵਨ ਮੁਕਤਾ ਆਸਨ, ਨਾੜੀ-ਸ਼ੋਧਣ ਪ੍ਰਾਣਾਯਾਮ (ਕੁੰਭਕ ਨੂੰ ਛੱਡਕੇ), ਸੀਤਕਾਰੀ, ਸੀਤਲੀ, ਚੰਦਰਭੇਦਨ ਪ੍ਰਾਣਾਯਾਮ, ਉੱਜਾਈ, ਯੋਗ ਨਿੱਦਰਾ ਆਦਿ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਸ਼ਾਂਤ ਭਾਵ ਨਾਲ ਬੈਠ ਕੇ ਈਸ਼ਵਰ ਦਾ ਧਿਆਨ ਕਰੋ, ਅਤੇ ਹਮੇਸ਼ਾ ਬਗੈਰ ਤੇਲ-ਮਸਾਲੇ ਦੇ ਸ਼ਾਕਾਹਾਰੀ ਭੋਜਨ ਗ੍ਰਹਿਣ ਕਰੋ
  • ਲੋਅ ਬਲੱਡ ਪ੍ਰੈਸ਼ਰ (ਘੱਟ ਖੂਨ ਸੰਚਾਰ) ਘੱਟ ਖੂਨ ਸੰਚਾਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਸ਼ਾਸ਼ਾਂਕਾਸਨ, ਨਾੜੀ-ਸੋਧਨ ਪ੍ਰਾਣਾਯਾਮ, ਭਸਿਤਰਕਾ, ਕਪਾਲ-ਭਾਤੀ, ਸੂਰਜ ਭੇਦਨ ਪ੍ਰਾਣਾਯਾਮ, ਸਾਲੰਬ ਸ਼ੀਰਸ ਆਸਨ, ਸਵਾਰਗ ਆਸਨ, ਹਲ ਆਸਨ, ਕਰਨ ਪੀੜਾ ਆਸਨ, ਵੀਰ ਆਸਨ ਸੂਰਜ ਨਮਸਕਾਰ ਤੇ ਸਵ-ਆਸਨ ਵਰਗੇ ਯੋਗ ਆਸਨ ਕੀਤੇ ਜਾ ਸਕਦੇ ਹਨ
  • ਡਾਈਬਿਟੀਜ਼-ਸ਼ੂਗਰ ਲਈ ਯੋਗ ਆਸਨ: ਡਾਈਬਿਟੀਜ਼ ਵਰਗੀ ਬਿਮਾਰੀ ‘ਚ ਸ਼ੀਰਸ ਆਸਨ ਅਤੇ ਉਸ ਦੇ ਸਮੂਹ, ਸੂਰਜ ਨਮਸਕਾਰ, ਸਵਾਰਗ ਆਸਨ, ਮਹਾਮੁਦਰਾ, ਮੰਡੂਕਾ ਆਸਨ ਮੱਤਯਸਯੇਨਦਰ ਆਸਨ, ਸਵ-ਆਸਨ, ਨਾੜੀ-ਸੋਧਨ ਪ੍ਰਾਣਾਯਾਮ ਆਦਿ ਕੀਤੇ ਜਾ ਸਕਦੇ ਹਨ
  • ਸਿਰ-ਦਰਦ ਵਰਗੀਆਂ ਬਿਮਾਰੀਆਂ ‘ਚ ਯੋਗ ਆਸਨ: ਸਿਰ ਦਰਦ ‘ਚ ਮਾਜਾਰਰੀ ਆਸਨ, ਨਾੜੀ-ਸੋਧਣ ਪ੍ਰਾਣਾਯਾਮ/ ਸੀਰਸ ਆਸਨ, ਹਲ ਆਸਨ, ਸਰਵਾਗ ਆਸਨ, ਪਵਨ ਮੁਕਤ ਆਸਨ, ਪੱਛਮੋਤਾ ਆਸਨ, ਵਜਰ ਆਸਨ ਆਦਿ ਕੀਤੇ ਜਾ ਸਕਦੇ ਹਨ
  • ਮਿਰਗੀ ਲਈ ਯੋਗ ਆਸਨ: ਮਿਰਗੀ ਦੀ ਬਿਮਾਰੀ ‘ਚ ਹਲ ਆਸਨ, ਮਹਾਮੁਦਰਾ, ਪੱਛਮੋਤਾਨ ਆਸਨ, ਸ਼ਸੰਕਾ ਆਸਨ, ਭੁਜੰਗ ਆਸਨ ਅਤੇ ਬਿਨ੍ਹਾਂ ਕੁੰਭਕ ਦੇ ਨਾੜੀ-ਸ਼ੋਧਨ ਪ੍ਰਾਣਾਯਾਮ, ਅੰਤਕੁਭੰਕ ਦੇ ਨਾਲ ਉਜਾਈ ਪ੍ਰਾਣਾਯਾਮ, ਸ਼ੀਤਲੀ ਪ੍ਰਾਣਾਯਾਮ, ਯੋਗ ਨਿੱਦਰਾ ਆਦਿ ਕੀਤੇ ਜਾ ਸਕਦੇ ਹਨ ਇਨ੍ਹਾਂ ਤੋਂ ਇਲਾਵਾ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਸ਼ਾਕਾਹਾਰੀ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!