ਘਰ ’ਚ ਵੱਡਿਆਂ ਤੋਂ ਹੀ ਵਿਹਾਰ ਸਿੱਖਦੇ ਹਨ ਬੱਚੇ
ਜਿਸ ਤਰ੍ਹਾਂ ਨਦੀ ਦੇ ਦੋ ਕਿਨਾਰੇ ਉਸ ਨੂੰ ਸਹਾਰਾ ਦਿੰਦੇ ਹਨ, ਤਾਂ ਕਿ ਨਦੀ ਆਪਣੀ ਮੰਜ਼ਿਲ ਤੱਕ ਦਾ ਸਫਰ ਆਸਾਨੀ ਨਾਲ ਕਰ ਸਕੇ, ਠੀਕ ਉਸੇ ਤਰ੍ਹਾਂ ਅਨੁਸ਼ਾਸਨ ਮਨੁੱਖ ਨੂੰ ਜੀਵਨ ’ਚ ਅੱਗੇ ਵਧਣ ’ਚ ਮੱਦਦ ਕਰਦਾ ਹੈ
ਦੇਖਿਆ ਜਾਵੇ, ਤਾਂ ਬਿਨਾਂ ਅਨੁਸ਼ਾਸਨ ਦੇ ਜੀਵਨ ਵਿਅਰਥ ਹੈ, ਇਸ ਦੇ ਬਿਨ੍ਹਾਂ ਕੋਈ ਵੀ ਚੰਗਾ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਅਨੁਸ਼ਾਸਨ ਦਾ ਪਾਠ ਪੜ੍ਹਾਉਣਾ ਜ਼ਰੂਰੀ ਹੈ ਖਾਸ ਕਰਕੇ ਮਾਤਾ ਪਿਤਾ ਲਈ ਇਹ ਇੱਕ ਗੰਭੀਰ ਵਿਸ਼ਾ ਹੈ
Also Read :-
- ਸੰਸਕਾਰੀ ਹੁੰਦੇ ਹਨ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਲਣ ਵਾਲੇ ਬੱਚੇ
- ਬੱਚਿਆਂ ਨੂੰ ਵੀ ਸਿਖਾਓ ਫੂਡ ਐਂਡ ਟੇਬਲ ਮੈਨਰਜ਼
- ਡੋਰ ਢਿੱਲੀ ਛੱਡੋ, ਬੱਚੇ ਨੂੰ ਕੁਝ ਕਰਨ ਦਿਓ
Table of Contents
ਇੱਥੇ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬੱਚਿਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਵੀ ਅਨੁਸ਼ਾਸਨ ਰੱਖਣਾ ਪੈਂਦਾ ਹੈ
ਸੂਚਿਤ ਕਰਨਾ ਸਿਖਾਓ:
ਜਦੋਂ ਘਰ ਦੇ ਵੱਡੇ ਲੋਕ ਬਿਨਾਂ ਦੱਸੇ ਘਰ ਤੋਂ ਬਾਹਰ ਚਲੇ ਜਾਂਦੇ ਹਨ, ਬੱਚੇ ਵੀ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਆਦਤਾਂ ਨੂੰ ਅਪਣਾਉਣ ਲੱਗ ਜਾਂਦੇ ਹਨ ਜਦੋਂ ਬੱਚੇ ਉਨ੍ਹਾਂ ਨੂੰ ਅਜਿਹਾ ਕਰਦੇ ਦੇਖਦੇ ਹਨ, ਤਾਂ ਬੱਚਿਆ ਨੂੰ ਲਗਦਾ ਹੈ ਕਿ ਵੱਡੇ ਕਿਸੇ ਨੂੰ ਬਿਨ੍ਹਾਂ ਦੱਸੇ ਜਾ ਰਹੇ ਹਨ ਉਹ ਸਮਝਣ ਲਗਦੇ ਹਨ ਕਿ ਘਰ ਤੋਂ ਬਾਹਰ ਜਾਣ ਲਈ ਕਿਸੇ ਵੀ ਇਜਾਜ਼ਤ ਲੈਣ ਜਾਂ ਸੂਚਿਤ ਕਰਨ ਦੀ ਜ਼ਰੂਰਤ ਨਹੀਂ ਹੈ ਫਿਰ ਉਹ ਵੀ ਬਿਨਾਂ ਪੁੱਛੇ ਘਰ ਤੋਂ ਬਾਹਰ ਨਿਕਲਣ ਲਗਦੇ ਹਨ
ਉਪਾਅ ਅਤੇ ਹੱਲ:
ਘਰ ਤੋਂ ਬਾਹਰ ਜਾਣਾ ਹੋਵੇ ਜਾਂ ਗੁਆਂਢ ’ਚ, ਬੱਚਿਆਂ ਦੇ ਸਾਹਮਣੇ ਘਰ ਦੇ ਪਰਿਵਾਰ ਨੂੰ ਸੂਚਿਤ ਕਰੋ ਦੱਸ ਦਿਓ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਸ ਲਈ ਜਾ ਰਹੇ ਹੋ ਅਤੇ ਕਿੰਨੀ ਦੇਰ ’ਚ ਵਾਪਸ ਆਓਂਗੇ ਇਹ ਸਭ ਬੱਚਿਆਂ ਦੇ ਸਾਹਮਣੇ ਹੀ ਕਹੋ ਤਾਂ ਕਿ ਉਹ ਸੁਣਨ ਅਤੇ ਇਸ ਆਦਤ ਨੂੰ ਅਪਣਾਉਣ ਇਹ ਨਿਯਮ ਘਰ ਦੇ ਹਰ ਮੈਂਬਰ ਲਈ ਜ਼ਰੂਰੀ ਕਰੋ, ਫਿਰ ਉਹ ਘਰ ਦੇ ਬਜ਼ੁਰਗ ਹੀ ਕਿਉਂ ਨਾ ਹੋਣ ਜਦੋਂ ਵੱਡੇ ਉਨ੍ਹਾਂ ਦੇ ਸਾਹਮਣੇ ਪਰਿਵਾਰ ਨੂੰ ਸੂਚਿਤ ਕਰਕੇ ਘਰ ਤੋਂ ਬਾਹਰ ਕਦਮ ਰੱਖਣਗੇ, ਤਾਂ ਇਹ ਆਦਤ ਬੱਚਿਆਂ ’ਚ ਵੀ ਆਏਗੀ
ਵੱਡਿਆਂ ਦੇ ਫੈਸਲਿਆਂ ਦਾ ਪਾਲਣ ਕਰੋ:
ਅਜਿਹੇ ਕਈ ਲੋਕ ਹਨ ਜੋ ਕਿਤੇ ਜਾਣ ਜਾਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਘਰ ਦੇ ਵੱਡਿਆਂ ਅਤੇ ਪਰਿਵਾਰ ਤੋਂ ਪੁੱਛਦੇ ਹਨ ਪਰ ਉਨ੍ਹਾਂ ਦੇ ਮਨ੍ਹਾ ਕਰਨ ’ਤੇ ਫੈਸਲੇ ਦਾ ਵਿਰੋਧ ਕਰਦੇ ਹੋਏ ਬਹਿਸ ਕਰਨ ਲੱਗ ਜਾਂਦੇ ਹਨ ਅਤੇ ਉੱਚੀ ਆਵਾਜ਼ ’ਚ ਵੱਡਿਆਂ ਨੂੰ ਜਵਾਬ ਦਿੰਦੇ ਹਨ ਵੱਡਿਆਂ ਦਾ ਇਹ ਵਿਹਾਰ ਬੱਚੇ ਦੇਖਦੇ ਹਨ ਅਤੇ ਸਿੱਖ ਲੈਂਦੇ ਹਨ ਫਿਰ ਵੱਡਿਆਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਸਿੱਖ ਜਾਂਦੇ ਹਨ
ਉਪਾਅ ਅਤੇ ਹੱਲ:
ਕਿਸੇ ਵੀ ਕੰਮ ਨੂੰ ਕਰਨ ਜਾਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਬੱਚਿਆਂ ਦੇ ਸਾਹਮਣੇ ਵੱਡਿਆਂ ਦੀ ਇਜਾਜ਼ਤ ਲੈਣ ਉਨ੍ਹਾਂ ਤੋਂ ਪੁੱਛਣ ਕਿ ਕੀ ਤੁਸੀਂ ਇਹ ਕਰ ਸਕਦੇ ਹੋ, ਜਿਵੇਂ ਕਿ ਕੁੁਝ ਖਰੀਦਣਾ ਹੋਵੇ ਜਾਂ ਕਿਸੇ ਕੰਮ ’ਤੇ ਫੈਸਲਾ ਕਰਨਾ ਹੋਵੇ ਆਦਿ ਜੇਕਰ ਉਹ ਮਨ੍ਹਾ ਕਰਦੇ ਹਨ, ਤਾਂ ਉਨ੍ਹਾਂ ਨਾਲ ਬਹਿਸ ਨਾ ਕਰੋ ਜੇਕਰ ਉਨ੍ਹਾਂ ਨੇ ਮਨ੍ਹਾ ਕੀਤਾ ਹੈ ਤਾਂ ਉਸ ਨੂੰ ਸਵੀਕਾਰੋ ਤੁਹਾਡੇ ਇਸ ਵਿਹਾਰ ਨੂੰ ਦੇਖ ਕੇ ਬੱਚੇ ਵੀ ਵੱਡਿਆਂ ਦੇ ਫੈਸਲੇ ਦੀ ਕਦਰ ਕਰਨਾ ਸਿੱਖਣਗੇ ਅਤੇ ਵਿਰੋਧ ਦੀ ਭਾਵਨਾ ਨਹੀਂ ਰੱਖਣਗੇ
ਪੁੱਛਣ ਦੀ ਆਦਤ ਵੀ ਪਾਓ:
ਜਦੋਂ ਕਿਸੇ ਦੇ ਘਰ ਜਾਂਦੇ ਹੋ, ਤਾਂ ਕਈ ਵਾਰ ਬੱਚੇ ਭੱਜ ਕੇ ਸਿੱਧਾ ਉਨ੍ਹਾਂ ਦੇ ਘਰ ਅੰਦਰ ਚਲੇ ਜਾਂਦੇ ਹਨ ਦੂਜੇ ਪਾਸੇ ਜਦੋਂ ਉਨ੍ਹਾਂ ਦੇ ਘਰ ’ਚ ਬੈਠਦੇ ਹੋ, ਤਾਂ ਕਦੇ ਕੋਈ ਸਮਾਨ ਜਾਂ ਟੀਵੀ ਛੂੰਹਦੇ ਹੋ ਇਸ ਨਾਲ ਦੂਜਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਬੱਚਿਆਂ ’ਚ ਸ਼ਿਸ਼ਟਾਚਾਰ ਦੀ ਕਮੀ ਵੀ ਝਲਕਦੀ ਹੈ ਜੇਕਰ ਬੱਚੇ ਵੱਲੋਂ ਕੋਈ ਸਮਾਨ ਟੁੱਟ ਜਾਵੇ, ਤਾਂ ਮਾਪਿਆਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ
ਉਪਾਅ ਅਤੇ ਹੱਲ:
ਪਹਿਲਾਂ ਬੱਚਿਆਂ ਨੂੰ ਸਮਝਾਓ ਕਿ ਉਨ੍ਹਾਂ ਨੂੰ ਬਿਨਾਂ ਪੁੱਛੇ ਕਿਸੇ ਦੇ ਘਰ ’ਚ ਨਾ ਤਾਂ ਜਾਣਾ ਹੈ ਅਤੇ ਨਾ ਹੀ ਕਿਸੇ ਸਮਾਨ ਨੂੰ ਛੂਹਣਾ ਹੈ ਬੱਚਿਆਂ ਨੂੰ ਇਨ੍ਹਾਂ ਆਦਤਾਂ ਨੂੰ ਸੁਧਾਰਨ ਲਈ ਪਹਿਲਾਂ ਵੱਡਿਆਂ ਨੂੰ ਵੀ ਆਪਣੀ ਆਦਤ ਸੁਧਾਰਨੀ ਹੋਵੇਗੀ ਜਦੋਂ ਕਿਸੇ ਦੇ ਘਰ ਜਾਓ, ਤਾਂ ਵੱਡੇ ਉਨ੍ਹਾਂ ਤੋਂ ਅੰਦਰ ਜਾਣ ਦੀ ਇਜਾਜ਼ਤ ਲੈਣ ਬੱਚਿਆਂ ਦੇ ਸਾਹਮਣੇ ਕੋਈ ਵੀ ਸਮਾਨ ਛੂਹਣ ਤੋਂ ਪਹਿਲਾਂ ਦੋਸਤ ਜਾਂ ਗੁਆਂਢੀ ਤੋਂ ਪੁੱਛੋ ਬੱਚਿਆਂ ਨੂੰ ਇਹ ਨਾ ਕਹੋ ਕਿ ਪੁੱਛ ਕਿਉਂ ਰਹੇ ਹੋ ਜਾਂ ਪੁੱਛਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਵਿਹਾਰ ਤੋਂ ਬੱਚੇ ਸਿੱਖਣਗੇ ਅਤੇ ਪੁੱਛ ਕੇ ਕੰਮ ਕਰਨਗੇ
ਗੱਲ ਕਰਨ ਦਾ ਸਲੀਕਾ:
ਬੱਚਿਆਂ ਨੂੰ ਘਰ ਆਏ ਹੋਇਆਂ ਨੂੰ ਅਤੇ ਫੋਨ ’ਤੇ ਮੌਜ਼ੂਦ ਸਖ਼ਸ਼ ਨਾਲ ਗੱਲ ਕਰਨਾ ਸਿਖਾਓ ਜਦੋਂ ਘਰ ’ਚ ਕਿਸੇ ਦੀ ਕਾੱਲ ਆਉਂਦੀ ਹੈ, ਤਾਂ ਕਈ ਬੱਚੇ ਸਿੱਧਾ ਇਹ ਪੁੱਛਦੇ ਹਨ ਕਿ ਕੌਣ ਬੋਲ ਰਿਹਾ ਹੈ ਅਤੇ ਕਿਸ ਨਾਲ ਗੱਲ ਕਰਨੀ ਹੈ ਦੂਜੇ ਪਾਸੇ ਘਰ ’ਚ ਮਹਿਮਾਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਨਮਸਕਾਰ ਕਰਨਾ ਛੱਡੋ, ਜੇਕਰ ਮਹਿਮਾਨ ਕੁਝ ਪੁੱਛਦੇ ਹਨ, ਤਾਂ ਉਨ੍ਹਾਂ ਨੂੰ ਜਵਾਬ ਨਹੀਂ ਦਿੰਦੇ ਗੱਲਬਾਤ ਦਾ ਲਹਿਜ਼ਾ ਬੱਚਿਆਂ ਦਾ ਸ਼ਿਸ਼ਟਾਚਾਰ ਦੱਸਦਾ ਹੈ
ਉਪਾਅ ਅਤੇ ਹੱਲ:
ਬੱਚਿਆਂ ਨੂੰ ਸਿਖਾਓ ਕਿ ਜਦੋਂ ਕਿਸੇ ਦਾ ਫੋਨ ਆਏ, ਤਾਂ ਤਹਜੀਬ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਕਿ ਤੁਹਾਡਾ ਨਾਂਅ ਕੀਤਾ ਹੈ ਅਤੇ ਤੁਸੀਂ ਕੌਣ ਹੋ ਉਸ ਤੋਂ ਬਾਅਦ ਉਨ੍ਹਾਂ ਦਾ ਪਰਿਚੈ ਲਓ ਦੂਜੇ ਪਾਸੇ ਜਦੋਂ ਘਰ ’ਚ ਕੋਈ ਮਹਿਮਾਨ ਆਉਣ, ਤਾਂ ਉਨ੍ਹਾਂ ਨੂੰ ਨਮਸਕਾਰ ਕਰਨ ਲਈ ਕਹੋ ਵੱਡੇ ਵੀ ਫੋਨ ’ਤੇ ਅਤੇ ਘਰ ਆਏ ਕਿਸੇ ਵੀ ਵਿਅਕਤੀ ਦਾ ਨਮਸਕਾਰ ਕਰਨ ਅਤੇ ਹਾਲਾਚਾਲ ਪੁੱਛਣ ਤੁਸੀਂ ਜਿਹੋ-ਜਿਹੀ ਗੱਲ ਕਰੋਂਗੇ ਬੱਚੇ ਵੀ ਵੈਸੀ ਹੀ ਗੱਲ ਕਰਨਾ ਸਿੱਖਣਗੇ