Also teach children food and table manners

ਬੱਚਿਆਂ ਨੂੰ ਵੀ ਸਿਖਾਓ ਫੂਡ ਐਂਡ ਟੇਬਲ ਮੈਨਰਜ਼
ਕਿਤੇ ਲੰਚ ’ਤੇ ਜਾਣਾ ਹੋਵੇ ਜਾਂ ਡਿਨਰ ’ਤੇ, ਬੱਚੇ ਤਾਂ ਨਾਲ ਹੁੰਦੇ ਹੀ ਹਨ ਜੇਕਰ ਉਹ ਸਲੀਕੇ ਨਾਲ ਭੋਜਨ ਪਲੇਟ ’ਚ ਪਾਉਂਦੇ ਅਤੇ ਖਾਂਦੇ ਹਨ ਤਾਂ ਉਹ ਸਾਰਿਆਂ ਦੀਆਂ ‘ਅੱਖਾਂ ਦੇ ਤਾਰੇ’ ਬਣ ਜਾਂਦੇ ਹਨ ਅਤੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਜੇਕਰ ਬੱਚੇ ਬੇਤਰਤੀਬੇ ਪਲੇਟ ਚੁੱਕ ਕੇ ਉਸ ’ਚ ਸਾਰਾ ਖਾਣਾ ਭਰ ਲੈਂਦੇ ਹਨ ਤਾਂ ਖਾਣੇ ਦੀ ਬੇਕਦਰੀ ਅਤੇ ਵੇਸਟੇਜ ਦੇ ਨਾਲ-ਨਾਲ ਤੁਹਾਡੀ ਸ਼ਰਮਿੰਦਗੀ ਦਾ ਕਾਰਨ ਵੀ ਬਣਦੇ ਹਨ

ਜ਼ਰਾ ਸੋਚੋ, ਜੇਕਰ ਤੁਸੀਂ ਆਪਣੇ ਵੱਡੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਡਿਨਰ ’ਤੇ ਕਿਸੇ ਰੇਸਤਰਾਂ ’ਚ ਗਏ ਹੋਵੋ, ਉੱਥੇ ਬੱਚਿਆਂ ਦਾ ਖਾਣ-ਪੀਣ ਦਾ ਸਲੀਕਾ ਅਤੇ ਗੱਲ ਕਰਨ ਦਾ ਲਹਿਜਾ ਚੰਗਾ ਹੈ, ਇਸ ਨਾਲ ਦੂਜਿਆਂ ’ਤੇ ਕੀ ਇੰਪ੍ਰੈਸ਼ਨ ਪੈਂਦਾ ਹੈ, ਸੋਚ ਕੇ ਹੀ ਮਨ ਪ੍ਰਫੁੱਲਿਤ ਹੋ ਉੱਠੇਗਾ

ਬੱਚਿਆਂ ਨੂੰ ਦੱਸੋ ਖਾਣ ਦੇ ਤਰੀਕੇ

ਗੱਲ ਜਦੋਂ ਮੀਲ ਮੈਨਰਜ਼ ਦੀ ਹੋਵੇ ਤਾਂ ਛੋਟਿਆਂ ਦੇ ਨਾਲ ਵੱਡਿਆਂ ਲਈ ਵੀ ਇਹ ਜ਼ਰੂਰੀ ਹੈ ਵੱਡੇ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਅਪਣਾਉਂਦੇ ਹਨ ਤਾਂ ਛੋਟੇ ਵੀ ਉਨ੍ਹਾਂ ਨੂੰ ਅਪਣਾਉਣ ’ਚ ਯਤਨਸ਼ੀਲ ਰਹਿਣਗੇ ਮੇਜ ਕੁਰਸੀ ’ਤੇ ਬੈਠ ਕੇ ਜਾਂ ਜ਼ਮੀਨ ’ਤੇ ਬੈਠ ਕੇ ਖਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਨੇਪਕਿਨ ਨੂੰ ਆਪਣੇ ਗੋਡਿਆਂ ’ਤੇ ਵਿਛਾਓ ਅਤੇ ਗੋਡੇ ਮੇਜ ਦੇ ਅੰਦਰ ਆਪਣਾ ਖਾਣਾ ਅਰਾਮ ਨਾਲ ਇੱਕ-ਇੱਕ ਬੁਰਕੀ ਲੈ ਕੇ ਖਾਓ ਅਤੇ ਹੌਲੀ-ਹੌਲੀ ਚਬਾ ਕੇ ਖਾਓ ਭਾਵੇਂ ਭੁੱਖ ਕਿੰਨੀ ਵੀ ਤੇਜ ਕਿਉਂ ਨਾ ਹੋਵੇ, ਖਾਣਾ ਕਿੰਨਾ ਵੀ ਸਵਾਦਿਸ਼ਟ ਹੋਵੇ, ਖਾਣ ਦਾ ਅਨੰਦ ਉਠਾਓ

ਪੀਣ ਵਾਲੇ ਪਦਾਰਥਾਂ ਦਾ ਕਿਵੇਂ ਕਰੀਏ ਸੇਵਨ

ਖਾਣ ਦੇ ਨਾਲ ਬੱਚੇ ਅਕਸਰ ਸਾਫ਼ਟ ਡ੍ਰਿੰਕਸ ਲੈਣਾ ਪਸੰਦ ਕਰਦੇ ਹਨ ਵਿਸ਼ੇਸ਼ ਕਰਕੇ ਸਮਾਰੋਹਾਂ ’ਤੇ ਰੇਸਤਰਾਂ ਆਦਿ ’ਚ ਉਨ੍ਹਾਂ ਨੂੰ ਸਿਖਾਓ ਕਿ ਖਾਣੇ ਦੇ ਨਾਲ-ਨਾਲ ਡ੍ਰਿੰਕਸ ਦਾ ਸਿਪ ਵੀ ਲੈਂਦੇ ਰਹੋ ਸਿੱਪ ਆਰਾਮ ਨਾਲ ਲਓ ਇੱਕ ਹੀ ਵਾਰ ’ਚ ਬਹੁਤ ਜ਼ਿਆਦਾ ਡ੍ਰਿੰਕ ਨਾ ਪੀਓ ਜੇਕਰ ਖਾਣਾ ਬੁੱਲ੍ਹਾਂ ਦੇ ਆਸ-ਪਾਸ ਜਾਂ ਕੋਨਿਆਂ ’ਤੇ ਲੱਗਿਆ ਮਹਿਸੂਸ ਹੋਵੇ ਤਾਂ ਉਸ ਨੂੰ ਨੈਪਕਿਨ ਨਾਲ ਸਾਫ਼ ਕਰੋ ਜੀਭ ਅਤੇ ਹੱਥ ਦੀ ਵਰਤੋਂ ਨਾ ਕਰੋ ਖਾਣਾ ਜੇਕਰ ਟੇਬਲ ’ਤੇ ਤੁਹਾਡੀ ਪਹੁੰਚ ਤੋਂ ਦੂਰ ਹੈ ਤਾਂ ਖੁਦ ਉਸ ਡੌਂਗੇ ਨੂੰ ਆਪਣੇ ਵੱਲ ਨਾ ਘੜੀਸੋ ਕਿਸੇ ਵੱਡੇ ਨੂੰ ਕਹੋ ਕਿ ਪਲੀਜ਼ ਉਹ ਖਾਣਾ ਮੇਰੇ ਨੇੜੇ ਕਰ ਦਿਓ ਅਤੇ ਬਾਅਦ ’ਚ ਥੈਂਕਸ ਬੋਲਣਾ ਨਾ ਭੁੱਲੋ

ਸਾਰਿਆਂ ਦੇ ਨਾਲ ਖਾਣ ਲੱਗੇ ਹੋ ਤਾਂ

ਵੱਡੇ ਗਰੁੱਪ ’ਚ ਜੇਕਰ ਤੁਸੀਂ ਖਾਣਾ ਖਾ ਰਹੇ ਹੋ ਤਾਂ ਬੱਚਿਆਂ ਨੂੰ ਦੱਸੋ ਕਿ ਆਪਣਾ ਖਾਣਾ ਖਤਮ ਹੋਣ ’ਤੇ ਇਕਦਮ ਨਾ ਉੱਠ ਜਾਓ ਹੋਰਾਂ ਦਾ ਖਾਣਾ ਖਤਮ ਹੋਣ ’ਤੇ ਇੰਤਜ਼ਾਰ ਕਰੋ ਵਿਚਕਾਰ ਉੱਠ ਕੇ ਜਾਣਾ ਗਲਤ ਆਦਤ ਹੈ ਖਾਣੇ ਦੀ ਖਾਲੀ ਪਲੇਟ ਟੇਬਲ ’ਤੇ ਨਾ ਖਿਸਕਾਓ ਆਪਣੀ ਲੈਪ ’ਤੇ ਹੀ ਰੱਖੋ ਨੈਪਕਿਨ ਵੀ ਵਿਛਿਆ ਰਹਿਣ ਦਿਓ ਜੇਕਰ ਤੁਹਾਨੂੰ ਜ਼ਰੂਰੀ ਉੱਠਣਾ ਹੋਵੇ ਤਾਂ ‘ਐਕਸਕਿਊਜ਼ ਮੀ’ ਕਹਿ ਕੇ ਉੱਠੋ ਘਰ ਹੋ ਤਾਂ ਪਲੇਟ ਕਿਚਨ ’ਚ ਰੱਖੋ ਬਾਹਰ ਕਿਸੇ ਦੇ ਘਰ ਖਾਣੇ ’ਤੇ ਗਏ ਹੋਂ ਤਾਂ ਪਲੇਟ ਕਿਚਨ ’ਚ ਜੂਠੇ ਬਤਰਨਾਂ ਦੀ ਜਗ੍ਹਾ ਰੱਖੋ

ਜੂਠਾ ਨਾ ਛੱਡੋ

ਵੱਡੇ ਹੋਣ ਜਾਂ ਬੱਚੇ, ਪਲੇਟ ’ਚ ਓਨਾ ਹੀ ਖਾਣਾ ਲਓ ਜਿੰਨਾ ਤੁਸੀਂ ਖਾਣਾ ਹੈ ਸਬਜ਼ੀ ਇੱਕ-ਇੱਕ ਕਰਕੇ ਦੋ ਤੋਂ ਵੱਧ ਪਲੇਟ ’ਚ ਨਾ ਪਾਓ ਸਬਜ਼ੀ ਦੀ ਮਾਤਰਾ ਘੱਟ ਲਓ ਸਵਾਦ ਲੱਗਣ ’ਤੇ ਜਾਂ ਖਤਮ ਹੋਣ ’ਤੇ ਮੁੜ ਲੈ ਲਓ ਕਈ ਵਾਰ ਬੱਚੇ ਨੇ ਪਲੇਟ ’ਚ ਖਾਣਾ ਪਾ ਲਿਆ ਹੈ ਅਤੇ ਉਸ ਨੂੰ ਮਜ਼ਾ ਨਹੀਂ ਆ ਰਿਹਾ ਤਾਂ ਬੱਚੇ ਨੂੰ ਅਜਿਹੀ ਸਥਿਤੀ ’ਚ ਛੋਟ ਦੇ ਦਿਓ ਕਿ ੳਹ ਖਾਣਾ ਛੱਡ ਸਕਦਾ ਹੈ
ਆਪਣੀ ਪਲੇਟ ਤੋਂ ਉਸ ਦੀ ਪਸੰਦ ਦੀ ਚੀਜ਼ ਟੇਸਟ ਕਰਵਾ ਕੇ ਹੀ ਮੁੜ ਪਲੇਟ ’ਚ ਖਾਣਾ ਪਾਉਣ ਨੂੰ ਕਹੋ ਖਾਣੇ ਦੀ ਪਲੇਟ ਨੂੰ ਵੱਖ-ਵੱਖ ਖਾਧ ਪਦਾਰਥਾਂ ਨਾਲ ਨਾ ਭਰੋ ਨਹੀਂ ਤਾਂ ਤੁਸੀਂ ਖਾਣ ਦੇ ਸਵਾਦ ਦਾ ਮਜ਼ਾ ਨਹੀਂ ਲੈ ਸਕੋਗੇ ਖਾਣੇ ਦੀ ਪਲੇਟ ਨੂੰ ਕਦੇ ਨੈਪਕਨ ਨਾਲ ਨਾ ਢੱਕੋ ਖਾਣਾ ਜੇਕਰ ਹੱਥਾਂ ਨਾਲ ਖਾ ਰਹੇ ਹੋ ਤਾਂ ਵਿੱਚ-ਵਿੱਚ ਉਂਗਲਾਂ ਨੈਪਕਿਨ ਨਾਲ ਸਾਫ਼ ਕਰਦੇ ਰਹੋ

ਇਨ੍ਹਾਂ ਸਭ ਸੱਭਿਆ ਆਦਤਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਧਿਆਨ ਰੱਖਣ ਲਈ ਹੁੰਦਾ ਹੈ, ਜਿਵੇਂ ਤੁਸੀਂ ਰੇਸਤਰਾਂ ’ਚ ਖਾਣਾ ਖਾ ਰਹੇ ਹੋ ਅਤੇ ਜੇਕਰ ਖਾਣੇ ’ਚ ਵਾਲ ਆ ਜਾਵੇ ਤਾਂ ਤੁਰੰਤ ਵੇਟਰ ਨੂੰ ਬੁਲਾ ਕੇ ਵਿਖਾਓ ਜੇਕਰ ਤੁਸੀਂ ਕਿਸੇ ਦੇ ਘਰ ਖਾਣਾ ਖਾਣ ਗਏ ਹੋ ਤਾਂ ਵਾਲ ਨੂੰ ਹੌਲੀ ਜਿਹੇ ਖਾਣੇ ਤੋਂ ਵੱਖ ਕਰ ਦਿਓ, ਰੌਲਾ ਨਾ ਪਾਓ, ਨਹੀਂ ਤਾਂ ਹੋਸਟ ਐਂਬੇਰੇਸ ਮਹਿਸੂਸ ਕਰੇਗਾ ਕਿਸੇ ਦੇ ਘਰ ਖਾਣੇ ’ਤੇ ਗਏ ਹੋ ਜਾਂ ਬਾਹਰ ਗੱਲ ਆਰਾਮ ਨਾਲ ਕਰੋ ਹੱਸੋ ਵੀ ਸੀਮਤ ਬਹੁਤਾ ਸ਼ੋਰ-ਸ਼ਰਾਬਾ ਨਾ ਕਰੋ ਬੱਚਿਆਂ ਨੂੰ ਕਿਸੇ ਗਲਤ ਗੱਲ ’ਤੇ ਟੋਕਣਾ ਪਵੇ ਤਾਂ ਪਿਆਰ ਨਾਲ ਟੋਕੋ ਖਾਣਾ ਆਵਾਜ਼ ਕਰਦੇ ਹੋਏ ਨਾ ਖਾਓ ਖਾਂਦੇ ਸਮੇਂ ਗੱਲਾਂ ਘੱਟ ਕਰੋ, ਨਹੀਂ ਤਾਂ ਖਾਣੇ ਦੇ ਕਣ ਦੂਜੇ ’ਤੇ ਡਿੱਗ ਸਕਦੇ ਹਨ ਬੱਚਿਆਂ ਨੂੰ ਵੀ ਖਾਣ ਦੀ ਪਸੰਦ ਪੁੱਛੋ ਧਿਆਨ ਦਿਓ ਉਨ੍ਹਾਂ ਦੀ ਪਸੰਦ ਪੂਰੀ ਹੋਵੇ ਪਰੰਤੂ ਬੱਚਿਆਂ ਦੀ ਨਜਾਇਜ਼ ਮੰਗ ਪੂਰੀ ਨਾ ਕਰੋ ਅੰਤ ’ਚ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਡੇਜ਼ਰਟ ਵੀ ਖਵਾਓ -ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!