learn to accept mistakes

ਗਲਤੀਆਂ ਸਵੀਕਾਰਨਾ ਵੀ ਸਿੱਖੋ

ਗਲਤੀਆਂ ਕਾਰਨ ਹੋਣ ਵਾਲੇ ਵਿਵਾਦ ਦੀ ਸਥਿਤੀ ਘਰ ਗ੍ਰਹਿਸਥੀ ’ਚ ਝਗੜੇ ਕਰਵਾਉਣ ਤੱਕ ਲੈ ਜਾਂਦੀ ਹੈ ਇਸ ਵਿਵਾਦ ਨੂੰ ਅਸੀਂ ਆਪਣੀ ਸੂਝ-ਬੂਝ ਨਾਲ ਟਾਲ ਵੀ ਸਕਦੇ ਹਾਂ ਇਸ ਤਰ੍ਹਾਂ ਦੇ ਵਿਵਾਦ ਸਾਡੀ ਅਗਿਆਨਤਾ ਕਾਰਨ ਹੀ ਉਪਜਦੇ ਹਨ ਗ੍ਰਹਿਸਥ ਜੀਵਨ ’ਚ ਗਲਤੀਆਂ ਕਾਰਨ ਵਿਵਾਦਾਂ ਦਾ ਪ੍ਰਭਾਵ ਸਾਡੇ ਦ੍ਰਿਸ਼ਟੀਕੋਣ ਅਤੇ ਵਿਸ਼ੇ-ਵਿਸ਼ੇਸ਼ ਤੇ ਸਾਡੇ ਗਹਿਣ ਚਿੰਤਨ ਦੀ ਕਮੀ ਨੂੰ ਪ੍ਰਦਰਸ਼ਿਤ ਕਰਦਾ ਹੈ
ਗਲਤੀਆਂ ਕਿਹੜੇ ਮਨੁੱਖ ਤੋਂ ਨਹੀਂ ਹੁੰਦੀਆਂ ਹਰ ਮਨੁੱਖ ਪ੍ਰਾਣੀ ਗਲਤੀ ਕਰਦਾ ਹੈ ਇਸ ਤਰ੍ਹਾਂ ਗਲਤੀ ਕਰਨ ਦੀ ਪ੍ਰਵਿਰਤੀ ਮਨੁੱਖਾਂ ’ਚ ਸੁਭਾਵਿਕ ਤੌਰ ’ਤੇ ਹੁੰਦੀ ਹੈ ਇਹ ਵੱਖਰੀ ਗੱਲ ਹੈ ਕਿ ਮਨੁੱਖ ਤੋਂ ਹੋਣ ਵਾਲੀਆਂ ਗਲਤੀਆਂ ’ਚ ਭਿੰਨਤਾ ਹੁੰਦੀ ਹੈ ਕਈ ਆਪਣੇ ਕੰਮਾਂ ਨੂੰ ਆਪਣੀ ਗਲਤੀ ਦਾ ਅੰਜ਼ਾਮ ਦੇਣ ਦਾ ਯਤਨ ਕਰਦੇ ਹਨ

ਮਨੁੱਖ ਵੱਲੋਂ ਹੋਣ ਵਾਲੀਆਂ ਗਲਤੀਆਂ ਦਾ ਕਾਰਨ ਉਸ ਦੇ ਵਿਹਾਰਕ ਜੀਵਨ ਨਾਲ ਸਿੱਧਾ ਸੰਬੰਧ ਰੱਖਦਾ ਹੈ ਕਦੇ-ਕਦੇ ਕ੍ਰੋਧ ’ਚ, ਤਨਾਅਗ੍ਰਸਤ ਹੋਣ ਨਾਲ ਅਤੇ ਕਦੇ ਜ਼ਿਆਦਾ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਅਸੀਂ ਗਲਤੀਆਂ ਕਰ ਬੈਠਦੇ ਹਾਂ

ਗਲਤੀਆਂ ਪਤੀ-ਪਤਨੀ ਦੇ ਜੀਵਨ ’ਚ ਦਰਾਰ ਪੈਦਾ ਕਰ ਦਿੰਦੀਆਂ ਹਨ ਗਲਤੀਆਂ ਗ੍ਰਹਿਸਥ ਜੀਵਨ ’ਚ ਵਿਵਾਦ ਦਾ ਕਾਰਨ ਬਣ ਜਾਂਦੀਆਂ ਹਨ ਗਲਤੀਆਂ ਤੋਂ ਉੱਠੇ ਵਿਵਾਦ ਜਾਂ ਝਗੜੇ ਦੀ ਸਥਿਤੀ ਉਦੋਂ ਹੋਰ ਵਧ ਜਾਂਦੀ ਹੈ, ਜਦੋਂ ਗਲਤੀ ਕਰਨ ਵਾਲਾ ਆਪਣੀ ਗਲਤੀ ਸਵੀਕਾਰ ਨਹੀਂ ਕਰਦਾ ਇਸ ਸਥਿਤੀ ’ਚ ਝਗੜੇ ਦੀ ਬਲਾ ਨੂੰ ਟਾਲਣਾ ਮੁਸ਼ਕਲ ਹੋ ਜਾਂਦਾ ਹੈ

ਗਲਤੀਆਂ ਕਾਰਨ ਹੋਣ ਵਾਲੇ ਵਿਵਾਦ ਦੀ ਸਥਿਤੀ ਘਰ ਗ੍ਰਹਿਸਥੀ ’ਚ ਝਗੜੇ ਕਰਵਾਉਣ ਤੱਕ ਲੈ ਜਾਂਦੀ ਹੈ ਇਸ ਵਿਵਾਦ ਨੂੰ ਅਸੀਂ ਆਪਣੀ ਸੂਝ-ਬੂਝ ਨਾਲ ਟਾਲ ਵੀ ਸਕਦੇ ਹਾਂ ਇਸ ਤਰ੍ਹਾਂ ਦੇ ਵਿਵਾਦ ਸਾਡੀ ਅਗਿਆਨਤਾ ਕਾਰਨ ਹੀ ਉਪਜਦੇ ਹਨ ਗ੍ਰਹਿਸਥ ਜੀਵਨ ’ਚ ਗਲਤੀਆਂ ਕਾਰਨ ਵਿਵਾਦਾਂ ਦਾ ਪ੍ਰਭਾਵ ਸਾਡੇ ਦ੍ਰਿਸ਼ਟੀਕੋਣ ਅਤੇ ਵਿਸ਼ੇ-ਵਿਸ਼ੇਸ਼ ਤੇ ਸਾਡੇ ਗਹਿਣ ਚਿੰਤਨ ਦੀ ਕਮੀ ਨੂੰ ਪ੍ਰਦਰਸ਼ਿਤ ਕਰਦਾ ਹੈ
ਖਾਣਾ ਬਣਾਉਂਦੇ ਸਮੇਂ ਘਰੇਲੂ ਔਰਤਾਂ ਤੋਂ ਗਲਤੀ ਹੋ ਹੀ ਜਾਂਦੀ ਹੈ ਕਈ ਵਾਰ ਨੂੰਹ ਸਬਜ਼ੀ ਬਣਾਉਂਦੇ ਸਮੇਂ ਗਲਤੀ ਕਰ ਬੈਠਦੀ ਹੈ ਹੁੰਦਾ ਇਹ ਹੈ ਕਿ ਨੂੰਹ ਜਦੋਂ ਸਬਜ਼ੀ ਬਣਾਉਂਦੀ ਹੈ ਤਾਂ ਉਹ ਪਹਿਲੀ ਵਾਰ ਸਬਜ਼ੀ ’ਚ ਲੂਣ ਪਾ ਚੁੱਕੀ ਹੁੰਦੀ ਹੈ ਕੰਮ ਕਰਦੇ ਹੋਏ ਇਸ ਗੱਲ ਨੂੰ ਉਹ ਭੁੱਲ ਜਾਂਦੀਆਂ ਹਨ ਅਤੇ ਦੁਬਾਰਾ ਸਬਜੀ ’ਚ ਲੂਣ ਪਾਉਣ ਦੀ ਗਲਤੀ ਕਰ ਬੈਠਦੀਆਂ ਹਨ


ਭੋਜਨ ਕਰਦੇ ਸਮੇਂ ਜਦੋਂ ਸੱਸ ਨੂੰ ਪਤਾ ਚੱਲਦਾ ਹੈ ਕਿ ਸਬਜ਼ੀ ’ਚ ਲੂਣ ਜ਼ਿਆਦਾ ਹੈ ਤਾਂ ਉਹ ਆਪਣੀ ਨੂੰਹ ਨੂੰ ਭਲਾ-ਬੁਰਾ ਕਹਿੰਦੀ ਹੈ ਨੂੰਹ ਦੀ ਇੱਕ ਛੋਟੀ ਜਿਹੀ ਗਲਤੀ ਲਈ ਏਨਾ ਵਿਵਾਦ ਠੀਕ ਨਹੀਂ ਹੈ ਰਸੋਈ ਘਰ ਦੇ ਕੰਮਕਾਜ ’ਚ ਰੁੱਝੇ ਰਹਿਣ ਕਾਰਨ ਇਸ ਤਰ੍ਹਾਂ ਦੀ ਗਲਤੀ ਸੰਭਵ ਹੈ ਇਸ ਛੋਟੀ ਗਲਤੀ ਲਈ ਸੱਸ ਵੱਲੋਂ ਨੂੰਹ ਨੂੰ ਵੱਡੀ ਸਜਾ ਦੇਣਾ ਸੱਸ ਦੀ ਤਾਨਾਸ਼ਾਹੀ ਹੀ ਕਹਿਲਾਏਗੀ

ਇੱਥੇ ਨੂੰਹ ਦੀ ਵੀ ਗਲਤੀ ਹੈ ਜਦੋਂ ਨੂੰਹ ਨੂੰ ਪਤਾ ਚੱਲ ਗਿਆ ਕਿ ਸਬਜ਼ੀ ’ਚ ਲੂਣ ਜ਼ਿਆਦਾ ਪੈਣ ਦੀ ਵਜ੍ਹਾ ਨਾਲ ਸੱਸ ਨਾਰਾਜ਼ ਹੋ ਗਈ ਹੈ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗ ਸਕਦੀ ਸੀ ਨੂੰਹ, ਸੱਸ ਨੂੰ ਇਹ ਕਹਿ ਦਿੰਦੀ ਕਿ ਉਹ ਭਵਿੱਖ ’ਚ ਅਜਿਹੀ ਗਲਤੀ ਨਹੀਂ ਕਰੇਗੀ ਤਾਂ ਹੋ ਸਕਦਾ ਹੈ ਕਿ ਸੱਸ ਦਾ ਮਿਜਾਜ਼ ਠੰਡਾ ਹੋ ਜਾਂਦਾ ਹੈ ਨੂੰਹ ਵੱਲੋਂ ਗਲਤੀ ਸਵੀਕਾਰਨ ਤੋਂ ਖੁਸ਼ ਹੋ ਕੇ ਸੱਸ ਉਸ ਨੂੰ ਪਿਆਰ ਨਾਲ ਸਮਝਾਉਣ ਵੀ ਲੱਗ ਜਾਂਦੀ ਹੈ

ਹਕੀਕਤ ’ਚ ਇਨਸਾਨ ਕੋਈ ਗਲਤੀ ਕਰਦਾ ਹੈ ਤਾਂ ਭਲਾਈ ਇਸੇ ’ਚ ਹੈ ਕਿ ਉਹ ਆਪਣੀ ਗਲਤੀ ਨੂੰ ਸਹਿਜ ਰੂਪ ਨਾਲ ਸਵੀਕਾਰ ਕਰ ਲਵੇ ਅਤੇ ਸਾਹਮਣੇ ਵਾਲੇ ਤੋਂ ਮੁਆਫ਼ੀ ਮੰਗਦੇ ਹੋਏ ਗਲਤੀ ਨਾ ਕਰਨ ਦਾ ਵਾਅਦਾ ਕਰੇ ਜੇਕਰ ਗਲਤੀ ਕਰਕੇ ਇਨਸਾਨ ਮੁਆਫ਼ੀ ਨਹੀਂ ਮੰਗਦਾ ਤਾਂ ਇਹ ਵਿਵਾਦ ਦਾ ਕਾਰਨ ਬਣ ਕੇ ਬੁਰੇ ਅੰਜ਼ਾਮਾਂ ਨੂੰ ਜਨਮ ਦਿੰਦਾ ਹੈ ਕਦੇ-ਕਦੇ ਅਸੀਂ ਸੰਕੋਚ ਦੀ ਵਜ੍ਹਾ ਨਾਲ ਆਪਣੀਆਂ ਗਲਤੀਆਂ ਨੂੰ ਸਵੀਕਾਰਨ ਤੋਂ ਹਿਚਕਚਾਉਂਦੇ ਹਾਂ ਸਾਡੀ ਸੋਚ ਇਹ ਹੋ ਜਾਂਦੀ ਹੈ ਕਿ ਇਨ੍ਹਾਂ ਗਲਤੀਆਂ ਕਾਰਨ ਲੋਕ ਸਾਨੂੰ ਹੀਨ ਭਾਵਨਾ ਨਾਲ ਦੇਖਣਗੇ, ਸਾਡੇ ’ਤੇ ਹੱਸਣਗੇ ਆਦਿ ਸਾਡਾ ਇਹ ਸੋਚਣਾ ਵਿਅਰਥ ਹੈ ਕੁਝ ਵਿਅਕਤੀ ਉਸ ਆਦਮੀ ਦੀ ਪ੍ਰਸ਼ੰਸਾ ਕਰਦੇ ਹਨ ਜੋ ਆਪਣੀ ਗਲਤੀ ਖੁਦ ਸਵੀਕਾਰ ਕਰਦੇ ਹੋਏ ਮੁਆਫ਼ੀ ਮੰਗਦਾ ਹੈ

ਜੇਕਰ ਅਸੀਂ ਆਪਣੀ ਗਲਤੀ ਨੂੰ ਖੁਦ ਸਵੀਕਾਰ ਕਰ ਲੈਂਦੇ ਹਾਂ ਤਾਂ ਸਾਡਾ ਵਿਹਾਰ ਸਾਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਖੀਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਛੋਟੀਆਂ-ਵੱਡੀਆਂ ਗਲਤੀਆਂ ਜੇਕਰ ਸਾਡੇ ਤੋਂ ਹੋ ਜਾਂਦੀਆਂ ਹਨ, ਤਾਂ ਅਸੀਂ ਨਿਮਰਤਾ ਨਾਲ ਮੁਆਫ਼ੀ ਮੰਗ ਕੇ ਵਿਵਾਦ ਦੀ ਸਥਿਤੀ ਦਾ ਹੱਲ ਕਰਵਾ ਕੇ ਉਸ ਤਣਾਅ ਤੋਂ ਬਚ ਸਕਦੇ ਹਾਂ
ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!