jamsetji tata donated

ਜਮਸ਼ੇਦਜੀ ਟਾਟਾ100 ਸਾਲਾਂ ’ਚ 75 ਖਰਬ 66 ਅਰਬ 81 ਕਰੋੜ 90 ਲੱਖ ਰੁਪਏ ਕੀਤੇਦਾਨ

ਟਾਟਾ ਗਰੁੱਪ ਦੇ ਫਾਊਂਡਰ ਜਮਸ਼ੇਦਜੀ ਟਾਟਾ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਦਾਨਵੀਰ ਚੁਣਿਆ ਗਿਆ ਹੈ ਐਡੇਲਗਿਵ ਫਾਊਂਡੇਸ਼ਨ ਅਤੇ ਹੁਰੂਨ ਰਿਸਰਚ ਵੱਲੋਂ ਤਿਆਰ ਕੀਤੀ ਗਈ ਦੁਨੀਆਂ ਦੇ ਟਾੱਪ-50 ਦਾਨੀਆਂ ਦੀ ਲਿਸਟ ’ਚ ਜਮਸ਼ੇਦਜੀ ਟਾਟਾ ਨੂੰ ਪਹਿਲਾ ਸਥਾਨ ਮਿਲਿਆ ਹੈ ਇਸ ਲਿਸਟ ’ਚ ਬਿੱਲ ਗੇਟਸ ਐਂਡ ਮੇਲਿੰਡਾ ਫਰੈਂਚ ਗੇਟਸ ਨੂੰ ਦੂਜਾ ਸਥਾਨ, ਜਦਕਿ ਦੁਨੀਆਂ ਦੇ ਸਭ ਤੋਂ ਵੱਡੇ ਨਿਵੇਸ਼ਕਾਂ ’ਚ ਸ਼ਾਮਲ ਵਾੱਰੇਨ ਬਫੈਟ ਇਸ ਲਿਸਟ ’ਚ ਪੰਜਵੇਂ ਨੰਬਰ ’ਤੇ ਹਨ

ਰਿਪੋਰਟ ਅਨੁਸਾਰ ਜਮਸ਼ੇਦਜੀ ਟਾਟਾ ਨੇ ਪਿਛਲੇ 100 ਸਾਲਾਂ ’ਚ 75 ਖਰਬ 66 ਅਰਬ 81 ਕਰੋੜ 90 ਲੱਖ ਰੁਪਏ (102.4 ਬਿਲੀਅਨ ਡਾਲਰ) ਦਾਨ ਕੀਤੇ ਹਨ ਇਨ੍ਹਾਂ ’ਚ ਜ਼ਿਆਦਾਤਰ ਦਾਨ ਸਿਹਤ ਅਤੇ ਸਿੱਖਿਆ ਲਈ ਕੀਤਾ ਗਿਆ ਹੇ, ਇਸ ਲਈ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਦਾਨੀ ਚੁਣਿਆ ਗਿਆ ਹੈ ਖਾਸ ਗੱਲ ਇਹ ਹੈ ਕਿ ਇਸ ਲਿਸਟ ਦੇ ਟਾੱਪ-10 ’ਚ ਜਮਸ਼ੇਦਜੀ ਟਾਟਾ ਇੱਕੋ-ਇੱਕ ਭਾਰਤੀ ਹਨ, ਦੂਜੇ ਪਾਸੇ ਟਾੱਪ-50 ’ਚ 12ਵੇਂ ਸਥਾਨ ’ਤੇ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਦਾ ਨਾਂਅ ਸ਼ਾਮਲ ਹੈ

ਜਮਸ਼ੇਦਜੀ ਨੇ ਸਾਲ 1892 ਤੋਂ ਹੀ ਦਾਨ ਦੇਣ ਦੀ ਸ਼ੁਰੂਆਤ ਕਰ ਦਿੱਤੀ ਸੀ ਉਨ੍ਹਾਂ ਨੇ ਆਪਣੀ ਦੋ ਤਿਹਾਈ ਟਰੱਸਟ ਨੂੰ ਦੇ ਦਿੱਤੀ, ਜੋ ਸਿੱਖਿਆ ਅਤੇ ਸਿਹਤ ਸਮੇਤ ਕਈ ਖੇਤਰਾਂ ’ਚ ਕੰਮ ਕਰ ਰਿਹਾ ਹੇ ਭਾਰਤ ’ਚ ਕਾੱਟਨ ਅਤੇ ਪਿੱਗ ਆਇਰਨ ਇੰਡਸਟਰੀ ਦੇ ਨਿਰਮਾਣ ਦਾ ਸਿਹਰਾ ਜਮਸ਼ੇਦਜੀ ਟਾਟਾ ਨੂੰ ਜਾਂਦਾ ਹੈ ਜਮਸ਼ੇਦਪੁਰ ’ਚ ਟਾਟਾ ਆਇਰਨ ਐਂਡ ਸਟੀਲ ਵਰਕਸ ਕੰਪਨੀ ਦੀ ਸਥਾਪਨਾ ਕੀਤੀ ਸੀ ਜਿਸ ਨੂੰ ਅੱਜ ਸਭ ਟਾਟਾ ਸਟੀਲ ਦੇ ਨਾਂਅ ਨਾਲ ਜਾਣਦੇ ਹਨ ਸਾਲ 1907 ’ਚ ਸਥਾਪਿਤ ਕੀਤੀ ਗਈ ਟਾਟਾ ਸਟੀਲ ਕੰਪਨੀ ਅੱਜ ਭਾਰਤ, ਨੀਦਰਲੈਂਡ ਅਤੇ ਬ੍ਰਿਟੇਨ ਸਮੇਤ 26 ਦੇਸ਼ਾਂ ’ਚ ਮੌਜ਼ੂਦ ਹੈ ਅਤੇ ਦੁਨੀਆਂਭਰ ’ਚ ਇਸ ’ਚ ਲਗਭਗ 80,500 ਲੋਕ ਕੰਮ ਕਰਦੇ ਹਨ

ਇੱਕੋ-ਇੱਕ ਹੋਟਲ, ਜਿੱਥੇ ਸੀ ਬਿਜਲੀ

ਇਹ ਟਾਟਾ ਕੰਪਨੀ ਹੀ ਹੈ ਜਿਸ ਨੇ ਮੁੰਬਈ ’ਚ ਗੇਟਵੇ ਇੰਡੀਆ ਦੇ ਸਾਹਮਣੇ ਤਾਜਮਹਿਲ ਵਰਗਾ ਸ਼ਾਨਦਾਰ ਹੋਟਲ ਖੜ੍ਹਾ ਕਰ ਦਿੱਤਾ ਇਸ ਹੋਟਲ ਦਾ ਸੁਫਨਾ ਦੇਖਣ ਵਾਲੇ ਜਮਸ਼ੇਦਜੀ ਟਾਟਾ ਹੀ ਸਨ ਮੁੰਬਈ ਦੇ ਤਾਜ ਹੋਟਲ ਦੇ ਜਮਸ਼ੇਦਜੀ ਦੇ ਇੱਕ ਦੋ ਹੋਰ ਅਜਿਹੇ ਹੀ ਸੁਫਨੇ ਸਨ ਜਿਸ ਨੂੰ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਪੂਰਾ ਕੀਤਾ ਉਨ੍ਹਾਂ ਦਿਨਾਂ ’ਚ ਹੋਟਲ ਤਾਜ ਮਹਿਲ ਦਸੰਬਰ 1903 ’ਚ ਚਾਰ ਕਰੋੜ 21 ਲੱਖ ਰੁਪਏ ਦੇ ਭਾਰੀ ਖਰਚ ਨਾਲ ਤਿਆਰ ਹੋਇਆ ਸੀ, ਉਨ੍ਹਾਂ ਦਿਨਾਂ ’ਚ ਇਹ ਭਾਰਤ ਦਾ ਇੱਕੋ-ਇੱਕ ਹੋਟਲ ਸੀ, ਜਿੱਥੇ ਬਿਜਲੀ ਦੀ ਵਿਵਸਥਾ ਸੀ

ਹਰ ਖੇਤਰ ’ਚ ਯੋਗਦਾਨ:

jamsetji-tata-donatedਟਾਟਾ ਗਰੁੱਪ ਨੇ ਕਾਰੋਬਾਰ ਦੇ ਹਰ ਖੇਤਰ ’ਚ ਆਪਣੀ ਹਾਜ਼ਰੀ ਦਰਜ ਕਰਾਈ ਇੱਕ ਸਮਾਂ ਅਜਿਹਾ ਆਇਆ ਕਿ ਟਾਟਾ ਗਰੁੱਪ ਇੱਕ ਆਦਮੀ ਦੇ ਜੀਵਨ ’ਚ ਹਰ ਤਰ੍ਹਾਂ ਨਾਲ ਸ਼ਾਮਲ ਹੋ ਗਿਆ ਸ਼ਾਇਦ ਹੀ ਕੋਈ ਅਜਿਹਾ ਫੀਲਡ ਹੋਵੇ ਜਿੱਥੇ ਟਾਟਾ ਕੰਪਨੀ ਦਾ ਕਿਸੇ ਨਾ ਕਿਸੇ ਤਰ੍ਹਾਂ ਭੂਮਿਕਾ ਨਾ ਹੋਵੇ ਟਾਟਾ ਕੰਪਨੀ ਲੂਣ ਤੋਂ ਲੈ ਕੇ ਦੇਸ਼ ਦੁਨੀਆਂ ’ਚ ਪ੍ਰਸਿੱਧ ਵਪਾਰਕ ਵਾਹਨ ਅਤੇ ਸ਼ਾਨਦਾਰ ਹੋਟਲਾਂ ਦੀ ਚੈਨ ਬਣਾਉਣ ਲਈ ਜਾਣੀ ਜਾ ਰਹੀ ਹੈ

14 ਸਾਲ ਦੀ ਉਮਰ ’ਚ ਵਪਾਰ ’ਚ ਰੱਖਿਆ ਕਦਮ

ਜਮਸ਼ੇਦਜੀ ਦਾ ਜਨਮ 3 ਮਾਰਚ 1839 ’ਚ ਦੱਖਣੀ ਗੁਜਰਾਤ ਦੇ ਨਵਸਾਰੀ ’ਚ ਇੱਕ ਪਾਰਸੀ ਪਰਿਵਾਰ ’ਚ ਹੋਇਆ ਸੀ 19 ਮਈ 1904 ਨੂੰ 65 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਦਾ ਪੂਰਾ ਨਾਂਅ ਜਮਸ਼ੇਦਜੀ ਨੁਸੀਰਵਾਨਜੀ ਟਾਟਾ ਸੀ ਉਨ੍ਹਾਂ ਦੇ ਪਿਤਾ ਦਾ ਨਾਂਅ ਨੁਸੀਰਵਾਨਜੀ ਅਤੇ ਮਾਤਾ ਦਾ ਨਾਂਅ ਜੀਵਨਬਈ ਟਾਟਾ ਸੀ ਉਨ੍ਹਾਂ ਦੇ ਪਿਤਾ ਆਪਣੇ ਖਾਨਦਾਨ ’ਚ ਆਪਣਾ ਵਪਾਰ ਕਰਨ ਵਾਲੇ ਪਹਿਲੇ ਵਿਅਕਤੀ ਸਨ ਸਿਰਫ਼ 14 ਸਾਲ ਦੀ ਉਮਰ ’ਚ ਹੀ ਜਮਸ਼ੇਦਜੀ ਆਪਣੇ ਪਿਤਾ ਦੇ ਨਾਲ ਮੁੰਬਈ ਆ ਗਏ ਅਤੇ ਵਪਾਰ ’ਚ ਕਦਮ ਰੱਖਿਆ ਸੀ ਉਸੇ ਉਮਰ ’ਚ ਉਨ੍ਹਾਂ ਨੇ ਆਪਣੇ ਪਿਤਾ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ 17 ਸਾਲ ਦੇ ਸਨ ਉਦੋਂ ਉਨ੍ਹਾਂ ਨੇ ਮੁੰਬਈ ਦੇ ਐਲਫਿੰਸਟਨ ਕਾਲਜ ’ਚ ਦਾਖਲਾ ਲਿਆ ਅਤੇ ਦੋ ਸਾਲ ਤੋਂ ਬਾਅਦ ਸੰਨ 1858 ’ਚ ਗ੍ਰੀਨ ਸਕਾੱਲਰ (ਬੀਏ ਪੱਧਰ ਦੀ ਡਿਗਰੀ) ਦੇ ਰੂਪ ’ਚ ਪਾਸ ਹੋਏ ਅਤੇ ਪਿਤਾ ਦੇ ਵਪਾਰ ’ਚ ਪੂਰੀ ਤਰ੍ਹਾਂ ਲੱਗ ਗਏ ਉਸ ਤੋਂ ਬਾਅਦ ਵਿਆਹ ਹੀਰਾ ਬਾਈ ਦਬੂ ਨਾਲ ਕਰਾ ਦਿੱਤਾ ਗਿਆ ਸੀ

ਮੁੰਬਈ ਦਾ ਤਾਜ ਮਹਿਲ ਹੋਟਲ ਉਨ੍ਹਾਂ ਦੀ ਦੇਣ

ਜਮਸ਼ੇਦ ਜੀ ਦੇ ਜੀਵਨ ਦੇ ਵੱਡੇ ਟੀਚੇ ਇੱਕ ਸਟੀਲ ਕੰਪਨੀ ਖੋਲ੍ਹਣਾ, ਇੱਕ ਵਿਸ਼ਵ ਪ੍ਰਸਿੱਧ ਅਧਿਐਨ ਕੇਂਦਰ ਸਥਾਪਿਤ ਕਰਨਾ, ਇੱਕ ਅਨੋਖਾ ਹੋਟਲ ਖੋਲ੍ਹਣਾ ਅਤੇ ਇੱਕ ਜਲ-ਬਿਜਲੀ ਯੋਜਨਾ ਲਾਉਣਾ ਸ਼ਾਮਲ ਸੀ ਹਾਲਾਂਕਿ ਉਨ੍ਹਾਂ ਦੇ ਜੀਵਨਕਾਲ ’ਚ ਇਨ੍ਹਾਂ ’ਚੋਂ ਸਿਰਫ਼ ਇੱਕ ਹੀ ਸੁਫਨਾ ਪੂਰਾ ਹੋ ਸਕਿਆ, ਹੋਟਲ ਤਾਜ ਮਹਿਲ ਦਾ ਸੁਫਨਾ ਬਾਕੀ ਦੀਆਂ ਯੋਜਨਾਵਾਂ ਨੂੰ ਉਨ੍ਹਾਂ ਦੇ ਆਉਣ ਵਾਲੀ ਪੀੜ੍ਹੀ ਨੇ ਪੂਰਾ ਕੀਤਾ

21 ਹਜ਼ਾਰ ਰੁਪਏ ਲਾ ਕੇ ਸਥਾਪਿਤ ਕੀਤਾ ਸੀ ਸੰਸਥਾਨ

29 ਸਾਲ ਦੀ ਉਮਰ ’ਚ ਉਨ੍ਹਾਂ ਨੇ ਆਪਣੇ ਪਿਤਾ ਦੀ ਕੰਪਨੀ ’ਚ ਕੰਮ ਕੀਤਾ ਫਿਰ ਉਸ ਤੋਂ ਬਾਅਦ ਸੰਨ 1868 ’ਚ ਸਿਰਫ਼ 21 ਹਜ਼ਾਰ ਦੀ ਪੂੰਜੀ ਲਾ ਕੇ ਇੱਕ ਵਪਾਰਕ ਸੰਸਥਾਨ ਸਥਾਪਿਤ ਕੀਤਾ ਸੰਨ 1869 ’ਚ ਉਨ੍ਹਾਂ ਨੇ ਇੱਕ ਦਿਵਾਲੀਆ ਤੇਲ ਮਿਲ ਖਰੀਦੀ ਅਤੇ ਉਸ ਨੂੰ ਇੱਕ ਕਾਟਨ ਮਿਲ ’ਚ ਤਬਦੀਲ ਕਰਕੇ ਉਸ ਦਾ ਨਾਂਅ ਅਲੈਕਜੈਂਡਰ ਮਿਲ ਰੱਖ ਦਿੱਤਾ ਸੀ ਲਗਭਗ ਦੋ ਸਾਲ ਬਾਅਦ ਜਮਸ਼ੇਦਜੀ ਨੇ ਇਸ ਮਿਲ ਨੂੰ ਠੀਕ-ਠਾਕ ਮੁਨਾਫ਼ੇ ਦੇ ਨਾਲ ਵੇਚ ਦਿੱਤਾ ਅਤੇ ਇਨ੍ਹਾਂ ਰੁਪਇਆਂ ’ਚ ਉਨ੍ਹਾਂ ਨੇ ਸੰਨ 1874 ’ਚ ਨਾਗਪੁਰ ’ਚ ਇੱਕ ਕਾੱਟਨ ਮਿਲ ਸਥਾਪਿਤ ਕਰ ਦਿੱਤੀ ਜਦੋਂ ਮਹਾਰਾਨੀ ਵਿਕਟੋਰੀਆ ਨੂੰ ਭਾਰਤ ਦੀ ਰਾਣੀ ਦਾ ਖਿਤਾਬ ਦਿੱਤਾ ਗਿਆ ਸਾਲ 2015-16 ’ਚ ਕੰਪਨੀ ਨੂੰ 103.51 ਅਰਬ ਡਾਲਰ ਦਾ ਰਾਜਸਵ ਵਿੱਤ ਮਿਲਦਾ ਸੀ ਇਹ ਕੰਪਨੀ ਦੇਸ਼ ਦੀ ਜੀਡੀਪੀ ’ਚ ਵੀ ਕਾਫ਼ੀ ਯੋਗਦਾਨ ਦਿੰਦੀ ਹੈ

ਦੇਸ਼ ਦੇ ਉਦਯੋਗਿਕ ਵਿਕਾਸ ’ਚ ਯੋਗਦਾਨ

ਦੇਸ਼ ਦੇ ਉਦਯੋਗਿਕ ਵਿਕਾਸ ’ਚ ਜਮਸ਼ੇਦਜੀ ਦਾ ਅਸਾਧਾਰਨ ਯੋਗਦਾਨ ਹੈ ਇਨ੍ਹਾਂ ਨੇ ਭਾਰਤ ’ਚ ਉਦਯੋਗਿਕ ਵਿਕਾਸ ਦੀ ਨੀਂਹ ਉਸ ਸਮੇਂ ਰੱਖੀ ਸੀ ਜਦੋਂ ਦੇਸ਼ ਗੁਲਾਮੀ ਦੀਆਂ ਜ਼ੰਜ਼ੀਰਾਂ ’ਚ ਜਕੜਿਆ ਸੀ ਅਤੇ ਉਦਯੋਗ-ਧੰਦੇ ਸਥਾਪਿਤ ਕਰਨ ’ਚ ਅੰਗਰੇਜ਼ ਹੀ ਕੁਸ਼ਲ ਸਮਝੇ ਜਾਂਦੇ ਸਨ ਭਾਰਤ ਦੇ ਉਦਯੋਗੀਕਰਨ ਲਈ ਉਨ੍ਹਾਂ ਨੇ ਇਸਪਾਤ ਕਾਰਖਾਨਿਆਂ ਦੀ ਸਥਾਪਨਾ ਦੀ ਮਹੱਤਵਪੂਰਨ ਯੋਜਨਾ ਬਣਾਈ ਉਨ੍ਹਾਂ ਦੀਆਂ ਹੋਰ ਵੱਡੀਆਂ ਯੋਜਨਾਵਾਂ ’ਚ ਪੱਛਮੀ ਘਾਟ ਦੇ ਤੇਜ ਪਾਣੀ ਦੇ ਪ੍ਰਵਾਹ ਨਾਲ ਬਿਜਲੀ ਬਣਾਉਣ ਦੀ ਯੋਜਨਾ (ਜਿਸ ਦੀ ਨੀਂਹ 8 ਫਰਵਰੀ 1911 ਨੂੰ ਰੱਖੀ ਗਈ) ਵੀ ਸ਼ਾਮਲ ਹੈ

ਦਿੱਗਜ ਕਾਰੋਬਾਰੀ ਹੀ ਨਹੀਂ ਮਹਾਨ ਰਾਸ਼ਟਰਵਾਦੀ ਅਤੇ ਪਰਉਪਕਾਰੀ ਵੀ

ਜਮਸ਼ੇਦ ਜੀ ਦਿੱਗਜ਼ ਉਦਯੋਗਪਤੀ ਦੇ ਨਾਲ ਹੀ ਵੱਡੇ ਰਾਸ਼ਟਰਵਾਦੀ ਅਤੇ ਪਰਉਪਕਾਰੀ ਸਨ, ਅੱਜ ਭਲੇ ਹੀ ਪਰਉਪਕਾਰ ਜਾਂ ਫਿਲੇਂਥਰਾੱਪੀ ਦੀ ਕਾਰੋਬਾਰੀ ਦੁਨੀਆਂ ’ਚ ਗੂੰਜ ਹੋਵੇ ਪਰ ਜਮਸ਼ੇਦ ਜੀ ਦੇ ਬੇਟੇ ਦੋਰਾਬ ਟਾਟਾ ਨੇ 1907 ’ਚ ਦੇਸ਼ ਦੀ ਪਹਿਲੀ ਸਟੀਲ ਕੰਪਨੀ ਟਾਟਾ ਸਟੀਲ ਐਂਡ ਆਇਰਨ ਕੰਪਨੀ, ਟਿਸਕੋ ਖੋਲ੍ਹੀ ਸੀ ਤਾਂ ਇਹ ਕਰਮਚਾਰੀਆਂ ਨੂੰ ਪੈਨਸ਼ਨ, ਰਿਹਾਇਸ਼, ਇਲਾਜ ਸੁਵਿਧਾ ਅਤੇ ਦੂਸਰੀਆਂ ਕਈ ਸਹੂਲਤਾਂ ਦੇਣ ਵਾਲੀ ਸ਼ਾਇਦ ਇੱਕੋ-ਇੱਕ ਕੰਪਨੀ ਸੀ

18 ਬਿਲਡਿੰਗਾਂ ਕਰ ਦਿੱਤੀਆਂ ਸਨ ਦਾਨ

ਕਲਿਆਣਕਾਰੀ ਕੰਮਾਂ ਅਤੇ ਦੇਸ਼ ਨੂੰ ਇੱਕ ਵੱਡੀ ਤਾਕਤ ਬਣਾਉਣ ਦੇ ਵਿਜ਼ਨ ’ਚ ਉਹ ਕਾਫ਼ੀ ਅੱਗੇ ਸਨ ਬੈਂਗਲੁਰੂ ’ਚ ਇੰਡੀਅਨ ਇੰਸਟੀਚਿਊਟ ਆੱਫ ਸਾਇੰਸ ਦੀ ਸਥਾਪਨਾ ਲਈ ਉਨ੍ਹਾਂ ਨੇ ਆਪਣੀ ਅੱਧੀ ਤੋਂ ਜ਼ਿਆਦਾ ਸੰਪਤੀ ਜਿਨ੍ਹਾਂ ’ਚ 14 ਬਿਲਡਿੰਗਾਂ ਅਤੇ ਮੁੰਬਈ ਦੀਆਂ ਚਾਰ ਸੰਪੱਤੀਆਂ ਸਨ, ਦਾਨ ਦੇ ਦਿੱਤੀਆਂ

ਵਪਾਰ ਲਈ ਕੀਤੀਆਂ ਵਿਦੇਸ਼ ਦੀਆਂ ਯਾਤਰਾਵਾਂ

ਵਪਾਰ ਦੇ ਸੰਬੰਧ ’ਚ ਜਮਸ਼ੇਦਜੀ ਨੇ ਇੰਗਲੈਂਡ, ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਜਿਸ ਨਾਲ ਉਨ੍ਹਾਂ ਨੂੰ ਵਪਾਰ ਕਰਨ ਲਈ ਕਈ ਤਰ੍ਹਾਂ ਦੇ ਆਈਡੀਏ ਮਿਲੇ, ਇਸ ਨਾਲ ਉਨ੍ਹਾਂ ਦੇ ਵਪਾਰਕ ਗਿਆਨ ’ਚ ਵੀ ਵਾਧਾ ਹੋਇਆ ਇਨ੍ਹਾਂ ਯਾਤਰਾਵਾਂ ਤੋਂ ਬਾਅਦ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਉਨ੍ਹਾਂ ਨੇ ਸੋਚਿਆ ਕਿ ਬ੍ਰਿਟਿਸ਼ ਅਧਿਕਾਰ ਵਾਲੇ ਕੱਪੜੇ ਉਦਯੋਗ ’ਚ ਭਾਰਤੀ ਕੰਪਨੀਆਂ ਵੀ ਸਫਲ ਹੋ ਸਕਦੀਆਂ ਹਨ ਜਮਸ਼ੇਦ ਜੀ ਟਾਟਾ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਜਾਂ ਉਦਯੋਗਿਕ ਘਰਾਣੇ ਟਾਟਾ ਸਮੂਹ ਦੇ ਸੰਸਥਾਪਕ ਸਨ ਭਾਰਤੀ ਉਦਯੋਗਿਕ ਖੇਤਰ ’ਚ ਜਮਸ਼ੇਦ ਜੀ ਨੇ ਜੋ ਯੋਗਦਾਨ ਦਿੱਤਾ ਉਹ ਅਸਾਧਾਰਨ ਅਤੇ ਬਹੁਤ ਹੀ ਮਹੱਤਵਪੂਰਨ ਹੈ

ਜਦੋਂ ਸਿਰਫ਼ ਅੰਗਰੇਜ਼ ਹੀ ਉਦਯੋਗ ਸਥਾਪਿਤ ਕਰਨ ’ਚ ਕੁਸ਼ਲ ਸਮਝੇ ਜਾਂਦੇ ਸਨ, ਜਮਸ਼ੇਦਜੀ ਨੇ ਭਾਰਤ ’ਚ ਉਦਯੋਗਿਕ ਵਿਕਾਸ ਦਾ ਮਾਰਗ ਪੇਸ਼ ਕੀਤਾ ਸੀ ਟਾਟਾ ਸਮਰਾਜ ਦੇ ਸੰਸਥਾਪਕ ਜਮਸ਼ੇਦਜੀ ਵੱਲੋਂ ਕੀਤੇ ਗਏ ਕਾਰਜ ਅੱਜ ਵੀ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ ਉਨ੍ਹਾਂ ਦੇ ਅੰਦਰ ਭਵਿੱਖ ਨੂੰ ਦੇਖਣ ਦੀ ਅਦਭੁੱਤ ਸਮਰੱਥਾ ਸੀ ਜਿਸ ਦੇ ਬਲ ’ਤੇ ਉਨ੍ਹਾਂ ਨੇ ਇੱਕ ਉਦਯੋਗਿਕ ਭਾਰਤ ਦਾ ਸੁਫਨਾ ਦੇਖਿਆ ਸੀ ਉਦਯੋਗਾਂ ਦੇ ਨਾਲ-ਨਾਲ ਉਨ੍ਹਾਂ ਨੇ ਵਿਗਿਆਨ ਅਤੇ ਤਕਨੀਕੀ ਸਿੱਖਿਆ ਲਈ ਬੇਹਤਰੀਨ ਸੁਵਿਧਾਵਾਂ ਉਪਲੱਬਧ ਕਰਵਾਈਆਂ

ਵਪਾਰਕ ਵਾਹਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ

ਟਾਟਾ ਮੋਟਰਜ਼ ਭਾਰਤ ’ਚ ਵਪਾਰਕ ਵਾਹਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ ਇਸ ਦਾ ਪੁਰਾਣਾ ਨਾਂਅ ਟੇਲਕੋ (ਟਾਟਾ ਇੰਜਨੀਅਰਿੰਗ ਐਂਡ ਲੋਕੋਮੋਟਿਵ ਕੰਪਨੀ ਲਿਮਟਡ) ਸੀ ਇਹ ਟਾਟਾ ਸਮੂਹ ਦੀਆਂ ਮੁੱਖ ਕੰਪਨੀਆਂ ’ਚੋਂ ਇੱਕ ਹੈ ਇਸ ਦੀਆਂ ਉਤਪਾਦਨ ਇਕਾਈਆਂ ਭਾਰਤ ’ਚ ਜਮਸ਼ੇਦਪੁਰ (ਝਾਰਖੰਡ), ਪੂਨੇ (ਮਹਾਂਰਾਸ਼ਟਰ) ਅਤੇ ਲਖਨਊ (ਯੂਪੀ) ਸਮੇਤ ਹੋਰ ਕਈ ਦੇਸ਼ਾਂ ’ਚ ਹਨ ਟਾਟਾ ਘਰਾਣੇ ਨੇ ਇਸ ਕਾਰਖਾਨੇ ਦੀ ਸ਼ੁਰੂਆਤ ਇੰਜੀਨੀਅਰਿੰਗ ਅਤੇ ਰੇਲ ਇੰਜਣ ਲਈ ਕੀਤੀ ਗਈ ਸੀ ਪਰ ਹੁਣ ਇਹ ਕੰਪਨੀ ਮੁੱਖ ਤੌਰ ’ਤੇ ਭਾਰੀ ਅਤੇ ਹਲਕੇ ਵਾਹਨਾਂ ਦਾ ਨਿਰਮਾਣ ਕਰਦੀ ਹੈ ਇਸ ਨੇ ਬ੍ਰਿਟੇਨ ਦੇ ਪ੍ਰਸਿੱਧ ਬਰਾਂਡਾਂ ਜਗੁਆਰ ਅਤੇ ਰੋਵਰ ਨੂੰ ਵੀ ਖਰੀਦ ਲਿਆ ਹੈ

ਜਮਸ਼ੇਦਪੁਰ ਹੈ ਜਿਉਂਦਾ-ਜਾਗਦਾ ਨਮੂਨਾ

ਸਿਰਫ਼ ਫੈਕਟਰੀਆਂ ਲਾਉਣਾ ਅਤੇ ਉਸ ਤੋਂ ਕਮਾਈ ਕਰਨਾ ਹੀ ਉਨ੍ਹਾਂ ਦਾ ਟੀਚਾ ਨਹੀਂ ਸੀ ਸਗੋਂ ਉਹ ਇੱਕ ਅਜਿਹਾ ਸ਼ਹਿਰ ਵੀ ਵਸਾਉਣਾ ਚਾਹੁੰਦੇ ਸਨ ਜੋ ਇੱਕ ਉਦਾਹਰਨ ਬਣ ਕੇ ਰਹਿ ਜਾਵੇ ਉਨ੍ਹਾਂ ਦਾ ਵਿਜ਼ਨ ਕਲੀਅਰ ਸੀ ਜੇਕਰ ਜਮਸ਼ੇਦ ਜੀ ਦਾ ਵਿਜ਼ਨ ਦੇਖਣਾ ਹੋਵੇ ਤਾਂ ਇੱਕ ਵਾਰ ਝਾਰਖੰਡ ’ਚ ਜਮਸ਼ੇਦਪੁਰ ਜ਼ਰੂਰ ਦੇਖਣਾ ਚਾਹੀਦਾ ਹੈ ਟਾਟਾਨਗਰ ਦੇ ਨਾਂਅ ਨਾਲ ਮਸ਼ਹੂਰ ਇਸ ਸ਼ਹਿਰ ਨੂੰ ਜਿਸ ਨਿਯੋਜਿਤ ਤਰੀਕੇ ਨਾਲ ਵਸਾਇਆ ਗਿਆ ਅਤੇ ਕਰਮਚਾਰੀਆਂ ਦੇ ਕਲਿਆਣ ਅਤੇ ਸੁਵਿਧਾਵਾਂ ਦਾ ਜਿਸ ਤਰ੍ਹਾਂ ਨਾਲ ਇੱਥੇ ਖਿਆਲ ਰੱਖਿਆ ਗਿਆ ਹੈ, ਉਹ ਉਸ ਦੌਰ ’ਚ ਕਲਪਨਾ ਤੋਂ ਬਾਹਰ ਦੀ ਗੱਲ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!