pollution in the house

ਘਰਾਂ ’ਚ ਆ ਗਿਆ ਹੈ ਪ੍ਰਦੂਸ਼ਣ
ਅੱਜ ਦੀ ਬਦਲਦੀ ਜੀਵਨਸ਼ੈਲੀ ਕਾਰਨ ਕੋਈ ਵੀ ਜਗ੍ਹਾ ਪ੍ਰਦੂਸ਼ਣ ਮੁਕਤ ਨਹੀਂ ਰਹੀ ਸੁੱਖ-ਸੁਵਿਧਾਵਾਂ ਦੇ ਚਾਅ ’ਚ ਮਨੁੱਖ ਨਵੇਂ-ਨਵੇਂ ਅਵਿਸ਼ਕਾਰ ਕਰਦਾ ਰਿਹਾ ਹੈ ਪਰ ਉਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਕੁਝ ਚੀਜ਼ਾਂ ਤਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅੰਗ ਬਣ ਗਈਆਂ ਹਨ ਜਿਨ੍ਹਾਂ ਦੇ ਬਗੈਰ ਹੁਣ ਸ਼ਾਇਦ ਜਿਉਣ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ

ਬਿਜਲੀ ਦੇ ਉਪਕਰਣਾਂ ਨੇ ਮਾਰਕਿਟ ‘ਕੈਪਚਰ’ ਕਰ ਰੱਖਿਆ ਹੈ ਅੱਜ ਦਾ ਯੁੱਗ ਕੰਪਿਊਟਰ ਯੁੱਗ ਉਂਜ ਹੀ ਨਹੀਂ ਕਹਾਉਂਦਾ ਕੰਪਿਊਟਰ ਅੱਜ ਸ਼ਹਿਰੀ ਜੀਵਨ ਦਾ ਅਨਿੱਖੜਵਾਂ ਅੰਗ ਹੈ ਹਜ਼ਾਰਾਂ ਲੱਖਾਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਬਣ ਗਿਆ ਹੈ ਇੰਟਰਨੈੱਟ ਘਰ ਬੈਠੇ ਤੁਹਾਨੂੰ ਕਈ ਸੁਵਿਧਾਵਾਂ ਉਪਲੱਬਧ ਕਰਾ ਦਿੰਦਾ ਹੈ ਪਰ ਇਸ ਨੇ ਜੀਵਨ ਦੀ ਸਹਿਜਤਾ ਨੂੰ ਡੱਸ ਲਿਆ ਹੈ ਹਰ ਸਮੇਂ ਕੰਪਿਊਟਰ ਦੇ ਅੱਗੇ ਬੈਠੇ ਲੋਕ ਨਾ ਤਨ ਤੋਂ, ਨਾ ਮਨ ਤੋਂ ਨਾੱਰਮਲ ਰਹਿ ਸਕਦੇ ਹਨ

ਟੈਲੀਵੀਜ਼ਨ ਨੇ ਹਰ ਘਰ ’ਚ ਘੁਸਪੈਠ ਕਰ ਲਈ ਹੈ ਇਸ ਤੋਂ ਨਿਕਲਣ ਵਾਲੀਆਂ ਕਿਰਨਾਂ ਦਿਮਾਗ ਨੂੰ ਡੱਲ ਕਰਦੀਆਂ ਹਨ, ਅੱਖਾਂ ’ਤੇ ਬੁਰਾ ਅਸਰ ਪਾਉਂਦੀਆਂ ਹਨ ਅਤੇ ਇੱਕ ਹੀ ਸਥਿਤੀ ’ਚ ਦੇਰ ਤੱਕ ਬੈਠੇ ਰਹਿਣ ਨਾਲ ਨਾ ਸਿਰਫ਼ ਮੋਟਾਪਾ ਵਧਦਾ ਹੈ ਸਗੋਂ ਸਰੀਰ ਦੇ ਲਚੀਲੇਪਣ ’ਚ ਕਮੀ ਆਉਂਦੀ ਹੈ ਇਸੇ ਤਰ੍ਹਾਂ ਵਾੱਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਮਾਇਕ੍ਰੋ ਓਵਨ ਅਤੇ ਮੋਬਾਇਲ ਫੋਨ ਦੇ ਦਿਲੋ-ਦਿਮਾਗ ’ਤੇ ਹਾਨੀਕਾਰਕ ਅਸਰ ਹੋ ਸਕਦੇ ਹਨ ਜਿਸ ਦਾ ਨਤੀਜਾ ਗੰਭੀਰ ਰੋਗਾਂ ਦੇ ਰੂਪ ’ਚ ਪ੍ਰਗਟ ਹੋ ਸਕਦਾ ਹੈ

ਮੋਬਾਇਲ ਫੋਨ ਦੇ ਜ਼ਿਆਦਾਤਰ ਇਸਤੇਮਾਲ ਨਾਲ ਦਿਲ ’ਤੇ ਅਸਰ ਪੈਂਦਾ ਹੈ ਕਹਿੰਦੇ ਹਨ ਕਿ ਇਸ ਨੂੰ ਕੋਟ ਦੀ ਉੱਪਰਲੀ ਜੇਬ੍ਹ ’ਚ ਨਾ ਰੱਖ ਕੇ ਪੈਂਟ ਦੀ ਜੇਬ੍ਹ ’ਚ ਜਾਂ ਕੋਟ ਦੀ ਹੇਠਲੀ ਜੇਬ੍ਹ ’ਚ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਦੀ ਫਰੀਕਵੈਂਸੀ ਦੀਆਂ ਕਿਰਨਾਂ ਸਿੱਧਾ ਦਿਲ ’ਤੇ ਅਸਰ ਨਾ ਕਰਨ ਕਹਿੰਦੇ ਹਨ ਮੋਬਾਇਲ ਫੋਨ ਦਾ ਜ਼ਿਆਦਾਤਰ ਇਸਤੇਮਾਲ ਕੈਂਸਰ ਦਾ ਕਾਰਨ ਬਣ ਸਕਦਾ ਹੈ ਬਿਜਲੀ ਉਪਕਰਣਾਂ ਦੇ ਆਸ-ਪਾਸ ਇੱਕ ਬਿਜਲੀ ਚੁੰਬਕੀ ਖੇਤਰ ਨਿਰਮਤ ਹੋ ਜਾਂਦਾ ਹੈ ਜੋ ਮਨੁੱਖੀ ਸਰੀਰ ਨੂੰ ਪ੍ਰਤੀਕੂਲ ਰੂਪ ’ਚ ਇਫੈਕਟ ਕਰਦਾ ਹੈ

Also Read :-

 


ਲੀਨਾ ਸਕੂਲ ’ਚ ਟੀਚਰ ਹਨ ਘਰ ਬਾਹਰ ਦੋਵੇਂ ਮੋਰਚੇ ਸੰਭਾਲਣ ਦੇ ਨਾਲ ਤਿੰਨ ਛੋਟੇ ਬੱਚਿਆਂ ਅਤੇ ਬੁੱਢੇ ਸੱਸ ਸਹੁਰੇ ਦੀ ਦੇਖਭਾਲ ਇਨ੍ਹਾਂ ਸਭ ਦੇ ਕਾਰਨ ਉਸ ਨੂੰ ਇਨ੍ਹਾਂ ਉਪਕਰਣਾਂ ਦੀ ਮੱਦਦ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ ਕੰਮ ਆਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਵੀ ਰਾਹਤ ਲੱਗਦੀ ਹੈ ਪਰ ਇੱਧਰ ਪਿਛਲੇ ਕੁਝ ਦਿਨਾਂ ਤੋਂ ਉਹ ਸਿਰ-ਦਰਦ ਤੋਂ ਕਾਫ਼ੀ ਪੇ੍ਰਸ਼ਾਨ ਸੀ

ਡਾਕਟਰ ਵੀ ਕਾਰਨ ਸਮਝ ਨਹੀਂ ਪਾ ਰਹੇ ਸਨ ਉਸ ਦਾ ਸਾਈਂਟਿਸਟ ਭਰਾ ਅਮਰੀਕਾ ਤੋਂ ਆਇਆ ਹੋਇਆ ਸੀ ਉਸ ਨੂੰ ਜਦੋਂ ਭੈਣ ਦੀ ਤਕਲੀਫ ਬਾਰੇ ਪਤਾ ਚੱਲਿਆ ਤਾਂ ਉਸ ਨੇ ਸਿੱਧਾ ਇਹੀ ਕਿਹਾ ਕਿ ਦੀਦੀ ਕੁਝ ਦਿਨ ਤੁਸੀਂ ਵਾੱਸ਼ਿੰਗ ਮਸ਼ੀਨ, ਮਿਕਸੀ ਅਤੇ ਮਾਇਕ੍ਰੋਓਵਨ ’ਤੇ ਕੰਮ ਨਾ ਕਰਕੇ ਦੇਖੋ ਸ਼ਰਤੀਆ ਤੁਹਾਡਾ ਸਿਰ ਦਰਦ ਗਾਇਬ ਹੋ ਜਾਏਗਾ ਅਤੇ ਠੀਕ ਵੈਸਾ ਹੀ ਹੋਇਆ

ਖਾਣੇ ’ਚ ਮਿਲਾਵਟ ਅੱਜ ਦੀ ਜਿਉਂਦੀ ਜਾਗਦੀ ਸਮੱਸਿਆ ਹੈ ਫਲ ਸਬਜ਼ੀਆਂ ਨੂੰ ਵੱਡਾ ਕਰਨ ਲਈ ਉਨ੍ਹਾਂ ’ਚ ਰਸਾਇਣ ਇੰਜੈਕਟ ਕਰ ਦਿੰਦੇ ਹਨ ਇਸੇ ਤਰ੍ਹਾਂ ਗਾਂ ਤੇ ਮੱਝ ਨੂੰ ਵੀ ਇੰਜੈਕਟਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਦੁੱਧ ਦੇਣ ’ਚ ਹੈਰਾਨੀਜਨਕ ਵਾਧਾ ਹੋ ਜਾਂਦਾ ਹੈ ਇਨ੍ਹਾਂ ਦੀ ਵਜ੍ਹਾ ਨਾਲ ਅੱਜ ਨਵੀਆਂ-ਨਵੀਆਂ ਬਿਮਾਰੀਆਂ ਮਨੁੱਖ ਦੀ ਸਿਹਤ ਚੌਪਟ ਕਰ ਰਹੀਆਂ ਹਨ

ਮੁਨਾਫ਼ੇ ਨੂੰ ਦ੍ਰਿਸ਼ਟੀ ’ਚ ਰੱਖ ਆਏ ਦਿਨ ਕੀਟਾਣੂੰ ਨਾਸ਼ਕ ਦਵਾਈਆਂ ਬਾਜ਼ਾਰ ’ਚ ਆ ਰਹੀਆਂ ਹਨ ਇਹ ਵੀ ਮਨੁੱਖ ਲਈ ਖਤਰਨਾਕ ਸਿੱਧ ਹੋ ਰਹੀਆਂ ਹਨ ਇਨ੍ਹਾਂ ਨਾਲ ਕੀਤੇ ਜਾਣ ਵਾਲਾ ਧੂੰਆਂ ਅਤੇ ਸਪਰੇਅ ਕਾਫੀ ਸਮੇਂ ਤੱਕ ਵਾਤਾਵਰਨ ਪ੍ਰਦੂਸ਼ਿਤ ਰੱਖਦਾ ਹੈ ਜਿਸ ਨਾਲ ਸਾਹ ਦੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ

ਕੁਝ ਲੋਕ ਫੈਸ਼ਨ ਅਤੇ ਸ਼ਾਨ ਦਾ ਪ੍ਰਦਰਸ਼ਨ ਕਰਨ ਲਈ ਏਅਰ ਫਰੈੱਸ਼ਨਰ ਜਾਂ ਦੁਰਗੰਧਨਾਸ਼ਕ ਸਪਰੇਅ ਆਦਿ ਦੀ ਲਗਾਤਾਰ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਸਰੀਰ ਲਈ ਕਿੰਨੇ ਨੁਕਸਾਨਦਾਇਕ ਹਨ

ਇਸੇ ਤਰ੍ਹਾਂ ਏ. ਸੀ. (ਏਅਰ ਕੰਡੀਸ਼ਨਰ) ਅਤੇ ਫਰਿੱਜ਼ ’ਚੋਂ ਨਿਕਲਣ ਵਾਲੇ ਤੱਤ ਸੀ.ਐੱਫ.ਸੀ. ਓਜ਼ੋਨ ਪਰਤ ਨਸ਼ਟ ਕਰਦੇ ਹਨ ਕੂਲਰ ਦੇ ਗੰਦਲੇ ਪਾਣੀ ਤੋਂ ਪੈਦਾ ਮੱਛਰ ਡੇਂਗੂ ਅਤੇ ਮਲੇਰੀਆ ਵਰਗੇ ਰੋਗ ਫੈਲਾਉਂਦੇ ਹਨ

ਸਿਗਰਟਨੋਸ਼ੀ ਨਾ ਸਿਰਫ਼ ਸਿਗਰਟ ਪੀਣ ਵਾਲੇ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਆਸ-ਪਾਸ ਦੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਕੇ ਉਸ ਹਵਾ ’ਚ ਸ਼ਾਹ ਲੈਣ ਵਾਲਿਆਂ ’ਤੇ ਬੁਰਾ ਅਸਰ ਛੱਡਦਾ ਹੈ

ਕੁਕਿੰਗ ਗੈਸ ਕਈ ਵਾਰ ਹਲਕੀ-ਹਲਕੀ ਲੀਕ ਕਰਦੀ ਰਹਿੰਦੀ ਹੈ ਇਸ ਨਾਲ ਵੀ ਸਿਰਦਰਦ, ਜੀਅ ਮਚਲਾਉਣ ਦੀ ਸ਼ਿਕਾਇਤ ਹੋ ਸਕਦੀ ਹੈ ਅੰਗੀਠੀ ਅਤੇ ਚੁੱਲ੍ਹੇ ਦੀ ਲੱਕੜੀ ਦਾ ਧੂੰਆਂ ਵੀ ਘੱਟ ਨੁਕਸਾਨ ਨਹੀਂ ਪਹੁੰਚਾਉਂਦਾ ਜਿਨ੍ਹਾਂ ਚੀਜ਼ਾਂ ਬਗੈਰ ਗੁਜ਼ਾਰਾ ਨਹੀਂ, ਉਨ੍ਹਾਂ ਦੀ ਵਰਤੋਂ ’ਚ ਅਹਿਤਿਆਤ ਵਰਤੀ ਜਾਣੀ ਚਾਹੀਦੀ ਹੈ

ਘਰ ਦੀਆਂ ਖਿੜਕੀਆਂ ਹਮੇਸ਼ਾ ਬੰਦ ਨਾ ਰੱਖੋ ਕਿਉਂਕਿ ਉਸ ’ਚੋਂ ਆਉਣ ਵਾਲੀ ਧੁੱਪ ਅਤੇ ਤਾਜ਼ੀ ਹਵਾ ਘਰ ਨੂੰ ਪ੍ਰਦੂਸ਼ਣ ਮੁਕਤ ਕਰਨ ’ਚ ਸਹਾਇਕ ਹੁੰਦੀ ਹੈ ਕਿਉਂਕਿ ਦਰਵਾਜ਼ੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਖੁੱਲ੍ਹੇ ਨਹੀਂ ਰੱਖੇ ਜਾ ਸਕਦੇ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ’ਚ ਜਾਲੀ ਦੇ ਦਰਵਾਜ਼ੇ ਹੋਣ ਘਰ ’ਚ ਜਿੰਨਾ ਸੰਭਵ ਹੋਵੇ, ਪੇੜ ਪੌਦੇ ਲਾਓ ਤੁਲਸੀ ’ਚ ਕਈ ਗੁਣ ਹਨ

ਇਸ ਦਾ ਪੌਦਾ ਘਰ ’ਚ ਜ਼ਰੂਰ ਲਾਓ ਇਹ ਵਾਤਾਵਰਨ ਸ਼ੁੱਧ ਰੱਖਦਾ ਹੈ ਘਰ ਦੇ ਆਸ-ਪਾਸ ਗਾਜਰ ਘਾਹ ਨਾ ਉੱਗਣ ਦਿਓ
ਚੌਕੰਨੇ ਰਹਿਣ ਅਤੇ ਪ੍ਰਦੂਸ਼ਣ ਨੂੰ ਲੈ ਕੇ ਜਾਗ੍ਰਿਤ ਰਹਿਣ ਨਾਲ ਹੀ ਇਸ ਤੋਂ ਕਾਫ਼ੀ ਹੱਦ ਤੱਕ ਨਿਪਟਿਆ ਜਾ ਸਕਦਾ ਹੈ ਕੁਦਰਤ ਨਾਲ ਜਿੰਨਾ ਲਗਾਅ ਰੱਖੋਂਗੇ, ਸਿਹਤ ਅਤੇ ਆਨੰਦਮਈ ਜੀਵਨ ਦੇ ਓਨਾ ਹੀ ਕਰੀਬ ਰਹੋਂਗੇ
-ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!