Do walking and be healthy - Sachi Shiksha

ਸੈਰ ਜ਼ਰੂਰ ਕਰੋ, ਚਾਹੇ ਸਵੇਰ ਹੋਵੇ ਜਾਂ ਸ਼ਾਮ
ਸੈਰ ਨੂੰ ਸਰਵੋਤਮ ਅਤੇ ਸਭ ਤੋਂ ਆਸਾਨ ਕਸਰਤ ਮੰਨਿਆ ਜਾਂਦਾ ਹੈ ਇਸ ਨੂੰ ਕਦੇ ਵੀ, ਕੋਈ ਵੀ ਕਰ ਸਕਦਾ ਹੈ ਜ਼ਰੂਰੀ ਨਹੀਂ ਕਿ ਇਸ ਦੇ ਲਈ ਤੁਸੀਂ ਜਾੱਗਿੰਗ ਸ਼ੂ ਅਤੇ ਸੂਟ ਖਰੀਦੋ ਕੋਈ ਵੀ ਅਰਾਮਦਾਇਕ ਕੱਪੜੇ ਅਤੇ ਬੂਟ ਪਹਿਨ ਕੇ ਤੁਸੀਂ ਸੈਰ ‘ਤੇ ਨਿਕਲ ਸਕਦੇ ਹੋ

ਡਾਕਟਰਾਂ ਅਨੁਸਾਰ ਜਿੱਥੇ ਹੋਰ ਕਸਰਤਾਂ ਨਾਲ ਸਿਰਫ਼ ਸੰਬੰਧਿਤ ਅੰਗਾਂ ਨੂੰ ਹੀ ਲਾਭ ਹੁੰਦਾ ਹੈ, ਉੱਥੇ ਸੈਰ ਨਾਲ ਸਾਡੇ ਦਿਲ, ਲੱਤਾਂ, ਪੈਰ, ਪੇਟ ਅਤੇ ਹੋਰ ਅੰਗਾਂ ‘ਚ ਵੀ ਕਸਾਅ ਆਉਂਦਾ ਹੈ ਸਰੀਰ ‘ਚ ਚੁਸਤੀ ਅਤੇ ਫੁਰਤੀ ਦਾ ਅਨੁਭਵ ਹੁੰਦਾ ਹੈ ਜੇਕਰ ਲੰਮੀ ਸੈਰ ਲਗਾਤਾਰ ਕੀਤੀ ਜਾਵੇ ਤਾਂ ਸਰੀਰ ਦਾ ਮੋਟਾਪਾ ਘਟਦਾ ਹੈ ਅਤੇ ਹੋਰ ਕਈ ਲਾਭ ਸਰੀਰ ਨੂੰ ਹੁੰਦੇ ਹਨ

Also Read :-

ਸਵੇਰ ਦੀ ਸੈਰ:-

ਬ੍ਰਹਮ ਵੇਲਾ ਸੈਰ ਲਈ ਉੱਤਮ ਮੰਨਿਆ ਜਾਂਦਾ ਹੈ ਸਵੇਰ ਦੇ ਸਮੇਂ ਵਾਤਾਵਰਨ ਪ੍ਰਦੂਸ਼ਣ ਰਹਿਤ ਹੁੰਦਾ ਹੈ ਸੂਰਜ ਦੀ ਪੌਂ ਨੂੰ ਫਟਕਦਾ ਦੇਖਦੇ ਸਮੇਂ ਕੁਦਰਤ ਦਾ ਦ੍ਰਿਸ਼ ਅਤਿ ਮਨੋਰਮ ਲੱਗਦਾ ਹੈ ਸਵੇਰ ਦੀ ਸੈਰ ਦੇ ਲਈ ਆਸ-ਪਾਸ ਕੋਈ ਲੰਮਾ ਪਾਰਕ ਦੇਖੋ ਜਿੱਥੇ ਪਹੁੰਚਣਾ ਜਾਂ ਇਕੱਲੇ ਜਾਣਾ ਮੁਸ਼ਕਲ ਨਾ ਹੋਵੇ ਸਵੇਰੇ ਪਖਾਨੇ ਆਦਿ ਤੋਂ ਹਲਕੇ ਹੋ ਕੇ ਸੈਰ ‘ਤੇ ਨਿਕਲ ਜਾਓ ਕੋਸ਼ਿਸ਼ ਕਰੋ ਕਿ ਸੈਰ ਜਾਣ ਤੋਂ ਪਹਿਲਾਂ ਕਿਸੇ ਵਸਤੂ ਜਾਂ ਚਾਹ ਦਾ ਸੇਵਨ ਨਾ ਕਰੋ ਸਿਰਫ਼ ਪਾਣੀ ਜਾਂ ਨਿੰਬੂ ਸ਼ਹਿਦ ਪਾਣੀ ਪੀ ਕੇ ਨਿਕਲੋ ਸਵੇਰ ਦੀ ਸੈਰ ਕੁਝ ਤੇਜ਼ੀ ਨਾਲ ਕਦਮ ਚੁੱਕ ਕੇ ਕਰੋ

ਜੋ ਸਰੀਰ ਨੂੰ ਫੁਰਤੀ ਦੇਣ ਅਤੇ ਫੇਫੜਿਆਂ ਨੂੰ ਸਾਫ਼ ਰੱਖਣ ‘ਚ ਸਹਾਇਕ ਹੁੰਦੀ ਹੈ ਬਹੁਤ ਸਵੇਰ ਹਨ੍ਹੇਰੇ ਸਮੇਂ ‘ਚ ਸੈਰ ‘ਤੇ ਨਾ ਜਾਓ ਇੱਕ ਤਾਂ ਇਕੱਲੇ ਘੁੰਮਦੇ ਹੋਏ ਖ਼ਤਰਾ ਹੁੰਦਾ ਹੈ, ਦੂਜਾ ਹਨ੍ਹੇਰੇ ਸਮੇਂ ‘ਚ ਪੇੜ ਪੌਦੇ ਆਪਣੀ ਗੰਦੀ ਹਵਾ ਬਾਹਰ ਸੁੱਟਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸੈਰ ਦਾ ਸਮਾਂ ਹੌਲੀ-ਹੌਲੀ ਵਧਾਓ ਸ਼ੁਰੂ ਤੋਂ 5 ਮਿੰਟ ਹੌਲੀ ਚੱਲੋ, ਫਿਰ ਘੱਟ ਤੋਂ ਘੱਟ ਅੱਧਾ ਘੰਟਾ ਤੇਜ਼ੀ ਨਾਲ ਚੱਲਣ ‘ਤੇ ਸਰੀਰ ਦੀ ਚਰਬੀ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ

ਸ਼ਾਮ ਦੀ ਸੈਰ:-

ਕੁਝ ਲੋਕ ਖਾਸ ਕਰਕੇ ਮਹਿਲਾਵਾਂ ਜਾਂ ਦੂਰ ਨੌਕਰੀ ‘ਤੇ ਜਾਣ ਵਾਲੇ ਲੋਕ ਸਵੇਰ ਦੀ ਸੈਰ ਲਈ ਸਮਾਂ ਨਹੀਂ ਕੱਢ ਪਾਉਂਦੇ ਅਜਿਹੇ ਲੋਕਾਂ ਨੂੰ ਸ਼ਾਮ ਨੂੰ ਸਮਾਂ ਮਿਲਣ ‘ਤੇ ਜ਼ਰੂਰ ਸੈਰ ‘ਤੇ ਜਾਣਾ ਚਾਹੀਦਾ ਹੈ ਸ਼ਾਮ ਦੀ ਸੈਰ ਤੁਹਾਡੇ ਰੂਟੀਨ ‘ਚ ਰੌਣਕ ਲਿਆਵੇਗੀ ਕਿਉਂਕਿ ਸਵੇਰ ਨਾਲ ਇੱਕ ਹੀ ਰੋਜ਼ਾਨਾ ਤੋਂ ਬੋਰ ਹੋਏ ਲੋਕਾਂ ‘ਚ ਇਸ ਨਾਲ ਬਦਲਾਅ ਦਾ ਅਹਿਸਾਸ ਹੋਵੇਗਾ ਜਿਸ ਨਾਲ ਸ਼ਾਮ ਤੋਂ ਰਾਤ ਤੱਕ ਦੇ ਕੰਮ ਲਈ ਸਰੀਰ ਅਤੇ ਮਨ ਤਰੋ-ਤਾਜ਼ਾ ਮਹਿਸੂਸ ਕਰੋਂਗੇ ਦਿਲ ਦੀ ਬਿਮਾਰੀ ਵਾਲੇ ਲੋਕਾਂ ਲਈ ਸ਼ਾਮ ਦੀ ਸੈਰ ਉੱਤਮ ਮੰਨੀ ਜਾਂਦੀ ਹੈ ਕਿਉਂਕਿ ਡਾਕਟਰ ਉਨ੍ਹਾਂ ਨੂੰ ਰਾਤ ਦੇ ਭੋਜਨ ਤੋਂ ਬਾਅਦ ਘੁੰਮਣ ਨੂੰ ਮਨ੍ਹਾ ਕਰਦੇ ਹਨ ਅਜਿਹੇ ਲੋਕਾਂ ਨੂੰ ਸ਼ਾਮ ਦੇ ਸਮੇਂ ਜ਼ਰੂਰ ਸੈਰ ਕਰਨੀ ਚਾਹੀਦੀ ਹੈ

ਰਾਤ ਦੀ ਸੈਰ:-

ਸਿਹਤਮੰਦ ਲੋਕਾਂ ਲਈ ਅੱਜ ਦੇ ਯੁੱਗ ‘ਚ ਰਾਤ ਦੀ ਸੈਰ ਵੀ ਜ਼ਰੂਰੀ ਹੈ ਅੱਜ-ਕੱਲ੍ਹ ਅਨਾਜ ਤਿੰਨ ਸਮੇਂ ਖਾਣ ਦਾ ਪ੍ਰਚਲਨ ਹੈ ਜਿਸ ਨੂੰ ਪਚਾਉਣ ‘ਚ ਸਰੀਰ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਦੇ ਲੋਕ ਦਿਨ ‘ਚ ਦੋ ਵਾਰ ਭੋਜਨ ਕਰਦੇ ਸਨ ਸ਼ਾਮ ਦਾ ਭੋਜਨ ਜਲਦੀ ਕਰਨ ਨਾਲ ਰਾਤ ਸ਼ਯਨ ਲਈ ਜਾਣ ਤੱਕ ਉਨ੍ਹਾਂ ਨੂੰ ਕਾਫ਼ੀ ਸਮਾਂ ਮਿਲ ਜਾਂਦਾ ਸੀ ਜਿਸ ਨਾਲ ਭੋਜਨ ਪਚ ਜਾਂਦਾ ਸੀ ਅੱਜ-ਕੱਲ੍ਹ ਲੋਕ ਨੌਕਰੀ ਜਾਂ ਵਪਾਰ ਤੋਂ ਸ਼ਾਮ 7 ਤੋਂ 8 ਵਜੇ ਤੱਕ ਘਰ ਪਹੁੰਚਦੇ ਹਨ ਅਜਿਹੇ ਲੋਕਾਂ ਨੂੰ ਘਰ ਪਹੁੰਚ ਕੇ ਸ਼ਾਮ ਦੇ ਸਨੈਕਸ ਆਦਿ ਨਾ ਲੈ ਕੇ ਸਿੱਧੇ ਭੋਜਨ ਹੀ ਲੈਣਾ ਚਾਹੀਦਾ ਹੈ

ਅਕਸਰ ਲੋਕ ਟੀਵੀ ਦੇਖਦੇ ਸਮੇਂ ਭੋਜਨ ਜ਼ਿਆਦਾ ਮਾਤਰਾ ‘ਚ ਖਾ ਲੈਂਦੇ ਹਨ ਫਿਰ ਟੀਵੀ ਦੇਖਦੇ-ਦੇਖਦੇ ਹੀ ਸੌਂ ਜਾਂਦੇ ਹਨ ਜਿਸ ਨਾਲ ਕਈ ਬਿਮਾਰੀਆਂ ਜਿਵੇਂ ਖੱਟੇ ਡਕਾਰ, ਐਸੀਡਿਟੀ, ਕਬਜ਼ ਆਦਿ ਜਨਮ ਲੈਂਦੇ ਹਨ ਇਨ੍ਹਾਂ ਸਭ ਤੋਂ ਬਚਣ ਲਈ ਰਾਤ ਨੂੰ ਵੀ ਘੱਟ ਤੋਂ ਘੱਟ 20 ਮਿੰਟ ਤੋਂ 30 ਮਿੰਟ ਤੱਕ ਸੈਰ ਕਰੋ ਸੌਣ ਅਤੇ ਭੋਜਨ ‘ਚ 3 ਘੰਟੇ ਦਾ ਅੰਤਰ ਰੱਖੋ ਰਾਤ ਦੀ ਸੈਰ ਤੇਜ਼ ਕਦਮਾਂ ਨਾਲ ਨਾ ਕਰੋ ਪੜ੍ਹਨ ਵਾਲੇ ਵਿਦਿਆਰਥੀ ਵੀ ਸਮੇਂ ‘ਤੇ ਭੋਜਨ ਖਾ ਕੇ ਸੈਰ ‘ਤੇ ਜਾਣ ਜਿਸ ਨਾਲ ਉਨ੍ਹਾਂ ਨੂੰ ਪੇਟ ਹਲਕਾ ਮਹਿਸੂਸ ਹੋਵੇਗਾ ਅਤੇ ਨੀਂਦ ਉਨ੍ਹਾਂ ਨੂੰ ਤੰਗ ਨਹੀਂ ਕਰੇਗੀ ਦਿਲ ਦੇ ਰੋਗੀਆਂ ਨੂੰ ਸੈਰ ਭੋਜਨ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸੈਰ ਸਿਰਫ਼ ਦਿਨ ‘ਚ, ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਵੀ ਕਰੋ, ਇਸਦੇ ਲਾਭ ਹੀ ਲਾਭ ਹਨ
ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!