dera sacha sauda devotees gurugram cleanliness campaign

ਸਵੱਛਤਾ ਸੰਗ ਸੰਗਤ ਦਾ ਸਜਦਾ
ਗੁਰੂਗ੍ਰਾਮ ’ਚ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂਅਭਿਆਨ ਦਾ 33ਵਾਂ ਪੜਾਅ

4ਘੰਟਿਆਂ ’ਚ ਪੂਰਾ ਸ਼ਹਿਰ ਕੀਤਾ ਚਕਾਚਕ 6 ਮਾਰਚ 2022 ਨੂੰ 3ਲੱਖ ਸੇਵਾਦਾਰਾਂ ਨੇ 7 ਘੰਟੇ ਚਲਾਇਆ ਸੀ ਅਭਿਆਨ

ਸਫਾਈ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ ਝਾੜੂ ਲਗਾਉਂਦੇ ਹੋਏ ਗੁਰੂਗ੍ਰਾਮ ਨਗਰ ਨਿਗਮ ਦੀ ਮੇਅਰ ਮਧੂ ਆਜ਼ਾਦ, ਜੁਆਇੰਟ ਕਮਿਸ਼ਨਰ ਡਾ. ਵਿਜੈ ਪਾਲ ਯਾਦਵ, ਡੇਰਾ ਸੱਚਾ ਸੌਦਾ ਦੇ ਚੇਅਰਪਰਸਨ ਡਾ. ਪੀਆਰ ਨੈਨ ਇੰਸਾਂ, ਸੀਪੀ ਅਰੋੜਾ ਇੰਸਾਂ ਅਤੇ ਹੋਰ ਪਤਵੰਤੇ ਸੱਜਣ

” ਸਾਡੇ ਦੇਸ਼ ਨੂੰ ਧਾਰਮਿਕ ਅਤੇ ਗੁਰੂਦੇਸ਼ ਕਿਹਾ ਜਾਂਦਾ ਹੈ, ਪਰ ਜਦੋਂ ਵਿਦੇਸ਼ੀ ਇੱਥੇ ਆਉਂਦੇ ਹਨ ਤਾਂ ਇਸ ਨੂੰ ‘ਡਰਟੀ ਇੰਡੀਆ’ ਕਹਿੰਦੇ ਹਨ ਤਾਂ ਇਸ ਨਾਲ ਸਾਨੂੰ ਦੁੱਖ ਹੁੰਦਾ ਹੈ ਅਜਿਹੇ ’ਚ ਭਗਵਾਨ ਨੇ ਖਿਆਲ ਦਿੱਤਾ ਕਿ ਕਿਉਂ ਨਾ ਅਜਿਹਾ ਸਫਾਈ ਅਭਿਆਨ ਚਲਾਇਆ ਜਾਵੇ,

ਜਿਸ ਨਾਲ ਆਮ ਆਦਮੀ ਸਾਫ-ਸਫਾਈ ਪ੍ਰਤੀ ਜਾਗਰੂਕ ਹੋਵੇ ਵਾਤਾਵਰਨ ਨੂੰ ਸ਼ੁੱਧ ਬਣਾਉਣਾ ਸਾਰੇ ਧਰਮਾਂ ਦਾ ਟੀਚਾ ਹੈ ਜਦੋਂ ਸਾਡੇ ਚਾਰੇ ਪਾਸੇ ਤੇ ਆਲੇ ਦੁਆਲੇ ਦਾ ਵਾਤਾਵਰਨ ਸ਼ੁੱਧ ਹੋਵੇਗਾ, ਤਦ ਭਗਵਾਨ ਨਾਲ ਲਿਵ (ਤਾਰ) ਜੁੜੇਗੀ ਅਤੇ ਉਸ ਦੀ ਕ੍ਰਿਪਾ-ਦ੍ਰਿਸ਼ਟੀ ਪ੍ਰਾਪਤ ਹੋਵੇਗੀ ਇਹ ਸਫਾਈ ਮਹਾਂਅਭਿਆਨ ‘ਮਹਾਂਯੱਗ’ ਦੇ ਸਮਾਨ ਹੈ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

Also Read :-

ਕੁਦਰਤ ਦੀ ਸੁਰੱਖਿਆ ’ਚ ਹਮੇਸ਼ਾ ਅੱਗੇ ਰਹਿਣ ਵਾਲੇ ਡੇਰਾ ਸੱਚਾ ਸੌਦਾ ਨੇ ਇੱਕ ਵਾਰ ਫਿਰ ਤੋਂ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਮਹਾਂਅਭਿਆਨ ਤਹਿਤ ਗੁਰੂਗ੍ਰਾਮ ’ਚ ਸਫਾਈ ਮਹਾਂਅਭਿਆਨ ਚਲਾਇਆ, ਜਿਸ ’ਚ ਲੱਖਾਂ ਦੀ ਗਿਣਤੀ ’ਚ ਪਹੁੰਚੇ ਸੇਵਾਦਾਰਾਂ ਨੇ ਸਿਰਫ 4 ਘੰਟਿਆਂ ’ਚ ਸ਼ਹਿਰ ਨੂੰ ਚਕਾਚਕ ਬਣਾ ਦਿੱਤਾ ਮਿਲੇਨੀਅਮ ਸਿਟੀ ਵਾਸੀਆਂ ਲਈ ਇਹ ਦੂਜਾ ਅਨੁਭਵ ਸੀ, ਜਦੋਂ ਸੇਵਾਦਾਰ ਇਸ ਕਦਰ ਸਫਾਈ ਦੂਤ ਬਣ ਕੇ ਆਏ ਕਿ ਦੇਖਦੇ ਹੀ ਦੇਖਦੇ ਪੂਰਾ ਸ਼ਹਿਰ ਸਾਫ-ਸੁਥਰਾ ਹੋ ਗਿਆ ਬੀਤੀ 6 ਮਾਰਚ (ਐਤਵਾਰ) ਨੂੰ ਸਫਾਈ ਮਹਾਂਅਭਿਆਨ ਦਾ ਸ਼ੁੱਭ ਆਰੰਭ ਸਵੇਰੇ 9:45 ਵਜੇ ਸਾਊਥ ਸਿਟੀ-2 ਸਥਿਤ ਨਾਮ-ਚਰਚਾ ਘਰ ਕੋਲੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਅਤੇ ਅਰਦਾਸ ਦੇ ਨਾਲ ਹੋਇਆ

ਇਸ ਦੌਰਾਨ ਨਗਰ ਨਿਗਮ ਦੀ ਮੇਅਰ ਮਧੂ ਆਜ਼ਾਦ ਅਤੇ ਜੁਆਇੰਟ ਕਮਿਸ਼ਨਰ ਡਾ. ਵਿਜੈਪਾਲ ਯਾਦਵ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ ਦੇ ਨਾਲ ਮੌਜ਼ੂਦ ਰਹੇ ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ’ਚ ਡੇਰਾ ਸੱਚਾ ਸੌਦਾ ਦੇ ਇਸ ਮਹਾਂ ਪਰਉਪਕਾਰ ਦਾ ਹਾਰਦਿਕ ਸਵਾਗਤ ਕਰਦਿਆਂ ਸਾਧ-ਸੰਗਤ ਦੀ ਭਾਵਨਾ ਨੂੰ ਨਮਨ ਕੀਤਾ ਸੇਵਾਦਾਰਾਂ ਨੇ ਇਲਾਹੀ ਨਾਅਰੇ ਨਾਲ ਹੀ ਪੂਰੇ ਸ਼ਹਿਰ ’ਚ ਸਫਾਈ ਦਾ ਝਾੜੂ ਸ਼ੁਰੂ ਕਰ ਦਿੱਤਾ ਅਤੇ ਸ਼ਹਿਰ ਦੇ ਹਰ ਗਲੀ-ਮੁਹੱਲੇ, ਚੌਂਕ-ਚਰਾਹੇ ਨੂੰ ਸਾਫ-ਸੁਥਰਾ ਕਰਨ ’ਚ ਜੁਟ ਗਏ ਇਸ 33ਵੇਂ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਡੇਰਾ ਪ੍ਰਬੰਧਨ ਨੇ ਸੁਚੱਜੇ ਤਰੀਕੇ ਨਾਲ ਪੂਰੀਆਂ ਤਿਆਰੀਆਂ ਕੀਤੀਆਂ ਸਨ,

ਜਿਸ ਦੇ ਤਹਿਤ ਗੁਰੂਗ੍ਰਾਮ ਨੂੰ 4 ਜੋਨਾਂ ’ਚ ਵੰਡਿਆ ਗਿਆ ਸੀ ਹਰੇਕ ਜੋਨ ਲਈ ਵੱਖ-ਵੱਖ ਬਲਾਕ ਅਤੇ ਵੱਖ-ਵੱਖ ਸੂਬਿਆਂ ਦੀ ਸਾਧ-ਸੰਗਤ ਨੂੰ ਪਹੁੰਚਾਇਆ ਗਿਆ, ਜਿਸ ਨਾਲ ਪੂਰੇ ਸ਼ਹਿਰ ’ਚ ਇੱਕੋ ਸਮੇਂ ’ਤੇ ਇਕੱਠਿਆਂ ਸਫਾਈ ਕਰਨ ਦਾ ਕੰਮ ਸੁਚਾਰੂ ਰੂਪ ਨਾਲ ਸ਼ੁਰੂ ਹੋਇਆ ਅਤੇ ਸਿਰਫ 4 ਘੰਟਿਆਂ ’ਚ ਚਾਰੇ ਪਾਸੇ ਸਫਾਈ ਨਾਲ ਫਿਰ ਤੋਂ ਨਿਖਾਰ ਆਇਆ ਸੰਗਤ ਵੱਲੋਂ ਇਕੱਠੇ ਕੀਤੇ ਕੂੜੇ-ਕਰਕੱਟ ਦੇ ਢੇਰਾਂ ਨੂੰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਡੰਪਿੰਗ ਸਟੇਸ਼ਨ ਤੱਕ ਪਹੁੰਚਾਇਆ ਗਿਆ

ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਗੁਰੂਗ੍ਰਾਮ ਨਗਰ ਨਿਗਮ ਖੇਤਰ ’ਚ ਘਰਾਂ ’ਚੋਂ 500 ਟਨ ਕੂੜਾ ਨਿਕਲਦਾ ਹੈ, ਦੂਜੇ ਪਾਸੇ ਗਲੀਆਂ, ਸੜਕਾਂ ’ਤੇ ਮਿਲਣ ਵਾਲਾ ਕੂੜਾ ਵੀ ਏਨਾ ਹੀ ਭਾਵ 500 ਟਨ ਹੁੰਦਾ ਹੈ ਪਰ ਸੇਵਾਦਾਰਾਂ ਨੇ ਸਿਰਫ਼ 240 ਮਿੰਟਾਂ ਦੇ ਕਰੀਬ 3 ਹਜ਼ਾਰ ਟਨ ਕੂੜਾ ਇਕੱਠਾ ਕਰ ਦਿੱਤਾ ਜਿਸ ਨੂੰ ਚੁੱਕਣ ’ਚ ਨਗਰ ਨਿਗਮ ਨੂੰ ਤਿੰਨ ਦਿਨ ਦਾ ਸਮਾਂ ਲੱਗਿਆ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਥਾਨਕ ਲੋਕਾਂ ਤੋਂ ਸਫਾਈ ਰੱਖਣ ਲਈ ਵਚਨ-ਪੱਤਰ ਵੀ ਭਰਵਾਏ ਗਏ

ਇਸ ਅਭਿਆਨ ’ਚ ਭਾਰਤ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੰਗਤ ਪਹੁੰਚੀ ਸੀ ਪਰ ਖਾਸ ਗੱਲ ਇਹ ਸੀ ਕਿ ਹਰ ਸੂਬੇ ਦੀ ਸੰਗਤ ਲਈ ਅਭਿਆਨ ’ਚ ਹਿੱਸੇਦਾਰੀ ਕਰਨ ਲਈ ਜਗ੍ਹਾ ਪਹਿਲਾਂ ਹੀ ਤੈਅ ਕੀਤੀ ਗਈ ਸੀ, ਤਾਂ ਕਿ ਇੱਕ ਏਰੀਏ ’ਚ ਜ਼ਿਆਦਾ ਸੇਵਾਦਾਰ ਇਕੱਠੇ ਨਾ ਹੋਣ ਸ਼ਹਿਰ ਨੂੰ 4 ਜੋਨਾਂ ’ਚ ਵੰਡਿਆ ਗਿਆ ਸੀ, ਜਿਸ ’ਚ ਜ਼ੋਨ-ਏ (ਨਹਿਰਾਪੁਰ ਰੂਪਾ) ’ਚ ਰਾਜਸਥਾਨ, ਜੋਨ-ਬੀ (ਇਸਮਾਲਪੁਰ ਝਾਡਸਾ) ’ਚ ਦਿੱਲੀ ਅਤੇ ਉੱਤਰ ਪ੍ਰਦੇਸ਼, ਜੋਨ-ਸੀ (ਦੌਲਤਾਬਾਦ-ਬਸਈ ਰੋਡ ਏਰੀਆ) ’ਚ ਹਰਿਆਣਾ ਅਤੇ ਜੋਨ-ਡੀ (ਧਨਕੋਟ ਦੇਵੀਲਾਲ ਨਗਰ, ਬਸਈ) ’ਚ ਪੰਜਾਬ ਸੂਬੇ ਦੀ ਸਾਧ-ਸੰਗਤ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਸੀ ਇਨ੍ਹਾਂ ਜੋਨਾਂ ’ਚ ਕਈ ਸਬ-ਜੋਨ ਬਣਾਏ ਗਏ ਸਨ, ਜਿੱਥੇ ਬਲਾਕ-ਵਾਈਜ਼ ਸਾਧ-ਸੰਗਤ ਨੇ ਸਫਾਈ ਅਭਿਆਨ ਚਲਾਇਆ

ਜ਼ਿਕਰਯੋਗ ਹੈ ਕਿ ਬੀਤੀ 7 ਫਰਵਰੀ ਤੋਂ 28 ਫਰਵਰੀ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਗੁਰੂਗ੍ਰਾਮ ਦੇ ਨਾਮ-ਚਰਚਾ ਘਰ ’ਚ ਬਿਰਾਜਮਾਨ ਰਹੇ ਸਾਧ-ਸੰਗਤ ਨੇ ਦਿਲੀ ਇੱਛਾ ਪ੍ਰਗਟ ਕਰਦੇ ਹੋਏ ਸ਼ਹਿਰ ਨੂੰ ਸਜਦਾ ਕਰਨ ਲਈ ਸਫਾਈ ਅਭਿਆਨ ਚਲਾਇਆ ਇਸ ਤੋਂ ਪਹਿਲਾਂ 17 ਦਸੰਬਰ 2011 ਨੂੰ ਡੇਰਾ ਸੱਚਾ ਸੌਦਾ ਵੱਲੋਂ ਇੱਥੇ ਸਫਾਈ ਮਹਾਂ ਅਭਿਆਨ ਚਲਾਇਆ ਗਿਆ ਸੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗੁਰੂਗ੍ਰਾਮ ’ਚ 21 ਦਿਨਾਂ ਤੱਕ ਸਟੇ ਕੀਤਾ ਇਸ ਧਰਤੀ ਨੂੰ ਸੱਜਦਾ ਕਰਨ ਲਈ ਚਲਾਏ ਗਏ ਸਫਾਈ ਮਹਾਂ ਅਭਿਆਨ ’ਚ ਸ਼ਾਮਿਲ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ

ਸਾਰਿਆਂ ਨੂੰ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਅਭਿਆਨਾਂ ’ਚ ਵਧ-ਚੜ੍ਹਕੇ ਹਿੱਸਾ ਲੈਣਾ ਚਾਹੀਦਾ
– ਸਾਹਿਬਜਾਦੀ ਭੈਣ ਹਨੀਪ੍ਰੀਤ ਇੰਸਾਂ

ਸਫਾਈ ਅਭਿਆਨ ਚਲਾਉਣ ਲਈ ਡੇਰਾ ਸੱਚਾ ਸੌਦਾ ਸਾਧੂਵਾਦ ਦਾ ਪਾਤਰ ਹੈ

ਮੈਂ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕਰਦੀ ਹਾਂ ਕਿ ਅੱਜ ਤਾਂ ਸੇਵਾਦਾਰ ਸ਼ਹਿਰ ਨੂੰ ਸਾਫ਼ ਕਰਕੇ ਚਲੇ ਜਾਣਗੇ ਪਰ ਤੁਸੀਂ ਰੋਜ਼ਾਨਾ ਅਜਿਹੇ ਅਭਿਆਨ ਚਲਾ ਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖੋ,

ਜਿਸ ਨਾਲ ਸਾਡਾ ਸ਼ਹਿਰ ਸਫਾਈ ਅਭਿਆਨ ’ਚ ਮੋਹਰੀ ਬਣ ਸਕੇ
ਮਧੂ ਆਜ਼ਾਦ ਮੇਅਰ, ਗੁਰੂਗ੍ਰਾਮ ਨਗਰ ਨਿਗਮ
——————————————————

ਸਮਾਜ ’ਚ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕਰਨ ਲਈ ਸਮੇਂ-ਸਮੇਂ ’ਤੇ ਸੰਤ, ਸਮਾਜ ਸੁਧਾਰਕ, ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਦੇ ਹਨ ਸੰਤ ਹਰ ਯੁੱਗ ਅਤੇ ਸਮੇਂ ਦੀ ਜ਼ਰੂਰਤ ਹੁੰਦੇ ਹਨ, ਜਿਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣ ਨਾਲ ਦੇਸ਼ ਦੇ ਇੱਕ ਸੱਭਿਆ ਨਾਗਰਿਕ ਦਾ ਨਿਰਮਾਣ ਹੁੰਦਾ ਹੈ ਸੰਤ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ

ਚਾਹੇ ਉਨ੍ਹਾਂ ਦਾ ਜ਼ਰੀਆ ਕੋਈ ਵੀ ਹੋਵੇ ਸਮਾਜ ’ਤੇ ਜਦੋਂ ਵੀ ਆਫ਼ਤ ਆਈ ਤਾਂ ਹਮੇਸ਼ਾ ਸੰਤਾਂ ਨੇ ਅੱਗੇ ਵਧ ਕੇ ਉਸ ਤੋਂ ਨਿਜ਼ਾਤ ਦਿਵਾਈ ਮੈਂ ਡੇਰਾ ਸੱਚਾ ਸੌਦਾ ਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ ਪੂਜਨੀਕ ਸੰਤ ਜੀ ਨੇ ਸਫਾਈ ਦਾ ਪੈਗ਼ਾਮ ਦੇ ਕੇ ਸਮਾਜ ਨੂੰ ਜਾਗਰੂੁਕ ਕਰਨ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਪੂਜਨੀਕ ਸੰਤ ਜੀ ਨੇ ਸੇਵਾਦਾਰਾਂ ’ਚ ਸੇਵਾ ਦਾ ਜੋ ਜਜ਼ਬਾ ਭਰਿਆ ਹੈ,

ਉਹ ਬੇਮਿਸਾਲ ਹੈ ਸੇਵਾਦਾਰਾਂ ਦਾ ਅਨੁਸ਼ਾਸਨ ਕਾਬਿਲੇ-ਤਾਰੀਫ ਹੈ ਜਦੋਂ ਸੰਤ ਵੱਲੋਂ ਜਾਗਰੂਕ ਕੀਤਾ ਵਿਅਕਤੀ ਖੁਦ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲੱਗ ਜਾਂਦਾ ਹੈ ਤਾਂ ਉਹ ਸਮਾਜ ਅਤੇ ਦੇਸ਼ ਉੱਨਤੀ ਦੇ ਪਥ ’ਤੇ ਅੱਗੇ ਵੱਧ ਜਾਂਦਾ ਹੈ ਸਫਾਈ ਦਾ ਜੀਵਨ ’ਚ ਵਿਸ਼ੇਸ਼ ਮਹੱਤਵ ਹੈ,

ਜਿਸ ਨੂੰ ਅਪਣਾਉਣਾ ਹਰ ਨਾਗਰਿਕ ਦਾ ਕਰਤੱਵ ਹੈ ਸਰਕਾਰ ਵੀ ਆਮ ਪੱਥ ਨੂੰ ਜਾਗਰੂਕ ਕਰਨ ਲਈ ਸਫਾਈ ਅਭਿਆਨ ਤਹਿਤ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ

-ਡਾ. ਵਿਜੈਪਾਲ ਯਾਦਵ ਜੁਆਇੰਟ ਕਮਿਸ਼ਨਰ, ਨਗਰ ਨਿਗਮ ਗੁਰੂਗ੍ਰਾਮ

——————————————————
ਸਭ ਤੋਂ ਪਹਿਲਾਂ ਧੰਨ-ਧੰਨ ਕਹਾਂਗਾ ਅਤੇ ਲੱਖ-ਲੱਖ ਵਧਾਈ ਦੇਵਾਂਗਾ ਡੇਰਾ ਸੱਚਾ ਸੌਦਾ ਦੇ ਸਾਰੇ ਸੇਵਾਦਾਰਾਂ ਨੂੰ, ਜਿਨ੍ਹਾਂ ਨੇ ਅੱਜ ਗੁਰੂਗ੍ਰਾਮ ’ਚ ਸਫਾਈ ਮਹਾਂਅਭਿਆਨ ਚਲਾਇਆ ਡੇਰਾ ਸੱਚਾ ਸੌਦਾ ਲਗਾਤਾਰ ਮਾਨਵਤਾ ਹਿੱਤ ਦੇ ਕੰਮ ਕਰ ਰਿਹਾ ਹੈ

ਅਤੇ ਸਫਾਈ ਅਭਿਆਨ ਦਾ ਵੀ ਆਯੋਜਨ ਕਰਦਾ ਰਿਹਾ ਹੈ ਅਜਿਹੇ ’ਚ ਅੱਜ ਇਸ ਸਫਾਈ ਅਭਿਆਨ ਲਈ ਸਾਧੂਵਾਦ ਦਿੰਦਾ ਹਾਂ ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਅੱਜ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਸੰਦੇਸ਼ ਨੂੰ ਆਤਮਸਾਤ ਕਰਨ ਅਤੇ ਆਪਣੇ ਆਸ-ਪਾਸ ਸਫਾਈ ਦਾ ਪੂਰਾ ਧਿਆਨ ਰੱਖਣ           -ਡਾ. ਕਮਲ ਗੁਪਤਾ, ਲੋਕਲ ਬਾੱਡੀ ਮੰਤਰੀ, ਹਰਿਆਣਾ ਸਰਕਾਰ

‘ਖੁਦ ਦੀ ਖੁਰਪੀ, ਖੁਦ ਦਾ ਤਿਰਪਾਲ, ਕੂੜਾ ਰਹਿਵੈ ਨਾ ਕਿਤਵਾੜ’

ਸਫਾਈ ਮਹਾਂ ਅਭਿਆਨ ’ਚ ਹਿੱਸਾ ਲੈਣ ਪਹੁੰਚੇ ਸੇਵਾਦਾਰ ਨਾ ਸਿਰਫ਼ ਆਪਣੇ ਖਰਚੇ ’ਤੇ ਗੁਰੂਗ੍ਰਾਮ ਪਹੁੰਚੇ ਸਗੋਂ ਸਫਾਈ ਨਾਲ ਜੁੜੇ ਸਾਰੇੇ ਤਰ੍ਹਾਂ ਦੇ ਯੰਤਰ ਵੀ ਨਾਲ ਲੈ ਕੇ ਆਏ ਸਨ ਇਹੀ ਨਹੀਂ, ਆਪਣੇ ਖਾਣ-ਪੀਣ ਤੱਕ ਦਾ ਸਮਾਨ ਵੀ ਘਰੋਂ ਲੈ ਕੇ ਆਏ ਸਨ ਸੇਵਾਦਾਰਾਂ ਨੇ ਘਰ ਦੀ ਦਾਲ, ਘਰ ਦੀ ਰੋਟੀ ਅਤੇ ਘਰੋਂ ਲਿਆਂਦੇ ਰਾਸ਼ਨ ਜ਼ਰੀਏ ਬਣਾਈ ਚਾਹ ਦਾ ਸੇਵਨ ਕਰਨ ਤੋਂ ਬਾਅਦ ਸਫਾਈ ਮਹਾਂਅਭਿਆਨ ਦੇ ਇਸ ਯੱਗ ’ਚ ਆਹੂਤੀ ਪਾਈ ਸੇਵਾਦਾਰਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਹਰ ਕੋਈ ਦੰਗ ਸੀ

ਅਤੇ ਉਨ੍ਹਾਂ ਦੇ ਸੇਵਾ ਕਾਰਜ ਨੂੰ ਸਲਾਮ ਕਰ ਰਿਹਾ ਸੀ ਗੁਰੂਗ੍ਰਾਮ ਦੇ ਹਸਨਪੁਰ ਅਤੇ ਦਰਬਾਰੀਪੁਰ ਪਿੰਡ ’ਚ ਸ੍ਰੀਗੰਗਾਨਗਰ ਜ਼ਿਲ੍ਹਾ ਤੋਂ ਆਏ ਸੇਵਾਦਾਰਾਂ ਦੀਆਂ ਕਈ ਬੱਸਾਂ ਜਦੋਂ ਸਕੂਲ ਦੇ ਬਾਹਰ ਪਿੰਡ ਦੀ ਮੁੱਖ ਗਲੀ ’ਚ ਰੁਕੀਆਂ ਤਾਂ ਆਸ-ਪਾਸ ਦੇ ਲੋਕਾਂ ਨੇ ਦੇਖਿਆ ਕਿ ਬੱਸਾਂ ’ਚੋਂ ਉੱਤਰ ਰਹੇ ਲੋਕ ਖੁਰਪੀ, ਝਾੜੂ, ਤਸੱਲਾ, ਤਿਰਪਾਲ, ਬੱਠਲ ਅਤੇ ਫਾਵੜਾ (ਕਹੀਆਂ) ਹੱਥ ’ਚ ਲਏ ਹੋਏ ਸਕੂਲ ਦੇ ਸਾਹਮਣੇ ਇਕੱਠੇ ਹੋ ਰਹੇ ਹਨ ਸਾਰਿਆਂ ਦੀ ਜ਼ੁਬਾਨ ’ਤੇ ਇੱਕ ਹੀ ਚਰਚਾ ਸੀ ਕਿ ਜਿੱਧਰ ਵੀ ਸਫਾਈ ਕਾਰਜ ਚਲਾਓ, ਉੱਥੇ ਕੂੜਾ-ਕਰਕਟ ਬਾਕੀ ਨਹੀਂ ਰਹਿਣਾ ਚਾਹੀਦਾ

ਕਰੀਬ 4 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਪੂਰਾ ਏਰੀਆ ਚਕਾਚਕ ਹੋ ਉੱਠਿਆ ਜਿਵੇਂ ਹੀ ਅਭਿਆਨ ਅੰਤਿਮ ਪੜਾਅ ’ਚ ਪਹੁੰਚਿਆ ਤਾਂ ਸੰਗਤ ਦੇ ਨਾਲ ਆਈਆਂ ਬਜ਼ੁਰਗ ਮਾਤਾਵਾਂ ਆਪਣੀਆਂ ਪੋਟਲੀਆਂ ਖੋਲ੍ਹਣ ਲੱਗੀਆਂ ਦਰਅਸਲ ਇਨ੍ਹਾਂ ਪੋਟਲੀਆਂ ’ਚ ਖਾਣ ਲਈ ਛੋਲੇ, ਦਾਲ, ਚੂਰਮਾ ਵਰਗੀਆਂ ਚੀਜ਼ਾਂ ਸ਼ਾਮਲ ਸਨ, ਇਹ ਮਾਤਾਵਾਂ ਆਪਣੇ ਆਸ-ਪਾਸ ਦੀਆਂ ਸਾਰੀਆਂ ਮਹਿਲਾਵਾਂ ਨੂੰ ਥੋੜ੍ਹਾ-ਥੋੜ੍ਹਾ ਖਾਣਾ ਆਪਣੇ ਪੱਧਰ ’ਤੇ ਵੰਡ ਰਹੀਆਂ ਸਨ ਇਹ ਨਜ਼ਾਰਾ ਸਿਰਫ਼ ਹਸਨਪੁਰ ਦਾ ਦਰਬਾਰੀਪੁਰ ’ਚ ਹੀ ਨਹੀਂ, ਸਗੋਂ ਸ਼ਹਿਰ ਦੇ ਹਰ ਉਸ ਕੋਨੇ ’ਚ ਸੀ, ਜਿਸ ’ਚ ਸਫਾਈ ਮਹਾਂਅਭਿਆਨ ’ਚ ਸ਼ਾਮਲ ਹੋਣ ਆਏ ਸੇਵਾਦਾਰ ਇਕੱਠੇ ਹੋਏ ਸਨ ਸੇਵਾਦਾਰ ਇਕੱਠੇ ਬੈਠ ਕੇ ਚਾਹ-ਨਾਸ਼ਤੇ ਦਾ ਲੁਤਫ਼ ਉਠਾ ਰਹੇ ਸਨ

ਸਫਾਈ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ

ਸਾਲਾਂ ਤੋਂ ਬੰਦ ਨਾਲੇ ਨੂੰ ਖੋਲ੍ਹਣ ਲਈ ਚਿੱਕੜ ਨਾਲ ਭਰੇ ਮੇਨਹੋਲ ’ਚ ਉੱਤਰੇ ਸੇਵਾਦਾਰ

ਡੇਰਾ ਸੱਚਾ ਸੌਦਾ ਜਿੱਥੇ ਸਫਾਈ ਅਭਿਆਨ ਚਲਾਉਂਦਾ ਹੈ, ਉੱਥੇ ਗੰਦਗੀ ਨਾਲ ਭਰੇ ਸੀਵਰੇਜ਼ ਅਤੇ ਨਾਲੇ ਵੀ ਕਲਕਲ ਕਰਦੇ ਹੋਏ ਵਹਿਣ ਲਗਦੇ ਹਨ ਅਜਿਹਾ ਹੀ ਕੁਝ ਨਜ਼ਾਰਾ ਗੁਰੂਗ੍ਰਾਮ ’ਚ ਵੀ ਦੇਖਣ ਨੂੰ ਮਿਲਿਆ, ਜਦੋਂ ਸਾਲਾਂ ਤੋਂ ਬੰਦ ਨਾਲੇ ਨੂੰ ਖੋਲ੍ਹਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੰਦਗੀ ਨਾਲ ਭਰੇ 8 ਫੁੱਟ ਡੂੰਘੇ ਮੇਨਹੋਲ ’ਚ ੳੁੱਤਰ ਗਏ ਵਾਕਿਆ ਬੜਾ ਦਿਲ ਪਸੀਜਣ ਵਾਲਾ ਦ੍ਰਿਸ਼ ਸੀ, ਪਰ ਸੇਵਾਦਾਰਾਂ ਦੇ ਬੁਲੰਦ ਹੌਂਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ


ਦਰਅਸਲ, ਸਰਕਾਰੀ ਹਸਪਤਾਲ (ਵਾਰਡ ਨੰ. 10) ਦੇ ਮੁੱਖ ਗੇਟ ਤੋਂ ਹੋ ਕੇ ਲੰਘਣ ਵਾਲਾ ਇਹ ਨਾਲਾ ਲੋਕਾਂ ਦੇ ਨਾਲ-ਨਾਲ ਹਸਪਤਾਲ ਪ੍ਰਸ਼ਾਸਨ ਲਈ ਮੁਸੀਬਤ ਬਣਿਆ ਹੋਇਆ ਸੀ ਕਈ ਵਾਰ ਸ਼ਿਕਾਇਤ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਨਾਲਾ ਗੰਦਗੀ ਨਾਲ ਇਸ ਤਰ੍ਹਾਂ ਭਰ ਗਿਆ ਕਿ ਉਸ ਨੂੰ ਖੋਲ੍ਹਣਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਲਈ ਇੱਕ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਬਲਾਕ ਰੋੜੀ, ਸੰਗਰੂਰ, ਫਿਰੋਜ਼ਪੁਰ ਅਤੇ ਗੁਰੂਹਰਸਹਾਇ ਦੇ ਸੇਵਾਦਾਰਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਚਿੱਕੜ ਨਾਲ ਭਰੇ ਮੇਨਹੋਲ ਨੂੰ ਖੋਲ੍ਹਣ ਦਾ ਬੀੜਾ ਚੁੱਕਿਆ ਸੇਵਾਦਾਰ ਅਭਿਸ਼ੇਕ ਸੰਗਰੂਰ, ਵਿਜੇ ਲੌਂਗੋਵਾਲ, ਗੁਰਲਾਲ, ਜਸਪ੍ਰੀਤ, ਬਲਵਿੰਦਰ ਸਿੰਘ, ਮਨਪ੍ਰੀਤ ਰੋੜੀ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਥੋੜ੍ਹੇ ਸਮੇਂ ’ਚ ਹੀ ਉੱਥੇ ਸੇਵਾਦਾਰਾਂ ਦਾ ਵੱਡਾ ਇਕੱਠ ਹੋ ਗਿਆ

ਹਰ ਕੋਈ ਇਸ ਸੇਵਾ ’ਚ ਆਪਣੀ ਹਿੱਸੇਦਾਰੀ ਤੈਅ ਕਰਨਾ ਚਾਹੁੰਦਾ ਸੀ, ਇਸ ਲਈ ਮੇਨਹੋਲ ’ਚੋਂ ਕੱਢੀ ਜਾ ਰਹੀ ਗੰਦਗੀ ਨੂੰ ਬਾਲਟੀਆਂ, ਬੱਠਲਾਂ ’ਚ ਭਰ ਕੇ ਉੱਥੋਂ ਦੂਰ ਲੈ ਕੇ ਜਾਣ ਲੱਗੇ ਖਾਸ ਗੱਲ ਇਹ ਵੀ ਸੀ ਕਿ ਇਸ ਸੇਵਾ ’ਚ ਭੈਣਾਂ ਨੇ ਵੀ ਬੜੀ ਸ਼ਿੱਦਤ ਨਾਲ ਹਿੱਸਾ ਲਿਆ
ਸੰਦੀਪ ਕੁਮਾਰ 15 ਮੈਂਬਰ ਸੰਗਰੂਰ ਨੇ ਸੱਚੀ ਸ਼ਿਕਸ਼ਾ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਆਮ ਜਨਤਾ ਲਈ ਇਹ ਗੰਦਗੀ ਭਰਿਆ ਕੰਮ ਹੈ, ਪਰ ਡੇਰਾ ਸੱਚਾ ਸੌਦਾ ਵਾਲੇ ਇਸ ਨੂੰ ਖੁਸ਼ਕਿਸਮਤੀ ਮੰਨਦੇ ਹਨ

ਇੱਥੇ ਕਰੀਬ 50 ਤੋਂ ਜ਼ਿਆਦਾ ਸੇਵਾਦਾਰ ਲੱਗੇ ਹੋਏ ਹਨ, ਕਿਸੇ ਦੇ ਚਿਹਰੇ ’ਤੇ ਸ਼ਿਕਨ ਤੱਕ ਨਹੀਂ ਹੈ, ਉਲਟਾ ਉਤਸ਼ਾਹਪੂਰਨ ਇਸ ਕੰਮ ਨੂੰ ਅੰਜ਼ਾਮ ਦੇਣ ’ਚ ਜੁਟੇ ਹੋਏ ਹਨ ਕਰੀਬ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਮੇਨਹੋਲ ਤੋਂ ਪਾਣੀ ਦੀ ਨਿਕਾਸੀ ਸ਼ੁਰੂ ਹੋ ਸਕੀ, ਜਿਸ ਨਾਲ ਸਰਕਾਰੀ ਹਸਪਤਾਲ ਦੀਆਂ ਨਾਲੀਆਂ ’ਚ ਜਮ੍ਹਾ ਗੰਦਾ ਪਾਣੀ ਵੀ ਚੱਲਣ ਲੱਗਿਆ

ਇਹ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਸਮਾਜ ’ਚ ਅਜਿਹੇ ਲੋਕ ਵੀ ਹਨ ਜੋ ਦੂਜਿਆਂ ਦੀ ਸਿਹਤ ਪ੍ਰਤੀ ਚਿੰਤਤ ਰਹਿੰਦੇ ਹਨ

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਵੇਰ ਤੋਂ ਹੀ ਸਫਾਈ ਦੇ ਕਾਰਜ ’ਚ ਜੁਟੇ ਹੋਏ ਹਨ ਪੂਰੇ ਹਸਪਤਾਲ ’ਚ ਸਫਾਈ ਕੀਤੀ ਗਈ ਹੈ,

ਦੂਜੇ ਪਾਸੇ ਬੰਦ ਨਾਲੇ ਨੂੰ ਜਿਸ ਤਰੀਕੇ ਨਾਲ ਖੋਲ੍ਹਿਆ ਗਿਆ ਉਹ ਕਮਾਲ ਦਾ ਕਾਰਜ ਹੈ

-ਡਾ. ਨੀਤੂ ਯਾਦਵ, ਸਰਕਾਰੀ ਹਸਪਤਾਲ ਗੁਰੂਗ੍ਰਾਮ
———————————————–

ਲ ਨਾ ਖੂਨ ਦਾ ਰਿਸ਼ਤਾ, ਨਾ ਜਾਣ-ਪਹਿਚਾਣ, ਸੱਚੀਂ ਇਹ ਖੁਦਾ ਦੇ ਫਰਿਸ਼ਤੇ ਹਨ: ਵਾਰਿਸ ਖਾਨ

ਸਰਕਾਰੀ ਹਸਪਤਾਲ ਦੇ ਮੁੱਖ ਗੇਟ ’ਤੇ ਜਾਮ ਹੋਏ ਸੀਵਰੇਜ਼ ਦੇ ਮੇਨਹੋਲ ਨੂੰ ਖੋਲ੍ਹਣ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਹਸਪਤਾਲ ਦੇ ਕਰਮਚਾਰੀ ਵਾਰਿਸ ਖਾਨ ਦੀਆਂ ਅੱਖਾਂ ਛਲਕ ਆਈਆਂ ਉਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨਾਲ ਸਾਡਾ ਕੋਈ ਪਰਿਵਾਰਕ ਨਾਤਾ ਵੀ ਨਹੀਂ ਹੈ

ਅਤੇ ਕਦੇ ਜਾਣ-ਪਹਿਚਾਣ ਵੀ ਨਹੀਂ ਹੋਈ ਪਰ ਇਹ ਲੋਕ ਆਪਣੇ ਖਰਚ ’ਤੇ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰਕੇ ਇੱਥੇ ਸਿਰਫ਼ ਸਾਡੇ ਵੱਲੋਂ ਫੈਲਾਈ ਹੋਈ ਗੰਦਗੀ ਨੂੰ ਸਾਫ਼ ਕਰਨ ਪਹੁੰਚੇ ਹਨ ਕਮਾਲ ਹੈ ਇਨ੍ਹਾਂ ਦੀ ਸੇਵਾ ਭਾਵਨਾ! ਇਹ ਲੋਕ ਤਾਂ ਅਸਲ ’ਚ ਖੁਦਾ ਦੇ ਫਰਿਸ਼ਤੇ ਹਨ ਮੈਂ ਕਾਇਲ ਹਾਂ ਇਨ੍ਹਾਂ ਦੀ ਕੰਮ ਕਰਨ ਦੀ ਇੱਛਾਸ਼ਕਤੀ ਨੂੰ ਦੇਖ ਕੇ ਹਾਲਾਂਕਿ ਮੈਂ ਕਦੇ ਡੇਰਾ ਸੱਚਾ ਸੌਦਾ ਨਹੀਂ ਗਿਆ, ਪਰ ਅੱਜ ਮੈਨੂੰ ਲਗਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਲੋਕ ਜਦੋਂ ਏਨੇ ਭਲੇ ਇਨਸਾਨ ਹਨ ਤਾਂ ਇਨ੍ਹਾਂ ਦੇ ਗੁਰੂ ਜੀ ਜ਼ਰੂਰ ਭਗਵਾਨ ਤੁਲ ਹੋਣਗੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ, ਉਹ ਨਿਰਦੋਸ਼ ਹਨ

ਦੀਦ ਤੇਰੀ ਨੂੰ ਅੱਖੀਆਂ ਉਡੀਕ ਦੀਆਂ…


ਗੁਰੂਗ੍ਰਾਮ ਸਾਊਥ ਸਿਟੀ-2 ਸਥਿਤ ਨਾਮ-ਚਰਚਾ ਘਰ ਦਾ ਦ੍ਰਿਸ਼

ਪਿਆਰੇ ਸਤਿਗੁਰੂ ਦੇ ਪਿਆਰ ਨਾਲ ਸਰਾਬੋਰ ਸਾਧ-ਸੰਗਤ ਵਿਛੋੜੇ ਦੇ ਵੈਰਾਗ ’ਚ ਡੁੱਬੀ ਸੀ ਕਿ ਫਰਵਰੀ ਮਹੀਨਾ ਖੁਸ਼ੀਆਂ ਦਾ ਅਹਿਸਾਸ ਲੈ ਕੇ ਆਇਆ ਗੁਰੂਗ੍ਰਾਮ ’ਚ ਪੂਜਨੀਕ ਗੁਰੂ ਜੀ ਦਾ 21 ਦਿਨਾਂ ਦਾ ਪ੍ਰਵਾਸ ਬੇਸ਼ੱਕ ਤੜਫਦੀਆਂ ਰੂਹਾਂ ਲਈ ਸਕੂਨ ਭਰਿਆ ਸੀ, ਪਰ ਮੁਰਸ਼ਿਦ ਤੋਂ ਜੁਦਾਈ ਦਾ ਦਰਦ ਹਾਲੇ ਵੀ ਆਹਾਂ ਭਰ ਰਿਹਾ ਸੀ ਦਰਸ਼ਨਾਂ ਦੀ ਪਿਆਸੀ ਸਾਧ-ਸੰਗਤ ਦੀਆਂ ਨਜ਼ਰਾਂ ਗੁਰੂਗ੍ਰਾਮ ਤੋਂ ਸਰਸਾ ਆਉਣ ਵਾਲੇ ਹਰ ਰਾਹ ’ਤੇ ਟਿਕੀਆ ਰਹੀਆਂ, ਉਸ ਨੂੰ ਨਿਹਾਰਦੀਆਂ ਰਹੀਆਂ ਹਰ ਕਿਸੇ ਦੀ ਦੀਵਾਨਗੀ ਦਾ ਇੱਕ ਹੀ ਆਲਮ ਸੀ ਕਿ ਪਿਆਸੀ ਰੂਹ ਨੂੰ ਸਤਿਗੁਰੂ ਦੇ ਦਰਸ਼-ਦੀਦਾਰ ਹੋ ਸਕਣ

ਅੱਖਾਂ ’ਚ ਛਲਕਦਾ ਗੁਰੂ ਪ੍ਰੇਮ ਉਦੋਂ ਮੁਸਕਰਾ ਉੱਠਿਆ ਜਦੋਂ ਗੁਰੂਗ੍ਰਾਮ ਸਫਾਈ ਅਭਿਆਨ ਦੇ ਰੂਪ ’ਚ ਸਾਧ ਸੰਗਤ ਨੂੰ ਪੂਜਨੀਕ ਗੁਰੂ ਜੀ ਦੀ ਉਸ ਚੌਖਟ ਨੂੰ ਸਜਦਾ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਗੁਰੂ ਦੇ ਦੀਦਾਰ ਜਾਂ ਕਰ-ਕਮਲਾਂ ’ਚ ਰਹਿਣ ਦੇ ਨਾਲ ਰੂਹਾਨੀ ਛੋਹ ਨਸੀਬ ਹੋਈ ਸੀ ਨਾਮ-ਚਰਚਾ ਘਰ ਨੂੰ ਸਜਦੇ ’ਚ ਅੱਖੀਆਂ ਨੀਰ ਬਣ ਕੇ ਵਹਿ ਉੱਠੀਆਂ ਸੰਗਤ ਦੀ ਇਸ ਇਬਾਦਤ ਨੂੰ ਸਜਦਾ ਕਰਾਂ ਜਾਂ ਉਸ ਗੁਰੂ ਦੀ ਰਹਿਮਤ ਨੂੰ ਸਜਦਾ ਕਰਾਂ, ਜਿਸ ਦੀ ਇਬਾਦਤ ਨੂੰ ਸੰਗਤ ਇਸ ਸ਼ਿੱਦਤ ਨਾਲ ਸੰਭਾਲੇ ਹੋਏ ਹੈ ਹਰ ਕੋਈ ਉਸ ਚੌਖਟ ਨੂੰ ਨਿਹਾਰ ਰਿਹਾ ਸੀ ਤਾਂ ਕੋਈ ਉਸ ਨੂੰ ਆਪਣੇ ਪੱਲੂ ਨਾਲ ਸਾਫ ਕਰ ਰਿਹਾ ਸੀ

ਸਭ ਦੀ ਆਪਣੀ ਭਾਵਨਾ ਸੀ, ਜਿਸ ਨੂੰ ਉਹ ਆਪਣੇ ਹੀ ਤਰੀਕੇ ਨਾਲ ਜ਼ਾਹਿਰ ਕਰ ਰਿਹਾ ਸੀ ਸਾਧ-ਸੰਗਤ ਲਈ ਗੁਰੂ ਦਰਸ਼ਨ ਹੀ ਸਭ ਤੋਂ ਵੱਡੀ ਇਬਾਦਤ ਹੈ ਅਤੇ ਉਸ ਤੋਂ ਵੀ ਵੱਡੀ ਇਬਾਦਤ ਸੀ ਗੁਰੂ ਬਚਨਾਂ ਦੀ ਪਾਲਣਾ ਸਾਲਾਂ ਦੀ ਤੜਫ ਤੋਂ ਬਾਅਦ ਦਿਲ ’ਚੋਂ ਫੁੱਟੇ ਪ੍ਰੇਮ ਦੇ ਗੁਬਾਰ ਨੂੰ ਰੋਕ ਪਾਉਣਾ ਸ਼ਾਇਦ ਕਿਸੇ ਲਈ ਵੀ ਸੰਭਵ ਨਹੀਂ ਸੀ ਅਜਿਹੇ ਸੁਹਾਵਣੇ ਮੌਕੇੇ ਰੂਹ ਆਪਣੇ ਆਪ ਹੀ ਥਿਰਕ ਉੱਠੀ ਸੀ ਉਹ ਬਿਨਾਂ ਘੁੰਗਰੂਆਂ ਹੀ ਨੱਚ ਰਹੀ ਸੀ ਰੂਹ ਨੂੰ ਸਰੂਰ ਮਿਲ ਰਿਹਾ ਸੀ, ਇੱਕ ਨਵਾਂ ਜੋਸ਼ ਪੈਦਾ ਹੋ ਰਿਹਾ ਸੀ ਸੰਗਤ ਹੱਥ ਜੋੜੇ ਅਰਦਾਸ ਕਰ ਰਹੀ ਸੀ ਕਿ ਹੁਣ ਇਸ ਵਿਛੋੜੇ ਨੂੰ ਸਹਿਣ ਕਰਨਾ ਮੇਰੇ ਵੱਸ ’ਚ ਨਹੀਂ ਹੈ ਹੇ ਮੇਰੇ ਪਿਆਰੇ ਸਤਿਗੁਰੂ, ਮੇਰੀਆਂ ਅੱਖੀਆਂ ਤੁਹਾਡੀ ਉਡੀਕ ’ਚ ਹਨ, ਦਰਸ਼ਨਾਂ ਦੀਆਂ ਪਿਆਸੀਆਂ ਹਨ, ਬਸ, ਹੁਣ ਤੁਸੀਂ ਜਲਦੀ ਆ ਜਾਓ ਤੁਹਾਨੂੰ ਸਾਡੇ ਪਿਆਰ ਦਾ ਵਾਸਤਾ!

ਇਹ ਸਿਰ ਹੈ ਅਮਾਨਤ ਸਤਿਗੁਰੂ ਦੀ,
ਦਰ-ਦਰ ’ਤੇ ਝੁਕਾਇਆ ਨਹੀਂ ਜਾਂਦਾ,
ਇਹ ਹੱਥ ਵੀ ਹੈ ਮੰਗਤਾ ਸਤਿਗੁਰੂ ਦਾ,
ਦਰ-ਦਰ ’ਤੇ ਫੈਲਾਇਆ ਨਹੀਂ ਜਾਂਦਾ

ਸਿਰਫ਼ ਇਤਫ਼ਾਕ ਨਹੀਂ, ਨਿਸ਼ਚਿਤ ਹੁੰਦੀ ਹੈ ਕਿਸਮਤ!

ਸੰਤਾਂ ਦੇ ਹਰ ਕਰਮ ’ਚ ਕੁਦਰਤ ਦੀ ਭਲਾਈ-ਚੰਗਿਆਈ ਛੁਪੀ ਹੁੰਦੀ ਹੈ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਜਿਸ ਨੂੰ ਅਸੀਂ ਸਿਰਫ਼ ਇਤਫਾਕ ਕਹਿ ਕੇ ਟਾਲ ਦਿੰਦੇ ਹਾਂ, ਪਰ ਅਸਲ ’ਚ ਕਿਸਮਤ ਨੂੰ ਉਹੀ ਮਨਜ਼ੂਰ ਹੁੰਦਾ ਹੈ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗੁਰੂਗ੍ਰਾਮ ਨੂੰ ਮਿੰਨੀ ਸਰਸਾ ਦੀ ਸੰਗਿਆ ਦੇ ਕੇੇ ਨਵਾਜਿਆ ਸੀ ਉਦੋਂ ਸ਼ਾਇਦ ਕੋਈ ਨਹੀਂ ਜਾਣਦਾ ਸੀ ਕਿ ਅਜਿਹਾ ਸਮਾਂ ਵੀ ਆਵੇਗਾ, ਜਦੋਂ ਗੁਰੂਗ੍ਰਾਮ ਹੀ ਡੇਰਾ ਸੱਚਾ ਸੌਦਾ ਦੀ ਚਰਚਾ ਦਾ ਕੇਂਦਰ ਹੋਵੇਗਾ

ਪੂਜਨੀਕ ਗੁਰੂ ਜੀ ਦਾ 7 ਫਰਵਰੀ ਤੋਂ 28 ਫਰਵਰੀ ਤੱਕ 21 ਦਿਨ ਇੱਥੇ ਰਹਿਣਾ ਆਪਣੇ ਆਪ ’ਚ ਕਈ ਤੱਥਾਂ ਨੂੰ ਖੁਦ ਚਰਿਤਾਰਥ ਕਰਦਾ ਹੈ ਪੂਰੀ ਦੁਨੀਆਂ ਦੀਆਂ ਨਜ਼ਰਾਂ ਗੁਰੂ ਦਰੋਣਾਚਾਰਿਆ ਦੀ ਇਸ ਨਗਰੀ ’ਤੇ ਟਿਕੀਆਂ ਹੋਈਆਂ ਸਨ ਪੂਜਨੀਕ ਹਜ਼ੂਰ ਪਿਤਾ ਜੀ ਦੇ ਆਗਮਨ ਦੀ ਖੁਸ਼ੀ ’ਚ ਸੰਗਤ ਨੇ ਘਿਓ ਦੇ ਦੀਵੇ ਬਾਲ਼ੇ, ਕਈ ਅੰਦਾਜ਼ ’ਚ ਖੁਸ਼ੀਆਂ ਵੀ ਮਨਾਈਆਂ ਇੱਥੋਂ ਦਾ ਸਫਾਈ ਅਭਿਆਨ ਵੀ ਪੂਜਨੀਕ ਗੁਰੂ ਜੀ ਪ੍ਰਤੀ ਅਨੋਖੇ ਪ੍ਰੇਮ ਸੌਗਾਤ ਦਾ ਇੱਕ ਨਮੂਨਾ ਸੀ

ਗੁਰੂਗ੍ਰਾਮ ਦੇ ਆਮ ਅਤੇ ਖਾਸ ਲੋਕ ਬੋਲੇ… ਕਮਾਲ ਕਰ ਗਏ ਡੇਰਾ ਦੇ ਸੇਵਾਦਾਰ

ਡੇਰਾ ਸੱਚਾ ਸੌਦਾ ਵੱਲੋਂ 6 ਮਾਰਚ 2022 ਨੂੰ ਗੁਰੂਗ੍ਰਾਮ ’ਚ ਚਲਾਏ ਗਏ ਸਫਾਈ ਮਹਾਂ ਅਭਿਆਨ ਦੀਆਂ ਚਰਚਾਵਾਂ ਕਈ ਦਿਨਾਂ ਤੱਕ ਰਹੀਆਂ ਲੋਕ ਸਫਾਈ ਪ੍ਰਤੀ ਜਾਗਰੂਕ ਵੀ ਹੋਏ ਇੱਧਰ-ਉੱਧਰ ਕੂੜਾ-ਕਰਕਟ ਸੁੱਟਣ ਤੋਂ ਪਰਹੇਜ਼ ਕਰਨ ਲੱਗੇ ਡੇੇਰੇ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਸਬੰਧੀ ਗੁਰੂਗ੍ਰਾਮ ਦੇ ਆਮ ਅਤੇ ਖਾਸ ਲੋਕਾਂ ਨੇ ਇਹੀ ਕਿਹਾ ਕਿ ਕਮਾਲ ਕਰ ਗਏ ਡੇਰਾ ਦੇ ਸੇਵਾਦਾਰ


ਇੱਥੇ ਸੈਕਟਰ-9 ਸਥਿਤ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੱਤਿਆਮੰਨਿਊ ਯਾਦਵ ਨੇ ਕਿਹਾ ਕਿ ਡੇਰਾ ਦੇ ਸੇਵਾਦਾਰ ਪੂਰੀ ਲਗਨ ਨਾਲ ਸਫਾਈ ਕਰ ਰਹੇ ਸਨ ਕਰੀਬ ਦੋ ਘੰਟੇ ਤੱਕ ਸੇਵਕਾਂ ਨੇ ਕਾਲਜ ਕੰਪਲੈਕਸ ਨੂੰ ਚਮਕਾ ਦਿੱਤਾ ਚਾਹੇ ਦਰਖੱਤਾਂ ਦੇ ਹੇਠਾਂ ਡਿੱਗੇ ਪੱਤੇ ਹੋਣ ਜਾਂ ਕੈਂਪਸ ’ਚ ਫੈਲੇ ਕਾਗਜ਼ ਆਦਿ, ਉਨ੍ਹਾਂ ਨੇ ਸਭ ਨੂੰ ਚੁੱਕਿਆ ਝਾੜੂ ਨਾਲ ਪੂਰੀ ਸਫਾਈ ਕੀਤੀ ਕਾਲਜ ਦੇ ਮੈਦਾਨ ’ਚ ਘਾਹ ਵੱਡੀ ਸੀ, ਉਸ ਨੂੰ ਵੀ ਕਹੀਆਂ ਅਤੇ ਹੋਰ ਔਜ਼ਾਰਾਂ ਨਾਲ ਕੱਟ ਕੇ ਮੈਦਾਨ ਨੂੰ ਸੁਧਾਰਿਆ ਮਤਲਬ, ਜਿੱਥੇ ਵੀ ਉਨ੍ਹਾਂ ਨੇ ਗੰਦਗੀ ਜਾਂ ਕੂੜਾ ਦੇਖਿਆ, ਉਸ ਨੂੰ ਚੁੱਕ ਕੇ ਕਾਲਜ ਕੰਪਲੈਕਸ ਦੀ ਤਸਵੀਰ ਬਦਲ ਦਿੱਤੀ ਅਜਿਹੇ ਜਜ਼ਬੇ ਅਤੇ ਭਾਵਨਾ ਵਾਲੇ ਸੇਵਾਦਾਰਾਂ ਤੋਂ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਵੀ ਆਪਣਾ ਇੱਕ ਟੀਚਾ ਬਣਾਉਣਾ ਚਾਹੀਦਾ ਹੈ ਸੰਸਥਾ ਨੇ ਤਾਂ ਆਪਣਾ ਕੰਮ ਕਰ ਦਿੱਤਾ ਹੈ,

ਉਸ ਨੂੰ ਸਹੀ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਨ੍ਹਾਂ ਨੇ ਹਰ ਕਿਸੇ ਨੂੰ ਇਹੀ ਅਪੀਲ ਕੀਤੀ ਹੈ ਕਿ ਜਿੱਥੇ-ਜਿੱਥੇ ਸਾਡਾ ਜਾਣਾ ਹੁੰਦਾ ਹੈ, ਉੱਥੋਂ ਦੀ ਸਫਾਈ ’ਤੇ ਜ਼ਰੂਰ ਫੋਕਸ ਕਰੋ

ਸੈਕਟਰ-10 ਸਥਿਤ ਸਰਕਾਰੀ ਹਸਪਤਾਲ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੀ ਗਈ ਸਫਾਈ ’ਤੇ ਹਸਪਤਾਲ ’ਚ ਨਰਸਿੰਗ ਅਫਸਰ ਸ੍ਰੀਮਤੀ ਪੂਨਮ ਸਹਿਰਾਇ ਨੇ ਕਿਹਾ ਕਿ ਐਤਵਾਰ ਨੂੰ ਹਸਪਤਾਲ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਹੁਤ ਚੰਗੀ ਸਫਾਈ ਕੀਤੀ ਉਹ ਸਵੇਰੇ ਜਦੋਂ ਡਿਊਟੀ ’ਤੇ ਪਹੁੰਚੀ ਤਾਂ ਕਾਫੀ ਸੇਵਾਦਾਰ ਹਸਪਤਾਲ ਕੰਪਲੈਕਸ ’ਚ ਮੌਜ਼ੂਦ ਸਨ ਜਿੱਥੇ-ਜਿੱਥੇ ਵੀ ਉਨ੍ਹਾਂ ਨੂੰ ਗੰਦਗੀ ਨਜ਼ਰ ਆਈ, ਉਨ੍ਹਾਂ ਨੇ ਬਾਰੀਕੀ ਨਾਲ ਗੰਦਗੀ, ਕੂੜੇ ਨੂੰ ਚੁੱਕਿਆ ਹਸਪਤਾਲ ਕੈਂਪਸ ਚਮਕਾ ਦਿੱਤਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਲੋਭ-ਲਾਲਚ ਦੇ ਸਾਰੇ ਸੇਵਾਦਾਰਾਂ ਨੇ ਘੰਟਿਆਂ ਤੱਕ ਇੱਥੇ ਸਫਾਈ ਕੀਤੀ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਦੋਨੋਂ ਸਾਈਡ ਬਣੀ ਪਾਰਕ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਸੁੱਕੇ ਦਰੱਖਤ, ਪੱਤਿਆਂ ਨੂੰ ਹਟਾ ਕੇ ਪਾਰਕਾਂ ਦੀ ਬਿਹਤਰ ਸਫਾਈ ਕੀਤੀ ਹਸਪਤਾਲ ਕੈਂਪਸ ’ਚ ਚਾਰੇ ਪਾਸੇ ਡੇਰੇ ਦੇ ਸੇਵਾਦਾਰ ਨਜ਼ਰ ਆ ਰਹੇ ਸਨ

ਇੱਥੇ ਐੱਮਜੀ ਰੋਡ ਸਥਿਤ ਸੈਕਟਰ-14 ਸਰਕਾਰੀ ਗਰਲਜ਼ ਕਾਲਜ ’ਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪੂਰੇ ਕੈਂਪਸ ਦੀ ਸਫਾਈ ਕੀਤੀ ਕਾਲਜ ਦੇ ਪ੍ਰੋ. ਰਾਜੇਸ਼ ਬੈਣੀਵਾਲ ਨੇ ਕਿਹਾ ਕਿ ਕਾਲਜ ਕਾਫੀ ਵੱਡਾ ਹੈ ਇੱਥੇ ਕਈ ਪਾਰਕ ਹਨ ਕਾਫ਼ੀ ਸੇਵਾਦਾਰਾਂ ਨੇ ਇੱਥੇ ਸਫਾਈ ਕੀਤੀ ਡੇਰੇ ਦੇ ਸੇਵਾਦਾਰਾਂ ’ਚ ਸੇਵਾ ਦੀ ਸੱਚੀ ਭਾਵਨਾ ਦਿਖੀ ਸੀ ਉਹ ਕੰਮ ਨੂੰ ਕਿਸੇ ’ਤੇ ਟਾਲ ਨਹੀਂ ਰਹੇ ਸਨ, ਸਗੋਂ ਇੱਕ-ਦੂਜੇ ਤੋਂ ਅੱਗੇ ਵਧ ਕੇ ਖੁਦ ਕੰਮ ਕਰ ਰਹੇ ਸਨ ਬਿਨਾਂ ਕਿਸੇ ਫੀਸ ਦੇ ਉਹ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਸਨ, ਇਹ ਉਨ੍ਹਾਂ ਦੀ ਖੂਬੀ ਰਹੀ ਅਜਿਹੀ ਸਿੱਖਿਆ ਸਾਨੂੰ ਸਾਰਿਆਂ ਨੂੰ ਵੀ ਲੈਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਫਾਈ ਸਾਡਾ ਸਭ ਤੋਂ ਪਹਿਲਾ ਟੀਚਾ ਹੋਣਾ ਚਾਹੀਦਾ ਹੈ ਸਫਾਈ ਲਈ ਸਿਰਫ਼ ਕਰਮਚਾਰੀਆਂ ’ਤੇ ਨਿਰਭਰ ਨਾ ਰਹਿ ਕੇ ਸਾਨੂੰ ਇਸ ਦੇ ਲਈ ਖੁਦ ਵੀ ਅੱਗੇ ਆਉਣਾ ਚਾਹੀਦਾ ਹੈ

ਸੈਕਟਰ 3, 5 ਅਤੇ 6 ਆਰਡਬਲਿਊਏ ਦੇ ਪ੍ਰਧਾਨ ਦਿਨੇਸ਼ ਵਸ਼ਿਸ਼ਠ ਸਫਾਈ ਮਹਾਂ ਅਭਿਆਨ ਦੌਰਾਨ ਸੇਵਾਦਾਰਾਂ ਦੇ ਵਿੱਚ ਹੀ ਰਹੇ ਆਪਣੇ ਅਨੁਭਵ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਾਰੇ ਸੇਵਾਦਾਰ ਬਹੁਤ ਹੀ ਚੰਗਾ ਕੰਮ ਕਰਕੇ ਗਏ ਹਨ ਉਨ੍ਹਾਂ ਨੇ ਨੇਕ-ਨੀਅਤ ਅਤੇ ਲਗਨ ਨਾਲ ਇੱਥੇ ਸੜਕਾਂ, ਪਾਰਕਾਂ ਦੀ ਸਫਾਈ ਕੀਤੀ ਗਰੀਨ ਬੈਲਟ ਦੀ ਬਿਹਤਰੀਨ ਸਫਾਈ ਹੋ ਗਈ ਹੈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦਾ ਸਵਾਗਤ ਕੀਤਾ ਹੈ ਅਤੇ ਗੁਰੂਗ੍ਰਾਮ ਦੀ ਸਫਾਈ ਲਈ ਧੰਨਵਾਦ ਵੀ ਕੀਤਾ ਦਿਨੇਸ਼ ਵਸ਼ਿਸ਼ਠ ਨੇ ਇਹ ਵੀ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਹਰ ਜਗ੍ਹਾ ਤੋਂ ਜੋ ਵੀ ਥੋੜ੍ਹਾ ਕੂੜਾ ਜਾਂ ਗੰਦਗੀ ਰੋਜ਼ਾਨਾ ਨਿਕਲਦੀ ਹੈ, ਉਸ ਨੂੰ ਨਾਲੋ-ਨਾਲ ਚੁੱਕ ਲੈਣ

ਸਦਰ ਬਾਜ਼ਾਰ ’ਚ ਡੇਰੇ ਦੇ ਸੇਵਾਦਾਰਾਂ ਦੀ ਸ਼ਰਧਾ ਭਾਵਨਾ ਅਤੇ ਸਫਾਈ ਕਰਦੇ ਹੋਏ ਦੇਖਣ ਵਾਲੇ ਪਹਿਚਾਨ ਗ੍ਰਾਫਿਕਸ ਇੰਸਟੀਚਿਊਟ ਦੇ ਸੰਚਾਲਕ ਅਸ਼ੋਕ ਦਲਾਲ ਨੇ ਕਿਹਾ ਕਿ ਡੇਰੇ ਦੇ ਸੇਵਾਦਾਰਾਂ ਨੇ ਕਮਾਲ ਕਰ ਦਿੱਤਾ ਸੇਵਾਦਾਰ ਫੌਜ ਵਾਂਗ ਖੇਤਰ ’ਚ ਫੈਲ ਗਏ ਅਤੇ ਜਿੱਥੇ ਗੰਦਗੀ ਨਜ਼ਰ ਆਈ, ਉੱਥੋਂ ਉਠਾ ਕੇ ਪੂਰੀ ਤਰ੍ਹਾਂ ਸਫਾਈ ਕਰ ਦਿੱਤੀ ਇਸ ਸਫਾਈ ਨੂੰ ਸਾਨੂੰ ਬਰਕਰਾਰ ਰੱਖਣਾ ਹੋਵੇਗਾ, ਤਾਂ ਕਿ ਸਾਡਾ ਸਭ ਦਾ ਇਸ ਅਭਿਆਨ ’ਚ ਯੋਗਦਾਨ ਹੋ ਸਕੇ

ਵਰਕਿੰਗ ਵੂਮੈਨ ਹਾੱਸਟਲ ਦੀ ਵਾਰਡਨ ਕਵਿਤਾ ਸਰਕਾਰ ਨੇ ਕਿਹਾ ਕਿ ਗੁਰੂਗ੍ਰਾਮ ’ਚ ਹਰ ਥਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਨਜ਼ਰ ਆ ਰਹੇ ਸਨ ਸੜਕ ’ਤੇ ਕਿਹੜਾ ਜਾ ਰਿਹਾ ਹੈ, ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ ਉਹ ਸਫਾਈ ਦੇ ਕੰਮ ’ਚ ਪੂਰੀ ਇਮਾਨਦਾਰੀ ਨਾਲ ਜੁਟੇ ਸਨ ਸਭ ਅਜਿਹੇ ਸਫਾਈ ਸੈਨਿਕਾਂ ਤੋਂ ਸਿੱਖਿਆ ਲੈਣ

ਐਡਵੋਕੇਟ ਅਰਚਨਾ ਚੌਹਾਨ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਚਮਕਾਉਣ ਲਈ ਡੇਰਾ ਸੱਚਾ ਸੌਦਾ ਦਾ ਥੈਂਕਸ ਇਹ ਚਮਕ ਸਾਨੂੰ ਬਣਾ ਕੇ ਰੱਖਣੀ ਹੈ ਸਫਾਈ ਲਈ ਸਾਰੇ ਆਪਣੀ ਜ਼ਿੰਮੇਵਾਰੀ ਸਮਝਣ ਸਾਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਅਸੀਂ ਜਨਤਕ ਸਥਾਨਾਂ ’ਤੇ ਕੋਈ ਵੀ ਚੀਜ਼ ਨਹੀਂ ਸੁੱਟਾਂਗੇ ਉਸ ਨੂੰ ਡਸਟਬਿਨ ’ਚ ਹੀ ਸੁੱਟਾਂਗੇ ਤਦ ਇਸ ਸਫਾਈ ਦਾ ਉਦੇਸ਼ ਬਰਕਰਾਰ ਰਹੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!