if you want to stay healthy then change your lifestyle

ਰਹਿਣਾ ਹੋਵੇ ਸਿਹਤਮੰਦ ਤਾਂ ਬਦਲੋ ਲਾਈਫ ਸਟਾਇਲ
ਹਰ ਸਾਲ ਸੱਤ ਅਪਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਵਿਸ਼ਵ ਸਿਹਤ ਦਿਵਸ ਦੀ ਥੀਮ ਨੂੰ ਪਹਿਲ ਦਿੱਤੀ ਜਾਂਦੀ ਹੈ ਵਰਲਡ ਹੈਲਥ ਡੇਅ ਦੀ ਥੀਮ ਹਰ ਸਾਲ ਬਦਲਦੀ ਹੈ

ਵਿਸ਼ਵ ਸਿਹਤ ਦਿਵਸ ਸਿਹਤ ਜੀਵਨ ਨੂੰ ਵਾਧਾ ਦੇਣ ਲਈ ਮਨਾਇਆ ਜਾਂਦਾ ਹੈ ਇੱਕ ਹੈਲਦੀ ਲਾਈਫ ਅਤੇ ਡਾਈਟ ਕਈ ਬਿਮਾਰੀਆਂ ਦੇ ਜ਼ੋਖ਼ਮ ਨੂੰ ਕੰਟਰੋਲ ਕਰਨ ਦੇ ਦੋ ਸਭ ਤੋਂ ਪ੍ਰਭਾਵੀ ਤਰੀਕੇ ਹਨ ਆਪਣੀ ਲਾਈਫ-ਸਟਾਇਲ ’ਚ ਕੁਝ ਆਸਾਨ ਜਿਹੇ ਬਦਲਾਅ ਕਰਕੇ ਤੁਸੀਂ ਪੂਰੀ ਸਿਹਤ ਨੂੰ ਵਾਧਾ ਦੇਣ ’ਚ ਮੱਦਦ ਕਰ ਸਕਦੇ ਹਨ

Also Read :-

ਇਸ ਵਰਲਡ ਹੈਲਥ ਡੇਅ ਦੇ ਦਿਨ ਆਓ ਹੈਲਦੀ ਰਹਿਣ ਲਈ ਆਪਣੀ ਜੀਵਨਸ਼ੈਲੀ ’ਚ ਸਾਰੇ ਜ਼ਰੂਰੀ ਬਦਲਾਅ ਕਰਨ ਦਾ ਸੰਕਲਪ ਲਓ ਇੱਥੇ ਕੁਝ ਹੈਲਦੀ ਆਦਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਤੁਸੀਂ ਸਿਹਤ ਦਿਵਸ ਦੇ ਦਿਨ ਅਪਣਾ ਸਕਦੇ ਹੋ

ਹੈਲਦੀ ਡਾਈਟ:

ਹੈਲਦੀ ਜੀਵਨ ਦੀ ਦਿਸ਼ਾ ’ਚ ਇੱਕ ਬੈਲੰਸ ਡਾਈਟ ਇੱਕ ਜ਼ਰੂਰੀ ਕਦਮ ਹੈ ਇੱਕ ਦਿਨ ’ਚ ਘੱਟ ਤੋਂ ਘੱਟ ਤਿੰਨ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਯਾਦ ਰੱਖੇ ਕਿ ਰਾਤ ਦਾ ਖਾਣਾ ਸਭ ਤੋਂ ਜ਼ਿਆਦਾ ਭੋਜਨ ਨਾ ਹੋਵੇ ਤੁਹਾਡੇ ਭੋਜਨ ਦੀ ਜ਼ਿਆਦਾਤਰ ਖ਼ਪਤ ’ਚ ਹੈਲਦੀ ਫੂਡਸ ਜਿਵੇਂ ਕਿ ਫਲ, ਸਬਜ਼ੀਆਂ, ਸਾਬਤ ਅਨਾਜ, ਪ੍ਰੋਟੀਨ ਨਾਲ ਭਰਪੂਰ ਫੂਡਸ, ਹੈਲਦੀ ਫੈਟਸ ਅਤੇ ਬਹੁਤ ਕੁਝ ਸ਼ਾਮਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਗੈਰ-ਸੋਧਿਆ ਹੋਇਆ ਸਾਬਤ ਫੂਡਸ ਨੂੰ ਚੁਣਨਾ ਮਹੱਤਵਪੂਰਨ ਹੈ ਇੱਕ ਚੰਗੀ ਤਰ੍ਹਾਂ ਸੰਤੁਲਿਤ ਭੋਜਨ ਤੁਹਾਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਪ੍ਰਾਪਤ ਕਰਨ ’ਚ ਮੱਦਦ ਕਰੇਗਾ

ਰੋਜ਼ਾਨਾ ਵਧੀਆ ਨੀਂਦ ਲਓ:

ਨੀਂਦ ਤੁਹਾਡੇੀ ਸੰਪੂਰਨ ਸਿਹਤ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਹੈ ਅਤੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਨੀਂਦ ਦੀ ਕਮੀ ਮੋਟਾਪੇ ਅਤੇ ਦਿਲ ਦੇ ਰੋਗ ਸਮੇਤ ਕਈ ਬਿਮਾਰੀਆਂ ਨਾਲ ਸਬੰਧਿਤ ਹੈ ਸਭ ਉਮਰ ਦੇ ਲੋਕਾਂ ਲਈ ਇੱਕ ਵਧੀਆ, ਗੁਣਵੱਤਾ ਵਾਲੀ ਨੀਂਦ ਦੀ ਜ਼ਿਆਦਾ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਬਿਹਤਰ ਬਣਾਉਂਦੀ ਹੈ ਤੁਸੀਂ ਸਰੀਰਕ ਅਤੇ ਮਾਨਸਿਕ ਦੋਨੋਂ ਰੂਪ ਨਾਲ ਬਿਹਤਰ ਮਹਿਸੂਸ ਕਰਦੇ ਹੋ, ਜੋ ਬਦਲੇ ’ਚ ਰੇਖਾ ਦੇ ਹੇਠਾਂ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਤੁਹਾਡੇ ਜ਼ੋਖਮ ਨੂੰ ਘੱਟ ਕਰਦਾ ਹੈ ਜੇਕਰ ਤੁਹਾਨੂੰ ਲਗਦਾ ਹੈ ਕਿ ਹਰ ਰਾਤ ਲੋਂੜੀਦੀ ਨੀਂਦ ਲੈਣ ’ਚ ਸਮੱਸਿਆ ਹੋ ਰਹੀ ਹੈ, ਤਾਂ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਇਸ ’ਚ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹੋ ਦਿਨ ’ਚ ਦੇਰ ਨਾਲ ਕਾੱਫੀ ਪੀਣ ਤੋਂ ਬਚੋ, ਬਿਸਤਰ ’ਤੇ ਜਾਣ ਲਈ ਆਪਣੀ ਸਮਾਂ-ਸਾਰਨੀ ਬਣਾਏ ਰੱਖੋ ਅਤੇ ਹਰੇਕ ਦਿਨ ਸਹੀ ਸਮੇਂ ’ਤੇ ਜਾਗੋ ਬਨਾਉਟੀ ਰੌਸ਼ਨੀ ਤੋਂ ਬਚੋ ਅਤੇ ਘਰ ’ਚ ਰੌਸ਼ਨੀ ਘੱਟ ਕਰਨ ਦੀ ਕੋਸ਼ਿਸ਼ ਕਰੋ ਹਰ ਰਾਤ 7-8 ਘੰਟੇ ਦੀ ਨੀਂਦ ਲੈਣੀ ਯਕੀਨੀ ਬਣਾਓ

ਇੱਕ ਸਿਹਤਮੰਦ ਵਜ਼ਨ ਬਣਾਏ ਰੱਖੋ:

ਮੋਟਾਪਾ ਕਈ ਸਿਹਤ ਮੁੱਦਿਆਂ ਨਾਲ ਜੁੜਿਆ ਹੈ ਇੱਕ ਸਿਹਤਮੰਦ ਵਜ਼ਨ ਤੁਹਾਨੂੰ ਕਈ ਬਿਮਾਰੀਆਂ ਦੇ ਜ਼ੋਖਮ ਨੂੰ ਘੱਟ ਕਰਨ ’ਚ ਮੱਦਦ ਕਰ ਸਕਦਾ ਹੈ ਰੋਜ਼ਾਨਾ ਕਸਰਤ ਅਤੇ ਇੱਕ ਹੈਲਦੀ ਡਾਈਟ ਤੁਹਾਨੂੰ ਹੈਲਦੀ ਵੇਟ ਬਣਾਏ ਰੱਖਣ ’ਚ ਮੱਦਦ ਕਰ ਸਕਦੀ ਹੈ ਕਸਰਤ ਤੁਹਾਨੂੰ ਕੈਲੋਰੀ ਬਰਨ ਕਰਨ ਅਤੇ ਫਿੱਟ ਰਹਿਣ ’ਚ ਮੱਦਦ ਕਰੇਗਾ

ਯਾਦ ਰੱਖੋ ਕਿ ਸਿਗਰਟਨੋਸ਼ੀ ਜਾਨਲੇਵਾ ਹੈ:

ਸਿਗਰਟਨੋਸ਼ੀ ਛੱਡ ਦਿਓ ਸਿਗਰਟਨੋਸ਼ੀ ਤੁਹਾਡੇ ਫੇਫੜਿਆਂ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰ ਸਕਦਾ ਹੈ ਇੱਥੋਂ ਤੱਕ ਕਿ ਇੱਕ ਵਾਰ ਵੀ ਸਿਗਰਟਨੋਸ਼ੀ ਕਰਨਾ ਤੁਹਾਡੀ ਸਿਹਤ ਲਈ ਬੁਰਾ ਹੋ ਸਕਦਾ ਹੈ ਤੁਹਾਨੂੰ ਸਿਗਰਟਨੋਸ਼ੀ ਛੱਡਣ ਦੀਆਂ ਰਣਨੀਤੀਆਂ ਦਾ ਪਾਲਣ ਕਰਨਾ ਚਾਹੀਦਾ ਜੇਕਰ ਤੁਹਾਨੂੰ ਇਸ ਨੂੰ ਛੱਡਣ ’ਚ ਮੁਸ਼ਕਲ ਹੋ ਰਹੀ ਹੈ, ਤਾਂ ਡਾਕਟਰ ਦੀ ਮੱਦਦ ਲਓ

ਪਾਣੀ ਨੂੰ ਦਿਨ ਦਾ ਸਭ ਤੋਂ ਜ਼ਰੂਰੀ ਪਦਾਰਥ ਬਣਾਓ:

ਜੇਕਰ ਤੁਸੀਂ ਦਿਨਭਰ ’ਚ ਬਹੁਤ ਕਾਰਬੋਨੇਟਿਡ ਪੀਣ ਵਾਲਾ ਪਾਣੀ ਜਾਂ ਕੈਫੀਨ ਪੀਂਦੇ ਹੋ ਤਾਂ ਤੁਸੀਂ ਆਪਣੇ ਆਪ ਡਾਈਟ ’ਚ ਗੈਰ-ਜ਼ਰੂਰਤਮੰਦ ਤੱਤ ਸ਼ਾਮਲ ਕਰ ਰਹੇ ਹੋ ਜੋ ਵੀ ਡਰਿੰਕ ਤੁਸੀਂ ਪੀਂਦੇ ਹੋ ਉਹ ਜ਼ਿਆਦਾਤਰ ਖੰਡ ਦੇ ਨਾਲ ਭਰੀ ਹੋਈ ਹੈ ਜਿਸ ਨਾਲ ਵਜ਼ਨ ਵਧ ਸਕਦਾ ਹੈ ਤੁਹਾਨੂੰ ਪੂਰੇ ਦਿਨ ’ਚ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਇਸ ਤੋਂ ਇਲਾਵਾ ਸ਼ੱਕਰ ਯੁਕਤ ਪੀਣ ਵਾਲੇ ਪਦਾਰਥ ਨੂੰ ਹਰਬਲ, ਨਿੰਬੂ ਪਾਣੀ ਜਾਂ ਡਿਟਾੱਕਸ ਪਾਣੀ ਨਾਲ ਬਦਲਣ ਦੀ ਕੋਸ਼ਿਸ਼ ਕਰੋ

ਕੁਦਰਤ ਨੂੰ ਨਿਹਾਰੋ:

ਤਣਾਅ ਤੁਹਾਡੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ, ਜਿਸ ਨਾਲ ਵਜ਼ਨ ਵਧ ਸਕਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਹੋ ਸਕਦੀਆਂ ਹਨ ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਤਣਾਅ ਘੱਟ ਕਰ ਸਕਦੇ ਹੋ ਜਿਵੇਂ ਕਿ ਕਸਰਤ, ਕੁਦਰਤ ਦੀ ਸੈਰ ਕਰੋ ਅਤੇ ਗਹਿਰਾ ਸਾਹ ਲੈਣ ਦੀ ਤਕਨੀਕ ਅਤੇ ਧਿਆਨ ਦਾ ਅਭਿਆਸ ਕਰੋ ਜੇਕਰ ਤੁਸੀਂ ਜ਼ਿਆਦਾ ਤਣਾਅਗ੍ਰਸਤ ਹੋਏ ਬਿਨਾਂ ਆਪਣੇ ਦਿਨ-ਪ੍ਰਤੀ-ਦਿਨ ਦੇ ਜੀਵਨ ਨੂੰ ਸੰਭਾਲਣ ’ਚ ਅੱਗੇ ਨਹੀਂ ਹੋ, ਤਾਂ ਇੱਕ ਮਨੋਵਿਗਿਆਨਕ ਨੂੰ ਦੇਖਣ ’ਤੇ ਵਿਚਾਰ ਕਰੋ

ਮਾਨਸਿਕ ਸਿਹਤ ’ਤੇ ਧਿਆਨ ਦਿਓ:

ਹੈਲਦੀ ਜੀਵਨ ਦੇ ਭੌਤਿਕ ਪਹਿਲੂਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ’ਚ, ਮਾਨਸਿਕ ਰਖ-ਰਖਾਵ ਆਮ ਤੌਰ ’ਤੇ ਇੱਕ ਬੈਕਸੀਟ ਹੁੰਦੀ ਹੈ ਹਾਲਾਂਕਿ ਤੁਹਾਡੀ ਸੰਪੂਰਨ ਸਿਹਤ ਲਈ ਚੰਗੀ ਮਾਨਸਿਕ ਸਿਹਤ ਵੀ ਓਨੀ ਹੀ ਮਹੱਤਵਪੂਰਨ ਹੈ ਇਹ ਨਾ ਭੁੱਲੋ ਕਿ ਤੁਹਾਡੀ ਮਾਨਸਿਕ ਸਿਹਤ ਤੁਹਾਡੀ ਸਮੱਗਰ ਸਿਹਤ ਦੀ ਨੀਂਹ ਹੈ ਰੋਜ਼ਾਨਾ ਦੇ ਆਧਾਰ ’ਤੇ ਆਪਣੀ ਭਾਵਨਾਤਮਕ ਸਿਹਤ ਦਾ ਪ੍ਰਬੰਧਨ ਅਤੇ ਮੁਲਾਂਕਣ ਕਰਨਾ ਬਹੁਤ ਮਹੱਤਵਪੂਰਨ ਹੈ

ਕਸਰਤ ਕਰੋ:

ਕਸਰਤ ਤੁਹਾਨੂੰ ਸਿਹਤ ਅਤੇ ਐਕਟਿਵ ਰੱਖਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਅਧਿਐਨਾਂ ਨੇ ਲਗਾਤਾਰ ਕਸਰਤ ਦੇ ਲਾਭਾਂ ਨੂੰ ਅੱਗੇ ਸਾਬਤ ਕੀਤਾ ਹੈ ਹਫਤੇ ’ਚ ਤਿੰਨ ਵਾਰ ਤੋਂ ਜ਼ਿਆਦਾ ਐਕਸਰਸਾਈਜ਼ ਲੰਮੀ ਉਮਰ ਅਤੇ ਸਮੱਗਰ ਸਿਹਤ ’ਚ ਸੁਧਾਰ ਕਰਨ ’ਚ ਮੱਦਦ ਕਰ ਸਕਦੀ ਹੈ ਅਮਰੀਕਨ ਹਾਰਟ ਐਸੋਸੀਏਸ਼ਨ ਹਰੇਕ ਹਫ਼ਤੇ 150 ਮਿੰਟ ਕਸਰਤ ਜਾਂ ਹਫਤੇ ’ਚ ਘੱਟ ਤੋਂ ਘੱਟ ਤਿੰਨ ਵਾਰ ਇੱਕ ਘੰਟੇ ਦੀ ਸਿਫਾਰਸ਼ ਕਰਦਾ ਹੈ ਯਾਦ ਰੱਖੋ, ਵਰਕਆਊਟ ਨੂੰ ਮਜ਼ੇਦਾਰ ਬਣਾਉਣਾ ਹੈ ਅਤੇ ਆਪਣੇ ਵਰਕਆਊਟ ਦਾ ਆਨੰਦ ਲੈਣਾ ਚਾਹੀਦਾ ਹੈ ਕੁਝ ਮਜ਼ੇਦਾਰ ਸਰੀਰਕ ਗਤੀਵਿਧੀਆਂ ’ਚ ਸ਼ਾਮਲ ਹਨ: ਨ੍ਰਿਤ, ਯੋਗ, ਐਰੋਬਿਕਸ, ਦੌੜਨਾ, ਲੰਮੀ ਪੈਦਲ ਯਾਤਰਾ

ਆਦਤਾਂ ਜੋ ਤੁਹਾਨੂੰ ਕਰ ਰਹੀਆਂ ਹਨ ਬਿਮਾਰ

ਵਧੀਆ ਹੈਲਥ ਲਈ ਅਸੀਂ ਐਕਸਰਸਾਈਜ਼ ਅਤੇ ਜੰਕ ਫੂਡ ਨਾਲੋਂ ਨਾਤਾ ਤੋੜ ਦਿੰਦੇ ਹਾਂ, ਪਰ ਬਾਵਜ਼ੂਦ ਇਸ ਦੇ ਰੋਜ਼ਾਨਾ ਦੀ ਜ਼ਿੰਦਗੀ ’ਚ ਕਈ ਅਜਿਹੀਆਂ ਆਦਤਾਂ ਹਨ ਜਿਨ੍ਹਾਂ ਕਾਰਨ ਸਾਡੀ ਸਿਹਤ ਖਰਾਬ ਹੁੰਦੀ ਹੈ ਛੋਟੀਆਂ-ਛੋਟੀਆਂ ਗਲਤੀਆਂ ਵੱਡੀ ਬਿਮਾਰੀ ਦੀ ਵਜ੍ਹਾ ਬਣ ਜਾਂਦੀਆਂ ਹਨ ਅਚਾਨਕ ਨਹੀਂ ਇਹ ਆਦਤਾਂ ਸਰੀਰ ਨੂੰ ਹੌਲੀ-ਹੌਲੀ ਬਿਮਾਰ ਕਰਦੀਆਂ ਹਨ ਇਸ ਲਈ ਜ਼ਰੂਰੀ ਹੈ ਇਨ੍ਹਾਂ ’ਤੇ ਗੌਰ ਕੀਤਾ ਜਾਏ ਅਤੇ ਇਨ੍ਹਾਂ ਨੂੰ ਆਪਣੇ ਲਾਈਫਸਟਾਇਲ ’ਚੋਂ ਬਾਹਰ ਕੱਢਿਆ ਜਾਵੇ

ਗਲਤ ਤਰੀਕੇ ਨਾਲ ਬੈਠਣਾ:

ਬਾੱਡੀ ਪਰਫੈਕਟ ਹੋਣ ਦੇ ਬਾਵਜ਼ੂਦ ਬੈਠਣ ਦਾ ਗਲਤ ਤਰੀਕਾ ਤੁਹਾਡੀ ਕਮਰ ਦਰਦ ਅਤੇ ਮੋਟੇ ਪੇਟ ਕਾਰਨ ਹੋ ਸਕਦਾ ਹੈ ਇਸ ਤੋਂ ਇਲਾਵਾ ਗਲਤ ਆਸਨ ਮਸਲਾਂ ’ਚ ਖਿਚਾਅ ਲਿਆਉਂਦਾ ਹੈ ਅਤੇ ਪਿੱਠ ਦੀ ਲਚਕਪਣ ਨੂੰ ਵੀ ਘੱਟ ਕਰਦਾ ਹੈ, ਜਿਸ ਵਜ੍ਹਾ ਨਾਲ ਹਲਕਾ ਜਿਹਾ ਵੀ ਝਟਕਾ ਤੁਹਾਨੂੰ ਜ਼ਿਆਦਾ ਦਰਦ ਦੇ ਜਾਂਦਾ ਹੈ

ਬਰੇਕਫਾਸਟ ਨਾ ਖਾਣਾ:

ਪੂਰੇ ਦਿਨ ਦਾ ਸਭ ਤੋਂ ਅਹਿਮ ਭੋਜਨ ਹੁੰਦਾ ਹੈ ਬਰੇਕਫਾਸਟ ਇਸ ਨੂੰ ਨਾ ਕਰਨ ਦਾ ਨੁਕਸਾਨ ਹੈ ਹਾਰਮੋਨਲ ਇੰਮਬੈਲੰਸ, ਚੀਜ਼ਾਂ ਨੂੰ ਯਾਦ ਰੱਖਣ ’ਚ ਦਿੱਕਤ ਅਤੇ ਜਲਦੀ ਮੂਢ ਖਰਾਬ ਹੋਣਾ ਇਸ ਦੇ ਨਾਲ ਹੀ ਬਰੇਕਫਾਸਟ ਨਾ ਕਰਨ ’ਤੇ ਮੈਟਾਬਾਲਿਜ਼ਮ ਹੌਲੀ ਹੁੰਦਾ ਹੈ ਜਿਸ ਵਜ੍ਹਾ ਨਾਲ ਵਜ਼ਨ ਵਧਦਾ ਹੈ ਅਤੇ ਸਰੀਰ ’ਚ ਸੁਸਤੀ ਆਉਂਦੀ ਹੈ

ਜ਼ਿਆਦਾ ਪੇਨਕਿਲਰ ਲੈਣਾ:

ਅਰਥਰਾਈਟਿਸ ਜਾਂ ਮਸਲ ਪੇਨ ’ਚ ਇਬੁਪ੍ਰੋਫੇਨ ਜਾਂ ਐਸਪਰਿਨ ਵਰਗੀ ਦਰਦ ਘੱਟ ਕਰਨ ਵਾਲੀਆਂ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਅਲਸਰ, ਪੇਟ ’ਚ ਦਰਦ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦਾ ਖ਼ਤਰਾ ਬਣਿਆ ਰਹਿੰਦਾ ਹੈ
ਇਹ ਦਵਾਈਆਂ ਕੁਝ ਸਮੇਂ ਲਈ ਤੁਹਾਨੂੰ ਆਰਾਮ ਦੇਣ, ਪਰ ਇਸ ਦਾ ਜ਼ਿਆਦਾ ਸੇਵਨ ਭਵਿੱਖ ’ਚ ਖ਼ਤਰਨਾਕ ਬਿਮਾਰੀਆਂ ਦੀ ਦਾਵਤ ਹੈ ਇਸ ਲਈ ਬਿਨ੍ਹਾਂ ਡਾਕਟਰ ਦੇ ਸਲਾਹ ਦੇ ਕੋਈ ਪੇਨਕਿਲਰ ਨਾ ਲਓ

ਡਿਪ੍ਰੈੈਸ਼ਨ ’ਚੋਂ ਬਾਹਰ ਕੱਢਣ ’ਚ ਮੱਦਦਗਾਰ ਸਾਬਤ ਹੋ ਸਕਦੇ ਹਨ ਇਹ ਟਿਪਸ

ਮੀ-ਟਾਇਮ: ਭਲੇ ਕੰਮ ਦਾ ਬੋਝ ਕਿੰਨਾ ਹੀ ਕਿਉਂ ਨਾ ਹੋਵੇ, ਆਪਣੇ ਲਈ ਸਮਾਂ ਜ਼ਰੂਰ ਕੱਢੋ ਆਪਣੀ ਫਿਟਨੈੱਸ ਦਾ ਖਿਆਲ ਰੱਖੋ ਅਤੇ ਜਿਸ ਚੀਜ਼ ਤੋਂ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ, ਉਸ ਦੇ ਕਰੀਬ ਜਾਓ

ਲੋਕਾਂ ਨਾਲ ਮਿਲੋ:

ਜਿੰਨਾ ਹੋ ਸਕੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ, ਛੁੱਟੀਆਂ ’ਚ ਟਰਿੱਪ ’ਤੇ ਜਾਓ ਭਾਵਨਾਤਮਕ ਰੂਪ ਨਾਲ ਇਹ ਤੁਹਾਨੂੰ ਮਜ਼ਬੂਤ ਕਰੇਗਾ

ਸਿਹਤਮੰਦ ਜੀਵਨਸ਼ੈਲੀ:

ਸਰੀਰਕ ਸਿਹਤ ਦਾ ਮਾਨਸਿਕ ਸਿਹਤ ਨਾਲ ਸਿੱਧਾ ਕੁਨੈਕਸ਼ਨ ਹੁੰਦਾ ਹੈ ਇਸ ਲਈ ਤੁਸੀਂ ਖਾਣ-ਪੀਣ, ਰੋਜ਼ਾਨਾ ਦੀਆਂ ਆਦਤਾਂ ਨੂੰ ਠੀਕ ਕਰੋ

ਘਰ-ਦਫਤਰ ’ਚ ਬੈਲੰਸ ਕਰੋ:

ਵੈਸੇ ਤਾਂ ਤਕਨੀਕੀ ਵਿਕਾਸ ਕਾਰਨ ਅੱਜ ਅਸੀਂ ਘਰ ਬੈਠੇ ਦਫਤਰ ਦਾ ਕੰਮ ਅਤੇ ਦਫ਼ਤਰ ’ਚ ਬੈਠੇ ਘਰ ਦਾ ਕੰਮ ਵੀ ਮੈਨੇਜ ਕਰ ਸਕਦੇ ਹਾਂ, ਪਰ ਜੇਕਰ ਤੁਸੀਂ ਫਾਲਤੂ ਦੇ ਸਟਰੇਸ ਅਤੇ ਪ੍ਰੈਸ਼ਰ ਤੋਂ ਬਚਣਾ ਹੈ, ਤਾਂ ਇੱਕ ਰੂਲ ਬਣਾਓ ਨਾ ਤਾਂ ਦਫ਼ਤਰ ’ਚ ਘਰ ਵਸਾਓ, ਨਾ ਹੀ ਘਰ ਦਫ਼ਤਰ ਨੂੰ ਲੈ ਕੇ ਜਾਓ

ਅਸਵੀਕਰਨ:

ਸਲਾਹ ਸਮੇਤ ਇਹ ਸਮੱਗਰੀ ਸਿਰਫ਼ ਆਮ ਜਾਣਕਾਰੀ ਦਿੰਦੀ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਯੋਗ ਡਾਕਟਰੀ ਰਾਇ ਦਾ ਬਦਲ ਨਹੀਂ ਹੈ ਜ਼ਿਆਦਾ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਮੈਗਜੀਨ ਇਸ ਜਾਣਕਾਰੀ ਲਈ ਜ਼ਿੰਮੇਵਾਰੀ ਦਾ ਦਾਅਵਾ ਨਹੀਂ ਕਰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!