improve habits and lose weight

ਆਦਤਾਂ ਸੁਧਾਰੋ ਅਤੇ ਵਜਨ ਘੱਟ ਕਰੋ
ਜੇਕਰ ਤੁਸੀਂ ਸੋਚ ਹੀ ਲਿਆ ਹੈ ਕਿ ਮੈਂ ਵਜਨ ਘੱਟ ਕਰਨਾ ਹੈ, ਪਰ ਕਈ ਮਹੀਨਿਆਂ ਤੋਂ ਡਾਈਟ ਫਾਲੋ ਕਰਨ ਜਾਂ ਵਰਕਆਊਟ ਕਰਨ ਨਾਲ ਵੀ ਤੁਹਾਡਾ ਵੇਟਲਾੱਸ ਨਹੀਂ ਹੋ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੀਆਂ ਸਵੇਰ ਦੀਆਂ ਆਦਤਾਂ ਅਤੇ ਰੂਟੀਨ ਨੂੰ ਬਦਲਣਾ ਹੋਵੇਗਾ ਫਿਰ ਵੀ ਤੁਹਾਨੂੰ ਵਜ਼ਨ ਘੱਟ ਕਰਨ ’ਚ ਮੱਦਦ ਮਿਲੇਗੀ

Also Read :-

ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੀਆਂ ਕਿਹੜੀਆਂ ਆਦਤਾਂ ਹਨ

ਜਿਸ ਦੇ ਬਦਲਣ ਨਾਲ ਤੁਹਾਡਾ ਵਜ਼ਨ ਘੱਟ ਹੋਵੇਗਾ ਸਾਲ 2019 ’ਚ ਅਮੇਰੀਕਨ ਜਨਰਲ ਆਫ਼ ਲਾਈਫ ਸਟਾਇਲ ਮੈਡੀਸਨ ’ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਲੰਮੇ ਸਮੇਂ ਤੱਕ ਹੈਲਫੀ ਹੈਬਿਟਨ ਨੂੰ ਫਾਲੋ ਕਰਨ ’ਤੇ ਤੁਸੀਂ ਲਾਈਫ ਸਟਾਇਲ ਸਬੰਧੀ ਪ੍ਰੇਸ਼ਾਨੀਆਂ, ਜਿਵੇਂ-ਵਜ਼ਨ ਵਧਣਾ ਅਤੇ ਮੋਟਾਪੇ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ ਇਸ ਦੇ ਉਲਟ ਕੁਝ ਆਦਤਾਂ ਬਦਲ ਕੇ ਤੇ ਨਵੀਆਂ ਆਦਤਾਂ ਅਪਨਾ ਕੇ ਆਪਣੇ ਵਧੇ ਹੋਏ ਵਜ਼ਨ ਨੂੰ ਘੱਟ ਜਾਂ ਕੰਟਰੋਲ ਵੀ ਕਰ ਸਕਦੇ ਹੋ

ਗਰਮ ਪਾਣੀ ਪੀਣਾ:

ਜੇਕਰ ਤੁਹਾਡਾ ਮੈਟਾਬਾੱਲੀਜ਼ੀਅਮ ਰਾਤ ਦੇ ਸਮੇਂ ਹੌਲੀ ਰਫ਼ਤਾਰ ਨਾਲ ਕੰਮ ਕਰਦਾ ਹੈ, ਜੋ ਉਸ ਨੂੰ ਐਕਟਿਵ ਕਰਨ ਦਾ ਸਹੀ ਤਰੀਕਾ ਹੈ ਕਿ ਅਗਲੀ ਸਵੇਰ ਉੱਠ ਕੇ ਘੱਟ ਤੋਂ ਘੱਟ ਇੱਕ ਜਾਂ ਦੋ ਗਿਲਾਸ ਗੁਣਗੁਣਾ ਪਾਣੀ ਪੀਓ ਇਸ ਨਾਲ ਨਾ ਸਿਰਫ ਤੁਹਾਡਾ ਮੈਟਾਬਾਲੀਜਮ ਸਹੀ ਰਹੇਗਾ, ਸਗੋਂ ਮੈਟਾਬਾਲੀਜਮ ਸੁਚਾਰੂ ਰੂਪ ਨਾਲ ਕੰਮ ਵੀ ਕਰੇਗਾ ਆਯੂਰਵੈਦ ਅਨੁਸਾਰ, ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਿਲਾਸ ਗੁਣਗੁਣੇ ਪਾਣੀ ’ਚ 1-2 ਬੂੰਦਾਂ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ ਤੁਸੀਂ ਚਾਹੋ ਤਾਂ ਇਸ ’ਚ ਐਪਲ ਸਾਈਡਰ ਵਿਨੇਗਰ ਵੀ ਮਿਲਾ ਸਕਦੇ ਹੋ ਇਸ ਨਾਲ ਤੁਸੀਂ ਦਿਨਭਰ ਹਲਕਾ ਅਤੇ ਤਰੋਤਾਜ਼ਾ ਮਹਿਸੂਸ ਕਰੋਂਗੇ

ਕਸਰਤ ਕਰਨਾ ਬਹੁਤ ਜ਼ਰੂਰੀ ਹੈ:

ਫਿੱਟ ਰਹਿਣ ਲਈ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਹੈਲਥ ਐਕਸਪਰਟਾਂ ਦਾ ਮੰਨਣਾ ਹੈ ਕਿ ਸਵੇਰ ਦੇ ਸਮੇਂ ਕੀਤੀ ਗਈ 30-45 ਮਿੰਟਾਂ ਦੀ ਐਕਸਰਸਾਈਜ਼ ਬਹੁਤ ਫਾਇਦੇਮੰਦ ਹੁੰਦੀ ਹੈ ਸਵੇਰ ਦੇ ਸਮੇਂ ਕੀਤੀ ਗਈ ਐਕਸਰਸਾਈਜ਼ ਨਾਲ ਫੈਟ ਤੇਜ਼ੀ ਨਾਲ ਬਰਨ ਹੁੰਦੀ ਹੈ, ਜਿਸ ਨਾਲ ਵਜ਼ਨ ਘੱਟ ਹੁੰਦਾ ਹੈ ਡਾਈਬਿਟੀਜ਼ ਅਤੇ ਦਿਲ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਨੂੰ ਵੀ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ

ਖਾਲੀ ਪੇਟ ਚਾਹ-ਕਾੱਫੀ ਨਾ ਪੀਓ:

ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਸਵੇਰੇ ਉੱਠਣ ਤੋਂ ਠੀਕ ਤੁਰੰਤ ਬਾਅਦ ਚਾਹ-ਕਾੱਫੀ ਦੀ ਤਲਬ ਹੁੰਦੀ ਹੈ ਖਾਲੀ ਪੇਟ ਚਾਹ-ਕਾੱਫੀ ਪੀਣ ਨਾਲ ਐਸਡਿਟੀ ਹੁੰਦੀ ਹੈ ਅਤੇ ਅਪਚ ਅਤੇ ਸਿਰ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ ਤੁਸੀਂ ਚਾਹ-ਕਾੱਫੀ ਦੀ ਬਜਾਇ ਗਰੀਨ-ਟੀ ਤੋਂ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ

ਨਾਸ਼ਤੇ ’ਚ ਲਓ ਹਾਈ ਪ੍ਰੋਟੀਨ ਫੂਡ:

ਪੋਸ਼ਟਿਕਤਾ ਨਾਲ ਭਰਪੂਰ ਹਾਈ ਪ੍ਰੋਟੀਨ ਨਾਸ਼ਤਾ ਨਾ ਸਿਰਫ਼ ਦਿਨਭਰ ਤੁਹਾਨੂੰ ਤਰੋਤਾਜ਼ਾ ਰੱਖਦਾ ਹੈ, ਸਗੋਂ ਖਾਣੇ ਨਾਲ ਕਾਫ਼ੀ ਸਮੇਂ ਤੱਕ ਭੁੱਖ ਵੀ ਨਹੀਂ ਲਗਦੀ ਹੈ ਇੱਕ ਸੋਧ ’ਚ ਇਹ ਗੱਲ ਸਿੱਧ ਹੋਈ ਹੈ ਕਿ ਹਾਈ ਪ੍ਰੋਟੀਨ ਨਾਸ਼ਤਾ ਕਰਨ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਹਾਈ ਪ੍ਰੋਟੀਨ ਬਰੇਕਫਾਸਟ ਸਰੀਰ ’ਚ ਹੰਗਰ ਹਾਰਮੋਨ ਨੂੰ ਘਟਾਉਣ ਦਾ ਕੰਮ ਕਰਦਾ ਹੈ ਜਿਸ ਨਾਲ ਵਜ਼ਨ ਵੀ ਘੱਟ ਹੁੰਦਾ ਹੈ, ਇਸ ਲਈ ਆਪਣੇ ਬਰੇਕਫਾਸਟ ’ਚ ਪਨੀਰ, ਦਹੀ, ਚੀਜ਼, ਨਟਸ ਜ਼ਰੂਰ ਸ਼ਾਮਲ ਕਰੋ

ਲੋ ਫੈਟ ਫੂਡਸ ਖਾਣ ਤੋਂ ਬਚੋ:

ਜੋ ਲੋਕ ਹੈਲਦੀ ਲੇਬਲ ਵਾਲੇ ਫੂਡ ਪ੍ਰੋਡਕਟਸ ਖਾਂਦੇ ਹਨ, ਉਨ੍ਹਾਂ ਨੂੰ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਜ਼ਿਆਦਾ ਖਾਣਾ ਪੈਂਦਾ ਹੈ ਇਹ ਫੂਡ ਪ੍ਰੋਡਕਟ ਜਲਦੀ ਪਚ ਜਾਂਦੇ ਹਨ, ਦੁਬਾਰਾ ਜਲਦੀ ਭੁੱਖ ਲੱਗ ਜਾਂਦੀ ਹੈ ਅਤੇ ਵਾਰ-ਵਾਰ ਖਾਣ ਨਾਲ ਵਜ਼ਨ ਵਧਦਾ ਹੈ

ਸਵੇਰ ਦੀ ਹਲਕੀ ਧੁੱਪ ਲਓ:

ਸਰੀਰ ’ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ 15-20 ਮਿੰਟ ਸਵੇਰ ਦੀ ਹਲਕੀ ਗੁਣਗੁਣੀ ਧੁੱਪ ’ਚ ਬੈਠੋ ਸੂਰਜ ਦੀਆਂ ਕਿਰਨਾਂ ਤੋਂ ਮਿਲਣ ਵਾਲਾ ਵਿਟਾਮਿਨ-ਡੀ ਹੱਡੀਆਂ ਅਤੇ ਜੋੜਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇੱਕ ਅਧਿਐਨ ਤੋਂ ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਸਰੀਰ ’ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਸਪਲੀਮੈਂਟ ਲੈਣ ਦੀ ਬਜਾਇ ਧੁੱਪ ’ਚ ਬੈਠਣਾ ਜ਼ਿਆਦਾ ਲਾਭਕਾਰੀ ਹੈ ਇਸ ਲਈ ਸਵੇਰੇ-ਸਵੇਰੇ ਉੱਠਣ ਤੋਂ ਬਾਅਦ ਘੱਟ ਤੋਂ ਘੱਟ 15 ਮਿੰਟ ਦੀ ਧੁੱਪ ਜ਼ਰੂਰ ਲਓ

ਖੂਬ ਸਾਰਾ ਪਾਣੀ ਪੀਓ:

ਹੈਲਥ ਐਕਸਪਰਟਾਂ ਅਨੁਸਾਰ, 500 ਮਿ.ਲੀ. ਪਾਣੀ ਮੈਟਾਬਾਲਿਕ ਰੇਟ ਨੂੰ 30 ਪ੍ਰਤੀਸ਼ਤ ਤੱਕ ਵਧਾ ਦਿੰਦਾ ਹੈ ਦਿਨ ਦੀ ਸ਼ੁਰੂਆਤ ਪਾਣੀ ਨਾਲ ਕਰਨ ਨਾਲ ਸਰੀਰ ਨਾ ਸਿਰਫ਼ ਹਾਈਡ੍ਰੇਟ ਰਹਿੰਦਾ ਹੈ, ਸਗੋਂ ਵਜ਼ਨ ਤੇਜ਼ੀ ਨਾਲ ਘਟਦਾ ਹੈ ਅਤੇ ਭੁੱਖ ਵੀ ਨਹੀਂ ਲਗਦੀ ਹੈ

ਖੂਬ ਸਾਰਾ ਪਾਣੀ ਪੀਣ ਦੇ ਹਨ ਇਹ ਫਾਇਦੇ:

  • ਥਕਾਣ ਮਹਿਸੂਸ ਹੋਣ ’ਤੇ ਪਾਣੀ ਐਨਰਜ਼ੀ ਬੂਸਟਰ ਦਾ ਕੰਮ ਕਰਦਾ ਹੈ
  • ਡਿਹਾਈਡ੍ਰੇਸ਼ਨ ਨੂੰ ਦੂਰ ਕਰਨ ਦੇ ਨਾਲ ਹੀ ਪਾਣੀ ਸਿਰਦਰਦ ਅਤੇ ਕਬਜ਼ ’ਚ ਵੀ ਰਾਹਤ ਦਿੰਦਾ ਹੈ ਪਾਣੀ ਸਰੀਰ ’ਚ ਲਾਰ ਬਣਾਉਣ ’ਚ ਮੱਦਦ ਕਰਦਾ ਹੈ
  • ਜ਼ਿਆਦਾ ਪਾਣੀ ਪੀਣ ਨਾਲ ਸਕਿੱਨ ਗਲੋਇੰਗ, ਫਲਾਲੇਸ ਅਤੇ ਹੈਲਦੀ ਰਹਿੰਦੀ ਹੈ
  • ਦਿਮਾਗ ਦੇ ਲਗਭਗ 70 ਤੋਂ 80 ਫੀਸਦੀ ਟਿਸ਼ਯੂਜ ਪਾਣੀ ਨਾਲ ਬਣੇ ਹਨ ਇਸ ਲਈ ਜਦੋਂ ਵੀ ਤਨਾਅ ਮਹਿਸੂਸ ਹੋਵੇ, ਤਾਂ ਖੂਬ ਪਾਣੀ ਪੀਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!