control obesity in childhood

ਬਚਪਨ ’ਚ ਹੀ ਮੋਟਾਪੇ ’ਤੇ ਕੰਟਰੋਲ ਜ਼ਰੂਰੀ ਹੈ

ਜ਼ਿਆਦਾਤਰ ਮਾਪੇ ਇਹ ਮੰਨਦੇ ਹਨ ਕਿ ਜੇਕਰ ਉਨ੍ਹਾਂ ਦਾ ਬੱਚਾ ਮੋਟਾ ਹੈ, ਤਾਂ ਉਹ ਸਿਹਤਮੰਦ ਬੱਚਾ ਹੈ ਪਰ ਸ਼ਾਇਦ ਉਹ ਇਸ ਗੱਲ ਤੋਂ ਅਨਜਾਣ ਹੁੰਦੇ ਹਨ ਕਿ ਜੋ ਬੱਚੇ ਬਚਪਨ ’ਚ ਮੋਟੇ ਹੁੰਦੇ ਹਨ, ਉਨ੍ਹਾਂ ਦੇ ਨੌਜਵਾਨ ਹੋ ਕੇ ਮੋਟੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਮੋਟਾਪਾ ਕਈ ਗੰਭੀਰ ਰੋਗਾਂ ਦੀ ਜੜ੍ਹ ਹੈ

ਮੋਟਾਪੇ ਕਾਰਨ ਵਿਅਕਤੀ ਨੂੰ ਹੋਰ ਸਮੱਸਿਆਵਾ ਜਿਵੇਂ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਸ਼ੂਗਰ ਆਦਿ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਮੋਟਾਪੇ ਦਾ ਸਭ ਤੋਂ ਮੁੱਖ ਕਾਰਨ ਹੈ ਜ਼ਰੂਰਤ ਤੋਂ ਜ਼ਿਆਦਾ ਖਾਣਾ ਇਸ ਤੋਂ ਉਲਟ ਖਾਨਦਾਨੀ ਵੀ ਇਸ ਦਾ ਇੱਕ ਕਾਰਨ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਮੋਟੇ ਮਾਤਾ-ਪਿਤਾ ਦਾ ਬੱਚਾ ਵੀ ਮੋਟਾ ਹੀ ਹੋਵੇਗਾ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ ਬੱਚੇ ਦੇ ਮੋਟੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

ਸੋਧਾਂ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਮਾਤਾ-ਪਿਤਾ ਦੋਨੋਂ ਮੋਟਾਪੇ ਦਾ ਸ਼ਿਕਾਰ ਹਨ ਤਾਂ ਬੱਚੇ ਦੇ ਮੋਟੇ ਹੋਣ ਦੀ ਸੰਭਾਵਨਾ 60 ਪ੍ਰਤੀਸ਼ਤ ਵਧ ਜਾਂਦੀ ਹੈ ਅਤੇ ਮਾਤਾ-ਪਿਤਾ ’ਚੋਂ ਕੋਈ ਇੱਕ ਮੋਟਾਪੇ ਦਾ ਸ਼ਿਕਾਰ ਹੈ ਤਾਂ ਇਹ ਸੰਭਾਵਨਾ 40 ਪ੍ਰਤੀਸ਼ਤ ਹੁੰਦੀ ਹੈ ਕੁਝ ਵੀ ਹੋਵੇ, ਜੇਕਰ ਬਚਪਨ ’ਚ ਹੀ ਮੋਟਾਪੇ ’ਤੇ ਕੰਟਰੋਲ ਪਾ ਲਿਆ ਜਾਵੇ ਤਾਂ ਬਾਲਗ ਹੋਣ ’ਤੇ ਵਿਅਕਤੀ ਆਪਣੇ ਆਪ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ

Also Read :-

ਮੋਟਾਪੇ ਨਾਲ ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ, ਸ਼ੂਗਰ, ਗਠੀਆ, ਜਿਗਰ ਸਬੰਧੀ ਬਿਮਾਰੀਆਂ ਵਰਗੇ ਪਿੱਤੇ ਦੀ ਪੱਥਰੀ, ਐਂਟਰੋਕਲਾਈਟਿਸ, ਹਰਨੀਆ, ਬਾਂਝਪਣ, ਸਾਹ ਲੈਣ ’ਚ ਮੁਸ਼ਕਲਾਂ ਆਦਿ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਹੀ ਨਹੀਂ ਮੋਟੇ ਵਿਅਕਤੀ ਆਪਣੀ ਸਰੀਰਕ ਦਸ਼ਾ ਕਾਰਨ ਘੱਟ ਚੁਸਤ ਹੁੰਦੇ ਹਨ ਅਤੇ ਘੱਟ ਆਤਮਵਿਸ਼ਵਾਸੀ ਹੁੰਦੇ ਹਨ ਇਸ ਨਾਲ ਉਨ੍ਹਾਂ ’ਚ ਹੀਨ ਭਾਵਨਾ ਆਉਂਦੀ ਹੈ ਅਤੇ ਉਨ੍ਹਾਂ ਦੀ ਸਖਸ਼ੀਅਤ ਦਿੱਖ ਦਬੀ-ਦਬੀ ਜਿਹੀ ਰਹਿੰਦੀ ਹੈ


ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਮਾਤਾ-ਪਿਤਾ ਬੱਚੇ ਨੂੰ ਜਬਰਦਸਤੀ ਜ਼ਿਆਦਾ ਖੁਵਾਉਣ ’ਚ ਲੱਗੇ ਰਹਿੰਦੇ ਹਨ ਉਨ੍ਹਾਂ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਦੂਸਰੇ ਬੱਚਿਆਂ ਦੀ ਡਾਈਟ ਸਹੀ ਹੈ, ਸਾਡਾ ਬੱਚਾ ਹੀ ਕੁਝ ਨਹੀਂ ਖਾਂਦਾ ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ ਪਰ ਪਿਆਰ ਅਤੇ ਪ੍ਰੇਮ ਦਰਸਾਉਣ ਦਾ ਇਹ ਤਰੀਕਾ ਨਹੀਂ ਕਿ ਬੱਚੇ ਨੂੰ ਹਰ ਸਮੇਂ ਕੁਝ ਨਾ ਕੁਝ ਖੁਵਾਉਂਦੇ ਰਹੇ

ਮਾਤਾ-ਪਿਤਾ ਬੱਚੇ ਨੂੰ ਖੁਦ ਹੀ ਗਲਤ ਖਾਣ-ਪਾਣ ਦੀਆਂ ਆਦਤਾਂ ਸਿਖਾਉਂਦੇ ਹਨ ਉਹ ਬੱਚੇ ਨੂੰ ਲਾਲਚ ਦਿੰਦੇ ਹਨ ਕਿ ਜੇਕਰ ਉਹ ਵਧੀਆ ਕੰਮ ਕਰੇਗਾ ਤਾਂ ਉਸ ਨੂੰ ਚਾੱਕਲੇਟ ਮਿਲੇਗੀ, ਖਾਣ ਲਈ ਬਾਹਰ ਲੈ ਜਾਇਆ ਜਾਏਗਾ ਅਤੇ ਬੱਚੇ ਨੂੰ ਅਜਿਹੇ ਲਾਡ ਪਿਆਰ ਕਰਦੇ ਰਹਿਣ ਨਾਲ ਬੱਚੇ ਗਲਤ ਖਾਣ-ਪਾਣ ਦੇ ਆਦੀ ਹੋ ਜਾਂਦੇ ਹਨ ਅਤੇ ਮੋਟਾਪਾ ਉਨ੍ਹਾਂ ਨੂੰ ਆਪਣੀ ਚਪੇਟ ’ਚ ਲੈ ਲੈਂਦਾ ਹੈ

ਬੱਚਿਆਂ ’ਚ ਵਧਦੇ ਮੋਟਾਪੇ ਦਾ ਇੱਕ ਕਾਰਨ ਇਹ ਵੀ ਹੈ ਕਿ ਬੱਚੇ ਖੇਡਾਂ ਅਤੇ ਸਰੀਰਕ ਕਿਰਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਦਾਇਰਾ ਖੇਡ ਦੇ ਮੈਦਾਨਾਂ ਤੋਂ ਹਟ ਕੇ ਟੀ.ਵੀ, ਕੰਪਿਊਟਰ ਤੱਕ ਸੀਮਤ ਰਹਿ ਗਿਆ ਹੈ ਸਾਰਾ ਦਿਨ ਟੀ.ਵੀ, ਕੰਪਿਊਟਰ ਦੇ ਸਾਹਮਣੇ ਬੈਠੇ ਉਹ ਕਿੰਨਾ ਖਾ ਲੈਂਦੇ ਹਨ, ਇਸ ਦਾ ਉਨ੍ਹਾਂ ਨੂੰ ਖੁਦ ਹੀ ਨਹੀਂ ਪਤਾ ਚੱਲਦਾ ਜੇਕਰ ਬਚਪਨ ’ਚ ਹੀ ਮੋਟਾਪੇ ’ਤੇ ਕੰਟਰੋਲ ਪਾ ਲਿਆ ਜਾਵੇ ਤਾਂ ਬਹੁਤ ਸਾਰੇ ਰੋਗਾਂ ਤੋਂ ਵਿਅਕਤੀ ਸੁਰੱਖਿਆ ਪਾ ਸਕਦਾ ਹੈ,

ਇਸ ਲਈ ਸ਼ੁਰੂ ਤੋਂ ਹੀ ਕੁਝ ਗੱਲਾਂ ਨੂੰ ਧਿਆਨ ’ਚ ਰੱਖੋ:

  • ਬੱਚੇ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਣ ਲਈ ਜ਼ੋਰ ਨਾ ਪਾਓ
  • ਬੱਚੇ ਦੇ ਖਾਣ-ਪੀਣ ਦੀ ਆਦਤਾਂ ’ਤੇ ਧਿਆਨ ਦਿੰਦੇ ਰਹੋ
  • ਬਾਹਰ ਦਾ ਖਾਣਾ ਚਰਬੀ ਅਤੇ ਜ਼ਿਆਦਾ ਮਿਰਚ ਮਸਾਲੇ ਵਾਲਾ ਹੁੰਦਾ ਹੈ ਇਸ ਲਈ ਸ਼ੁਰੂ ਤੋਂ ਹੀ ਬੱਚੇ ਨੂੰ ਘਰ ’ਚ ਖਾਣਾ ਖਾਣ ਦੀ ਆਦਤ ਪਾਓ
  • ਬੱਚੇ ਦੇ ਵਜ਼ਨ ਦੀ ਸਮੇਂ-ਸਮੇਂ ’ਤੇ ਜਾਂਚ ਕਰਦੇ ਰਹੋ ਬੱਚੇ ਨੂੰ ਪੋਸ਼ਕ ਤੱਤਾਂ ਬਾਰੇ ਜਾਣਕਾਰੀ ਦਿਓ ਤਾਂ ਕਿ ਉਹ ਇਸ ਤੋਂ ਮਿਲਣ ਵਾਲੇ ਲਾਭ ਨੂੰ ਜਾਣ ਕੇ ਇਨ੍ਹਾਂ ਪੋਸ਼ਕ ਤੱਤਾਂ ਨਾਲ ਯੁਕਤ ਭੋਜਨ ਦਾ ਸੇਵਨ ਕਰਨ
  • ਬੱਚੇ ਨੂੰ ਸਰੀਰਕ ਕਿਰਿਆਵਾਂ ਨੂੰ ਕਰਨ ਲਈ ਉਤਸ਼ਾਹਿਤ ਕਰੋ ਉਸ ਦਾ ਖੇਡਾਂ ’ਚ ਰੁਚੀ ਜਗਾਉਣ ਦਾ ਯਤਨ ਕਰੋ ਤੈਰਾਕੀ, ਸਾਈਕਲ ਚਲਾਉਣਾ, ਸਵੇਰ ਦੀ ਸੈਰ, ਕ੍ਰਿਕਟ ਆਦਿ ਖੇਡਾਂ ਲਈ ਬੱਚੇ ਨੂੰ ਉਤਸ਼ਾਹਿਤ ਕਰੋ
  • ਬੱਚੇ ਨੂੰ ਟੀ.ਵੀ. ਜ਼ਿਆਦਾ ਨਾ ਦੇਖਣ ਦਿਓ ਅਤੇ ਨਾ ਹੀ ਕੰਪਿਊਟਰ ਗੇਮ ਆਦਿ ਖੇਡਣ ਲਈ ਉਤਸ਼ਾਹਿਤ ਕਰੋ ਬੱਚੇ ਨੂੰ ਫਲ, ਸਬਜ਼ੀਆਂ, ਦਾਲਾਂ ਜ਼ਿਆਦਾ ਖਾਣ ਨੂੰ ਦਿਓ ਇਸ ਨਾਲ ਉਸ ਨੂੰ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਪ੍ਰਾਪਤ ਹੋਣਗੇ ਜ਼ਿਆਦਾ ਚਰਬੀ ਵਾਲੇ ਭੋਜਨ, ਟਾਫੀ, ਚਾੱਕਲੇਟ, ਤਲੇ ਹੋਏ ਪਦਾਰਥ, ਮੱਖਣ, ਕਰੀਮ, ਕੇਕ ਆਦਿ ਵੀ ਬੱਚੇ ਨੂੰ ਘੱਟ ਮਾਤਰਾ ’ਚ ਦਿਓ
  • ਸਾੱਫਟ ਡਰਿੰਕਸ, ਸਨੈਕਸ ਆਦਿ ਵੀ ਬੱਚੇ ਨੂੰ ਘੱਟ ਤੋਂ ਘੱਟ ਦਿਓ ਕਿਉਂਕਿ ਇਹ ਬੱਚੇ ਨੂੰ ਜ਼ਿਆਦਾ ਕੈਲੋਰੀ ਹੀ ਦੇਣਗੇ-ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ