ਘਰ ਦਾ ਜਸ਼ਨ ਸੁਰੱਖਿਅਤ ਵੀ, ਸ਼ਾਨਦਾਰ ਵੀ ਫਾਦਰਜ਼-ਡੇ ਵਿਸ਼ੇਸ਼ (20 ਜੂਨ)
ਕੋਰੋਨਾ ਕਾਲ ’ਚ ਅਸੀਂ ਕੋਈ ਵੀ ਜਸ਼ਨ ਬਾਹਰ ਕਿਤੇ ਵੀ ਨਹੀਂ ਮਨਾ ਸਕਦੇ ਬਾਹਰੋਂ ਖਾਣਾ ਮੰਗਵਾਉਣਾ ਵੀ ਜ਼ੋਖਮ ਭਰਿਆ ਹੈ ਅਜਿਹੇ ’ਚ ਕੋਰੋਨਾ ਕਾਲ ’ਚ ਫਾਦਰਜ਼-ਡੇ ਨੂੰ ਤੁਸੀਂ ਘਰ ’ਚ ਕਈ ਤਰੀਕਿਆਂ ਨਾਲ ਮਨਾ ਸਕਦੇ ਹੋ ਇਸ ਨਾਲ ਤੁਹਾਡਾ ਖੁਦ ਦਾ ਵੀ ਬਚਾਅ ਹੋਵੇਗਾ ਅਤੇ ਪਰਿਵਾਰ ਦਾ ਵੀ
Table of Contents
ਘਰ ’ਚ ਪਾਰਟੀ ਕਰੋ
ਕੋਵਿਡ-19 ਮਹਾਂਮਾਰੀ ਕਾਰਨ ਤੁਸੀਂ ਪਰਿਵਾਰ ਨਾਲ ਬਾਹਰ ਪਾਰਟੀ ਕਰਨ ਜਾਂ ਹੋਟਲ ’ਚ ਖਾਣਾ ਖਾਣ ਨਹੀਂ ਜਾ ਸਕਦੇ ਹਨ ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿਤਾ ਨੂੰ ਖੁਸ਼ ਕਰਨ ਲਈ ਘਰ ’ਚ ਹੀ ਪਾਰਟੀ ਕਰਨ ਜੇਕਰ ਤੁਸੀਂ ਆਪਣੇ ਪਿਤਾ ਤੋਂ ਦੂਰ ਹੋ ਤਾਂ ਉਨ੍ਹਾਂ ਲਈ ਉਨ੍ਹਾਂ ਨੂੰ ਪਸੰਦੀਦਾ ਖਾਧ ਪਦਾਰਥਾਂ ਦੀ ਇੱਕ ਟੋਕਰੀ ਭੇਜ ਸਕਦੇ ਹੋ ਨਾਲ ਹੋਣ ’ਤੇ ਉਨ੍ਹਾਂ ਦਾ ਮਨਪਸੰਦ ਖਾਣਾ ਤਿਆਰ ਕਰਕੇ ਨਾਲ ਬੈਠ ਕੇ ਖਾ ਸਕਦੇ ਹੋ ਤੁਸੀਂ ਘਰ ’ਚ ਪਿਤਾ ਲਈ ਕੇਕ ਬਣਾ ਸਕਦੇ ਹੋ
ਪਿਤਾ ਲਈ ਗਿਫ਼ਟ ਆਰਡਰ ਕਰੋ:
ਬੱਚਿਆਂ ਨੂੰ ਇਸ ਮੌਕੇ ’ਤੇ ਪਿਤਾ ਨੂੰ ਕੋਈ ਗਿਫ਼ਟ ਦੇਣਾ ਚਾਹੀਦਾ ਹੈ ਤੁਸੀਂ ਜੋ ਵੀ ਗਿਫ਼ਟ ਆਪਣੇ ਪਿਤਾ ਜੀ ਨੂੰ ਦੇਵੋਗੇ, ਉਸ ਦੀ ਉਹ ਸ਼ਲਾਘਾ ਕਰਨਗੇ ਇਸ ਮੌਕੇ ’ਤੇ ਤੁਸੀਂ ਉਨ੍ਹਾਂ ਨੂੰ ਮਹਿੰਗੀ ਘੜੀ ਜਾਂ ਵਾੱਲੇਟ ਖਰੀਦ ਕੇ ਵੀ ਗਿਫ਼ਟ ਕਰ ਸਕਦੇ ਹੋ ਜੇਕਰ ਇਸ ਮੌਕੇ ’ਤੇ ਤੁਸੀਂ ਕੋਈ ਵੀ ਪੋਸ਼ਾਕ ਆਪਣੇ ਪਿਤਾ ਨੂੰ ਗਿਫ਼ਟ ਕਰ ਦਿੱਤੀ ਤਾਂ ਬਹੁਤ ਖੁਸ਼ ਹੋਣਗੇ
ਪਿਤਾ ਨਾਲ ਸਮਾਂ ਬਿਤਾਓ:
ਫਾਦਰਜ਼-ਡੇ ’ਤੇ ਆਪਣੇ ਪਿਤਾ ਨਾਲ ਮਿਲ ਕੇ ਕੇਕ ਜਾਂ ਖਾਣਾ ਬਣਾ ਸਕਦੇ ਹੋ ਅਜਿਹਾ ਕਰਨ ਨਾਲ ਪਿਤਾ ਅਤੇ ਬੇਟੀ ਜਾਂ ਬੇਟੇ ਦੋਵਾਂ ਦੇ ਸਬੰਧ ਚੰਗੇ ਹੋਣਗੇ ਇਸ ਕੰਮ ਨੂੰ ਬੇਟੀਆਂ ਆਸਾਨੀ ਨਾਲ ਕਰ ਸਕਦੀਆਂ ਹਨ ਬੇਟੇ ਉਨ੍ਹਾਂ ਦੀ ਸੇਵਾ ਕਰ ਸਕਦੇ ਹਨ ਅਜਿਹੇ ’ਚ ਦੋਵੇਂ ਇਕੱਠੇ ਸਮਾਂ ਵੀ ਬਿਤਾ ਸਕਦੇ ਹਨ ਅਤੇ ਗੱਲ ਵੀ ਹੁੰਦੀ ਰਹੇਗੀ
ਮਿਊਜ਼ਿਕ ਸਿਸਟਮ ਕਰੋ ਗਿਫ਼ਟ:
ਗਾਣੇ ਸੁਣਨਾ ਕਿਸ ਨੂੰ ਪਸੰਦ ਨਹੀਂ ਹੁੰਦਾ, ਹਰ ਕੋਈ ਖਾਲੀ ਟਾਇਮ ਅਤੇ ਟੈਨਸ਼ਨ ਦੂਰ ਕਰਨ ਲਈ ਗਾਣੇ ਸੁਣਨਾ ਪਸੰਦ ਕਰਦਾ ਹੈ ਅਜਿਹੇ ’ਚ ਜੇਕਰ ਤੁਸੀਂ ਆਪਣੇ ਪਿਤਾ ਜੀ ਨੂੰ ਉਨ੍ਹਾਂ ਦੀ ਪਸੰਦ ਦੇ ਗਾਣਿਆਂ ਦਾ ਕੁਲੈਕਸ਼ਨ ਅਤੇ ਮਿਊਜ਼ਿਕ ਸਿਸਟਮ ਗਿਫ਼ਟ ’ਚ ਦਿੰਦੇ ਹੋ, ਤਾਂ ਅਸਲ ’ਚ ਉਹ ਖੁਸ਼ ਹੋਣਗੇ
ਕੱਪੜੇ ਅਤੇ ਬੂਟ ਕਰੋ ਗਿਫ਼ਟ:
ਜੇਕਰ ਤੁਹਾਡੇ ਪਿਤਾ ਹਾਲੇ ਵੀ ਕਿਸੇ ਆਫ਼ਿਸ ’ਚ ਨੌਕਰੀ ਕਰਦੇ ਹਨ ਅਤੇ ਉਹ ਫਾਰਮਲ ਡਰੈੱਸ ਪਹਿਨਣ ਦੇ ਸ਼ੌਕੀਨ ਹਨ ਤਾਂ ਤੁਸੀਂ ਉਨ੍ਹਾਂ ਨੂੰ ਕਿਸੇ ਸ਼ਾਨਦਾਰ ਕੰਪਨੀ ਦੀ ਡਰੈੱਸ ਲੈ ਕੇ ਦੇ ਸਕਦੇ ਹੋ ਇਨ੍ਹਾਂ ਡਰੈੱਸਾਂ ’ਚ ਪੈਂਟ-ਸ਼ਰਟ, ਜੀਨਸ-ਟੀ ਸ਼ਰਟ, ਕੋਟ-ਪੈਂਟ, ਸਫ਼ਾਰੀ ਸੂਟ ਅਤੇ ਚੰਗੀ ਕੰਪਨੀ ਦੇ ਬੂਟ ਵੀ ਗਿਫ਼ਟ ’ਚ ਦੇ ਸਕਦੇ ਹੋ
ਮੋਬਾਇਲ ਅਤੇ ਕੋਈ ਵਾਹਨ:
ਅਸੀਂ ਅਕਸਰ ਘਰ ’ਚ ਕੋਈ ਵੀ ਨਵੀਂ ਚੀਜ਼ ਲੈਣ ਤੋਂ ਪਹਿਲਾਂ ਪਲਾਨਿੰਗ ਕਰਦੇ ਹਾਂ ਸਾਡੀ ਪਲਾਨਿੰਗ ਦਾ ਆਧਾਰ ਵੀ ਪੈਸਾ ਹੀ ਹੁੰਦਾ ਹੈ ਅਜਿਹੇ ’ਚ ਜੇਕਰ ਤੁਸੀਂ ਸੋਚ ਰੱਖਿਆ ਹੈ ਕਿ ਤੁਸੀਂ ਆਪਣੇ ਪਿਤਾ ਨੂੰ ਸਕੂਟੀ ਜਾਂ ਕੋਈ ਨਵਾਂ ਮੋਬਾਇਲ ਖਰੀਦ ਕੇ ਦੇਣਾ ਹੈ ਤਾਂ ਪਿਤਾ ਦਿਵਸ ਤੁਹਾਡੇ ਕੋਲ ਸਭ ਤੋਂ ਚੰਗਾ ਮੌਕਾ ਹੈ ਜਦੋਂ ਤੁਸੀਂ ਆਪਣੇ ਪਿਤਾ ਨੂੰ ਜੋ ਕੋਈ ਵਾਹਨ ਲੈ ਕੇ ਦੇਣਾ ਚਾਹੁੰਦੇ ਹੋ ਉਹ ਖਰੀਦ ਕੇ ਗਿਫ਼ਟ ਦੇ ਸਕਦੇ ਹੋ ਤੁਸੀਂ ਆਪਣੇ ਪਿਤਾ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਮੋਬਾਇਲ ਵੀ ਖਰੀਦ ਕੇ ਦੇ ਸਕਦੇ ਹੋ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
ਪਿਤਾ ਨੂੰ ਇੰਸ਼ੋਰੈਂਸ ਕਵਰ ਨਾਲ ਵਿੱਤੀ ਸੁਰੱਖਿਆ ਦਿਓ
ਇਸ ਸਾਲ ਦੁਨੀਆ ’ਚ ਕੋਰੋਨਾ ਮਹਾਂਮਾਰੀ ਕਾਰਨ ਤੁਸੀਂ ਘਰੇ ਰਹਿ ਕੇ ਵੀ ਫਾਦਰਜ਼-ਡੇ ਮਨਾਓ ਵੈਸੇ ਤਾਂ ਪਿਤਾ ਨੂੰ ਕਈ ਤਰ੍ਹਾਂ ਦੇ ਗਿਫ਼ਟ ਦਿੱਤੇ ਜਾ ਸਕਦੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ, ਪਰ ਤੁਹਾਨੂੰ ਇਸ ਵਾਰ ਕੁਝ ਅਜਿਹਾ ਗਿਫ਼ਟ ਦੇਣਾ ਚਾਹੀਦਾ ਹੈ ਜੋ ਬੁਰੇ ਸਮੇਂ ’ਚ ਉਨ੍ਹਾਂ ਦੇ ਕੰਮ ਆਏ
ਹੈਲਥ ਇੰਸ਼ੋਰੈਂਸ ਪਾੱਲਿਸੀ:
ਕਿਸੇ ਵੀ ਛੋਟੀ ਜਾਂ ਵੱਡੀ ਹੈਲਥ ਸਮੱਸਿਆ ਨਾਲ ਨਜਿੱਠਣ ਲਈ ਪਿਤਾ ਨੂੰ ਹੈਲਥ ਇੰਸ਼ੋਰੈਂਸ ਦਿੱਤਾ ਜਾ ਸਕਦਾ ਹੈ ਇਹ ਬੁਰੇ ਸਮੇਂ ’ਚ ਉਨ੍ਹਾਂ ਨੂੰ ਵਿੱਤੀ ਸੁਰੱਖਿਆ ਦੇਵੇਗਾ ਜੇਕਰ ਉਨ੍ਹਾਂ ਨੇ ਪਹਿਲਾਂ ਤੋਂ ਕੋਈ ਹੈਲਥ ਇੰਸ਼ੋਰੈਂਸ ਪਾੱਲਿਸੀ ਲੈ ਰੱਖੀ ਹੈ, ਤਾਂ ਤੁਸੀਂ ਉਸ ਦਾ ਟਾੱਪ ਕਰਾਉਂਦੇ ਹੋਏ ਉਨ੍ਹਾਂ ਨੂੰ ਹਾਇਰ ਕਵਰੇਜ਼ ਦਿਵਾ ਸਕਦੇ ਹੋ ਹੈਲਥ ਇੰਸ਼ੋਰੈਂਸ ਕਰਾਉਂਦੇ ਹੋਏ ਵੀ ਆਮਦਨ ਟੈਕਸ ਦੀ ਧਾਰਾ 80-ਡੀ ਤਹਿਤ ਟੈਕਸ ਫਾਇਦਾ ਲਿਆ ਜਾ ਸਕਦਾ ਹੈ
ਕ੍ਰੈਡਿਟ ਕਾਰਡ:
ਜੇਕਰ ਤੁਹਾਡੇ ਪਿਤਾ ਰਿਟਾਇਰ ਹੋ ਗਏ ਹਨ ਅਤੇ ਉਨ੍ਹਾਂ ਕੋਲ ਆਮਦਨ ਦਾ ਕੋਈ ਨਿਸ਼ਚਿਤ ਜ਼ਰੀਆ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਦੀ ਆਰਥਿਕ ਜ਼ਰੂਰਤ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕੈ੍ਰਡਿਟ ਕਾਰਡ ਗਿਫ਼ਟ ਦੇ ਸਕਦੇ ਹੋ ਕਈ ਲੋਕ ਕੈ੍ਰਡਿਟ ਕਾਰਡ ਦੀ ਦੁਰਵਰਤੋਂ ਹੋਣ ਦੇ ਡਰੋਂ ਇਸ ਦਾ ਇਸਤੇਮਾਲ ਕਰਨ ਤੋਂ ਘਬਰਾਉਂਦੇ ਹਨ, ਅਜਿਹੇ ’ਚ ਤੁਸੀਂ ਉਨ੍ਹਾਂ ਨੂੰ ਸਮਝਦਾਰੀ ਨਾਲ ਕੈ੍ਰਡਿਟ ਕਾਰਡ ਦੇ ਇਸਤੇਮਾਲ ਦੇ ਫਾਇਦੇ ਦੱਸਦੇ ਹੋਏ ਉਸ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਕਰ ਸਕਦੇ ਹੋ ਇਸ ਨਾਲ ਪੈਸਿਆਂ ਦੀ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ
ਕੇਂਦਰ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (ਪੀਐੱਮਵੀਵੀਵਾਈ) ’ਚ ਵੀ ਨਿਵੇਸ਼ ਕਰ ਸਕਦੇ ਹੋ ਇਸ ਯੋਜਨਾ ’ਚ 31 ਮਾਰਚ 2023 ਤੱਕ ਨਿਵੇਸ਼ ਕੀਤਾ ਜਾ ਸਕਦਾ ਇਹ 60 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ ਲਈ ਇੱਕ ਪੈਨਸ਼ਨ ਯੋਜਨਾ ਹੈ ਇਸ ਯੋਜਨਾ ਦਾ ਲਾਭ ਇੱਕਮੁਸ਼ਤ ਰਕਮ ਦਾ ਭੁਗਤਾਨ ਕਰਕੇ ਲਿਆ ਜਾ ਸਕਦਾ ਹੈ 7.40 ਫੀਸਦੀ ਸਲਾਨਾ ਦੀ ਦਰ ਨਾਲ ਤੈਅ ਭੁਗਤਾਨ ਕੀਤਾ ਜਾਏਗਾ ਇਸ ਨੂੰ ਮਹੀਨੇਵਾਰ ਦਿੱਤਾ ਜਾਏਗਾ ਭਾਵ ਇਹ ਸਾਲਾਨਾ 7.66 ਫੀਸਦੀ ਦੇ ਬਰਾਬਰ ਹੋ ਜਾਂਦਾ ਹੈ ਇਸ ’ਚ ਵੱਧ ਤੋਂ ਵੱਧ 15 ਲੱਖ ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ ਤੁਹਾਨੂੰ ਹਰ ਮਹੀਨੇ 9,250 ਰੁਪਏ ਪੈਨਸ਼ਨ ਮਿਲੇਗੀ ਸਕੀਮ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਯੋਜਨਾ ਨਾਲ ਸਬੰਧਿਤ ਵਿਭਾਗ ਦੀ ਵੈੱਬਸਾਇਟ ’ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
ਪੋਸਟ ਆਫ਼ਿਸ ਮਹੀਨੇਵਾਰੀ ਇਨਕਮ ਸਕੀਮ:
ਪੋਸਟ ਆਫ਼ਿਸ ਦੀ ਮਹੀਨੇਵਾਰੀ ਇਨਕਮ ਸਕੀਮ ’ਚ 6.6 ਫੀਸਦੀ ਵਿਆਜ ਮਿਲ ਰਿਹਾ ਹੈ ਇਸ ਸਕੀਮ ਤਹਿਤ ਅਕਾਊਂਟ ਨੂੰ ਮਿਨੀਮਮ 1000 ਰੁਪਏ ਨਾਲ ਖੁਲ੍ਹਵਾ ਸਕਦੇ ਹੋ ਖਾਸ ਗੱਲ ਹੈ ਕਿ ਸਕੀਮ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਪੂਰੇ ਪੈਸੇ ਵੀ ਵਾਪਸ ਮਿਲ ਜਾਣਗੇ ਭਾਵ ਇਸ ਅਕਾਊਂਟ ਨਾਲ ਤੁਹਾਡੇ ਲਈ ਰੈਗੂਲਰ ਇਨਕਮ ਦੀ ਗਰੰਟੀ ਤੈਅ ਹੋ ਸਕਦੀ ਹੈ ਜੇਕਰ ਤੁਹਾਡਾ ਅਕਾਊਂਟ ਸਿੰਗਲ ਹੈ ਤਾਂ ਤੁਸੀਂ 4.5 ਲੱਖ ਰੁਪਏ ਤੱਕ ਵੱਧ ਤੋਂ ਵੱਧ ਜਮ੍ਹਾ ਕਰ ਸਕਦੇ ਹੋ
ਦੂਜੇ ਪਾਸੇ ਜੇਕਰ ਤੁਹਾਡਾ ਜੁਆਇੰਟ ਅਕਾਊਂਟ ਹੈ ਤਾਂ ਇਸ ’ਚ ਵੱਧ ਤੋਂ ਵੱਧ 9 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ ਮੈਚਓਰਿਟੀ ਪੀਰੀਅਡ 5 ਸਾਲ ਹਨ ਇਸ ਯੋਜਨਾ ਤਹਿਤ ਜੇਕਰ ਤੁਸੀਂ 4.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਹੁਣ ਤੁਹਾਨੂੰ 6.6 ਸਾਲਾਨਾ ਵਿਆਜ ਦਰ ਦੇ ਹਿਸਾਬ ਨਾਲ ਸਾਲਾਨਾ 29700 ਰੁਪਏ ਵਿਆਜ ਮਿਲੇਗਾ ਨਾਲ ਹੀ ਜੇਕਰ ਤੁਸੀਂ ਇਸ ’ਚ ਜੁਆਇੰਟ ਅਕਾਊਂਟ ਤਹਿਤ 9 ਲੱਖ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 59,400 ਸਾਲ ਦਾ ਵਿਆਜ ਮਿਲੇਗਾ