ਸਿਹਤ ਲਈ ਉੱਤਮ ਫਲ ਹੈ ਨਾਸ਼ਪਤੀ
ਬਾਰਸ਼ ਦਾ ਮੌਸਮ ਆਉਂਦੇ ਹੀ ਲੋਕ ਬਿਮਾਰ ਹੋਣ ਲਗਦੇ ਹਨ ਲੋਕ ਸਭ ਤੋਂ ਜ਼ਿਆਦਾ ਵਾਇਰਲ ਬੁਖਾਰ ਦਾ ਸ਼ਿਕਾਰ ਬਣਦੇ ਹਨ ਅਜਿਹੇ ’ਚ ਜ਼ਰੂਰੀ ਹੈ ਕਿ ਲੋਕ ਆਪਣੇ ਖਾਣੇ ਬਾਰੇ ਜ਼ਿਆਦਾ ਧਿਆਨ ਰੱਖਣ ਸਿਹਤ ਨੂੰ ਬਣਾਏ ਰੱਖਣ ’ਚ ਮੌਸਮੀ ਫਲ ਕਾਫ਼ੀ ਕਾਰਗਰ ਸਾਬਤ ਹੁੰਦੇ ਹਨ ਬਾਰਸ਼ ਦੇ ਮੌਸਮ ’ਚ ਨਾਸ਼ਪਤੀ ਨਾਲ ਕਈ ਬਿਮਾਰੀਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ ਇਸ ’ਚ ਵਿਟਾਮਿਨ ਐਨਜ਼ਾਈਮ ਅਤੇ ਪਾਣੀ ’ਚ ਘੁਲਣਸ਼ੀਲ ਫਾਈਬਰ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ
ਅਸਲ ’ਚ ਨਾਸ਼ਪਤੀ ‘ਪੀਅਰ’ ਜਾਂ ‘ਬੱਗੂਗੋਸ਼ਾ’ ਫਲ ‘ਸੇਬ’ ਪਰਿਵਾਰ ਨਾਲ ਜੁੜਿਆ ਹੋਇਆ ਹੈ ਇਸ ਦੀਆਂ ਕੁਝ ਕਿਸਮਾਂ ਤਾਂ ਗੋਲ ਸੇਬ ਦੇ ਆਕਾਰ ਦੀਆਂ ਹੁੰਦੀਆਂ ਹਨ ਬਾਹਰ ਤੋਂ ਹਰੇ, ਲਾਲ, ਨਾਰੰਗੀ ਜਾਂ ਪੀਲੇ ਰੰਗ ਦੀ ਦਿਸਣ ਵਾਲੀ ਨਾਸ਼ਪਤੀ ਸੇਬ ਵਾਂਗ ਅੰਦਰ ਤੋਂ ਸਫੈਦ ਰੰਗ ਦੀ ਮਿੱਠੀ, ਕੁਰਕੁਰੀ, ਨਰਮ ਅਤੇ ਰਸਦਾਰ ਹੁੰਦੀ ਹੈ ਨਾਸ਼ਪਤੀ ’ਚ ਸੇਬ ਵਾਂਗ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਤਾਂ ਇਸ ਨੂੰ ‘ਦੇਵਤਾਵਾਂ ਦਾ ਉਪਹਾਰ’ ਦਾ ਦਰਜਾ ਦਿੱਤਾ ਹੈ ਆਯੂਰਵੈਦ ਅਨੁਸਾਰ ਨਾਸ਼ਪਤੀ ਪਚਣ ’ਚ ਹਲਕੀ, ਰੋਗੀ ਨੂੰ ਜਲਦੀ ਊਰਜਾ ਦੇਣ ਵਾਲੀ, ਮਲ ਸਾਫ਼ ਕਰਨ ਵਾਲੀ, ਪਿਆਸ ਬੁਝਾਉਣ ਵਾਲੀ ਅਤੇ ਤ੍ਰਿਦੋਸ਼-ਨਾਸ਼ਕ ਹੈ
Also Read :-
ਭਾਰਤ ’ਚ ਪੈਦਾ ਹੋਣ ਵਾਲੇ ਠੰਡੇ ਜਲਵਾਯੂ ਦੇ ਫਲਾਂ ’ਚ ਨਾਸ਼ਪਤੀ ਦਾ ਮਹੱਤਵ ਸੇਬ ਤੋਂ ਜ਼ਿਆਦਾ ਹੈ ਇਹ ਹਰ ਸਾਲ ਫਲ ਦਿੰਦੀ ਹੈ ਇਸ ਦੀਆਂ ਕੁਝ ਕਿਸਮਾਂ ਮੈਦਾਨੀ ਜਲਵਾਯੂ ’ਚ ਵੀ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਉੱਤਮ ਫਲ ਦਿੰਦੀਆਂ ਹਨ ਇਹ ਸੇਬ ਦੀ ਤੁਲਨਾ ’ਚ ਸਸਤੀਆਂ ਵਿਕਦੀਆਂ ਹਨ ਭਾਰਤ ’ਚ ਨਾਸ਼ਪਤੀ ਯੂਰਪ ਅਤੇ ਈਰਾਨ ਤੋਂ ਆਈ ਅਤੇ ਹੌਲੀ-ਹੌਲੀ ਇਸ ਦੀ ਕਾਸ਼ਤ ਵਧਦੀ ਗਈ ਅਨੁਮਾਨ ਕੀਤਾ ਜਾਂਦਾ ਹੈ ਕਿ ਹੁਣ ਸਾਡੇ ਦੇਸ਼ ’ਚ ਲਗਭਗ 4000 ਏਕੜ ’ਚ ਇਸ ਦੀ ਖੇਤੀ ਹੋਣ ਲੱਗੀ ਹੈ ਪੰਜਾਬ ’ਚ ਕੁੱਲੂ ਘਾਟੀ ਅਤੇ ਕਸ਼ਮੀਰ ’ਚ ਯੂਰਪੀ ਕਿਸਮਾਂ ਪੈਦਾ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਦੇ ਫਲਾਂ ਦੀ ਗਣਨਾ ਸੰਸਾਰ ਦੇ ਉੱਤਮ ਫਲਾਂ ’ਚ ਹੁੰਦੀ ਹੈ
ਰਸਾਇਣਕ ਤੱਤ:-
- 100 ਗ੍ਰਾਮ ਨਾਸ਼ਪਤੀ ’ਚ 19 ਮਿਲੀਗ੍ਰਾਮ ਮੈਗਨੀਸ਼ੀਅਮ,
- 9 ਮਿਲੀਗ੍ਰਾਮ ਸੋਡੀਅਮ,
- 14 ਮਿਲੀਗ੍ਰਾਮ ਫਾਸਫੋਰਸ,
- ਲੋਹਾ 23 ਮਿਲੀਗ੍ਰਾਮ,
- ਆਇਓਡੀਨ 1 ਮਿਲੀਗ੍ਰਾਮ,
- ਕੋਬਾਲਟ 10 ਮਿਲੀਗ੍ਰਾਮ,
- ਮੈਂਗਨੀਜ਼ 65 ਮਿਲੀਗ੍ਰਾਮ,
- ਕਾਪਰ-120 ਮਿਲੀਗ੍ਰਾਮ,
- ਮੋਲੀਬਡੇਨਮ 5 ਮਿਲੀਗ੍ਰਾਮ,
- ਫਲੋਰੀਨ 10 ਮਿਲੀਗ੍ਰਾਮ,
- ਜਿੰਕ 190 ਗ੍ਰਾਮ,
- ਵਿਟਾਮਿਨ ਏ,
- ਵਿਟਾਮਿਨ ਬੀ1,
ਬੀ2 ਅਤੇ ਪੋਟੇਸ਼ੀਅਮ ਅਤੇ ਭਰਪੂਰ ਮਾਤਰਾ ’ਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ
ਨਾਸ਼ਪਤੀ ਦੀਆਂ ਕਿਸਮਾਂ:-
ਫਲਾਂ ਅਨੁਸਾਰ ਨਾਸ਼ਪਤੀ ਦੀਆਂ ਸਾਰੀਆਂ ਕਿਸਮਾਂ ਹੇਠ ਲਿਖੇ ਭਾਗਾਂ ’ਚ ਵੰਡੀਆਂ ਜਾ ਸਕਦੀਆਂ ਹਨ:-
ਚਾਈਨਾ ਜਾਂ ਸਾਧਾਰਨ ਨਾਸ਼ਪਤੀ:-
ਇਹ ਕਿਸਮ ਉੱਤਰ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹਿਆਂ ’ਚ ਪੈਦਾ ਹੁੰਦੀ ਹੈ ਇਸ ਦੇ ਫਲ ਹੋਰਾਂ ਦੇ ਮੁਕਾਬਲੇ ’ਚ ਕਠੋਰ ਹੁੰਦੇ ਹਨ ਅਤੇ ਮੁਰੱਬਾ ਬਣਾਉਣ ਅਤੇ ਡੱਬਾ ਬੰਦੀ ਦੇ ਕੰਮ ’ਚ ਲਿਆਂਦੇ ਜਾਂਦੇ ਹਨ
ਯੂਰਪੀ ਨਾਸ਼ਪਤੀ:
ਨਾਸ਼ਪਤੀ ਦੀਆਂ ਇਨ੍ਹਾਂ ਕਿਸਮਾਂ ’ਚ ਲੈਕਸਟਨਸ ਸੁਪਰਵ, ਵਿਲੀਅਮਸ ਅਤੇ ਕਾਨਫਰੰਸੇਂ ਉੱਤਮ ਕਿਸਮਾਂ ਹਨ ਇਨ੍ਹਾਂ ਦੇ ਫਲ ਕੋਮਲ, ਰਸਦਾਰ ਅਤੇ ਮਿੱਠੇ ਹੁੰਦੇ ਹਨ ਇਨ੍ਹਾਂ ਦੀ ਖੇਤੀ ਕਮਾਓ ਅਤੇ ਚਕਰਾਤਾ ’ਚ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ ਸੰਕਰ ਕਿਸਮਾਂ ਨੂੰ ‘ਨਾਖ’ ਵੀ ਕਹਿੰਦੇ ਹਨ ਯੂਰਪੀ ਕਿਸਮਾਂ ਦੀ ਤੁਲਨਾ ’ਚ ਇਹ ਜ਼ਿਆਦਾ ਸ਼ਹਿਣਸ਼ੀਲ ਹੁੰਦੀਆਂ ਹਨ ਇਨ੍ਹਾਂ ’ਚ ਲੇਕਾਂਟ, ਸਿਮਥ ਅਤੇ ਕਿਫਰ ਬਹਤ ਹੀ ਪ੍ਰਚੱਲਿਤ ਕਿਸਮਾਂ ਹਨ
ਨਾਸ਼ਪਤੀ ਦੇ ਲਾਭ:-
- ਨਾਸ਼ਪਤੀ ’ਚ ਮੌਜ਼ੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ-ਸੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਾਧਾ ਦੇਣ ਅਤੇ ਜੁਕਾਮ, ਫਲੂ ਅਤੇ ਸੰਕਰਮਣ ਨਾਲ ਲੜਨ ’ਚ ਮੱਦਦ ਕਰਦਾ ਹੈ
- ਨਾਸ਼ਪਤੀ ਫਾਈਬਰ ਦਾ ਇੱਕ ਵਧੀਆ ਸਰੋਤ ਹੈ ਇਹ ਪਾਚਣ-ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਇਸ ’ਚ ਮੌਜੁੂਦ ਪੇਕਿਟਨ ਕਬਜ਼, ਦਸਤ ਅਤੇ ਹੋਰ ਪਾਚਣ ਸਮੱਸਿਆਵਾਂ ਨੂੰ ਦੂਰ ਕਰਨ ’ਚ ਮੱਦਦ ਕਰਦਾ ਹੈ
- ਨਾਸ਼ਪਤੀ ’ਚ ਬਹੁਤ ਘੱਟ ਕੈਲੋਰੀ ਅਤੇ ਉੱਚ ਫਾਈਬਰ ਹੁੰਦੇ ਹਨ ਜੋ ਵਜ਼ਨ ਅਤੇ ਕੋਲੇਸਟਰਾਲ ਦੇ ਪੱਧਰ ਨੂੰ ਘੱਟ ਕਰਨ ’ਚ ਮੱਦਦ ਕਰ ਸਕਦਾ ਹੈ
- ਨਾਸ਼ਪਤੀ ਦਾ ਜੂਸ ਅਰਥਰਾਈਟਿਸ ਦੇ ਰੋਗੀਆਂ ਲਈ ਲਾਭਕਾਰੀ ਹੈ ਇਹ ਸੋਜ ਨੂੰ ਠੀਕ ਕਰਦਾ ਹੈ
- ਨਾਸ਼ਪਤੀ ’ਚ ਮੌਜ਼ੂਦ ਪੋਟੇਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ ਹੀ ਦਿਲ ਦਾ ਦੌਰਾ ਸਟਰੋਕ ਦਾ ਖ਼ਤਰਾ ਘੱਟ ਕਰਨ ’ਚ ਮੱਦਦ ਕਰਦਾ ਹੈ
- ਨਾਸ਼ਪਤੀ ’ਚ ਮੌਜ਼ੂਦ ਫੋਲਿਕ ਐਸਿਡ (ਫੋਲੇਟ) ਗਰਭਵਤੀ ਮਹਿਲਾਵਾਂ ਦੇ ਬੱਚਿਆਂ ’ਚ ਨਿਊਰਲ ਟਿਊਬ ਦੋਸ਼ ਤੋਂ ਬਚਾਉਂਦਾ ਹੈ
- ਨਾਸ਼ਪਤੀ ਆਇਰਨ ਦਾ ਇੱਕ ਵਧੀਆ ਸਰੋਤ ਹੈ, ਜੋ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਐਨੀਮੀਆ ਨਾਲ ਗ੍ਰਸਤ ਰੋਗੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ
- ਨਾਸ਼ਪਤੀ ਦੇ ਰਸ ’ਚ ਕÇੂਭੁਲ਼ੀਂਯ ਅਤੇ ਗਲੂਕੋਜ਼ ਦੀ ਉੱਚ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ ’ਚ ਤੁਰੰਤ ਊਰਜਾ ਪ੍ਰਾਪਤ ਕਰ ਸਕਦੇ ਹਨ
- ਗਰਮੀਆਂ ਦੌਰਾਨ ਹਰ ਸਵੇਰ ਅਤੇ ਰਾਤ ਨਾਸ਼ਪਤੀ ਦਾ ਰਸ ਪੀਣ ਨਾਲ ਸਰੀਰ ਨੂੰ ਠੰਡਕ ਦੇਣ ਅਤੇ ਗਲੇ ਦੀਆਂ ਸਮੱਸਿਆਵਾਂ ਨੂੰ ਰੋਕਣ ’ਚ ਮੱਦਦ ਮਿਲਦੀ ਹੈ
- ਇੱਕ ਗਿਲਾਸ ਨਾਸ਼ਪਤੀ ਦਾ ਰਸ ਪੀਣ ਨਾਲ ਬੁਖਾਰ ਤੋਂ ਜਲਦੀ ਰਾਹਤ ਮਿਲ ਸਕਦੀ ਹੈ
- ਨਾਸ਼ਪਤੀ ਦੀ ਉੱਚ ਖਣਿਜ ਸਮੱਗਰੀ ਮੈਗਨੀਸ਼ੀਅਮ, ਮੈਂਗਨੀਜ਼, ਫਾਸਫੋਰਸ, ਕੈਲਸ਼ੀਅਮ, ਤਾਂਬੇ ਅਤੇ ਬੋਰੇਨ ਆੱਸਟਿਓਪੋੋਰੋਸਿਸ ਦੇ ਖ਼ਤਰੇ ਨੂੰ ਰੋਕਣ ਅਤੇ ਸਰੀਰ ਦੀ ਆਮ ਕਮਜ਼ੋਰੀ ਵਰਗੀਆਂ ਸਥਿਤੀਆਂ ਨੂੰ ਘੱਟ ਕਰ ਸਕਦੇ ਹਨ
- ਨਾਸ਼ਪਤੀ ’ਚ ਮੌਜ਼ੂਦ ਵਿਟਾਮਿਨ ਏ ਅਤੇ ਐਂਟੀਆਕਸੀਡੈਂਟ ਚਮੜੀ ’ਤੇ ਉਮਰ ਵਧਣ ਦੇ ਪ੍ਰਭਾਵ ਨੂੰ ਘੱਟ ਕਰਨ, ਝੁਰੜੀਆਂ, ਮੁੰਹਾਸੇ ਅਤੇ ਚਮੜੀ ਸਬੰਧੀ ਹੋਰ ਸਮੱਸਿਆਵਾਂ ਨੂੰ ਰੋਕਣ ’ਚ ਮੱਦਦ ਕਰਦਾ ਹੈ ਇਹ ਵਾਲਾਂ ਦੇ ਝੜਨ, ਧੱਬੇਦਾਰ, ਮੋਤੀਆਬਿੰਦ, ਉਮਰ ਵਧਣ ਦੀ ਪ੍ਰਕਿਰਿਆ ਅਤੇ ਹੋਰ ਸਮੱਸਿਆਵਾਂ ਦੇ ਇਲਾਜ ’ਚ ਸਹਾਇਕ ਹੁੰਦਾ ਹੈ
- ਨਾਸ਼ਪਤੀ ’ਚ ਹਾਈਡ੍ਰੋਆਕਸੀਨਾਮਕ ਐਸਿਡ ਹੁੰਦਾ ਹੈ ਜੋ ਪੇਟ ਦੇ ਕੈਂਸਰ ਨੂੰ ਰੋਕਣ ’ਚ ਮੱਦਦ ਕਰਦਾ ਹੈ ਇਸ ਦਾ ਫਾਈਬਰ ਪੇਟ ਦੇ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਵੱਡੀ ਅੰਤੜੀ ਨੂੰ ਸਿਹਤਮੰਦ ਬਣਾਏ ਰੱਖਦਾ ਹੈ ਨਾਸ਼ਪਤੀ ਦੇ ਲਗਾਤਾਰ ਸੇਵਨ ਨਾਲ ਮੋਨੋਪਾੱਜ ਤੋਂ ਬਾਅਦ ਮਹਿਲਾਵਾਂ ’ਚ ਹੋਣ ਵਾਲੇ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ
ਇਸ ’ਚ ਮੌਜ਼ੂਦ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਗੁਣ ਕੈਂਸਰ ਦੇ ਨੁਕਸਾਨ ਤੋਂ ਕੋਸ਼ਿਕਾਵਾਂ ਦੀ ਰੱਖਿਆ ਕਰਦੇ ਹਨ
ਵਰਤੋ ਸਾਵਧਾਨੀਆਂ:-
ਨਾਸ਼ਪਤੀ ਨੂੰ ਚੰਗੀ ਤਰ੍ਹਾਂ ਧੋ ਕੇ ਛਿਲਕੇ ਸਮੇਤ ਚਬਾ-ਚਬਾ ਕੇ ਖਾਣਾ ਚਾਹੀਦਾ ਹੈ ਵਿਟਾਮਿਨ ਅਤੇ ਖਣਿਜ ਜ਼ਿਆਦਾਤਰ ਨਾਸ਼ਪਤੀ ਦੇ ਛਿਲਕੇ ’ਚ ਹੁੰਦੇ ਹਨ ਇਸ ਲਈ ਇਸ ਨੂੰ ਬਿਨਾਂ ਛਿੱਲੇ ਖਾਣਾ ਜ਼ਿਆਦਾ ਫਾਇਦੇਮੰਦ ਹੈ ਜਲਦਬਾਜ਼ੀ ’ਚ ਬਿਨਾਂ ਚਬਾਏ ਇਸ ਦੇ ਟੁਕੜੇ ਨੂੰ ਨਿਗਲਣ ’ਤੇ ਪਾਚਣ-ਤੰਤਰ ’ਤੇ ਦਬਾਅ ਪੈਂਦਾ ਹੈ, ਜਿਸ ਨਾਲ ਕਈ ਵਾਰ ਪੇਟ ਦਰਦ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਦੇਰ ਤੋਂ ਕੱਟ ਕੇ ਰੱਖੀ ਨਾਸ਼ਪਤੀ ਨਹੀਂ ਖਾਣੀ ਚਾਹੀਦੀ ਇਸ ਨਾਲ ਨਾਸ਼ਪਤੀ ’ਚ ਮੌਜ਼ੂਦ ਲੋਹ-ਆਕਸਾਈਡ ਤੋਂ ਲੋਹਾ ਫੈਰਿਕ ਆਕਸਾਈਡ ’ਚ ਬਦਲ ਜਾਂਦਾ ਹੈ ਜਿਸ ਨੂੰ ਖਾਣਾ ਨੁਕਸਾਨਦੇਹ ਹੁੰਦਾ ਹੈ
ਭਾਰਤ ’ਚ ਨਾਸ਼ਪਤੀ ਯੂਰਪ ਅਤੇ ਈਰਾਨ ਤੋਂ ਆਈ ਅਤੇ ਹੌਲੀ-ਹੌਲੀ ਇਸਦੀ ਕਾਸ਼ਤ ਵਧਦੀ ਗਈ ਅਨੁਮਾਨ ਕੀਤਾ ਜਾਂਦਾ ਹੈ ਕਿ ਹੁਣ ਸਾਡੇਦੇਸ਼ ’ਚ ਲਗਭਗ 4,000 ਏਕੜ ’ਚ ਇਸਦੀ ਖੇਤੀ ਹੋਣ ਲੱਗੀ ਹੈ ਪੰਜਾਬ ’ਚ ਕੁੱਲੂ ਘਾਟੀ ਅਤੇ ਕਸ਼ਮੀਰ ’ਚ ਯੂਰਪੀ ਕਿਸਮਾਂ ਪੈਦਾ ਕੀਤੀਆਂ ਜਾਂਦੀਆਂ ਹਨ