ਇੱਥੇ ਮਿਲਦਾ ਹੈ ਇਲਾਜ ਵੀ ਜੀਵਨ ਦਾ ਉਪਹਾਰ ਵੀ
ਕੋਰੋਨਾ ਮਹਾਂਮਾਰੀ ’ਚ ਮਰੀਜ਼ਾਂ ਲਈ ਵਰਦਾਨ ਸਾਬਤ ਹੋਇਆ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ
ਕੋਰੋਨਾ ਮਹਾਂਮਾਰੀ ਨਾਲ ਉੱਠੇ ਤੂਫਾਨ ਤੋਂ ਦੁਨੀਆਂਭਰ ’ਚ ਦਰਦ ਦੀਆਂ ਆਹਾਂ ਸੁਣਨ ਨੂੰ ਮਿਲ ਰਹੀਆਂ ਸਨ, ਦੂਜੇ ਪਾਸੇ ਇਸ ਭਿਆਨਕ ਤ੍ਰਾਸਦੀ ’ਚ ਇੱਕ ਅਜਿਹਾ ਵਰਗ ਵੀ ਹੈ, ਜਿਸ ਨੇ ਖੁਦ ਦੀ ਜਾਨ ਜ਼ੋਖਮ ’ਚ ਪਾ ਕੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਇੱਥੇ ਗੱਲ ਹੋ ਰਹੀ ਹੈ
ਡਾਕਟਰਾਂ ਦੀ, ਇਸ ਘੜੀ ’ਚ ਡਾਕਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪੈਰਾਮੈਡੀਕਲ ਸਟਾਫ ਨੇ ਜੋ ਸੇਵਾਵਾਂ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ, ਉਹ ਸ਼ਲਾਘਾਯੋਗ ਹਨ ਅਜਿਹਾ ਹੀ ਇੱਕ ਹਸਪਤਾਲ ਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਜੋ ਕੋਰੋਨਾ ਪੀੜਤ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਦਾਅਵਾ ਹੈ ਕਿ ਇੱਥੋਂ ਦੇ ਹਸਪਤਾਲ ’ਚ ਕੋਰੋਨਾ ਪੀੜਤ ਮਰੀਜ਼ਾਂ ਦਾ ਰਿਕਰਵੀ ਰੇਟ ਔਸਤਨ ਰੇਟ ਤੋਂ ਕਿਤੇ ਬਿਹਤਰ ਰਿਹਾ ਹੈ ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਇੱਥੇ ਮਰੀਜ਼ਾਂ ਨੂੰ ਸਸਤਾ ਇਲਾਜ ਹੀ ਨਹੀਂ, ਸਗੋਂ ਬਿਮਾਰੀ ਨਾਲ ਲੜਨ ਲਈ ਮੋਟੀਵੇਟ ਵੀ ਕੀਤਾ ਜਾਂਦਾ ਹੈ ਖਾਸ ਤੌਰ ’ਤੇ ਕੋਰੋਨਾ ਕਾਲ ’ਚ ਮਰੀਜ਼ਾਂ ਨੂੰ ਪਰਿਵਾਰ ਇਕੱਲਾ ਛੱਡਣ ਨੂੰ ਮਜ਼ਬੂਰ ਸੀ, ਦੂਜੇ ਪਾਸੇ ਇਸ ਹਸਪਤਾਲ ਦੀ ਪੈਰਾਮੈਡੀਕਲ ਟੀਮ ਨੇ ਅਜਿਹੇ ਲੋਕਾਂ ਨੂੰ ਆਪਣਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਨ੍ਹਾਂ ਨੂੰ ਹਸਪਤਾਲ ’ਚ ਪਰਿਵਾਰਕ ਮੈਂਬਰਾਂ ਦਾ ਬਾਖੂਬੀ ਅਹਿਸਾਸ ਕਰਵਾਇਆ, ਸ਼ਾਇਦ ਇਹੀ ਇੱਕ ਵੱਡੀ ਵਜ੍ਹਾ ਰਹੀ ਕਿ ਪੀੜਤ ਲੋਕ ਕੋਰੋਨਾ ਨੂੰ ਮਾਤ ਦੇਣ ’ਚ ਕਾਮਯਾਬ ਰਹੇ
ਹਸਪਤਾਲ ਪ੍ਰਬੰਧਕ ਗੌਰਵ ਇੰਸਾਂ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਪਿਛਲੇ ਡੇਢ ਸਾਲ ਦੌਰਾਨ 1400 ਦੇ ਕਰੀਬ ਕੋਰੋਨਾ ਪੀੜਤ ਮਰੀਜ਼ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਇਲਾਜ ਲਈ ਆਏ ਇਹ ਬੜੇ ਮਾਣ ਦਾ ਵਿਸ਼ਾ ਹੈ ਕਿ ਇੱਥੋਂ ਦੇ ਡਾਕਟਰਾਂ ਦੇ ਅਨੁਭਵ ਅਤੇ ਸਟਾਫ ਦੀ ਮਿਹਨਤ ਦੇ ਬਲਬੂਤੇ ਜ਼ਿਆਦਾਤਰ ਮਰੀਜ਼ ਬਿਲਕੁਲ ਸਿਹਤਮੰਦ ਹੋ ਕੇ ਘਰ ਨੂੰ ਵਾਪਸ ਆਏ ਹਨ ਅਗਰ ਇੱਥੋਂ ਦੇ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਸ ਹਸਪਤਾਲ ਦਾ ਰਿਕਵਰੀ ਰੇਟ 85 ਤੋਂ 90 ਫੀਸਦੀ ਵਿਚਕਾਰ ਰਿਹਾ ਹੈ ਖਾਸ ਗੱਲ ਇਹ ਹੈ ਕਿ ਇੱਥੇ ਆਉਣ ਵਾਲੇ ਜ਼ਿਆਦਾਤਰ ਮਰੀਜ਼ ਬਹੁਤ ਹੀ ਕ੍ਰਿਟੀਕਲ ਪਾੱਜ਼ੀਸ਼ਨ ’ਚ ਇੱਥੇ ਪਹੁੰਚਦੇ ਰਹੇ ਹਨ, ਕਿਉਂਕਿ ਸਰਸਾ ਤੋਂ ਇਲਾਵਾ ਪੂਰੇ ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸੂਬੇ ਤੋਂ ਵੀ ਲੋਕ ਇੱਥੇ ਇਲਾਜ ਕਰਵਾਉਣ ਲਈ ਆਉਂਦੇ ਰਹੇ ਹਨ
ਜੋ ਬੇਹੱਦ ਹੀ ਗੰਭੀਰ ਹਾਲਤ ’ਚ ਸਨ ਅਜਿਹੀ ਸਥਿਤੀ ’ਚ ਕੋਰੋਨਾ ਪੀੜਤ ਨੂੰ ਰੋਕ ਪਾਉਣਾ ਆਪਣੇ ਆਪ ’ਚ ਇੱਕ ਚੁਣੌਤੀ ਸੀ, ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਅਤੇ ਡਾਕਟਰਾਂ ਦੀ ਲਗਨ ਅਤੇ ਅਣਥੱਕ ਮਿਹਨਤ ਨਾਲ ਹਸਪਤਾਲ ਹਜ਼ਾਰਾਂ ਲੋਕਾਂ ਦਾ ਜੀਵਨ ਬਚਾਉਣ ’ਚ ਸਫਲ ਰਿਹਾ ਇੱਥੇ ਮਰੀਜ਼ਾਂ ਦੀ ਸੁਵਿਧਾ ਲਈ ਹਸਪਤਾਲ ਪ੍ਰਬੰਧਨ ਵੱਲੋਂ ਵਿਆਪਕ ਪੱਧਰ ’ਤੇ ਇੰਤਜ਼ਾਮ ਕੀਤੇ ਗਏ ਹਨ ਇੱਥੇ ਵੈਂਟੀਲੇਟਰ ਦੀ ਲੋਂੜੀਦੀ ਸੁਵਿਧਾ ਹੈ ਇੱਥੇ ਆਕਸੀਜਨ ਪਲਾਂਟ ਲਾਉਣ ਦੀ ਯੋਜਨਾ ਵੀ ਚੱਲ ਰਹੀ ਹੈ, ਜਿਸ ’ਚ ਹਰ ਰੋਜ਼ 100 ਸਿਲੰਡਰ ਤਿਆਰ ਕਰਨ ਦੀ ਸਮਰੱਥਾ ਹੋੋਵੇਗੀ ਸ਼ਾਹ ਸਤਿਨਾਮ ਜੀ ਰਿਸਰਚ ਅਤੇ ਡਿਵੈੱਲਪਮੈਂਟ ਫਾਊਂਡੇਸ਼ਨ ਵੱਲੋਂ ਇਹ ਵਿਵਸਥਾ ਬਣਾਈ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਅਤਿਆਧੁਨਿਕ ਡਾਕਟਰੀ ਸੁਵਿਧਾਵਾਂ ਨਾਲ ਲੈੱਸ ਹੈ ਖਾਸ ਕਰਕੇ ਇੱਥੇ ਚੈਕਅੱਪ ਨਾਲ ਜੁੜੀਆਂ ਅਤਿਅਧੁਨਿਕ ਮਸ਼ੀਨਾਂ ਵਿਦੇਸ਼ਾਂ ਤੋਂ ਮੰਗਵਾਈਆਂ ਗਈਆਂ ਹਨ, ਜੋ ਦੇਸ਼ਭਰ ਦੇ ਚੁਨਿੰਦਾ ਹਸਪਤਾਲਾਂ ’ਚ ਹੀ ਉਪਲੱਬਧ ਹਨ
Table of Contents
ਸੰਗੀਤ ਦੀਆਂ ਧੁਨਾਂ ਤੋਂ ਮਿਲਦੀ ਹੈ ਪਾਜ਼ੀਟਿਵ ਥਿੰਕਿੰਗ
ਕਹਿੰਦੇ ਹਨ ਕਿ ਸੰਗੀਤ ਦੀ ਧੁਨ ਇਨਸਾਨ ਦੇ ਮਨੋਭਾਵ ਨੂੰ ਉਤਸ਼ਾਹਿਤ ਕਰਦੀ ਹੈ ਜੈਸਾ ਸੰਗੀਤ ਅਸੀਂ ਸੁਣਦੇ ਹਾਂ ਵੈਸੀਆਂ ਮਨੋਤਰੰਗਾਂ ਇਨਸਾਨ ’ਚ ਪੈਦਾ ਹੋਣ ਲਗਦੀਆਂ ਹਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ ਕਿ ਇੱਥੇ ਹਰ ਵਾਰਡ, ਰੂਮ ਜਾਂ ਕੰਪਲੈਕਸ ’ਚ ਸੰਗੀਤ ਦੀ ਮਧੁਰ ਧੁਨ ਹਰ ਸਮੇਂ ਸੁਣਾਈ ਦਿੰਦੀ ਰਹੇ ਕੋਰੋਨਾ ਵਾਰਡ ਇੰਚਾਰਜ ਡਾ. ਗੌਰਵ ਅਗਰਵਾਲ ਦੱਸਦੇ ਹਨ ਕਿ ਮਰੀਜ਼ਾਂ ਦੇ ਇਲਾਜ ’ਚ ਸੰਗੀਤ ਦਾ ਆਪਣਾ ਇੱਕ ਅਹਿਮ ਰੋਲ ਦੇਖਣ ਨੂੰ ਮਿਲਿਆ ਹੈ ਕੋਰੋਨਾ ਮਰੀਜ਼ਾਂ ’ਚ ਇਹ ਦੇਖਣ ਨੂੰ ਮਿਲਿਆ ਕਿ ਉਹ ਖੁਦ ਨੂੰ ਨਿਰਾਸ਼ ਅਤੇ ਬੇਸਹਾਰਾ ਜਿਹਾ ਮਹਿਸੂਸ ਕਰ ਰਹੇ ਸਨ ਪਰ ਇੱਥੇ ਧਾਰਮਿਕ ਸੰਗੀਤ ਨੂੰ ਸੁਣਨ ਤੋਂ ਬਾਅਦ ਉਨ੍ਹਾਂ ’ਚ ਇੱਕ ਨਵੀਂ ਊਰਜਾ ਸੰਚਾਰਿਤ ਹੋਣ ਲੱਗੀ, ਜੋ ਇਲਾਜ ’ਚ ਕਾਰਗਰ ਸਾਬਤ ਹੋਈ
ਹਸਪਤਾਲ ਦੀ ਸ਼ਾਨ ਹਨ ਇਹ ਡਾਕਟਰ
ਹਸਪਤਾਲ ਦੇ ਇਲਾਜ ਦੇ ਸੇਵਾ ਖੇਤਰ ’ਚ ਅਕਸਰ ਚਰਚਾ ਕੀਤੀ ਜਾਂਦੀ ਰਹਿੰਦੀ ਹੈ ਕੋਵਿਡ ਵਾਰਡ ’ਚ ਇੰਚਾਰਜ ਡਾ. ਗੌਰਵ ਅਗਰਵਾਲ ਦੱਸਦੇ ਹਨ ਕਿ ਇੱਥੋਂ ਦੇ ਡਾਕਟਰ ਖੁਦ ਨੂੰ ਹਮੇਸ਼ਾ ਸੇਵਾ ਪ੍ਰਤੀ ਸਮਰਪਿਤ ਰਖਦੇ ਹਨ ਡਾ. ਪੁਨੀਤ ਮਹੇਸ਼ਵਰੀ, ਡਾ. ਮਿਨਾਕਸ਼ੀ ਚੌਹਾਨ, ਡਾ. ਸੰਦੀਪ ਭਾਦੂ, ਡਾ. ਨੇਹਾ ਗੁਪਤਾ, ਡਾ. ਕ੍ਰਿਸ਼ਨਾ, ਡਾ. ਬਿਜੋਇ ਪਰੀਦਾ, ਡਾ. ਸ਼ੇ੍ਰਆ, ਡਾ. ਕਾਜਲ, ਡਾ. ਅਜੈ ਗੋਪਾਲਾਨੀ, ਡਾ. ਸ਼ਸ਼ੀਕਾਂਤ, ਡਾ. ਵਿਕਰਮ, ਡਾ. ਮੋਨਿਕਾ ਨੈਨ ਅਤੇ ਡਾ. ਜੋਤੀ ਇਸ ਹਸਪਤਾਲ ਦਾ ਮਾਣ ਹਨ
ਇੱਥੋਂ ਦੇ ਸਟਾਫ ’ਚ ਦਿੱਖਦਾ ਹੈ ਗਜ਼ਬ ਦਾ ਸੇਵਾਭਾਵ
ਇਸ ਹਸਪਤਾਲ ’ਚ ਡਾਕਟਰਾਂ ਦੇ ਨਾਲ-ਨਾਲ ਸਟਾਫ ਮੈਂਬਰਾਂ ’ਚ ਡਿਊਟੀ ਤੋਂ ਵੀ ਵਧ ਕੇ ਸੇਵਾਭਾਵ ਦੀ ਝਲਕ ਦਿਖਾਈ ਦਿੰਦੀ ਹੈ ਖਾਸ ਕਰਕੇ ਬਜ਼ੁਰਗਾਂ ਮਰੀਜ਼ਾਂ ਦੀ ਸਾਰ-ਸੰਭਾਲ ਦੌਰਾਨ ਇੱਥੋਂ ਦਾ ਸਟਾਫ ਤਨ-ਮਨ ਨਾਲ ਸੇਵਾ ਕਰਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਨੇ ਹਸਪਤਾਲ ਦੇ ਉਦਘਾਟਨ ਦੌਰਾਨ ਇਹੀ ਸਿੱਖਿਆ ਦਿੱਤੀ ਸੀ ਕਿ ਦਿਲ ’ਚ ਹਮੇਸ਼ਾ ਸੇਵਾ ਦਾ ਭਾਵ ਲੈ ਕੇ ਡਿਊਟੀ ਕਰਨੀ ਹੈ, ਤਾਂ ਕਿ ਕਦੇ ਵੀ ਮਰੀਜ਼ਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ
ਦਿਲ ਦੇ ਸ਼ਾਨਦਾਰ ਲੁੱਕ ’ਚ ਬਣਿਆ ਹੈ ਇਹ ਹਸਪਤਾਲ
ਇਸ ਹਸਪਤਾਲ ਦੀ ਸ਼ੁਰੂਆਤ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 28 ਮਾਰਚ 2014 ਨੂੰ ਆਪਣੇ ਪਾਵਨ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਦੀ ਪਾਵਨ ਮਰਿਆਦਾ ਅਨੁਸਾਰ ਰੀਬਨ ਜੋੜ ਕੇ ਕੀਤੀ ਗਈ ਹਾਲਾਂਕਿ ਹਸਪਤਾਲ ਦਾ ਡਿਜ਼ਾਇਨ, ਇੰਟੀਰੀਅਰ ਅਤੇ ਐਕਸਟੀਰੀਅਰ ਆਦਿ ਸਭ ਕੁਝ ਪੂਜਨੀਕ ਗੁਰੂ ਜੀ ਨੇ 22 ਮਈ 2012 ਨੂੰ ਖੁਦ ਤਿਆਰ ਕਰਵਾ ਦਿੱਤਾ ਸੀ ਦਿਲ ਦੇ ਸ਼ਾਨਦਾਰ ਡਿਜ਼ਾਇਨ ’ਚ ਬਣੇ ਇਸ ਹਸਪਤਾਲ ਦੇ ਕੰਪਲੈਕਸ ’ਚ ਤਿੰਨ ਬਲਾੱਕ ਬਣਾਏ ਗਏ ਹਨ,
ਜੋ ‘ਐੱਮ’, ‘ਐੱਸ’, ਅਤੇ ‘ਜੀ’ ਦੇ ਆਕਾਰ ’ਚ ਬਣੇ ਹੋਏ ਹਨ ਯਾਨੀ ਤਿੰਨੇ ਬਲਾਕ ਡੇਰਾ ਸੱਚਾ ਸੌਦਾ ਦੀਆਂ ਤਿੰਨੇ ਪਾਤਸ਼ਾਹੀਆਂ ਦੇ ਪਾਵਨ ਨਾਵਾਂ ਦੇ ਪਹਿਲੇ ਅੱਖਰ (ਅੰਗਰੇਜ਼ੀ) ਦੇ ਡਿਜ਼ਾਇਨ ’ਚ ਬਣੇ ਹਨ 300 ਇੰਡੋਰ ਅਤੇ 100 ਵਾਧੂ ਬੈੱਡਾਂ ਵਾਲੇ ਇਸ ਹਸਪਤਾਲ ’ਚ ਜਾਪਾਨ, ਜਰਮਨ ਅਤੇ ਨੀਦਰਲੈਂਡ ਤੋਂ ਅਤਿਆਧੁਨਿਕ ਵਿਦੇਸ਼ੀ ਮਸ਼ੀਨਾਂ ਲਾਈਆਂ ਗਈਆਂ ਹਨ ਜੋ ਮਹਾਂਨਗਰਾਂ ਦੇ ਹਸਪਤਾਲਾਂ ’ਚ ਵੀ ਉਪਲੱਬਧ ਨਹੀਂ ਹਨ ਇੱਥੇ ਸਮੇਂ-ਸਮੇਂ ’ਤੇ ਵਿਦੇਸ਼ਾਂ ਤੋਂ ਵੀ ਡਾਕਟਰ ਆ ਕੇ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ ਇਸ ਹਸਪਤਾਲ ’ਚ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ
ਕੋਰੋਨਾ ਨੂੰ ਬੇਕਾਰ ’ਚ ਨਾ ਲਓ, ਸਾਵਧਾਨੀ ਜ਼ਰੂਰੀ
ਆਰਐੱਮਓ ਗੌਰਵ ਅਗਰਵਾਲ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਮਹੱਤਵਪੂਰਨ ਟਿਪਸ ਦੱਸੇ ਗੱਲਬਾਤ ਦੇ ਕੁੁਝ ਅੰਸ਼:-
ਕੋਰੋਨਾ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮਾਸਕ ਦਾ ਇਸਤੇਮਾਲ ਕੀਤਾ ਜਾਵੇ, ਵਾਰ-ਵਾਰ ਹੱਥ ਧੋਂਦੇ ਰਹੋ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਵੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜੋ ਵਿਧੀ ਦੱਸੀ ਕਿ ਨਿੰਮ ਅਤੇ ਗਿਲੋਇ ਦੀ ਭਾਫ ਲੈਂਦੇ ਰਹੋ, ਹਫਤੇ ’ਚ ਇੱਕ ਜਾਂ ਦੋ ਵਾਰ ਕਾੜ੍ਹਾ ਪੀਓ ਖਾਸ ਗੱਲ ਇਹ ਵੀ ਕਿ ਪ੍ਰੋਟੀਨ ਜ਼ਿਆਦਾ ਲਓ, ਚਾਹੇ ਉਹ ਪਨੀਰ ’ਚ ਹੋਵੇ ਜਾਂ ਪਿਸਤਾ, ਦਾਲਾਂ, ਸੋਇਆਬੀਨ ਆਦਿ ’ਚ ਹੋਣ
ਨਾਲ ਹੀ ਯੋਗ ਜ਼ਰੂਰ ਕਰੋ, ਕਸਰਤ ਅਤੇ ਅਲੋਮ-ਵਿਲੋਮ ਆਸਨ ਕਾਫੀ ਮੱਦਦਗਾਰ ਸਾਬਤ ਹੋ ਸਕਦਾ ਹੈ ਜਿੰਨੇ ਫੇਫੜੇ ਸਹੀ ਰਹਿਣਗੇ, ਓਨਾ ਹੀ ਖ਼ਤਰਾ ਘੱਟ ਰਹੇਗਾ ਥੋੜ੍ਹੀ-ਥੋੜ੍ਹੀ ਜੌਗਿੰਗ ਵੀ ਫੇਫੜਿਆਂ ’ਚ ਸਹਾਇਕ ਬਣ ਸਕਦੀ ਹੈ
ਮੋਟਾਪਾ ਵਧਣਾ ਹੋ ਸਕਦਾ ਹੈ ਚਿੰਤਾ ਦਾ ਵਿਸ਼ਾ
ਜਦੋਂ ਲਾੱਕਡਾਊਨ ਦੀ ਸਥਿਤੀ ਆਈ ਹੈ ਤਾਂ ਲੋਕ ਘਰਾਂ ਤੱਕ ਹੀ ਸੀਮਤ ਹੋ ਗਏ ਸਨ ਜਿਸ ਦੇ ਚੱਲਦਿਆਂ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋਏ ਹਨ ਇਸ ਲਈ ਜ਼ਰੂਰੀ ਹੈ ਕਿ ਵਜ਼ਨ ਨੂੰ ਸੰਤੁਲਿਤ ਰੱਖਿਆ ਜਾਵੇ, ਮੋਟਾਪਾ ਨਾ ਆ ਸਕੇ ਕਿਉਂਕਿ ਮੋਟਾਪਾ ਵਧਣ ਨਾਲ ਤੁਹਾਡੇ ਸਰੀਰ ਦਾ ਸ਼ੂਗਰ ਵੀ ਵਧ ਸਕਦਾ ਹੈ, ਸ਼ੂਗਰ ਵਰਗੀ ਬਿਮਾਰੀ ਵੀ ਹੋ ਸਕਦੀ ਹੈ ਇਸ ਦੇ ਲਈ ਹੈਲਦੀ ਫੂਡ ਖਾਓ, ਐਕਸਰਸਾਈਜ਼ ਕਰਦੇ ਰਹੋ
ਲੱਛਣ ਨੂੰ ਪਹਿਚਾਣੋ, ਡਾਕਟਰ ਤੋਂ ਸਲਾਹ ਲਓ
ਆਮ ਤੌਰ ’ਤੇ ਲੋਕ ਦੇਖਦੇ ਹਨ ਕਿ ਪਹਿਲੇ ਦਿਨ ਹਲਕਾ ਬੁਖਾਰ ਆਇਆ ਥੋੜ੍ਹੀ ਖੰਘ-ਜ਼ੁਕਾਮ ਹੋਇਆ ਅਤੇ ਇੱਕ-ਦੋ ਦਿਨ ’ਚ ਉਹ ਠੀਕ ਹੋ ਗਿਆ ਪਰ 7ਵੇਂ ਜਾਂ 8ਵੇਂ ਦਿਨ ਅਚਾਨਕ ਤੇਜ਼ ਬੁਖਾਰ ਆਉਂਦਾ ਹੈ ਤਾਂ ਉਸ ਦਾ ਸਿੱਧਾ ਪ੍ਰਭਾਵ ਫੇਫੜਿਆਂ ’ਤੇ ਪੈਂਦਾ ਹੈ ਅਜਿਹੀ ਸਥਿਤੀ ’ਚ ਤੁਰੰਤ ਨਜ਼ਦੀਕੀ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ ਅਤੇ ਜ਼ਰੂਰਤ ਅਨੁਸਾਰ ਟੈਸਟ ਵੀ ਕਰਵਾਉਣੇ ਚਾਹੀਦੇ ਹਨ ਮਰੀਜ਼ ਨੂੰ ਜਦੋਂ ਕੋਰੋਨਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਅਜਿਹੇ ’ਚ ਡਾਕਟਰ ਜ਼ਿਆਦਾਤਰ ਇਲਾਜ ’ਚ ਸਟੇਰਾਇਡ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਖੂਨ ਨੂੰ ਪਤਲਾ ਕਰਨ ਦੀ ਦਵਾਈ ਦਿੰਦੇ ਹਨ ਤਾਂ ਕਿ ਨਾੜੀਆਂ ’ਚ ਖੂਨ ਨਾ ਜੰਮ ਸਕੇ ਦੇਖਣ ’ਚ ਆਇਆ ਹੈ ਕਿ ਕੋਰੋਨਾ ਪੀੜਤ ਨੂੰ ਹਾਰਟਅਟੈਕ ਦੀ ਸੰਭਾਵਨਾ ਬਣ ਸਕਦੀ ਹੈ, ਕਿਉਂਕਿ ਜਦੋਂ ਫੇਫੜਿਆਂ ’ਚ ਖੂਨ ਦੀਆਂ ਨਾੜੀਆਂ ਬੰਦ ਹੋ ਗਈਆਂ ਤਾਂ ਖੂਨ ’ਚ ਆਕਸੀਜਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ
ਭਾਰਤੀ ਬੱਚਿਆਂ ’ਚ ਐਂਟੀਬਾਡੀਜ਼ ਸਟਰਾਂਗ
ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਇੱਕ ਸਰਵੇ ਕੀਤਾ ਗਿਆ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ 67 ਪ੍ਰਤੀਸ਼ਤ ਲੋਕਾਂ ’ਚ ਐਂਟੀਬਾੱਡੀਜ਼ ਬਣ ਚੁੱਕੀ ਹੈ, ਖਾਸ ਕਰਕੇ ਬੱਚਿਆਂ ’ਚ ਵੀ ਪਰ ਫਿਰ ਤੀਜੀ ਲਹਿਰ ਬੱਚਿਆਂ ’ਤੇ ਕਿੰਨਾ ਅਸਰ ਕਰੇਗੀ, ਇਹ ਕਹਿਣਾ ਜਲਦਬਾਜੀ ਹੋਵੇਗੀ ਇਸ ਲਈ ਖੁਦ ਦਾ ਬਚਾਅ ਜ਼ਰੂਰੀ ਹੈ ਕੋਰੋਨਾ ਵੈਕਸੀਨ ਦਾ ਭਵਿੱਖ ’ਚ ਪ੍ਰਭਾਵ ’ਤੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਜ਼ਰੂਰ ਦੇਖਿਆ ਗਿਆ ਹੈ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੋਈ, ਉਨ੍ਹਾਂ ’ਚ ਇਹ ਬਿਮਾਰੀ ਗੰਭੀਰ ਪ੍ਰਭਾਵ ਨਹੀਂ ਦਿਖਾ ਸਕੀ ਇਸ ਲਈ ਸਾਰਿਆਂ ਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ
ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ:
ਕੋਰੋਨਾ ’ਚ ਲੋਕਾਂ ਵੱਲੋਂ ਲਗਾਤਾਰ ਮਾਸਕ ਦਾ ਇਸਤੇਮਾਲ ਕਰਨ ਨਾਲ ਸਾਹ ਦੀ ਬਿਮਾਰੀ ਹੋਣ ਦੀਆਂ ਮਿੱਥਿਆ ਗੱਲਾਂ ਚਲਦੀਆਂ ਰਹੀਆਂ ਹਨ ਇੰਜ ਕੁਝ ਨਹੀਂ ਹੁੰਦਾ, ਹਾਂ ਏਨਾ ਜ਼ਰੂਰ ਹੈ ਕਿ ਕੱਪੜੇ ਦਾ ਮਾਸਕ ਲਾਉਣ ਨਾਲ ਸਿਰਫ਼ 30 ਪ੍ਰਤੀਸ਼ਤ ਲੋਕਾਂ ਨੂੰ ਹੀ ਫਾਇਦਾ ਮਿਲਦਾ ਹੈ ਸਰਜੀਕਲ ਮਾਸਕ, ਟਰੀਪਲ ਲੇਅਰ ਮਾਸਕ ਅਤੇ ਐੱਨ-95 ਮਾਸਕ ’ਚ ਵੀ 95 ਪ੍ਰਤੀਸ਼ਤ ਹੀ ਬਚਾਅ ਹੁੰਦਾ ਹੈ ਸਿਰਫ ਐੱਨ-99 ਮਾਸਕ ਤੋਂ ਹੀ ਸੌ ਫੀਸਦੀ ਪੂਰਾ ਬਚਾਅ ਸੰਭਵ ਹੈ ਇਸ ਲਈ ਕੱਪੜੇ ਦਾ ਮਾਸਕ ਪਹਿਨਣ ਦੀ ਬਜਾਇ ਚੰਗੇ ਮਾਸਕ ਦਾ ਇਸਤੇਮਾਲ ਕਰੋ ਤਾਂ ਕਿ ਕੋਰੋਨਾ ਦੇ ਵਾਇਰਸ ਤੋਂ ਬਚਾਅ ਹੋ ਸਕੇ ਸਰੀਰਕ ਅਭਿਆਸ ਦੌਰਾਨ ਮਾਸਕ ਦੀ ਵਰਤੋਂ ਨਾ ਕਰੋ