world cancer day

ਦੋ ਵਾਰ ਕੈਂਸਰ ਨੂੰ ਹਰਾ ਕੇ ਮਿਸਾਲ ਬਣੀ ਅਰਚਨਾ world cancer day

ਇਸ ਭੱਜ-ਦੌੜ ਵਾਲੀ ਜ਼ਿੰਦਗੀ ’ਚ ਇਨਸਾਨ ਕਦੋਂ, ਕਿਹੜੀ ਬਿਮਾਰੀ ਨਾਲ ਘਿਰ ਜਾਵੇ, ਇਸ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਬਦਲਦੇ ਦੌਰ ’ਚ ਇੱਕ ਤੋਂ ਬਾਅਦ ਇੱਕ ਅਜਿਹੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ, ਜੋ ਮਨੁੱਖੀ ਜਾਤੀ ਨੂੰ ਕਾਫੀ ਡਰਾ ਰਹੀਆਂ ਹਨ ਇਨ੍ਹਾਂ ਬਿਮਾਰੀਆਂ ’ਚੋਂ ਇੱਕ ਬਿਮਾਰੀ ਹੈ ਕੈਂਸਰ

ਦੁਨੀਆਂ ਦੀਆਂ ਸਾਰੀਆਂ ਜਾਨਲੇਵਾ ਬਿਮਾਰੀਆਂ ’ਚ ਕੈਂਸਰ ਸਭ ਤੋਂ ਖ਼ਤਰਨਾਕ ਹੈ, ਕਿਉਂਕਿ ਕਈ ਵਾਰ ਇਸ ਦੇ ਲੱਛਣਾਂ ਦਾ ਪਤਾ ਹੀ ਨਹੀਂ ਚਲਦਾ ਜਦੋਂ ਇਸ ਬਿਮਾਰੀ ਦੇ ਹੋਣ ਦਾ ਖੁਲਾਸਾ ਹੁੰਦਾ ਹੈ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਕੈਂਸਰ ਪੂਰੇ ਸਰੀਰ ’ਚ ਫੈਲ ਚੁੱਕਿਆ ਹੁੰਦਾ ਹੈ ਇਸ ਵਜ੍ਹਾ ਨਾਲ ਕਈ ਲੋਕਾਂ ਨੂੰ ਠੀਕ ਤਰ੍ਹਾਂ ਇਲਾਜ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਜੇਕਰ ਸਮੇਂ ’ਤੇ ਕੈਂਸਰ ਦੀ ਬਿਮਾਰੀ ਦਾ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ ਇਸ ਲਈ ਵਿਸ਼ਵਭਰ ’ਚ 04 ਫਰਵਰੀ ਨੂੰ ਹਰ ਸਾਲ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ ਕੈਂਸਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਇਸ ਦਿਨ ਲੋਕਾਂ ਨੂੰ ਕੈਂਸਰ ਤੋਂ ਬਚਾਅ ਅਤੇ ਰੋਕਥਾਮ ਦੇ ਉਪਾਆਂ ਨਾਲ ਜਾਗਰੂਕ ਕਰਨਾ ਹੁੰਦਾ ਹੈ

Also Read: world cancer day

ਵਿਸ਼ਵ ਕੈਂਸਰ ਦਿਵਸ ਦੀ ਸਥਾਪਨਾ ਕੌਮਾਂਤਰੀ ਕੈਂਸਰ ਕੰਟਰੋਲ ਸੰਘ (ਯੂਆਈਸੀਸੀ) ਵੱਲੋਂ ਕੀਤੀ ਗਈ ਇਹ ਇੱਕ ਪਹਿਲੀ ਵਿਸ਼ਵ ਦਾ ਐਨਜੀਓ ਹੈ ਇਸ ਦਾ ਟੀਚਾ ਵਿਸ਼ਵ ਕੈਂਸਰ ਐਲਾਨ, 2008 ਦੇ ਟੀਚਿਆਂ ਦੀ ਪ੍ਰਾਪਤੀ ਕਰਨਾ ਹੈ ਇਸ ਦਾ ਪਹਿਲਾ ਟੀਚਾ ਕੈਂਸਰ ਤੋਂ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨਾ ਹੈ ਕੌਮਾਂਤਰੀ ਕੈਂਸਰ ਕੰਟਰੋਲ ਸੰਘ (ਯੂਆਈਸੀਸੀ) ਦੀ ਸਥਾਪਨਾ ਸਾਲ 1933 ’ਚ ਹੋਈ ਸੀ ਇਸ ਦਿਵਸ ’ਤੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕੈਂਸਰ ਦੇ ਬਚਾਅ ਦੇ ਵੱਖ-ਵੱਖ ਅਭਿਆਨ ਹੁੰਦੇ ਹਨ

ਕੈਂਸਰ ਵਰਗੀ ਬਿਮਾਰੀ ਲੋਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੁੰਦੀ ਹੈ ਇਸ ਬਿਮਾਰੀ ਦੇ ਨਾਂਅ ਨਾਲ ਲੋਕਾਂ ’ਚ ਡਰ ਜਿਹਾ ਰਹਿੰਦਾ ਹੈ ਅਤੇ ਕੋਈ ਕੈਂਸਰ ਜਦੋਂ ਤੁਹਾਨੂੰ ਸਮੇਂ ਤੋਂ ਪਹਿਲਾਂ ਹੋ ਜਾਵੇ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਾ ਕੀਤੀ ਹੋਵੇ ਤਾਂ ਇਸ ਦਾ ਦਰਦ ਸਮਝ ਪਾਉਣਾ ਏਨਾ ਆਸਾਨ ਨਹੀਂ ਹੈ ਅਜਿਹਾ ਹੀ ਕੁਝ ਹੋਇਆ ਅਰਚਨਾ ਚੌਹਾਨ ਦੇ ਨਾਲ ਗੁਜਰਾਤ ਦੇ ਸੂਰਤ ਦੀ ਰਹਿਣ ਵਾਲੀ ਅਰਚਨਾ ਲਈ ਮਹਿਜ਼ 30 ਸਾਲਾਂ ’ਚ ਉਸ ਨੂੰ ਕੈਂਸਰ ਬਾਰੇ ਪਤਾ ਚੱਲਿਆ, ਜਿਸ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਜਿੱਥੇ ਪਹਿਲਾਂ ਕੈਂਸਰ ਨਾਲ ਉਹ ਠੀਕ ਤਰ੍ਹਾਂ ਉੱਭਰ ਨਹੀਂ ਪਾਈ ਸੀ ਅਤੇ ਕੋਰੋਨਾ ਕਾਲ ਦਰਮਿਆਨ ਉਨ੍ਹਾਂ ਦਾ ਪਰਿਵਾਰ ਇਸ ਨਾਲ ਜੂਝ ਰਿਹਾ ਸੀ,

ਤਾਂ ਉਸ ਨੂੰ ਕੈਂਸਰ ਬਾਰੇ ਪਤਾ ਚੱਲਆ ਅਰਚਨਾ ਅਨੁਸਾਰ 30 ਸਾਲ ਦੀ ਉਮਰ ’ਚ ਸਾਲ 2019 ’ਚ ਉਸ ਨੂੰ ਸਰਵਾਈਕਲ ਕੈਂਸਰ ਹੋਇਆ ਸੀ ਆਮ ਤੌਰ ’ਤੇ ਇਹ ਕੈਂਸਰ ਬਜ਼ੁਰਗ ਔਰਤਾਂ ਜਾਂ ਇੰਜ ਕਹੋ ਕਿ 40 ਤੋਂ 50 ਸਾਲ ਤੋਂ ਬਾਅਦ ਹੁੰਦਾ ਹੈ, ਜੋ ਅਰਚਨਾ ਨੂੰ ਕਾਫੀ ਛੋਟੀ ਉਮਰ ’ਚ ਝੱਲਣਾ ਪਿਆ ਜਨਵਰੀ 2020 ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇਸ਼ ’ਚ ਦਸਤਕ ਦੇ ਚੁੱਕੀ ਸੀ ਇਸ ਦਰਮਿਆਨ ਅਰਚਨਾ ਦੇ ਪਤੀ ਜੋ ਹਸਪਤਾਲ ’ਚ ਨੌਕਰੀ ਕਰਦੇ ਹਨ, ਉਹ ਕੋਰੋਨਾ ਨਾਲ ਗ੍ਰਸਤ ਹੋ ਗਏ ਪਤੀ ਦੇ ਕੋਰੋਨਾ ਪਾਜ਼ੀਵਿਟ ਹੋਣ ਦੌਰਾਨ ਇੱਕ ਦਿਨ ਅਰਚਨਾ ਨੂੰ ਅਚਾਨਕ ਆਪਣੀ ਲੱਤ ’ਤੇ ਇੱਕ ਗੰਢ ਮਹਿਸੂਸ ਹੋਈ

ਜਿਸ ਬਾਰੇ ਉਨ੍ਹਾਂ ਨੇ ਆਪਣੇ ਡਾਕਟਰ ਨੂੰ ਫੋਨ ਕਰਕੇ ਦੱਸਿਆ ਇਸ ਦੌਰਾਨ ਅਰਚਨਾ ਦਾ ਪੂਰਾ ਕਵਾਰੰਟਾਈਨ ਸੀ ਇਸ ਵਜ੍ਹਾ ਨਾਲ ਉਹ ਘਰੋਂ ਬਾਹਰ ਵੀ ਨਹੀਂ ਜਾ ਸਕਦੀ ਸੀ ਜਿਸ ਤੋਂ ਬਾਅਦ ਅਜਿਹੇ ਹਾਲਾਤਾਂ ਦਰਮਿਆਨ ਕਿਸੇ ਤਰ੍ਹਾਂ ਅਰਚਨਾ ਦਾ ਅਲਟਰਾਸਾਊਂਡ ਹੋਇਆ, ਜਿਸ ’ਚ ਇਹ ਪਤਾ ਚੱਲਿਆ ਕਿ ਇਹ ਮਲਿਗਨੈਂਟ ਟਿਊਮਰ ਹੈ ਇਸ ਤੋਂ ਤੁਰੰਤ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਜਲਦ ਹੀ ਬਾਈਓਪਸੀ ਕਰਵਾਉਣ ਦੀ ਸਲਾਹ ਦਿੱਤੀ ਆਪਣੀ ਇਸ ਪੂਰੀ ਪ੍ਰਕਿਰਿਆ ਬਾਰੇ ਅਰਚਨਾ ਨੇ ਆਪਣੇ ਘਰ ’ਚ ਕਿਸੇ ਨੂੰ ਨਹੀਂ ਦੱਸਿਆ ਸੀ ਆਪਣੇ ਇਲਾਜ ਦੌਰਾਨ ਅਰਚਨਾ ਨੇ ਇਕੱਲੇ ਹੀ ਸਭ ਕੁਝ ਕੀਤਾ

ਬਾਇਓਪਸੀ ਦੀ ਰਿਪੋਰਟ ਪਾਜ਼ੀਟਿਵ ਆਈ, ਜਿਸ ’ਚ ਉਨ੍ਹਾਂ ਦੇ Çਲੰਮਫ ਨੋਡਸ ’ਚ ਟਿਊਮਰ ਆਇਆ, ਜੋ ਮੈਟਾਸਟੇਟਿਕ ਸੀ ਡਾਕਟਰਾਂ ਨੂੰ ਲੱਗਿਆ ਇਹ ਅਰਚਨਾ ਦਾ ਸਰਵਾਈਕਲ ਕੈਂਸਰ ਹੈ ਜੋ ਵਾਪਸ ਆ ਗਿਆ, ਜੋ ਚੌਥੀ ਸਟੇਜ ’ਚ ਹੈ ਜਿਸ ਤੋਂ ਬਾਅਦ ਅਰਚਨਾ ਦਾ ਪੇਟ ਸਕੈਨ ਹੋਇਆ, ਜਿਸ ’ਚ ਇਹ ਪਤਾ ਚੱਲਿਆ ਕਿ ਇਹ ਵਲਵਰ ਕੈਂਸਰ ਹੈ ਜੋ ਲਿਮਫ ਨੋਡਸ ’ਚ ਮੈਟਾਸਟੇਟਿਕ ਹੈ ਜਿਸ ਤੋਂ ਬਾਅਦ ਅਰਚਨਾ ਦੀ ਸਰਜਰੀ ਕੀਤੀ ਗਈ ਜਿਸ ਤੋਂ ਬਾਅਦ ਬਾਇਓਪਸੀ ਦੀ ਰਿਪੋਰਟ ’ਚ ਟਿਊਮਰ ਕਾਫੀ ਅੰਦਰ ਤੱਕ ਦਿਖਾਈ ਦਿੱਤਾ ਹੁਣ ਇੱਕ ਪ੍ਰੇਸ਼ਾਨੀ ਇਹ ਸੀ ਕਿ ਕਿਉਂਕਿ ਅਰਚਨਾ ਨੂੰ ਰੇਡੀਏਸ਼ਨ ਥੈਰੇਪੀ ਕੁਝ ਮਹੀਨੇ ਪਹਿਲਾਂ ਹੀ ਦਿੱਤੀ ਗਈ ਸੀ ਤਾਂ ਹੁਣ ਉਨ੍ਹਾਂ ਨੂੰ ਦੁਬਾਰਾ ਇਹ ਥੈਰੇਪੀ ਨਹੀਂ ਦਿੱਤੀ ਜਾ ਸਕਦੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਿਮਫ ਨੋਡ ’ਚ ਲੋਕਲ ਰੇਡੀਏਸ਼ਨ ਦਿੱਤਾ ਗਿਆ ਇਸ ਦਰਮਿਆਨ ਅਰਚਨਾ ਦੀ ਹਰ ਹਫਤੇ ਕੀਮੋਥੈਰੇਪੀ ਅਤੇ 25 ਰੇਡੀਏਸ਼ਨ ਹੋਣੀ ਸੀ ਇਸ ਇਲਾਜ ਦੌਰਾਨ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਜੋ ਹੁਣ ਡਾਕਟਰਾਂ ਲਈ ਇੱਕ ਹੋਰ ਵੱਡੀ ਪ੍ਰੇਸ਼ਾਨੀ ਸੀ ਆਪਣੇ ਇਸ ਇਲਾਜ ਦੇ ਸਮੇਂ ਅਰਚਨਾ ਘਰ ਇਕੱਲੀ ਕਵਾਰੰਟਾਈਨ ਰਹੀ ਜਿੱਥੇ ਘਰ ’ਚ ਹੀ ਉਨ੍ਹਾਂ ਦਾ ਇਲਾਜ ਕੀਤਾ ਗਿਆ

ਹੁਣ ਔਰਤਾਂ ਨੂੰ ਕਰ ਰਹੀ ਹੈ ਜਾਗਰੂਕ:

ਕੈਂਸਰ ਦੇ ਮਰੀਜ਼ਾਂ ਨੂੰ ਜਾਗਰੂਕ ਕਰਨ ਲਈ ਅਰਚਨਾ ਟਾੱਕ ਸ਼ੋਅ ਕਰਦੀ ਹੈ, ਜਿਸ ’ਚ ਉਹ ਉਨ੍ਹਾਂ ਨੂੰ ਮੋਟੀਵੇਟ ਕਰਦੀ ਹੈ ਨਾਲ ਹੀ ਉਹ ਕੈਂਸਰ ਬਾਰੇ ਲਿਖਦੀ ਵੀ ਹੈ ਸਿਰਫ਼ 30 ਸਾਲਾਂ ਦੀ ਉਮਰ ’ਚ ਦੋ ਵਾਰ ਕੈਂਸਰ ਨੂੰ ਹਰਾ ਚੁੱਕੀ ਅਰਚਨਾ ਅੱਜ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਹੈ ਉਹ ਡਾਕਟਰ ਦੇ ਹਿਸਾਬ ਨਾਲ ਸਮੇਂ-ਸਮੇਂ ’ਤੇ ਚੈੱਕਅੱਪ ਕਰਵਾਉਂਦੀ ਰਹੀ ਹੈ ਆਪਣੀ ਨੌਕਰੀ ਦੇ ਨਾਲ ਕੈਂਸਰ ਦੇ ਲੋਕਾਂ ਦੀ ਮੱਦਦ ਕਰਕੇ ਉਹ ਬਿਹਤਰ ਰੂਪ ਨਾਲ ਕੈਂਸਰ ਅਤੇ ਮਰੀਜ਼ਾਂ ਅਤੇ ਸਾਡੇ ਸਾਰਿਆਂ ਲਈ ਮਿਸਾਲ ਹੈ

ਦੇਸ਼ ’ਚ ਪਹਿਲੀ ਵਾਰ ਬਲੱਡ ਕੈਂਸਰ ਪੀੜਤ ਗਰਭਵਤੀ ਨੇ ਸਿਹਤਮੰਦ ਬੱਚੇ ਨੂੰ ਦਿੱਤਾ ਜਨਮ

ਗੁਰੂਗ੍ਰਾਮ ਦੇਸ਼ ’ਚ ਪਹਿਲੀ ਵਾਰ ਬਲੱਡ ਕੈਂਸਰ ਪੀੜਤ ਮਹਿਲਾ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ ਹਾਲਾਂਕਿ ਡਿਲੀਵਰੀ ਤੱਕ ਪਹੁੰਚਣ ਤੋਂ ਪਹਿਲਾਂ ਮਹਿਲਾ ਨੇ ਕਾਫ਼ੀ ਪ੍ਰੇਸ਼ਾਨੀਆਂ ਝੱਲੀਆਂ ਡਾਕਟਰ ਜਗਤ ਦੇ ਸਾਹਿਤਾਂ ਅਤੇ ਪ੍ਰਕਾਸ਼ਿਤ ਸੋਧ ਪੱਤਰਾਂ ਅਨੁਸਾਰ ਦੁਨੀਆ ਭਰ ’ਚ ਇਸ ਤਰ੍ਹਾਂ ਦੇ ਮਾਮਲੇ ਗਿਣਤੀ ਦੇ ਹੀ ਹਨ ਭਾਰਤ ’ਚ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ, ਜਿਸ ’ਚ ਹਾੱਜਕਿਨਸ Çਲੰਫੋਮਾ (ਬਲੱਡ ਕੈਂਸਰ) ਦੇ ਇਲਾਜ ਦੌਰਾਨ ਕਿਸੇ ਮਹਿਲਾ ਨੇ ਗਰਭ ਅਵਸਥਾ ਨੂੰ ਸਫਲਾਤਪੂਰਵਕ ਪੂਰਾ ਕੀਤਾ ਡਾਕਟਰਾਂ ਨੇ ਇਸ ਨੂੰ ਦੁਰਲੱਭ ਸਰਜਰੀ ਦਾ ਨਾਂਅ ਦਿੱਤਾ ਹੈ

ਇਲਾਜ ਦੀਆਂ ਚੁਣੌਤੀਆਂ ਬਾਰੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ (ਐੱਫਐੱਮਆਰਆਈ) ’ਚ ਗਾਈਨੀਕੋਲਾਨੀ ਵਿਭਾਗ ਦੀ ਸੀਨੀਅਰ ਕੰਸਲਟੈਂਟ ਡਾ. ਦੀਪਤੀ ਅਸਥਾਨਾ ਕਹਿੰਦੀ ਹੈ ਕਿ ਬੱਚੇ ਦੇ ਜੀਵਨ ਨੂੰ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਸੀ ਐਮਨੀਓਟਿਕ ਫਲੂਡ ਦੇ ਕਈ ਦਿਨਾਂ ਤੋਂ ਨਾ ਹੋਣ ਦੀ ਵਜ੍ਹਾ ਨਾਲ ਇਹ ਕੰਮ ਕਾਫੀ ਟੇਢਾ ਸੀ ਇਸ ਦਰਮਿਆਨ ਮਰੀਜ਼ ਦੇ ਸਰੀਰ ’ਚ ਪਲੇਟਲੈਟਸ ਘੱਟ ਹੋਣ ਦੀ ਵਜ੍ਹਾ ਨਾਲ ਕਿਸੇ ਹੋਰ ਪ੍ਰਕਿਰਿਆ ਬਾਰੇ ਸੋਚ ਵੀ ਨਹੀਂ ਪਾ ਰਹੇ ਸਨ ਖੁਸ਼ਕਿਸਮਤੀ ਨਾਲ ਜਿਵੇਂ ਹੀ ਕੀਮੋਥੈਰੇਪੀ ਸ਼ੁਰੂ ਹੋਈ, ਐਮਨੀਓਟਿਕ ਫਲੂਡ ’ਚ ਸੁਧਾਰ ਹੋਣ ਲੱਗਿਆ ਅਤੇ ਬੱਚੇ ਦਾ ਵਿਕਾਸ ਵੀ ਸ਼ੁਰੂ ਹੋ ਗਿਆ

ਤਪੈਦਿਕ ਦੇ ਇਲਾਜ ਨਾਲ ਵਿਗੜੀ ਹਾਲਤ

ਡਾ. ਅਸਥਾਨਾ ਮੁਤਾਬਕ ਕੈਂਸਰ ਪੀੜਤਾ ਗਰਭਵਤੀ ਸੋਫੀਆ ਨੂੰ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ’ਚ ਜਦੋਂ ਲਿਆਂਦਾ ਗਿਆ, ਉਦੋਂ ਉਹ 20 ਹਫ਼ਤੇ ਦੀ ਗਰਭਵਤੀ ਸੀ ਉਨ੍ਹਾਂ ਨੂੰ ਲਗਾਤਾਰ ਤੇਜ਼ ਬੁਖਾਰ ਆ ਰਿਹਾ ਸੀ ਸ਼ੁਰੂਆਤ ’ਚ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਲੈ ਜਾਇਆ ਗਿਆ, ਜਿੱਥੇ ਐਂਟੀਬਾਇਓਟਿਕਸ ਉਨ੍ਹਾਂ ਨੂੰ ਦਿੱਤੀ ਗਈ ਉਨ੍ਹਾਂ ਦੇ ਤਪੈਦਿਕ ਦਾ ਵੀ ਇਲਾਜ ਸ਼ੁਰੂ ਕੀਤਾ ਗਿਆ, ਪਰ ਹਾਲਤ ਲਗਾਤਾਰ ਵਿਗੜ ਰਹੀ ਸੀ ਉਨ੍ਹਾਂ ਦੇ ਖੂਨ ’ਚ ਪਲੇਟਲੇਟਸਾਂ ਦੀ ਗਿਣਤੀ ਘੱਟ ਹੋ ਰਹੀ ਸੀ

ਤੁਰੰਤ ਪਲੇਟਲੈਟ ਅਤੇ ਬਲੱਡ ਟਰਾਂਸਫਿਊਜ਼ਨ ਦੀ ਜ਼ਰੂਰਤ ਸੀ, ਐੱਫਐੱਮਆਰਆਈ ’ਚ ਭਰਤੀ ਕਰਾਉਣ ਤੋਂ ਬਾਅਦ ਵੀ ਉਨ੍ਹਾਂ ਦੇ ਪਲੇਟਲੇਟਸ ਅਤੇ ਹਿਮੋਗਲੋਬਿਨ ਦਾ ਪੱਧਰ ਡਿੱਗਣ ਲੱਗਿਆ ਸੀ ਉਸ ਸਮੇਂ ਉਹ 5 ਮਹੀਨਿਆਂ ਦੇ ਗਰਭ ਨਾਲ ਸੀ ਉਨ੍ਹਾਂ ਦੀ ਲਗਾਤਾਰ ਵਿਗੜਦੀ ਸਿਹਤ ਦੇ ਚੱਲਦਿਆਂ ਡਾਕਟਰਾਂ ਨੇ ਉਨ੍ਹਾਂ ਦੀ ਬੋਨ ਮੈਰੋ ਬਾਇਪਸੀ ਕਰਵਾਈ, ਜਿਸ ’ਚ ਕਿਸੇ ਤਰ੍ਹਾਂ ਦੀ ਕੈਂਸਰਕਾਰੀ ਕੋਸ਼ਿਕਾਵਾਂ ਨਹੀਂ ਪਾਈਆਂ ਗਈਆਂ, ਭਾਵ ਕੈਂਸਰ ਹੋਣ ਦਾ ਪਤਾ ਚੱਲਿਆ

ਕੀਮੋਥੈਰੇਪੀ ਨਾਲ ਬੱਚੇ ’ਤੇ ਨਹੀਂ ਪਿਆ ਕੋਈ ਪ੍ਰਭਾਵ

ਇਸ ਦੁਰਲੱਭ ਸਰਜਰੀ ਨੂੰ ਕਰਨ ’ਚ ਫੋਰਟਿਸ ਦੇ ਇੰਸਟੀਚਿਊਟ ਆਫ਼ ਬਲੱਡ ਡਿਸਆਰਡਰ ਹਿਮੇਟੋਲਾਜੀ ਕੰਸਲਟੈਂਟ ਡਾ. ਮੀਤ ਪ੍ਰੀਤਮ ਚੰੰਦ ਕੁਮਾਰ ਕਹਿੰਦੇ ਹਨ ਕਿ ਜਦੋਂ ਕੀਮੋਥੈਰੇਪੀ ਸ਼ੁਰੂ ਕੀਤੀ ਸੀ, ਉਦੋਂ ਮਰੀਜ਼ ਦੀ ਗਰਭ ਅਵਸਥਾ ਦੀ ਦੂਸਰੀ ਤਿਮਾਹੀ ਚੱਲ ਰਹੀ ਸੀ ਕੈਂਸਰ ’ਚ ਵਾਧੇ ਤੋਂ ਇਲਾਵਾ ਉਨ੍ਹਾਂ ਦੇ ਸਰੀਰ ’ਚ ਪਲੇਟਲੇਟਸਾਂ ਦੀ ਗਿਣਤੀ ਲਗਾਤਾਰ ਡਿੱਗ ਰਹੀ ਸੀ ਗਰਭ ਅਵਸਥਾ ਦੌਰਾਨ ਹਾੱਜਕਿਨਸ Çਲੰਫੋਮਾ (ਕੈਂਸਰ) ਨਾਲ ਪੀੜਤ ਹੋਣ ਅਤੇ ਕੀਮੋਥੈਰੇਪੀ ਇਲਾਜ ਔਰਤਾਂ ਵੱਲੋਂ ਕੀਤਾ ਜਾ ਰਿਹਾ ਸੀ

ਇਸ ਤਰ੍ਹਾਂ ਦੇ ਮਾਮਲਿਆਂ ’ਚ ਜਾਂ ਤਾਂ ਗਰਭ ’ਚ ਪਲ ਰਿਹਾ ਬੱਚਾ ਬਚਦਾ ਨਹੀਂ ਜਾਂ ਫਿਰ ਡਿਲੀਵਰੀ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਇਸ ਮਾਮਲੇ ’ਚ ਜਦੋਂ ਮਰੀਜ਼ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ, ਉਸ ਸਮੇਂ ਉਨ੍ਹਾਂ ਦੀ ਤਿੰਨ ਚੱਕਰਾਂ ’ਚ ਕੀਮੋਥੈਰੇਪੀ ਪੂਰੀ ਹੋੋ ਚੁੱਕੀ ਸੀ ਡਿਲੀਵਰੀ ਤੋਂ ਬਾਅਦ ਉਨ੍ਹਾਂ ਦੇ ਕਈ ਟੈਸਟ ਕਰਵਾਏ, ਜਿਸ ਨਾਲ ਇਹ ਪਤਾ ਚੱਲਿਆ ਕਿ ਕੀਮੋਥੈਰੇਪੀ ਨਾਲ ਉਨ੍ਹਾਂ ਦੇ ਸਰੀਰ ’ਚ ਕੋਈ ਸਾਈਡ ਇਫੈਕਟ ਨਹੀਂ ਹੋਏ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!