World Blood Donor Day | sachi shiksha

ਖੂਨਦਾਨ ਕਰਕੇ ਮਾਨਵਤਾ ਦੇ ਹਿੱਤ ’ਚ ਕੰਮ ਕਰੋ

ਵਿਸ਼ਵ ਖੂਨਦਾਤਾ ਦਿਵਸ ਹਰੇਕ ਸਾਲ 14 ਜੂਨ ( World Blood Donor Day )ਨੂੰ ਮਨਾਇਆ ਜਾਂਦਾ ਹੈ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਖੂਨਦਾਨ ਕਰਨ ਤੋਂ ਡਰਦੇ ਅਤੇ ਸੰਕੋਚ ਕਰਦੇ ਹਨ ਹਰ ਸਾਲ ਇਸ ਦਿਨ ਨੂੰ ਇੱਕ ਖਾਸ ਥੀਮ ਤਹਿਤ ਮਨਾਇਆ ਜਾਂਦਾ ਹੈ

ਤੁਹਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਅੱਜ ਵੀ ਭਾਰਤ ’ਚ ਖੂਨਦਾਨ ਕਾਫ਼ੀ ਘੱਟ ਹੀ ਲੋਕ ਕਰਦੇ ਹਨ, ਅਜਿਹੇ ’ਚ ਐਮਰਜੰਸੀ ਦੀ ਸਥਿਤੀ ’ਚ ਜ਼ਰੂਰਤਮੰਦ ਲੋਕਾਂ ਨੂੰ ਖੂਨ ਨਹੀਂ ਮਿਲ ਪਾਉਂਦਾ ਹੈ ਜੇਕਰ ਤੁਸੀਂ ਬਲੱਡ ਡੋਨੇਟ ਕਰੋਂਗੇ, ਤਾਂ ਇਸ ’ਚ ਤੁਹਾਡਾ ਵੀ ਫਾਇਦਾ ਹੋਵੇਗਾ ਬਲੱਡ ਡੋਨੇਟ ਕਰਨ ਦੇ ਸਰੀਰ ਨੂੰ ਕਈ ਲਾਭ ਹੁੰਦੇ ਹਨ, ਸ਼ਾਇਦ ਇਸ ਲਈ ਇਸ ਨੂੰ ਮਹਾਂਦਾਨ ਕਿਹਾ ਗਿਆ ਹੈ

ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ:

ਅੱਜ ਦੇ ਸਮੇਂ ’ਚ ਹਾਰਟ ਅਟੈਕ ਵਰਗੀ ਬਿਮਾਰੀ ਤੋਂ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਹਨ ਜੇਕਰ ਸਾਡੇ ਸਰੀਰ ’ਚ ਖੂਨ ਥੋੜ੍ਹਾ ਮੋਟਾ ਭਾਵ ਗਾੜ੍ਹਾ ਹੋ ਜਾਂਦਾ ਹੈ ਤਾਂ ਖੂਨ ’ਚ ਕਲਾੱਟਸ ਆਸਾਨੀ ਨਾਲ ਜੰਮਦਾ ਹੈ ਅਤੇ ਹਾਰਟ ਅਟੈਕ ਇਸ ਕਾਰਨ ਨਾਲ ਵੀ ਹੁੰਦਾ ਹੈ ਜਦੋਂ ਤੁਹਾਡਾ ਦਿਲ ਠੀਕ ਤਰੀਕੇ ਨਾਲ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ ਤਾਂ ਇਹ ਫੇਲ੍ਹ ਹੋ ਜਾਂਦਾ ਹੈ

ਰੈਗੂਲਰ ਤੌਰ ’ਤੇ ਖੂਨਦਾਨ ਕਰਨ ਨਾਲ ਸਰੀਰ ’ਚ ਖੂਨ ਪਤਲਾ ਹੁੰਦਾ ਹੈ ਜਿਸ ਨਾਲ ਦਿਲ ਦਾ ਸੰਚਾਲਨ ਸਹੀ ਤਰ੍ਹਾਂ ਪੂਰੇ ਸਰੀਰ ’ਚ ਕਰ ਪਾਉਂਦਾ ਹੈ ਜਿਸ ਨਾਲ ਦਿਲ ਨੂੰ ਆਪਣਾ ਕੰਮ ਕਰਨ ’ਚ ਕੋਈ ਦਿੱਕਤ ਨਹੀਂ ਹੁੰਦੀ ਅਤੇ ਦਿਲ ਸਿਹਤਮੰਦ ਰਹਿੰਦਾ ਹੈ ਕਿਉਂਕਿ ਖੂਨਦਾਨ ਤੋਂ ਬਾਅਦ ਤੁਹਾਡੇ ਸਰੀਰ ’ਚ ਨਵਾਂ ਖੂਨ ਬਣਦਾ ਹੈ ਇਸ ਲਈ ਉਹ ਪਤਲਾ ਅਤੇ ਸਹੀ ਬਣਦਾ ਹੈ ਇਸ ਲਈ ਕਿਸੇ ਵੀ ਅਜਿਹੇ ਵਿਅਕਤੀ ਜਿਸ ਨਾਲ ਦਿਲ ਨਾਲ ਸਬੰਧਿਤ ਕੋਈ ਦਿੱਕਤ ਹੋਵੇ ਉਹ ਖੂਨਦਾਨ ਕਰ ਸਕਦਾ ਹੈ ਇਸ ਨਾਲ ਉਸ ਨੂੰ ਨੁਕਸਾਨ ਨਹੀਂ ਸਗੋਂ ਫਾਇਦਾ ਹੋ ਜਾਂਦਾ ਹੈ

ਵਜ਼ਨ ਮੈਨਟੇਨ ਰਹਿੰਦਾ ਹੈ:

World Blood Donor Day | sachi shikshavvvvvvਅੱਜ ਦੇ ਸਮੇਂ ’ਚ ਤੇਲ ਅਤੇ ਫੈਟ ਯੁਕਤ ਭੋਜਨ ਕਰਨ ਨਾਲ ਵਜ਼ਨ ਵਧਣ ਦੀ ਸਮੱਸਿਆ ਬਹੁਤ ਸਾਰੇ ਲੋਕਾਂ ’ਚ ਦੇਖੀ ਜਾਂਦੀ ਹੈ ਵਜ਼ਨ ਵਧਣਾ ਤੁਹਾਡੇ ਸਰੀਰ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਹੈ ਇਸ ਨਾਲ ਤੁਸੀਂ ਆਲਸੀ ਬਣ ਸਕਦੇ ਹੋ ਨਾਲ ਹੀ ਤੁੁਹਾਨੂੰ ਕਈ ਕੰਮਾਂ ਨੂੰ ਕਰਨ ’ਚ ਅਸੁਵਿਧਾ ਵੀ ਹੋਣ ਲਗਦੀ ਹੈ ਪਰ ਉਹ ਵਿਅਕਤੀ ਰੈਗੂਲਰ ਤੌਰ ’ਤੇ ਖੂਨਦਾਨ ਕਰਦਾ ਹੈ ਉਸ ਦਾ ਵਜ਼ਨ ਮੈਨਟੇਨ ਰਹਿੰਦਾ ਹੈ ਕਿਉਂਕਿ ਬਲੱਡ ਡੋਨੇਟ ਭਾਵ ਖੂਨਦਾਨ ਨਾਲ ਸਰੀਰ ’ਚ ਨਵੇਂ ਬਲੱਡ ਸੈੱਲ ਬਣਦੇ ਹਨ ਉਹ ਫੈਟ ਨੂੰ ਜੰਮਣ ਨਹੀਂ ਦਿੰਦੇ ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦਾ ਵਜ਼ਨ 50 ਕਿੱਲੋਗ੍ਰਾਮ ਤੋਂ ਜ਼ਿਆਦਾ ਹੋਵੇ ਉਹ ਬਿਨਾਂ ਕਿਸੇ ਦਿੱਕਤ ਦੇ ਸਾਲ ’ਚ ਤਿੰਨ ਤੋਂ ਚਾਰ ਵਾਰ ਖੂਨਦਾਨ ਕਰ ਸਕਦਾ ਹੈ ਸਰੀਰ ਦਾ ਵਜ਼ਨ ਮੈਨਟੇਨ ਰੱਖਣ ਲਈ ਸਰੀਰ ’ਚ ਚੰਗਾ ਖੂਨ ਅਤੇ ਚੰਗੇ ਖੂਨ ਦਾ ਸਹੀ ਮਾਤਰਾ ’ਚ ਹੋਣਾ ਜ਼ਰੂਰੀ ਹੁੰਦਾ ਹੈ ਇਸ ਲਈ ਖੂਨਦਾਨ ਕਰਨ ਵਾਲਾ ਵਿਅਕਤੀ ਸਿਹਤਮੰਦ ਰਹਿੰਦਾ ਹੈ ਅਤੇ ਆਪਣਾ ਵਜ਼ਨ ਰੱਖ ਪਾਉਂਦਾ ਹੈ

ਲੀਵਰ ਸਿਹਤਮੰਦ ਰਹਿੰਦਾ ਹੈ:

ਸਾਡੇ ਖੂਨ ’ਚ ਆਇਰਨ ਪਾਇਆ ਜਾਂਦਾ ਹੈ ਖੂਨ ’ਚ ਆਇਰਨ ਦੀ ਸਹੀ ਮਾਤਰਾ ਇੱਕ ਸਿਹਤਮੰਦ ਸਰੀਰ ਲਈ ਜ਼ਰੂਰੀ ਹੁੰਦਾ ਹੈ ਪਰ ਜੇਕਰ ਖੂਨ ’ਚ ਆਇਰਨ ਦੀ ਮਾਤਰਾ ਸਹੀ ਨਾ ਹੋਵੇ ਤਾਂ ਇਹ ਸਰੀਰ ’ਚ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਸਰੀਰ ’ਚ ਖੂਨ ’ਚ ਜੇਕਰ ਆਇਰਨ ਦੀ ਮਾਤਰਾ ਵਧ ਜਾਵੇ ਤਾਂ ਇਸ ਨਾਲ ਲੀਵਰ ’ਤੇ ਦਬਾਅ ਵਧਦਾ ਹੈ ਜਿਸ ਨਾਲ ਲੀਵਰ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕਰ ਪਾਉਂਦਾ ਅਤੇ ਸਰੀਰ ’ਚ ਲੀਵਰ ਨਾਲ ਸਬੰਧਿਤ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਰੈਗੂਲਰ ਤੌਰ ’ਤੇ ਖੂਨਦਾਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੇ ਖੂਨ ’ਚ ਆਇਰਨ ਦੀ ਮਾਤਰਾ ਮੈਨਟੇਨ ਰਹਿੰਦੀ ਹੈ, ਜਿਸ ਨਾਲ ਲੀਵਰ ਸਹੀ ਤਰ੍ਹਾਂ ਕੰਮ ਕਰ ਪਾਉਂਦਾ ਹੈ ਅਤੇ ਇਸ ਨਾਲ ਸਬੰਧਿਤ ਕੋਈ ਵੀ ਬਿਮਾਰੀ ਨਹੀਂ ਹੁੰਦੀ ਖੂਨਦਾਨ ਕਰਕੇ ਸਰੀਰ ’ਚ ਆਇਰਨ ਦੀ ਮਾਤਰਾ ਨੂੰ ਸਹੀ ਰੱਖਣਾ ਇੱਕ ਸਿਹਤਮੰਦ ਕਿਰਿਆ ਹੈ, ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ

ਸਰੀਰ ’ਚ ਨਵੀਂ ਊਰਜਾ ਆਉਂਦੀ ਹੈ:

ਇੱਕ ਸਿਹਤਮੰਦ ਵਿਅਕਤੀ ਦੇ ਸਰੀਰ ’ਚ ਪੰਜ ਲੀਟਰ ਜਿੰਨਾ ਖੂਨ ਹੁੰਦਾ ਹੈ ਪਰ ਇਹ ਖੂਨ ਸਰੀਰ ’ਚ ਇਕੱਠਾ ਨਹੀਂ ਰਹਿੰਦਾ ਹੈ ਖੂਨ ’ਚ ਆਰਬੀਸੀ ਭਾਵ ਰੈੱਡ ਬਲੱਡ ਸੈੱਲ ਜਿਸ ਨੂੰ ਲਾਲ ਖੂਨ ਕੋਸ਼ਿਕਾ ਵੀ ਕਿਹਾ ਜਾਂਦਾ ਹੈ, ਪਾਇਆ ਜਾਂਦਾ ਹੈ ਜਿਸ ਦਾ ਜੀਵਨ ਸਮਾਂ ਕੁਝ ਦਿਨਾਂ ਦਾ ਹੀ ਹੁੰਦਾ ਹੈ ਇਸ ਦਾ ਮਤਲਬ ਹਰ ਸਮੇਂ ਸਾਡੇ ਸਰੀਰ ’ਚ ਨਵਾਂ ਖੂਨ ਬਣਦਾ ਹੈ ਸਾਡੇ ਸਰੀਰ ’ਚ ਖੂਨ ਬਣਾਉਣ ਦਾ ਕੰਮ ਪੂਰਨ ਭੈਰਵ ਭਾਵ ਅਸਿਥੀ ਮੱਜਾ ’ਚ ਹੁੰਦਾ ਹੈ ਜੋ ਹੱਡੀਆਂ ਦੇ ਅੰਦਰ ਪਾਇਆ ਜਾਂਦਾ ਹੈ ਜੇਕਰ ਤੁਸੀਂ ਰੈਗੂਲਰ ਤੌਰ ’ਤੇ ਖੂਨਦਾਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ’ਚ ਨਵੇਂ ਖੂਨ ਬਣਾਉਣ ਦੀ ਪ੍ਰਕਿਰਿਆ ’ਚ ਤੇਜ਼ੀ ਆਉਂਦੀ ਹੈ ਜਿਸ ਕਾਰਨ ਨਵਾਂ ਖੂਨ ਬਣਨ ਨਾਲ ਤੁਹਾਡੇ ਸਰੀਰ ’ਚ ਇੱਕ ਨਵੀਂ ਊਰਜਾ ਪ੍ਰਵਾਹ ਹੁੰਦੀ ਹੈ ਸਰੀਰ ’ਚ ਨਵੀਆਂ ਖੂਨ ਕੋਸ਼ਿਕਾਵਾਂ ਦਾ ਬਣਨਾ ਰੋਜ਼ ਹੀ ਹੁੰਦਾ ਹੈ ਜਿਸ ਕਾਰਨ ਖੂਨਦਾਨ ਕਰ ਦੇਣ ਨਾਲ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਦੀ ਬਜਾਇ ਫਾਇਦਾ ਹੀ ਪਹੁੰਚਾਉਂਦਾ ਹੈ

ਟਲ ਜਾਂਦਾ ਹੈ ਕੈਂਸਰ ਦਾ ਖ਼ਤਰਾ:

ਸਾਡੇ ਸਰੀਰ ’ਚ ਦੋ ਤਰ੍ਹਾਂ ਦੇ ਬਲੱਡ ਹੁੰਦੇ ਹਨ ਇੱਕ ਆਕਸੀਜਨੇਟੇਡ ਬਲੱਡ ਭਾਵ ਜਿਸ ’ਚ ਆਕਸੀਜਨ ਪਾਈ ਜਾਂਦੀ ਹੈ ਅਤੇ ਦੂਜਾ ਡੀ-ਆਕਸੀਜਨੇਟੇਡ ਬਲੱਡ ਜਿਸ ’ਚ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਵੱਲੋਂ ਇਸਤੇਮਾਲ ਕਰ ਲਿਆ ਜਾਂਦਾ ਹੈ ਡੀਆਕਸੀਜਨੇਟੇਡ ਬਲੱਡ ਵੀ ਕਿਹਾ ਜਾਂਦਾ ਹੈ ਜੇਕਰ ਰੈਗੂਲਰ ਤੌਰ ’ਤੇ ਖੂਨਦਾਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਖੂਨ ’ਚ ਜੋ ਜ਼ਹਿਰਲੇ ਅਤੇ ਹਾਨੀਕਾਰਕ ਪਦਾਰਥ ਹੁੰਦੇ ਹਨ ਉਹ ਤੁਹਾਡੇ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ ਡਾਕਟਰਾਂ ਨੇ ਆਪਣੇ ਰਿਸਰਚ ’ਚ ਪਾਇਆ ਹੈ ਕਿ ਖੂਨਦਾਨ ਕਰਨ ਨਾਲ ਕੈਂਸਰ ਅਤੇ ਉਸ ਵਰਗੀਆਂ ਕੁਝ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਸਰੀਰ ਨੂੰ ਘੱਟ ਰਹਿੰਦਾ ਹੈ ਪੁਰਾਣੇ ਖੂਨ ਦੇ ਨਿਕਲ ਜਾਣ ਅਤੇ ਨਵੇਂ ਅਤੇ ਸਿਹਤਮੰਦ ਖੂਨ ਦੇ ਬਣਨ ਨਾਲ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਖਿਲਾਫ਼ ਲੜਨ ’ਚ ਜ਼ਿਆਦਾ ਪਹਿਲੂ ਬਣਦਾ ਹੈ

ਸਰੀਰ ’ਚੋਂ ਘਟਦੀ ਹੈ ਕੈਲਰੀਜ਼:

ਅੱਜ ਦੇ ਸਮੇਂ ’ਚ ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੀ ਐਕਸਰਸਾਇਜ਼ ਅਤੇ ਕਸਰਤ ਆਦਿ ਕਰਦੇ ਹਨ ਵੱਖ-ਵੱਖ ਤਰ੍ਹਾਂ ਦੀ ਕਸਰਤ ਆਦਿ ਕਰਨ ਨਾਲ ਸਾਡੇ ਸਰੀਰ ਦੀ ਕੈਲਰੀਜ਼ ਬਰਨ ਹੁੰਦੀ ਹੈ, ਜਿਸ ਦਾ ਬਰਨ ਹੋਣਾ ਇੱਕ ਸਿਹਤਮੰਦ ਸਰੀਰ ਲਈ ਜ਼ਰੂਰੀ ਹੁੰਦਾ ਹੈ ਅਸੀਂ ਇੱਕ ਦਿਨ ’ਚ ਜਿੰਨੀ ਜ਼ਿਆਦਾ ਕੈਲਰੀਜ਼ ਬਰਨ ਕਰ ਸਕੀਏ ਓਨਾ ਹੀ ਉਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਰੈਗੂਲਰ ਤੌਰ ’ਤੇ ਖੂਨਦਾਨ ਕਰਨ ਨਾਲ ਵੀ ਸਰੀਰ ’ਚ ਕੈਲਰੀਜ਼ ਬਰਨ ਹੁੰਦੀ ਹੈ ਡੇਢ ਪਾਵ ਜਿੰਨਾ ਖੂਨ ਦਾ ਖੂਨਦਾਨ ਕਰਨ ਨਾਲ ਤੁਹਾਡੇ ਸਰੀਰ ’ਚੋਂ 650 ਕੈਲਰੀਜ਼ ਤੱਕ ਬਰਨ ਹੋ ਸਕਦੀ ਹੈ ਇਸ ਲਈ ਹੋਰ ਕਈ ਫਾਇਦਿਆਂ ਦੇ ਨਾਲ-ਨਾਲ ਖੂਨਦਾਨ ਕਰਨ ਨਾਲ ਬਿਨ੍ਹਾਂ ਕੋਈ ਕਸਰਤ ਕੀਤੇ ਹੀ ਤੁਹਾਡੇ ਸਰੀਰ ’ਚੋਂ ਕੈਲਰੀਜ਼ ਬਰਨ ਹੁੰਦੇ ਹਨ ਅਤੇ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਬਣਾਉਂਦੇ ਹੋ

ਇਸ ਲਈ ਜ਼ਰੂਰੀ ਹੈ ਖੂਨਦਾਨ

  • ਬਲੱਡ ਡੋਨੇਟ ਕਰਕੇ ਇੱਕ ਸਖ਼ਸ਼ ਦੂਜੇ ਸਖ਼ਸ਼ ਦੀ ਜਾਨ ਬਚਾ ਸਕਦਾ ਹੈ
  • ਬਲੱਡ ਦਾ ਕਿਸੇ ਵੀ ਤਰ੍ਹਾਂ ਉਤਪਾਦਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਦਾ ਕੋਈ ਬਦਲ ਹੈ
  • ਦੇਸ਼ ’ਚ ਹਰ ਸਾਲ ਲਗਭਗ 250 ਸੀਸੀ ਦੀ 4 ਕਰੋੜ ਯੂਨਿਟ ਬਲੱਡ ਦੀ ਜ਼ਰੂਰਤ ਪੈਂਦੀ ਹੈ, ਜਦਕਿ ਸਿਰਫ਼ 5,00,000 ਯੂਨਿਟ ਬਲੱਡ ਹੀ ਮੁਹੱਈਆ ਹੋ ਪਾਉਂਦਾ ਹੈ
  • ਸਾਡੇ ਸਰੀਰ ’ਚ ਕੁੱਲ ਵਜ਼ਨ ਦਾ 7 ਪ੍ਰਤੀਸ਼ਤ ਹਿੱਸਾ ਖੂਨ ਹੁੰਦਾ ਹੈ
  • ਅੰਕੜਿਆਂ ਦੇ ਮੁਤਾਬਕ 25 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਜੀਵਨ ’ਚ ਖੂਨ ਦੀ ਜ਼ਰੂਰਤ ਪੈਂਦੀ ਹੈ

ਖੂਨਦਾਨ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਰਿਕਾਰਡ

  • 7 ਦਸੰਬਰ 2003 ਨੂੰ 8 ਘੰਟਿਆਂ ’ਚ ਸਭਤੋਂ ਵੱਧ 15,432 ਯੂਨਿਟ ਖੂਨਦਾਨ
  • 10 ਅਕਤੂਬਰ 2004 ਨੂੰ 17921 ਯੂਨਿਟ ਖੂਨਦਾਨ
  • 8 ਅਗਸਤ 2010 ਨੂੰ ਸਿਰਫ਼ 8 ਘੰਟਿਆਂ ’ਚ 43,732 ਯੂਨਿਟ ਖੂਨਦਾਨ

ਇੰਜ ਤੈਅ ਹੁੰਦੇ ਹਨ ਬਲੱਡ ਗਰੁੱਪ

ਖੂਨ ਜਿਨ੍ਹਾਂ ਲਾਲ ਖੂਨ ਕੋਸ਼ਿਕਾਵਾਂ ਤੋਂ ਬਣਿਆ ਹੁੰਦਾ ਹੈ, ਉਨ੍ਹਾਂ ਦੇ ਉੱਪਰ ਪ੍ਰੋਟੀਨ ਦੀ ਇੱਕ ਪਰਤ ਹੁੰਦੀ ਹੈ, ਜਿਨ੍ਹਾਂ ਨੂੰ ਐਂਟੀਜਨ ਕਿਹਾ ਜਾਂਦਾ ਹੈ ਬਲੱਡ ਟਾਈਪ ਏ ’ਚ ਸਿਰਫ਼ ਐਂਟੀਜਨ ਏ ਹੁੰਦੇ ਹਨ, ਬਲੱਡ ਬੀ ’ਚ ਸਿਰਫ਼ ਬੀ, ਬਲੱਡ ਏਬੀ ’ਚ ਦੋਵੇਂ ਹੁੰਦੇ ਹਨ ਟਾਈਪ ਓ ’ਚ ਦੋਵੇਂ ਹੀ ਨਹੀਂ ਹੁੰਦੇ ਲਾਲ ਖੂਨ ਕੋਸ਼ਿਕਾਵਾਂ ’ਚ ਇੱਕ ਹੋਰ ਤਰ੍ਹਾਂ ਦਾ ਐਂਟੀਜਨ ਹੁੰਦਾ ਹੈ ਜਿਸ ਨੂੰ ਕਹਿੰਦੇ ਹਨ ਆਰਐੱਚਡੀ ਇਹ ਐਂਟੀਜਨ 61 ਆਰਐੱਚ ਟਾਈਪ ਦੇ ਐਂਟੀਜਨਾਂ ਦੇ ਸਮੂਹ ਦਾ ਹਿੱਸਾ ਹੁੰਦਾ ਹੈ ਜਦੋਂ ਖੂਨ ’ਚ ਆਰਐੱਚਡੀ ਹੋਵੇ ਤਾਂ ਇਸ ਨੂੰ ਪਾਜ਼ੀਟਿਵ ਕਿਹਾ ਜਾਂਦਾ ਹੈ ਅਤੇ ਜੇਕਰ ਨਾ ਹੋਵੇ ਤਾਂ ਨੈਗੇਟਿਵ ਟਾਈਪ ਕਿਹਾ ਜਾਂਦਾ ਹੈ

  • 20 ਤਰ੍ਹਾਂ ਤੋਂ ਆਮ ਬਲੱਡ ਗਰੁੱਪਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਵਰਗੀਕਰਨ 20 ਤਰ੍ਹਾਂ ਨਾਲ ਕੀਤਾ ਜਾਂਦਾ ਹੈ: ਏ-, ਬੀ+, ਬੀ-, ਏਬੀ+, ਏਬੀ-, ਓ+ ਅਤੇ ਓ-
  • ਜੇਕਰ ਕਿਸੇ ਨੂੰ ਖੂਨ ਚੜ੍ਹਾਉਣ ਦੀ ਜ਼ਰੂਰਤ ਪਵੇ ਤਾਂ ਉਸ ਦੇ ਬਲੱਡ ਗਰੁੱਪ ਦਾ ਪਤਾ ਹੋਣਾ ਜ਼ਰੂਰੀ ਹੁੰਦਾ ਹੈ
  • ਜੇਕਰ ਨੈਗੇਟਿਵ ਗਰੁੱਪ ਵਾਲੇ ਸਖ਼ਸ਼ ਨੂੰ ਪਾੱਜ਼ੀਟਿਵ ਵਾਲੇ ਡੋਨਰ ਦਾ ਖੂਨ ਚੜ੍ਹਾਇਆ ਜਾਵੇ ਤਾਂ ਇਹ ਉਨ੍ਹਾਂ ਲਈ ਜਾਨਲੇਵਾ ਹੋ ਸਕਦਾ ਹੈ ਅਜਿਹਾ ਇਸ ਲਈ ਕਿਉਂਕਿ ਉਸ ਦੇ ਸਰੀਰ ਦੇ ਐਂਟੀਬਾੱਡੀਜ਼ ਇਸ ਖੂਨ ਨੂੰ ਅਸਵੀਕਾਰ ਕਰ ਸਕਦੇ ਹਨ
  • ਇਸੇ ਕਾਰਨ ਓ-ਬਲੱਡ ਵਾਲਿਆਂ ਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ ਕਿਉਂਕਿ ਇਸ ’ਚ ਨਾ ਤਾਂ ਐਂਟੀਜਨ ਏ, ਬੀ ਹੁੰਦੇ ਹਨ ਅਤੇ ਨਾ ਹੀ ਆਰਐੱਚਡੀ ਅਜਿਹੇ ’ਚ ਖੂਨ ਬਿਨਾਂ ਰਿਜੈਕਟ ਹੋਏ ਹੋਰ ਗਰੁੱਪ ਵਾਲਿਆਂ ਦੇ ਖੂਨ ’ਚ ਮਿਕਸ ਹੋ ਜਾਂਦਾ ਹੈ

ਕੌਣ ਕਰ ਸਕਦਾ ਹੈ ਖੂਨਦਾਨ

  • 18 ਤੋਂ 65 ਸਾਲ ਦੇ ਵਿੱਚ ਵਾਲਾ ਸਿਹਤਮੰਦ ਵਿਅਕਤੀ, ਜਿਸ ਦਾ ਵਜ਼ਨ 45 ਕਿੱਲੋਂ ਤੋਂ ਜ਼ਿਆਦਾ ਅਤੇ ਹੈਮੋਗਲੋਬਿਨ 12.5 ਗ੍ਰਾਮ ਤੋਂ ਜ਼ਿਆਦਾ ਹੋਵੇ
  • ਇੱਕ ਵਾਰ ਖੂਨਦਾਨ ਕਰਨ ਤੋਂ ਬਾਅਦ ਤਿੰਨ ਮਹੀਨੇ ਤੋਂ ਬਾਅਦ ਫਿਰ ਤੋਂ ਖੂਨਦਾਨ ਕੀਤਾ ਜਾ ਸਕਦਾ ਹੈ
  • ਬਲੱਡ ਡੋਨੇਟ ਕਰਨ ਤੋਂ ਪਹਿਲਾਂ ਹਲਕਾ ਭੋਜਨ ਅਤੇ ਪਹਿਲਾਂ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ
  • ਖੂਨਦਾਨ ਕਰਨ ਸਮੇਂ ਪੇਟ ਭਰਿਆ ਹੋਣਾ ਬਹੁਤ ਜ਼ਰੂਰੀ ਹੈ
  • ਬਲੱਡ ਡੋਨੇਸ਼ਨ ’ਚ ਸਿਰਫ਼ ਇੱਕ ਯੂਨਿਟ ਦਾ ਖੂਨ ਲਿਆ ਜਾਂਦਾ ਹੈ ਇੱਕ ਯੂਨਿਟ ’ਚ ਲਗਭਗ 1 ਪਿੰਟ (400-525 ਮਿਲੀ ਲੀਟਰ) ਖੂਨ ਹੁੰਦਾ ਹੈ ਜਿਸ ਨਾਲ ਤਿੰਨ ਜਣਿਆ ਦੀ ਜਾਨ ਬਚਾਈ ਜਾ ਸਕਦੀ ਹੈ
  • ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡ ਨੈਗੇਟਿਵ ਵਾਲਾ ਬਲੱਡ ਗਰੁੱਪ ਯੂਨੀਵਰਸਲ ਡੋਨਰ ਕਹਾਉਂਦਾ ਹੈ ਓ ਨੈਗੇਟਿਵ ਬਲੱਡ ਗਰੁੱਪ ਦੇ ਸਖ਼ਸ਼ ਕਿਸੇ ਵੀ ਬਲੱਡ ਗਰੁੱਪ ਦੇ ਸਖ਼ਸ਼ ਨੂੰ ਦਿੱਤਾ ਜਾ ਸਕਦਾ ਹੈ ਨਾਲ ਹੀ ਜੇਕਰ ਕਿਸੇ ਬੱਚੇ ਨੂੰ ਖੂਨ ਦੀ ਕਮੀ ਹੈ ਅਤੇ ਉਸ ਦਾ ਬਲੱਡ ਗਰੁੱਪ ਨਾ ਪਤਾ ਹੋਵੇ ਤਾਂ ਉਸ ਨੂੰ ਓ ਨੈਗੇਟਿਵ ਬਲੱਡ ਗਰੁੱਪ ਦਾ ਖੂਨ ਚੜ੍ਹਾਇਆ ਜਾ ਸਕਦਾ ਹੈ

ਜੋ ਨਹੀਂ ਕਰ ਸਕਦੇ ਖੂਨਦਾਨ

  • ਪੀਰੀਅਡਸ ਦੇ ਸਮੇਂ ਔਰਤਾਂ
  • ਬਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ
  • 18 ਸਾਲ ਤੋਂ ਘੱਟ ਉਮਰ ਦੇ ਲੋਕ
  • 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ
  • ਜਿਨ੍ਹਾਂ ਦਾ 12 ਪ੍ਰਤੀਸ਼ਤ ਤੋਂ ਘੱਟ ਹੀਮੋਗਲੋਬਿਨ ਪੱਧਰ ਹੋਵੇ
  • 45 ਕਿੱਲੋ ਤੋਂ ਘੱਟ ਵਜ਼ਨ ਦੇ ਲੋਕ
  • ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਲੋਕ
  • ਐੱਚਆਈਵੀ, ਸਿਫਲਿਸ ਹੈਪੇਟਾਈਟਿਸ ਬੀ, ਹੈਪੇਟਾਈਟਸ ਸੀ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਲੋਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!