let us all protect nature together world nature conservation day- sachi shiksha punjabi

ਆਓ ਸਭ ਮਿਲ ਕੇ ਕਰੀਏ ਕੁਦਰਤਦੀ ਸੁਰੱਖਿਆ ਵਿਸ਼ਵ ਕੁਦਰਤੀ ਸੁਰੱਖਿਆ ਦਿਵਸ (28 ਜੁਲਾਈ)
ਵਾਤਾਵਰਨ ਨੂੰ ਲੈ ਕੇ ਪੂਰੀ ਦੁਨੀਆਂ ’ਚ ਲੋਕਾਂ ਨੂੰ ਕੁਦਰਤੀ ਅਤੇ ਕੁਦਰਤੀ ਸੰਸਾਧਨਾਂ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ ਜਿਸ ਨਾਲ ਕਿ ਇਨਸਾਨ ਦੇ ਨਾਲ ਹੀ ਧਰਤੀ ’ਤੇ ਸਾਰੇ ਜੀਵ-ਜੰਤੂ ਅਤੇ ਪੇੜ-ਪੌਦੇ ਵੀ ਜਿਉਂਦਾ ਰਹਿ ਸਕਣ

ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ ਇਸ ਦਿਵਸ ਨੂੰ ਮਨਾਉਣ ਦਾ ਅਹਿਮ ਮਕਸਦ ਜਾਨਵਰਾਂ ਅਤੇ ਪੇੜਾਂ ਨੂੰ ਬਚਾਉਣਾ ਹੈ ਜੋ ਧਰਤੀ ਦੇ ਕੁਦਰਤੀ ਵਾਤਾਵਰਨ ਤੋਂ ਲੁਪਤ ਹੋਣ ਦੀ ਕਗਾਰ ’ਤੇ ਹਨ ਇਸ ਲਈ ਕੁਦਰਤ ਨੂੰ ਸੁਰੱਖਿਅਤ ਕਰਨ ਦੀ ਹਰ ਸ਼ਖ਼ਸ ਦੀ ਜ਼ਿੰਮੇਵਾਰੀ ਹੈ ਆਉਣ ਵਾਲੀਆਂ ਨਸਲਾਂ ਦੇ ਨਾਲ-ਨਾਲ ਵਰਤਮਾਨ ’ਚ ਸਿਹਤ ਨੂੰ ਨਿਸ਼ਚਿਤ ਕਰਨ ਲਈ ਟਿਕਾਊ ਦੁਨੀਆਂ ਵੱਲ ਕੰਮ ਕਰਨ ਦੀ ਜ਼ਰੂਰਤ ਹੈ

Also Read :-

ਮਹੱਤਵ:

ਇਸ ਦਿਨ ਜ਼ਰੀਏ ਕੁਦਰਤੀ ਖੋਜਾਂ ਦੀ ਸੁਰੱਖਿਆ ਨੂੰ ਲੈ ਕੇ ਦੁਨੀਆਂਭਰ ਦੇ ਲੋਕਾਂ ’ਚ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਇੱਕ ਸਿਹਤਮੰਦ ਮਾਹੌਲ ਹੀ ਸਥਿਰ ਅਤੇ ਉਤਪਾਦਕ ਸਮਾਜ ਦੀ ਬੁਨਿਆਦ ਹੁੰਦਾ ਹੈ ਅਤੇ ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ਵੀ ਅਜਿਹੇ ਹੀ ਵਿਚਾਰਾਂ ’ਤੇ ਆਧਾਰਿਤ ਹੈ ਇਸ ਦਿਵਸ ਦੀ ਮਹੱਤਤਾ ਇਸ ਲਈ ਵੀ ਹੈ ਕਿ ਕੁਦਰਤੀ ਸੁਰੱਖਿਆ ਜ਼ਰੀਏ ਹੀ ਮੌਜ਼ੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਅਤੇ ਭਲਾਈ ਤੈਅ ਕੀਤੀ ਜਾ ਸਕਦੀ ਹੈ

ਉਦੇਸ਼:

ਵਿਸ਼ਵ ਕੁਦਰਤੀ ਸੁਰੱਖਿਆ ਦਿਵਸ ਦਾ ਉਦੇਸ਼ ਕੁਦਰਤ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣਾ ਹੈ ਕੁਦਰਤ ’ਚ ਅਸੰਤੁਲਨ ਹੋਣ ਕਾਰਨ ਹੀ ਸਾਨੂੰ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਲੋਬਲ ਵਾਰਮਿੰਗ, ਮਹਾਂਮਾਰੀਆਂ, ਕੁਦਰਤੀ ਆਫ਼ਤ, ਤਾਪਮਾਨ ਦਾ ਆਊਟ ਆਫ ਕੰਟਰੋਲ ਤੌਰ ’ਤੇ ਵਧਦਾ ਜਾਣਾ ਆਦਿ ਸਮੱਸਿਆਵਾਂ ਕੁਦਰਤ ’ਚ ਅਸੰਤੁਲਨ ਕਾਰਨ ਹੀ ਪੈਦਾ ਹੁੰਦੀਆਂ ਹਨ ਦੇਸ਼ ਪਹਿਲਾਂ ਤੋਂ ਹੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਕਈ ਸੂਬੇ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਝੱਲ ਰਹੇ ਹਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਈ ਭੂਚਾਲ ਵੀ ਆ ਚੁੱਕੇ ਹਨ ਅਤੇ ਅੱਗੇ ਵੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਅਸੀਂ ਛੋਟੇ-ਛੋਟੇ ਯਤਨਾਂ ਨਾਲ ਕੁਦਰਤ ਦੀ ਸੁਰੱਖਿਆ ਕਰ ਸਕਦੇ ਹਾਂ

ਧਰਤੀ ਅਤੇ ਕੁਦਰਤ ਨੂੰ ਨਜ਼ਰਅੰਦਾਜ਼ ਕਰਨਾ:

ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ ਕਿ ਧਰਤੀ ਕੋਲ ਹਰ ਇਨਸਾਨ ਦੀ ਜ਼ਰੂਰਤ ਪੂਰੀ ਕਰਨ ਲਈ ਕਾਫ਼ੀ ਕੁਝ ਹੈ, ਪਰ ਉਸ ਦੇ ਲਾਲਚ ਨੂੰ ਪੂਰਾ ਕਰਨ ਲਈ ਨਹੀਂ ਹੈ ਧਰਤੀ ’ਤੇ ਪਾਣੀ, ਹਵਾ, ਮਿੱਟੀ, ਖਣਿਜ, ਦਰਖੱਤ, ਜਾਨਵਰ, ਪੌਦੇ ਆਦਿ ਹਰ ਕਿਸਮ ਦੇ ਜ਼ਰੂਰਤ ਲਈ ਸਰੋਤ ਹਨ ਪਰ ਉਦਯੋਗਿਕ ਵਿਕਾਸ ਦੀ ਹੋੜ ’ਚ ਅਸੀਂ ਧਰਤੀ ਨੂੰ ਸਫਾਈ ਅਤੇ ਉਸ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨ ਲੱਗੇ ਹਾਂ ਅਸੀਂ ਕੁਝ ਵੀ ਕਰਨ ਤੋਂ ਪਹਿਲਾਂ ਇਹ ਬਿਲਕੁਲ ਨਹੀਂ ਸੋਚਦੇ ਕਿ ਸਾਡੀਆਂ ਉਸ ਗਤੀਵਿਧੀਆਂ ਨਾਲ ਕੁਦਰਤ ਨੂੰ ਕਿੰਨਾ ਨੁਕਸਾਨ ਹੋਵੇਗਾ

ਇਨ੍ਹਾਂ ਤਰੀਕਿਆਂ ਨਾਲ ਧਰਤੀ ਨੂੰ ਬਚਾਓ:

 • ਪਹਿਲਾ ਕਦਮ ਹੈ ਰੀਸਾਈਕÇਲੰਗ ਭਾਵ ਅਜਿਹੀਆਂ ਚੀਜ਼ਾਂ ਨੂੰ ਖਰੀਦੋ ਜਿਸ ਦਾ ਦੁਬਾਰਾ ਇਸਤੇਮਾਲ ਨਾਲ ਸਬੰਧ ਹੈ ਅਤੇ ਉਹ ਕੁਦਰਤ ’ਚ ਖੁਦ ਗਲ-ਸੜ੍ਹ ਜਾਂਦੀਆਂ ਹਨ
 • ਪਾਣੀ ਦੀ ਬੱਚਤ ਕਰੋ ਦੇਖਣ ’ਚ ਆਇਆ ਹੈ ਕਿ ਪਾਣੀ ਦੀ ਦੁਰਵਰਤੋਂ ਵੱਡੇ ਪੈਮਾਨੇ ’ਤੇ ਹੋ ਰਹੀ ਹੈ ਇਨਸਾਨ ਮੂੰਹ ਧੋਂਦੇ ਸਮੇਂ ਟੂਟੀ ਨੂੰ ਖੋਲ੍ਹੇ ਰੱਖਦਾ ਹੈ, ਜਿਸ ਨਾਲ ਪਾਣੀ ਬਰਬਾਦ ਹੁੰਦਾ ਰਹਿੰਦਾ ਹੈ ਇਸੇ ਤਰ੍ਹਾਂ ਨਹਾਉਣ ਦੇ ਸਮੇਂ ਇਨਸਾਨ ਫਾਲਤੂ ਪਾਣੀ ਵਹਾਉਂਦਾ ਹੈ ਇਨ੍ਹਾਂ ਸਭ ਤੋਂ ਬੱਚਣ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਜ਼ਮੀਨ ਦੇ ਪਾਣੀ ਨੂੰ ਫਿਰ ਤੋਂ ਪੱਧਰ ’ਤੇ ਲਿਆਉਣ ਲਈ ਮੀਂਹ ਦੇ ਪਾਣੀ ਨੂੰ ਸਹਿਜਣ ਦੀ ਵਿਵਸਥਾ ਕਰੋ
 • ਬਿਜਲੀ ਦੀ ਬੱਚਤ ਕਰੋ ਜਦੋਂ ਤੁਹਾਡਾ ਕੰਮ ਹੋ ਜਾਏ ਤਾਂ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਨੂੰ ਬੰਦ ਕਰ ਦਿਓ ਇਸ ਤਰ੍ਹਾਂ ਬਿਜਲੀ ਦੀ ਵੀ ਬੱਚਤ ਹੋਵੇਗੀ ਅਤੇ ਪੈਸੇ ਦੀ ਵੀ ਇਸ ਤੋਂ ਇਲਾਵਾ ਸਾਰੇ ਬਿੱਲਾਂ ਦਾ ਭੁਗਤਾਨ ਆੱਨ-ਲਾਇਨ ਕਰੋ ਤਾਂ ਇਸ ਨਾਲ ਨਾ ਸਿਰਫ਼ ਸਾਡਾ ਸਮਾਂ ਬਚੇਗਾ ਸਗੋਂ ਕਾਗਜ਼ ਦੇ ਨਾਲ ਪੈਟਰੋਲ-ਡੀਜ਼ਲ ਵੀ ਬਚੇਗਾ
 • ਪੌਦੇ ਕਈ ਤਰ੍ਹਾਂ ਨਾਲ ਸਾਨੂੰ ਫਾਇਦਾ ਪਹੁੰਚਾਉਂਦੇ ਹਨ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਓ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਬਣਾਓ ਨਾਲ ਹੀ ਜੰਗਲਾਂ ਨੂੰ ਨਾ ਕੱਟੋ
 • ਖੁਦ ਸਬਜ਼ੀਆਂ ਉਗਾਓ ਦਰਅਸਲ ਬਾਜ਼ਾਰ ’ਚ ਜੋ ਸਬਜ਼ੀਆਂ ਵਿਕਦੀਆਂ ਹਨ, ਉਨ੍ਹਾਂ ਨੂੰ ਉਗਾਉਣ ’ਚ ਰਸਾਇਣ ਅਤੇ ਕੀੜਾਨਾਸ਼ਕਾਂ ਦਾ ਇਸਤੇਮਾਲ ਹੁੰਦਾ ਹੈ ਇਸ ਤਰ੍ਹਾਂ ਦੀਆਂ ਸਬਜ਼ੀਆਂ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹਨ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਡੱਬਾ-ਬੰਦ ਪਦਾਰਥਾਂ ਦਾ ਘੱਟ ਇਸਤੇਮਾਲ
 • ਇੱਧਰ-ਉੱਧਰ ਕੂੜਾ ਸੁੱਟਣ ਦੀ ਬਜਾਇ ਕੰਮਪੋਸਟਿੰਗ ਕਰੋ ਇਸ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਮਾਹੌਲ ’ਚ ਗੰਦਗੀ ਨਹੀਂ ਹੋਵੇਗੀ ਅਤੇ ਜਦੋਂ ਗੰਦਗੀ ਨਹੀਂ ਹੋਵੇਗੀ ਤਾਂ ਬਿਮਾਰੀਆਂ ਘੱਟ ਪੈਦਾ ਹੋਣਗੀਆਂ ਦੂਜਾ ਫਾਇਦਾ ਇਹ ਹੋਵੇਗਾ ਕਿ ਕੰਮਪੋਸਟ ਖਾਦ ਮਿਲੇਗੀ ਜਿਸ ਦਾ ਇਸਤੇਮਾਲ ਫਸਲ ਜਾਂ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਲਈ ਕੀਤੀ ਜਾ ਸਕਦੀ ਹੈ ਪਲਾਸਟਿਕ, ਪਾੱਲੀਥਿਨ ਇਸਤੇਮਾਲ ਕਰਨਾ ਬੰਦ ਕਰੋ ਅਤੇ ਕਾਗਜ਼, ਜੂਟ ਜਾਂ ਕੱਪੜੇ ਦੀ ਥੈਲੀ ਇਸਤੇੇਮਾਲ ਕਰੋ
 • ਬੈਟਰੀਆਂ ਵਾਤਾਵਰਨ ਲਈ ਕਾਫ਼ੀ ਖਤਰਨਾਕ ਹਨ ਇਸ ਲਈ ਬਿਹਤਰ ਇਹ ਹੋਵੇਗਾ ਕਿ ਅਜਿਹੀਆਂ ਬੈਟਰੀਆਂ ਦਾ ਇਸਤੇਮਾਲ ਕਰੋ ਜੋ ਦੁਬਾਰਾ ਰਿਚਾਰਜ ਹੋ ਸਕਣ
 • ਸਿਗਰਟਨੋਸ਼ੀ ਨਾ ਸਿਰਫ਼ ਤੁਹਾਡੇ ਅਤੇ ਤੁਹਾਡੀ ਸਿਹਤ ਲਈ ਖ਼ਤਰਨਾਕ ਹਨ ਸਗੋਂ ਇਹ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ
 • ਆਪਣੇ ਵਾਹਨ ਦਾ ਜਿੰਨਾ ਹੋ ਸਕੇ, ਘੱਟ ਇਸਤੇਮਾਲ ਕਰੋ ਵਾਹਨਾਂ ਕਾਰਨ ਵੀ ਪ੍ਰਦੂਸ਼ਣ ਅਤੇ ਤਾਪਮਾਨ ’ਚ ਵਾਧਾ ਹੋ ਰਿਹਾ ਹੈ ਕੋਸ਼ਿਸ਼ ਕਰੋ ਜ਼ਿਆਦਾ ਪੈਦਲ ਚੱਲੋ ਅਤੇ ਜ਼ਿਆਦਾ ਸਾਇਕਲ ਚਲਾਓ
 • ਲੋਕਾਂ ਨੂੰ ਕੁਦਰਤ, ਵਾਤਾਵਰਨ ਅਤੇ ਊਰਜਾ ਦੀ ਸੁਰੱਖਿਆ ਦੇ ਫਾਇਦੇ ਬਾਰੇ ਦੱਸੋ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰੋ
 • ਕੁਦਰਤ ਨਾਲ ਪਾਜ਼ੀਟਿਵ ਸਬੰਧ ਰੱਖਣ ਵਾਲੀਆਂ ਤਕਨੀਕਾਂ, ਸਮਾਨਾਂ ਦੀ ਵਰਤੋਂ ਕਰੋ ਜਿਵੇਂ-ਖੇਤ ’ਚ ਕੈਮੀਕਲ ਖਾਦ ਦੀ ਜਗ੍ਹਾ ਜੈਵਿਕ ਖਾਦ ਦੀ ਵਰਤੋਂ ਕਰੋ

ਅਜਿਹੇ ਹੀ ਯਤਨਾਂ ਨੂੰ ਅਸੀਂ ਆਪਣੀ ਆਦਤ ਬਣਾ ਲਈਏ ਤਾਂ ਇਹ ਕਈ ਯਤਨ ਕੁਦਰਤ ਦੀ ਸੁਰੱਖਿਆ ਦੀ ਦਿਸ਼ਾ ’ਚ ਬਹੁਤ ਮੱਦਦਗਾਰ ਸਾਬਤ ਹੋਣਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!