ਇੱਕ ਦਿਨ ‘ਚ ਲਾਏ ਸਵਾ 6 ਲੱਖ ਪੌਦੇ in-the-corona-era-protecting-the-environment-dera-sacha-sauda
ਕੋਰੋਨਾ ਕਾਲ ‘ਚ ਡੇਰਾ ਸੱਚਾ ਸੌਦਾ ਬਣਿਆ ਵਾਤਾਵਰਨ ਦਾ ਸੁਰੱਖਿਆ ਕਵੱਚ coronavirus
coronavirus ਪਵਿੱਤਰ ਅਵਤਾਰ ਧਾਰਨ ਉਤਸਵ: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਅਨੋਖੇ ਅੰਦਾਜ ਨਾਲ ਮਨਾਇਆ ਪਾਵਨ ਅਵਤਾਰ ਦਿਵਸ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਅਵਤਾਰ ਦਿਵਸ (15 ਅਗਸਤ) ਮੌਕੇ ਪੌਦੇ ਲਾਉਂਦੇ ਹੋਏ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਆਦਰਯੋਗ ਮਾਤਾ ਜੀ) ਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰ ਵਾਤਾਵਰਨ ਦੀ ਸੁਰੱਖਿਆ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਡੇਰਾ ਸੱਚਾ ਸੌਦਾ ਆਪਣੇ ਹਰ ਉਤਸਵ ‘ਚ ਪਰਮਾਰਥ ਦੀ ਸਿੱਖਿਆ ਦਿੰਦਾ ਹੈ
15 ਅਗਸਤ ਦਾ ਪਾਵਨ ਦਿਵਸ ਡੇਰਾ ਸ਼ਰਧਾਲੂਆਂ ਲਈ ਦੋਹਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਿਨ ਪਾਵਨ ਤਪੌਭੂਮੀ ਸ੍ਰੀਗੁਰੂਸਰ ਮੋਡੀਆ ‘ਚ ਅਵਤਾਰ ਧਾਰਨ ਕੀਤਾ ਡੇਰਾ ਪ੍ਰੇਮੀਆਂ ਲਈ ਇਹ ਜੀਵਨ ਦਾ ਸਭ ਤੋਂ ਵੱਡਾ ਮਹਾਂਉਤਸਵ ਹੈ ਦੂਜੇ ਪਾਸੇ ਪੂਰਾ ਦੇਸ਼ ਇਸ ਦਿਨ ਨੂੰ ਜਿੱਥੇ ਆਜ਼ਾਦੀ ਦੀ ਵਰ੍ਹੇਗੰਢ ਦੇ ਰੂਪ ‘ਚ ਮਨਾਉਂਦਾ ਹੈ, ਅਜਿਹੇ ‘ਚ ਡੇਰਾ ਪ੍ਰੇਮੀਆਂ ਲਈ ਇਹ ਮੌਕਾ ਦੇਸ਼ ਭਗਤੀ ਦੇ ਨਾਲ-ਨਾਲ ਗੁਰੂ ਭਗਤੀ ਦਾ ਨਮੂਨਾ ਪੇਸ਼ ਕਰਦਾ ਹੈ
ਡੇਰਾ ਸ਼ਰਧਾਲੂਆਂ ਨੇ ਬੀਤੀ 15 ਅਗਸਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 53ਵਾਂ ਪਾਵਨ ਅਵਤਾਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਸੰਗਤ ਨੇ ਇਸ ਪਾਵਨ ਦਿਵਸ ਨੂੰ ਮਾਨਵਤਾ ਭਲਾਈ ਨੂੰ ਸਮਰਪਿਤ ਕਰਦੇ ਹੋਏ ਵਾਤਾਵਰਨ ਦੀ ਸੁਰੱਖਿਆ ਲਈ ਕਾਰਜ ਕੀਤਾ ਇਸ ਦਿਨ ਦੇਸ਼-ਵਿਦੇਸ਼ ‘ਚ ਬੈਠੀ ਸਾਧ-ਸੰਗਤ ਨੇ 6 ਲੱਖ 25 ਹਜ਼ਾਰ 798 ਪੌਦੇ ਲਾਏ ਅਤੇ ਉਨ੍ਹਾਂ ਨੂੰ ਭਵਿੱਖ ‘ਚ ਸੁਰੱਖਿਅਤ ਕਰਨ ਦਾ ਪ੍ਰਣ ਲਿਆ
ਖਾਸ ਗੱਲ ਇਹ ਵੀ ਰਹੀ ਕਿ ਪੌਦੇ ਲਾਉਂਦੇ ਸਮੇਂ ਸਾਧ-ਸੰਗਤ ਨੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪੂਰਾ ਪਾਲਣ ਕਰਦਿਆਂ ਆਪਣੇ ਘਰ, ਖੇਤ ਜਾਂ ਆਸ-ਪਾਸ ਦੇ ਇਲਾਕੇ ‘ਚ ਹੀ ਪੌਦੇ ਲਾਏ ਇਸ ਪੌਦਾਰੋਪਣ ਅਭਿਆਨ ‘ਚ ਮੁੱਖ ਭੂਮਿਕਾ ਆਦਰਯੋਗ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਜੀ) ਅਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰਾਂ ਤੇ ਡੇਰਾ ਪ੍ਰਬੰਧਨ ਸੰਮਤੀ ਮੈਂਬਰਾਂ ਦੀ ਰਹੀ, ਜਿਨ੍ਹਾਂ ਨੇ ਆਪਣੇ-ਆਪਣੇ ਘਰ ਆਂਗਣ ‘ਚ ਪੌਦੇ ਲਾਏ ਨਾਲ ਹੀ ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਸੰਮਤੀ ਵੱਲੋਂ ਉਪਕਾਰ ਕਲੋਨੀ ਦੇ 53 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਉੱਧਰ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਗੁਜਰਾਤ ਸਮੇਤ ਪੂਰੇ ਦੇਸ਼ ‘ਚ ਸਾਧ-ਸੰਗਤ ਨੇ ਆਪਣੇ-ਆਪਣੇ ਪੱਧਰ ‘ਤੇ ਪੌਦਾਰੋਪਣ ਕੀਤਾ ਵਿਦੇਸ਼ਾਂ ‘ਚ ਵੀ ਸਾਧ-ਸੰਗਤ ਨੇ ਵਾਤਾਵਰਨ ਦੇ ਯੋਧਿਆਂ ਦੀ ਭੂਮਿਕਾ ਨਿਭਾਈ ਅਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਦੋਹਾ ਕਤਰ, ਅਮਰੀਕਾ, ਕੈਨੇਡਾ, ਦੁਬਈ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਪੌਦੇ ਲਾਏ ਗਏ
ਇਸ ਪਾਵਨ ਅਵਸਰ ‘ਤੇ ਸਾਧ-ਸੰਗਤ ਨੇ ਕਈ ਬਲਾਕਾਂ ‘ਚ ਖੂਨਦਾਨ ਕੈਂਪ ਵੀ ਲਾਏ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਵੀ ਸਾਧ-ਸੰਗਤ ਨੇ ਵੱਡੀ ਗਿਣਤੀ ‘ਚ ਖੂਨਦਾਨ ਕੀਤਾ
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਵਾਤਾਵਰਨ ਦੀ ਸੁਰੱਖਿਆ ਤਹਿਤ ਹੁਣ ਤੱਕ 4 ਕਰੋੜ 10 ਲੱਖ 54 ਹਜ਼ਾਰ ਤੋਂ ਜ਼ਿਆਦਾ ਪੌਦੇ ਲਾਏ ਜਾ ਚੁੱਕੇ ਹਨ ਵਾਤਾਵਰਨ ਦੀ ਸੁਰੱਖਿਆ ਮੁਹਿੰਮ ਤਹਿਤ ਦੁਨੀਆਭਰ ‘ਚ ਲਾਏ ਗਏ ਪੌਦਿਆਂ ‘ਚ ਚਾਰ ਵਿਸ਼ਵ ਰਿਕਾਰਡ ਸ਼ਾਮਲ ਹਨ ਪੂਜਨੀਕ ਗੁਰੂ ਜੀ ਨੇ ਸਮਾਜ ‘ਚ ਮੌਜ਼ੂਦ ਕੁਰੀਤੀਆਂ ਦਾ ਖਾਤਮਾ ਕਰਨ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਉਂਦੇ ਹੋਏ ਮਾਨਵਤਾ ਭਲਾਈ ਦੇ 134 ਕਾਰਜ ਸ਼ੁਰੂ ਕੀਤੇ ਹਨ, ਜਿਨ੍ਹਾਂ ਦੀ ਬਦੌਲਤ ਅੱਜ ਮਾਨਵਤਾ ਭਲਾਈ ਦੇ ਕੰਮਾਂ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 79 ਗਿੰਨੀਜ਼ ਵਰਲਡ ਰਿਕਾਰਡ ਅਤੇ ਏਸ਼ੀਆ ‘ਤੇ ਇੰਡੀਆ ਬੁੱਕ ਆਫ਼ ਰਿਕਾਰਡਾਂ ‘ਚ ਦਰਜ ਹੈ ਇਨ੍ਹਾਂ ਵਰਲਡ ਰਿਕਾਰਡਾ ‘ਚੋਂ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂ ਜਾਂਚ, ਮਹਾਂ-ਸਫਾਈ ਅਭਿਆਨ, ਪੌਦਾਰੋਪਣ, ਖੂਨ (ਬਲੱਡ ਪ੍ਰੈਸ਼ਰ) ਜਾਂਚ, ਕੋਲੇਸਟਰਾਲ ਜਾਂਚ, ਡਾਈਬਿਟੀਜ਼ ਜਾਂਚ ਤੇ ਦਿਲ ਦੀ ਈਕੋ ਜਾਂਚ ਸਮੇਤ ਵੱਖ-ਵੱਖ ਖੇਤਰਾਂ ‘ਚ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਸ਼ਾਮਲ ਹਨ
Table of Contents
ਪੌਦਾਰੋਪਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਚਾਰ ਗਿੰਨੀਜ਼ ਵਰਲਡ ਰਿਕਾਰਡ
ਲ 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ‘ਚ ਲਾਏ 9 ਲੱਖ 38 ਹਜ਼ਾਰ 007 ਪੌਦੇ
ਲ 15 ਅਗਸਤ 2009 ਨੂੰ 8 ਘੰਟਿਆਂ ‘ਚ ਲਾਏ ਗਏ ਪੌਦੇ 68 ਲੱਖ 73 ਹਜ਼ਾਰ 451 ਪੌਦੇ
ਲ 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ‘ਚ ਲਾਏ 19 ਲੱਖ 45 ਹਜ਼ਾਰ 535 ਪੌਦੇ
ਲ 15 ਅਗਸਤ 2012 ਨੂੰ ਸਿਰਫ਼ 1 ਘੰਟੇ ‘ਚ ਸੰਗਤ ਨੇ 20 ਲੱਖ 39 ਹਜ਼ਾਰ 747 ਪੌਦੇ ਲਾਏ
ਕਿੱਥੇ ਕਿੰਨੇ ਪੌਦੇ ਲਾਏ
- ਹਰਿਆਣਾ 1,69,972
- ਉੱਤਰ ਪ੍ਰਦੇਸ਼ 1,60, 791
- ਪੰਜਾਬ 1,55,131
- ਰਾਜਸਥਾਨ 65,391
- ਦਿੱਲੀ 40142
- ਉੱਤਰਾਖੰਡ 31,140
- ਹਿਮਾਚਲ ਪ੍ਰਦੇਸ਼ 4000
- ਮੱਧ ਪ੍ਰਦੇਸ਼ 2512
- ਮਹਾਂਰਾਸ਼ਟਰ 534
- ਛੱਤੀਸਗੜ੍ਹ 557
- ਕਰਨਾਟਕ 148
- ਗੁਜਰਾਤ 104
ਵਿਦੇਸ਼ਾਂ ‘ਚ
- ਅਸਟ੍ਰੇਲੀਆ 1314
- ਨਿਊਜ਼ੀਲੈਂਡ 620
- ਯੂਕੇ 115
- ਦੋਹਾ ਕਤਰ 155
ਬਾਕੀ ਦੇਸ਼ 1072 (ਅਮਰੀਕਾ, ਕੈਨੇਡਾ, ਦੁਬਈ ਅਤੇ ਇਟਲੀ ਸਮੇਤ)
ਗੁਰੂ ਮਾਂ ਦਿਵਸ ‘ਤੇ ਦਿੱਤੀ 400 ਬੂਟਿਆਂ ਨੂੰ ਨਵੀਂ ਜ਼ਿੰਦਗੀ
ਪੂਜਨੀਕ ਮਾਤਾ ਨਸੀਬ ਕੌਰ ਇੰਸਾਂ ਜੀ ਦੇ 86ਵੇਂ ਜਨਮ ਦਿਵਸ ਨੂੰ ਮਨਾਉਂਦਿਆਂ ਬਲਾਕ ਮਾਨਸਾ ਦੀ ਸਾਧ-ਸੰਗਤ ਵੱਲੋਂ 400 ਦੇ ਕਰੀਬ ਬੂਟਿਆਂ ਨੂੰ ਨਵੀਂ ਜ਼ਿੰਦਗੀ ਬਖਸ਼ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਬੀੜਾ ਚੁੱਕਿਆ ਗਿਆ।
ਅੱਜ 9 ਅਗਸਤ ਨੂੰ ਸਵੇਰੇ ਤਕਰੀਬਨ ਸਾਡੇ ਪੰਜ ਵਜੇ ਦੇ ਕਰੀਬ ਬਲਾਕ ਮਾਨਸਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਅਨੇਕਾਂ ਹੀ ਸੇਵਾਦਾਰਾਂ ਨੇ ਡੀਸੀ ਦਫਤਰ ਦੇ ਨਜ਼ਦੀਕ ਸੁਵਿਧਾ ਕੇਂਦਰ ਦੇ ਪਿਛਲੇ ਹਿੱਸੇ ਵਾਲੀ ਜ਼ਮੀਨ ਜਿੱਥੇ ਤਕਰੀਬਨ 400 ਦੇ ਕਰੀਬ ਬੂਟੇ ਲੱਗੇ ਹੋਏ ਸਨ ਪਰ ਜੰਗਲੀ ਬੂਟੀ, ਗਾਜਰ ਬੂਟੀ ਨੇ ਇਨ੍ਹਾਂ ਨੂੰ ਚਾਰ ਚੁਫੇਰਿਓਂ ਘੇਰ ਰੱਖਿਆ ਸੀ, ਉਸ ਪੂਰੀ ਥਾਂ ਦੀ ਸਫਾਈ ਕਰਕੇ ਉਨ੍ਹਾਂ ਬੂਟਿਆਂ ਨੂੰ ਇੱਕ ਨਵੀ ਜ਼ਿੰਦਗੀ ਦਿੱਤੀ ਤੇ ਕਈ ਬੂਟੇ ਜੋ ਮੱਚ ਗਏ ਸਨ, ਉਹਨਾਂ ਦੀ ਥਾਂ ‘ਤੇ ਨਵੇਂ ਬੂਟੇ ਵੀ ਲਗਾਏ ਗਏ।
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.