Paneer Ghotala: ਪਨੀਰ ਘੋਟਾਲਾ
ਪਨੀਰ ਘੋਟਾਲਾ ਗੁਜਰਾਤ ਦੇ ਸੂਰਤ ਦਾ ਇੱਕ ਬੇਹੱਦ ਪ੍ਰਸਿੱਧ ਅਤੇ ਸਵਾਦਿਸ਼ਟ ਸਟ੍ਰੀਟ ਫੂਡ ਹੈ ਇਹ ਝਟਪਟ ਤਿਆਰ ਹੋਣ ਵਾਲੀ ਅਤੇ ਖਾਣ ’ਚ ਪਨੀਰ ਭੁਰਜੀ ਅਤੇ ਪਾਵ ਭਾਜੀ ਵਰਗੀ ਸ਼ਾਨਦਾਰ ਲੱਗਦੀ ਹੈ
Table of Contents
Paneer Ghotala ਜ਼ਰੂਰੀ ਸਮੱਗਰੀ:
- ਪਨੀਰ: 200 ਗ੍ਰਾਮ (ਕੱਦੂਕਸ਼ ਕੀਤਾ ਹੋਇਆ),
- ਟਮਾਟਰ: 4-5 ਦਰਮਿਆਨੇ ਆਕਾਰ ਦੇ (ਬਰੀਕ ਕੱਟੇ ਜਾਂ ਪਿਊਰੀ),
- ਸ਼ਿਮਲਾ ਮਿਰਚ: 1 (ਬਰੀਕ ਕੱਟੀ ਹੋਈ),
- ਬਟਰ: 2 ਵੱਡੇ ਚਮਚ, ਤੇਲ: 1-2 ਵੱਡੇ ਚਮਚ,
- ਜੀਰਾ: 1 ਛੋਟਾ ਚਮਚ, ਹਰੀ ਮਿਰਚ ਅਤੇ ਲਸਣ: ਬਰੀਕ ਕੱਟੇ ਹੋਏ,
- ਮਸਾਲੇ: ਹਲਦੀ ਪਾਊਡਰ, ਕਸ਼ਮੀਰੀ ਲਾਲ ਮਿਰਚ,
- ਧਨੀਆ-ਜੀਰਾ ਪਾਊਡਰ, ਸਵਾਦ ਅਨੁਸਾਰ ਨਮਕ,
- ਪਾਵ ਭਾਜੀ ਮਸਾਲਾ: 1 ਵੱਡਾ ਚਮਚ (ਸਵਾਦ ਵਧਾਉਣ ਲਈ),
- ਕਸੂਰੀ ਮੇਥੀ: 1 ਵੱਡਾ ਚਮਚ,
- ਪਨੀਰ: 2-3 ਕਿਊਬਸ (ਕੱਦੂਕਸ਼ ਕੀਤਾ ਹੋਇਆ),
- ਹਰਾ ਧਨੀਆ: ਬਰੀਕ ਕੱਟਿਆ ਹੋਇਆ
Paneer Ghotala ਬਣਾਉਣ ਦਾ ਤਰੀਕਾ:
ਇੱਕ ਪੈਨ ’ਚ ਤੇਲ ਅਤੇ ਬਟਰ ਗਰਮ ਕਰੋ ਇਸ ’ਚ ਜੀਰਾ, ਬਰੀਕ ਕੱਟਿਆ ਲਸਣ ਅਤੇ ਹਰੀ ਮਿਰਚ ਪਾ ਕੇ ਕੁਝ ਸੈਕਿੰਡ ਭੁੰਨ੍ਹੋ ਇਸ ਤਰ੍ਹਾਂ ਤੜਕਾ ਤਿਆਰ ਕਰ ਲਓ ਹੁਣ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਪਾਵ ਭਾਜੀ ਮਸਾਲਾ ਪਾਓ ਤੁਰੰਤ ਬਾਅਦ ਬਰੀਕ ਕੱਟੇ ਟਮਾਟਰ ਅਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਨੂੰ ਢੱਕ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਟਮਾਟਰ ਪੂਰੀ ਤਰ੍ਹਾਂ ਗਲ ਨਾ ਜਾਣ ਅਤੇ ਤੇਲ/ਬਟਰ ਅਲੱਗ ਨਾ ਹੋਣ ਲੱਗੇ ਲੋੜ ਪਵੇ ਤਾਂ ਮੈਸ਼ਰ ਨਾਲ ਟਮਾਟਰ ਨੂੰ ਥੋੜ੍ਹਾ ਮੈਸ਼ ਕਰ ਲਓ
ਕੱਦੂਕਸ਼ ਕੀਤਾ ਹੋਇਆ ਪਨੀਰ, ਨਮਕ ਅਤੇ ਲੋੜ ਅਨੁਸਾਰ ਥੋੜ੍ਹਾ ਗਰਮ ਪਾਣੀ ਪਾ ਕੇ ਗ੍ਰੇਵੀ ਦੀ ਕੰਸੈਂਸੀਟੈਂਸੀ ਸੈੱਟ ਕਰੋ ਇਸ ਨੂੰ 3 ਤੋਂ 4 ਮਿੰਟਾਂ ਤੱਕ ਹਲਕੇ ਸੇਕੇ ’ਤੇ ਪੱਕਣ ਦਿਓ ਅਖੀਰ ’ਚ ਕਸੂਰੀ ਮੇਥੀ, ਟੋਮੈਟੋ ਕੈਚਪ ਅਤੇ ਕੱਦੂਕਸ਼ ਕੀਤਾ ਹੋਇਆ ਬਹੁਤ ਸਾਰਾ ਪਨੀਰ ਅਤੇ ਹਰਾ ਧਨੀਆ ਮਿਲਾਓ ਚੰਗੀ ਤਰ੍ਹਾਂ ਮਿਲਾ ਕੇ ਦੋ ਮਿੰਟ ਢੱਕ ਕੇ ਪਕਾਓ ਉੱਪਰੋਂ ਥੋੜ੍ਹਾ ਹੋਰ ਬਟਰ ਅਤੇ ਪਨੀਰ ਪਾ ਕੇ ਇਸ ਨੂੰ ਗਰਮਾ-ਗਰਮ ਮੱਖਣ ਨਾਲ ਭਰੇ ਹੋਏ ਪਾਵ, ਕੁਲਚੇ ਜਾਂ ਪਰੌਂਠੇ ਨਾਲ ਪਰੋਸੋ




























































