Exercise: ਰੋਜਾਨਾ 30 ਮਿੰਟ ਕਸਰਤਬਣੇ ਰਹੋ ਦਿਨ ਭਰ ਊਰਜਾਵਾਨ

ਸਵੇਰ ਦੀ ਕਸਰਤ ਤੁਹਾਡੇ ਦਿਨ ਨੂੰ ਤੰਦਰੁਸਤ ਅਤੇ ਊਰਜਾਵਾਨ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸੂਰਿਆ ਨਮਸਕਾਰ, ਪ੍ਰਾਣਾਯਾਮ, ਸਕਵਾਟਸ ਅਤੇ ਜਾਗਿੰਗ ਵਰਗੀਆਂ ਕਸਰਤਾਂ ਪੂਰੇ ਸਰੀਰ ਨੂੰ ਐਕਟਿਵ ਕਰਦੀਆਂ ਹਨ, ਮੈਟਾਬਾਲਿਜ਼ਮ ਨੂੰ ਬੂਸਟ ਕਰਦੀਆਂ ਹਨ ਅਤੇ ਮਾਨਸਿਕ ਸ਼ਾਂਤੀ ਦਿੰਦੀਆਂ ਹਨ ਸਵੇਰ ਦੀ ਕਸਰਤ ਨਾਲ ਪੂਰਾ ਦਿਨ ਤੁਹਾਡਾ ਊਰਜਾ ਪੱਧਰ ਉੱਚਾ ਰਹਿੰਦਾ ਹੈ ਅਤੇ ਤੁਸੀਂ ਧਿਆਨ ਕੇਂਦਰਿਤ ਕਰ ਸਕਦੇ ਹੋ ਇਸ ਤੋਂ ਇਲਾਵਾ, ਨਿਯਮਤ ਕਸਰਤ ਨਾਲ ਸਰੀਰ ’ਚ ਲਚਕੀਲਾਪਣ ਅਤੇ ਤਾਕਤ ਵਧਦੀ ਹੈ, ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਸਵੇਰ ਦੀ ਸਹੀ ਸ਼ੁਰੂਆਤ ਤੁਹਾਨੂੰ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਤੌਰ ’ਤੇ ਵੀ ਬਿਹਤਰ ਮਹਿਸੂਸ ਕਰਵਾਉਂਦੀ ਹੈ।

  • ਸੂਰਿਆ ਨਮਸਕਾਰ: ਸੂਰਿਆ ਨਮਸਕਾਰ ਇੱਕ ਸੰਪੂਰਨ ਕਸਰਤ ਹੈ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਸਟਰੈੱਚ ਕਰਦੀ ਹੈ ਅਤੇ ਪੂਰੇ ਸਰੀਰ ’ਚ ਊਰਜਾ ਦਾ  ਸੰਚਾਰ ਕਰਦੀ ਹੈ ਇਹ ਦਿਨ ਦੀ ਸ਼ੁਰੂਆਤ ਲਈ ਇੱਕ ਬਿਹਤਰੀਨ ਤਰੀਕਾ ਹੈ।
  • ਪ੍ਰਾਣਾਯਾਮ: ਪ੍ਰਾਣਾਯਾਮ ਸਾਹ ਨਾਲ ਜੁੜੀਆਂ ਕਸਰਤਾਂ ਹੁੰਦੀਆਂ ਹਨ, ਜਿਵੇਂ ਅਨੁਲੋਮ-ਵਿਲੋਮ, ਭਸਤ੍ਰਿਕਾ ਅਤੇ ਕਪਾਲਭਾਤੀ ਇਹ ਸਾਹ ਨੂੰ ਕੰਟਰੋਲ ਕਰਕੇ ਦਿਮਾਗ ਨੂੰ ਸ਼ਾਂਤੀ ਅਤੇ ਸਰੀਰ ਨੂੰ ਊਰਜਾ ਦਿੰਦੀਆਂ ਹਨ।
  • ਪਲੈਂਕ: ਪਲੈਂਕ ਤੁਹਾਡੇ ਕੋਰ ਮਸਲਾਂ ਨੂੰ ਮਜ਼ਬੂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਕਸਰਤ ਹੈ ਇਹ ਤੁਹਾਡੀ ਸਹਿਣਸ਼ਕਤੀ ਨੂੰ ਵਧਾਉਂਦੀ ਹੈ ਅਤੇ ਪੂਰਾ ਦਿਨ ਤੁਹਾਨੂੰ ਸਰਗਰਮ ਬਣਾਈ ਰੱਖਣ ’ਚ ਮੱਦਦ ਕਰਦੀ ਹੈ।
  • ਸਪਾਟ ਜਾਗਿੰਗ: ਇੱਕ ਜਗ੍ਹਾ ਭੱਜਣਾ (ਸਪਾੱਟ ਜਾਗਿੰਗ) ਸਰੀਰ ’ਚ ਖੂਨ ਦੇ ਸੰਚਾਰ ਨੂੰ ਤੇਜ਼ ਕਰਦਾ ਹੈ ਅਤੇ ਪੂਰੇ ਸਰੀਰ ਨੂੰ ਐਕਟਿਵ ਕਰਦਾ ਹੈ ਇਹ ਤੁਹਾਡੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ।
  • ਸਕਵਾਟਸ: ਸਕਵਾਟਸ ਪੈਰ ਅਤੇ ਹਿਪਸ ਦੇ ਮਸਲ ਨੂੰ ਮਜ਼ਬੂਤ ਕਰਨ ਦੀ ਇੱਕ ਬਿਹਤਰੀਨ ਕਸਰਤ ਹੈ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦੀ ਹੈ ਜਿਸ ਨਾਲ ਪੂਰਾ ਦਿਨ ਤੁਸੀਂ ਐਕਟਿਵ ਮਹਿਸੂਸ ਕਰਦੇ ਹੋ।
  • ਸਾਈਡ ਸਟਰੈੱਚ: ਸਾਈਡ ਸਟਰੈੱਚ ਤੁਹਾਡੇ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਸਾਈਡਸ ਦੇ ਮਸਲਸ ਨੂੰ ਮਜ਼ਬੂਤ ਕਰਦਾ ਹੈ ਇਹ ਪੂਰੇ ਸਰੀਰ ਨੂੰ ਰਿਲੈਕਸ ਅਤੇ ਤਾਜ਼ਗੀ ਦੇਣ ਵਾਲੀ ਕਸਰਤ ਹੈ।
  • ਜੰਪਿੰਗ ਜੈਕਸ: ਇਹ ਇੱਕ ਕਾਰਡੀਓ ਕਸਰਤ ਹੈ ਜੋ ਪੂਰੇ ਸਰੀਰ ਨੂੰ ਸਟਰੈੱਚ ਕਰਦੀ ਹੈ ਅਤੇ ਤੁਹਾਡੇ ਹਾਰਟ ਰੇਟ ਨੂੰ ਵਧਾਉਂਦੀ ਹੈ, ਜਿਸ ਨਾਲ ਸਵੇਰੇ ਹੀ ਤੁਸੀਂ ਐਨਰਜੈਟਿਕ ਮਹਿਸੂਸ ਕਰੋਗੇ।
Also Read:  ਓਵਰਥਿੰਕਿੰਗ ਨਾਲ ਖਰਾਬ ਹੁੰਦੀ ਸਿਹਤ

ਇਨ੍ਹਾਂ ਕਸਰਤਾਂ ਨੂੰ ਕਰਨ ਨਾਲ ਤੁਹਾਡਾ ਦਿਨ ਊਰਜਾਵਾਨ ਅਤੇ ਤੰਦਰੁਸਤ ਰਹੇਗਾ ਇਨ੍ਹਾਂ ਨੂੰ ਕਰਨ ਤੋਂ ਪਹਿਲਾਂ ਹਲਕਾ ਵਾਰਮ-ਅੱਪ ਜ਼ਰੂਰ ਕਰੋ ਅਤੇ ਆਪਣੀ ਸਮਰੱਥਾ ਅਨੁਸਾਰ ਕਸਰਤ ਦੀ ਚੋਣ ਕਰੋUntitled 1 1

ਸਵੇਰ ਦੀ ਕਸਰਤ ਕਰਨ ਨਾਲ ਕਈ ਸਰੀਰਕ ਅਤੇ ਮਾਨਸਿਕ ਫਾਇਦੇ ਮਿਲਦੇ ਹਨ, ਜੋ ਪੂਰਾ ਦਿਨ ਤੁਹਾਨੂੰ ਊਰਜਾਵਾਨ ਅਤੇ ਸਿਹਤਮੰਦ ਬਣਾਈ ਰੱਖਦੇ ਹਨ ਇੱਥੇ ਸਵੇਰ ਦੀ ਕਸਰਤ ਦੇ ਕੁਝ ਮੁੱਖ ਫਾਇਦੇ ਦਿੱਤੇ ਗਏ ਹਨ:-

Table of Contents

ਊਰਜਾ ਦਾ ਪੱਧਰ ਉੱਚਾ ਰਹਿੰਦਾ ਹੈ:

ਸਵੇਰ ਦੀ ਕਸਰਤ ਨਾਲ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜਿਸ ਨਾਲ ਪੂਰਾ ਦਿਨ ਊਰਜਾ ਬਣੀ ਰਹਿੰਦੀ ਹੈ ਅਤੇ ਤੁਸੀਂ ਥਕਾਵਟ ਮਹਿਸੂਸ ਨਹੀਂ ਕਰਦੇ।

ਮਾਨਸਿਕ ਸ਼ਾਂਤੀ ਅਤੇ ਸਪੱਸ਼ਟਤਾ:

ਕਸਰਤ ਕਰਨ ਨਾਲ ਐਂਡੋਰਫਿਨ (ਹੈਪੀ ਹਾਰਮੋਨ) ਰਿਲੀਜ਼ ਹੁੰਦਾ ਹੈ, ਜੋ ਤੁਹਾਨੂੰ ਮਾਨਸਿਕ ਤੌਰ ’ਤੇ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਕਰਨ ’ਚ ਮੱਦਦ ਕਰਦਾ ਹੈ ਇਹ ਤੁਹਾਨੂੰ ਤਣਾਅ ਤੋਂ ਮੁਕਤ ਰੱਖਦਾ ਹੈ ਅਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ।

ਮੈਟਾਬਾੱਲਿਜ਼ਮ ਬੂਸਟ ਕਰਦਾ ਹੈ:

ਸਵੇਰੇ ਕਸਰਤ ਕਰਨ ਨਾਲ ਤੁਹਾਡਾ ਮੈਟਾਬਾੱਲਿਜ਼ਮ ਪੂਰਾ ਦਿਨ ਤੇਜ਼ ਰਹਿੰਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਕੈਲੋਰੀ ਬਰਨ ਕਰ ਸਕਦੇ ਹੋ ਅਤੇ ਵਜ਼ਨ ਘੱਟ ਕਰਨ ’ਚ ਮੱਦਦ ਮਿਲਦੀ ਹੈ।

ਚੰਗੀ ਨੀਂਦ ਲਈ ਫਾਇਦੇਮੰਦ

ਸਵੇਰੇ ਕਸਰਤ ਕਰਨ ਨਾਲ ਤੁਹਾਡੇ ਸਰੀਰ ਦੀ ਕੁਦਰਤੀ ਸਲੀਪ ਸਾਈਕਲ ਬਿਹਤਰ ਹੁੰਦੀ ਹੈ, ਜਿਸ ਨਾਲ ਰਾਤ ਨੂੰ ਨੀਂਦ ਵਧੀਆ ਆਉਂਦੀ ਹੈ ਇਹ ਨੀਂਦ ਦੇ ਪੈਟਰਨ ਨੂੰ ਨਿਯਮਤ ਕਰਦਾ ਹੈ ਅਤੇ ਉਨੀਂਦਰੇ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ।

ਇਮਿਊਨਿਟੀ ਮਜ਼ਬੂਤ ਹੁੰਦੀ ਹੈ:

ਨਿਯਮਤ ਰੂਪ ਨਾਲ ਸਵੇਰ ਦੀ ਕਸਰਤ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਹ ਖੂਨ ਦੇ ਸੰਚਾਰ ਨੂੰ ਬਿਹਤਰ ਕਰਦਾ ਹੈ ਅਤੇ ਸਰੀਰ ਨੂੰ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ।

Also Read:  Navel: ਧੁੰਨੀ ’ਚ ਤੇਲ ਲਾਉਣ ਦੇ ਹਨ ਜ਼ਬਰਦਸਤ ਫਾਇਦੇ

ਮੂਡ ਬਿਹਤਰ ਹੁੰਦਾ ਹੈ:

ਸਵੇਰ ਦੀ ਕਸਰਤ ਮੂਡ ਨੂੰ ਬਿਹਤਰ ਕਰਨ ’ਚ ਸਹਾਇਕ ਹੁੰਦੀ ਹੈ ਇਸ ਨਾਲ ਡੋਪਾਮਿਨ ਅਤੇ ਸੈਰੋਟੋਨਿਨ ਵਰਗੇ ‘ਫੀਲ ਗੁੱਡ’ ਹਾਰਮੋਨ ਦਾ ਪੱਧਰ ਵਧਦਾ ਹੈ, ਜੋ ਤੁਹਾਡੇ ਦਿਨ ਨੂੰ ਸਕਾਰਾਤਮਕ ਸ਼ੁਰੂਆਤ ਦੇਣ ’ਚ ਮੱਦਦ ਕਰਦੇ ਹਨ।

ਬਲੱਡ ਪੈ੍ਰਸ਼ਰ ਅਤੇ ਸ਼ੂਗਰ ਕੰਟਰੋਲ:

ਸਵੇਰ ਦੀ ਕਸਰਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮੱਦਦ ਕਰਦੀ ਹੈ, ਜਿਸ ਨਾਲ ਦਿਲ ਦੇ ਸਬੰਧੀ ਰੋਗਾਂ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

-ਸੁਮਿਤ ਸ਼੍ਰੀਵਾਸਤਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ