ਸਾਡੇ ਖੁਦ ਦੇ ਹਿੱਤ ’ਚ ਵੀ ਹੈ ਮੇਡ ਦਾ ਧਿਆਨ ਰੱਖਣਾ
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਤੋਂ ਬਿਨਾਂ ਉਸ ਦੀ ਹੋਂਦ ਸੰਭਵ ਹੀ ਨਹੀਂ ਉਸ ਨੂੰ ਆਪਣੇ ਵਿਕਾਸ ਲਈ ਸਭ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਇਕੱਲਾ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦਾ ਜਦੋਂ ਉਸ ਨੂੰ ਸਭ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਵੀ ਸਭ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਹ ਖੁਦ ਉਸ ਦੇ ਹੀ ਹਿੱਤ ’ਚ ਹੈ
ਉਦਾਹਰਨ ਲਈ ਜੇਕਰ ਤੁਸੀਂ ਆਪਣੀ ਸੁਵਿਧਾ ਲਈ ਡਰਾਈਵਰ ਰੱਖਿਆ ਹੈ ਤਾਂ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਵੀ ਤੁਹਾਡਾ ਫਰਜ਼ ਹੈ ਜੇਕਰ ਤੁਹਾਡਾ ਡਰਾਈਵਰ ਠੀਕ ਨਹੀਂ ਹੈ ਤਾਂ ਉਹ ਕਿਵੇਂ ਤੁਹਾਨੂੰ ਸਹੀ ਸੇਵਾਵਾਂ ਦੇ ਸਕੇਗਾ? ਜੇਕਰ ਤੁਹਾਡੇ ਡਰਾਈਵਰ ਦੇ ਕੱਪੜੇ ਗੰਦੇ ਹਨ, ਉਨ੍ਹਾਂ ’ਚੋਂ ਬਦਬੂ ਆ ਰਹੀ ਹੈ ਤਾਂ ਇਸ ਨਾਲ ਨਾ ਸਿਰਫ਼ ਤੁਹਾਡੀ ਸਮਾਜਿਕ ਹੈਸੀਅਤ ’ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਸਗੋਂ ਉਸ ਬਦਬੂ ਤੋਂ ਪੈਦਾ ਪ੍ਰੇਸ਼ਾਨੀਆਂ ਅਤੇ ਮੁਸ਼ਕਲਾਂ ਨੂੰ ਵੀ ਤੁਹਾਨੂੰ ਹੀ ਭੁਗਤਣਾ ਪਏਗਾ
ਅੱਜ ਕਾਰਖਾਨਿਆਂ, ਫੈਕਟਰੀਆਂ, ਦਫ਼ਤਰਾਂ ਅਤੇ ਦੁਕਾਨਾਂ ’ਤੇ ਹੀ ਨਹੀਂ, ਤੁਸੀਂ ਕਿਸੇ ਵੀ ਮਹਾਂਨਗਰ ਜਾਂ ਸ਼ਹਿਰ ਦੇ ਕਿਸੇ ਵੀ ਮੱਧਵਰਗੀ ਅਤੇ ਧਨੀ ਪਰਿਵਾਰ ’ਚ ਚਲੇ ਜਾਓ ਉੱਥੇ ਘਰੇਲੂ ਕੰਮਕਾਜ਼ ਲਈ ਫੁੱਲਟਾਈਮ ਮੇਡ ਜਾਂ ਸਰਵੈਂਟ ਦਾ ਪਾਇਆ ਜਾਣਾ ਸੁਭਾਵਿਕ ਹੈ ਮਹਾਂਨਗਰਾਂ ਅਤੇ ਸ਼ਹਿਰਾਂ ’ਚ ਲੋਕਾਂ ਦੇ ਰੁਝੇਵੇਂ ਬਹੁਤ ਵਧ ਗਏ ਹਨ ਪਤੀ-ਪਤਨੀ ਦੋਵੇਂ ਨੌਕਰੀ ਅਤੇ ਵਪਾਰ ’ਚ ਹੁੰਦੇ ਹਨ ਜ਼ਿਆਦਾਤਰ ਪਰਿਵਾਰ ਸਿੰਗਲ ਪਰਿਵਾਰ ਹਨ ਜਿੱਥੇ ਘਰ ’ਚ ਵੱਡੇ-ਬਜ਼ੁਰਗ ਹਨ ਉਹ ਵੀ ਜਾਂ ਤਾਂ ਕੁਝ ਕੰਮ-ਧੰਦਾ ਕਰਦੇ ਹਨ ਅਤੇ ਅਸਮੱਰਥ ਹਨ
ਮਹਾਂਨਗਰਾਂ ਅਤੇ ਸ਼ਹਿਰਾਂ ’ਚ ਲੋਕਾਂ ਦੀ ਆਰਥਿਕ ਸਥਿਤੀ ਵੀ ਕਾਫ਼ੀ ਮਜ਼ਬੂਤ ਹੋਈ ਹੈ ਅਜਿਹੇ ’ਚ ਘਰੇਲੂ ਕੰਮਕਾਜ਼ ਲਈ ਫੁੱਲਟਾਈਮ ਮੇਡ ਜਾਂ ਸਰਵੈਂਟ ਰੱਖਣਾ ਉਨ੍ਹਾਂ ਦੀ ਜ਼ਰੂਰਤ ਬਣ ਚੁੱਕਿਆ ਹੈ
Also Read :-
Table of Contents
ਉਹ ਜ਼ਮਾਨਾ ਬੀਤ ਚੁੱਕਿਆ ਹੈ ਜਦੋਂ ਇੱਕ ਉੱਚ ਅਹੁਦੇ ਵਾਲੀ ਕੰਮਕਾਜੀ ਮਹਿਲਾ ਵੀ
ਕਿਚਨ ਦਾ ਸਾਰਾ ਕੰਮ ਕਰਦੀ ਸੀ ਮਹਾਂਨਗਰਾਂ ਅਤੇ ਸ਼ਹਿਰਾਂ ਦੀ ਅੱਜ ਦੀ ਜ਼ਿਆਦਾ ਬਿਜ਼ੀ ਅਤੇ ਭੱਜ-ਦੌੜ ਭਰੀ ਜ਼ਿੰਦਗੀ ’ਚ ਆਮ ਪਰਿਵਾਰਾਂ ਲਈ ਹੁਣ ਇਹ ਸੰਭਵ ਹੀ ਨਹੀਂ ਰਿਹਾ
ਆਵਾਜ਼ਾਈ ਅਤੇ ਸੰਚਾਰ ਦੇ ਸਾਧਨਾਂ ’ਚ ਬੇਸ਼ੱਕ ਬੇਹੱਦ ਤੇਜ਼ੀ ਆਈ ਹੈ ਪਰ ਨਾਲ ਹੀ ਕੰਮ ਦੇ ਘੰਟਿਆਂ ’ਚ ਵੀ ਵਾਧਾ ਹੋਇਆ ਹੈ ਅਜਿਹੇ ’ਚ ਇੱਕ ਪ੍ਰੋਫੈਸ਼ਨਲ ਜੋੜੇ ਲਈ ਬਿਨਾਂ ਸਹਾਇਕ ਦੇ ਘਰ ਚੱਲਣਾ ਅਸੰਭਵ ਹੀ ਹੈ ਮਜ਼ਬੂਤ ਆਰਥਿਕ ਸਥਿਤੀ ਦੇ ਪਰਿਵਾਰਾਂ ਦੀ ਗੈਰ ਕੰਮਕਾਜ਼ੀ ਮਹਿਲਾਵਾਂ ਫਿਰ ਕਿਵੇਂ ਬਿਨਾਂ ਮੇਡ ਦੇ ਕੰਮ ਚਲਾ ਸਕਦੀਆਂ ਹਨ? ਕਹਿਣ ਦਾ ਅਰਥ ਇਹ ਹੈ ਕਿ ਮੇਡ ਜਾਂ ਸਰਵੈਂਟ ਅਤੇ ਸ਼ਹਿਰਾਂ ਦੇ ਸਮਾਜਿਕ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੋ ਗਿਆ ਹੈ ਵੈਸੇ ਵੀ ਜਿੱਥੇ ਪਤੀ-ਪਤਨੀ ਦੋੋਵੇਂ ਕੰਮ ਕਰਦੇ ਹੋਣ ਅਤੇ ਪਰਿਵਾਰ ਦੀ ਆਮਦਨ ਕਾਫ਼ੀ ਹੋਵੇ, ਮੇਡ ਜਾਂ ਸਰਵੈਂਟ ਰੱਖਣਾ ਮਹਿੰਗਾ ਸੌਦਾ ਨਹੀਂ? ਹੋਰ ਖਰਚਿਆਂ ਦੇ ਮੁਕਾਬਲੇ ਮੇਡ ਜਾਂ ਸਰਵੈਂਟ ਰੱਖਣ ਦਾ ਖਰਚਾ ਤੁਲਨਾ ’ਚ ਘੱਟ ਹੀ ਪੈਂਦਾ ਹੈ ਅਤੇ ਲਾਭ ਜ਼ਿਆਦਾ ਬੈਠਦਾ ਹੈ
ਮੇਡ ਦੇ ਤੌਰ ’ਤੇ ਕੰਮ ਕਰਨ ਵਾਲੀਆਂ ਇਹ ਲੜਕੀਆਂ ਪੱਛੜੇ ਇਲਾਕਿਆਂ ਤੋਂ ਹੁੰਦੀਆਂ ਹਨ
ਅਸਲ ’ਚ ਜਿਹੜੇ ਸੂਬਿਆਂ ਅਤੇ ਖੇਤਰਾਂ ’ਚੋਂ ਇਹ ਲੜਕੀਆਂ ਆਉਂਦੀਆਂ ਹਨ ਉੱਥੇ ਸੁਵਿਧਾਵਾਂ ਦੀ ਗੱਲ ਤਾਂ ਦੂਰ ਪੇਟ ਭਰਨ ਲਈ ਦੋ ਵਕਤ ਦੀ ਰੋਟੀ, ਤਨ ਢਕਣ ਲਈ ਕੱਪੜੇ ਅਤੇ ਸਿਰ ’ਤੇ ਸਹੀ ਛੱਤ ਵੀ ਨਹੀਂ ਹੁੰਦੀ ਉੱਥੇ ਬਹੁਤ ਗਰੀਬੀ ਅਤੇ ਕਮੀ ਹੈ ਗਰੀਬੀ, ਭੁੱਖਮਰੀ ਅਤੇ ਕਮੀਆਂ ਨਾਲ ਬੇਹਾਲ ਵਿਅਕਤੀ ਕੀ ਕੁਝ ਨਹੀਂ ਕਰ ਸਕਦਾ? ਮੇਡ ਦੇ ਤੌਰ ’ਤੇ ਕੰਮ ਕਰਨ ਵਾਲੀਆਂ ਲੜਕੀਆਂ ਦਸ-ਬਾਰ੍ਹਾਂ ਸਾਲ ਤੋਂ ਲੈ ਕੇ ਵੀਹ-ਪੱਚੀ ਸਾਲ ਤੱਕ ਦੀਆਂ ਹੁੰਦੀਆਂ ਹਨ ਇਹ ਲੜਕੀਆਂ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਾਲਿਆਂ ਦੇ ਜੀਵਨ ਨੂੰ ਗਤੀ ਪ੍ਰਦਾਨ ਕਰਦੀਆਂ ਹਨ ਅਖੀਰ ਇਨ੍ਹਾਂ ਬਾਰੇ ਸੋਚਣਾ, ਇਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣਾ ਅਤੇ ਇਨ੍ਹਾਂ ਦੇ ਵਿਕਾਸ ਲਈ ਕੰਮ ਕਰਨਾ ਸਾਡਾ ਨੈਤਿਕ ਫਰਜ਼ ਹੀ ਨਹੀਂ, ਸਾਡੇ ਆਪਣੇ ਹਿੱਤ ’ਚ ਵੀ ਹੈ
ਕਿਉਂਕਿ ਮੇਡ ਤੋਂ ਬਿਨਾਂ ਸਾਡਾ ਕੰਮ ਚੱਲ ਹੀ ਨਹੀਂ ਸਕਦਾ, ਅਖੀਰ ਮੇਡ ਨੂੰ ਆਪਣੇ ਕੋਲ ਰੋਕੇ ਰੱਖਣ ਲਈ ਉਸ ਦਾ ਸਹੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਵੈਸੇ ਤਾਂ ਅਸੀਂ ਧਰਮ-ਕਰਮ ਦੇ ਨਾਂਅ ’ਤੇ ਪਤਾ ਨਹੀਂ ਕੀ-ਕੀ ਅਡੰਬਰ ਅਤੇ ਅਨਾਪ-ਸਨਾਪ ਖਰਚਾ ਕਰਦੇ ਰਹਿੰਦੇ ਹਾਂ ਪਰ ਜੋ ਲੋਕ ਸਾਡੀ ਸੇਵਾ ’ਚ ਲੱਗੇ ਹੁੰਦੇ ਹਨ, ਉਨ੍ਹਾਂ ਦੀ ਸਾਨੂੰ ਘੱਟ ਹੀ ਚਿੰਤਾ ਹੁੰਦੀ ਹੈ ਜੇਕਰ ਅਸੀਂ ਧਰਮ-ਕਰਮ ਦੇ ਨਾਂਅ ’ਤੇ ਅਡੰਬਰ ਅਤੇ ਅਨਾਪ-ਸ਼ਨਾਪ ਖਰਚਾ ਨਾ ਕਰਕੇ ਆਪਣੀ ਸੇਵਾ ’ਚ ਲੱਗੇ ਲੋਕਾਂ ਦੇ ਜੀਵਨ ਨੂੰ ਉੱਨਤ ਬਣਾਉਣ ਦਾ ਯਤਨ ਕਰੀਏ ਤਾਂ ਇਸ ਤੋਂ ਵੱਡਾ ਧਰਮ ਹੋ ਹੀ ਨਹੀਂ ਸਕਦਾ ਜੇਕਰ ਅਸੀਂ ਉਸ ਦੇ ਖਾਣ-ਪੀਣ ਦਾ ਸਹੀ ਧਿਆਨ ਰੱਖਾਂਗੇ ਤਾਂ ਉਸ ਦੀ ਸਿਹਤ ਠੀਕ ਰਹੇਗੀ ਅਤੇ ਉਹ ਆਸਾਨੀ ਨਾਲ ਹੋਰ ਜ਼ਿਆਦਾ ਕੰਮ ਕਰਨ ’ਚ ਸਮਰੱਥ ਹੋਵੇਗੀ
ਆਪਣੀ ਮੇਡ ਲਈ ਚੰਗੇ ਕੱਪੜੇ ਟਾੱਇਲੇਟਰੀਜ਼ ਹੀ ਖਰੀਦੋ ਕੋਈ ਵੀ ਬਿਮਾਰੀ ਹੋਣ ’ਤੇ ਫੌਰਨ ਉਸ ਦਾ ਇਲਾਜ ਕਰਵਾਓ ਜੇਕਰ ਤੁਹਾਡੀ ਮੇਡ ਸਾਫ਼-ਸੁਥਰੀ ਰਹਿੰਦੀ ਹੈ ਅਤੇ ਚੰਗੇ ਕੱਪੜੇ ਪਹਿਨਦੀ ਹੈ ਤਾਂ ਇਸ ਦਾ ਲਾਭ ਵੀ ਤੁਹਾਨੂੰ ਹੀ ਹੋਵੇਗਾ ਇਸ ਦੇ ਲਈ ਲੋਕ ਨਾ ਸਿਰਫ਼ ਤੁਹਾਡੀ ਪ੍ਰਸ਼ੰਸਾ ਕਰਨਗੇ ਸਗੋਂ ਤੁਹਾਡੇ ਘਰ ਦਾ ਵਾਤਾਵਰਨ ਵੀ ਖੁਸ਼ਨੁੰਮਾ ਬਣਿਆ ਰਹੇਗਾ ਤੁਹਾਡੇ ਬੱਚਿਆਂ ਅਤੇ ਘਰ ਦੇ ਹੋਰ ਮੈਂਬਰਾਂ ਨੂੰ ਇੱਕ ਵਧੀਆ ਸਹਾਇਕ ਮਿਲਣ ਨਾਲ ਉਨ੍ਹਾਂ ਦੇ ਜੀਵਨ ’ਚ ਸਕਾਰਾਤਮਕਤਾ ਦਾ ਵਿਕਾਸ ਹੋਵੇਗਾ
ਸਾਫ਼-ਸੁਥਰੀ ਅਤੇ ਸਿਹਤਮੰਦ ਮੇਡ ਦੇ ਹੋਣ ’ਤੇ ਬੱਚਿਆਂ ਅਤੇ ਘਰ ਦੇ ਹੋਰ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਅਤੇ ਇੰਫੈਕਸ਼ਨ ਦਾ ਖ਼ਤਰਾ ਨਹੀਂ ਰਹੇਗਾ ਜੇਕਰ ਘਰ ’ਚ ਕੋਈ ਬਜ਼ੁਰਗ ਹੈ ਅਤੇ ਤੁਹਾਡੇ ਕੰਮ ’ਤੇ ਜਾਣ ਤੋਂ ਬਾਅਦ ਇਕੱਲੀ ਰਹਿੰਦੀ ਹੈ ਤਾਂ ਉਸ ਦੀ ਦੇਖਭਾਲ ਅਤੇ ਇਕੱਲਾਪਣ ਦੂਰ ਕਰਨ ਲਈ ਤੁਹਾਡੀ ਮੇਡ ਤੋਂ ਚੰਗਾ ਸਹਾਇਕ ਹੋ ਹੀ ਨਹੀਂ ਸਕਦਾ
ਆਪਣੀ ਮੇਡ ਨੂੰ ਸ਼ਿਸ਼ਟਾਚਾਰ ਅਤੇ ਮੈਨਰਸ ਸਿਖਾਉਣਾ ਵੀ ਬਹੁਤ ਮਹੱਤਵਪੂਰਨ ਹੈ ਜਦੋਂ ਤੁਹਾਡੀ ਮੇਡ ਤੁਹਾਡੇ ਮਹਿਮਾਨਾਂ ਅਤੇ ਮਿਲਣ ਆਉਣ ਵਾਲਿਆਂ ਦਾ ਸਹੀ ਸਵਾਗਤ-ਸਤਿਕਾਰ ਕਰੇਗੀ ਤਾਂ ਇਸ ਨਾਲ ਨਾ ਸਿਰਫ ਤੁਹਾਨੂੰ ਜ਼ਿਆਦਾ ਖੁਸ਼ੀ ਹੋਵੇਗੀ ਸਗੋਂ ਤੁਹਾਡੇ ਬੱਚਿਆਂ ’ਚ ਵੀ ਸੁਭਾਵਿਕ ਤੌਰ ’ਤੇ ਇਨ੍ਹਾਂ ਗੁਣਾਂ ਦਾ ਵਿਕਾਸ ਸੰਭਵ ਹੋ ਸਕੇਗਾ ਜੇਕਰ ਤੁਸੀਂ ਆਪਣੀ ਮੇਡ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖੋਗੇ ਤਾਂ ਉਹ ਵੀ ਨਾ ਸਿਰਫ ਆਪਣੇ ਆਪ ਖੁਸ਼ੀ ਨਾਲ ਤੁਹਾਡਾ ਸਾਰਾ ਕੰਮ ਕਰੇਗੀ ਸਗੋਂ ਤੁਹਾਡੇ ਬੱਚਿਆਂ ’ਤੇ ਵੀ ਇਸ ਦਾ ਸਕਾਰਾਤਮਕ ਪ੍ਰਭਾਵ ਪਵੇਗਾ ਇਸ ’ਚ ਜ਼ਿਾਆਦਾਤਰ ਸੰਵੇਨਸ਼ੀਲਤਾ ਅਤੇ ਕੋਮਲਤਾ ਦਾ ਵਿਕਾਸ ਹੋ ਸਕੇਗਾ ਇਸ ’ਚ ਕੋਈ ਸ਼ੱਕ ਨਹੀਂ ਕਿ ਅਸੀਂ ਜਿਹੜੇ ਮੁੱਲਾਂ ਦਾ ਪੋਸ਼ਣ ਕਰਦੇ ਹਾਂ ਫਿਰ ਉਹ ਮੁੱਲ ਹੀ ਸਾਡਾ ਪੋਸ਼ਣ ਕਰਦੇ ਹਨ ਨੌਕਰ ਰੱਖਣਾ ਨਹੀਂ, ਤੁਹਾਡੇ ਨੌਕਰ ਜਾਂ ਸਹਾਇਕ ਜਿਹੜੇ ਹਾਲਾਤਾਂ ’ਚ ਰਹਿੰਦੇ ਹਨ, ਉਹ ਤੁਹਾਡੀ ਅਸਲ ਮਰਿਆਦਾ ਦਾ ਮਾਪੰਦਡ ਹੁੰਦਾ ਹੈ
ਸੀਤਾਰਾਮ ਗੁਪਤਾ