maintain curiosity for knowledge - sachi shiksha punjabi

ਗਿਆਨ ਪ੍ਰਾਪਤੀ ਦੀ ਜਗਿਆਸਾ ਬਣਾਏ ਰੱਖੋ

ਬ੍ਰਹਿਮੰਡ ’ਚ ਅਥਾਹ ਗਿਆਨ ਦਾ ਭੰਡਾਰ ਹੈ ਮਨੁੱਖ ਸਾਰੀ ਉਮਰ ਜੇਕਰ ਚਾਹੇ ਤਾਂ ਗਿਆਨ ਪ੍ਰਾਪਤ ਕਰ ਸਕਦਾ ਹੈ ਬਸ ਉਸ ’ਚ ਇੱਛਾ ਹੋਣੀ ਚਾਹੀਦੀ ਹੈ ਗਿਆਨ ਪ੍ਰਾਪਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਉਹ ਕਿਸੇ ਤੋਂ ਵੀ ਲਿਆ ਜਾ ਸਕਦਾ ਹੈ ਜਗਿਆਸੂ ਵਿਅਕਤੀ ਆਪਣੀ ਗਿਆਨ ਦੀ ਪਿਆਸ ਨੂੰ ਸ਼ਾਂਤ ਕਰਨ ਲਈ ਜਿੱਥੇ ਵੀ ਬੈਠਦਾ ਹੈ, ਉੱਥੋਂ ਗਿਆਨ ਪਾ ਲੈਂਦਾ ਹੈ ਉਸ ਦੇ ਲਈ ਕੋਈ ਵੀ ਵਿਸ਼ਾ ਅਛੂਤਾ ਨਹੀਂ ਰਹਿ ਜਾਂਦਾ ਪ੍ਰਤਿਭਾ ਦਾ ਧਨੀ ਅਜਿਹਾ ਵਿਅਕਤੀ ਕਿਸੇ ਵੀ ਵਿਸ਼ੇ ’ਤੇ ਘੰਟਿਆਂਬਧੀ ਚਰਚਾ ਕਰ ਸਕਦਾ ਹੈ

Also Read :-

ਇੱਥੇ ਉਸ ਪੁਸਤਕੀ ਗਿਆਨ ਦੀ ਚਰਚਾ ਨਹੀਂ ਕੀਤੀ ਜਾ ਰਹੀ ਜੋ ਸਿੱਖਿਆ ਗ੍ਰਹਿਣ ਕਰਦੇ ਸਮੇਂ ਮਨੁੱਖ ਹਾਸਲ ਕਰਦਾ ਹੈ ਜੀਵਨ ਦੇ ਅਨੁਭਵ ਨਾਲ ਜੋ ਗਿਆਨ ਹਾਸਲ ਕੀਤਾ ਜਾਂਦਾ ਹੈ, ਉਹ ਵੀ ਮਹੱਤਵਪੂਰਨ ਹੁੰਦਾ ਹੈ ਪਰ ਇੱਥੇ ਅਸੀਂ ਉਸ ਜਗਿਆਸੂ ਦੀ ਗੱਲ ਕਰ ਰਹੇ ਹਾਂ ਜੋ ਸਕੂਲ-ਕਾਲਜ ਦੇ ਗਿਆਨ ਤੋਂ ਵੀ ਜ਼ਿਆਦਾ ਕੁਝ ਹੋਰ ਜਾਣਨਾ ਚਾਹੁੰਦਾ ਹੈ ਆਪਣੇ ਗਿਆਨ ਦਾ ਵਿਸਥਾਰ ਕਰਕੇ ਉਹ ਅਸਲ ’ਚ ਆਪਣੀ ਗਿਆਨ ਦੀ ਪਿਆਸ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ

ਉਸ ਨੂੰ ਹਰ ਸਮੇਂ ਕੁਝ ਹੋਰ, ਕੁਝ ਹੋਰ ਜਾਣਨ ਦੀ ਭੁੱਖ ਰਹਿੰਦੀ ਹੈ, ਜਿਸ ਨੂੰ ਸ਼ਾਂਤ ਕਰਨ ਲਈ ਉਹ ਸਦਾ ਯਤਨਸ਼ੀਲ ਰਹਿੰਦਾ ਹੈ ਹੁਣ ਵਿਚਾਰ ਕਰਦੇ ਹਾਂ ਕਿ ਅਜਿਹਾ ਵਿਅਕਤੀ ਕਿਸੇ ਕੋਲ ਬੈਠ ਕੇ ਗਿਆਨ ਕਿਵੇਂ ਪ੍ਰਾਪਤ ਕਰਦਾ ਹੈ? ਜਿਸ ਕੋਲ ਉਹ ਬੈਠਦਾ ਹੈ, ਉਹ ਉਸ ਤੋਂ ਬੋਰ ਨਹੀਂ ਹੁੰਦਾ? ਇਸ ਵਿਸ਼ੇ ’ਚ ਹੇਠ ਲਿਖੇ ਸਲੋਕ ਦਾ ਆਸਰਾ ਲੈਂਦੇ ਹਾਂ ਇਸ ’ਚ ਕਵੀ ਨੇ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ-

ਯ: ਪਠਤਿ ਲਿਖਤਿ ਪਸ਼ਯਤਿ
ਪਰਿਪ੍ਰਚਛਤਿ ਪੰਤਿਤਾਨ ਉਪਾਸ਼੍ਰਯਤਿ
ਤਸਯ ਦਿਵਾਕਰਕਿਰਨੈ: ਨਲਿਨੀ
ਦਲੰ ਇਵ ਵਿਸਤਾਰਿਕਾ ਬੁੱਧੀ:

ਭਾਵ ਜੋ ਵਿਅਕਤੀ ਜਗਿਆਸੂ ਹੁੰਦਾ ਹੈ, ਉਹ ਪੜ੍ਹਦਾ ਹੈ, ਲਿਖਦਾ ਹੈ, ਦੇਖਦਾ ਹੈ ਅਤੇ ਸਵਾਲ ਪੁੱਛਦਾ ਹੈ, ਬੁੱਧੀਮਾਨਾਂ ਦਾ ਆਸਰਾ ਲੈਂਦਾ ਹੈ ਉਸ ਦੀ ਬੁੱਧੀ ਉਸੇ ਪ੍ਰਕਾਰ ਵਧਦੀ ਹੈ ਜਿਵੇਂ ਕਿ ਸੂਰਜ ਦੀਆਂ ਕਿਰਨਾਂ ਨਾਲ ਕਮਲ ਦੀਆਂ ਪੰਖੁੜੀਆਂ ਇਹ ਸਲੋਕ ਸਾਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਜਗਿਆਸੂ ਦਾ ਗਿਆਨ ਦਿਨ-ਪ੍ਰਤੀ-ਦਿਨ ਉਸੇ ਤਰ੍ਹਾਂ ਵਧਦਾ ਰਹਿੰਦਾ ਹੈ ਜਿਵੇਂ ਸੂਰਜ ਦੇ ਚੜ੍ਹਨ ’ਤੇ ਕਮਲ ਦੇ ਫੁੱਲਾਂ ਦੀਆਂ ਪੰਖੁੜੀਆਂ ਕਮਲ ਦੇ ਫੁੱਲ ਨਾਲ ਹੀ ਉਸ ਦੇ ਗਿਆਨ ਦੀ ਤੁਲਨਾ ਕਵੀ ਨੇ ਇਸ ਲਈ ਕੀਤੀ ਹੈ ਕਿ ਰਾਤ ਦੇ ਸਮੇਂ ਕਮਲ ਦਾ ਫੁੱਲ ਸਿਮਟ ਜਾਂਦਾ ਹੈ ਜਦੋਂ ਸੂਰਜ ਦੇਵਤਾ ਉਘਦਾ ਹੈ ਉਦੋਂ ਉਸ ਦੀਆਂ ਸਾਰੀਆਂ ਪੰਖੁੜੀਆਂ ਖਿੜ ਜਾਂਦੀਆਂ ਹਨ ਜਗਿਆਸੂ ਪੜ੍ਹ ਕੇ, ਲਿਖ ਕੇ ਅਤੇ ਸਵਾਲ ਪੁੱਛ ਕੇ ਆਪਣੇ ਗਿਆਨ ’ਚ ਵਾਧਾ ਕਰਦਾ ਹੈ ਉਸ ਦਾ ਗਿਆਨ ਕਮਲ ਦੇ ਫੁੱਲ ਵਾਂਗ ਖਿੜਨ ਲਗਦਾ ਹੈ

ਗਿਆਨ ਪ੍ਰਾਪਤ ਕਰਨ ਵਾਲੇ ਮਨੁੱਖ ਦਾ ਰੰਗ-ਰੂਪ, ਉਸ ਦੀ ਜਾਤੀ ਅਤੇ ਉਮਰ ਕੋਈ ਮਾਇਨੇ ਨਹੀਂ ਰੱਖਦੀ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਉਹ ਕਿਸੇ ਵੀ ਵਿਦਵਾਨ ਨੂੰ ਹੈਰਾਨ ਕਰ ਸਕਦਾ ਹੈ ਉਸ ਦੀ ਖੁਸ਼ਬੂ ਚਾਰੇ ਪਾਸੇ ਫੈਲ ਜਾਂਦੀ ਹੈ ਉਹ ਵਿਅਕਤੀ ਕਿਸੇ ਦਾ ਵੀ ਮਾਰਗਦਰਸ਼ਨ ਕਰ ਸਕਦਾ ਹੈ ਅਜਿਹੇ ਵਿਅਕਤੀ ਕੋਲ ਗਿਆਨ ਦਾ ਬੇਅੰਤ ਖਜ਼ਾਨਾ ਹੁੰਦਾ ਹੈ ਮਾਂ ਸਰਸਵਤੀ ਦੀ ਉਸ ’ਤੇ ਵਿਸ਼ੇਸ਼ ਕ੍ਰਿਪਾ ਬਣੀ ਰਹਿੰਦੀ ਹੈ ਕੁਝ ਲੋਕ ਉਸ ਨਾਲ ਈਰਖਾ ਵੀ ਕਰ ਸਕਦੇ ਹਨ, ਉਸ ਨੂੰ ਚਿਪਕੂ ਕਹਿ ਕੇ ਉਸ ਦਾ ਮਜ਼ਾਕ ਵੀ ਉਡਾ ਸਕਦੇ ਹਨ ਪਰ ਜਿਸ ਨੂੰ ਗਿਆਨ ਪ੍ਰਾਪਤ ਕਰਨ ਦਾ ਨਸ਼ਾ ਹੋਵੇ ਉਹ ਇਨ੍ਹਾਂ ਸਭ ਉਕਤੀਆਂ ਨੂੰ ਸੁਣ ਕੇ ਵੀ ਅਣਦੇਖਿਆ ਕਰ ਦਿੰਦਾ ਹੈ ਉਹ ਆਪਣੇ ਕੋਲ ਆ ਕੇ ਬੈਠਣ ਵਾਲੇ ਦੇ ਗਿਆਨ ਦਾ ਕੁਝ ਅੰਸ਼ ਗ੍ਰਹਿਣ ਕਰ ਲੈਣਾ ਚਾਹੁੰਦਾ ਹੈ

ਮਨੀਸ਼ੀ ਕਹਿੰਦੇ ਹਨ:-
ਬੂੰਦ ਬੂੰਦ ਸੇ ਘਟ ਭਰ ਜਾਤਾ ਹੈ
ਉਸੇ ਤਰ੍ਹਾਂ ਥੋੜ੍ਹਾ-ਥੋੜ੍ਹਾ ਗਿਆਨ ਬਟੋਰਦੇ ਹੋਏ ਕੋਈ ਵੀ ਮਨੁੱਖ ਗਿਆਨੀ ਬਣ ਸਕਦਾ ਹੈ ਆਪਣੇ ਗਿਆਨ ਦੇ ਉੱਜਵਲ ਪ੍ਰਕਾਸ਼ ਨਾਲ ਉਹ ਚਾਰੇ ਦਿਸ਼ਾਵਾਂ ’ਚ ਉਜਾਲਾ ਕਰ ਦਿੰਦਾ ਹੈ ਗਿਆਨੀ ਨੂੰ ਆਪਣੇ ਗਿਆਨ ’ਤੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਨਾ ਹੀ ਗਿਆਨ ਦੇ ਬਾਰੇ ਉਸ ਨੂੰ ਕਿਸੇ ਵਿਅਕਤੀ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਜਿਹਾ ਗਿਆਨਵਾਨ ਮਨੁੱਖ ਸਭ ਦਾ ਪਿਆਰਾ ਬਣ ਜਾਂਦਾ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!