pay back the debt of the society -sachi shiksha punjabi

ਸਮਾਜ ਦਾ ਕਰਜ਼ ਵੀ ਮੋੜੋ

ਅਸੰਭਵ ਜਿਹਾ ਪ੍ਰਤੀਤ ਹੋਣ ਵਾਲਾ ਕੋਈ ਵੀ ਕੰਮ, ਸਮਰੱਥਾਵਾਨ ਲਈ ਖੱਬੇ ਹੱਥ ਦੀ ਖੇਡ ਵਰਗਾ ਹੁੰਦਾ ਹੈ, ਸ਼ਕਤੀਸ਼ਾਲੀ ਵਿਅਕਤੀ ਕਿਸੇ ਵੀ ਕਠਿਨ ਕੰਮ ਨੂੰ ਚੁਟਕੀ ਵਜਾਉਂਦੇ ਹੀ ਖ਼ਤਮ ਕਰ ਦਿੰਦਾ ਹੈ ਇਹ ਉਸ ਦੀ ਕੁਸ਼ਲਤਾ ਦਾ ਪ੍ਰਮਾਣ ਹੁੰਦਾ ਹੈ ਸ਼ਕਤੀ ਦੀ ਵਰਤੋਂ ਉਹ ਪਰਉਪਕਾਰ ਲਈ ਕਰਦਾ ਹੈ, ਫਿਰ ਉਹ ਪੂਜਣਯੋਗ ਬਣ ਜਾਂਦਾ ਹੈ ਉਸ ਦੇ ਸਾਹਮਣੇ ਕੋਈ ਕਿਸੇ ’ਤੇ ਅੱਤਿਆਚਾਰ ਕਰੇ, ਉਹ ਕਿਸੇ ਵੀ ਸ਼ਰਤ ’ਤੇ ਇਸ ਨੂੰ ਸਹਿਣ ਨਹੀਂ ਕਰ ਸਕਦਾ

Also Read :-

ਮਹਾਂਭਾਰਤ ਦੇ ਉਦਯੋਗ ਤਿਉਹਾਰ ’ਚ ਮਹਾਂਰਿਸ਼ੀ ਵੇਦ ਵਿਆਸ ਨੇ ਹੇਠ ਲਿਖੇ ਸਲੋਕ ’ਚ ਦੱਸਿਆ ਹੈ ਕਿ ਤਿੰੰਨ ਤਰ੍ਹਾਂ ਦੇ ਲੋਕਾਂ ਨੂੰ ਇਹ ਧਰਤੀ ਧੰਨ-ਧਾਨਿਆ ਦਿੰਦੀ ਹੈ-

ਸੁਵਰਨਪੁਸ਼ਪਾਂ ਪ੍ਰਥਿਵੀਂ ਚਿਨਵੰਤੀ ਪੁਰਸ਼ਾਸਤਰਯਰੂ
ਸ਼ੂਰਸਚ ਕ੍ਰਤਵਿਦਸ਼ਚ ਯਸ਼ਚ ਜਾਨਾਤਿ ਸੇਵਿਤੁਮ

ਅਰਥਾਤ ਇਸ ਧਰਤੀ ’ਤੇ ਤਿੰਨ ਤਰ੍ਹਾਂ ਦੇ ਵਿਅਕਤੀ ਸੁਵਰਨ ਪੁਸ਼ਪੋਂ ਨੂੰ ਚੁਣਦੇ ਹਨ-ਸੂਰਵੀਰ, ਵਿਦਵਾਨ ਅਤੇ ਸ਼ਕਤੀ ਨੂੰ ਸੇਵਾਰਥ ਲਗਾਉਣ ਵਾਲੇ ਮਹਾਂਰਿਸ਼ੀ ਵੇਦ ਵਿਆਸ ਸਮਝਾਉਂਦੇ ਹਨ ਕਿ ਔਖੇ ਤੋਂ ਔਖਾ ਕੰਮ ਕਰਨ ਵਾਲੇ ਭਾਵ ਸੁਵਰਨ ਪੁਸ਼ਪ ਜੋ ਆਮ ਇਨਸਾਨ ਦੀ ਪਹੁੰਚ ਤੋਂ ਬਹੁਤ ਦੂਰ ਹੁੰਦੇ ਹਨ, ਉਨ੍ਹਾਂ ਨੂੰ ਚੁਣਨ ਵਾਲੇ ਵਿਰਲੇ ਹੀ ਲੋਕ ਹੁੰਦੇ ਹਨ ਜੇਕਰ ਹਰ ਕਿਸੇ ਨੂੰ ਉਹ ਫੁੱਲ ਸਰਲਤਾ ਨਾਲ ਪ੍ਰਾਪਤ ਹੋ ਜਾਣ, ਤਾਂ ਉਨ੍ਹਾਂ ਦਾ ਮੁੱਲ ਹੀ ਨਹੀਂ ਰਹਿ ਜਾਵੇਗਾ

ਅਸੀਂ ਸਭ ਲੋਕਾਂ ਨੇ ਤਾਂ ਸ਼ਾਇਦ ਉਨ੍ਹਾਂ ਦੇ ਵਿਸ਼ੇ ’ਚ ਸਿਰਫ਼ ਕਿੱਸੇ ਕਹਾਣੀਆਂ ’ਚ ਹੀ ਪੜਿ੍ਹਆ ਹੈ, ਉਨ੍ਹਾਂ ਨੂੰ ਕਦੇ ਦੇਖਿਆ ਨਹੀਂ ਹੈ ਅਸੀਂ ਸਭ ਉਨ੍ਹਾਂ ਤੋਂ ਅਣਜਾਣ ਹਾਂ ਜੋ ਸੂਰਵੀਰ ਵਿਅਕਤੀ ਹਨ ਉਹ ਆਪਣੇ ਵੀਰਤਾ ਨੂੰ ਨਿਭਾਉਂਦੇ ਹਨ ਉਨ੍ਹਾਂ ਦੀ ਵੀਰਤਾ ਦੇਸ਼, ਧਰਮ, ਘਰ-ਪਰਿਵਾਰ ਅਤੇ ਸਮਾਜ ਲਈ ਹੁੰਦੀ ਹੈ ਸਮਾਂ ਆਉਣ ’ਤੇ ਆਪਣੇ ਇਸ ਫਰਜ਼ ਤੋਂ ਉਹ ਮੂੰਹ ਨਹੀਂ ਮੋੜਦੇ, ਸਗੋਂ ਡਟ ਕੇ ਸਾਹਮਣਾ ਕਰਦੇ ਹਨ ਅਜਿਹੇ ਲੋਕ ਦੇਸ਼ ਅਤੇ ਸਮਾਜ ਲਈ ਰਤਨ ਹੁੰਦੇ ਹਨ ਲੋਕ ਜ਼ਰੂਰਤ ਪੈਣ ’ਤੇ ਇਨ੍ਹਾਂ ਨੂੰ ਵੱਡੀ ਉਮੀਦ ਨਾਲ ਦੇਖਦੇ ਹਨ ਇਹ ਲੋਕ ਵੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਦੇ ਦਿਸਦੇ ਹਨ

ਵਿਦਵਾਨ ਆਪਣੇ ਗਿਆਨ ਨੂੰ ਕੰਮ ਦੇ ਰੂਪ ’ਚ ਤਬਦੀਲ ਕਰਦੇ ਹਨ ਉਹ ਆਪਣੇ ਗਿਆਨ ਦੇ ਜ਼ੋਰ ’ਤੇ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਦੇ ਗਿਆਨ ਦੀ ਪ੍ਰੀਖਿਆ ਇਹੀ ਹੁੰਦੀ ਹੈ ਕਿ ਉਹ ਆਪਣੇ ਗਿਆਨ ਦੀ ਵਰਤੋਂ ਸਮਾਜ ਦੇ ਹਿੱਤਾਰਥ ਕਰਨ ਗੈਰ ਜ਼ਰੂਰਤਮੰਦ ਵਾਦ-ਵਿਵਾਦ ਨਾ ਕਰਨ ਫਿਰ ਉਨ੍ਹਾਂ ਦੇ ਗਿਆਨ ਦੀ ਸਾਰਥਿਕਤਾ ਹੁੰਦੀ ਹੈ ਜੇਕਰ ਉਹ ਆਪਣੇ ਗਿਆਨ ਨਾਲ ਲੋਕਾਂ ਨੂੰ ਉਲਟ ਦਿਸ਼ਾ ਦਿੰਦੇ ਹਨ, ਤਾਂ ਉਨ੍ਹਾਂ ਦਾ ਗਿਆਨ ਬਿਨਾ ਮਤਲਬ ਦਾ ਹੋ ਜਾਂਦਾ ਹੈ ਬਹੁਤ ਕਠਿਨਤਾ ਨਾਲ ਹਾਸਲ ਕੀਤੇ ਗਏ ਗਿਆਨ ਨੂੰ ਜੀਵਨ ’ਚ ਅਪਣਾਉਣਾ ਹੀ ਉਹ ਅਸਲ ਕਸੌਟੀ ਹੁੰਦੀ ਹੈ, ਜਿਸ ’ਚ ਉਸ ਨੂੰ ਖਰ੍ਹਾ ਉੱਤਰਨਾ ਹੁੰਦਾ ਹੈ

ਆਪਣੀ ਸ਼ਕਤੀ ਨੂੰ ਜੋ ਮਨੁੱਖ ਸੇਵਾਰਥ ਲਗਾਉਂਦੇ ਹਨ, ਉਹ ਉਸ ਦੀ ਦੁਰਵਰਤੋਂ ਨਹੀਂ ਕਰਦੇ ਹਨ ਆਪਣੀ ਸ਼ਕਤੀ ਦੀ ਵਰਤੋਂ ਪਰਉਪਕਾਰ ਲਈ ਕਰਦੇ ਹਨ ਆਪਣੀ ਸ਼ਕਤੀ ਦੀ ਵਰਤੋਂ ਉਹ ਦੂਜਿਆਂ ਨੂੰ ਸਤਾਉਣ ਲਈ ਨਹੀਂ ਕਰਦੇ ਅਸਹਾਇ ਅਤੇ ਕਮਜ਼ੋਰਾਂ ਦੇ ਸਹਾਇਕ ਬਣ ਕੇ ਉਹ ਸਮਾਜ ਦੇ ਮਸੀਹਾ ਬਣ ਜਾਂਦੇ ਹਨ ਉਨ੍ਹਾਂ ਦੇ ਜੀਵਨ ਦਾ ਟੀਚਾ ਇਹੀ ਹੁੰਦਾ ਹੈ ਕਿ ਉਹ ਆਪਣੀ ਸ਼ਕਤੀ ਦੀ ਦੁਰਵਰਤੋਂ ਨਹੀਂ ਕਰਨਗੇ ਉਸ ਦੀ ਵਰਤੋਂ ਉਹ ਸਦਾ ਸਕਾਰਾਤਮਕ ਕੰਮਾਂ ਲਈ ਕਰਕੇ ਮਹਾਨ ਬਣਦੇ ਹਨ

ਹਰੇਕ ਮਨੁੱਖ ’ਤੇ ਸਮਾਜ ਦਾ ਕੁਝ ਕਰਜ਼ ਹੁੰਦਾ ਹੈ ਉਹ ਸਮਾਜ ’ਚ ਰਹਿੰਦੇ ਹੋਏ ਉਸ ਤੋਂ ਬਹੁਤ ਕੁਝ ਲੈਂਦਾ ਹੈ, ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਜੋ ਵੀ ਉਸ ਦੀ ਸਮਰੱਥਾ ਹੈ, ਉਸ ਦੇ ਅਨੁਸਾਰ ਉਹ ਸਮਾਜ ਨੂੰ ਬਦਲੇ ’ਚ ਕੁਝ ਵਾਪਸ ਕਰੇ ਸੂਰਵੀਰ ਆਪਣੀ ਵੀਰਤਾ ਦੇ ਬਲ ’ਤੇ ਦੇਸ਼ ਦੀ ਸੁਰੱਖਿਆ ਕਰ ਸਕਦਾ ਹੈ ਵਿਦਵਾਨ ਆਪਣੇ ਗਿਆਨ ਨੂੰ ਹੋਰ ਲੋਕਾਂ ’ਚ ਵੰਡਣ ਦਾ ਕੰਮ ਕਰ ਸਕਦਾ ਹੈ ਸ਼ਕਤੀ ਦੀ ਵਰਤੋਂ ਮਨੁੱਖ ਸਮਾਜ ਦੇ ਅਸਹਾਇ ਵਰਗ ਨੂੰ ਮੱਦਦ ਦੇ ਕੇ ਕਰ ਸਕਦੇ ਹਨ

ਕਹਿਣ ਦਾ ਅਰਥ ਇਹ ਹੈ ਕਿ ਜੋ ਵੀ ਮਨੁੱਖ ਕੋਲ ਹੈ, ਉਸ ਨੂੰ ਦੇਸ਼ ਅਤੇ ਸਮਾਜ ਦੇ ਹਿਤਾਰਥ ਵਰਤੋਂ ਕਰਨੀ ਚਾਹੀਦੀ ਹੈ ਤਦ ਮਨੁੱਖੀ ਜੀਵਨ ਦੀ ਸਾਰਥਿਕਤਾ ਹੁੰਦੀ ਹੈ ਨਹੀਂ ਤਾਂ ਮਨੁੱਖ ਦਾ ਇਹ ਜੀਵਨ ਅਸਫਲ ਜਾਂ ਵਿਅਰਥ ਹੋ ਜਾਂਦਾ ਹੈ ਅਜਿਹੇ ਸਤਿਕਾਰ ਕਰਨ ਵਾਲੇ ਇਹ ਮਹਾਨ ਮਨੁੱਖ ਆਪਣੇ ਕੰਮਾਂ ਨਾਲ ਔਖੇ ਯਤਨਾਂ ਨੂੰ ਚੁਣਦੇ ਹਨ ਜਾਂ ਪ੍ਰਾਪਤ ਕਰਦੇ ਹਨ ਹਰ ਵਿਅਕਤੀ ਦੇ ਵੱਸ ਦੀ ਗੱਲ ਇਹ ਨਹੀਂ ਹੋ ਸਕਦੀ ਅਖੀਰ ਮਨੁੱਖ ਨੂੰ ਸਦਾ ਜੀਵਨ ਉਪਯੋਗੀ ਇਨ੍ਹਾਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!