feeding bread to cow is our ancient culture natural environment created for the care of cows revered guru ji - sachi shiksha punjabi

ਗਊ ਨੂੰ ਰੋਟੀ ਖੁਆਉਣਾ ਸਾਡੀ ਪੁਰਾਤਨ ਸੰਸਕ੍ਰਿਤੀ, ਗਾਵਾਂ ਦੀ ਸੰਭਾਲ ਲਈ ਬਣੇ ਨੈਚੂਰਲੀ ਵਾਤਾਵਰਨ: ਪੂਜਨੀਕ ਗੁਰੂ ਜੀ

ਗਾਂ ਨੂੰ ਭਾਰਤੀ ਸੰਸਕ੍ਰਿਤੀ ਦਾ ਅਭਿੰਨ ਅੰਗ ਦੱਸਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਵਰਤਮਾਨ ਦੌਰ ’ਚ ਗਾਵਾਂ ਲਈ ਰਾਮ ਰਾਜ ਵਰਗਾ ਮਾਹੌਲ ਬਣਾਉਣ ਦੀ ਸਖ਼ਤ ਜ਼ਰੂਰਤ ਹੈ ਅੱਜ-ਕੱਲ੍ਹ ਦੇਖਦੇ ਹਾਂ ਕਿ ਗਊਆਂ ਰੋਡ ’ਤੇ ਬੜੀਆਂ ਘੁੰਮਦੀਆਂ ਹਨ

ਕਿਤੇ ਸਾਂਢ ਭਿੜ ਰਹੇ ਹਨ ਗਊਚਰ ਜ਼ਮੀਨ, ਇੱਕ ਜ਼ਮੀਨ ਹੁੰਦੀ ਹੈ, ਜੋ ਅਸੀਂ ਬਾਗੜੀ ’ਚ ਸੁਣਿਆ ਉੱਧਰ ਰਾਜਸਥਾਨ ’ਚ, ਯਾਨੀ ਗਊ ਲਈ ਸਪੈਸ਼ਲ ਜਗ੍ਹਾ, ਰਹਿਣ ਲਈ, ਖਾਣ ਲਈ ਦਿੱਤੀ ਜਾਂਦੀ ਸੀ ਰਾਜਾ-ਮਹਾਰਾਜਾ ਹੁੰਦੇ ਸਨ ਜਾਂ ਅੱਜ ਵੀ ਹੋ ਸਕਦਾ ਹੈ ਵੈਸਾ ਹੀ ਹੋਵੇ ਤਾਂ ਉਹ ਸਪੈਸ਼ਲੀ ਜ਼ਮੀਨ ਹੁੰਦੀ ਤਾਂ ਅਗਰ ਉਹ ਲੀਜ਼ ’ਤੇ ਮਿਲੇ, ਉਸ ’ਤੇ ਤੁੁਸੀਂ ਟਿਊਬਵੈੱਲ ਲਗਾਓ, ਉਸ ’ਤੇ ਖੁੱਲ੍ਹੇ ਸ਼ੈੱਡ ਵਗੈਰਾ ਹੋਣ, ਵੱਡੇ-ਵੱਡੇ ਦਰਖੱਤ ਹੋਣ ਅਤੇ ਜੋ ਗਊਆਂ ਹਨ ਜਾਂ ਸਾਂਢ ਹਨ ਉਹ ਉੱਥੇ ਵਿਚਰਨ ਤਾਂ ਨੈਚੂਰਲੀ ਇੱਕ ਉਹ ਵਾਤਾਵਰਨ ਮਿਲੇ, ਜੋ ਮੰਨ ਲੈਂਦੇ ਹਾਂ ਕਦੇ ਸਤਿਯੁਗ ’ਚ ਹੁੰਦਾ ਹੋਵੇਗਾ ਕਿ ਖੁੱਲ੍ਹੇ ਵਾਤਾਵਰਨ ’ਚ ਉਹ ਘੁੰਮ ਰਹੀਆਂ ਹਨ, ਉਨ੍ਹਾਂ ਦੇ ਗਲੇ ’ਚ ਰੱਸਾ ਨਹੀਂ ਹੈ, ਉਹ ਚਰ ਰਹੀਆਂ ਹਨ, ਕਿਤੇ ਖਾ ਰਹੀਆਂ ਹਨ ਤਾਂ ਇਹ ਇੱਕ ਫਰਜ਼ ਬਣਦਾ ਹੈ ਕਿ ਸਾਨੂੰ ਵੀ ਆਪਣੀ ਵਿਰਾਸਤ ਸੰਭਾਲਣੀ ਚਾਹੀਦੀ ਹੈ

ਸਾਡੀ ਸੰਸਕ੍ਰਿਤੀ ਸੰਭਾਲਣੀ ਚਾਹੀਦੀ ਹੈ ਪੂਜਨੀਕ ਗੁਰੂ ਜੀ ਨੇ 15 ਜੁਲਾਈ ਨੂੰ ਬਰਨਾਵਾ ਆਸ਼ਰਮ ਤੋਂ ਆੱਨ-ਲਾਈਨ ਰੂਹਾਨੀ ਮਜਲਿਸ ਪ੍ਰੋਗਰਾਮ ਦੌਰਾਨ ਗਾਂ ਦੇ ਦੁੱਧ, ਗੋਹੇ, ਗਊਮੂਤਰ ਅਤੇ ਸਪਰਸ਼ ਦੇ ਵਿਗਿਆਨਕ ਅਤੇ ਲਾਭਦਾਇਕ ਪਹਿਲੂਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਪੂਜਨੀਕ ਗੁਰੂ ਨੇ ਫਰਮਾਇਆ ਕਿ ਗਊ ਦਾ ਬਹੁਤ ਵੱਡਾ ਮਹੱਤਵ ਹੈ, ਇਸ ਲਈ ਅਸੀਂ ਇਸ ਨੂੰ ਗਊ ਮਾਤਾ ਕਹਿੰਦੇ ਹਾਂ ਗਊ ਦਾ ਦੁੱਧ ਸਰਵੋਤਮ ਹੈ ਬਹੁਤ ਸਾਰੀਆਂ ਚੀਜ਼ਾਂ ’ਚ ਇਹ ਜੋ ਵੀ ਖਾਂਦੀ ਹੈ ਉਸ ਨੂੰ ਬਹੁਤ ਤੇਜ਼ੀ ਨਾਲ ਦੁੱਧ ’ਚ ਬਦਲ ਦਿੰਦੀ ਹੈ ਗਊ ਦੇ ਉੱਪਰ ਤੁਸੀਂ ਹੱਥ ਫੇਰੋਗੇ ਤਾਂ ਤੁਹਾਨੂੰ ਪਾੱਜ਼ੀਟਿਵ ਐਨਰਜ਼ੀ ਜ਼ਰੂਰ ਆਏਗੀ ਕਿਸੇ ਪਸ਼ੂ ’ਤੇ ਹੱਥ ਫੇਰ ਲਓ ਅਤੇ ਗਊ ’ਤੇ ਹੱਥ ਫੇਰ ਲਓ ਉਸ ’ਚ ਤੁਹਾਨੂੰ ਅੰਤਰ ਜ਼ਰੂਰ ਮਹਿਸੂਸ ਹੋਵੇਗਾ ਦੂਜੀ ਗੱਲ ਗਊ ਦੇ ਮਲਮੂਤਰ ’ਚ ਐਂਟੀ ਬੈਕਟੀਰੀਆ ਤੱਤ ਹੁੰਦੇ ਹਨ

ਆਪ ਜੀ ਨੇ ਫਰਮਾਇਆ ਕਿ ਅਸੀਂ ਰਾਜਸਥਾਨ ਦੇ ਵਾਸੀ ਹਾਂ ਅਤੇ 1972-73 ’ਚ ਸਾਡੇ ਜੋ ਚੁੱਲੇ੍ਹ-ਚੌਂਕੇ ਹੁੰਦੇ ਸਨ, ਉਸ ’ਚ ਗਊ ਦਾ ਗੋਹਾ ਅਤੇ ਪੇਸ਼ਾਬ ਮਿੱਟੀ ’ਚ ਗੁੰਨ੍ਹ ਕੇ ਉੱਥੇ ਪੋਚਾ ਜ਼ਰੂਰ ਲਗਾਇਆ ਜਾਂਦਾ ਸੀ ਅਤੇ ਬਾਲਟੀ ’ਚ ਭਿਓਂ ਕੇ ਉਹ ਰੱਖ ਦਿੱਤਾ ਜਾਂਦਾ ਸੀ ਬਾਅਦ ’ਚ ਉਸ ਨਾਲ ਪੋਚਾ ਸਭ ਜਗ੍ਹਾ ਲਗਾਇਆ ਜਾਂਦਾ ਸੀ ਇਹੀ ਨਹੀਂ, ਕਿਸੇ ਦੇ ਬੱਚਾ ਹੁੰਦਾ ਸੀ ਤਾਂ ਉਸ ਕੱਚੇ ਮਕਾਨ ’ਚ ਵੀ ਗਊ ਦੇ ਮਲਮੂਤਰ ਨੂੰ ਮਿਲਾ ਕੇ ਮਿੱਟੀ ਦਾ ਪੋਚਾ ਲੱਗਦਾ ਸੀ ਗਊਮੂਤਰ ਅਤੇ ਗੋਹੇ ਮਿਲੀ ਮਿੱਟੀ ਦਾ ਪੋਚਾ ਲਗਾਉਣ ਨਾਲ ਬਿਮਾਰੀਆਂ ਨਹੀਂ ਆਉਂਦੀਆਂ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਹੁਣ ਤੁਸੀਂ ਆਪਣੇ ਆਪ ਨੂੰ ਹਾਈਟੈਕ ਮੰਨਦੇ ਹੋ, ਅਸੀਂ ਕਹਿੰਦੇ ਹਾਂ ਅਸੀਂ ਹਾਈਟੈਕ ਸੀ ਉਸ ਟਾਈਮ ’ਚ, ਬਹੁਤ ਸਾਰੀਆਂ ਚੀਜ਼ਾਂ ’ਚ ਤੁਸੀਂ ਐਂਟੀ ਬੈਕਟੀਰੀਆ, ਐਂਟੀ ਵਾਇਰਸ ਲਈ ਪਤਾ ਨਹੀਂ ਕਿੰਨਾ ਖਰਚ ਕਰਦੇ ਹੋ ਅਤੇ ਅਸੀਂ ਸਿਰਫ਼ ਗਊ ਦੇ ਗੋਹੇ ਅਤੇ ਮੂਤਰ ਨਾਲ ਐਂਟੀ ਬੈਕਟੀਰੀਆ ਅਤੇ ਐਂਟੀ ਵਾਇਰਸ ਬਣਾ ਲੈਂਦੇ ਸੀ ਨਿੰਮ ਬੰਨ੍ਹ ਲਿਆ ਐਂਟੀ ਬੈਕਟੀਰੀਆ ਹੋ ਗਿਆ ਕਹਿਣ ਦਾ ਮਤਲਬ ਸਾਡੇ ਪਵਿੱਤਰ ਵੇਦ ਬਹੁਤ ਜ਼ਿਆਦਾ ਹਾਈਟੈਕ ਸਨ ਅਤੇ ਹਨ, ਉਨ੍ਹਾਂ ’ਚ ਇਹ ਚੀਜ਼ਾਂ ਸਨ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਘਰ ’ਚ ਖਾਣਾ ਖਾਂਦੇ ਸੀ ਤਾਂ ਇੱਕ ਰੋਟੀ ਜ਼ਰੂਰ ਕੱਢਦੇ ਸੀ, ਖਾਣਾ ਖਾਣ ਤੋਂ ਪਹਿਲਾਂ ਅਤੇ ਉਸ ਰੋਟੀ ਨੂੰ ਗਊ ਮਾਤਾ ਨੂੰ ਖੁਆਇਆ ਕਰਦੇ ਸੀ ਸਾਡੀ ਮਾਤਾ ਜੀ, ਆਟਾ ਕੱਢਿਆ ਕਰਦੀ ਸੀ, ਉਹ ਜੀਵ-ਜੰਤੂਆਂ ਲਈ ਆਟਾ ਰੱਖਦੀ ਸੀ ਤਾਂ ਇਹ ਸੀ ਸਾਡੀ ਸੰਸਕ੍ਰਿਤੀ ਪਰ ਅੱਜ ਪਸ਼ੂਆਂ ਦੀ ਤਾਂ ਪੁੱਛੋ ਨਾ, ਤੁਸੀਂ ਕਿਸੇ ਵੀ ਰੋਡ ’ਤੇ ਦੇਖ ਲਓ ਬਹੁਤ ਸਾਰੇ ਅਵਾਰਾ ਪਸ਼ੂ ਘੁੰਮਦੇ ਹੋਏ ਮਿਲ ਜਾਣਗੇ ਐਨੇ ਮਤਲਬੀ ਹੋ ਗਏ ਹਨ ਅੱਜ ਦੇ ਲੋਕ, ਹੱਦ ਤੋਂ ਜ਼ਿਆਦਾ ਸਵਾਰਥੀ ਹਨ ਜਦੋਂ ਤੱਕ ਦੁੱਧ ਦਿੱਤਾ ਤਾਂ ਠੀਕ ਹੈ, ਨਹੀਂ ਤਾਂ ਮਾਰਿਆ ਡੰਡਾ ਅਤੇ ਬਾਹਰ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਅਜਿਹਾ ਦੌਰ ਵੀ ਦੇਖਿਆ, ਜਦੋਂ ਮਾਂ-ਬਾਪ ਤਾਂ ਕੀ, ਪਸ਼ੂਆਂ ਨੂੰ ਵੀ ਘਰ ’ਚ ਪੂਜਿਆ ਕਰਦੇ ਸਨ ਸਾਡੇ ਬਾਪੂ ਜੀ ਨੇ ਸਾਨੂੰ ਦੱਸਿਆ ਘਰ ’ਚ ਗਊ ਸੀ, ਬਜ਼ੁਰਗ ਹੋ ਗਈ ਸੀ, ਤਾਂ ਅਸੀਂ ਕਿਹਾ ਕਿ ਬਜ਼ੁਰਗ ਹੈ ਹੁਣ ਇਸ ਦਾ ਕੀ ਹੋਵੇਗਾ? ਦੁੱਧ ਤਾਂ ਇਹ ਦਿੰਦੀ ਨਹੀਂ, ਹੁਣ ਤਾਂ ਇਹ ਸ਼ਾਇਦ ਕੰਮ ਦੀ ਨਹੀਂ ਤਾਂ ਬਾਪੂ ਜੀ ਬੋਲੇ, ਅਜਿਹਾ ਨਹੀਂ ਹੈ ਬੇਟਾ! ਇਹ ਗਊ ਸਾਡੀ ਮਾਤਾ ਹੈ ਅਸੀਂ ਇਸ ਦਾ ਦੁੱਧ ਪੀਤਾ ਹੈ ਹਾਲਾਂਕਿ ਇਹ ਦੁੱਧ ਆਪਣੇ ਵੱਛੇ ਲਈ ਦਿੰਦੀ ਸੀ, ਪਰ ਅਸੀਂ ਵੀ ਲਿਆ ਤਾਂ, ਉਸ ਨੇ ਇਨਕਾਰ ਨਹੀਂ ਕੀਤਾ ਇਸ ਦਾ ਦੁੱਧ ਪੀਂਦੇ ਹਾਂ ਤਾਂ ਨੈਚੂਰਲੀ ਇਹ ਸਾਡੀ ਮਾਤਾ ਹੁੰਦੀ ਹੈ ਇਸ ਦਾ ਵੱਛਾ ਹੈ ਉਸ ਦੇ ਪਿੱਛੇ ਅਸੀਂ ਹੱਲ ਜੋਤਦੇ ਹਾਂ, ਉਹ ਵੀ ਕੰਮ ਦਿੰਦਾ ਹੈ

ਅਤੇ ਗਊ ਮਾਤਾ ਦਾ ਮਲਮੂਤਰ ਅਸੀਂ ਖੇਤਾਂ ’ਚ ਪਾਉਂਦੇ ਹਾਂ, ਖਾਦ ਦੇ ਰੂਪ ’ਚ ਇਸਤੇਮਾਲ ਕਰਦੇ ਹਾਂ ਜਿਸ ਨਾਲ ਫਸਲ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਐਨਾ ਹੀ ਨਹੀਂ ਅਸੀਂ ਇਸ ਦੇ ਗੋਹੇ ’ਚ ਮਿੱਟੀ ਪਾ ਕੇ ਪੋਚਾ ਬਣਾ ਲੈਂਦੇ ਸੀ ਰਾਜਸਥਾਨ ’ਚ ਅਤੇ ਫਿਰ ਉਸ ਨੂੰ ਚੁੱਲ੍ਹੇ-ਚੌਂਕੇ ਦੇ ਚਾਰੇ ਪਾਸੇ ਪੋਚੇ ਦੀ ਤਰ੍ਹਾਂ ਲਗਾਇਆ ਜਾਂਦਾ ਸੀ ਤਾਂ ਅਸੀਂ ਕਿਹਾ, ਇਸ ਨਾਲ ਕੀ ਹੁੰਦਾ ਹੈ, ਕਿਉਂਕਿ ਅਸੀਂ ਬਹੁਤ ਛੋਟੇ ਸੀ, ਬਾਪੂ ਜੀ ਕਹਿਣ ਲੱਗੇ ਬੇਟਾ! ਇਸ ਨਾਲ ਬਿਮਾਰੀ ਦੇ ਕਣ ਖ਼ਤਮ ਹੋ ਜਾਂਦੇ ਹਨ ਕਹਿਣ ਲੱਗੇ ਇਸ ਨੇ ਸਾਨੂੰ ਸਾਰੀ ਉਮਰ ਦੁੱਧ ਪਿਆਇਆ ਹੈ ਇਸ ਨੂੰ ਘਰ ’ਚੋਂ ਕਿਵੇਂ ਬਾਹਰ ਕੱਢ ਦੇਈਏ ਅਤੇ ਜਦੋਂ ਗਊ ਬਿਮਾਰ ਹੋ ਗਈ, ਫਾਦਰ ਸਾਹਿਬ ਨੇ ਇਲਾਜ ਵੀ ਕਰਵਾਇਆ, ਪਰ ਉਹ ਠੀਕ ਨਹੀਂ ਹੋ ਸਕੀ ਤਾਂ ਉਨ੍ਹਾਂ ਨੇ ਪਾਣੀ ਦਾ ਇੱਕ ਸਰਕਲ ਬਣਾਇਆ ਅਤੇ ਉਸ ਸਮੇਂ ਸਾਡੇ ਘਰ ’ਚ ਪਵਿੱਤਰ ਗੀਤਾ ਸੀ, ਉਸ ਦਾ ਪਾਠ ਪੜਿ੍ਹਆ

ਅਤੇ ਸਾਡੇ ਦੇਖਦੇ ਹੀ ਦੇਖਦੇ ਗਊ ਨੇ ਸਰੀਰ ਛੱਡ ਦਿੱਤਾ ਅਸੀਂ ਪੰਜ ਸਾਲ ਦੇ ਸੀ, ਤਾਂ ਅਸੀਂ ਫਾਦਰ ਸਾਹਿਬ ਨੂੰ ਪੁੱਛਿਆ ਇਹ ਕੀ ਕੀਤਾ ਤੁਸੀਂ ਅਤੇ ਇਹ ਕੀ ਹੋਇਆ? ਬਾਪੂ ਜੀ ਕਹਿਣ ਲੱਗੇ ਬੇਟਾ! ਇਹ ਮਾਂ ਦੀ ਤਰ੍ਹਾਂ ਸੀ ਸਾਡੀ, ਤਾਂ ਮੈਂ ਇਸ ਨੂੰ ਰਾਮ-ਨਾਮ ਸੁਣਾਇਆ ਹੈ, ਭਗਵਾਨ ਦਾ ਨਾਮ ਸੁਣਾਇਆ ਹੈ ਤਾਂ ਕਿ ਜਦੋਂ ਇਹ ਸਰੀਰ ਛੱਡ ਕੇ ਜਾਏ ਤਾਂ ਮੌਕਸ਼ ਮਿਲੇ ਇਸ ਨੂੰ, ਮੁਕਤੀ ਮਿਲੇ ਸਾਨੂੰ ਬੜੀ ਸੁਖਦ ਹੈਰਾਨਗੀ ਹੋਈ ਅਤੇ ਉਸ ਦੇ ਬਾਅਦ ਅਸੀਂ ਵੀ ਉਸ ਨੂੰ ਫਾਲੋ ਕੀਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!