ਸਕੂਲ ਦਾ ਜ਼ਰੂਰੀ ਅੰਗ ਗਣਿਤ ਪ੍ਰਯੋਗਸ਼ਾਲਾ
ਗਣਿਤ ਵਿਸ਼ਾ ਸਿਰਫ਼ ਜਮਾਤ, ਕਮਰੇ, ਬਲੈਕਬੋਰਡ ਅਤੇ ਕਿਤਾਬ-ਕਾਪੀ ਤੱਕ ਸੀਮਤ ਨਹੀਂ ਹੈ ਇਸ ਵਿਸ਼ੇ ਦਾ ਦਾਇਰਾ ਬਹੁਤ ਜ਼ਿਆਦਾ ਹੈ ਇਹ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀ ’ਚ ਸੋਚਣ ਦੀ ਸ਼ਕਤੀ ਦੇਣ ਦੇ ਨਾਲ-ਨਾਲ ਤਰਕ ਸਮਰੱਥਾ ਦਾ ਵੀ ਵਿਕਾਸ ਕਰਦਾ ਹੈ ਸਾਡੀ ਰੂਟੀਨ ’ਚ ਅਸੀਂ ਮੰਨੇ-ਪ੍ਰਮੰਨੇ ਕਈ ਗਣਿਤੀ ਗਤੀਵਿਧੀਆਂ ਕਰ ਲੈਂਦੇ ਹਾਂ ਗਣਿਤ ਵਿਸ਼ਾ ਐਨਾ ਮਹੱਤਵਪੂਰਨ ਹੈ
ਤਾਂ ਇਸ ਬਾਰੇ ਵਿਚਾਰ ਕਰਨਾ ਅਤੇ ਇਸ ਨੂੰ ਬਹੁਤ ਜ਼ਿਆਦਾ ਰੁਚੀਕਰ ਬਣਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਹ ਸਿਰਫ਼ ਕਿਤਾਬੀ ਗਿਆਨ ਨਾਲ ਸੰਭਵ ਨਹੀਂ ਹੈ, ਕਿਤਾਬਾਂ ਤੋਂ ਫਾਰਮੂਲਾ ਯਾਦ ਕਰਕੇ ਗਣਿਤ ਦੇ ਸਵਾਲ ਤਾਂ ਹੱਲ ਕੀਤੇ ਜਾ ਸਕਦੇ ਹਨ, ਪਰ ਇਹ ਫਾਰਮੂਲਾ ਕਿੱਥੋਂ ਆਏ? ਜਾਂ ਕਿਵੇਂ ਬਣੇ? ਇਹ ਜਾਣਨਾ ਵੀ ਵਿਦਿਆਰਥੀ ਲਈ ਜ਼ਰੂਰੀ ਹੈ
ਅਜਿਹਾ ਕੀ ਕੀਤਾ ਜਾ ਸਕਦਾ ਹੈ ਕਿ ਵਿਦਿਆਰਥੀ ਬਿਨਾਂ ਰਟੇ ਇਨ੍ਹਾਂ ਫਾਰਮੂਲਿਆਂ ਤੱਕ ਖੁਦ ਪਹੁੰਚ ਸਕੇ, ਇਹ ਸਭ ਸੰਭਵ ਹੈ ਤਾਂ ਸਿਰਫ਼ ਗਣਿਤ ਪ੍ਰਯੋਗਸ਼ਾਲਾ ’ਚ ਗਣਿਤ ਦੀ ਪ੍ਰਯੋਗਸ਼ਾਲਾ ’ਚ ਵਿਦਿਆਰਥੀ ਖੁਦ ਯੰਤਰਾਂ, ਉਪਕਰਣਾਂ ਅਤੇ ਹੋਰ ਸਮੱਗਰੀਆਂ ਦੀ ਮੱਦਦ ਨਾਲ ਗਣਿਤ ਦੇ ਤੱਥ, ਨਿਯਮਾਂ ਅਤੇ ਸਿਧਾਤਾਂ ਦੀ ਸੱਚਾਈ ਦੀ ਜਾਂਚ ਕਰਦੇ ਹਨ
ਇਸ ਵਿਧੀ ਨਾਲ ‘ਕਰਕੇ ਸਿੱਖਣ’ ਦੇ ਸਿਧਾਂਤ ’ਤੇੇ ਜ਼ੋਰ ਦਿੱਤਾ ਜਾਂਦਾ ਹੈ ਅਕਸਰ ਇਸ ਸੁਣਨ ’ਚ ਆਉਂਦਾ ਹੈ ਕਿ ਗਣਿਤ ਵਿਸ਼ਾ ਔਖਾ ਹੈ, ਵਿਦਿਆਰਥੀ ਵੀ ਇਸ ਵਿਸ਼ੇ ’ਚ ਜ਼ਿਆਦਾ ਰੁਚੀ ਨਹੀਂ ਲੈਂਦੇ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ? ਇਨ੍ਹਾਂ ਕਾਰਨਾਂ ਨੂੰ ਖੋਜਿਆ ਜਾਏ ਤਾਂ ਇਹ ਸਪੱਸ਼ਟ ਹੋ ਜਾਏਗਾ ਕਿ ਇਹ ਸਮੱਸਿਆ ਪਹਿਲੇ ਪੱਧਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜੇਕਰ ਵਿਦਿਆਰਥੀਆਂ ਦੀ ਰੁਚੀ ਗਣਿਤ ਵਿਸ਼ੇ ਪ੍ਰਤੀ ਪਹਿਲ ਦੇ ਪੱਧਰ ’ਤੇ ਹੀ ਪੈਦਾ ਕਰ ਦਿੱਤੀ ਜਾਏ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਇਹ ਵਿਸ਼ਾ ਸਰਲ ਲੱਗੇਗਾ ਇਹ ਸਿਰਫ਼ ਗਣਿਤ ਪ੍ਰਯੋਗਸ਼ਾਲਾ ਨਾਲ ਹੀ ਸੰਭਵ ਹੈ
Also Read :-
ਪਹਿਲ ਦੇ ਆਧਾਰ ’ਤੇ ਕੁਝ ਗਣਿਤੀ ਪ੍ਰਯੋਗ ਕੀਤੇ ਜਾ ਸਕਦੇ ਹਨ:-
ਖੇਡ-ਖੇਡ ’ਚ ਗਣਿਤ:
ਗਣਿਤ ਪ੍ਰਯੋਗਸ਼ਾਲਾ ਸਿਰਫ਼ ਇੱਕ ਕਮਰੇ ਤੱਕ ਹੀ ਸੀਮਤ ਨਹੀਂ ਹੁੰਦੀ ਹੈ, ਸਗੋਂ ਵਿਦਿਆਰਥੀ ਖੇਡ ਦੇ ਮੈਦਾਨ ’ਚ, ਜਮਾਤ ਕਮਰੇ ’ਚ ਜਾਂ ਕੋਰੀਡੋਰ ’ਚ ਜਿੱਥੇ ਵੀ ਸੁਵਿਧਾ ਹੋਵੇ ਖੇਡ ਵਿਧੀ ਨਾਲ ਗਣਿਤ ਪੜ੍ਹ ਸਕਦੇ ਹੋ ਇਸ ਵਿਧੀ ਨਾਲ ਵਿਦਿਆਰਥੀ ਜੋੜ, ਘਟਾਓ, ਗੁਣਾ ਅਤੇ ਭਾਗ ਦੇ ਨਾਲ-ਨਾਲ ਹੋਰ ਵੀ ਕਈ ਗਣਿਤ ਗਤੀਵਿਧੀਆਂ ਕਰਕੇ ਆਪਣਾ ਗਿਆਨ ਵਧਾ ਸਕਦੇ ਹਨ
ਮੂਰਤ ਤੋਂ ਅਮੂਰਤ ਵੱਲ:
ਗਣਿਤ ਪ੍ਰਯੋਗਸ਼ਾਲਾ ’ਚ ਵਿਦਿਆਰਥੀ ਬਨਾਵਟਾਂ ਅਤੇ ਉਪਕਰਣਾਂ ਨੂੰ ਦੇਖ ਅਤੇ ਛੂਹ ਸਕਦਾ ਹੈ ਅਤੇ ਇਨ੍ਹਾਂ ਨਾਲ ਸਬੰਧਿਤ ਸਵਾਲਾਂ ਨੂੰ ਆਸਾਨੀ ਨਾਲ ਹੱਲ ਕਰ ਸਕਦਾ ਹੈ
ਗਿਆਤ ਤੋਂ ਅਗਿਆਤ ਵੱਲ:
ਗਣਿਤ ਪ੍ਰਯੋਗਸ਼ਾਲਾ ਵਿਦਿਆਰਥੀਆਂ ਨੂੰ ਗਿਆਤ ਤੋਂ ਅਗਿਆਤ ਵੱਲ ਲੈ ਜਾਣ ’ਚ ਕਾਫ਼ੀ ਮੱਦਦ ਕਰਦੀ ਹੈ ਜਿਹੜੇ ਫਾਰਮੂਲੇ ਜਾਂ ਨਿਯਮਾਂ ਨੂੰ ਵਿਦਿਆਰਥੀ ਪਹਿਲਾਂ ਤੋਂ ਜਾਣਦਾ ਹੈ ਉਸ ਦੀ ਮੱਦਦ ਨਾਲ ਨਵੇਂ ਫਾਰਮੂਲੇ ਅਤੇ ਨਿਯਮ ਪ੍ਰਾਪਤ ਕਰ ਸਕਦਾ ਹੈ
ਪੈਟਰਨ:
ਵਿਦਿਆਰਥੀ ਕਿਸੇ ਪੈਟਰਨ ਨੂੰ ਗਣਿਤ ਪ੍ਰਯੋਗਸ਼ਾਲਾ ’ਚ ਦੇਖਦਾ ਹੈ ਫਿਰ ਉਸ ਨੂੰ ਅੱਗੇ ਵਧਾਉਣ ਦਾ ਯਤਨ ਕਰਦਾ ਹੈ ਉਸ ਦੇ ਆਧਾਰ ’ਤੇ ਫਾਰਮੂਲੇ ਦਾ ਨਿਰਮਾਣ ਕਰਦਾ ਹੈ ਜਦੋਂ ਖੁਦ ਵੱਲੋਂ ਬਣਾਏ ਗਏ ਫਾਰਮੂਲੇ ’ਚ ਸਵਾਲਾਂ ਨੂੰ ਹੱਲ ਕਰਦਾ ਹੈ ਤਾਂ ਉਸ ਦੀ ਰੁਚੀ ਵਿਸ਼ੇ ਪ੍ਰਤੀ ਵਧ ਜਾਂਦੀ ਹੈ
ਗਣਿਤ ਕਿੱਟ:
ਜਿਹੜੇ ਸਕੂਲਾਂ ’ਚ ਵੱਖਰੇ ਤੋਂ ਗਣਿਤ ਪ੍ਰਯੋਗਸ਼ਾਲਾ ਦਾ ਪ੍ਰਬੰਧ ਨਹੀਂ ਹੋ ਸਕਦਾ, ਉਨ੍ਹਾਂ ’ਚ ਗਣਿਤ ਕਿੱਟ ਦੀ ਮੱਦਦ ਨਾਲ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ
ਪਹਿਲ ਦੇ ਆਧਾਰ ’ਤੇ ਹੀ ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵਧਾਉਣੀ ਹੈ ਤਾਂ ਉਨ੍ਹਾਂ ਨੂੰ ਸਿਰਫ਼ ਕਿਤਾਬੀ ਗਿਆਨ ਨਾ ਦੇ ਕੇ ਗਤੀਵਿਧੀਆਂ ਜ਼ਰੀਏ ਨਾਲ ਖੁਦ ਕਰਕੇ ਸਿੱਖਣ ਦੇ ਮੌਕੇ ਦੇਣੇ ਚਾਹੀਦੇ ਹਨ ਇਸ ਕੜੀ ’ਚ ਅੱਗੇ ਜਾ ਕੇ ਵਿਦਿਆਰਥੀ ਮਿਡਲ ਤੇ ਹਾਈ ਪੱਧਰ ਦੀਆਂ ਜਮਾਤਾਂ ’ਚ ਗਣਿਤ ਪ੍ਰਯੋਗਸ਼ਾਲਾ ਦੀ ਬਿਹਤਰੀਨ ਵਰਤੋਂ ਕਰ ਸਕਦਾ ਹੈ ਜਿਸ ਰਾਹੀਂ ਸੰਭਾਵਨਾ, ਗ੍ਰਾਫ਼, ਸਮਾਂ ਅਤੇ ਦੂਰੀ, ਪਾਈਥਾਗੋਰਸ ਥਿਓਰਮ, ਤ੍ਰਿਕੋਣੀਮਿਤੀ, ਜਿਓਮਿਤੀ, ਬੀਜਗਣਿਤ ਦੇ ਨਾਲ-ਨਾਲ ਬਹੁਤ ਸਾਰੇ ਗਣਿਤੀ ਉਪ ਵਿਸ਼ਿਆਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ
ਗਣਿਤ ਪ੍ਰਯੋਗਸ਼ਾਲਾ ਵਿਦਿਆਰਥੀਆਂ ਲਈ ਲਾਭਦਾਇਕ ਹੈ ਜਿਵੇਂ:-
- ਵਿਦਿਆਰਥੀ ਖੁਦ ਕਰਕੇ ਸਿੱਖਦਾ ਹੈ, ਜਿਸ ਨਾਲ ਉਸ ’ਚ ਆਤਮਵਿਸ਼ਵਾਸ ਵਧਦਾ ਹੈ ਅਤੇ ਵਿਸ਼ੇ ਪ੍ਰਤੀ ਉਸ ਦੀ ਪਕੜ ਮਜ਼ਬੂਤ ਬਣਦੀ ਹੈ
- ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀ ਦੀ ਰੁਚੀ ਵਧਦੀ ਹੈ
- ਵਿਦਿਆਰਥੀਆਂ ਨੂੰ ਖੁਦ ਗਿਆਨ ਪ੍ਰਾਪਤ ਕਰਨ ’ਚ ਮੱਦਦ ਮਿਲਦੀ ਹੈ
- ਅਧਿਆਪਕ ਅਤੇ ਵਿਦਿਆਰਥੀ ’ਚ ਦੂਰੀਆਂ ਘੱਟ ਹੁੰਦੀਆਂ ਹਨ, ਵਿਦਿਆਰਥੀ ਆਪਣੀ ਸਮੱਸਿਆ ਆਸਾਨੀ ਨਾਲ ਅਧਿਆਪਕ ਸਾਹਮਣੇ ਰੱਖ ਸਕਦੇ ਹਨ ਅਤੇ ਉਨ੍ਹਾਂ ਦਾ ਹੱਲ ਪਾ ਸਕਦੇ ਹਨ
- ਵਿਦਿਆਰਥੀ ਫਾਰਮੂਲਾ ਖੁਦ ਪ੍ਰਮਾਣਿਤ ਕਰਦਾ ਹੈ, ਜਿਸ ਦੀ ਮੱਦਦ ਨਾਲ ਸਵਾਲ ਆਸਾਨੀ ਨਾਲ ਹੱਲ ਕਰ ਸਕਦਾ ਹੈ
- ਵਿਦਿਆਰਥੀ ’ਚ ਤਰਕਸ਼ੀਲ ਅਤੇ ਮਾਨਸਿਕ ਸਮੱਰਥਾ ਦਾ ਵਿਕਾਸ ਹੁੰਦਾ ਹੈ
- ਵਿਦਿਆਰਥੀ ਛੋਟੇ ਗਰੁੱਪ ’ਚ ਕੰਮ ਕਰਦੇ ਹਨ, ਜਿਸ ਕਾਰਨ ਸਾਰਿਆਂ ਨੂੰ ਬਰਾਬਰ ਮੌਕੇ ਮਿਲਦੇ ਹਨ
- ਗਰੁੱਪ ’ਚ ਕੰਮ ਕਰਨ ਨਾਲ ਆਪਸੀ ਸਹਿਯੋਗ ਦੀ ਭਾਵਨਾ ਵੀ ਪੈਦਾ ਹੁੰਦੀ ਹੈ
- ਵਿਦਿਆਰਥੀ ਰਟਣ ਦੀ ਪ੍ਰਕਿਰਿਆ ਨੂੰ ਛੱਡ ਦਿੰਦਾ ਹੈ, ਕਿਉਂਕਿ ਖੁਦ ਕਰਕੇ ਸਿੱਖਣ ਨਾਲ ਉਸ ਦਾ ਗਿਆਨ ਸਥਾਈ ਹੋ ਜਾਂਦਾ ਹੈ
ਅਜਿਹੀ ਹੋਵੇ ਪ੍ਰਯੋਗਸ਼ਾਲਾ:
ਗਣਿਤ ਪ੍ਰਯੋਗਸ਼ਾਲਾ ਲਈ ਕਮਰਾ ਘੱਟ ਤੋਂ ਘੱਟ 30 ਗੁਣਾ 20 ਵਰਗ ਫੁੱਟ ਦਾ ਹੋਣਾ ਚਾਹੀਦਾ ਹੈ ਜਿਸ ਦੀਆਂ ਸਾਰੀਆਂ ਦੀਵਾਰਾਂ ’ਤੇ ਗਣਿਤ ਦੇ ਫਾਰਮੂਲੇ, ਨਾਪਣਯੋਗ, ਪ੍ਰਮੁੱਖ ਗਣਿਤੀ ਚਿੰਨ੍ਹ ਅਤੇ ਮਹਾਨ ਗਣਿੱਤ ਮਾਹਿਰਾਂ ਦੀਆਂ ਤਸਵੀਰਾਂ ਲੱਗੀਆਂ ਹੋਣ ਗਣਿਤ ਪ੍ਰਯੋਗਸ਼ਾਲਾ ’ਚ ਇੱਕ ਗਣਨਾ ਕੇਂਦਰ ਹੋਣਾ ਚਾਹੀਦਾ ਹੈ ਜਿਸ ’ਚ ਇਲੈਕਟ੍ਰਾਨਿਕ, ਕੈਲਕੂਲੇਟਰ, ਫੀਤਾ, ਮੀਟਰ, ਭਾਰ ਤੋਲਣ ਦੀ ਮਸ਼ੀਨ ਆਦਿ ਉਪਕਰਣ ਜ਼ਰੂਰੀ ਹਨ ਇਸ ਤੋਂ ਇਲਾਵਾ ਦੋ ਵੱਡੇ ਮੇਜ਼, ਗਣਿਤ ਕਿੱਟ, ਅਬੇਕਸ ਟੇਨਗ੍ਰਾਮ, ਸੰਭਾਵਨਾ ਸੰਬੰਧੀ ਕਿੱਟ, ਲੱਕੜੀ ਦੀ ਕੋਨਿਕ ਸੈਕਸ਼ਨ ਕਿੱਟ, ਪਾਈਥਾਗੋਰਸ ਥਿਊਰਮ ਮਾਡਲ, ਚਾਰਟ, ਗ੍ਰਾਫ਼, ਜੀਓਮੈਟਰੀ ਕਿੱਟ, ਕਲਾਇਨੋਮੀਟਰ ਆਦਿ ਉਪਕਰਣ ਹੋਣੇ ਜ਼ਰੂਰੀ ਹਨ