ਬਜ਼ੁਰਗਾਂ ਨੂੰ ਬਜ਼ੁਰਗ ਆਸ਼ਰਮ ’ਚ ਨਹੀਂ, ਆਪਣੇ ਦਿਲਾਂ ’ਚ ਜਗ੍ਹਾ ਦਿਓ, ਸਨਮਾਨ ਦਿਓ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮੇਂ ਦੇ ਨਾਲ ਦੁਨਿਆਵੀ ਰਿਸ਼ਤਿਆਂ ’ਚ ਆ ਰਹੇ ਬਦਲਾਅ ’ਤੇ ਗਹਿਰੀ ਚਿੰਤਾ ਜਤਾਈ ਆਪ ਜੀ ਨੇ ਨੌਜਵਾਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਸਨਮਾਨ ਦੇਣ ਅਤੇ ਬਜ਼ੁਰਗ ਆਸ਼ਰਮ ਨਾ ਭੇਜਣ ਦੀ ਅਪੀਲ ਕਰਦੇ ਹੋਏ ਫਰਮਾਇਆ ਕਿ ਜੋ ਬਜ਼ੁਰਗ ਮਾਂ-ਬਾਪ ਹੁੰਦੇ ਹਨ, ਲੋਕ ਉਨ੍ਹਾਂ ਦਾ ਓਨਾ ਸਤਿਕਾਰ ਨਹੀਂ ਕਰਦੇ ਜਿੰਨਾ ਸਾਡੀ ਸੰਸਕ੍ਰਿਤੀ ਕਹਿੰਦੀ ਹੈ ਕਈ ਵਾਰ ਕੁਝ ਲੋਕ ਸਾਡੇ ਕੋਲ ਆਏ, ਕਹਿਣ ਲੱਗੇ ਗੁਰੂ ਜੀ! ਸਾਡੇ ਮਾਂ-ਬਾਪ ਬਿਮਾਰ ਹਨ ਤੁਸੀਂ ਪ੍ਰਸ਼ਾਦ ਦੇ ਦਿਓ

ਅਸੀਂ ਕਿਹਾ ਠੀਕ ਹੈ, ਤੁਸੀਂ ਡਾਕਟਰ ਨੂੰ ਦਿਖਾਓ, ਉਨ੍ਹਾਂ ਦੀ ਸੇਵਾ ਕਰੋ ਕਹਿੰਦੇ ਜੀ, ਬਹੁਤ ਬੁਰਾ ਹਾਲ ਹੈ, ਉਨ੍ਹਾਂ ਦਾ ਪੇਸ਼ਾਬ ਸਾਨੂੰ ਚੁੱਕਣਾ ਪੈਂਦਾ ਹੈ, ਟਾੱਇਲੇਟ ਚੁੱਕਣੀ ਪੈਂਦੀ ਹੈ, ਬੜੀ ਮੁਸ਼ਕਲ ਹੈ ਕੁਝ ਅਜਿਹਾ ਪ੍ਰਸ਼ਾਦ ਦਿਓ ਕਿ ਸਾਨੂੰ ਉਨ੍ਹਾਂ ਦਾ ਲੇਟਰਿੰਨ-ਪੇਸ਼ਾਬ ਨਾ ਚੁੱਕਣਾ ਪਏ ਅਰੇ ਕਿਹੋ-ਜਿਹੇ ਬੱਚੇ ਹੋ ਤੁਸੀਂ, ਉਨ੍ਹਾਂ ਨੇ ਤੁਹਾਡਾ ਬਚਪਨ ’ਚ ਲੇਟਰਿੰਨ-ਪੇਸ਼ਾਬ ਚੁੱਕਿਆ, ਤੁਹਾਡੀ ਗੰਦਗੀ ਚੁੱਕੀ ਹੈ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ ਅਰੇ ਆਪਣੀ ਗ੍ਰਹਿਸਥੀ ਬਣੀ ਨਹੀਂ, ਕਿ ਜੋ ਮਾਂ-ਬਾਪ ਸਨ, ਜਿਨ੍ਹਾਂ ਦੇ ਸਿਰ ’ਤੇ ਤੁਸੀਂ ਕੁੱਦਿਆ ਕਰਦੇ ਸੀ, ਤੁਹਾਨੂੰ ਪਾਲ-ਪੋਸ ਕੇ ਜਿਨ੍ਹਾਂ ਨੇ ਵੱਡਾ ਕੀਤਾ, ਤੁਹਾਨੂੰ ਵੱਡਾ ਬਣਾਇਆ ਅਤੇ ਤੁਸੀਂ ਸੋਚਦੇ ਹੋ ਕਿ ਉਨ੍ਹਾਂ ਤੋਂ ਕਦੋਂ ਮੁਕਤੀ ਮਿਲੇਗੀ ਅੱਜ ਦੇ ਦੌਰ ’ਚ ਇਹ ਗੱਲ ਆਮ ਹੈ

ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਅਸੀਂ ਇੱਕ ਕੰਮ ਸ਼ੁਰੂ ਕੀਤਾ ਹੈ, ਅਨਾਥ ਮਾਤਾ-ਪਿਤਾ ਸੇਵਾ ਉਸ ਦਾ ਮਤਲਬ ਹੀ ਇਹ ਹੈ ਕਿ ਜਿਹੜੇ ਬਜ਼ੁਰਗਾਂ ਦਾ ਕੋਈ ਵੀ ਨਹੀਂ ਹੈ, ਸਾਰੀ ਸਾਧ-ਸੰਗਤ ਮਿਲ ਕੇ ਉਨ੍ਹਾਂ ਦਾ ਸਾਥ ਦੇਵੇ, ਰੈਨ ਬਸੇਰਾ ਉਨ੍ਹਾਂ ਲਈ ਬਣਾਓ ਹੋ ਸਕੇ ਤਾਂ ਆਪਣੇ-ਆਪਣੇ ਬਲਾਕ ’ਚ ਅਜਿਹੇ ਘਰ ਬਣਾ ਦਿਓ ਜਿਸ ’ਤੇ ਲਿਖਿਆ ਹੋਵੇ ਅਨਾਥ ਬਜ਼ੁਰਗ ਆਸ਼ਰਮ ਅਤੇ ਹੇਠਾਂ ਲਿਖਿਆ ਹੋਵੇ ਅਨਾਥ ਮਾਤਾ-ਪਿਤਾ ਸੇਵਾ ਤਾਂ ਉਸ ’ਚ ਅਗਰ ਕੋਈ ਛੱਡਣ ਆਏ ਤਾਂ ਉਸ ਦੇ ਸਾਈਨ ਜ਼ਰੂਰ ਕਿਸੇ ਫਾਰਮ ’ਤੇ ਕਰਵਾਏ ਜਾਣ, ਜਿਸ ’ਤੇ ਲਿਖਿਆ ਹੋਵੇ ਕਿ ਇਹ ਅਨਾਥ ਹੈ ਇਹ ਲਿਖਿਆ ਹੋਵੇ ਕਿ ਅਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਛੱਡਣ ਆਏ ਹਾਂ ਅਗਰ ਛੱਡਣ ਹੀ ਆ ਗਏ ਤਾਂ ਤੁਸੀਂ ਉਨ੍ਹਾਂ ਦੇ ਬੱਚੇ ਕਿੱਥੋਂ ਹੋਏ?

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਂ-ਬਾਪ ਦੀ ਗੱਲ ਕਰੋ ਤਾਂ ਅੱਜ ਦੇ ਯੁੱਗ ’ਚ ਮਾਂ-ਬਾਪ ਨੂੰ ਤਾਂ ਲੋਕ ਬਜ਼ੁਰਗ ਆਸ਼ਰਮ ’ਚ ਛੱਡ ਆਉਂਦੇ ਹਨ ਪਰ ਸਾਡੀ ਨਿਗ੍ਹਾ ’ਚ ਉੱਥੇ ਬੋਰਡ ਲੱਗਿਆ ਹੋਇਆ ਹੋਣਾ ਚਾਹੀਦਾ ਹੈ ਅਨਾਥ ਬਜ਼ੁਰਗ ਆਸ਼ਰਮ ਦਾ ਘੱਟ ਤੋਂ ਘੱਟ ਉਨ੍ਹਾਂ ਨੂੰ ਸ਼ਰਮ ਤਾਂ ਆਏ ਕਿ ਅਸੀਂ ਮਰ ਚੁੱਕੇ ਹਾਂ, ਇਸ ਲਈ ਵਿਚਾਰੇ ਅਨਾਥ ਬਜ਼ੁਰਗ ਉੱਥੇ ਜਾ ਰਹੇ ਹਨ ਜਿਨ੍ਹਾਂ ਨੇ ਵੀ ਇਹ ਬਜ਼ੁਰਗ ਆਸ਼ਰਮ ਬਣਾਏ ਹਨ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਸ ’ਤੇ ਲਿਖੋ ‘ਅਨਾਥ ਬਜ਼ੁਰਗ ਆਸ਼ਰਮ’ ਘੱਟ ਤੋਂ ਘੱਟ ਇਹ ਤਾਂ ਪਤਾ ਚੱਲੇ ਕਿ ਮਾਂ ਬਾਪ ਲਈ ਉਹ ਬੱਚੇ ਮਰ ਚੁੱਕੇ ਹਨ ਜਾਂ ਬੱਚਿਆਂ ਲਈ ਮਾਂ-ਬਾਪ ਮਰ ਚੁੱਕੇ ਹਨ ਤੁਹਾਨੂੰ ਸ਼ਰਮ ਨਹੀਂ ਆਉਂਦੀ, ਲਾਹਨਤ ਹੈ ਕਿ ਅਜਿਹੇ ਲੋਕਾਂ ’ਤੇ ਜੋ ਜਿਉਂਦੇ ਜੀਅ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਬਿਨਾਂ ਵਜ੍ਹਾ ਬੱਚਿਆਂ ਦੇ ਮੋਹ-ਪਿਆਰ ’ਚ ਫਸ ਕੇ ਉਨ੍ਹਾਂ ਦੀ ਹਰ ਗੱਲ ’ਤੇ ਅੜੰਗਾ ਨਾ ਲਗਾਓ ਤੁਸੀਂ ਜਦੋਂ ਹਰ ਗੱਲ ’ਤੇ ਟੋਕਦੇ ਹੋ, ਗਲਤੀਆਂ ਤੁਹਾਡੀਆਂ ਵੀ ਹਨ ਸਿਰਫ਼ ਬੱਚਿਆਂ ਦੀਆਂ ਗਲਤੀਆਂ ਨਹੀਂ

ਇੱਕ ਉਦਾਹਰਨ ਤੁਹਾਨੂੰ ਦੱਸਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ, ਜੋ ਬਿਲਕੁਲ ਸੱਚੀ ਗੱਲ ਹੈ ਇੱਕ ਪਰਿਵਾਰ ’ਚ ਬਜ਼ੁਰਗ ਮਾਤਾ ਸੀ, ਜੋ ਉੱਠ ਨਹੀਂ ਪਾ ਰਹੀ ਸੀ, ਉਸ ਦੀ ਘਰਵਾਲੀ ਕਹਿਣ ਲੱਗੀ ਮੇਰੇ ਤੋਂ ਇਸ ਦੀ ਸੇਵਾ ਨਹੀਂ ਹੁੰਦੀ ਤਾਂ ਉਹ ਆਦਮੀ ਕਹਿਣ ਲੱਗਿਆ ਇਹ ਮੇਰੀ ਮਾਂ ਹੈ ਮੈਂ ਤਾਂ ਇਸ ਦੀ ਸੇਵਾ ਕਰੂੰਗਾ ਦੋਵਾਂ ’ਚ ਝਗੜਾ ਹੋਣ ਲੱਗਿਆ, ਆਖਰ ’ਚ ਉਸ ਮਾਂ ਦੇ ਬੇਟੇ ਨੇ ਆਪਣੀ ਪਤਨੀ ਦੀ ਗੱਲ ਸੁਣ ਲਈ ਕਹਿਣ ਲੱਗਿਆ ਫਿਰ ਕੀ ਕਰੀਏ ਪਤਨੀ ਬੋਲੀ, ਸਾਹ ਤਾਂ ਕੋਈ-ਕੋਈ ਆ ਰਿਹਾ ਹੈ, ਗਲਾ ਦਬਾ ਦੇਈਏ ਜਾਂ ਕੋਈ ਅਜਿਹੀ ਦਵਾਈ ਦੇ ਦੇਈਏ ਤਾਂ ਕਿ ਵਿਚਾਰੀ ਬੈਕੁੰਠ ਚਲੀ ਜਾਏ ਕਹਿੰਦੀ ਪਹਿਲਾਂ ਕਬਰ ਖੋਦ ਆਈਏ, ਫਿਰ ਇਸ ਨੂੰ ਉੱਥੇ ਦਫਨਾ ਦੇਵਾਂਗੇ ਲੋਕਾਂ ਨੂੰ ਕਹਾਂਗੇ ਕਿ ਬਿਮਾਰ ਸੀ, ਲੋਕ ਸਾਥ ਹੋ ਜਾਣਗੇ ਪਤੀ ਕਹਿਣ ਲੱਗਿਆ ਠੀਕ ਹੈ ਹੁਣ ਛੋਟਾ ਜਿਹਾ ਬੱਚਾ ਉੱਥੇ ਖੜ੍ਹਾ ਸਭ ਸੁਣ ਰਿਹਾ ਸੀ, ਤਾਂ ਉਸ ਨੇ ਕੀ ਕੀਤਾ ਉਹ ਵੀ ਆਪਣੇ ਪਾਪਾ ਨਾਲ ਚਲਿਆ ਗਿਆ, ਉਹ ਕਬਰਿਸਤਾਨ ਪਹੁੰਚੇ, ਕਬਰ ਖੋਦਣੀ ਸ਼ੁਰੂ ਕੀਤੀ ਤਾਂ ਬੱਚਾ ਬੋਲਿਆ, ਪਾਪਾ ਕੀ ਕਰ ਰਹੇ ਹੋ, ਤਾਂ ਕਹਿਣ ਲੱਗਾ ਤੁਹਾਡੀ ਦਾਦੀ ਅੰਮਾ ਨੂੰ ਇੱਥੇ ਦਫਨਾਵਾਂਗੇ ਤਾਂ ਉਹ ਫੌੜਾ ਚਲਾਉਣ ਲੱਗਿਆ, ਥੋੜ੍ਹੀ ਦੇਰ ਬਾਅਦ ਉਸ ਨੂੰ ਸਾਹ ਚੜ੍ਹਨ ਲੱਗਿਆ ਅਤੇ ਉਸ ਨੇ ਕਹੀ ਰੱਖ ਦਿੱਤੀ ਹੁਣ

ਉਹ ਪੰਜ ਸਾਲ ਦਾ ਜੋ ਬੱਚਾ ਸੀ, ਉਸ ਨੇ ਕਹੀ ਉਠਾਈ ਅਤੇ ਕੋਲ ਇੱਕ ਛੋਟਾ ਗੱਢਾ ਖੋਦ ਦਿੱਤਾ ਹੁਣ ਬਾਪ ਨੇ ਹੱਸਦੇ ਹੋਏ ਪੁੱਛਿਆ, ਅਰੇ ਬੇਟਾ! ਤੂੰ ਇਹ ਕੀ ਕਰ ਰਿਹਾ ਹੈ ਤਾਂ ਬੜੀ ਮਾਸੂਮੀਅਤ ਨਾਲ ਬੱਚੇ ਨੇ ਜਵਾਬ ਦਿੱਤਾ, ਪਾਪਾ! ਇੱਥੇ ਦਾਦੀ ਅੰਮਾ ਨੂੰ ਦਫਨਾ ਰਹੇ ਹੋ, ਤਾਂ ਜਦੋਂ ਮੈਂ ਵੱਡਾ ਹੋਊਂਗਾ ਤਾਂ ਇੱਥੇ ਤੁਹਾਨੂੰ ਦਫਨਾਊਂਗਾ ਉਸ ਆਦਮੀ ਦੀਆਂ ਅੱਖਾਂ ਖੁੱਲ੍ਹ ਗਈਆਂ, ਉਹ ਰੋਂਦਾ ਹੋਇਆ ਘਰ ਆਇਆ ਅਤੇ ਆਪਣੀ ਪਤਨੀ ਨੂੰ ਕਹਿਣ ਲੱਗਿਆ ਤੂੰ ਮੈਨੂੰ ਛੱਡ ਕੇ ਜਾ ਸਕਦੀ ਹੈ, ਪਰ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦਾ ਸ਼ੁਕਰ ਹੈ ਇੱਕ ਛੋਟੇ ਜਿਹੇ ਬੱਚੇ ਨੇ ਆਪਣੇ ਬਾਪ ਦੇ ਅੰਦਰ ਇਨਸਾਨੀਅਤ ਨੂੰ ਜਗਾ ਦਿੱਤਾ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਅਕਸਰ ਦੇਖਿਆ ਹੈ ਕਿ ਵਧੀਆ-ਵਧੀਆ ਅਫਸਰ, ਆਮ ਆਦਮੀ ਜਦੋਂ ਆਪਣੇ ਮਾਂ-ਬਾਪ ਨੂੰ ਬਜ਼ੁਰਗ ਆਸ਼ਰਮ ’ਚ ਛੱਡ ਕੇ ਜਾਂਦੇ ਹਨ, ਤਾਂ ਵਿਚਾਰੇ ਉਹ ਦਰਦ ਨਾਲ ਛਟਪਟਾਉਂਦੇ ਹਨ, ਕਿਉਂਕਿ ਜੋ ਬਜ਼ੁਰਗ ਹੁੰਦੇ ਹਨ ਉਹ ਬੱਚਿਆਂ ਦੇ ਸਮਾਨ ਹੋ ਜਾਂਦੇ ਹਨ ਸਾਡਾ ਇਹ ਕਲਚਰ ਰਿਹਾ ਹੈ, ਸੰਸਕ੍ਰਿਤੀ ਰਹੀ ਹੈ ਕਿ ਸਾਡੇ ਜੋ ਅੱਗੇ ਬੱਚੇ ਰਹੇ ਹਨ ਉਹ ਉਨ੍ਹਾਂ ਬਜ਼ੁਰਗਾਂ ਨੂੰ ਖਿਡੌਣਿਆਂ ਦੀ ਤਰ੍ਹਾਂ ਲੱਗਦੇ ਹਨ, ਯਾਨੀ ਉਨ੍ਹਾਂ ਦੇ ਪੋਤੇ, ਪੋਤੀਆਂ, ਨਾਤੀ, ਜਿੰਨੇ ਵੀ ਹੁੰਦੇ ਹਨ ਉਹ ਸਾਰੇ ਦੇ ਸਾਰੇ ਉਨ੍ਹਾਂ ਨਾਲ ਖੇਡਦੇ ਹਨ, ਬੜੀ ਖੁਸ਼ੀ ਆਉਂਦੀ ਹੈ ਉਨ੍ਹਾਂ ਨੂੰ ਪਰ ਤੁਸੀਂ ਉਨ੍ਹਾਂ ਨੂੰ ਐਵੇਂ ਕੱਢ ਸੁੱਟਦੇ ਹੋ ਜਿਵੇਂ ਦੁੱਧ ’ਚੋਂ ਮੱਖੀ ਕੱਢ ਕੇ ਸੁੱਟਦੇ ਹੋ ਤਾਂ ਇਹ ਸਾਡੀ ਸੰਸਕ੍ਰਿਤੀ ਨਹੀਂ ਕਹਿੰਦੀ ਜਿੰਨੇ ਵੀ ਬਜ਼ੁਰਗ ਸੁਣ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਇੱਕ ਸਮਾਂ ਆ ਗਿਆ ਤੁਸੀਂ ਆਪਣੇ ਬੱਚਿਆਂ ਨੂੰ ਕੰਮ ਸੰਭਾਲ ਦਿਓ ਉਨ੍ਹਾਂ ਨੂੰ ਕਹੋ ਮੇਰੇ ਤੋਂ ਜ਼ਿੰਦਗੀ ਦਾ ਤਜ਼ੁਰਬਾ ਲੈਣਾ ਚਾਹੁੰਦੇ ਹੋ, ਮੇਰੇ ਤੋਂ ਕੁਝ ਅਨੁਭਵ ਲੈਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਪੁੱਛ ਸਕਦੇ ਹੋ, ਹੁਣ ਤੁਸੀਂ ਆਪਣਾ ਕੰਮ ਸੰਭਾਲੋ

ਆਪ ਜੀ ਨੇ ਫਰਮਾਇਆ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਅਜਿਹੀ ਬੇਇੱਜ਼ਤੀ ਨਾ ਕਰਨ, ਉਨ੍ਹਾਂ ਨੂੰ ਅਨਾਥ ਆਸ਼ਰਮ ਨਾ ਭੇਜੋ, ਉਨ੍ਹਾਂ ਨੂੰ ਅਨਾਥ ਨਾ ਬਣਾਓ ਤੁਸੀਂ ਜਿਉਂਦੇ ਜੀਅ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਜਦੋਂ ਤੁਹਾਡੇ ਬੱਚੇ ਕਰਨਗੇ ਤਾਂ ਉਦੋਂ ਕੀ ਹਾਲ ਹੋਵੇਗਾ ਤਾਂ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ’ਚ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਕਿਉਂਕਿ ਤੁਸੀਂ ਉਨ੍ਹਾਂ ਦਾ ਖੂੂਨ ਹੋ, ਬਹੁਤ ਜ਼ਰੂਰੀ ਹੈ ਤੁਸੀਂ ਇੱਜ਼ਤ ਨਾਲ ਉਨ੍ਹਾਂ ਨੂੰ ਆਪਣੇ ਨਾਲ ਰੱਖੋ, ਉਨ੍ਹਾਂ ਨਾਲ ਪਿਆਰ ਕਰੋ ਤਾਂ ਕਿ ਤੁਹਾਡਾ ਜੀਵਨ ਵੀ ਸੁਖਮਈ ਹੋਵੇ ਅਤੇ ਉਨ੍ਹਾਂ ਦਾ ਜੀਵਨ ਵੀ ਸੁਖਮਈ ਹੋਵੇ ਜ਼ਰਾ ਸੋਚ ਕੇ ਦੇਖੋ ਕਦੋ ਤੋਂ ਉਨ੍ਹਾਂ ਨੇ ਤੁਹਾਨੂੰ ਵੱਡਾ ਕੀਤਾ, ਸੁਫਨੇ ਜੋੜੇ ਹੋਣਗੇ ਤੁਹਾਡੇ ਨਾਲ ਸਾਡੇ ਸਮੇਂ ’ਚ ਅਸੀਂ ਕਿੰਨੇ੍ਹ ਆਪਣੇ ਮਾਂ-ਬਾਪ ਤੋਂ ਕਦੇ ਨਹੀਂ ਪੁੱਛਿਆ ਕਰਦੇ ਸੀ ਕਿ ਕੀ ਤੁਸੀਂ ਕਰ ਰਹੇ ਹੋ, ਕੀ ਕੰਮ ਹੋ ਰਿਹਾ ਹੈ, ਕਿੰਨਾ ਪੈਸਾ ਕਮਾ ਲਿਆ ਤੁਸੀਂ, ਬਸ ਇਹ ਹੁੰਦਾ ਸੀ ਕਿ ਸਾਨੂੰ ਜੋ ਚਾਹੀਦਾ ਹੈ ਉਹ ਲੈ ਲਿਆ ਬਸ

ਪਰ ਅੱਜ ਦਾ ਦੌਰ ਅਜਿਹਾ ਆ ਗਿਆ ਹੈ ਕਿ ਜਿਉਂਦੇ ਜੀਅ ਲੋਕ ਆਪਣੇ ਮਾਂ-ਬਾਪ ਨੂੰ ਮਾਰ ਦਿੰਦੇ ਹਨ ਉਨ੍ਹਾਂ ਨੂੰ ਤਾਂ ਬਸ ਪੈਸਾ ਚਾਹੀਦਾ ਹੈ, ਉਹ ਪਗਲਾ ਜਾਂਦੇ ਹਨ ਹੱਦ ਤੋਂ ਜ਼ਿਆਦਾ ਅਤੇ ਉਸ ਪਾਗਲਪਣ ’ਚ ਇਹ ਆਪਣੇ ਮਾਂ-ਬਾਪ ਨੂੰ ਵੀ ਘਰ ’ਚੋਂ ਕੱਢ ਦਿੰਦੇ ਹਨ ਅਤੇ ਜੋ ਬਜ਼ੁਰਗ ਆਸ਼ਰਮ ਬਣਾਏ ਜਾਂਦੇ ਹਨ ਉਨ੍ਹਾਂ ’ਚ ਭੇਜਣਾ ਆਸਾਨ ਹੁੰਦਾ ਹੈ ਤਾਂ ਤੁਹਾਨੂੰ ਸਭ ਨੂੰ ਪ੍ਰਾਰਥਨਾ ਹੈ ਤੁਸੀਂ ਜ਼ਰੂਰ ‘ਅਨਾਥ ਬਜ਼ੁਰਗ ਆਸ਼ਰਮ’ ਜ਼ਰੂਰ ਲਿਖੋ ਫਾਰਮ ’ਤੇ ਵੀ ਜੋ ਸਾਈਨ ਕਰਵਾਓ, ਉਸ ’ਤੇ ਲਿਖਿਆ ਹੋਵੇ ਇਹ ਅਨਾਥ ਹਨ, ਇਨ੍ਹਾਂ ਦਾ ਕੋਈ ਨਹੀਂ ਹੈ ਵੈਸੇ ਤਾਂ ਅਜਿਹੀ ਨੌਬਤ ਹੀ ਨਹੀਂ ਆਉਣੀ ਚਾਹੀਦੀ ਸਾਡੀ ਸੰਸਕ੍ਰਿਤੀ ’ਚ, ਕਿਉਂਕਿ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ ਬੱਚੇ ਨੂੰ ਮਾਂ-ਬਾਪ ਸੰਭਾਲਦੇ ਹਨ ਅਤੇ ਜਦੋਂ ਮਾਂ-ਬਾਪ ਬਜ਼ੁਰਗ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਬੱਚੇ ਸੰਭਾਲਦੇ ਆਏ ਹਨ

ਇਸ ਲਈ ਸਾਡੀ ਸੰਸਕ੍ਰਿਤੀ ਪੂਰੀ ਦੁਨੀਆਂ ’ਚ ਨੰਬਰ ਇੱਕ ਹੈ ਪਰ ਅੱਜ ਇਸ ਨੂੰ ਤੁਸੀਂ ਡੁਬਾਉਣ ’ਚ ਲੱਗੇ ਹੋ ਨਸ਼ਿਆਂ ਦੀ ਵਜ੍ਹਾ ਨਾਲ, ਪੈਸਿਆਂ ਦੀ ਵਜ੍ਹਾ ਨਾਲ, ਲੋਭ-ਲਾਲਚ ਦੀ ਵਜ੍ਹਾ ਨਾਲ ਤਾਂ ਪਿਆਰੀ ਸਾਧ-ਸੰਗਤ ਜੀ, ਅਸੀਂ ਤੁਹਾਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਕਿ ਬਜ਼ੁਰਗਾਂ ਨੂੰ, ਬੱਚਿਆਂ ਨੂੰ ਆਪਸ ’ਚ ਤਾਲਮੇਲ ਬਣਾ ਕੇ ਚੱਲੋ ਕਿਸੇ ਦਾ ਗਲਤ ਨਾ ਕਰੋ, ਕਿਸੇ ਦੇ ਬਹਿਕਾਵੇ ’ਚ ਨਾ ਆਓ ਸਗੋਂ ਆਪਣੇ ਬਜ਼ੁਰਗਾਂ ਦਾ ਸਾਥ ਦਿਓ ਉਹ ਤੁਹਾਡੇ ਹਨ ਤੁਸੀਂ ਉਨ੍ਹਾਂ ਦਾ ਖੂਨ ਹੋ ਕਦੇ ਵੀ ਉਨ੍ਹਾਂ ਨੂੰ ਬਜ਼ੁਰਗ ਆਸ਼ਰਮ ਨਾ ਭੇਜੋ ਅਸੀਂ ਮਾਲਕ ਨੂੰ ਦੁਆ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਉਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਜ਼ਰੂਰ ਭਰਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!