happy-holi

ਇੰਜ ਮਨਾਓ ਜੋ ਸਭ ਲਈ ਹੋਵੇ ਖਾਸ happy-holi
ਉੱਤਰ ਭਾਰਤ ‘ਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ ਰੰਗਾਂ ਦੇ ਤਿਉਹਾਰ ਦੇ ਰੂਪ ‘ਚ ਜਾਣਿਆ ਜਾਂਦਾ ਹੈ ਜਿਸ ਦਾ ਇੰਤਜ਼ਾਰ ਸਾਰੇ ਬੇਸਬਰੀ ਨਾਲ ਕਰਦੇ ਹਨ ਇਸ ਤਿਉਹਾਰ ਨੂੰ ਜਿੰਨੇ ਜ਼ਿਆਦਾ ਲੋਕ ਮਿਲ ਕੇ ਮਨਾਉਣ, ਓਨਾ ਹੀ ਆਨੰਦ ਮਹਿਸੂਸ ਹੁੰਦਾ ਹੈ ਕਦੇ-ਕਦੇ ਪਹਿਲਾਂ ਮਨ ਨਹੀਂ ਕਰਦਾ ਕਿ ਰੰਗਾਂ ਨਾਲ ਖੁਦ ਗਿੱਲਾ ਹੋਇਆ ਜਾਵੇ ਬਸ ਦੇਖ ਕੇ ਮਜ਼ਾ ਲੈਣ ਦੀ ਇੱਛਾ ਹੁੰਦੀ ਹੈ ਪਰ ਜਦੋਂ ਮਜ਼ਬੂਰ ਹੋ ਕੇ ਖੇਡਣਾ ਪਵੇ ਤਾਂ ਮਨ ਖੇਡਣ ਨੂੰ ਕਰਦਾ ਹੈ

ਹੋਲੀ ਦਾ ਤਿਉਹਾਰ ਕੁਝ ਸੰਭਲ ਕੇ ਅਤੇ ਸਮਝਦਾਰੀ ਨਾਲ ਖੇਡਿਆ ਜਾਵੇ ਤਾਂ ਮਜ਼ਾ ਵਧ ਜਾਂਦਾ ਹੈ ਜੇਕਰ ਇਸ ਨੂੰ ਗੰਦੇ ਰੂਪ ਨਾਲ ਜਿਵੇਂ ਚਿੱਕੜ, ਗ੍ਰੀਸ, ਗੁਬਾਰੇ ਆਦਿ ਨਾਲ ਖੇਡਿਆ ਜਾਵੇ ਤਾਂ ਤਿਉਹਾਰ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ ਆਓ ਦੇਖੀਏ ਕਿ ਸਾਲ ‘ਚ ਇੱਕ ਵਾਰ ਆਉਣ ਵਾਲਾ ਇਹ ਤਿਉਹਾਰ, ਜਿਸ ਦਾ ਇੰਤਜ਼ਾਰ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੂੰ ਹੁੰਦਾ ਹੈ,

ਉਸ ਨੂੰ ਹੋਰ ਰੰਗੀਨ ਕਿਵੇਂ ਬਣਾਇਆ ਜਾਵੇ

 • ਰੰਗ ਤੇ ਗੁਲਾਲ ਬਜ਼ਾਰ ਤੋਂ ਪਹਿਲਾਂ ਹੀ ਮੰਗਾ ਕੇ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਕੋਈ ਤੁਹਾਡੇ ਘਰ ਹੋਲੀ ਖੇਡਣ ਆਵੇ ਤਾਂ ਤੁਸੀਂ ਬਿਨਾਂ ਰੰਗ ਦੇ ਸ਼ਰਮਿੰਦਗੀ ਮਹਿਸੂਸ ਨਾ ਕਰੋ ਗੁਲਾਲ ਖੋਲ੍ਹ ਕੇ ਪਲੇਟਾਂ’ਚ ਰੱਖ ਦੇਣਾ ਚਾਹੀਦਾ ਹੈ ਉਨ੍ਹਾਂ ਪਲੇਟਾਂ ਨੂੰ ਮੁੱਖ ਦੁਆਰ ਕੋਲ ਹੀ ਰੱਖੋ ਤਾਂ ਕਿ ਇੱਧਰ-ਉੱਧਰ ਰੰਗ ਲੱਭਣਾ ਨਾ ਪਵੇ
 • ਬੱਚਿਆਂ ਨੂੰ ਗੁਬਾਰਿਆਂ ਦੇ ਨਾਲ ਹੋਲੀ ਖੇਡਣ ਲਈ ਗੁੱਸੇ ਨਾ ਕਰੋ ਗੁਬਾਰਿਆਂ ਨਾਲ ਖੇਡਣ ਨਾਲ ਸੱਟ ਲੱਗ ਸਕਦੀ ਹੈ ਇਸ ਨਾਲ ਤਿਉਹਾਰ ਦਾ ਮਜਾ ਕਿਰਕਰਾ ਵੀ ਹੋ ਸਕਦਾ ਹੈ
 • ਬੱਚਿਆਂ ਨੂੰ ਗੁਲਾਲ ਦੇ ਰੰਗਾਂ ਦੇ ਅਲੱਗ ਤੋਂ ਪੈਕਟ ਦੇ ਦਿਓ ਤਾਂ ਕਿ ਉਹ ਤਿਉਹਾਰ ਦੀ ਪੂਰੀ ਮਸਤੀ ਲੈ ਸਕੋ ਅਤੇ ਵਾਰ-ਵਾਰ ਤੁਹਾਨੂੰ ਪ੍ਰੇਸ਼ਾਨ ਨਾ ਕਰਨ
 • ਬੱਚਿਆਂ ਨੂੰ ਗੁਬਾਰਿਆਂ ਦੀ ਥਾਂ ‘ਤੇ ਪਿਚਕਾਰੀ ਨਾਲ ਖੇਡਣ ਲਈ ਪ੍ਰੇਰਿਤ ਕਰੋ ਉਸ ਦੇ ਲਈ ਇੱਕ ਰਾਤ ਪਹਿਲਾਂ ਟੇਸੂ ਦੇ ਫੁੱਲ ਪਾਣੀ ਨਾਲ ਭਰੀ ਵੱਡੀ ਬਾਲਟੀ ਜਾਂ ਟੱਬ ‘ਚ ਭਿਓਂ ਦਿਓ ਇਨ੍ਹਾਂ ਫੁੱਲਾਂ ਨਾਲ ਬਣਿਆ ਪੀਲਾ ਰੰਗ ਸਿਹਤ ਲਈ ਚੰਗਾ ਹੁੰਦਾ ਹੈ
 • ਹੋਲੀ ਤੋਂ ਇੱਕ ਦਿਨ ਪਹਿਲਾਂ ਹੀ ਕੱਪੜਿਆਂ ਦੀ ਚੋਣ ਕਰਕੇ ਕੱਢ ਕੇ ਰੱਖ ਲਓ ਤਾਂ ਕਿ ਸਵੇਰੇ ਉੱਠਦੇ ਹੀ ਜਾਂ ਰਾਤ ਨੂੰ ਪਹਿਲਾਂ ਤੋਂ ਉਨ੍ਹਾਂ ਕੱਪੜਿਆਂ ਨੂੰ ਪਹਿਨ ਲਿਆ ਜਾ ਸਕੇ ਕੱਪੜੇ ਅਜਿਹੇ ਹੋਣ ਜੋ ਜ਼ਿਆਦਾ ਤੋਂ ਜ਼ਿਆਦਾ ਚਮੜੀ ਨੂੰ ਢਕ ਕੇ ਰੱਖਣ ਥੋੜ੍ਹੇ ਮੋਟੇ ਕੱਪੜੇ ਹੀ ਪਹਿਨੋ ਪਾਰਦਰਸ਼ੀ ਕੱਪੜਿਆਂ ਨੂੰ ਨਾ ਪਹਿਨੋ ਬੱਚਿਆਂ ਲਈ ਦੋ-ਤਿੰਨ ਜੋੜੇ ਕੱਪੜੇ ਕੱਢੋ
 • ਜੋ ਕੱਪੜੇ ਹੋਲੀ ਖੇਡਣ ਤੋਂ ਬਾਅਦ ਪਹਿਨਣੇ ਹੋਣ, ਉਨ੍ਹਾਂ ਨੂੰ ਵੀ ਪਹਿਲਾਂ ਕੱਢ ਲਓ ਤਾਂ ਕਿ ਗਿੱਲੇ ਰੰਗਾਂ ਵਾਲੇ ਕੱਪੜੇ ਅਤੇ ਹੱਥਾਂ ਨਾਲ ਅਲਮਾਰੀ ਨੂੰ ਨਾ ਖੋਲ੍ਹਣਾ ਪਵੇ ਸਾਫ਼-ਸੁਥਰੇ ਕੱਪੜੇ ਵੀ ਰੰਗ ਨਾਲ ਭਿੱਜੇ ਹੱਥਾਂ ਨਾਲ ਖਰਾਬ ਹੋ ਸਕਦੇ ਹਨ
 • ਆਪਣੀ ਚਮੜੀ ਨੂੰ ਰੰਗਾਂ ਤੋਂ ਬਚਾ ਕੇ ਰੱਖਣ ਲਈ ਸਾਰੀ ਚਮੜੀ ਅਤੇ ਵਾਲਾਂ ‘ਤੇ ਤੇਲ ਲਾ ਲਓ ਬੱਚਿਆਂ ਨੂੰ ਵੀ ਤੇਲ ਚੰਗੀ ਤਰ੍ਹਾਂ ਚੋਪੜ ਦਿਓ
 • ਪੁਰਾਣੇ ਤੋਲੀਏ ਨੂੰ ਕੱਟ ਕੇ ਹੈਂਡ ਟਾਵਲ ਦੇ ਆਕਾਰ ਦਾ ਬਣਾ ਲਓ ਤਾਂ ਕਿ ਹੱਥ-ਮੂੰਹ ਪੂੰਝਣ ‘ਚ ਚੰਗੇ ਤੋਲੀਏ ਖਰਾਬ ਨਾ ਹੋਣ
 • ਹੋਲੀ ਖੁੱਲ੍ਹੇ ਵਿਹੜੇ ‘ਚ ਖੇਡੋ ਤਾਂ ਜ਼ਿਆਦਾ ਮਜ਼ਾ ਆਏਗਾ ਵੱਡਾ ਸ਼ਹਿਰਾਂ ‘ਚ ਵਿਹੜੇ ਨਾਂਹ ਦੇ ਬਰਾਬਰ ਹੁੰਦੇ ਹਨ ਅਜਿਹੇ ‘ਚ ਛੱਤ ‘ਤੇ ਵੀ ਹੋਲੀ ਖੇਡੀ ਜਾ ਸਕਦੀ ਹੈ ਪਰ ਧਿਆਨ ਰੱਖੋ ਕਿ ਛੱਤ ਦੇ ਚਾਰੋਂ ਪਾਸੇ ਦੀਵਾਰ ਹੋਣੀ ਚਾਹੀਦੀ ਹੈ
 • ਘਰ ‘ਤੇ ਆਉਣ ਵਾਲੇ ਮਹਿਮਾਨਾਂ ਲਈ ਮਿੱਠਾ, ਨਮਕੀਨ, ਭੁਜੀਏ ਦਾ ਪ੍ਰਬੰਧ ਪਹਿਲਾਂ ਹੀ ਕਰ ਲਓ ਚਾਹ ਲਈ ਲੋੜ ਅਨੁਸਾਰ ਦੁੱਧ, ਖੰਡ, ਪੱਤੀ ਦਾ ਵੀ ਪ੍ਰਬੰਧ ਕਰ ਲਓ
 • ਤੁਸੀਂ ਪੇਪਰ-ਪਲੇਟ ਅਤੇ ਫੋਮ ਦੇ ਡਿਜ਼ਪੋਜੇਬਲ ਗਿਲਾਸ ਰੱਖੋ ਤਾਂ ਕਿ ਬਰਤਨਾਂ ਦੀ ਸਫਾਈ ਲਈ ਪ੍ਰੇਸ਼ਾਨੀ ਨਾ ਝੱਲਣੀ ਪਵੇ ਵੱਡੇ ਗਾਰਬੇਜ਼ ਰੱਖੋ ਤਾਂ ਕਿ ਵਰਤੋਂ ਕੀਤੀਆਂ ਹੋਈਆਂ ਪਲੇਟਾਂ ਅਤੇ ਗਿਲਾਸ ਇੱਧਰ ਉੱਧਰ ਨਾ ਫੈਲਾਓ
 • ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਪਹਿਲਾਂ ਹੀ ਕਰ ਲਓ ਜੇਕਰ ਤੁਸੀਂ ਖਾਸ ਰਿਸ਼ਤੇਦਾਰ ਨਾਲ ਮਿਲ ਕੇ ਹੋਲੀ ਮਨਾਉਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਤੋਂ ਖਾਣੇ ‘ਤੇ ਵਿਚਾਰ ਕਰਕੇ ਮਿਲ ਕੇ ਬਣਾ ਲਿਆ ਜਾਵੇ ਤਾਂ ਕਿ ਬੋਝ ਵੀ ਨਾ ਬਣੇ
 • ਹੋਲੀ ਖੂਬ ਖੇਡੋ, ਜੇਕਰ ਯੋਜਨਾਬੱਧ ਤਰੀਕੇ ਨਾਲ ਖੇਡੋਗੇ ਤਾਂ ਪੂਰਾ ਆਨੰਦ ਲੈ ਸਕੋਗੇ
  -ਸੰਜੀਵ ਚੌਧਰੀ ‘ਗੋਲਡੀ’

ਧਿਆਨ ਰੱਖੋ ਹੋਲੀ ‘ਚ

ਹੋਲੀ ਦਾ ਤਿਉਹਾਰ ਆਉਂਦੇ ਹੀ ਹੋਲੀ ‘ਤੇ ਲਾਏ ਜਾਣ ਵਾਲੇ ਰੰਗਾਂ ਨੂੰ ਲੈ ਕੇ ਮਨ ‘ਚ ਡਰ ਬੈਠਣ ਲੱਗਦਾ ਹੈ ਨਾਜ਼ੁਕ ਸਰੀਰ ਦੀ ਚਮੜੀ ਨੂੰ ਵਿੰਭਿੰਨ ਤਰ੍ਹਾਂ ਦੇ ਜ਼ਹਰੀਲੇ ਰੰਗ ਨੁਕਸਾਨ ਹੀ ਨਹੀਂ ਪਹੁੰਚਾਉਂਦੇ ਸਗੋਂ ਸਾਰੀ ਉਮਰ ਲਈ ਭਿਆਨਕ ਰੋਗ ਦੇ ਜਾਂਦੇ ਹਨ ਕਈ ਵਾਰ ਤਾਂ ਹੋਲੀ ਦਾ ਹੁੜਦੰਗ ਮਨੁੱਖ ਨੂੰ ਬਹੁਤ ਮਹਿੰਗਾ ਸਾਬਤ ਹੁੰਦਾ ਹੈ ਸਸਤੇ ਘਟੀਆ ਜ਼ਹਿਰੀਲੇ ਰੰਗ ਰੰਗੀਲੀ ਹੋਲੀ ਨੂੰ ਦਾਗਦਾਰ ਕਰ ਸਕਦੇ ਹਨ
ਹੋਲੀ ਦੀ ਮਸਤੀ ‘ਚ ਸਾਵਧਾਨੀ ਰੱਖਣੀ ਚਾਹੀਦੀ ਹੈ ਹੋਲੀ ਖੇਡਣ ਤੋਂ ਪਹਿਲਾਂ ਤਿਆਰੀ: ਤੁਸੀਂ ਹੋਲੀ ਵਾਲੇ ਦਿਨ ਸਵੇਰੇ ਜਲਦੀ ਹੀ ਆਪਣੇ ਚਿਹਰੇ ਗਰਦਨ ਤੇ ਹੱਥਾਂ ‘ਤੇ ਵੈਸਲੀਨ, ਸਰ੍ਹੋਂ ਦਾ ਤੇਲ ਜਾਂ ਕੋਈ ਹੋਰ ਚਿਕਨਾਹਟ ਵਾਲਾ ਪਦਾਰਥ ਲਾ ਲਓ ਅਜਿਹਾ ਕਰਨ ਨਾਲ ਚਮੜੀ ‘ਤੇ ਰੰਗ ਨਹੀਂ ਚੜ੍ਹਦਾ ਛੋਟੇ ਬੱਚਿਆਂ ਦੀ ਗਰਦਨ, ਮੂੰਹ ਤੇ ਹੱਥ-ਪੈਰ ‘ਤੇ ਜ਼ਰੂਰ ਚਿਕਨਾਹਟ ਆਦਿ ਲਾ ਦਿਓ ਤਾਂ ਕਿ ਬੱਚੇ ਵੀ ਜੀ ਭਰ ਕੇ ਹੋਲੀ ਖੇਡ ਸਕਣ ਅਤੇ ਚਮੜੀ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ

ਰੰਗ ਛੁਡਾਉਣ ਲਈ:-

ਚਮੜੀ ‘ਤੇ ਲੱਗੇ ਰੰਗ ਨੂੰ ਛੁਡਾਉਣ ਲਈ ਕਦੇ ਵੀ ਕੱਪੜੇ ਧੋਣ ਵਾਲਾ ਸਾਬਣ ਡਿਟਰਜੈਂਟ ਕੇਕ, ਡਿਟਰਜੈਂਟ ਪਾਊਡਰ ਦਾ ਭੁੱਲ ਕੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਡਿਟਰਜੈਂਟ ਸਿਰਫ਼ ਕੱਪੜਿਆਂ ਦੇ ਉੱਪਰੋਂ ਹੀ ਦਾਗ-ਧੱਬੇ ਹਟਾਉਣ ‘ਚ ਸਹਾਇਕ ਸਿੱਧ ਹੋ ਸਕਦਾ ਹੈ ਕੋਮਲ ਮੁਲਾਇਮ ਚਮੜੀ ਤੋਂ ਰੰਗ ਉਤਾਰਨ ਲਈ ਡਿਟਰਜੈਂਟ ਦੀ ਵਰਤੋਂ ਬੇਹੱਦ ਹਾਨੀਕਾਰਕ ਸਿੱਧ ਹੋਵੇਗੀ ਚਮੜੀ ‘ਤੇ ਰੰਗ ਕਿੰਨਾ ਹੀ ਜ਼ਿਆਦਾ ਲੱਗਿਆ ਹੋਵੇ, ਬਿਹਤਰ ਇਹ ਹੋਵੇਗਾ ਕਿ ਨਹਾਉਣ ਵਾਲੇ ਸਾਬਣ ਦਾ ਹੀ ਇਸਤੇਮਾਲ ਕਰੋ ਜੇਕਰ ਚਿਹਰੇ ‘ਤੇ ਤੇਜ਼ ਪੱਕੇ ਰੰਗ, ਪੇਂਟ ਆਦਿ ਲੱਗਿਆ ਹੈ ਤਾਂ ਉਸ ਨੂੰ ਕਦੇ ਵੀ ਕੈਰੋਸੀਨ ਤੇਲ ਨਾਲ ਨਹੀਂ ਛੁਡਾਉਣਾ ਚਾਹੀਦਾ ਹੈ ਇਸ ਦੇ ਲਈ ਹਮੇਸ਼ਾ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨਾ ਹਿੱਤਕਰ ਹੋਵਗਾ ਨਾਰੀਅਲ ਦੇ ਤੇਲ ਨਾਲ ਕਾਲੇ, ਸਫੈਦ, ਲਾਲ ਪੇਂਟ ਮਿੰਟਾਂ ‘ਚ ਹੀ ਚਿਹਰੇ ਤੋਂ ਛੁੱਟ ਜਾਂਦੇ ਹਨ ਪੇਂਟ ਜਾਂ ਰੰਗ ਉਤਾਰਨ ਲਈ ਚਮੜੀ ਨੂੰ ਜਿਆਦਾ ਨਾ ਰਗੜੋ ਇਸ ਨਾਲ ਚਮੜੀ ‘ਤੇ ਨਿਸ਼ਾਨ ਪੈ ਸਕਦਾ ਹੈ

ਨਹਾਉਣ ਤੋਂ ਪਹਿਲਾਂ:-

ਹੋਲੀ ਖੇਡਣ ਤੋਂ ਬਾਅਦ ਨਹਾਉਣ ਲਈ ਬਿਹਤਰ ਇਹ ਹੋਵੇਗਾ ਕਿ ਹਲਕੇ ਗੁਨਗੁਨੇ ਪਾਣੀ ‘ਚ ਨਹਾਇਆ ਜਾਵੇ ਪਾਣੀ ‘ਚ ਡੇਟਾਲ ਦੀਆਂ ਤਿੰਨ-ਚਾਰ ਬੂੰਦਾਂ ਪਾ ਲੈਣਾ ਉੱਚਿਤ ਹੋਵੇਗਾ ਅੱਖਾਂ ਦੀ ਸਫਾਈ ਲਈ ਸਾਫ਼, ਤਾਜ਼ੇ ਠੰਡੇ ਪਾਣੀ ਦੀ ਬਾਲਟੀ ‘ਚ ਅੱਖਾਂ ਨੂੰ ਪੰਜ ਤੋਂ ਦਸ ਵਾਰ ਖੋਲ੍ਹੋ ਅਤੇ ਬੰਦ ਕਰੋ ਅੱਖਾਂ ‘ਚ ਰੰਗ ਸਾਫ਼ ਕਰਨ ਲਈ ਕਦੇ ਵੀ ਹੱਥ ਦੀਆਂ ਉਂਗਲਾਂ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਘਾਤਕ ਰਸਾਇਣਾਂ ਦੇ ਰੰਗਾਂ ਦਾ ਇਸਤੇਮਾਲ ਭੁੱਲ ਕੇ ਵੀ ਨਾ ਕਰੋ -ਹੋਲੀ ਵਾਲੇ ਦਿਨ ਘਰ ‘ਚ ਦਹੀ ਜ਼ਰੂਰ ਰੱਖੋ ਰੰਗ ਖੇਡਣ ਤੋਂ ਬਾਅਦ ਸਾਬਣ ਨਾਲ ਨਹਾਓ, ਫਿਰ ਚਮੜੀ ‘ਤੇ ਦਹੀ ਰਗੜੋ ਦਹੀ ਨਾ ਸਿਰਫ਼ ਰੰਗ ਛੁਡਾਉਣ ‘ਚ ਮੱਦਦਗਾਰ ਸਾਬਤ ਹੋਵੇਗੀ ਸਗੋਂ ਚਮੜੀ ਨੂੰ ਹਾਨੀਕਾਰਕ ਕੈਮੀਕਲਾਂ ਦੇ ਬੁਰੇ ਪ੍ਰਭਾਵਾਂ ਤੋਂ ਕੁਝ ਹੱਦ ਤੱਕ ਬਚਾਏਗਾ ਵੀ ਅਤੇ ਚਮੜੀ ਮਾਈਸਚੁਰਾਇਜ਼ ਕਰੇਗਾ ਤੇ ਖੁਜਲੀ ਤੋਂ ਵੀ ਬਚਾਏਗਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!