how-to-celebrate-holi-carefully

ਸਾਵਧਾਨੀ ਨਾਲ ਮਨਾਓ ਹੋਲੀ ਦਾ ਜਸ਼ਨ ਹੋਲੀ ਵਿਸ਼ੇਸ਼: 29 ਮਾਰਚ
ਸਾਲਭਰ ਕੋਰੋਨਾ ਵਾਇਰਸ ਦੀ ਜਕੜ ’ਚ ਰਹਿਣ ਤੋਂ ਬਾਅਦ ਆਖਰਕਾਰ ਇਸ ਰੋਗ ਦੀ ਵੈਕਸੀਨ ਆ ਚੁੱਕੀ ਹੈ ਸਰਕਾਰ ਵੱਲੋਂ ਲੋਕਾਂ ਨੂੰ ਵੈਕਸੀਨ ਲਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਜਿਹੇ ’ਚ 29 ਮਾਰਚ ਨੂੰ ਹੋਲੀ ਦਾ ਰੰਗਾਰੰਗ ਤਿਉਹਾਰ ਵੀ ਆ ਰਿਹਾ ਹੈ ਰੰਗਾਂ ਦੇ ਇਸ ਤਿਉਹਾਰ ਨੂੰ ਹਰ ਕੋਈ ਸ਼ੌਂਕ ਨਾਲ ਮਨਾਉਣਾ ਚਾਹੁੰਦਾ ਹੈ ਪਰ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਸ ਸਾਲ ਜ਼ਿਆਦਾ ਸਾਵਧਾਨੀ ਵਰਤਣੀ ਜ਼ਰੂਰੀ ਹੈ ਜੇਕਰ ਡਾਕਟਰਾਂ ਦੀ ਮੰਨੋ ਤਾਂ ਹਰ ਸਾਲ ਹੋਲੀ ਦੇ ਤਿਉਹਾਰ ’ਤੇ ਚਮੜੀ ਸਬੰਧੀ, ਅੱਖ ਸਬੰਧੀ ਅਤੇ ਰੰਗਾਂ ਸਬੰਧੀ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੁੰਦੀ ਹੈ,

ਪਰ ਇਸ ਵਾਰ ਕੋਰੋਨਾ ਵਾਇਰਸ ਨੂੰ ਵੀ ਧਿਆਨ ’ਚ ਰੱਖਣਾ ਬੇਹੱਦ ਜ਼ਰੂਰੀ ਹੈ:-

  • ਹੋਲੀ ਦੇ ਦਿਨ ਹੋਲੀ ਖੇਡਣ ਤੋਂ ਪਹਿਲਾਂ ਸੈਨੇਟਾਇਜ਼ਰ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ
  • ਭੀੜਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ ਬਿਹਤਰ ਰਹੇਗਾ ਕਿ ਤੁਸੀਂ ਆਪਣੇ ਘਰ ਹੀ ਇੱਕ-ਦੂਜੇ ਨਾਲ ਹੋਲੀ ਖੇਡੋ
  • ਜੇਕਰ ਕੋਈ ਬਾਹਰੀ ਵਿਅਕਤੀ ਤੁਹਾਡੇ ਘਰ ਆ ਰਿਹਾ ਹੈ ਤਾਂ ਉਸ ਨੂੰ ਸੈਨੇਟਾਇਜ਼ਰ ਇਸਤੇਮਾਲ ਕਰਾਉਣ ਤੋਂ ਬਾਅਦ ਹੀ ਰੰਗ ਲਾਉਣ ਦਿਓ
  • ਜਨਤਕ ਜਗ੍ਹਾ ’ਤੇ ਜਾਂਦੇ ਸਮੇਂ ਮਾਸਕ ਪਹਿਨਣਾ ਬਿਲਕੁਲ ਨਾ ਭੁੱਲੋ
  • ਇਸ ਹੋਲੀ ਤੁਸੀਂ ਇੱਕ-ਦੂਜੇ ਨੂੰ ਪੂਰੀ ਤਰ੍ਹਾਂ ਰੰਗ ’ਚ ਭਿਉਣ ਦੀ ਜਗ੍ਹਾ ਮੱਥੇ ’ਤੇ ਤਿਲਕ ਲਾ ਕੇ ਵੀ ਤਿਉਹਾਰ ਮਨਾ ਸਕਦੇ ਹੋ
  • ਹੋਲੀ ਦੇ ਦਿਨ ਬਾਜ਼ਾਰ ਦੀ ਬਣੀ ਮਠਿਆਈ ਦੇ ਬਜਾਇ ਘਰ ਦੀ ਬਣੀਆਂ ਮਠਿਆਈਆਂ ਵਰਤੋਂ ’ਚ ਲਿਆਓ
  • ਬੱਚਿਆਂ ਦਾ ਖਾਸ ਧਿਆਨ ਰੱਖੋ ਤੁਸੀਂ ਖੁਦ ਉਨ੍ਹਾਂ ਦੇ ਨਾਲ ਖੇਡੋ ਜੇਕਰ ਬੱਚਿਆਂ ਦੇ ਦੋਸਤ ਹੋਲੀ ਖੇਡਣ ਆਉਣ, ਤਾਂ ਉਨ੍ਹਾਂ ਦੇ ਹੱਥ ਸੈਨੇਟਾਇਜ਼ ਕਰਕੇ ਬੱਚਿਆਂ ਨਾਲ ਥੋੜ੍ਹਾ ਖੇਡਣ ਦੇ ਸਕਦੇ ਹੋ
  • ਘਰ ’ਚ ਜੇਕਰ ਕਿਸੇ ਵਿਅਕਤੀ ਨੂੰ ਸਰਦੀ, ਜ਼ੁਕਾਮ ਜਾਂ ਹਲਕਾ ਬੁਖਾਰ ਹੈ ਤਾਂ ਉਹ ਹੋਲੀ ਨਾ ਖੇਡੇ

ਚਮੜੀ ਸਬੰਧੀ ਸਾਵਧਾਨੀਆਂ:

  • ਚਿਹਰੇ ’ਤੇ ਗੁਲਾਲ ਜਾਂ ਰੰਗ ਲਾਉਣ ਤੋਂ ਪਹਿਲਾਂ ਹੱਥਾਂ ਨੂੰ ਬਿਲਕੁਲ ਚੰਗੇ ਤਰੀਕੇ ਨਾਲ ਸਾਫ਼ ਕਰ ਲਓ
  • ਰੰਗ ਖੇਡਣ ਤੋਂ ਪਹਿਲਾਂ ਪੂਰੇ ਸਰੀਰ ’ਚ ਨਾਰੀਅਲ ਦੇ ਤੇਲ ਦੀ ਵਰਤੋਂ ਜ਼ਰੂਰ ਕਰੋ
  • ਹੋਲੀ ਖੇਡਦੇ ਸਮੇਂ ਪੂਰੇ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਢਕ ਕੇ ਰੱਖੋ
  • ਡਰਾਏ ਸਕਿੱਨ ਵਾਲਿਆਂ ਨੂੰ ਰੰਗ ਖੇਡਣ ਤੋਂ ਪਹਿਲਾਂ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ
  • ਸਰੀਰ ਦੇ ਅਜਿਹੇ ਹਿੱਸੇ ਜੋ ਥੋੜ੍ਹੇ ਛੁਪੇ ਰਹਿੰਦੇ ਹਨ ਜਿਵੇਂ ਕੰਨ ਦੇ ਪਿੱਛੇ ਦਾ ਹਿੱਸਾ, ਉੱਥੇ ਤੇਲ ਚੰਗੀ ਤਰ੍ਹਾਂ ਲਾਓ
  • ਰੰਗ ਛੁਡਾਉਂਦੇ ਸਮੇਂ ਸਕਿੱਨ ਨੂੰ ਜ਼ਿਆਦਾ ਨਾ ਰਗੜੋ, ਨਹੀਂ ਤਾਂ ਸਕਿੱਨ ਛਿੱਲਣ ਦਾ ਡਰ ਰਹਿੰਦਾ ਹੈ
  • ਚਿਹਰੇ ਦਾ ਰੰਗ ਛੁਡਾਉਣ ਲਈ ਕਾੱਟਨ ’ਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਵਰਤੋਂ ਕਰੋ
  • ਆਪਣੇ ਨਾਖੂਨਾਂ ’ਤੇ ਗਾੜ੍ਹਾ ਤੇਲ ਪਾਲਸ਼ ਲਾਓ
  • ਰੰਗ ਉਤਾਰਨ ਲਈ ਸਰੀਰ ’ਤੇ ਠੰਡੇ ਪਾਣੀ ਦਾ ਇਸਤੇਮਾਲ ਕਰੋ ਹੋਲੀ ਖੇਡਣ ਤੋਂ ਇੱਕ ਘੰਟਾ ਪਹਿਲਾਂ ਵਾਲਾਂ ’ਚ ਤੇਲ ਲਾ ਕੇ ਚੰਗੀ ਤਰ੍ਹਾਂ ਮਸਾਜ ਕਰੋ ਤੇਲ ਤੁਹਾਡੀ ਚਮੜੀ ’ਤੇ ਸੁਰੱਖਿਆ ਦੀ ਇੱਕ ਪਰਤ ਬਣਾਏਗਾ ਅਤੇ ਇਸ ਨਾਲ ਰੰਗ ਆਸਾਨੀ ਨਾਲ ਨਿਕਲ ਜਾਏਗਾ
  • ਆਪਣੇ ਨਾਲ ਰੂਮਾਲ ਜਾਂ ਸਾਫ਼ ਕੱਪੜਾ ਜ਼ਰੂਰ ਰੱਖੋ, ਤਾਂ ਕਿ ਅੱਖਾਂ ’ਚ ਰੰਗ ਜਾਂ ਗੁਲਾਲ ਪੈਣ ’ਤੇ ਉਸ ਨੂੰ ਤੁਰੰਤ ਸਾਫ਼ ਕਰ ਸਕੋ

ਬਣਾਓ ਕੁਦਰਤੀ ਰੰਗ

ਹੋਲੀ ਦੇ ਸੁੱਕੇ ਰੰਗਾਂ ਨੂੰ ਗੁਲਾਲ ਕਿਹਾ ਜਾਂਦਾ ਹੈ ਮੁੱਖ ਤੌਰ ’ਤੇ ਇਹ ਰੰਗ ਫੁੱਲਾਂ ਅਤੇ ਹੋਰ ਕੁਦਰਤੀ ਪਦਾਰਥਾਂ ਤੋਂ ਬਣਦਾ ਹੈ ਜਿਨ੍ਹਾਂ ’ਚ ਰੰਗਣ ਦੀ ਪ੍ਰਵਿਰਤੀ ਹੁੰਦੀ ਹੈ ਇਸ ਵਾਰ ਅਸੀਂ ਤੁਹਾਨੂੰ ਗੁਲਾਲ ਬਣਾਉਣਾ ਸਿਖਾਉਂਦੇ ਹਾਂ, ਜੋ ਬਾਜ਼ਾਰ ਦੇ ਰਸਾਇਣਕ ਗੁਲਾਲ ਤੋਂ ਕਿਤੇ ਜ਼ਿਆਦਾ ਬਿਹਤਰ ਹੋਵੇਗਾ ਅਤੇ ਨਾਲ ਹੀ ਸੁਰੱਖਿਅਤ ਵੀ ਤਾਂ ਆਓ, ਖੁਦ ਤਿਆਰ ਕੀਤੇ ਗਏ ਇਸ ਗੁਲਾਲ ਤੋਂ ਪਰਿਵਾਰ ਦੇ ਨਾਲ-ਨਾਲ ਦੋਸਤਾਂ ਨੂੰ ਵੀ ਸਰਾਬੋਰ ਕਰੋ ਅਤੇ ਹੋਲੀ ਦਾ ਆਨੰਦ ਲਓ

ਲਾਲ ਗੁਲਾਲ ਤਿਆਰ ਕਰਨ ਦੀ ਤਰੀਕਾ

ਪੀਸਿਆ ਹੋਇਆ ਲਾਲ ਚੰਦਨ ਜਿਵੇਂ ਰਕਤਚੰਦਨ ਜਾਂ ਲਾਲ ਚੰਦਨ ਵੀ ਕਿਹਾ ਜਾਂਦਾ ਹੈ, ਖੂਬਸੂਰਤ ਲਾਲ ਰੰਗ ਦਾ ਹੁੰਦਾ ਹੈ ਇਹ ਚਮੜੀ ਲਈ ਵੀ ਚੰਗਾ ਹੁੰਦਾ ਹੈ ਇਹ ਸੁੱਕਾ ਰੰਗ ਗੁਲਾਲ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਰੰਗ ਦੇ ਦੋ ਛੋਟੇ ਚਮਚ ਪੰਜ ਲੀਟਰ ਪਾਣੀ ’ਚ ਉਬਾਲੇ ਜਾਓ ਤਾਂ ਉਸ ਤੋਂ ਵੀਹ ਲੀਟਰ ਰੰਗੀਨ ਪਾਣੀ ਤਿਆਰ ਕੀਤਾ ਜਾ ਸਕਦਾ ਹੈ ਛਾਂ ’ਚ ਸੁਕਾਏ ਗਏ ਗੁਡਹਲ ਜਾਂ ਜਵਾਕੁਸੁਮ ਦੇ ਫੁੱਲਾਂ ਦੇ ਪਾਊਡਰ ਤੋਂ ਲਾਲ ਰੰਗ ਤਿਆਰ ਕੀਤਾ ਜਾ ਸਕਦਾ ਹੈ
ਸਿੰਦੂਰੀਆਂ ਦੀ ਇੱਟ ਨਾਲ ਲਾਲ ਬੀਜਾਂ ਨੂੰ ਵੀ ਬਤੌਰ ਰੰਗ ਜਾਂ ਗੁਲਾਲ ਇਸਤੇਮਾਲ ਕੀਤਾ ਜਾ ਸਕਦਾ ਹੈ
ਲਾਲ ਅਨਾਰ ਦੇ ਛਿਲਕਿਆਂ ਨੂੰ ਪਾਣੀ ’ਚ ਉੱਬਾਲ ਕੇ ਵੀ ਸੁਰਖ ਲਾਲ ਰੰਗ ਬਣਾਇਆ ਜਾ ਸਕਦਾ ਹੈ
ਅੱਧੇ ਕੱਪ ਪਾਣੀ ’ਚ ਦੋ ਚਮਚ ਹਲਦੀ ਪਾਊਡਰ ਦੇ ਨਾਲ ਚੁਟਕੀ ਭਰ ਚੂਨਾ ਮਿਲਾਓ ਫਿਰ ਇੱਕ ਲੀਟਰ ਪਾਣੀ ਦੇ ਘੋਲ ’ਚ ਇਸ ਨੂੰ ਚੰਗੀ ਤਰ੍ਹਾਂ ਮਿਲਾਓ, ਤੁਹਾਡਾ ਹੋਲੀ ਦਾ ਰੰਗ ਤਿਆਰ
ਟਮਾਟਰ ਅਤੇ ਗਾਜ਼ਰ ਦੇ ਰਸ ਨੂੰ ਵੀ ਪਾਣੀ ’ਚ ਮਿਲਾ ਕੇ ਰੰਗ ਤਿਆਰ ਕੀਤਾ ਜਾ ਸਕਦਾ ਹੈ

ਕੁਦਰਤੀ ਤੌਰ ’ਤੇ ਤਿਆਰ ਹਰਾ ਗੁਲਾਲ

ਮਹਿੰਦੀ ਜਾਂ ਹੀਨਾ ਪਾਊਡਰ ਨੂੰ ਵੀ ਬਤੌਰ ਗੁਲਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਪਾਣੀ ਮਿਲਾ ਕੇ ਰੰਗ ਵੀ ਤਿਆਰ ਹੋ ਸਕਦਾ ਹੈ, ਪਰ ਇਸ ਰੰਗ ਦੇ ਦਾਗ ਆਸਾਨੀ ਨਾਲ ਨਹੀਂ ਛੁਟਦੇ ਪਰ ਇਹ ਰੰਗ ਵਾਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਗੁਲਮੋਹਰ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਪੀਸ ਲਓ ਅਤੇ ਤੁਹਾਡਾ ਕੁਦਰਤੀ ਹਰਾ ਗੁਲਾਲ ਤਿਆਰ ਹੈ ਕਣਕ ਦੀਆਂ ਹਰੀਆਂ ਬੱਲੀਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਗੁਲਾਲ ਤਿਆਰ ਕਰੋ ਪਾਲਕ, ਧਨੀਆ ਜਾਂ ਪੁਦੀਨੇ ਦੇ ਪੱਤਿਆਂ ਦੇ ਪੇਸਟ ਨੂੰ ਪਾਣੀ ’ਚ ਮਿਲਾ ਕੇ ਰੰਗ ਤਿਆਰ ਕੀਤਾ ਜਾ ਸਕਦਾ ਹੈ ਗੁਲਾਬੀ ਚੁਕੰਦਰ ਦੇ ਟੁਕੜਿਆਂ ਨੂੰ ਜਾਂ ਚੁਕੰਦਰ ਨੂੰ ਇੱਕ ਲੀਟਰ ਪਾਣੀ ’ਚ ਇੱਕ ਪੂਰੀ ਰਾਤ ਭਿੱਜਣ ਲਈ ਛੱਡ ਦਿਓ ਅਤੇ ਰੰਗੀਨ ਪਾਣੀ ਬਣਾਉਣ ਲਈ ਇਸ ਘੋਲ ’ਚ ਪਾਣੀ ਮਿਲਾ ਕੇ ਹੋਲੀ ਦਾ ਲੁਤਫ ਉਠਾਓ

ਚਟਕ ਕੇਸਰੀਆ ਗੁਲਾਲ

ਪਾਰੰਪਰਿਕ ਤੌਰ ’ਤੇ ਭਾਰਤ ’ਚ ਇਹ ਚਟਕ ਕੇਸਰੀਆ ਗੁਲਾਲ ਟੇਸੂ ਦੇ ਫਲਾਂ ਤੋਂ ਬਣਦਾ ਹੈ, ਜਿਸ ਨੂੰ ਪਲਾਸ਼ ਵੀ ਕਿਹਾ ਜਾਂਦਾ ਹੈ ਟੇਸੂ ਦੇ ਫੁੱਲਾਂ ਨੂੰ ਰਾਤਭਰ ਲਈ ਪਾਣੀ ’ਚ ਭਿੱਜਣ ਲਈ ਛੱਡ ਦਿਓ ਅਤੇ ਸਵੇਰੇ ਰੰਗ ਦਾ ਆਨੰਦ ਉਠਾਓ! ਕਿਹਾ ਜਾਂਦਾ ਹੈ ਇਸ ਪਾਣੀ ’ਚ ਔਸ਼ਧੀ ਗੁਣ ਹੁੰਦੇ ਹਨ
ਚੁਟਕੀਭਰ ਚੰਦਨ ਪਾਊਡਰ ਇੱਕ ਲੀਟਰ ਪਾਣੀ ’ਚ ਮਿਲਾਉਣ ’ਤੇ ਕੇਸਰੀਆ ਰੰਗ ਤਿਆਰ ਹੋ ਜਾਂਦਾ ਹੈ
ਕੇਸਰ ਦੇ ਪੱਤਿਆਂ ਨੂੰ ਕੁਝ ਸਮੇਂ ਲਈ ਦੋ ਚਮਚ ਪਾਣੀ ’ਚ ਭਿੱਜਣ ਲਈ ਛੱਡ ਦਿਓ ਅਤੇ ਫਿਰ ਉਨ੍ਹਾਂ ਨੂੰ ਪੀਸ ਲਓ ਆਪਣੀ ਇੱਛਾ ਅਨੁਸਾਰ ਗਾੜ੍ਹਾ ਰੰਗ ਪਾਣੀ ਲਈ ਇਸ ’ਚ ਹੌਲੀ-ਹੌਲੀ ਪਾਣੀ ਮਿਲਾਓ, ਜ਼ਿਆਦਾ ਪਾਣੀ ਨਾਲ ਰੰਗ ਫਿੱਕਾ ਜਾਂ ਹਲਕਾ ਹੋ ਜਾਂਦਾ ਹੈ ਇਹ ਚਮੜੀ ਲਈ ਚੰਗਾ ਤਾਂ ਹੁੰਦਾ ਹੀ ਹੈ ਨਾਲ ਹੀ ਨਾਲ ਬਹੁਤ ਮਹਿੰਗਾ ਵੀ ਹੁੰਦਾ ਹੈ
ਰੰਗ ਬਣਾਉਣ ਦੀਆਂ ਇਨ੍ਹਾਂ ਢੇਰ ਸਾਰੀਆਂ ਵਿਧੀਆਂ ’ਚੋਂ ਜੇਕਰ ਤੁਹਾਨੂੰ ਕੋਈ ਵੀ ਪਸੰਦ ਨਾ ਆਵੇ ਤਾਂ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਕੁਝ ਸੰਸਥਾਵਾਂ ਨੇ ਕੁਦਰਤੀ ਰੰਗਾਂ ਨੂੰ ਪੈਕਟਬੰਦ ਕਰਕੇ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!