unique example of awareness motivator bimla devi

ਜਾਗਰੂਕਤਾ ਦੀ ਅਨੋਖੀ ਮਿਸਾਲ ਬਾਗੜੀ ‘ਮੋਟੀਵੇਟਰ’ unique example of awareness motivator bimla devi
‘‘ਜੇ ਛੋਰੀਆਂ ਮਹ ਖੂਨਦਾਨ ਕਰਨਕੋ ਭਾਵ ਆਗਇਓ ਨੀ, ਤਾਂ ਸਮਝ ਲੀਓ ਕੇ ਹਰ ਘਰ ਮਹ ਏਕ ਪੌਦੋ ਲਾਗਇਓ ਮੇਰੀ ਯਾ ਸੋਚ ਹੈ ਕਿ ਮਰੀਜ਼ ਖੂਨ ਗੋ ਇੰਤਜ਼ਰ ਨਾ ਕਰੈ, ਬਲਕਿ ਖੂਨ ਮਰੀਜ਼ ਗੋ ਇੰਤਜਾਰ ਕਰੈ ਦਾਨ ਕਰਨ ਸੂੰ ਯੋ ਖੂਨ ਖ਼ਤਮ ਹੋ ਜਯਾਗੋ, ਯਾ ਗਲਤ ਸੋਚ ਹੈ ਜਿਆਂ ਨਾਖੂਨ ਕਾਟਣ ਤੈ ਨਿਯੋ ਆਜੇ ਹੈ, ਕਟਿੰਗ ਕਰਿਆਂ ਪਾਛੈ ਨਯਾ ਬਾਲ ਆਜੇ ਹੈ, ਪੇੜ-ਪੌਦਾ ਗੈ ਪੁਰਾਣੇ ਪੱਤੇ ਝੜਗੈ ਨਵਾ ਆਜੈ ਹੈ, ਬਿਆਂ ਹੀ ਮਹਾਰੇ ਮੈ ਖੂਨ ਭਗਵਾਨ ਗੀ ਨਿਯਾਮਤ ਹੈ ਦਾਨ ਕਰਿਆ ਸੂੰ ਖ਼ਤਮ ਕੋਨੀ ਹੋਵੈ, ਬਲਕਿ ਨਿਯੋ ਖੂਨ ਆਪਿ ਬਣ ਜਿਆ ਹੈ ਸਗਲਾ ਨੈ ਖੂਨਦਾਨ ਕਰਨੋ ਚਾਹੀਏ -ਬਿਮਲਾ ਦੇਵੀ

ਇੰਜ ਕਹੋ ਕਿ ਇੱਕ ਅਨਪੜ੍ਹ ਮਹਿਲਾ, ਪੜ੍ਹੇ-ਲਿਖੇ ਬੱਚਿਆਂ ’ਚ ਜਾਗਰੂਕਤਾ ਦੀ ਅਲਖ ਜਗਾ ਰਹੀ ਹੈ, ਤਾਂ ਇਹ ਸੁਣਨ ’ਚ ਥੋੜ੍ਹਾ ਅਜੀਬ ਜਿਹਾ ਲੱਗੇਗਾ, ਪਰ ਹੈ ਬਿਲਕੁੱਲ ਸੱਚ ਸਰਸਾ ਸ਼ਹਿਰ ਦੀ ਬਾਂਸਲ ਕਲੋਨੀ ’ਚ ਰਹਿਣ ਵਾਲੀ ਬਿਮਲਾ ਦੇਵੀ ਕਸਵਾਂ ਇੱਕ ਅਜਿਹੀ ਸ਼ਖ਼ਸੀਅਤ ਦੇ ਰੂਪ ’ਚ ਉੱਭਰੀ ਹੈ ਜੋ ਬੱਚਿਆਂ, ਖਾਸ ਕਰਕੇ ਲੜਕੀਆਂ ਲਈ ਰੋਲ ਮਾਡਲ ਬਣ ਕੇ ਸਾਹਮਣੇ ਆਈ ਹੈ ਪਿਛਲੇ 10 ਸਾਲਾਂ ’ਚ ਬਿਮਲਾ ਦੇਵੀ ਨੇ ਖੂਨਦਾਨ ਦੇ ਖੇਤਰ ’ਚ ਜੋ ਅਲਖ ਜਗਾਈ ਉਹ ਵਾਕਈ ’ਚ ਕਾਬਿਲੇ ਤਾਰੀਫ ਹੈ ਪਿੰਡ ’ਚ ਪਲੀ-ਵਧੀ ਬਿਮਲਾ ਦੇਵੀ ਬੇਸ਼ੱਕ ਅਨਪੜ੍ਹ ਹੈ, ਪਰ ਉਨ੍ਹਾਂ ਦੀ ਮਧੁਰ ਵਾਣੀ ਦੀ ਲੈਅ ਨੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਸੈਮੀਨਾਰਾਂ ’ਚ ਬੁਲਾਰਿਆਂ ਨੂੰ ਪਛਾੜ ਦਿੱਤਾ ਅਤੇ ਸਰੋਤਾਵਾਂ ਦੇ ਮਨ ’ਤੇ ਹਰ ਵਾਰ ਮੋਟੀਵੇਟ ਦੇ ਤੌਰ ’ਤੇ ਅਮਿੱਟ ਛਾਪ ਛੱਡੀ ਹੈ

ਉਨ੍ਹਾਂ ਦੇ ਵਿਚਾਰਾਂ ’ਚ ਮੁੱਖ ਤੌਰ ’ਤੇ ਖੂਨਦਾਨ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਰਹਿੰਦਾ ਹੈ ਖਾਸ ਤੌਰ ’ਤੇ ਲੜਕੀਆਂ ਲਈ ਉਹ ਬੇਹੱਦ ਸੰਵੇਦਨਸ਼ੀਲ ਰਹਿੰਦੀ ਹੈ, ਉਨ੍ਹਾਂ ਨੂੰ ਸੱਭਿਆ ਰਹਿਣ-ਸਹਿਣ, ਖਾਣ-ਪੀਣ ਦੀਆਂ ਗੱਲਾਂ ਆਪਣੇ ਅੰਦਾਜ਼ ’ਚ ਸਮਝਾਉਂਦੀ ਹੈ ਦੇਸ਼ਭਰ ’ਚ ਕਰਵਾਏ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ’ਚ ਉਨ੍ਹਾਂ ਨੂੰ ਬਤੌਰ ਮੁੱਖ ਬੁਲਾਰੇ ਦੇ ਰੂਪ ’ਚ ਸੱਦਾ ਦਿੱਤਾ ਜਾਂਦਾ ਹੈ ਉਹ ਮੈਡੀਕਲ ਕਾਲਜ ਜੰਮੂ, ਹੈਬੀਟੇਟ ਸੈਂਟਰ ਦਿੱਲੀ, ਸੂਰਤ, ਪੂਨੇ, ਵਿਸ਼ਾਖਾਪਟਨਮ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਰੋਹਤਕ ਯੂਨੀਵਰਸਿਟੀ, ਹੈਦਰਾਬਾਦ, ਜੀਵਨ ਜੋਤੀ ਸੰਸਥਾ ਰਾਵਤਸਰ ਅਤੇ ਆਈਐੱਸਬੀਟੀਆਈ ਦੇ ਰਾਸ਼ਟਰੀ ਪ੍ਰੋਗਰਾਮ ਸਮੇਤ ਅਜਿਹੇ ਸੈਂਕੜੇ ਸੈਮੀਨਾਰਾਂ ’ਚ ਸ਼ਿਰਕਤ ਕਰ ਚੁੱਕੇ ਹਨ, ਜੋ ਸਮਾਜਿਕ ਮੁੱਦਿਆਂ ’ਤੇ ਕੇਂਦਰਿਤ ਰਹੇ ਹਨ ਬਿਮਲਾ ਦੇਵੀ ਦੇ ਨਾਲ ਦੋ ਰੋਚਕ ਗੱਲਾਂ ਹਮੇਸ਼ਾ ਜੁੜੀਆਂ ਰਹਿੰਦੀਆਂ ਹਨ ਕਿ ਉਹ ਆਪਣੀ ਗੱਲ ਲਈ ਠੇਠ ਬਾਗੜੀ ਭਾਸ਼ਾ ਦੀ ਵਰਤੋਂ ਕਰਦੀ ਹੈ ਅਤੇ ਹਰ ਪ੍ਰੋਗਰਾਮ ’ਚ ਉਨ੍ਹਾਂ ਦਾ ਲਿਬਾਸ ਬਾਗੜੀ ਸੰਸਕ੍ਰਿਤੀ ਨੂੰ ਪ੍ਰਤੀਬਿੰਧਤ ਕਰਦਾ ਹੋਇਆ ਦਿਖਾਈ ਦਿੰਦਾ ਹੈ


ਬਿਮਲਾ ਦੇਵੀ ਖੂਨਦਾਨ ਦੇ ਖੇਤਰ ’ਚ ਆਪਣੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਦੱਸਦੀ ਹੈ ਕਿ 10 ਜਨਵਰੀ 1997 ਨੂੰ ਚੌ. ਦਲਬੀਰ ਸਿੰਘ ਸਟੇਡੀਅਮ ’ਚ ਖੂਨਦਾਨ ਕੈਂਪ ਲੱਗਿਆ ਸੀ, ਜਿਸ ’ਚ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਦੇਖਿਆ ਕਿ ਜਗ੍ਹਾ-ਜਗ੍ਹਾ ਲੋਕ ਲੇਟੇ ਹੋਏ ਹਨ ਅਤੇ ਆਪਣਾ ਖੂਨ ਦੇ ਰਹੇ ਹਨ ਇਹ ਮਾਹੌਲ ਦੇਖ ਕੇ ਮੇਰੀ ਆਤਮਾ ਨੇ ਮੈਨੂੰ ਝਕਝੋਰ ਜਿਹਾ ਦਿੱਤਾ ਬੇਸ਼ੱਕ ਮੈਨੂੰ ਉਸ ਸਮੇਂ ਖੂਨ ਦੇ ਮਹੱਤਵ ਦਾ ਏਨਾ ਪਤਾ ਨਹੀਂ ਸੀ, ਪਰ ਦੂਜਿਆਂ ਪ੍ਰਤੀ ਅਜਿਹੇ ਤਿਆਗ ਦੀ ਭਾਵਨਾ ਨੇ ਮੇਰੇ ਦਿਲੋ-ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੋਂ ਪੇ੍ਰਰਿਤ ਹੋ ਕੇ ਮੈਂ ਵੀ ਖੂਨਦਾਨ ਕੀਤਾ

ਪਹਿਲੀ ਵਾਰ ਜਦੋਂ ਖੂਨਦਾਨ ਕਰਕੇ ਘਰ ਪਹੁੰਚੀ ਤਾਂ ਮਾਂ ਨੇ ਭਵਿੱਖ ’ਚ ਖੂਨਦਾਨ ਨਾ ਕਰਨ ਦੀ ਸਲਾਹ ਦਿੰਦੇ ਹੋਏ ਡਰਾਇਆ ਸੀ ਕਿ ‘ਖੂਨ ਨਿਕਲਣੇ ਕੇ ਬਾਦ ਆਦਮੀ ਮੇਂ ਕੇ ਰਹਵੇ, ਬੇਰੋ ਹੈ ਕੇ ਆਂਖਿਆ ਊ ਆਂਦੀ ਹੋਜਏ ਗੀ, ਮੂੰਹ ਮੇਂ ਦਾਂਤ ਕੋਨੀ ਰਹਗਾ, ਗੋਡੀਆ ਊ ਰਹਜੈਯਾ ਗੀ’ ਪਰ ਮੇਰੇ ਮਨ ’ਚ ਇਹ ਗੱਲ ਘਰ ਚੁੱਕੀ ਸੀ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ ਉਸ ਦਿਨ ਤੋਂ ਬਾਅਦ ਜਦੋਂ ਵੀ ਮੌਕਾ ਮਿਲਿਆ, ਖੂਨਦਾਨ ਤੋਂ ਕਦੇ ਪਿੱਛੇ ਨਹੀਂ ਹਟੀ

ਉਹ ਦੱਸਦੀ ਹੈ ਕਿ 12 ਸਾਲ ਦੀ ਉਮਰ ’ਚ ਹੀ ਪਿਤਾ ਦਾ ਸਾਇਆ ਉੱਠ ਗਿਆ ਸੀ ਉਹ ਬੜਾ ਮੁਸ਼ਕਲ ਸਮਾਂ ਸੀ ਪਰਿਵਾਰ ’ਚ ਚਾਰ ਭੈਣਾਂ ਅਤੇ ਦੋ ਭਰਾਵਾਂ ’ਚ ਉਹ ਸਭ ਤੋਂ ਵੱਡੀ ਸੀ, ਇਸ ਲਈ ਸਾਰੀ ਜ਼ਿੰਮੇਵਾਰੀ ਵੀ ਮੇਰੇ ਹੀ ਮੋਢਿਆਂ ’ਤੇ ਸੀ, ਘਰ ਦੇ ਆਰਥਿਕ ਹਾਲਾਤ ਵੀ ਠੀਕ ਨਹੀਂ ਸਨ ਖੁਦ ’ਤੇ ਮਾਣ ਮਹਿਸੂਸ ਕਰਦੇ ਹੋਏ ਬਿਮਲਾ ਦੇਵੀ ਦੱਸਦੀ ਹੈ ਕਿ ਇਨ੍ਹਾਂ ਹਾਲਾਤਾਂ ’ਚ ਵੀ ਕਿਸਾਨ ਦੀ ਬੇਟੀ ਨੇ ਹਿੰਮਤ ਨਹੀਂ ਹਾਰੀ ਸੰਘਰਸ਼ ਦੇ ਰਸਤੇ ਨੂੰ ਅਪਣਾਇਆ ਅਤੇ ਪਰਿਵਾਰ ’ਚ ਇੱਕਜੁਟਤਾ ਸੰਜੋਦੇ ਹੋਏ ਅੱਗੇ ਵਧਣ ਦਾ ਦ੍ਰਿੜ੍ਹ ਇਰਾਦਾ ਕੀਤਾ

ਇੱਕ ਕਾੱਲ ’ਤੇ ਪਹੁੰਚ ਜਾਂਦੀ ਹੈ ਖੂਨਦਾਨ ਕਰਨ

ਬਿਮਲਾ ਦੇਵੀ ਲੋਕਾਂ ’ਚ ਖੂਨਦਾਨ ਦਾ ਜਜ਼ਬਾ ਪੈਦਾ ਕਰਨ ਦੇ ਨਾਲ-ਨਾਲ ਖੁਦ ਵੀ ਮੌਕਾ ਮਿਲਣ ’ਤੇ ਖੂਨਦਾਨ ਕਰਨ ਤੋਂ ਨਹੀਂ ਝੁੰਜਦੀ ਹੈ ਉਨ੍ਹਾਂ ਦਾ ਬਲੱਡ ਗਰੁੱਪ (ਬੀ ਨੈਗੇਟਿਵ) ਰੇਅਰ ਕੈਟੇਗਰੀ ’ਚ ਆਉਂਦਾ ਹੈ, ਪਰ ਫਿਰ ਵੀ ਉਹ ਹੁਣ ਤੱਕ 40 ਵਾਰ ਖੂਨ ਦੇ ਚੁੱਕੀ ਹੈ 60 ਸਾਲ ਦੀ ਬਿਮਲਾ ਦੇਵੀ ਹੌਂਸਲੇ ਅਤੇ ਹਿੰਮਤ ਦੇ ਮਾਮਲੇ ’ਚ ਨੌਜਵਾਨਾਂ ਨੂੰ ਪਿੱਛੇ ਛੱਡਦੀ ਹੈ ਅਨੁਭਵ ਸਾਂਝਾ ਕਰਦੇ ਹੋਏ ਦੱਸਦੀ ਹੈ ਕਿ ਇੱਕ ਵਾਰ ਚਿਲਕਨੀ ਪਿੰਡ ਦੀ ਇੱਕ ਮਹਿਲਾ ਡਿਲੀਵਰੀ ਦੌਰਾਨ ਸ਼ਹਿਰ ’ਚ ਦਾਖਲ ਸੀ

ਉਸ ’ਚ ਸਿਰਫ਼ 4 ਗ੍ਰਾਮ ਖੂਨ ਹੀ ਬਚਿਆ ਸੀ ਡਾਕਟਰਾਂ ਅਨੁਸਾਰ, ਜੱਚਾ-ਬੱਚਾ ਦੋਨਾਂ ਦੀ ਜਾਨ ਖ਼ਤਰੇ ’ਚ ਸੀ ਹਸਪਤਾਲ ’ਚੋਂ ਮੇਰੇ ਕੋਲ ਇੱਕ ਕਾੱਲ ਆਈ ਤਾਂ ਮੈਂ ਤੁਰੰਤ ਉੱਥੇ ਜਾ ਪਹੁੰਚੀ ਭਗਵਾਨ ਦੀ ਕ੍ਰਿਪਾ ਨਾਲ ਮੇਰੇ ਖੂਨਦਾਨ ਨੇ ਦੋਵਾਂ ਦੀ ਜਾਨ ਬਚਾ ਦਿੱਤੀ ਅਜਿਹੇ ਕਈ ਮੌਕੇ ਆਏ, ਜਦੋਂ ਮੇਰੇ ਖੂਨਦਾਨ ਕਰਨ ਨਾਲ ਥੈਲੇਸੀਮੀਆ ਪੀੜਤ ਬੱਚਿਆਂ ਦੀ ਜਾਨ ਬਚ ਗਈ, ਇਹ ਮੇਰੀ ਖੁਸ਼ਕਿਸਮਤੀ ਰਹੀ ਕਿ ਮੈਨੂੰ ਅਜਿਹਾ ਪੁੰਨ ਕਰਨ ਦਾ ਮੌਕਾ ਮਿਲਿਆ

ਆਤਮਾ ਦੀ ਪੁਕਾਰ ਨੂੰ ਰਖਦੀ ਹਾਂ ਮੰਚ ’ਤੇ

ਉਹ ਦੱਸਦੀ ਹੈ ਕਿ ਇੱਕ ਵਾਰ ਪੰਚਕੂਲਾ ’ਚ ਵੱਡਾ ਪ੍ਰੋਗਰਾਮ ਸੀ ਮੈਨੂੰ ਵੀ ਉੱਥੇ ਬੁਲਾਇਆ ਗਿਆ ਉਸ ਪ੍ਰੋਗਰਮ ’ਚ ਵੱਡੇ-ਵੱਡੇ ਬੁਲਾਰੇ ਆਏ ਹੋਏ ਸਨ ਇੱਕ ਬੁਲਾਰਾ ਜੋ ਹੱਥਾਂ ’ਚ ਵੱਡੇ-ਵੱਡੇ ਨੋਟਸ ਉਠਾਏ ਹੋਏ ਸੀ, ਨੇ ਮੈਨੂੰ ਪੁੱਛਿਆ ਕਿ ਬਿਮਲਾ ਜੀ, ਤੁਸੀਂ ਭਾਸ਼ਣ ਦੀ ਪੂਰੀ ਤਿਆਰੀ ਕਰਕੇ ਆਏ ਹੋ ਕਿ? ਮੈਂ ਕਿਹਾ- ਨਾ ਮੈਂ ਪੜ੍ਹ ਸਕਦੀ ਹਾਂ, ਨਾ ਮੈਂ ਲਿਖ ਸਕਦੀ ਹਾਂ ਮੇਰੀ ਤਿਆਰੀ ਤਾਂ ਅੰਦਰੋਂ ਹੀ ਹੈ, ਮੇਰੀ ਆਤਮਾ ਜੋ ਪੁਕਾਰੇਗੀ, ਉਹੀ ਗੱਲ ਮੰਚ ’ਤੇ ਰੱਖ ਦੇਵਾਂਗੀ ਪ੍ਰੋਗਰਾਮ ਦੌਰਾਨ ਜਦੋਂ ਮੈਂ ਆਪਣੀ ਸਪੀਚ ਰੱਖੀ ਤਾਂ ਉਹ ਬੁਲਾਰਾ ਤਾੜੀਆਂ ਵਜਾਉਂਦੇ ਹੋਏ ਨਹੀਂ ਰੁਕ ਰਿਹਾ ਸੀ ਵੈਸੇ ਮੈਨੂੰ 2010 ’ਚ ਸਰਸਾ ’ਚ ਇੱਕ ਖੂਨਦਾਨ ਪ੍ਰੋਗਰਾਮ ਦੌਰਾਨ ਪਹਿਲੀ ਵਾਰ ਮੰਚ ਸਾਂਝਾ ਕਰਨ ਦਾ ਮੌਕਾ ਮਿਲਿਆ ਉਸ ਸਮੇਂ ਤੱਕ ਮੈਂ 16 ਵਾਰ ਖੂਨਦਾਨ ਕਰ ਚੁੱਕੀ ਸੀ

ਘਰ ’ਚ ਹਰ ਪ੍ਰੋਗਰਾਮ ’ਤੇ ਖੂਨਦਾਨ ਦਾ ਬਣਾਇਆ ਰਿਵਾਜ਼

ਨਾਰੀ ਸ਼ਕਤੀ ਦਾ ਪ੍ਰਤੀਕ ਬਣੀ ਬਿਮਲਾ ਦੇਵੀ ਦਾ ਕਹਿਣਾ ਹੈ ਕਿ ਖੂਨ ਇਨਸਾਨ ਦੇ ਅੰਦਰ ਇੱਕ ਈਸ਼ਵਰੀ ਉਪਹਾਰ ਹੈ, ਉਸ ਦਾ ਦਾਨ ਕਰਨਾ ਸੈਂਕੜੇ ਪੁੰਨ ਇਕੱਠਿਆਂ ਕਰਨ ਦੇ ਸਮਾਨ ਹੈ ਬਿਮਲਾ ਦੇਵੀ ਨੇ ਘਰ ਦੇ ਹਰ ਪ੍ਰੋਗਰਾਮ ’ਚ ਖੂਨਦਾਨ ਕਰਨ ਨੂੰ ਆਪਣਾ ਰਿਵਾਜ਼ ਬਣਾਇਆ ਹੋਇਆ ਹੈ ਜਨਮ ਦਿਨ, ਵਿਆਹ ਦੀ ਵਰੇ੍ਹਗੰਢ, ਬਰਸੀ ਜਾਂ ਹੋਰ ਕੋਈ ਵੀ ਪ੍ਰੋਗਰਾਮ ਹੋਵੇ, ਪਰਿਵਾਰ ਦੇ ਸਾਰੇ ਮੈਂਬਰ ਵਧ-ਚੜ੍ਹ ਕੇ ਖੂਨਦਾਨ ਕਰਦੇ ਹਨ ਉਨ੍ਹਾਂ ਦੀ ਬੇਟੀ ਪੂਨਮ ਦਾ 18ਵਾਂ ਜਨਮ ਦਿਨ ਉਸ ਦੇ ਖੂਨਦਾਨ ਨਾਲ ਸੈਲੀਬਰੇਟ ਕੀਤਾ ਗਿਆ ਸੀ ਇਸੇ ਤਰ੍ਹਾਂ ਬੇਟੇ ਦਾ 18ਵਾਂ ਜਨਮ ਦਿਨ ਮਨਾਇਆ ਪਰਿਵਾਰ ਹੀ ਨਹੀਂ, ਰਿਸ਼ਤੇਦਾਰ ਵੀ ਰੈਗੂਲਰ ਖੂਨਦਾਨ ਕਰਦੇ ਹਨ ਬਿਮਲਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਰਿਟਾਇਰਡ ਪਟਵਾਰੀ ਭਾਗੀਰਥ ਕਸਵਾਂ ਦਾ ਉਨ੍ਹਾਂ ਨੂੰ ਬਖੂਬੀ ਸਾਥ ਮਿਲਿਆ ਹੈ, ਜਿਨ੍ਹਾਂ ਦੀ ਬਦੌਲਤ ਉਹ ਹਰ ਪ੍ਰੋਗਰਾਮ ’ਚ ਖੁਦ ਦੇ ਖਰਚ ’ਤੇ ਪਹੁੰਚਦੀ ਹੈ

ਕਾਸ਼! ਮੈਂ ਵੀ ਪੜ੍ਹ ਪਾਉਂਦੀ

ਸਮਾਜ ’ਚ ਬੁਲੰਦ ਰੁਤਬੇ ਦੀ ਧਨੀ ਬਿਮਲਾ ਦੇਵੀ ਨੂੰ ਅੱਜ ਵੀ ਇੱਕ ਚੀਜ਼ ਦਾ ਮਲਾਲ ਹੈ ਉਹ ਭਾਵੁਕ ਹੋ ਉੱਠਦੀ ਹੈ ਕਿ ਕਾਸ਼! ਉਹ ਵੀ ਬਚਪਨ ’ਚ ਪੜ੍ਹ ਪਾਉਂਦੀ ਸਿੱਖਿਆ ਹਾਸਲ ਕਰ ਰਹੀਆਂ ਬੇਟੀਆਂ ਲਈ ਉਹ ਕਹਿੰਦੀ ਹੈ ਕਿ ਲੜਕੀਆਂ ਨੂੰ ਕਦੇ ਵੀ ਸਕੂਲ ’ਚ ਸੰਕੋਚ ਮਹਿਸੂਸ ਨਹੀਂ ਕਰਨਾ ਚਾਹੀਦਾ ਅਧਿਆਪਕ ਇੱਕ ਗੁਰੂ ਹੁੰਦਾ ਹੈ ਉਨ੍ਹਾਂ ਨਾਲ ਮਿਲ ਕੇ ਹਰ ਸ਼ੰਕਾ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਨਿਡਰਤਾ ਨਾਲ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਜੇਕਰ ਬੇਟੀਆਂ ਪੜ੍ਹੀਆਂ ਹੋਣਗੀਆਂ, ਤਦ ਸਮਾਜ ’ਚ ਜਾਗਰੂਕਤਾ ਲਿਆਂਦੀ ਜਾ ਸਕੇਗੀ

ਨਸੀਹਤ: ਲੜਕੀਆਂ ਫੀਗਰ ਦੇ ਬਜਾਇ ਭਵਿੱਖ ਦਾ ਫਿਕਰ ਕਰਨ

ਬਿਮਲਾ ਦੇਵੀ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਖਾਣ-ਪੀਣ ਦਾ ਤੌਰ-ਤਰੀਕਾ ਕਾਫ਼ੀ ਬਦਲ ਗਿਆ ਹੈ ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਨੌਜਵਾਨ ਦੁਬਲੇ-ਪਤਲੇ ਦਿਖਾਈ ਦਿੰਦੇ ਹਨ ਖਾਸ-ਕਰਕੇ ਲੜਕੀਆਂ ਨੂੰ ਨਸੀਹਤ ਦਿੰਦੇ ਹੋਏ ਬਿਮਲਾ ਦੇਵੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਫੀਗਰ ਦੀ ਚਿੰਤਾ ਛੱਡ ਕੇ ਆਉਣ ਵਾਲੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਉੁਸ ਨੂੰ ਆਉਣ ਵਾਲੇ ਸਮੇਂ ’ਚ ਮਾਂ ਦਾ ਰੋਲ ਅਦਾ ਕਰਨਾ ਹੈ ਜੇਕਰ ਸਰੀਰ ਰਿਸ਼ਟ-ਪੁਸ਼ਟ ਹੋਵੇਗਾ, ਤਦ ਤੰਦਰੁਸਤ ਸੰਤਾਨ ਪੈਦਾ ਹੋਵੇਗੀ

ਇਸ ਲਈ ਤਲੀਆਂ-ਭੁੰਨੀਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹੋਏ ਸਾਤਵਿਕ ਅਤੇ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਤੋਂ ਪਹਿਲਾਂ ਖੁਦ ਦੇ ਖੂਨ ਨੂੰ ਪੂਰਾ ਕਰਨ ਦੀ ਚੁਣੌਤੀ ਮੰਨਦੇ ਹੋਏ ਬਿਮਲਾ ਦੇਵੀ ਕਹਿੰਦੀ ਹੈ ਕਿ ਜਦੋਂ ਪੌਦਿਆਂ ਨੂੰ ਖੁਰਾਕ ਮਿਲੇਗੀ, ਖਾਧ ਆਦਿ ਦਿੱਤਾ ਜਾਏਗਾ ਤਦ ਤਾਂ ਉਹ ਪੂਰਾ ਝਾੜ ਦੇਣ ’ਚ ਅੱਗੇ ਹੋਵੇਗਾ, ਇਸੇ ਤਰ੍ਹਾਂ ਜੇਕਰ ਲੜਕੀਆਂ ਖੁਦ ਨੂੰ ਤਾਕਤਵਰ ਬਣਾਉਣਗੀਆਂ ਤਦ ਉਨ੍ਹਾਂ ਦੀ ਸੰਤਾਨ ਨਿਰੋਗੀ ਹੋ ਸਕੇਗੀ

ਖੂਨਦਾਨ ’ਚ ਮੋਹਰੀ ਡੇਰਾ ਸੱਚਾ ਸੌਦਾ

ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦਾ ਕੋਈ ਸਾਨੀ ਨਹੀਂ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਵਾਂ ਅਨੁਸਾਰ ਇੱਥੋਂ ਦੇ ਸ਼ਰਧਾਲੂ ਖੂਨ ਦਾਨ ਕਰਨ ’ਚ ਹਮੇਸ਼ਾ ਅੱਗੇ ਰਹਿੰਦੇ ਹਨ ਸੇਵਾਦਾਰਾਂ ਦੇ ਖੂਨਦਾਨ ਪ੍ਰਤੀ ਜਜ਼ਬੇ ਨੂੰ ਦੇਖਦੇ ਹੋਏ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਚਲਦਾ-ਫਿਰਦਾ ਬਲੱਡ ਪੰਪ (ਟ੍ਰਿਊ ਬਲੱਡ ਪੰਪ) ਦੀ ਸੰਗਿਆ ਦਿੱਤੀ ਹੈ, ਜਿਸ ਨੂੰ ਸਮੇਂ-ਸਮੇਂ ’ਤੇ ਸੰਗਤ ਸਿੱਧ ਵੀ ਕਰਦੀ ਰਹਿੰਦੀ ਹੈ ਇੱਥੇ ਦੇ ਸ਼ਰਧਾਲੂ ਲਗਭਗ ਸਾਢੇ 5 ਲੱਖ ਯੂਨਿਟ ਖੂਨ ਮਾਨਵਤਾ ਦੀ ਸੇਵਾ ਲਈ ਦਾਨ ਕਰ ਚੁੱਕੇ ਹਨ

ਡੇਰਾ ਸੱਚਾ ਸੌਦਾ ਦੇ ਨਾਂਅ ਰਿਕਾਰਡ

  • 7 ਦਸੰਬਰ 2003 ਨੂੰ 8 ਘੰਟਿਆਂ ’ਚ ਸਭ ਤੋਂ ਜ਼ਿਆਦਾ 15,432 ਯੂਨਿਟ ਖੂਨਦਾਨ
  • 10 ਅਕਤੂਬਰ 2004 ਨੂੰ 17921 ਯੂਨਿਟ ਖੂਨਦਾਨ
  • 8 ਅਗਸਤ 2010 ਨੂੰ ਸਿਰਫ਼ 8 ਘੰਟਿਆਂ ’ਚ 43,732 ਯੂਨਿਟ ਖੂਨਦਾਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!