‘ਵਯੋਸ਼੍ਰੇਸ਼ਠ’ ਇਲਮਚੰਦ | ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
ਵਯੋਸ਼੍ਰੇਸ਼ਠ ਪੁਰਸਕਾਰ ਨਾਲ ਸਨਮਾਨਿਤ 84 ਸਾਲ ਦੇ ਨੌਜਵਾਨ ਇਲਮਚੰਦ ਇੰਸਾਂ ਕਹਿੰਦੇ ਹਨ ਕਿ ਮੇਰਾ ਜੀਵਨ ਹਮੇਸ਼ਾ ਤੋਂ ਏਨਾ ਖੁਸ਼ਨੁੰਮਾ ਨਹੀਂ ਸੀ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸ਼ੂਗਰ ਦੀ ਬਿਮਾਰੀ ਨੇ ਪੂਰੇ ਸਰੀਰ ਨੂੰ ਜਕੜ ਲਿਆ ਸੀ ਕੋਈ ਡਾਕਟਰ ਕੈਂਸਰ ਦੱਸਦਾ ਤਾਂ ਕੋਈ ਟੀਬੀ, ਹੱਥਾਂ ’ਚ ਉਨ੍ਹਾਂ ਹਸਪਤਾਲਾਂ ਦੀਆਂ ਟੈਸਟ ਰਿਪੋਰਟਾਂ ਦਿਖਾਉਂਦੇ ਹੋਏ ਉਹ ਅਸਹਿਜ ਹੋ ਜਾਂਦੇ ਹਨ
ਫਿਰ ਅੱਖਾਂ ’ਚ ਟਪਕਦੇ ਹੰਝੂਆਂ ਨੂੰ ਸੰਭਾਲਦੇ ਹੋਏ ਅੱਗੇ ਦੱਸਦੇ ਹਨ ਕਿ ਇੱਕ ਵਾਰ ਤਾਂ ਮੈਨੂੰ ਵੀ ਇਹ ਯਕੀਨ ਹੋ ਗਿਆ ਸੀ ਕਿ ਹੁਣ ਤਾਂ ਮੈਂ ਮਰਨ ਵਾਲਾ ਹੀ ਹਾਂ, ਥੋੜ੍ਹਾ ਸਮਾਂ ਹੀ ਬਚਿਆ ਹੈ ਉਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਉਸ ਭਿਆਨਕ ਦੌਰ ਤੋਂ ਬਾਹਰ ਕੱਢਿਆ ਅਤੇ ਮੇਰੇ ਅੰਦਰ ਦੇ ਆਤਮਵਿਸ਼ਵਾਸ ਨੂੰ ਜਗਾਇਆ, ਜਿਸ ਦੀ ਬਦੌਲਤ ਅੱਜ ਇਸ ਐਵਾਰਡ ਤੱਕ ਸਫਰ ਖੁਸ਼ੀ-ਖੁਸ਼ੀ ਤੈਅ ਕਰ ਗਿਆ ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਦੇ ਬਜ਼ੁਰਗ ਯੋਗਾ ਕੋਚ ਇਲਮ ਚੰਦ ਇੰਸਾਂ ਨੂੰ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਬੀਤੀ ਇੱਕ ਅਕਤੂਬਰ ਨੂੰ ਵਯੋਸ਼੍ਰੇਸ਼ਠ ਸਨਮਾਨ ਦਿੱਤਾ ਹੈ
Table of Contents
ਨਵੀਂ ਦਿੱਲੀ ’ਚ ਕਰਵਾਏ ਸਨਮਾਨ ਸਮਾਰੋਹ ’ਚ ਇਲਮ ਚੰਦ ਇੰਸਾਂ ਨੂੰ ਸਨਮਾਨ ਸਵਰੂਪ ਢਾਈ ਲੱਖ ਰੁਪਏ, ਸ਼ਾੱਲ, ਪ੍ਰਸ਼ੰਸਾ ਪੱਤਰ ਦਿੱਤਾ ਗਿਆ
ਇਲਮ ਚੰਦ ਮੂਲ ਰੂਪ ਨਾਲ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਤਹਿਸੀਲ ਦੇ ਪਿੰਡ ਅਨਛਾੜ ਦੇ ਰਹਿਣ ਵਾਲੇ ਹਨ ਉਹ ਸਿੱਖਿਆ ਮਾਹਿਰ ਰਹੇ ਹਨ ਅਤੇ 1996 ’ਚ ਯੂਪੀ ਦੇ ਵਿਜੈਵਾੜਾ ਦੇ ਬੀਪੀ ਇੰਟਰ ਕਾਲਜ ਦੇ ਪ੍ਰਿੰਸੀਪਲ ਰਹੇ ਹਨ ਸਾਲ 2000 ’ਚ ਉਹ ਸਰਸਾ ’ਚ ਡੇਰਾ ਸੱਚਾ ਸੌਦਾ ’ਚ ਆ ਗਏ ਅਤੇ ਇੱਥੇ ਆ ਕੇ 61 ਸਾਲ ਦੀ ਉਮਰ ’ਚ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਵਾਂ ਨਾਲ ਯੋਗ ਸ਼ੁਰੂ ਕੀਤਾ ਜਿਸ ਤੋਂ ਬਾਅਦ ਯੋਗ, ਐਥਲੇਟਿਕਸ ’ਚ 425 ਤੋਂ ਜਿਆਦਾ ਮੈਡਲ ਜਿੱਤ ਚੁੱਕੇ ਹਨ ਜਿਨ੍ਹਾਂ ’ਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੁਕਾਬਲੇ ਸ਼ਾਮਲ ਹਨ ਇਲਮ ਚੰਦ ਨੇ ਦੱਸਿਆ ਕਿ 22 ਕਿੱਲੋਮੀਟਰ ਲੰਬੀ ਹਾਫ਼ ਮੈਰਾਥਨ ’ਚ ਸਾਲ 2011 ਤੋਂ ਲੈ ਕੇ ਸੀਨੀਅਰ ਸਿਟੀਜ਼ਨ ਸ਼੍ਰੇਣੀ ’ਚ ਜਿੱਤਦੇ ਆ ਰਹੇ ਹਨ
ਚੀਨ, ਮਲੇਸ਼ੀਆ ’ਚ ਹੋਏ ਪੋਲ ਵਾਲਟ ਮੁਕਾਬਲੇ ’ਚ 70 ਸਾਲ ਤੋਂ ਜ਼ਿਆਦਾ ਉਮਰ ’ਚ ਹਿੱਸਾ ਲਿਆ ਮਲੇਸ਼ੀਆ ’ਚ ਕਰਵਾਈ 800 ਮੀਟਰ ਦੌੜ ’ਚ 65 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ’ਚ ਗੋਲਡ ਜਿੱਤਿਆ 2013 ’ਚ ਚੀਨ ’ਚ ਕਰਵਾਏ ਪੋਲ ਵਾਲਟ ’ਚ ਦੂਜੇ ਸਥਾਨ ’ਤੇ ਰਹੇ ਐਥਲੇਟਿਕਸ ’ਚ ਉਨ੍ਹਾਂ ਨੇ 130 ਤੋਂ ਜ਼ਿਆਦਾ ਮੈਡਲ ਜਿੱਤੇ ਹਨ ਜਦਕਿ ਯੋਗ ’ਚ ਕਰੀਬ 300 ਮੈਡਲ ਹਨ ਉਨ੍ਹਾਂ ਦੇ ਮਾਰਗਦਰਸ਼ਨ ’ਚ ਕਈ ਯੋਗਾ ਖਿਡਾਰੀ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ’ਤੇ ਪ੍ਰਦਰਸ਼ਨ ਕਰ ਚੁੱਕੇ ਹਨ ਵਰਤਮਾਨ ’ਚ 250 ਤੋਂ ਜ਼ਿਆਦਾ ਖਿਡਾਰੀਆਂ ਨੂੰ ਉਹ ਸਿਖਲਾਈ ਦੇ ਰਹੇ ਹਨ
ਪੂਜਨੀਕ ਗੁਰੂ ਜੀ ਨੇ ਦਿੱਤੀ ਜਵਾਨ ਦੀ ਉੁਪਾਧੀ
ਇਲਮ ਚੰਦ ਇੰਸਾਂ ਕਹਿੰਦੇ ਹਨ ਕਿ ਪੂਜਨੀਕ ਗੁਰੂ ਜੀ ਨੇ ਮੈਨੂੰ ਜਵਾਨ ਦੀ ਉੱਪਾਧੀ ਦਿੱਤੀ ਹੈ ਉਦੋਂ ਮੇਰੇ ਅੰਦਰ ਖਿਆਲ ਆਇਆ ਕਿ ਜਵਾਨ ਤਾਂ ਖੂਬ ਦੌੜਦੇ-ਕੁੱਦਦੇ ਹਨ, ਮੈਂ ਕਿਵੇਂ ਕਰ ਸਕਾਂਗਾ ਫਿਰ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਧਿਆਨ ’ਚ ਰੱਖ ਕੇ ਮੈਂ ਦੌੜਣਾ ਅਤੇ ਕੁੱਦਣਾ ਸ਼ੁਰੂ ਕੀਤਾ ਸਤਿਗੁਰੂ ਜੀ ਨੇ ਮੇਰੀ ਦੌੜ ਅਤੇ ਕੁੱਦ ਅਜਿਹੀ ਕਰਵਾਈ ਕਿ ਹਾਈ ਜੰਪ, ਲਾਂਗ ਜੰਪ ਅਤੇ ਟ੍ਰਿਪਲ ਜੰਪ, ਤਿੰਨਾਂ ’ਚ ਮੈਂ ਚੰਗੀ ਪੁਜੀਸ਼ਨ ਦੇ ਨਾਲ ਮੈਡਲ ਜਿੱਤੇ ਇਸੇ ਤਰ੍ਹਾਂ ਫਰਾਟਾ ਦੌੜ ਅਤੇ ਆਮ ਦੌੜ ’ਚ ਤਾਂ 2003 ’ਚ ਇਹ ਹੀ ਇੰਫਾਲ ਅਤੇ ਹੈਦਰਾਬਾਦ ’ਚ ਗੋਲਡ ਮੈਡਲ ਜਿੱਤ ਗਿਆ ਇਸ ਤੋਂ ਬਾਅਦ 100 ਮੀਟਰ ਅਤੇ 800 ਮੀਟਰ ’ਚ ਵੀ ਮੈਂ ਗੋਲਡ ਮੈਡਲ ਜਿੱਤੇ ਹਨ ਨਾ ਸਿਰਫ਼ ਇਨ੍ਹਾਂ ਦੌੜਾਂ ’ਚ ਸਗੋਂ 22 ਕਿੱਲੋਮੀਟਰ ਦੀ ਮੈਰਾਥਨ ਦੌੜ ’ਚ ਵੀ ਮੈਡਲ ਜਿੱਤਿਆ ਹੈ
ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ਅਤੇ ਐੱਮਐੱਸਜੀ ਭਾਰਤੀ ਖੇਡ ਪਿੰਡ ਨੇ ਵੀ ਕੀਤਾ ਸਨਮਾਨਿਤ
ਵਯੋਸ਼੍ਰੇਸ਼ਠ ਪੁਰਸਕਾਰ ਨਾਲ ਸਨਮਾਨਿਤ ਇਲਮਚੰਦ ਇੰਸਾਂ ਦਾ ਸ਼ਾਹ ਸਤਿਨਾਮ ਜੀ ਪੁਰਾ ਦੀ ਗ੍ਰਾਮ ਪੰਚਾਇਤ ਅਤੇ ਐੱਮਐੱਸਜੀ ਭਾਰਤੀ ਖੇਡ ਪਿੰਡ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ ਸਰਪੰਚ ਖੁਸ਼ਪਾਲ ਕੌਰ ਇੰਸਾਂ ਨੇ ਕਿਹਾ ਕਿ ਇਲਮਚੰਦ ਇੰਸਾਂ ਦਾ ਸਨਮਾਨ ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ਲਈ ਬੜੇ ਮਾਣ ਦੀ ਗੱਲ ਹੈ ਇਨ੍ਹਾਂ ਨੇ ਪਿੰਡ ਦਾ ਨਾਂਅ ਨਾ ਸਿਰਫ਼ ਜ਼ਿਲ੍ਹਾ, ਸੂਬਾ ਸਗੋਂ ਦੇਸ਼ਭਰ ’ਚ ਰੌਸ਼ਨ ਕੀਤਾ ਹੈ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਦੇ ਸਪੋਰਟਸ ਇੰਚਾਰਜ ਚਰਨਜੀਤ ਇੰਸਾਂ ਨੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਇਸ ਮੌਕੇ ’ਤੇ ਸਪੋਰਟ ਮੈਨੇਜਰ ਅਜਮੇਰ ਇੰਸਾਂ, ਹੈਂਡਬਾਲ ਕੋਚ ਅਮਨਪ੍ਰੀਤ ਇੰਸਾਂ, ਤਾਈਕਵਾਂਡੋ ਕੋਚ ਰਵਿੰਦਰ ਇੰਸਾਂ, ਐਥਲੇਟਿਕਸ ਕੋਚ ਗਜੇਂਦਰ ਸਿੰਘ ਇੰਸਾਂ, ਜੁਡੋ ਕੋਚ ਰਾਜਬੀਰ, ਹਾਕੀ ਕੋਚ ਵਿਕਾਸ ਅਤੇ ਫੁੱਟਬਾਲ ਕੋਚ ਹਰਦੀਪ ਸਿੰਘ ਮੌਜ਼ੂਦ ਰਹੇ
ਮੈਂ ਜਦੋਂ ਵੀ ਸ਼ੀਰਸ਼-ਆਸਨ ਕਰਦਾ ਹਾਂ ਤਾਂ ਸਾਰੇ ਲੋਕ ਹੈਰਾਨੀ ਪ੍ਰਗਟ ਕਰਦੇ ਹਨ ਕਿ ਮੈਂ ਏਨੀ ਦੇਰ ਤੱਕ ਕਿਵੇਂ ਇਸ ਮੁਸ਼ਕਲ ਆਸਨ ਨੂੰ ਕਰ ਸਕਦਾ ਹੈ ਕਿਉਂਕਿ ਬੱਚੇ ਅਤੇ ਨੌਜਵਾਨ ਇਹ ਜਾਣਦੇ ਹਨ ਕਿ ਸ਼ੀਰਸ਼-ਆਸਨ ਨੂੰ ਇੱਕ ਉਂਗਲੀ ’ਤੇ ਕਰਨਾ, ਫਿਰ ਦੋ ਉਂਗਲਾਂ ’ਤੇ, ਇੱਕ ਹੱਥ ਨਾਲ ਅਤੇ ਉਹ ’ਚ ਘੁੰਮਣਾ ਚੱਕਰ ਬੰਨ੍ਹਣਾ ਆਦਿ ਬਹੁਤ ਔਖਾ ਹੈ, ਪਰ ਮੈਨੂੰ ਇਸ ’ਚ ਬਿਲਕੁਲ ਵੀ ਥਕਾਣ ਨਹੀਂ ਹੁੰਦੀ ਇਹ ਸਭ ਕਰਵਾਉਣ ਵਾਲੇ ਪੂਜਨੀਕ ਗੁਰੂ ਜੀ ਹੀ ਹਨ
-ਇਲਮ ਚੰਦ ਇੰਸਾਂ, ਯੋਗਾਚਾਰੀਆ