the basic mantra is to move from the known to the unknown maths subject

ਰੁਚੀਕਰ ਵਿਸ਼ਾ ਹੈ ਗਣਿਤ -ਅਧਿਆਪਕ ਦੀ ਭੂਮਿਕਾ
ਅਕਸਰ ਇਹ ਦੇਖਣ ’ਚ ਆਇਆ ਹੈ ਜਦੋਂ ਵੀ ਅਸੀਂ ਕਿਸੇ ਵਿਸ਼ੇ ’ਤੇ ਚਰਚਾ ਕਰਦੇ ਹਾਂ ਤਾਂ ਉਸ ਨਾਲ ਸਬੰਧਿਤ ਕਈ ਧਾਰਨਾਵਾਂ ਸਾਹਮਣੇ ਆਈਆਂ ਹਨ, ਪਰ ਜੇਕਰ ਗਣਿਤ ਵਿਸ਼ੇ ਦੀ ਗੱਲ ਕਰੀਏ ਤਾਂ ਸਿਰਫ਼ ਦੋ ਹੀ ਤਰ੍ਹਾਂ ਦੇ ਵਿਚਾਰਾਂ ਦਾ ਸਾਹਮਣਾ ਹੁੰਦਾ ਹੈ, ਇੱਕ ਇਹ ਕਿ ਗਣਿਤ ਸਹਿਜ ਅਤੇ ਸਰਲ ਵਿਸ਼ਾ ਹੈ, ਜੋ ਤੱਥਾਂ ’ਤੇ ਅਧਾਰਿਤ ਹੈ, ਜਿਸ ’ਚ ਝੂਠ ਦੀ ਕੋਈ ਥਾਂ ਨਹੀਂ ਹੈ

ਇਸਦੇ ਨਾਲ-ਨਾਲ ਬਹੁਤ ਰੁਚੀਕਾਰ ਵੀ ਹੈ, ਪਰ ਇਹ ਵਿਚਾਰ ਜ਼ਿਆਦਾ ਪ੍ਰਚੱਲਿਤ ਨਹੀਂ ਹੈ, ਕੁਝ ਪ੍ਰਤੀਸ਼ਤ ਲੋਕ ਹੀ ਇਸ ਨਾਲ ਸਹਿਮਤ ਹਨ ਇਸ ਦੇ ਉਲਟ ਦੂਸਰੀ ਵਿਚਾਰਧਾਰਾ ਜੋ ਕਿ ਜ਼ਿਆਦਾ ਪ੍ਰਚਲਨ ’ਚ ਹੈ ਉਹ ਇਹ ਕਿ ਜੇਕਰ ਇਹ ਵਿਸ਼ਾ ਹੀ ਨਾ ਹੁੰਦਾ ਜਾਂ ਨਾ ਪੜ੍ਹਾਇਆ ਜਾਂਦਾ ਤਾਂ ਬਿਹਤਰ ਰਹਿੰਦਾ ਜ਼ਿਆਦਾਤਰ ਵਿਦਿਆਰਥੀ ਇਸੇ ਸੋਚ ਨਾਲ ਗਣਿਤ ਵਿਸ਼ੇ ਤੋਂ ਦੂਰ ਭੱਜਦੇ ਹਨ ਅਤੇ ਜਮਾਤ ਦਸਵੀਂ ਤੋਂ ਬਾਅਦ ਇਸ ਨੂੰ ਤਿਆਗ ਦਿੰਦੇ ਹਨ, ਪਰ ਸੋਚਣ ਦੀ ਗੱਲ ਇਹ ਹੈ

ਕਿ ਕੀ ਗਣਿਤ ਤੋਂ ਬਿਨਾਂ ਵੀ ਜੀਵਨ ਸੰਭਵ ਹੈ? ਸਾਡਾ ਪੂਰਾ ਰੂਟੀਨ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਗਣਿਤ ’ਤੇ ਨਿਰਭਰ ਹੈ, ਫਿਰ ਵੀ ਵਿਦਿਆਰਥੀ ਇਸ ਤੋਂ ਦੂਰ ਕਿਉਂ ਭੱੱਜਦਾ ਹੈ ਇਹ ਵਿਚਾਰਯੋਗ ਹੈ?

Also Read :-

ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ’ਚ ਰੁਚੀ ਪੈਦਾ ਕੀਤੀ ਜਾ ਸਕਦੀ ਹੈ  ਪਰ ਕਿਵੇਂ?

ਇਸ ’ਤੇ ਵਿਚਾਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਇਹ ਗੱਲ ਤਾਂ ਸਾਫ ਹੈ ਕਿ ਅਧਿਆਪਕ ਹੀ ਇੱਕ ਅਜਿਹੀ ਕੜੀ ਹੈ ਜੋ ਇਸ ਕਾਰਜ ਨੂੰ ਬਖੂਬੀ ਕਰ ਸਕਦਾ ਹੈ ਅਕਸਰ ਗਣਿਤ ਅਧਿਆਪਕ ਕਿਸੇ ਸਵਾਲ ਦਾ ਪੂਰੇ ਦਾ ਪੂਰਾ ਜਵਾਬ ਬੋਰਡ ’ਤੇ ਲਿਖ ਦਿੰਦਾ ਹੈ ਜਿਸ ਨੂੰ ਵਿਦਿਆਰਥੀ ਆਪਣੀ ਕਾਪੀ ’ਤੇ ਉਤਾਰ ਲੈਂਦਾ ਹੈ ਅਤੇ ਉਸ ਨੂੰ ਰਟਣ ਦਾ ਯਤਨ ਕਰਦਾ ਹੈ ਗਣਿਤ ਵਿਸ਼ੇ ਨੂੰ ਰਟਣਾ ਅਸੰਭਵ ਤਾਂ ਹੈ ਹੀ, ਨਾਲ ਹੀ ਵਿਸ਼ੇ ਪ੍ਰਤੀ ਰੁਚੀ ਕਿੱਥੇ ਪੈਦਾ ਹੋਈ? ਇਸ ਤਰ੍ਹਾਂ ਦੀ ਪ੍ਰਕਿਰਆ ਨਾਲ ਵਿਦਿਆਰਥੀ ਵਿਸ਼ੇ ਤੋਂ ਦੂਰ ਭੱਜੇਗਾ ਹੀ ਮੇਰੇ ਵਿਚਾਰ ਨਾਲ ਵਿਦਿਆਰਥੀ ਦੀ ਗਣਿਤ ਵਿਸ਼ੇ ਪ੍ਰਤੀ ਸਮਝ ਬਣਾਉਣਾ ਅਤੇ ਰੁਚੀ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ, ਜਿਸ ਦੇ ਲਈ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ

ਪਹਿਲ ਦੇ ਪੱਧਰ ’ਤੇ ਵਿਦਿਆਰਥੀਆਂ ਨੂੰ ਬੁਨਿਆਦ ਮਜ਼ਬੂਤ ਕਰਨ ਅਤੇ ਗਣਿਤ ਵਿਸ਼ੇ ’ਤੇ ਪਕੜ ਬਣਾਉਣ ਲਈ ਅਧਿਆਪਕ ਵੱਲੋਂ ਨਿਸ਼ਚਿਤ ਕ੍ਰਮ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ, ਜਿਸਦੇ ਤਹਿਤ ਪਹਿਲਾਂ ਠੋਸ ਵਸਤੂਆਂ ਨਾਲ, ਫਿਰ ਤਸਵੀਰਾਂ ਅਤੇ ਬਾਅਦ ’ਚ ਪ੍ਰਤੀਕਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਅਤੇ ਇਸ ਦੇ ਨਾਲ-ਨਾਲ ਗਿਆਤ ਤੋਂ ਅਗਿਆਤ ਦਾ ਗਿਆਨ ਕਰਵਾਉਣਾ ਸ਼ਾਮਲ ਹਨ ਇਸ ਤੋਂ ਉਲਟ ਅਧਿਆਪਕ ਵਿਦਿਆਰਥੀਆਂ ਸਾਹਮਣੇ ਚੁਣੌਤੀ ਜਾਂ ਸਵਾਲ ਰੱਖਣ ਅਤੇ ਉਨ੍ਹਾਂ ਨੂੰ ਖੁਦ ਹੱਲ ਲੱਭਣ ਦਾ ਮੌਕਾ ਦੇਣ, ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਵਧੇਗਾ ਅਤੇ ਗਣਿਤ ਵਿਸ਼ੇ ਪ੍ਰਤੀ ਰੁਚੀ ਵੀ ਵਧੇਗੀ ਪਹਿਲੇ ਪੜਾਅ ’ਚ ਚੁਣੌਤੀਆਂ ਸਰਲ ਹੋਣੀਆਂ ਚਾਹੀਦੀਆਂ, ਜਿਸ ਨੂੰ ਵਿਦਿਆਰਥੀ ਆਸਾਨੀ ਨਾਲ ਹੱਲ ਕਰ ਸਕਣ ਅਤੇ ਬਾਅਦ ’ਚ ਹੌਲੀ-ਹੌਲੀ ਮੁਸ਼ਕਲ ਵੱਲ ਲੈ ਜਾਇਆ ਜਾਵੇ ਜਿਸ ਨਾਲ ਵਿਦਿਆਰਥੀ ਦੀ ਰੁਚੀ ਵਿਸ਼ੇ ਪ੍ਰਤੀ ਬਣੀ ਰਹੇ

ਇਸ ਨੂੰ ਇੱਕ ਉਦਾਹਰਨ ਰਾਹੀਂ ਸਮਝਿਆ ਜਾ ਸਕਦਾ ਹੈ:

ਜੇਕਰ ਜੋੜ ਅਤੇ ਘਟਾਓ ਦਾ ਮਤਲਬ ਵਿਦਿਆਰਥੀ ਨੂੰ ਪਤਾ ਹੈ ਤਾਂ ਇਸ ਨਾਲ ਜੁੜਿਆ ਹਰ ਸਵਾਲ ਉਹ ਆਸਾਨੀ ਨਾਲ ਹੱਲ ਕਰ ਲਵੇਗਾ

ਚੁਣੌਤੀਆਂ ਨੂੰ ਲੜੀਵਾਰ ਵਧਾਓ:

ਗਣਿਤ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਸਿਰਫ਼ ਖੁੁਦ ਕਰਕੇ ਹੀ ਸਿੱਖਿਆ ਜਾ ਸਕਦਾ ਹੈ, ਇਸ ਦੇ ਲਈ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦਿੱਤੇ ਜਾਣੇ ਜ਼ਰੂਰੀ ਹਨ ਅਧਿਆਪਕ ਦੀ ਭੂਮਿਕਾ ਵਿਦਿਆਰਥੀਆਂ ਨੂੰ ਲਗਾਤਾਰ ਗਣਿਤ ਗਤੀਵਿਧੀਆਂ ’ਚ ਲਗਾਏ ਰੱਖਣਾ ਹੈ ਚਾਹੇ ਉਹ ਸਵਾਲ ਹੋਵੇ, ਮਾਡਲ ਬਣਵਾ ਕੇ, ਖੇਡ-ਖੇਡ ’ਚ ਗਣਿਤ ਜਾਂ ਕੋਈ ਹੋਰ ਜ਼ਰੀਆ…
ਵਿਦਿਆਰਥੀ ਨੂੰ ਜਿੰਨਾ ਇਨ੍ਹਾਂ ਗਤੀਵਿਧੀਆਂ ’ਚ ਸ਼ਾਮਲ ਕੀਤਾ ਜਾਏਗਾ ਓਨਾ ਹੀ ਇਸ ਵਿਸ਼ੇ ਪ੍ਰਤੀ ਵਿਸ਼ਵਾਸ ਵਧੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!